ਗਿੱਦੜਬਾਹਾ, 24 ਮਾਰਚ (ਸ਼ਿਵਰਾਜ ਸਿੰਘ ਬਰਾੜ)-ਕਈ ਦਿਨਾਂ ਤੋਂ ਅਚਾਨਕ ਮੌਸਮ ਦੀ ਖ਼ਰਾਬੀ ਕਾਰਨ ਰੁਕ-ਰੁਕ ਕੇ ਪੈ ਰਹੀ ਬੇਮੌਸਮੀ ਬਾਰਿਸ਼ ਨੇ ਗਿੱਦੜਬਾਹਾ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਚੱਲੀਆਂ ਤੇਜ਼ ਹਵਾਵਾਂ ਨਾਲ ਕਈ ਥਾਵਾਂ 'ਤੇ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ, ਜਿਸ ਨਾਲ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ | ਹਾੜੀ ਦੀ ਫ਼ਸਲ ਕਣਕ ਤੇ ਸਰ੍ਹੋਂ ਪੱਕ ਕੇ ਤਿਆਰ ਹੋਣ ਕਿਨਾਰੇ ਹੈ ਅਤੇ ਕਈ ਦਿਨਾਂ ਤੋਂ ਅਚਾਨਕ ਮੌਸਮ ਨੇ ਬਦਲੀ ਕਰਵਟ ਨਾਲ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ | ਕਈ ਥਾਵਾਂ 'ਤੇ ਮਾਮੂਲੀ ਗੜੇ੍ਹਮਾਰੀ ਹੋਣ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ | ਬਾਰਿਸ਼ ਦੀਆਂ ਤੇਜ਼ ਬੁਛਾੜਾਂ ਨੇ ਅਗੇਤੀ ਕਣਕ ਦੀ ਫ਼ਸਲ ਨੂੰ ਕਈ ਥਾਵਾਂ 'ਤੇ ਧਰਤੀ 'ਤੇ ਵਿਛਾ ਦਿੱਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਬੱਲੀ ਵਿਚ ਅਜੇ ਦਾਣਾ ਬਣਨਾ ਸ਼ੁਰੂ ਹੀ ਹੋਇਆ ਹੈ | ਅਗੇਤੀਆਂ ਕਣਕਾਂ ਸੇਮ ਪ੍ਰਭਾਵਿਤ ਰਕਬਿਆਂ 'ਚ ਜ਼ਮੀਨ 'ਤੇ ਡਿੱਗ ਪਈਆਂ ਹਨ | ਜ਼ਮੀਨ 'ਤੇ ਵਿਛੀ ਕਣਕ ਦੀ ਫ਼ਸਲ ਦੇ ਝਾੜ 'ਚ ਗਿਰਾਵਟ ਆਉਣ ਦੀ ਵੀ ਪੂਰੀ ਸੰਭਾਵਨਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਤਿਆਰ ਕਰਨ 'ਚ ਉਹ ਵਿੱਤੋਂ ਵੱਧ ਖ਼ਰਚਾ ਕਰ ਚੁੱਕੇ ਹਨ ਅਤੇ ਹੁਣ ਬੇਮੌਸਮੀ ਬਾਰਿਸ਼ ਨਾਲ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫ਼ਿਰਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੀਆਂ ਕਣਕਾਂ ਧਰਤੀ 'ਤੇ ਡਿੱਗੀਆਂ ਹਨ, ਉਨ੍ਹਾਂ ਦਾ 5 ਤੋਂ 10 ਮਣ ਪ੍ਰਤੀ ਏਕੜ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਮੌਸਮ ਵਿਭਾਗ ਵਲੋਂ ਹੋਰ ਦੋ ਦਿਨਾਂ ਲਈ ਮੌਸਮ 'ਚ ਖ਼ਰਾਬੀ ਦੱਸੀ ਜਾ ਰਹੀ ਹੈ | ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਜਿਥੇ ਕਣਕ ਜ਼ਮੀਨ 'ਤੇ ਵਿਛੀ ਹੈ, ਉਨ੍ਹਾਂ ਰਕਬਿਆ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ | ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਡਾ. ਭੁਪਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ | ਕਈ ਪਿੰਡਾਂ 'ਚ ਹਲਕੀ ਬਾਰਿਸ਼ ਨਾਲ ਕਣਕ ਦਾ ਨੁਕਸਾਨ ਹੋਣ ਤੋਂ ਬਚਾਅ ਹੈ, ਪਰ ਕਈ ਨੀਵੀਂਆਂ ਤੇ ਸੇਮ ਪ੍ਰਭਾਵਿਤ ਥਾਵਾਂ 'ਤੇ ਡਿੱਗੀ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਅਨੁਮਾਨ ਹੈ |
ਲੰਬੀ, (ਮੇਵਾ ਸਿੰਘ)- ਇਲਾਕਾ ਲੰਬੀ ਦੇ ਪਿੰਡਾਂ 'ਚ ਹੋਈ ਗੜੇ੍ਹਮਾਰੀ ਤੇ ਬੇਮੌਸਮੀ ਬਾਰਿਸ਼ ਨਾਲ ਜਿਥੇ ਹਾੜੀ ਦੀ ਫ਼ਸਲ ਕਣਕ ਦੇ ਝਾੜ ਘਟਣ ਦੇ ਆਸਾਰ ਲੱਗ ਰਹੇ ਹਨ, ਉਥੇ ਕੁਝ ਕੁ ਪਿੰਡਾਂ 'ਚ ਪਛੇਤੀ ਕਣਕ ਦੇ ਥੱਲੇ ਡਿੱਗਣ ਕਰਕੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਣ ਦਾ ਖ਼ਦਸ਼ਾ ਕਿਸਾਨਾਂ ਦੇ ਮਨਾਂ 'ਚ ਪੈਦਾ ਹੋ ਗਿਆ ਹੈ | ਜਾਣਕਾਰੀ ਦਿੰਦਿਆਂ ਬਲਾਕ ਲੰਬੀ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਦੇ ਇਕ ਗ਼ਰੀਬ ਕਿਸਾਨ ਸ਼ਮਿੰਦਰ ਸਿੰਘ ਪੁੱਤਰ ਗਿੱਕਾ ਸਿੰਘ ਨੇ ਦੱਸਿਆ ਕਿ ਉਸ ਵਲੋਂ ਸੀਜ਼ਨ 2022-23 ਦੌਰਾਨ ਦਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਖੁੱਡੀਆਂ ਗੁਲਾਬ ਸਿੰਘ ਤੋਂ 30 ਏਕੜ ਜ਼ਮੀਨ ਵਾਹੁਣ ਲਈ ਠੇਕੇ 'ਤੇ ਇਕ ਸਾਲ ਕਾਸ਼ਤ ਕਰਨ ਵਾਸਤੇ ਲਈ ਗਈ ਸੀ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਗੜੇ੍ਹਮਾਰੀ ਤੇ ਬਾਰਿਸ਼ ਨਾਲ ਉਸ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ, ਕਿਉਂਕਿ ਪੁੱਤਾਂ ਵਾਂਗ ਪਾਲੀ ਫ਼ਸਲ ਬਾਰਿਸ਼ ਕਰਕੇ ਧਰਤੀ 'ਤੇ ਡਿੱਗਣ ਕਾਰਨ ਉਸ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋ ਗਿਆ ਹੈ | ਉਸ ਨੇ ਬੜੀ ਮੁਸ਼ਕਿਲ ਨਾਲ ਇੱਧਰੋਂ-ਉਧਰੋਂ ਪੈਸਿਆਂ ਦਾ ਇੰਤਜ਼ਾਮ ਆਦਿ ਲੈ ਕੇ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਸਖ਼ਤ ਮਿਹਨਤ ਕਰਕੇ ਫ਼ਸਲ ਨੂੰ ਪਕਾਉਣ ਤੱਕ ਪਹੁੰਚਾਇਆ ਸੀ, ਪਰ ਇਸ ਕੁਦਤਰੀ ਮਾਰ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫ਼ੇਰ ਦਿੱਤਾ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ |
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਵਲੋਂ ਚਲਾਏ ਆਪ੍ਰੇਸ਼ਨ ਅੰਮਿ੍ਤਪਾਲ ਤਹਿਤ ਭਾਈ ਅੰਮਿ੍ਤਪਾਲ ਸਿੰਘ ਭਾਵੇਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ ਤੇ ਉਸ ਦੀ ਦੀ ਤਲਾਸ਼ 'ਚ ਹਾਲੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ | ਦੂਜੇ ਪਾਸੇ ਪੁਲਿਸ ...
ਜੈਤੋ, 24 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮ ਪਿੰਡ ਰਾਮੇਆਣਾ ਵਿਖੇ ਪ੍ਰੀ-ਪੇਡ ਮੀਟਰ ਲਗਾਉਣ ਲਈ ਪਹੁੰਚੇ, ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪਿੰਡ ਰਾਮੇਆਣਾ ਦੀ ਇਕਾਈ ਦੇ ਪ੍ਰਧਾਨ ਦੇਵ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ...
ਕੋਟਕਪੂਰਾ, 24 ਮਾਰਚ (ਮੋਹਰ ਸਿੰਘ ਗਿੱਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੰਬੰਧਿਤ ਸੀਟੂ ਜ਼ਿਲ੍ਹਾ ਫ਼ਰੀਦਕੋਟ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਦੇਵੀ ਔਲਖ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸੰਬੰਧ 'ਚ ਬਲਾਕ ਕੋਟਕਪੂਰਾ-1, ਸੀ. ਡੀ. ਪੀ. ਓ. ਨੂੰ ਮਿਲਿਆ | ਇਸ ...
ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਸਥਾਨਕ ਇਕ ਮੁਹੱਲੇ ਦੀ ਨਾਬਾਲਗ ਵਿਦਿਆਰਥਣ ਨੂੰ ਇਕ ਨੌਜਵਾਨ ਵਲੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਬਾਜੀਗਰ ਬਸਤੀ ਵਸਨੀਕ ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਬੇਮੌਸਮੀ ਬਾਰਿਸ਼ ਕਾਰਨ ਕਿਸਾਨ ਚਿੰਤਾ 'ਚ ਡੁੱਬ ਗਏ ਹਨ, ਕਿਉਂਕਿ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੈ ਤੇ ਲਗਾਤਾਰ ਮੌਸਮ ਦੀ ਖ਼ਰਾਬੀ ਪਿਛਲੇ ਹਫ਼ਤਿਆਂ ਤੋਂ ਚੱਲ ਰਹੀ ਹੈ | ਅੱਜ ਸਵੇਰੇ ਤੇਜ਼ ਬਾਰਿਸ਼ ਹੋਈ, ਜਿਸ ...
ਮੰਡੀ ਬਰੀਵਾਲਾ, 24 ਮਾਰਚ (ਨਿਰਭੋਲ ਸਿੰਘ)-ਬਰੀਵਾਲਾ ਤੋਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਕੱਢਿਆ ਗਿਆ ਨਾਲਾ ਕਈ ਜਗ੍ਹਾ ਤੋਂ ਟੁੱਟਿਆ ਹੋਇਆ ਹੈ, ਜਿਸ ਕਾਰਨ ਪਾਣੀ ਸੜਕ 'ਤੇ ਆ ਰਿਹਾ ਹੈ ਤੇ ਸੜਕ ਦੇ ਟੁੱਟਣ ਦਾ ਖ਼ਤਰਾ ਹੈ | ਇਸੇ ਤਰ੍ਹਾਂ ਪਾਣੀ ਖੜ੍ਹਨ ਕਾਰਨ ਰਾਹਗੀਰਾਂ ...
ਜੈਤੋ, 24 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੀ ਮੀਟਿੰਗ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ 'ਚ ਗੁਰਦੁਆਰਾ ਗੰਗਸਰ ਸਹਿਬ ਵਿਖੇ ਹੋਈ, ਜਿਸ 'ਚ ਵਿਸ਼ੇਸ਼ ਤੌਰ ਪੰਜਾਬ ਜਰਨਲ ਸਕੱਤਰ ਨਛੱਤਰ ਸਿੰਘ ਢਿੱਲੋਂ (ਜੈਤੋ), ਸੀਨੀਅਰ ਪੰਜਾਬ ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਪੁਰਾਤਨ ਵਿਰਾਸਤ ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ ਪਲਾਸਟਿਕ ਕਚਰਾ ਫ਼ੈਕਟਰੀ ਲਾਉਣ ਦੇ ਵਿਰੋਧ 'ਚ ਪਿੰਡ ਭੁੱਟੀਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਮੋਰਚਾ ਲਾਇਆ ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬ ਰੋਡਵੇਜ਼ ਡੀਪੂ 'ਚ ਧਾਂਦਲੀ ਕਰਨ ਦੇ ਦੋਸ਼ 'ਚ ਜੀ. ਐੱਮ. ਜਸਮੀਤ ਸਿੰਘ ਨੇ ਵਿਭਾਗੀ ਕਾਰਵਾਈ ਕਰਦੇ ਹੋਏ 3 ਕਰਮਚਾਰੀ ਕੰਪਿਊਟਰ ਇੰਚਾਰਜ ਚਰਨਜੀਤ ਸਿੰਘ, ਡਾਟਾ ਐਂਟਰੀ ਓਪਰੇਟਰ ...
ਮੰਡੀ ਕਿੱਲਿਆਂਵਾਲੀ, 24 ਮਾਰਚ (ਇਕਬਾਲ ਸਿੰਘ ਸ਼ਾਂਤ)-ਪਿੰਡ ਘੁਮਿਆਰਾ ਵਿਖੇ ਪਤੀ ਦੇ ਧਰਮ ਭਰਾ ਦੀਆਂ ਬੇਬੁਨਿਆਦ ਤੋਹਮਤਾਂ ਤੋਂ ਪ੍ਰੇਸ਼ਾਨ ਵਿਆਹੁਤਾ ਅÏਰਤ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਪਿੰਡ ਘੁਮਿਆਰਾ ਵਿਖੇ ਕੁਲਵੰਤ ਸਿੰਘ ਉਰਫ ...
ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਸਰਹੱਦੀ ਜ਼ਿਲਿ੍ਹਆਂ 'ਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੇ ਮਕਸਦ ਨਾਲ ਅਨੇਕਾਂ ਅਧਿਆਪਕਾਂ ਦੀਆਂ ਨਿਯੁਕਤੀਆਂ ਪਿਛਲੇ ਕਈ ਸਾਲਾਂ ਤੋਂ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਕੀਤੀਆਂ ਜਾ ...
ਫ਼ਰੀਦਕੋਟ, 24 ਮਾਰਚ (ਸਤੀਸ਼ ਬਾਗ਼ੀ)-ਚਾਈਲਡ ਲਾਈਨ ਇੰਡੀਆ ਫਾਊਾਡੇਸ਼ਨ ਦੇ ਸਹਿਯੋਗ ਨਾਲ ਚੱਲ ਰਹੀ ਨੈਚੁਰਲ ਕੇਅਰ ਚਾਈਲਡ ਲਾਈਨ ਟੀਮ ਵਲੋਂ ਸਥਾਨਕ ਜੋਗੀਆ ਵਾਲੀ ਬਸਤੀ ਵਿਖੇ ਵਿਸ਼ਵ ਟੀ. ਬੀ. ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਿਵਲ ਹਸਪਤਾਲ ਦੇ ਸੀਨੀਅਰ ...
ਜੈਤੋ, 24 ਮਾਰਚ (ਗੁਰਚਰਨ ਸਿੰਘ ਗਾਬੜੀਆ)-ਜੈ ਜਵਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਅਜਿੱਤ ਗਿੱਲ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰੋਮਾਣਾ ਅਲਬੇਲ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਸੁਖਮੰਦਰ ਸਿੰਘ ਕਾਸਮ ਭੱਟੀ ਤੇ ਬਲਾਕ ਦੇ ਆਗੂ ਜਰਨੈਲ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਅਮਰੀਕਾ ਦੇ ਸ਼ਹਿਰ ਲਾਸ ਏਾਜਲਸ ਤੋਂ ਆਏ ਪ੍ਰਵਾਸੀ ਭਾਰਤੀ ਡਾ. ਹਰਮੋਹਿੰਦਰ ਸਿੰਘ ਗੋਗੀਆ ਪੂਰੇ 61 ਸਾਲਾਂ ਬਾਅਦ ਆਪਣੇ ਸਕੂਲ ਸਰਕਾਰੀ ਬਲਵੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਆ ਕੇ ਬਹੁਤ ਪ੍ਰਸੰਨ ਹੋਏ | ਇਸ ...
ਬਰਗਾੜੀ, 24 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਕੌਮੀ ਸ਼ਾਹ ਮਾਰਗ ਨੰਬਰ-54 ਦੇ ਚਾਰ-ਛੇ ਮਾਰਗੀ ਬਣਨ ਸਮੇਂ ਕੁਝ ਲੋਕਾਂ ਦੇ ਵਿਰੋਧ ਸਦਕਾ ਕਸਬਾ ਬਰਗਾੜੀ ਵਿਖੇ ਭਰਵਾਂ ਪੁਲ ਨਹੀਂ ਬਣ ਸਕਿਆ | ਇਸ ਕਰਕੇ ਸੰਬੰਧਿਤ ਵਿਭਾਗ ਨੇ ਇਥੇ ਜ਼ਿਆਦਾ ਆਵਾਜਾਈ ਵਾਲੀਆਂ ਦੋ ਥਾਵਾਂ 'ਤੇ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਕਿੰਡਰ ਗਾਰਡਨ ਵਿਭਾਗ ਦੇ ਵਿਦਿਆਰਥੀਆਂ ਤੇ ਨਿਊ ਕੈਂਟ ਰੋਡ ਸਥਿਤ ਜੂਨੀਅਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਸੀਨੀਅਰ ਕੇ. ਜੀ. ਦੇ ਵਿਦਿਆਰਥੀਆਂ ਲਈ ਗਰੈਜੂਏਸ਼ਨ ਦਿਵਸ ਮਨਾਇਆ ਗਿਆ | ਸਕੂਲ ਦੇ ...
ਕੋਟਕਪੂਰਾ, 24 ਮਾਰਚ (ਮੋਹਰ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ (ਰਜਿ:) ਪੰਜਾਬ ਇਕਾਈ ਬਲਾਕ ਕੋਟਕਪੂਰਾ ਵਲੋਂ ਪ੍ਰਧਾਨ ਸੁਨੀਲ ਜਿੰਦਲ ਦੀ ਅਗਵਾਈ ਹੇਠ ਸ਼ਹੀਦ ਸ: ਭਗਤ ਸਿੰਘ ਤੇ ਸਾਥੀਆਂ ਦਾ 92ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ...
ਬਰਗਾੜੀ, 24 ਮਾਰਚ (ਲਖਵਿੰਦਰ ਸ਼ਰਮਾ)-ਅਲਾਇੰਸ ਕਲੱਬ ਬਰਗਾੜੀ ਦੀ ਸਾਲਾਨਾ ਮੀਟਿੰਗ ਅਲਾਇੰਸ ਕਲੱਬਾਂ ਦੇ ਗਵਰਨਰ ਨਿਰੰਜਨ ਸਿੰਘ ਰੱਖੜਾ ਦੀ ਦੇਖ-ਰੇਖ ਹੇਠ ਮਹਿਫਲ ਰੈਸਟੋਰੈਂਟ ਬਰਗਾੜੀ ਵਿਖੇ ਹੋਈ, ਜਿਸ 'ਚ ਸਾਲਾਨਾ ਗਤੀਵਿਧੀਆਂ ਦਾ ਲੇਖਾ ਜੋਖਾ ਕੀਤਾ ਅਤੇ ਨਵੀਂ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਾ. ਅੰਬੇਡਕਰ ਉਤਸਵ ਧਾਮ ਪ੍ਰਾਜੈਕਟ ਤਹਿਤ ਸੂਬੇ ਦੇ 49 ਪਿੰਡਾਂ 'ਚ ਕਮਿਊਨਿਟੀ ਸੈਂਟਰ ਬਣਾਉਣ ਜਾ ਰਹੀ ਹੈ | ਇਸੇ ਕੜੀ ਤਹਿਤ ਫ਼ਰੀਦਕੋਟ ਜ਼ਿਲ੍ਹੇ 'ਚ 50 ਲੱਖ ਰੁਪਏ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਤਲਵੰਡੀ ਰੋਡ ਫ਼ਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਖੇਡ ਸਮਾਰੋਹ ਕਰਵਾਇਆ | ਖੇਡ ਸਮਾਰੋਹ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਤੇ ਜੁਆਇੰਟ ...
ਫ਼ਰੀਦਕੋਟ, 24 ਮਾਰਚ (ਸਤੀਸ਼ ਬਾਗ਼ੀ)-ਪੰਜਾਬ ਸਿਵਲ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਚੋਣ ਸਥਾਨਕ ਪੈਨਸ਼ਨਰ ਭਵਨ ਵਿਖੇ ਸਰਬਸੰਮਤੀ ਨਾਲ 3 ਸਾਲਾਂ ਲਈ ਹੋਈ, ਜਿਸ ਦੌਰਾਨ ਫ਼ਰੀਦਕੋਟ ਜ਼ੋਨ, ਕੋਟਕਪੂਰਾ ਤੇ ਜੈਤੋ ਜ਼ੋਨ ਦੇ ਸਮੂਹ ਪੈਨਸ਼ਨਰ ਮੈਂਬਰਾਂ ਨੇ ...
ਬਰਗਾੜੀ, 24 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਦੀ ਦੇਖ-ਰੇਖ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਸਕੂਲ ਦੇ ਮੁੱਖ ਪ੍ਰਬੰਧਕ ਅਸ਼ੋਕ ...
ਜੈਤੋ, 24 ਮਾਰਚ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਬੰਦ ਪਏ ਭੱਠੇ ਕੋਲ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਔਰਤ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ | ਜਾਣਕਾਰੀ ਅਨੁਸਾਰ ਚੜ੍ਹਦੀ ਕਲ੍ਹਾ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਮੈਂਬਰਾਂ ਨੂੰ ...
ਪੰਜਗਰਾਈਾ ਕਲਾਂ, 24 ਮਾਰਚ (ਕੁਲਦੀਪ ਸਿੰਘ ਗੋਂਦਾਰਾ)-ਪਿੰਡ ਜਿਉਣ ਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਕੱਤਰਤਾ ਨੂੰ ਸੰਬੋਧਨ ...
ਬਰਗਾੜੀ, 24 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਦੇ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਸੇਵਾ ਸਿੰਘ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ | ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਵਿਧਾਨ ਸਭਾ ਹਲਕਾ ਜੈਤੋ ਦੇ ਮੁੱਖ ...
ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਪੀ. ਓ. ਸਟਾਫ਼ ਪੁਲਿਸ ਵਲੋਂ ਸ਼ਰਾਬ ਦੀ ਤਸਕਰੀ ਸੰਬੰਧੀ ਦਰਜ ਇਕ ਮਾਮਲੇ 'ਚ ਲੋੜੀਂਦਾ ਭਗੌੜਾ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਕਥਿਤ ਦੋਸ਼ੀ ਨੂੰ ਸਥਾਨਕ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਸਿਆਸਤ ਦੇ ਖੇਤਰ 'ਚ ਆਪਣੀ ਸਾਫ਼-ਸੁਥਰੀ ਰਾਜਨੀਤੀ ਰਾਹੀਂ ਸੇਵਾਵਾਂ ਦੇ ਰਹੇ ਭਾਈ ਪਰਿਵਾਰ ਲਗਾਤਾਰ ਆਪਣੇ ਸਿਆਸੀ ਖੇਤਰ 'ਚ ਵਿਚਰ ਰਹੇ ਹਨ ਤੇ ਲੋਕਾਂ ਦੇ ਸੁੱਖ-ਦੁੱਖ 'ਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਦੁਆਰਾ ...
ਮੰਡੀ ਕਿੱਲਿਆਂਵਾਲੀ, 24 ਮਾਰਚ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਐੱਨ. ਐੱਸ. ਐੱਸ. ਵਿੰਗ ਵਲੋਂ ਸਵੱਛ ਭਾਰਤ ਮੁਹਿੰਮ ਤੇ ਫਿੱਟ ਇੰਡੀਆ ਕੰਪੇਨ ਵਿਸ਼ੇ 'ਤੇ ਸੱਤ ਰੋਜ਼ਾ ਕੈਂਪ ਦਾ ਆਗਾਜ਼ ਹੋਇਆ | ਇਸ ਮੌਕੇ ਦਸਮੇਸ਼ ਗਰਲਜ਼ ਸਿੱਖਿਆ ...
ਮਲੋਟ, 24 ਮਾਰਚ (ਪਾਟਿਲ)-ਡੀ. ਏ. ਵੀ. ਕਾਲਜ ਮਲੋਟ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਸ੍ਰੀ ਮੁਕਤਸਰ ਸਾਹਿਬ ਜ਼ੋਨ 'ਚ ਪੰਜਾਬ ਯੂਨੀਵਰਸਿਟੀ ਦੇ ਸਮੈਸਟਰ ਅੰਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫੈਕਲਟੀ ਨੇ ਦੱਸਿਆ ਕਿ ਮਹਿਕ ਪੁੱਤਰੀ ਪਵਨ ਡੂਮਰਾ, ...
ਮਲੋਟ, 24 ਮਾਰਚ (ਪਾਟਿਲ)-ਪਿੰਡ ਸਾਉਂਕੇ ਦੇ ਇਕ ਗ੍ਰੰਥੀ ਦੀ ਨਹਿਰ 'ਚ ਡਿੱਗਣ ਕਾਰਨ ਮੌਤ ਹੋ ਗਈ ਹੈ | ਥਾਣਾ ਸਦਰ ਪੁਲਿਸ ਮਲੋਟ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (32) ਪੁੱਤਰ ਹਰਦੀਪ ਸਿੰਘ ਈਨਾਖੇੜਾ ਦੀਆਂ ਢਾਣੀਆਂ ਦੇ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ 'ਚ ਮਗਰਲੇ 10 ਸਾਲਾਂ ਤੋਂ ਕਿਤਾਬਾਂ ਸੰਬੰਧੀ ਸਾਰੇ ਦੁਕਾਨਦਾਰਾਂ ਨੂੰ ਆਵਦੀਆਂ ਉਂਗਲਾਂ 'ਤੇ ਨਚਾ ਰਹੇ ਬਹੁ ਚਰਚਿਤ ਕਿਤਾਬ ਕਿੰਗ ਵਜੋਂ ਮਸ਼ਹੂਰ ਇਕ ਦੁਕਾਨਦਾਰ ਤੋਂ ਮਾਪੇ ਤੇ ਆਮ ਦੁਕਾਨਦਾਰ ...
ਨਿਹਾਲ ਸਿੰਘ ਵਾਲਾ, 24 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਮੋਗਾ ਬਰਨਾਲਾ ਰਾਸ਼ਟਰੀ ਮਾਰਗ ਤੇ ਪਿੰਡ ਮਾਛੀਕੇ ਵਿਖੇ ਗਾਊਸਾਲਾ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿਸ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਆ ...
ਫ਼ਤਿਹਗੜ੍ਹ ਪੰਜਤੂਰ, 24 ਮਾਰਚ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਅੰਦਰ ਧਰਨਾ ਲਗਾਤਾਰ ਜਾਰੀ ਹੈ | ਮੌਸਮ ਦੇ ਬਦਲਦੇ ਮਿਜ਼ਾਜ ਨੂੰ ਵੇਖਦੇ ਹੋਏ ਇਹ ਧਰਨਾ ਅੱਜ ਅੱਠਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ...
ਮੋਗਾ, 24 ਮਾਰਚ (ਜਸਪਾਲ ਸਿੰਘ ਬੱਬੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਜਿਸ ਸਮਾਜ ਦੀ ਸਿਰਜਣਾ ਦਾ ਸੁਪਨਾ ਲੈ ਕੇ ਦੇਸ਼ ਲਈ ਕੁਰਬਾਨੀ ਕੀਤੀ ਸੀ ਜੇਕਰ ਨੌਜਵਾਨ ...
ਮੋਗਾ, 24 ਮਾਰਚ (ਸੁਰਿੰਦਰਪਾਲ ਸਿੰਘ)-ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਡਿਊਟੀਆਂ ਨਿਭਾਉਣ ਜਾ ਰਹੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਦੀ ਟਰੈਕਸ ਗੱਡੀ ਦੀ ਬੱਸ ਨਾਲ ਭਿਆਨਕ ਟੱਕਰ ਹੋ ਗਈ ਜਿਸ 'ਚ ਲਗਪਗ 14-15 ਅਧਿਆਪਕ ਸਨ | ਮਿਲੀ ਖ਼ਬਰ ਅਨੁਸਾਰ ਕਿ ...
ਨਿਹਾਲ ਸਿੰਘ ਵਾਲਾ, 24 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਡੀ. ਟੀ. ਐਫ. ਨਿਹਾਲ ਸਿੰਘ ਵਾਲਾ ਦੀ ਆਗੂ ਟੀਮ ਨੇ ਫ਼ਿਰੋਜ਼ਪੁਰ ਨੇੜੇ ਜਲਾਲਾਬਾਦ ਤੋਂ ਤਰਨਤਾਰਨ ਜਾ ਰਹੇ ਅਧਿਆਪਕਾਂ ਨਾਲ ਵਾਪਰੇ ਭਿਆਨਕ ਸੜਕ ਹਾਦਸੇ 'ਚ 3 ਅਧਿਆਪਕਾਂ ਤੇ ਇਕ ਹੋਰ ਦੀ ...
ਮੋਗਾ, 24 ਮਾਰਚ (ਸੁਰਿੰਦਰਪਾਲ ਸਿੰਘ)-ਪਛਾਣ ਦੇ ਸਬੂਤਾਂ ਤੇ ਪਤੇ ਦੇ ਸਬੂਤਾਂ ਨਾਲ ਸੰਬੰਧਿਤ ਦਸਤਾਵੇਜ਼ ਜਮ੍ਹਾ ਕਰਵਾ ਕੇ ਆਧਾਰ ਕਾਰਡ ਨੂੰ ਮੁੜ ਤੋਂ ਪ੍ਰਮਾਣਿਤ ਕਰਨਾ ਜ਼ਰੂਰੀ ਹੈ ਤੇ ਇਸ ਨਾਲ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਪਛਾਣ ਦਸਤਾਵੇਜ਼ ਬਣਾਇਆ ਜਾ ਸਕਦਾ ਹੈ | ...
ਮਲੋਟ, 24 ਮਾਰਚ (ਪਾਟਿਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਵਲੋਂ ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਗੁੰਬਰ ਦੀਆਂ ਪਾਰਟੀ ਪ੍ਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX