ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਾਲ 2023-24 ਲਈ 7501.65 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਬਜਟ ਨਾਲੋਂ ਕਰੀਬ 15 ਫ਼ੀਸਦੀ ਵੱਧ ਹੈ | ਇਹ ਜਾਣਕਾਰੀ ਮੇਅਰ ਸੁਰਿੰਦਰ ਕੁਮਾਰ ਨੇ ਡਾ: ਬੀ. ਆਰ. ਅੰਬੇਡਕਰ ਮੀਟਿੰਗ ਹਾਲ ਨਗਰ ਨਿਗਮ ਵਿਖੇ ਬਜਟ ਸੰਬੰਧੀ ਆਯੋਜਿਤ ਸਮੂਹ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ | ਮੀਟਿੰਗ 'ਚ ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਨਿਗਮ ਇੰਜੀਨੀਅਰ ਕੁਲਦੀਪ ਸਿੰਘ, ਲੇਖਾਕਾਰ ਰਜਿੰਦਰ ਕੁਮਾਰ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀ ਅਤੇ ਕੌਂਸਲਰ ਹਾਜ਼ਰ ਸਨ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2023-24 ਲਈ ਵਿਕਾਸ ਕਾਰਜਾਂ ਲਈ 2363.05 ਲੱਖ ਰੁਪਏ, ਅਮਲੇ ਲਈ 4849.90 ਲੱਖ ਰੁਪਏ ਅਤੇ ਕੰਟੀਜੈਂਸੀ ਲਈ 288.70 ਲੱਖ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ | ਜਿਸ ਅਨੁਸਾਰ ਵੱਖ-ਵੱਖ ਵਿਕਾਸ ਕਾਰਜਾਂ ਜਿਵੇਂ ਕਿ ਸੜਕਾਂ, ਡਰੇਨੇਜ, ਸਲੱਮ ਏਰੀਆ ਅਤੇ ਹੋਰ ਵਿਕਾਸ ਕਾਰਜਾਂ ਲਈ ਇਹ ਰਾਸ਼ੀ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਬਜਟ ਵਿਚ ਵਿਕਾਸ ਕਾਰਜਾਂ ਲਈ ਰੱਖੇ ਫ਼ੰਡਾਂ ਅਤੇ ਸਰਕਾਰ ਤੋਂ ਮਿਲਣ ਵਾਲੀ ਗਰਾਂਟ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਸਰਬਪੱਖੀ ਵਿਕਾਸ ਕੀਤਾ ਜਾਵੇਗਾ |
ਦਸੂਹਾ, 24 ਮਾਰਚ (ਭੁੱਲਰ) - ਅੱਜ ਨਗਰ ਕੌਂਸਲ ਦਸੂਹਾ ਵਿਖੇ ਸਾਲ 2023-24 ਦਾ ਬਜਟ 9 ਕਰੋੜ 20 ਲੱਖ 25 ਹਜ਼ਾਰ ਰੁਪਏ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਅਗਵਾਈ ਹੇਠ ਪਾਸ ਕੀਤਾ ਗਿਆ | ਇਸ ਮੌਕੇ ਦਸੂਹਾ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਵੀ ਮਤੇ ਪਾਸ ਕੀਤੇ ਗਏ | ਇਸ ...
ਟਾਂਡਾ ਉੜਮੁੜ, 24 ਮਾਰਚ (ਕੁਲਬੀਰ ਸਿੰਘ ਗੁਰਾਇਆ) - ਟਾਂਡਾ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਇਕ 35 ਸਾਲਾ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਨੌਜਵਾਨ ਦੀ ਲਾਸ਼ ਐਫ.ਸੀ.ਆਈ. ਗੋਦਾਮ ਟਾਂਡਾ ਨੇੜਿਉਂ ਬਰਾਮਦ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ...
ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ) - ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਤਹਿਸੀਲ ਇਕਾਈ ਮੁਕੇਰੀਆਂ ਵਲੋਂ ਤਿੰਨ ਮਹੀਨਿਆਂ ਤੋਂ ਪੈਨਸ਼ਨਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਚਾਲੂ ਧਰਨਾ ਅੱਜ ਪੰਜਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਜਥੇਬੰਦੀ ਦੇ ਆਗੂਆਂ ...
ਐਮਾਂ ਮਾਂਗਟ, 24 ਮਾਰਚ (ਗੁਰਾਇਆ) - ਬੀਤੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਸ਼ ਦੇ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਜੋ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਮੌਸਮ ਦੀ ਖ਼ਰਾਬੀ ਕਾਰਨ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਬਰਬਾਦ ਹੋ ...
ਹਰਿਆਣਾ, 24 ਮਾਰਚ (ਹਰਮੇਲ ਸਿੰਘ ਖੱਖ) - ਸਰਕਾਰੀ ਐਲੀਮੈਂਟਰੀ ਸਕੂਲ ਰਾਮ ਨਗਰ ਬਲਾਕ ਭੂੰਗਾ-2 ਵਿਖੇ ਦੋ ਮਹੀਨਿਆਂ 'ਚ ਤੀਜੀ ਵਾਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਮੁੱਖ ਅਧਿਆਪਕ ਅਸ਼ੋਕ ਰਾਜਪੂਤ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਸ਼ਿਕਾਇਤ ਦਾ ਹਵਾਲਾ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਭਾਰਤੀ ਜਨਤਾ ਪਾਰਟੀ ਵਲੋਂ ਭਾਜਪਾ ਦੇ ਸੀਨੀਅਰ ਆਗੂ ਡਾ: ਪੰਕਜ ਸ਼ਰਮਾ ਨੂੰ ਭਾਜਪਾ ਦਾ ਜ਼ਿਲ੍ਹਾ ਬੁਲਾਰਾ ਅਤੇ ਧੀਰਜ ਐਰੀ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਡਾ: ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਪੰਜਾਬ ਏਡਜ਼ ਕੰਟਰੋਲ ਸੁਸਾਇਟੀ, ਜੋ ਸਿਹਤ ਵਿਭਾਗ ਦਾ ਇਕ ਅਦਾਰਾ ਹੈ ਤੇ ਪੰਜਾਬ ਦੇ ਏਡਜ਼ ਤੇ ਨਸ਼ੇ ਦੇ ਰੋਗੀਆਂ ਦੀ ਦੇਖਭਾਲ, ਇਲਾਜ ਤੇ ਸਾਂਭ ਸੰਭਾਲ ਦਾ ਕੰਮ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਕੰਮ ਕਰ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਜਪਾ ਸਪੋਰਟਸ ਸੈੱਲ ਪੰਜਾਬ ਵਲੋਂ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਿਵ ਮੰਦਰ ਬੰਸੀ ਨਗਰ ਹੁਸ਼ਿਆਰਪੁਰ ਵਿਖੇ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਸਕੂਲ ਆਫ਼ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ 'ਚ 9ਵੀਂ ਜਮਾਤ 'ਚ ਦਾਖਲਾ ਲੈਣ ਲਈ ਪ੍ਰੀਖਿਆ 26 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਸਕੂਲ ਆਫ਼ ਐਮੀਨੈਂਸ ਬਾਗਪੁਰ-ਸਤੌਰ ਵਿਖੇ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਪੁਲਿਸ ਨੇ 3 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਪੁਲਿਸ ਨੇ ਇਲਾਕੇ 'ਚ ਕੀਤੀ ਨਾਕਾਬੰਦੀ ਦੌਰਾਨ ਦਵਿੰਦਰ ਸਿੰਘ ਵਾਸੀ ...
ਟਾਂਡਾ ਉੜਮੁੜ, 24 ਮਾਰਚ (ਕੁਲਬੀਰ ਸਿੰਘ ਗੁਰਾਇਆ) - ਟਾਂਡਾ ਪੁਲਿਸ ਵਲੋਂ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਦੋ ਵਿਕਅਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਸੂਬੇ 'ਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀ ਮਸ਼ੀਨਾਂ 'ਤੇ ਸਬਸਿਡੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਸਬ-ਡਵੀਜ਼ਨ, ਮੁਕੇਰੀਆਂ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਭਾਰਤੀ ਜਨਤਾ ਪਾਰਟੀ ਵਲੋਂ ਭਾਜਪਾ ਦੇ ਸੀਨੀਅਰ ਆਗੂ ਡਾ: ਪੰਕਜ ਸ਼ਰਮਾ ਨੂੰ ਭਾਜਪਾ ਦਾ ਜ਼ਿਲ੍ਹਾ ਬੁਲਾਰਾ ਅਤੇ ਧੀਰਜ ਐਰੀ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਡਾ: ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਪਤੰਗਾਂ/ਗੁੱਡੀਆਂ ਉਡਾਉਣ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਮੁਕੰਮਲ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਅਤੇ ਸਕੱਤਰ ਡੀ.ਐਲ. ਆਨੰਦ ਰਿਟਾ: ਪਿ੍ੰਸੀਪਲ ਦੇ ਮਾਰਗ ਦਰਸ਼ਨ 'ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ 'ਚ ਜਲ ਸਰੰਕਸ਼ਣ ਗਰੁੱਪ ...
ਨਸਰਾਲਾ, 24 ਮਾਰਚ (ਸਤਵੰਤ ਸਿੰਘ ਥਿਆੜਾ) - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਪਿੰਡ ਢੋਡੋਮਜਾਰਾ ਵਿਖੇ 26 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੋਣ ਵਾਲੇ ...
ਮਾਹਿਲਪੁਰ, 24 ਮਾਰਚ (ਰਜਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ 'ਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਐੱਮ.ਐੱਸ.ਸੀ. (ਆਈ.ਟੀ) ਦੇ ਸਮੈਸਟਰ ਪਹਿਲਾ ਅਤੇ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਬਾਰੇ ਗੱਲ ...
ਨਸਰਾਲਾ, 24 ਮਾਰਚ (ਸਤਵੰਤ ਸਿੰਘ ਥਿਆੜਾ)-ਡੇਰਾ ਮਹਾਨਪੁੁਰੀ ਸਾਹਰੀ ਵਲੋਂ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਦੀ ਅਗਵਾਈ ਵਿਚ ਸੰਗਤਾਂ ਬਾਬਾ ਮਾਹਨਦਾਸ ਦੇ ਜਨਮ ਅਤੇ ਤਪ ਅਸਥਾਨ ਲਈ ਯਾਤਰਾ ਲਈ ਰਾਜਸਥਾਨ ਤੇ ਹਰਿਆਣਾ ਵਿਖੇ ਜਾਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜੇ 'ਚ ਐਮ.ਏ ਹਿੰਦੀ ਦੇ ਤੀਜੇ ਸਮੈਸਟਰ ਵਿਚੋਂ ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ ਨੇ ਪੰਜ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਸ਼ਾਨਦਾਰ ਨਤੀਜੇ ਦਿਖਾਏ ਹਨ | ਕਾਲਜ ਦੇ ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ) - ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਜਲ ਦਿਵਸ ਦੇ ਸਬੰਧ 'ਚ ਸਮਾਰੋਹ ਕਰਵਾਇਆ ਗਿਆ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਾਣੀ ਦੀ ਸਾਂਭ ਸੰਭਾਲ ਲਈ ...
ਅੱਡਾ ਸਰਾਂ, 24 ਮਾਰਚ (ਹਰਜਿੰਦਰ ਸਿੰਘ ਮਸੀਤੀ) - ਐਲੀਮੈਂਟਰੀ ਸਕੂਲ ਮੁਰਾਦਪੁਰ ਨਰਿਆਲ ਵਿਖੇ ਸਕੂਲ ਮੁਖੀ ਬਰਜਿੰਦਰ ਕੌਰ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸਕੂਲ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਤੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ...
ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ) - ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ ਨੇ ਅਮਨਪ੍ਰੀਤ ਸਿੰਘ ਜੋ ਕੇ ਕੋਟਲੀ ਖ਼ਾਸ ਦਾ ਰਹਿਣ ਵਾਲਾ ਹੈ, ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਹੈ | ਅਮਨਪ੍ਰੀਤ ਪਹਿਲੇ 3 ਵਾਰ ਕੈਨੇਡਾ ਤੋਂ ਰਿਫਊਜ਼ ਹੋਇਆ ਹੈ | ਅਮਨਪ੍ਰੀਤ ਨੇ ਦੱਸਿਆ ਕੇ ਪਹਿਲੀ ...
ਮਾਹਿਲਪੁਰ, 24 ਮਾਰਚ (ਰਜਿੰਦਰ ਸਿੰਘ) - ਯੂਥ ਸਪੋਰਟਸ ਕਲੱਬ ਖ਼ਾਨਪੁਰ ਵਲੋਂ ਸਮੂਹ ਪੰਚਾਇਤ, ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਓਪਨ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ 26 ਤੋਂ 31 ਮਾਰਚ ਤੱਕ ਪਿੰਡ ਖ਼ਾਨਪੁਰ ਦੀ ਗਰਾਉਂਡ 'ਚ ਕਰਵਾਇਆ ...
ਖੁੱਡਾ, 24 ਮਾਰਚ (ਸਰਬਜੀਤ ਸਿੰਘ) - ਪਿੰਡ ਖੁਣ-ਖੁਣ ਕਲਾ ਵਿਖੇ ਦਸਤਾਰ ਦੀ ਮਹਾਨਤਾ ਨੂੰ ਦਰਸਾਉਣ ਹਿਤ ਮਹਾਨ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਗਿਆ | ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਸੰਤ ਬਾਬਾ ਹਰਚਰਨ ਸਿੰਘ ਜੀ ਖ਼ਾਲਸਾ ਰਮਦਾਸਪੁਰ ਵਾਲਿਆਂ ਅਤੇ ਸਮੂਹ ...
ਟਾਂਡਾ ਉੜਮੁੜ, 24 ਮਾਰਚ (ਭਗਵਾਨ ਸਿੰਘ ਸੈਣੀ) - ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ | ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ 'ਚ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਸਾਲ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਬਣਾਉਣ ਲਈ ਸਿਹਤ ਵਿਭਾਗ ਵਲੋਂ ਟੀ.ਬੀ. ਦੀ ਰੋਕਥਾਮ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ¢ ਇਨ੍ਹਾਂ ਗਤੀਵਿਧੀਆਂ ਤਹਿਤ ਵਿਸ਼ਵ ਟੀ.ਬੀ. ਦਿਵਸ ਮੌਕੇ ਸਿਹਤ ਵਿਭਾਗ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ 'ਚ ਕਿਸਾਨਾਂ ਨੇ ਸੂਬਾ ਸਰਕਾਰ ਵਲੋਂ ਖੇਤੀ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਸਥਾਨਕ ਮੁਹੱਲਾ ਭਗਤ ਨਗਰ ਵਿਖੇ ਸਥਿਤ ਚਰਚ 'ਚ ਮਸੀਹੀ ਸਤਿਸੰਗ ਪਾਸਟਰ ਸ਼ਿੰਦਰ ਪਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਮੁੱਖ ਪ੍ਰਚਾਰਕ ਬਿਸ਼ਪ ਰੋਬਰਟ ਡੈਨੀਅਲ ਅਤੇ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਕੌਮੀ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ) - ਗੜ੍ਹਸ਼ੰਕਰ ਸ਼ਹਿਰ ਦੇ ਰੇਲਵੇ ਫਾਟਕ ਨੇੜਲੇ ਪਿਛਲੇ ਲੰਮੇਂ ਸਮੇਂ ਤੋਂ ਖਸਤਾ ਹਾਲਤ ਚੱਲ ਰਹੇ ਸੜਕ ਦੇ ਕੁਝ ਹਿੱਸਾ ਕਾਰਨ ਲਗਾਤਾਰ ਹਾਦਸੇ ਵਾਪਰੇ ਰਹੇ ਹਨ | ਬੰਗਾ ਚੌਕ ਨਜ਼ਦੀਕ ਸਥਿਤ ਰੇਲਵੇ ਫਾਟਕ ਤੋਂ ਚੜ੍ਹਦੇ ਅਤੇ ਲਹਿੰਦੇ ਪਾਸੇ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਵਿਆਹੁਤਾ ਔਰਤਾਂ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਣਿਆਂ 'ਚ 3 ਮਾਮਲੇ ਦਰਜ ਕਰਕੇ 7 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ...
ਦਸੂਹਾ, 24 ਮਾਰਚ (ਨਿ. ਪ. ਪ.) - ਆਸਾਮ ਦੀ ਡਿਬਰੂਗੜ ਦੀ ਕੇਂਦਰੀ ਜੇਲ੍ਹ 'ਚ ਬੰਦ ਕੀਤੇ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ | ਇਸ ਸਬੰਧੀ ਐਡਵੋਕੇਟ ਬਲਜਿੰਦਰ ਸਿੰਘ ਹੁੰਦਲ ਜ਼ਿਲ੍ਹਾ ਪ੍ਰਧਾਨ ਲੀਗਲ ਵਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪਿ੍ੰ. ਅਮਨਦੀਪ ਸ਼ਰਮਾ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਫ਼ਾਜ਼ਿਲਕਾ ਤੋਂ ਤਰਨਤਾਰਨ ਜਾ ਰਹੇ ...
ਹਰਿਆਣਾ, 24 ਮਾਰਚ (ਹਰਮੇਲ ਸਿੰਘ ਖੱਖ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਨੂੰ ਸਮਰਪਿਤ ਭਾਈ ਘਨੱਈਆ ਜੀ ਨਿਸ਼ਕਾਮ ਸੇਵਕ ਸਭਾ ਹਰਿਆਣਾ ਵਲੋਂ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ, ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਸ੍ਰੀਗੋਪਾਲ ਸ਼ਰਮਾ ਅਤੇ ਕਾਰਜਕਾਰੀ ਪਿ੍ੰ: ਪ੍ਰਸ਼ਾਂਤ ਸੇਠੀ ਦੀ ਅਗਵਾਈ 'ਚ ਐਨ.ਐਸ.ਐਸ., ਐਨ.ਸੀ.ਸੀ, ਯੁਵਕ ਸੇਵਾਵਾਂ ਭਲਾਈ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ 'ਚ ਚੱਲ ਰਹੇ ਸਰਕਾਰੀ ਕਾਲਜ 'ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦਾ ਮਾਸਟਰ ਆਫ਼ ਸਾਇੰਸ ਇਨ ਆਈ.ਟੀ. ਦੇ ਤੀਜੇ ਸਮੈਸਟਰ ...
ਰਾਮਗੜ੍ਹ ਸੀਕਰੀ, 24 ਮਾਰਚ (ਕਟੋਚ) - ਐਮ. ਆਰ. ਪੀ. ਡੀ. ਸਰਕਾਰੀ ਕਾਲਜ ਤਲਵਾੜਾ ਵਿਖੇ 37ਵਾਂ ਸਲਾਨਾ ਖੇਡ ਸਮਾਗਮ ਅੱਜ 25 ਮਾਰਚ ਨੂੰ ਕਾਲਜ ਵਿਖੇ ਆਯੋਜਿਤ ਹੋਵੇਗਾ | ਉਕਤ ਜਾਣਕਾਰੀ ਪੈੱ੍ਰਸ ਨੂੰ ਦਿੰਦਿਆਂ ਪਿ੍ੰ. ਗੁਰਮੀਤ ਸਿੰਘ ਨੇ ਦੱਸਿਆ ਕਿ ਖੇਡ ਦੇ ਉਦਘਾਟਨ ਮੌਕੇ ਸ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX