ਮੀਟਿੰਗ ਦੀ ਪ੍ਰਧਾਨਗੀ ਮੇਅਰ ਸੰਧੂ ਅਤੇ ਨਿਗਮ ਕਮਿਸ਼ਨਰ ਡਾ. ਅਗਰਵਾਲ ਨੇ ਕੀਤੀ
ਆਖਰੀ ਬੈਠਕ ਦੌਰਾਨ ਕੌਂਸਲਰਾਂ ਨੇ ਮੇਅਰ ਨਾਲ ਖਿਚਵਾਈਆਂ ਯਾਦਗਾਰੀ ਫੋਟੋ
ਲੁਧਿਆਣਾ, 24 ਮਾਰਚ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜਨਰਲ ਹਾਊਸ ਨੇ ਰਾਜ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਲਈ 1062.66 ਕਰੋੜ ਰੁਪਏ ਦੇ ਸਾਲਾਨਾ ਬਜਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਨਗਰ ਨਿਗਮ ਦਫ਼ਤਰ ਜ਼ੋਨ-ਏ ਵਿਖੇ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮੇਅਰ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕੀਤੀ। ਮੌਜੂਦਾ ਜਨਰਲ ਹਾਊਸ ਦੀ ਇਹ ਆਖ਼ਰੀ ਮੀਟਿੰਗ ਸੀ, ਕਿਉਂਕਿ ਹਾਊਸ ਕੌਂਸਲਰਾਂ ਦਾ ਕਾਰਜਕਾਲ 25 ਮਾਰਚ ਨੂੰ ਸਮਾਪਤ ਹੋਵੇਗਾ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਅਸ਼ੋਕ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ, ਜਨਰਲ ਹਾਊਸ ਵਿਚ ਵਿਰੋਧੀ ਧਿਰ ਦੇ ਆਗੂ ਜਸਪਾਲ ਸਿੰਘ ਗਿਆਸਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਕੌਂਸਲਰ ਹਰਭਜਨ ਸਿੰਘ ਡੰਗ, ਭਾਜਪਾ ਕੌਂਸਲਰਾਂ ਦੀ ਆਗੂ ਸੁਨੀਤਾ ਰਾਣੀ ਆਦਿ ਹਾਜ਼ਰ ਸਨ। ਨਿਗਮ ਅਧਿਕਾਰੀਆਂ ਨੇ ਮੀਟਿੰਗ ਦੌਰਾਨ 1043.66 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ ਪਰ ਜਨਰਲ ਹਾਊਸ ਦੀਆਂ ਸਿਫ਼ਾਰਸ਼ਾਂ 'ਤੇ ਬਜਟ ਵਧਾ ਕੇ 1062.66 ਕਰੋੜ ਰੁਪਏ ਕਰ ਦਿੱਤਾ ਗਿਆ। ਹਾਊਸ ਦੀ ਮੀਟਿੰਗ ਦੀ ਕਾਰਵਾਈ ਨੂੰ ਹੁਣ ਅੰਤਿਮ ਪ੍ਰਵਾਨਗੀ ਲਈ ਸੂਬਾ ਸਰਕਾਰ ਨੂੰ ਭੇਜਿਆ ਜਾਵੇਗਾ। ਵਿਕਾਸ ਅਤੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਨਗਰ ਨਿਗਮ ਨੇ ਬਜਟ ਵਿਚ ਸੜਕਾਂ ਦੇ ਵਿਕਾਸ ਲਈ 38 ਕਰੋੜ ਰੁਪਏ ਰੱਖੇ ਹਨ। ਇਸੇ ਤਰ੍ਹਾਂ ਪੁਲਾਂ/ਪ੍ਰਾਜੈਕਟਾਂ ਲਈ 9.50 ਕਰੋੜ ਰੁਪਏ, ਗਲੀਆਂ ਅਤੇ ਨਾਲੀਆਂ ਲਈ 80 ਕਰੋੜ ਰੁਪਏ, ਸਟਰੀਟ ਲਾਈਟਾਂ ਲਈ 5 ਕਰੋੜ ਰੁਪਏ, ਪਾਰਕਾਂ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਇਸ ਬਜਟ ਵਿਚ ਸਾਲ 2023-24 ਲਈ ਪ੍ਰਾਪਰਟੀ ਟੈਕਸ ਤੋਂ 115 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਬ੍ਰਾਂਚਾਂ ਲਈ ਵੀ ਬਜਟ ਵਿਚ ਵੱਖਰੇ ਤੌਰ 'ਤੇ ਫੰਡ ਰੱਖੇ ਗਏ ਹਨ। ਜਨਰਲ ਹਾਊਸ ਦੁਆਰਾ ਪ੍ਰਵਾਨ ਕੀਤੇ ਬਜਟ ਦੇ ਅਨੁਸਾਰ ਨਗਰ ਨਿਗਮ ਦੇ ਮੁੱਖ ਆਮਦਨ ਸਰੋਤਾਂ ਵਿਚ ਜੀ.ਐਸ.ਟੀ. ਦਾ ਹਿੱਸਾ, ਪ੍ਰਾਪਰਟੀ ਟੈਕਸ ਦੀ ਵਸੂਲੀ ਅਤੇ ਪਾਣੀ-ਸੀਵਰ ਉਪਭੋਗਤਾ ਖਰਚੇ, ਬਿਲਡਿੰਗ ਫੀਸ/ਸੀ.ਐਲ.ਯੂ. ਚਾਰਜਿਜ਼ ਦੀ ਵਸੂਲੀ ਆਦਿ ਸ਼ਾਮਿਲ ਹਨ। ਮੌਜੂਦਾ ਜਨਰਲ ਹਾਊਸ ਦਾ ਕਾਰਜਕਾਲ 25 ਮਾਰਚ ਨੂੰ ਸਮਾਪਤ ਹੋ ਰਿਹਾ ਹੈ, ਜਿਸ ਤੋਂ ਬਾਅਦ ਜਨਰਲ ਹਾਊਸ ਭੰਗ ਹੋ ਜਾਵੇਗਾ। ਇਸ ਲਈ ਮੇਅਰ ਬਲਕਾਰ ਸਿੰਘ ਸੰਧੂ ਨੇ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ ਲਈ ਸਮੂਹ ਕੌਂਸਲਰਾਂ ਦੀ ਸ਼ਲਾਘਾ ਕੀਤੀ। ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ 'ਸਫ਼ਾਈ ਸੈਨਿਕ' ਕਰਾਰ ਦਿੰਦਿਆਂ ਮੇਅਰ ਸੰਧੂ ਨੇ ਵਿਸ਼ੇਸ਼ ਤੌਰ 'ਤੇ ਕੋਵਿਡ-19 ਮਹਾਂਮਾਰੀ ਦੌਰਾਨ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਉਨ੍ਹਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਕੌਂਸਲਰਾਂ ਅਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ ਲਈ ਮੇਅਰ ਸੰਧੂ ਦੀ ਸ਼ਲਾਘਾ ਕੀਤੀ। ਇਸ ਬੈਠਕ ਵਿਚ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਭਾਵੇਂ ਕਿ ਅੱਜ ਬੁਲਾਈ ਗਈ ਬੈਠਕ ਵਿਚ ਪੇਸ਼ ਕੀਤੇ ਜਾਣ ਵਾਲੇ ਏਜੰਡੇ ਵਿਚ ਬਜਟ ਦਾ ਪ੍ਰਸਤਾਵ ਵੀ ਸ਼ਾਮਿਲ ਸੀ ਪਰ ਇਸ ਦੌਰਾਨ ਕੌਂਸਲਰਾਂ ਨੇ ਹੋਰ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਰੱਖੇ | ਨਿਗਮ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਜਸਪਾਲ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਗਰ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਫੋਕਲ ਪੁਆਇੰਟ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਨੂੰ ਮੋਬਾਈਲ, ਇਕ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕੀਤੇ ਹਨ | ਖੋਹ ਦੀ ਵਾਰਦਾਤ ਦਾ ਕਰਕੇ ਭੱਜ ਰਹੇ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਨਾਨਕ ਪ੍ਰਕਾਸ਼ ਖੇਤਰ ਵਿਚ ਔਰਤ ਦੇ ਗਲੇ ਵਿਚ ਸੋਨੇ ਦੀ ਚੇਨੀ ਖੋਹਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ, ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਲੁਟੇਰੇ ਨੂੰ ਗਿ੍ਫ਼ਤਾਰ ਕਰਕੇ ਮੁਲਜ਼ਮ ਕੋਲੋਂ ਸੋਨੇ ਦੀ ਚੇਨ ਬਰਾਮਦ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਪੁਲਿਸ ਨੇ ਸਾਢੇ 13 ਕਰੋੜ ਰੁਪਏ ਦੀ ਹੈਰੋਇਨ ਸਮੇਤ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਐਸ.ਟੀ.ਐਫ. ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਕਥਿਤ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਪਾਲਣ ਅੱਜ ਸ਼ੁਰੂ ਹੋ ਗਿਆ ਹੈ | ਮੇਲੇ ਦਾ ਉਦਘਾਟਨ ਡਾ. ਸਤਬੀਰ ਸਿੰਘ ਗੋਸਲ ਉੁਪ-ਕੁਲਪਤੀ ਪੀ. ਏ. ਯੂ. ਨੇ ਕੀਤਾ | ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਸ਼ੀ ਦੀ ਸ਼ਨਾਖਤ ਪਰਵਾਸੀ ਮੰਡੀ ...
2023-24 ਦੇ ਬਜਟ ਨੂੰ ਲੈ ਕੇ ਬੁਲਾਈ ਗਈ ਬੈਠਕ ਅਨੇਕਾਂ ਹੀ ਮਾਮਲਿਆਂ ਤੋਂ ਕਾਫੀ ਮਹੱਤਵਪੂਰਨ ਕਹੀ ਜਾ ਸਕਦੀ ਹੈ। ਨਗਰ ਨਿਗਮ ਸਦਨ ਦੀ ਮਿਆਦ ਅੱਜ 25 ਮਾਰਚ ਨੂੰ ਸਮਾਪਤ ਹੋ ਰਹੀ ਹੈ ਉਸ ਲਿਹਾਜ਼ ਨਾਲ ਇਹ ਬੈਠਕ ਬਜਟ ਦੀ ਬੈਠਕ ਹੋਣ ਦੇ ਨਾਲ ਨਾਲ ਮੌਜੂਦਾ ਸਦਨ ਦੀ ਆਖਰੀ ਬੈਠਕ ਵੀ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਘੋੜੀ ਦੀ ਖ਼ਰੀਦ ਦੇ ਮਾਮਲੇ ਵਿਚ 18 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੇ ਪਿੰਡ ਰਜੂਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਕੁਲਵਿੰਦਰ ਸਿੰਘ, ਚੀਫ਼ ਜਨਰਲ ਮੈਨੇਜਰ, ਐਨ.ਟੀ.ਪੀ.ਸੀ. ਲਿਮ., ਸੁਦਰਸ਼ਨ ਸ਼ਰਮਾ, ਮੀਤ ਪ੍ਰਧਾਨ, ਅੰਮਿ੍ਤ ਨਾਗਪਾਲ, ਮੀਤ ਪ੍ਰਧਾਨ, ਪ੍ਰੇਮ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਤੇ ਸਰਗਰਮ ਵਰਕਰਾਂ ਦੀ ਮੀਟਿੰਗ ਸਾਥੀ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਜਥੇਬੰਦੀ ਨੇ ਪੰਜਾਬ 'ਚ ਨੌਜਵਾਨਾਂ ਦੀ ਫੜੋ-ਫੜਾਈ, ਛਾਪੇਮਾਰੀ ਤੇ ਪੁਲਿਸ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜ਼ਮਾਨਤ ਮਿਲਣ ਦੀ ਖ਼ਬਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਪਟਾਕੇ ਚਲਾ ਕੇ ਖ਼ੁਸ਼ੀਆਂ ਮਨਾਈਆਂ ਗਈਆਂ | ਇਸ ਮੌਕੇ ਸਾਬਕਾ ਮੰਤਰੀ ਆਸ਼ੂ ਦੀ ਪਤਨੀ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਪਿਛਲੇ ਕਈ ਸਾਲਾਂ ਤੋਂ ਸਥਾਨਕ ਅਧਿਕਾਰੀਆਂ ਤੋਂ ਲੈ ਕੇ ਸਿਹਤ ਮੰਤਰੀ ਤੇ ਮੁੱਖ ਮੰਤਰੀ ਤੱਕ ਅੱਗੇ ਪੱਕਾ ਕਰਨ ਦੀ ਅਪੀਲ ਕਰ ਚੁੱਕੇ ਸਿਵਲ ਹਸਪਤਾਲ ਦੇ ਯੂਜਰ ਚਾਰਜਿਜ ਨੀਤੀ ਅਧੀਨ ਕੰਮ ਕਰ ਰਹੇ ਆਊਟ ਸੋਰਸਿੰਗ ਮੁਲਾਜ਼ਮ 27 ਮਾਰਚ ਤੋਂ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਬੰਦੀਆਂ ਪਾਸੋਂ ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਵਲੋਂ ਇਸ ਮਾਮਲੇ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਦੀਆਂ ਕੁੱਲ 1.63 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ | ਇਨ੍ਹਾਂ ਜਾਇਦਾਦਾਂ ਵਿਚ ਵਪਾਰਕ ਦੁਕਾਨਾਂ ਅਤੇ ਰਿਹਾਇਸ਼ੀ ਘਰ ਸ਼ਾਮਿਲ ਹਨ | ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ...
ਢੰਡਾਰੀ ਕਲਾਂ, 24 ਮਾਰਚ (ਪਰਮਜੀਤ ਸਿੰਘ ਮਠਾੜੂ)-ਢੰਡਾਰੀ ਹਾਈਵੇ ਪੁਲ ਨੂੰ ਮੁਰੰਮਤ ਵਾਸਤੇ ਤਕਰੀਬਨ 45 ਦਿਨਾਂ ਦੇ ਲਈ ਦੋਨੋਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ | ਇਸ ਨਾਲ ਹਲਕਾ ਦੱਖਣੀ ਸਮੇਤ ਸ਼ਹਿਰ ਦਾ ਜ਼ਿਆਦਾ ਇਲਾਕਾ ਫੋਕਲ ਪੁਆਇੰਟ ਨਾਲੋਂ ਕੱਟ ਚੁੱਕਿਆ ਹੈ | ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਪਵਿੱਤਰ ਰਮਜ਼ਾਨ ਮਹੀਨੇ ਦੇ ਪਹਿਲੇ ਜੰੁਮੇ ਦੀ ਨਮਾਜ਼ ਮੌਕੇ ਸ਼ਹਿਰ ਭਰ ਵਿਚ ਲੱਖਾਂ ਮੁਸਲਮਾਨਾਂ ਨੇ ਅਨੇਕਾਂ ਮਸਜਿਦਾਂ 'ਚ ਅਦਾ ਕੀਤੀ | ਇਸ ਮੌਕੇ ਫੀਲਡਗੰਜ ਚੌਕ ਵਿਖੇ ਇਤਿਹਾਸਿਕ ਜਾਮਾ ਮਸਜਿਦ ਵਿਚ ਵੱਡੀ ਗਿਣਤੀ 'ਚ ਮੁਸਲਿਮ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਦੌਰਾਨ ਕਿਸਾਨ ਮਜ਼ਦੂਰ ਵੈਲਫ਼ੇਅਰ ਸੁਸਾਇਟੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਘੁੰਮਣ ਦੀ ਅਗਵਾਈ ਵਿਚ ਪੰਜਾਬ ਅੰਦਰ ਖਸਖਸ ਦੀ ਖੇਤੀ ਕਰਨ ਦੀ ਖੁੱਲ੍ਹ ਦੇਣ ਲਈ ਰੋਸ ...
ਮੁੱਲਾਂਪੁਰ-ਦਾਖਾ, 24 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੇ ਹਰ ਕੋਨੇ 'ਚ ਵਿਦਿਆਰਥੀਆਂ ਦੀ ਲੋਕਪਿ੍ਯ ਬਣੇ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਸੈਂਟਰਾਂ 'ਚੋਂ ਵਿਸ਼ੇਸ਼ ਪਾਸਪੋਰਟ ਦਫਤਰ ਨੇੜੇ ਮੈਕਰੋ ਦੀ ਲੁਧਿਆਣਾ ਬ੍ਰਾਂਚ ਅੰਦਰ ਬੱਚਿਆਂ 'ਚ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਇੰਟਕ ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੁਕਮ ਜਾਰੀ ਕਰਦੀ ਹੈ ਪਰ ਉਸ ਨੂੰ ਲਾਗੂ ਨਹੀਂ ਕਰਦੀ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਪੜ੍ਹੇ ਲਿਖੇ ਅਤੇ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜ਼ਮਾਨਤ 'ਤੇ ਪ੍ਰਤੀਕਿਰਿਆ ਦਿੰਦਿਆਂ ਹਲਕਾ ਦੱਖਣੀ ਤੋਂ ਕਾਂਗਰਸ ਦੇ ਇੰਚਾਰਜ ਇਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਧੱਕੇਸ਼ਾਹੀ ਅੱਗੇ ਅੱਜ ਸੱਚਾਈ ਦੀ ਜਿੱਤ ਹੋਈ ਹੈ | ਅਦਾਲਤ ਵਲੋਂ ...
ਲੁਧਿਆਣਾ 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਦਿਆਨੰਦ ਹਸਪਤਾਲ ਵਿਚ ਕਥਿਤ ਤÏਰ 'ਤੇ ਫੰਡਾਂ ਦੀ ਘਪਲੇਬਾਜ਼ੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਇਹ ਕਾਰਵਾਈ ਦੇ 2 ਮੁਲਾਜ਼ਮਾਂ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਅਮਲ ...
ਜਲੰਧਰ, 24 ਮਾਰਚ (ਜਸਪਾਲ ਸਿੰਘ)-ਵਿਸ਼ਵ ਆਪਟੋਮੈਟਰੀ ਦਿਵਸ ਮÏਕੇ, ਸੀਟੀ ਯੂਨੀਵਰਸਿਟੀ ਵੱਲੋਂ ਜਨੋਤਰਾ ਕਾਨਵੈਂਟ ਸਕੂਲ, ਲੁਧਿਆਣਾ ਵਿਖੇ ਡਾ. ਮੋਹਿਤ ਕਾਲੜਾ, ਬਾਬਾ ਨਾਮਦੇਵ ਹਸਪਤਾਲ ਅਤੇ ਨਿਊ ਗੋਲਡਨ ਓਪਟੀਕਲਜ਼ ਦੇ ਸਹਿਯੋਗ ਨਾਲ ਗੁਰੂ ਨਾਨਕ ਸਕੂਲ ਦੁਸਾਂਝ ਮੋਗਾ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਕੇ ਕੇ ਗੋਇਲ ਦੀ ਅਦਾਲਤ ਨੇ ਪਿੰਡ ਚੱਕਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਨੂੰ ਇੱਕ ਵਿਅਕਤੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ਵਿੱਚ ਆਪਣੀ ਹੀ ਮਾਂ ਕਰਮਜੀਤ ਕੌਰ ਦਾ ਕਤਲ ਕਰਨ ਦੇ ਦੋਸ਼ ਵਿੱਚ ਦੋਸ਼ੀ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਅਧੀਨ ਠੇਕੇਦਾਰੀ ਸਿਸਟਮ ਵਿਚ ਸੇਵਾਵਾਂ ਨਿਭਾਅ ਠੇਕਾ ਮੁਲਾਜ਼ਮਾਂ ਦੀ ਸੂਬਾ ਪੱਧਰੀ ਸਿਰਮੌਰ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਵਿਦਿਆਰਥੀ ਵਿੰਗ ਸਟੂਡੈਂਟ ਇਨਸਾਫ਼ ਮੋਰਚਾ ਪੰਜਾਬ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਫ਼ਰੰਟ 'ਤੇ ...
ਲੁਧਿਆਣਾ, 24 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਵਪਾਰੀ ਆਗੂਆਂ ਅਤੇ ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ਐਸੋਸੀਏਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਹੈਪੀ ਅਤੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੌਬੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਪਿਛਲੇ ਦਿਨਾਂ ਵਿਚ ਹੋਈ ਬੇਮੌਸਮੇ ਮੀਂਹ, ਬਹੁਤੀਆਂ ਥਾਵਾਂ ਉਪਰ ਹੋਈ ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀਆ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਮੀਂਹ ਨਾਲ ਕਣਕ, ਜੌਂ, ਸਰੋ੍ਹਾ, ਆਲੂ, ਬਰਸੀਮ, ਸਬਜ਼ੀਆਂ ਤੇ ਨਵੀਆਂ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਫੂਡ ਸਪਲਾਈ ਵਿਭਾਗ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੰੂ ਹਾਈਕੋਰਟ ਵਲੋਂ ਜ਼ਮਾਨਤ ਦੇਣ 'ਤੇ ਕਾਂਗਰਸੀਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਉਕਤ ਪ੍ਰਗਟਾਵਾ ਮਾਡਲ ਟਾਊਨ ਐਕਸਟੈਨਸ਼ਨ, ਬਲਾਕ ਏ., ਯੂਨਿਟ ਨੰਬਰ 4 ਦੇ ਪ੍ਰਧਾਨ ...
ਭਾਮੀਆਂ ਕਲਾਂ, 24 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਸਾਹਾਬਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25 ਮਾਰਚ ਦਿਨ ਐਤਵਾਰ ਨੂੰ ਸ਼ਹੀਦ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ/ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਸਰਕਾਰੀ ਖ਼ਜ਼ਾਨਾ ਦਫ਼ਤਰਾਂ ਨੂੰ ਖੁੱਲ੍ਹੇ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਵਿੱਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX