ਨੰਗਲ, 24 ਮਾਰਚ (ਪ੍ਰੀਤਮ ਸਿੰਘ ਬਰਾਰੀ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਅਤੇ ਨੇੜਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਦਹਿਸ਼ਤ ਦਾ ਕਾਰਨ ਬਣਿਆ ਖ਼ੰੂਖ਼ਾਰ ਤੇਂਦੂਆ ਆਖ਼ਰ ਅੱਜ ਪਿੰਜਰੇ ਵਿਚ ਕੈਦ ਹੋ ਗਿਆ | ਜਿਸ ਨਾਲ ਆਈਟੀਆਈ ਦੇ ਸਟਾਫ਼ ਅਤੇ ਸਥਾਨਕ ਲੋਕਾਂ ਵਲੋਂ ਸੁੱਖ ਦਾ ਸਾਹ ਲਿਆ ਗਿਆ | ਜ਼ਿਕਰਯੋਗ ਬੀਤੇ ਦਿਨੀਂ ਇਸ ਖ਼ੰੂਖ਼ਾਰ ਤੇਂਦੂਏ ਵਲੋਂ ਆਈਟੀਆਈ ਨੰਗਲ ਵਿਖੇ ਇੱਕ ਕੁੱਤੇ ਦੇ ਬੱਚੇ ਦਾ ਸ਼ਿਕਾਰ ਕਰਦਿਆਂ ਦੀ ਤਸਵੀਰ ਸੰਸਥਾ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ | ਜਿਸ ਪਿੱਛੋਂ ਆਈ.ਟੀ.ਆਈ. ਦੇ ਪਿ੍ੰਸੀਪਲ ਗੁਰਨਾਮ ਸਿੰਘ ਵਲੋਂ ਵਣ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਵਣ ਰੇਂਜ ਅਫ਼ਸਰ ਮੋਹਣ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ ਗਈ | ਸਬੰਧਿਤ ਵਿਭਾਗ ਵਲੋਂ 21 ਮਾਰਚ ਨੂੰ ਆਈ ਟੀ ਆਈ ਵਿਖੇ ਪਿੰਜਰਾ ਲਗਾਇਆ ਗਿਆ ਸੀ | ਬੀਤੀ ਰਾਤ ਇਹ ਖ਼ੰੂਖ਼ਾਰ ਤੇਂਦੂਆ ਇਸ ਪਿੰਜਰੇ ਵਿਚ ਕੈਦ ਹੋ ਗਿਆ | ਇਸ ਤੇਂਦੂਏ ਨੂੰ ਵੇਖਣ ਲਈ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ | ਭੀੜ ਨੂੰ ਰੋਕਣ ਲਈ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਮਗਰੋਂ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ ਗਿਆ | ਅੱਜ ਪਿੰ੍ਰਸੀਪਲ ਗੁਰਨਾਮ ਸਿੰਘ ਵਲੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ | ਜਿਸ ਉਪਰੰਤ ਬਲਾਕ ਅਫ਼ਸਰ ਗੁਰਚੇਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਵਿਭਾਗ ਦੀ ਟੀਮ, ਇਸ ਤੇਂਦੂਏ ਨੂੰ ਰਿਕਵਰ ਕਰਕੇ ਛੱਤਬੀੜ ਚਿੜੀਆਂ ਘਰ ਲਈ ਲੈ ਕੇ ਰਵਾਨਾ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਗੁਰਨਾਮ ਸਿੰਘ ਨੇ ਤੇਂਦੂਏ ਦੇ ਕਾਬੂ ਕੀਤੇ ਜਾਣ ਨੂੰ ਲੈ ਕੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਤੇਂਦੂਏ ਦੇ ਫੜੇ ਜਾਣ ਨਾਲ ਆਈ.ਟੀ.ਆਈ. ਦੇ ਸਟਾਫ਼ ਅਤੇ ਸਿੱਖਿਆਰਥੀਆਂ ਵਿੱਚ ਪਾਇਆ ਜਾ ਰਿਹਾ ਸਹਿਮ ਦਾ ਮਾਹੌਲ ਖ਼ਤਮ ਹੋਵੇਗਾ | ਇਸ ਮੌਕੇ ਵਿਸ਼ੇਸ਼ ਰੂਪ 'ਚ ਪਹੰੁਚੇ ਉੱਘੇ ਜੰਗਲੀ ਜੀਵ ਪ੍ਰੇਮੀ ਅਤੇ ਸਮਾਜ ਸੇਵੀ ਪ੍ਰਭਾਤ ਭੱਟੀ ਨੇ ਕਿਹਾ ਕਿ ਵਧਦੀ ਆਬਾਦੀ ਕਾਰਨ ਦਿਨ ਪ੍ਰਤੀ ਦਿਨ ਜੰਗਲ ਘੱਟ ਹੋ ਰਹੇ ਹਨ, ਜਿਸ ਕਾਰਨ ਜੰਗਲੀ ਜੀਵ ਰਿਹਾਇਸ਼ੀ ਇਲਾਕਿਆਂ ਦਾ ਵੱਲ ਆ ਰਹੇ ਹਨ | ਇਸ ਲਈ ਸਾਨੂੰ ਜੰਗਲਾ ਦੀ ਅੰਨੇ੍ਹਵਾਹ ਕਟਾਈ ਰੋਕਣੀ ਚਾਹੀਦੀ ਹੈ | ਇਸ ਮੌਕੇ ਰਾਜੀਵ ਕੁਮਾਰ ਬਲਾਕ ਅਫ਼ਸਰ, ਸੁਖਵੀਰ ਸਿੰਘ ਵਣ ਗਾਰਡ, ਗੁਰਮੁਖ ਸਿੰਘ ਡਰਾਈਵਰ, ਜਸਪ੍ਰੀਤ ਸਿੰਘ, ਸੰਜੀਵ ਕੁਮਾਰ, ਪੰਜਾਬ ਸਿੰਘ, ਅੰਮਿ੍ਤ ਲਾਲ ਆਦਿ ਹਾਜ਼ਰ ਸਨ |
ਕਾਹਨਪੁਰ ਖੂਹੀ, 24 ਮਾਰਚ (ਗੁਰਬੀਰ ਸਿੰਘ ਵਾਲੀਆ)-ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, ਲੋਕਾਂ ਨੂੰ ਡਰ ਦੇ ਮਾਹੌਲ ਵਿਚੋਂ ਕੱਢਣ ਅਤੇ ਖੇਤਰ ਵਿਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਨੂੰ ਲੈ ਕੇ ਅੱਜ ਸਥਾਨਕ ਪੁਲਿਸ ਵਲੋਂ ਇਲਾਕੇ ਵਿਚ ਇੱਕ ਜ਼ਬਰਦਸਤ ਫਲੈਗ ਮਾਰਚ ...
ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)- ਪੰਜਾਬ ਅੰਦਰ ਮੌਸਮ ਦੇ ਹੋ ਰਹੇ ਬਦਲਾਅ ਅਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਭਾਰੀ ਮੁਸੀਬਤ ਵਿਚ ਪਾ ਦਿੱਤਾ ਹੈ ਅਤੇ ਉਨ੍ਹਾਂ ਦੀ ਪੱਕੀ ਫ਼ਸਲ ਢਹਿ-ਢੇਰੀ ਹੋ ਗਈ ਹੈ | ਦੱਸਣਯੋਗ ਹੈ ਕਿ ...
ਕਾਹਨਪੁਰ ਖੂਹੀ, 24 ਮਾਰਚ (ਗੁਰਬੀਰ ਸਿੰਘ ਵਾਲੀਆ)-'ਖਾਲਸਾ ਵਹੀਰ' ਦੇ ਮੁਖੀ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਨੂੰ ਲੈ ਕੇ ਜਿੱਥੇ ਪੂਰੇ ਸੂਬੇ ਭਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਉੱਥੇ ਹੀ ਪੰਜਾਬ ਪੁਲਿਸ ਵਲੋਂ, ਪੂਰੇ ਪੰਜਾਬ ਵਿਚ ਅੰਮਿ੍ਤਪਾਲ ਸਿੰਘ ਦੇ ...
ਘਨੌਲੀ, 24 ਮਾਰਚ (ਜਸਵੀਰ ਸਿੰਘ ਸੈਣੀ)- ਸਪੋਰਟਸ ਕਲੱਬ ਅਹਿਮਦਪੁਰ ਵਲੋਂ ਸ਼ਾਨਦਾਰ ਇਕ ਰੋਜ਼ਾ ਪਹਿਲਾ ਵਾਲੀਬਾਲ ਟੂਰਨਾਮੈਂਟ ਅਹਿਮਦਪੁਰ ਦੇ ਖੇਡ ਮੈਦਾਨ ਵਿਖੇ ਕਰਵਾਇਆ ਗਿਆ | ਇਸ ਮੌਕੇ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਇਲਾਕੇ ...
ਮੋਰਿੰਡਾ, 24 ਮਾਰਚ (ਕੰਗ)-ਜੁਆਇੰਟ ਐਕਸ਼ਨ ਕਮੇਟੀ ਪੀ.ਐੱਸ.ਪੀ.ਸੀ.ਐੱਲ. ਮੰਡਲ ਖਰੜ੍ਹ ਵਲੋਂ ਦਫ਼ਤਰ ਉਪ ਮੰਡਲ ਸ਼ਹਿਰੀ ਮੋਰਿੰਡਾ ਵਿਖੇ ਰੋਸ ਪ੍ਰਦਰਸ਼ਨ ਅਤੇ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਡਵੀਜ਼ਨ ਸਕੱਤਰ ...
ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਨਿੱਕੂਵਾਲ, ਸੈਣੀ)-ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਸਰਕਾਰ ਵਲੋਂ ਲੋਕ ਸਭਾ ਮੈਂਬਰੀ ਰੱਦ ਕਰਨ ਦੀ ਕਾਂਗਰਸੀ ਆਗੂਆਂ ਵਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ...
ਨੰਗਲ, 24 ਮਾਰਚ (ਪ੍ਰੀਤਮ ਸਿੰਘ ਬਰਾਰੀ)- ਬੀਤੇ ਕਾਫ਼ੀ ਸਮੇਂ ਤੋਂ ਕੱਛੂ ਚਾਲ ਵਾਂਗ ਚੱਲ ਰਹੇ ਫਲਾਈ ਓਵਰ ਨੰਗਲ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਉਣ ਅਤੇ ਤੈਅ ਸਮੇਂ ਵਿਚ ਪੂਰਾ ਕਰਨ ਲਈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਵਲੋਂ ...
ਮੋਰਿੰਡਾ, 24 ਮਾਰਚ (ਕੰਗ)-ਮਗਰਲੇ ਦੋ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਉਪਰੰਤ ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨਗੀ ਦਾ ਮਾਮਲਾ ਹਮੇਸ਼ਾ ਹੀ ਅੱਗੇ ਪੈਂਦਾ ਰਿਹਾ | ਦੋ-ਤਿੰਨ ਵਾਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਮੁਲਤਵੀ ਇਸ ਕਰਕੇ ਹੋ ਗਈ ਸੀ ...
ਨੂਰਪੁਰ ਬੇਦੀ, 24 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸਥਾਨਕ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਚੋਰੀ ਕੀਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਪੁਰ ਬੇਦੀ ...
ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਸਿਟੀ ਰੂਪਨਗਰ ਪੁਲੀਸ ਵਲੋਂ ਇਕ ਵਿਅਕਤੀ 'ਤੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲੀਸ ਪਾਰਟੀ ਸਥਾਨਕ ਸਤਿਸੰਗ ਭਵਨ ਨੇੜੇ ਮੌਜੂਦ ਸੀ ਤਾਂ ਇਕ ਬਲੈਰੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਪੁਲੀਸ ...
ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਥਾਣਾ ਸਦਰ ਰੂਪਨਗਰ ਪੁਲੀਸ ਵਲੋਂ ਇਕ ਵਿਅਕਤੀ 'ਤੇ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਵਰਿੰਦਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਥਲੀ ਦੇ ਬਿਆਨਾਂ 'ਤੇ ਇਹ ਪਰਚਾ ਦਰਜ ਕੀਤਾ ਗਿਆ ਹੈ | ...
ਨੂਰਪੁਰ ਬੇਦੀ, 24 ਮਾਰਚ (ਵਿੰਦਰ ਪਾਲ ਝਾਂਡੀਆ)- ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਦੇਵ ਮੰਦਰ ਜਟਵਾਹੜ ਵਿਖੇ ਮੰਦਰ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸਰਕਾਰੀ ਸਿਹਤ ਹਸਪਤਾਲ ਝਾਂਡੀਆ ਕਲਾ 'ਚ ਤਾਇਨਾਤ ...
ਨੂਰਪੁਰ ਬੇਦੀ, 24 ਮਾਰਚ (ਵਿੰਦਰ ਪਾਲ ਝਾਂਡੀਆ)-ਭਗਵਾਨ ਸ੍ਰੀ ਕਿ੍ਸ਼ਨ ਮਹਾਰਾਜ ਨੇ ਮਾਨਵਤਾ ਦੇ ਕਲਿਆਣ ਲਈ ਧਰਮ ਤੇ ਸਚਾਈ ਦੇ ਮਾਰਗ 'ਤੇ ਚੱਲਣ ਦਾ ਸੁਨੇਹਾ ਸਮੁੱਚੀ ਲੋਕਾਈ ਨੂੰ ਦਿੱਤਾ ਹੈ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ...
ਘਨੌਲੀ, 24 ਮਾਰਚ (ਜਸਵੀਰ ਸਿੰਘ ਸੈਣੀ)- ਸਵਰਗੀ ਸੱਚਖੰਡਵਾਸੀ ਸੁਲੋਚਨਾ ਭੂਆ ਜੀ ਅਤੇ ਸਾਲਿਗ ਰਾਮ ਦੀ ਯਾਦ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੇ ਸਾਹਮਣੇ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਨਗਰ ਦੀ ਸੁੱਖ-ਸ਼ਾਂਤੀ ਦੇ ਲਈ ਹਰੇਕ ਸਾਲ ਦੀ ...
ਨੂਰਪੁਰ ਬੇਦੀ, 24 ਮਾਰਚ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਅਸਮਾਨਪੁਰ ਵਿਖੇ ਸਥਿਤ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ 'ਚ ਧਾਰਮਿਕ ਸਮਾਗਮ ਦੌਰਾਨ ਕਾਫ਼ੀ ਲੰਬੇ ਸਮੇਂ ਤੋਂ ਧਾਰਮਿਕ ਤੇ ਹੋਰ ਗੀਤਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ...
ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਟ੍ਰੇਨਿੰਗ ਸੈਂਟਰ ਦਫ਼ਤਰ ਸਿਵਲ ਸਰਜਨ ਵਿਖੇ ਵਿਸ਼ਵ ਟੀ.ਬੀ. ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ | ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਪਰਮਿੰਦਰ ...
ਘਨੌਲੀ, 24 ਮਾਰਚ (ਜਸਵੀਰ ਸਿੰਘ ਸੈਣੀ)- ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਸਿੰਘਪੁਰਾ (ਥਲੀ ਖ਼ੁਰਦ) ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਕੂਲ ਦੇ ...
ਨੂਰਪੁਰ ਬੇਦੀ, 24 ਮਾਰਚ (ਹਰਦੀਪ ਸਿੰਘ ਢੀਂਡਸਾ)-ਭਾਰਤ ਦੇਸ਼ ਦੀ ਆਜ਼ਾਦੀ ਦੇ ਮਹਾਂਨਾਇਕ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ ਦਾ ਸ਼ਹੀਦੀ ਦਿਹਾੜਾ ਨੂਰਪੁਰ ਬੇਦੀ ਵਿਖੇ ਸ਼ਰਧਾ ਭਾਵਨਾ ਦੇ ਨਾਲ਼ ਮਨਾਇਆ ਗਿਆ | ਨੂਰਪੁਰ ਬੇਦੀ ਸਥਿਤ ਪਿਲਕਣ ਵਾਲੀ ...
ਸ੍ਰੀ ਚਮਕੌਰ ਸਾਹਿਬ, 24 ਮਾਰਚ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਨਜ਼ਦੀਕੀ ਪਿੰਡ ਬੱਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਸ. ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ...
ਪੁਰਖਾਲੀ, 24 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)- ਭਾਰਤੀ ਕਿਸਾਨ (ਲੱਖੋਵਾਲ) ਰੂਪਨਗਰ ਦੀ ਟੀਮ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ 'ਚ ਕੀਤੀ ਕਿਸਾਨ ਮਹਾ ਪੰਚਾਇਤ 'ਚ ਸ਼ਮੂਲੀਅਤ ਕੀਤੀ | ਇਸ ਸਬੰਧੀ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ...
ਸ੍ਰੀ ਚਮਕੌਰ ਸਾਹਿਬ, 24 ਮਾਰਚ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਆਦੇਸ਼ਾਂ ਅਤੇ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਬਲਾਕ ਪੱਧਰੀ ਵਿਸ਼ਵ ...
ਨੂਰਪੁਰ ਬੇਦੀ, 24 ਮਾਰਚ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਨਕਲ ਨੂੰ ਠੱਲ੍ਹ ਪਾਉਣ ਲਈ ਸਿੱਖਿਆ ਬੋਰਡ ਵਲੋਂ ਕਾਰਗਰ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧ ਵਿਚ ਅੱਜ ਬੋਰਡ ਨਾਲ ...
ਸੁਖਸਾਲ, 24 ਮਾਰਚ (ਧਰਮ ਪਾਲ)-ਇਲਾਕੇ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੁੱਲ ਹਿੰਦ ਕਿਸਾਨ ਸਭਾ ਨੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ | ਇਸ ਸਬੰਧ ਵਿਚ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਸੀਨੀਅਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX