ਤਾਜਾ ਖ਼ਬਰਾਂ


ਨਾਭਾ 'ਚ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ,ਮੱਖਣ ਸਿੰਘ ਲਾਲਕਾ ਨੇ ਮੁੜ ਤੋਂ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ
. . .  48 minutes ago
ਨਾਭਾ,5 ਜੂਨ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਨੂੰ ਨਾਭਾ ਵਿਚ ਉਸ ਸਮੇਂ ਅੱਜ ਜ਼ੋਰਦਾਰ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਕਰਜ਼ੇ ਦੇ ਨਪੀੜੇ ਮੰਡੀ ਕਲਾਂ ਦੇ ਕਿਸਾਨ ਵਲੋਂ ਖ਼ੁਦਕੁਸ਼ੀ
. . .  about 1 hour ago
ਬਾਲਿਆਂਵਾਲੀ, 5 ਜੂਨ (ਕੁਲਦੀਪ ਮਤਵਾਲਾ)-ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਮੰਡੀ ਕਲਾਂ (ਬਠਿੰਡਾ) ਵਿਖੇ ਜਗਸੀਰ ਸਿੰਘ ਨਾਂਅ ਦੇ ਇਕ ਕਿਸਾਨ ਵਲੋ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮਿ੍ਤਕ ਕਿਸਾਨ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ...
ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ
. . .  about 1 hour ago
ਸ੍ਰੀ ਚਮਕੌਰ ਸਾਹਿਬ, 5 ਜੂਨ (ਜਗਮੋਹਨ ਸਿੰਘ ਨਾਰੰਗ)-ਅੱਜ ਦੇਰ ਸ਼ਾਮ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ...
ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਅਤੇ ਭਾਈ ਬਗੀਚਾ ਸਿੰਘ ਵੜੈਚ ਗ੍ਰਿਫ਼ਤਾਰ, ਪੁਲਿਸ ਨੇ ਖ਼ੁਦ ਨਹੀਂ ਕੀਤੀ ਪੁਸ਼ਟੀ
. . .  about 2 hours ago
ਸਮਾਣਾ (ਪਟਿਆਲਾ), 5 ਜੂਨ (ਸਾਹਿਬ ਸਿੰਘ)-ਘੱਲੂਘਾਰਾ ਹਫ਼ਤੇ ਨੂੰ ਲੈ ਕੇ ਸਮਾਣਾ ਪੁਲਿਸ ਨੇ ਗਰਮ-ਖ਼ਿਆਲੀ ਸਿੱਖਾਂ ਦੀ ਫੜ੍ਹੋ ਫੜ੍ਹੀ ਸ਼ੁਰੂ ਕਰ ਦਿੱਤੀ ਹੈ। ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ...
ਨਵਾਂਸ਼ਹਿਰ ਲਾਗੇ ਆਪ ਵਿਧਾਇਕ ਦੀ ਗੱਡੀ ਨਾਲ ਹਾਦਸੇ ਚ ਇਕ ਦੀ ਮੌਤ, ਤਿੰਨ ਜ਼ਖ਼ਮੀ
. . .  about 2 hours ago
ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਲਾਗੇ ਮੁੱਖ ਮਾਰਗ ਤੇ ਬਾਬਾ ਬਕਾਲਾ ਤੋਂ 'ਆਪ' ਵਿਧਾਇਕ ਦੀ ਗੱਡੀ ਨਾਲ ਹੋਏ ਭਿਆਨਕ ਹਾਦਸੇ 'ਚ ਪਿੰਡ ਮਜਾਰੀ ਦੇ ਸੂਬੇਦਾਰ ਦਰਸ਼ਨ ਸਿੰਘ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ...
ਬਿਜਲੀ ਦਾ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਨੇੜਲੇ ਪਿੰਡ ਉੱਪਲੀ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ...
ਐਨ.ਡੀ.ਏ. ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਬੋਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
. . .  about 4 hours ago
ਨਵੀਂ ਦਿੱਲੀ, 5 ਜੂਨ-ਪਟਨਾ, ਜੰਮੂ ਵਿਚ ਗੈਰ-ਐਨ.ਡੀ.ਏ. ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਸੀਂ ਇਕ ਜ਼ਿੰਮੇਵਾਰ ਵਿਰੋਧੀ ਧਿਰ ਚਾਹੁੰਦੇ ਹਾਂ, ਪਰ ਇਹ ਇਕ ਵੱਖਰੀ ਕਿਸਮ ਦੀ...
‘ਅੰਦੋਲਨ ਵਾਪਸ ਲੈਣ ਦੀ ਖ਼ਬਰ ਬਿਲਕੁਲ ਅਫ਼ਵਾਹ’, ਬਜਰੰਗ ਪੁਨੀਆ ਬੋਲੇ- ਅਸੀਂ ਨਾ ਪਿੱਛੇ ਹਟੇ ਹਾਂ ਤੇ ਨਾ ਹੀ ਅਸੀਂ..
. . .  about 5 hours ago
ਨਵੀਂ ਦਿੱਲੀ, 5 ਜੂਨ-ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਅੰਦੋਲਨ ਨੂੰ ਵਾਪਸ ਲੈਣ ਦੀਆਂ ਖਬਰਾਂ ਵਿਚਾਲੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ...
ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਮਿਲੀ ਇਜਾਜ਼ਤ
. . .  about 6 hours ago
ਨਵੀਂ ਦਿੱਲੀ, 5 ਜੂਨ- ਦਿੱਲੀ ਹਾਈ ਕੋਰਟ ਨੇ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਮਨੀਸ਼ ਸਿਸੋਦੀਆ....
ਮੁਖ਼ਤਾਰ ਅੰਸਾਰੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ
. . .  about 6 hours ago
ਲਖਨਊ, 5 ਜੂਨ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ...
ਅਸੀਂ ਵਿਰੋਧ ਪ੍ਰਦਰਸ਼ਨ ਤੋਂ ਪਿੱਛੇ ਨਹੀਂ ਹੋਏ- ਸਾਕਸ਼ੀ ਮਲਿਕ, ਬਜਰੰਗ ਪੂਨੀਆ
. . .  about 6 hours ago
ਨਵੀਂ ਦਿੱਲੀ, 5 ਜੂਨ- ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਵਲੋਂ ਭਾਰਤੀ ਰੇਲਵੇ ਵਿਚ ਓ.ਐਸ.ਡੀ. (ਖੇਡਾਂ) ਵਜੋਂ ਆਪਣੇ ਅਹੁਦਿਆਂ ’ਤੇ ਮੁੜ ਸ਼ਾਮਿਲ ਹੋਣ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਦੱਸਦਿਆਂ....
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਸ਼ੱਕੀ ਵਿਅਕਤੀ ਕਾਬੂ
. . .  about 8 hours ago
ਅਜਨਾਲਾ, ਗੱਗੋਮਾਹਲ 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਪੈਂਦੀ ਚੋਂਕੀ ਵਧਾਈ ਚੀਮਾ ਨੇੜਿਓ ਬੀ.ਐਸ.ਐਫ਼. 73 ਬਟਾਲੀਅਨ ਦੇ ਜਵਾਨਾਂ....
ਜਵਾਹਰ ਲਾਲ ਨਹਿਰੂ ਭਵਨ ’ਚ ਲੱਗੀ ਅੱਗ
. . .  about 8 hours ago
ਨਵੀਂ ਦਿੱਲੀ, 5 ਜੂਨ- ਦਿੱਲੀ ਫ਼ਾਇਰ ਸਰਵਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਭਵਨ ’ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਅੱਗ ’ਤੇ....
ਅਮਰੀਕਾ ਸੜਕ ਹਾਦਸੇ ਦੇ ਸ਼ਿਕਾਰ ਨੌਜਵਾਨ ਦੀ ਮਿ੍ਤਕ ਦੇਹ ਪੁੱਜੀ ਪਿੰਡ
. . .  about 8 hours ago
ਚੋਗਾਵਾਂ, 5 ਜੂਨ (ਗੁਰਵਿੰਦਰ ਸਿੰਘ ਕਲਸੀ)- ਰੋਜ਼ੀ ਰੋਟੀ ਦੀ ਭਾਲ ਲਈ ਵਿਦੇਸ਼ ਗਏ ਰਸਾਲ ਸਿੰਘ ਪੁੱਤਰ ਬਚਿੱਤਰ ਸਿੰਘ ਕਸਬਾ ਚੋਗਾਵਾਂ ਦੀ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ....
ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਮਿਲਿਆ ਸਰਵੋਤਮ ਯੂਨੀਵਰਸਿਟੀ ਦਾ ਦਰਜਾ
. . .  about 8 hours ago
ਨਵੀਂ ਦਿੱਲੀ, 5 ਜੂਨ- ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਐਨ.ਆਈ.ਆਰ.ਐਫ਼. ਦਰਜਾਬੰਦੀ ਅਨੁਸਾਰ ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਸਰਵੋਤਮ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ....
ਨਸ਼ਾ ਲਿਜਾ ਰਹੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  about 9 hours ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸਥਾਨਕ ਸ਼ਹਿਰ ਵਿਚ ਅੱਜ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਦੇਣ ਦੀ....
ਅਵਧੇਸ਼ ਰਾਏ ਕਤਲ ਕੇਸ ਵਿਚ ਮੁਖ਼ਤਾਰ ਅੰਸਾਰੀ ਦੋਸ਼ੀ ਕਰਾਰ
. . .  about 9 hours ago
ਲਖਨਊ, 5 ਜੂਨ- ਵਾਰਾਣਸੀ ਦੇ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 3 ਅਗਸਤ 1991...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਧਰਨਾ
. . .  about 9 hours ago
ਖਰੜ, 5 ਜੂਨ (ਗੁਰਮੁੱਖ ਸਿੰਘ ਮਾਨ )- ਦਿੱਲੀ ਵਿਚ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ....
ਨਹੀਂ ਰਹੇ ਮਹਾਭਾਰਤ ਦੇ ਮਾਮਾ ‘ਸ਼ਕੁਨੀ’
. . .  about 9 hours ago
ਮਹਾਰਾਸ਼ਟਰ, 5 ਜੂਨ- ਮਹਾਭਾਰਤ ਵਿਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਫ਼ੀ ਪੇਂਟਲ ਦਾ ਦਿਹਾਂਤ ਹੋ ਗਿਆ...
ਜਨਤਕ ਜਥੇਬੰਦੀਆਂ ਨੇ ਬ੍ਰਿਜ ਭੂਸ਼ਨ ਦਾ ਸਾੜਿਆ ਪੁਤਲਾ
. . .  about 9 hours ago
ਅਜਨਾਲਾ, 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜ਼ਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ...
ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼
. . .  about 10 hours ago
ਸੁਲਤਾਨਵਿੰਡ, 5 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਤੋਂ ਦੋਬੁਰਜੀ ਲਿੰਕ ਰੋਡ ਤੋਂ ਇਕ 50,55 ਸਾਲਾ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ....
ਛੱਤੀਸਗੜ੍ਹ: ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ ਦੇ ਦੋ ਜਵਾਨ ਜ਼ਖ਼ਮੀ
. . .  about 10 hours ago
ਰਾਏਪੁਰ, 5 ਜੂਨ- ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ 85 ਬੀ.ਐਨ. ਦੇ ਦੋ ਜਵਾਨ....
ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  about 10 hours ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  about 10 hours ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  about 10 hours ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 12 ਚੇਤ ਸੰਮਤ 555

ਪੰਜਾਬ / ਜਨਰਲ

ਭਿਆਨਕ ਹਾਦਸੇ 'ਚ 3 ਅਧਿਆਪਕਾਂ ਸਮੇਤ 4 ਮੌਤਾਂ

ਝੋਕ ਹਰੀ ਹਰ/ਜਲਾਲਾਬਾਦ, 24 ਮਾਰਚ (ਜਸਵਿੰਦਰ ਸਿੰਘ ਸੰਧੂ, ਜਤਿੰਦਰ ਪਾਲ ਸਿੰਘ, ਕਰਨ ਚੁਚਰਾਂ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਅੱਜ ਸਵੇਰੇ ਤੇਜ਼ ਰਫ਼ਤਾਰ ਟਰੈਕਸ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ 'ਚ ਆਹਮੋ-ਸਾਹਮਣੀ ਹੋਈ ਜ਼ਬਰਦਸਤ ਟੱਕਰ 'ਚ ਟਰੈਕਸ ਸਵਾਰ 3 ਅਧਿਆਪਕਾਂ ਸਮੇਤ 4 ਜਣਿਆਂ ਦੀ ਮੌਕੇ 'ਤੇ ਹੀ ਮੌਤ ਜਾਣ ਅਤੇ 10 ਜਣਿਆਂ ਦੇ ਗੰਭੀਰ ਸੱਟਾਂ ਲੱਗਣ ਦੀ ਦੁਖਦਾਈ ਸੂਚਨਾ ਹੈ | ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ 13 ਅਧਿਆਪਕ ਜੋ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਤਾਇਨਾਤ ਸਨ, ਰੋਜ਼ਾਨਾ ਦੀ ਤਰ੍ਹਾਂ ਟਰੈਕਸ ਗੱਡੀ ਨੰਬਰ ਪੀ.ਬੀ.11ਏ.ਐਕਸ-8647 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਹੇ ਸਨ | ਜਦੋਂ ਟਰੈਕਸ ਗੱਡੀ ਖਾਈ ਫੇਮੇ ਕੀ ਪਹੁੰਚ ਕਿਸੇ ਵਾਹਨ ਨੂੰ ਪਾਸ ਕਰ ਰਹੀ ਸੀ ਤਾਂ ਸਾਹਮਣਿਓ ਫ਼ਿਰੋਜ਼ਪੁਰ ਵਾਲੇ ਪਾਸਿਓਾ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ.05ਏ.ਕੇ-1738 ਆ ਗਈ | ਦੋਵੇਂ ਵਾਹਨ ਤੇਜ਼ ਰਫ਼ਤਾਰ 'ਚ ਹੋਣ ਕਰਕੇ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਟਰੈਕਸ ਗੱਡੀ ਦੇ ਪਰਖਚੇ ਉੱਡ ਗਏ | ਟਰੈਕਸ ਗੱਡੀ ਸਵਾਰ 10 ਹੋਰ ਅਧਿਆਪਕਾਂ ਦੇ ਗੰਭੀਰ ਸੱਟਾਂ ਲੱਗੀਆਂ | ਹਾਦਸੇ ਵਿਚ ਕੰਚਨ (38) ਪਤਨੀ ਵਰੁਨ ਚੁੱਘ ਵਾਸੀ ਜਲਾਲਾਬਾਦ ਪੋਸਟਿੰਗ ਪਿੰਡ ਕੋਟਲੀ ਵਸਾਵਾ ਸਿੰਘ ਤਹਿਸੀਲ ਵਲਟੋਹਾ, ਮਨਿੰਦਰ ਕੌਰ (27) ਪੁੱਤਰੀ ਇਕਬਾਲ ਚੰਦ ਵਾਸੀ ਜਲਾਲਾਬਾਦ ਪੋਸਟਿੰਗ ਪਿੰਡ ਆਮਲ ਉਤਾੜ ਤਹਿਸੀਲ ਵਲਟੋਹਾ ਅਤੇ ਪਿ੍ੰਸ ਕੰਬੋਜ (25) ਪੁੱਤਰ ਪ੍ਰੇਮ ਚੰਦ ਵਾਸੀ ਪੀਰ ਮੁਹੰਮਦ ਪੋਸਟਿੰਗ ਪਿੰਡ ਕਾਲੀਆ ਸਕੱਤਰਾ ਤਹਿਸੀਲ ਵਲਟੋਹਾ ਅਤੇ ਡਰਾਈਵਰ ਅਸ਼ੋਕ ਸਿੰਘ (39) ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਦਰੋਗ਼ਾ ਦੀ ਮੌਤ ਹੋਈ ਹੈ | ਗੰਭੀਰ ਸੱਟਾਂ ਲੱਗਣ ਨਾਲ ਫ਼ਾਜ਼ਿਲਕਾ ਵਾਸੀ ਬਲਵਿੰਦਰ ਸਿੰਘ ਉਰਫ਼ ਪਿੰਟੂ ਈ.ਟੀ.ਟੀ ਅਧਿਆਪਕ ਰੱਤੋ ਕੇ ਗੁਰਦੁਆਰਾ ਤਰਨਤਾਰਨ ਦੀ ਹਾਲਤ ਗੰਭੀਰ ਬਣੀ ਹੋਈ ਹੈ | ਹਾਦਸੇ 'ਚ ਈ.ਟੀ.ਟੀ. ਅਧਿਆਪਕ ਸੁਨੀਲ ਕੁਮਾਰ ਫ਼ਾਜ਼ਿਲਕਾ, ਮਨਪ੍ਰੀਤ ਕੌਰ ਗੁਰੂਹਰਸਹਾਏ, ਗੁਰਪ੍ਰੀਤ ਕੌਰ ਫ਼ਾਜ਼ਿਲਕਾ, ਜਸਬੀਰ ਕੌਰ ਫ਼ਾਜ਼ਿਲਕਾ, ਅੰਗਰੇਜ਼ੀ ਅਧਿਆਪਕ ਸਰਬਜੀਤ ਸਿੰਘ ਗੁਰੂਹਰਸਹਾਏ, ਬਲਵਿੰਦਰ ਸਿੰਘ ਗੁਰੂਹਰਸਹਾਏ, ਹਰਵਿੰਦਰ ਕੌਰ ਫ਼ਾਜ਼ਿਲਕਾ, ਈ.ਟੀ.ਟੀ. ਅਧਿਆਪਕ ਰਿਤੂ ਬਾਲਾ ਫ਼ਾਜ਼ਿਲਕਾ, ਗਣਿਤ ਅਧਿਆਪਕ ਨਵਨੀਤ ਕੌਰ ਵਾਸੀ ਫ਼ਾਜ਼ਿਲਕਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਸਥਾਨਕ ਲੋਕਾਂ ਨੇ ਗੱਡੀ ਦੀਆਂ ਬਾਰੀਆਂ ਤੋੜ ਬਾਹਰ ਕੱਢਿਆ | ਘਟਨਾ ਉਪਰੰਤ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ |

ਆਈ.ਜੀ. ਜਸਕਰਨ ਸਿੰਘ ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੁਲਾਕਾਤ

ਅੰਮਿ੍ਤਸਰ, 24 ਮਾਰਚ (ਜਸਵੰਤ ਸਿੰਘ ਜੱਸ)-ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਦੇ ਆਈ. ਜੀ. ਜਸਕਰਨ ਸਿੰਘ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕਰੀਬ ਅੱਧਾ ਘੰਟਾ ਬੰਦ ਕਮਰਾ ਮੁਲਾਕਾਤ ਕੀਤੀ | ਅੰਮਿ੍ਤਪਾਲ ਸਿੰਘ ...

ਪੂਰੀ ਖ਼ਬਰ »

ਫ਼ਾਜ਼ਿਲਕਾ ਨੇੜੇ ਆਏ ਚੱਕਰਵਾਤੀ ਤੂਫ਼ਾਨ ਨਾਲ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ

ਫ਼ਾਜ਼ਿਲਕਾ, ਅਬੋਹਰ, 24 ਮਾਰਚ (ਦਵਿੰਦਰ ਪਾਲ ਸਿੰਘ/ਵਿਵੇਕ ਹੂੜੀਆ)-ਫ਼ਾਜ਼ਿਲਕਾ ਉਪ-ਮੰਡਲ ਅਧੀਨ ਆਉਂਦੇ ਪੰਜਾਬ ਰਾਜਸਥਾਨ ਦੀ ਅੰਤਰਰਾਜੀ ਸਰਹੱਦ 'ਤੇ ਪੈਂਦੇ ਪਿੰਡ ਬਕੈਣਵਾਲਾ ਨੇੜੇ ਸ਼ੁੱਕਰਵਾਰ ਗੁਆਂਢੀ ਦੇਸ਼ ਪਾਕਿਸਤਾਨ ਵਾਲੇ ਪਾਸੇ ਤੋਂ ਚੜ੍ਹੀ ਤੇਜ਼ ਘਟਾਵਾਂ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਕਿਸਾਨ ਮੇਲੇ ਤੇ ਵੈਟਰਨਰੀ 'ਵਰਸਿਟੀ ਦੇ ਪਸ਼ੂ ਪਾਲਣ ਮੇਲੇ ਨੂੰ ਮੱਠਾ ਹੁੰਗਾਰਾ

ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਨੂੰ ਕਿਸਾਨਾਂ ਤੇ ਪਸ਼ੂ ਪਾਲਕਾਂ ਵਲੋਂ ਮੱਠਾ ਹੁੰਗਾਰਾ ਮਿਲਿਆ | ਕਈ ...

ਪੂਰੀ ਖ਼ਬਰ »

ਮੋਟਰਸਾਈਕਲ ਨੂੰ ਪੈਂਚਰ ਲਗਵਾਉਣ ਵਾਲਾ ਅੰਮਿ੍ਤਪਾਲ ਨਹੀਂ ਸੀ-ਪੈਂਚਰਾਂ ਵਾਲਾ

ਮਹਿਤਪੁਰ, 24 ਮਾਰਚ (ਹਰਜਿੰਦਰ ਸਿੰਘ ਚੰਦੀ)-ਅੰਮਿ੍ਤਪਾਲ ਸਿੰਘ ਦੇ ਫ਼ਰਾਰ ਹੋਣ ਦੀ ਚਰਚਾ ਜ਼ੋਰਾਂ 'ਤੇ ਹੈ ਅਤੇ ਕੁਝ ਚੈਨਲਾਂ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਇਕ ਜੁਗਾੜੂ ਰੇਹੜੀ 'ਤੇ ਮੋਟਰਸਾਈਕਲ ਲੱਦ ਕੇ ਫ਼ਰਾਰ ਹੋ ਰਿਹਾ ਵਿਅਕਤੀ ਅੰਮਿ੍ਤਪਾਲ ਸਿੰਘ ਹੈ | ਇਹ ਵੀ ਚਰਚਾ ...

ਪੂਰੀ ਖ਼ਬਰ »

ਸਿੱਖਾਂ ਦੀ ਅੰਦਰੂਨੀ ਕਤਾਰਬੰਦੀ ਲਈ ਸੁਹਿਰਦ ਯਤਨ ਕਰਨ ਦੀ ਲੋੜ-ਪੰਥ ਸੇਵਕ ਸ਼ਖ਼ਸੀਅਤਾਂ

ਅੰਮਿ੍ਤਸਰ, 24 ਮਾਰਚ (ਜਸਵੰਤ ਸਿੰਘ ਜੱਸ)-ਭਾਈ ਦਲਜੀਤ ਸਿੰਘ ਬਿੱਟੂ ਸਮੇਤ 'ਪੰਥ ਸੇਵਕ ਸ਼ਖ਼ਸੀਅਤਾਂ' ਵਲੋਂ ਜਥੇਦਾਰ ਵਲੋਂ ਮੌਜੂਦਾ ਹਾਲਾਤ ਸੰਬੰਧੀ 27 ਮਾਰਚ ਨੂੰ ਸੱਦੀ ਗਈ ਵਿਸ਼ੇਸ਼ ਪੰਥਕ ਇਕੱਤਰਤਾ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ 'ਬੇਸ਼ੱਕ ਇਹ ...

ਪੂਰੀ ਖ਼ਬਰ »

ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਬਾਜ਼ ਆਵੇ ਕੇਂਦਰ ਤੇ ਸੂਬਾ ਸਰਕਾਰ-ਬੀਬੀ ਜਗੀਰ ਕੌਰ

ਜਲੰਧਰ, 24 ਮਾਰਚ (ਅ. ਬ.)-ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਫ਼ਤੇ ਭਰ ਤੋਂ ਪੰਜਾਬ 'ਚ ਦਹਿਸ਼ਤ ਦੇ ਬਣਾਏ ਜਾ ਰਹੇ ਮਾਹੌਲ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ | ਉਨ੍ਹਾਂ ਇਥੋਂ ਜਾਰੀ ਕੀਤੇ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ...

ਪੂਰੀ ਖ਼ਬਰ »

ਅਜਨਾਲਾ ਘਟਨਾ ਬਾਰੇ ਬਣਾਈ ਸਬ-ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇ- ਭੋਮਾ

ਅੰਮਿ੍ਤਸਰ, 24 ਮਾਰਚ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਅਜਨਾਲਾ ...

ਪੂਰੀ ਖ਼ਬਰ »

ਆਈ.ਜੀ. ਵਲੋਂ ਕੀਤੇ ਜਾ ਰਹੇ ਖ਼ੁਲਾਸਿਆਂ ਦੀ ਉੱਚ ਪੱਧਰੀ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ-ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ...

ਪੂਰੀ ਖ਼ਬਰ »

ਪਿਛਲੀ ਕਾਂਗਰਸ ਸਰਕਾਰ ਵਲੋਂ ਦਿੱਤੀ ਗ੍ਰਾਂਟ ਹੀ ਡੇਰਾ ਬੱਲਾਂ ਨੂੰ ਦੇਣ ਲੱਗੀ 'ਆਪ' ਸਰਕਾਰ-ਚੌਧਰੀ

ਜਲੰਧਰ, 24 ਮਾਰਚ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡੇਰਾ ਸੱਚਖੰਡ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ ਉਹੀ ਗ੍ਰਾਂਟ ਮੁੜ ਜਾਰੀ ...

ਪੂਰੀ ਖ਼ਬਰ »

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਨਿਯਮਿਤ ਜ਼ਮਾਨਤ

ਚੰਡੀਗੜ੍ਹ, 24 ਮਾਰਚ (ਤਰੁਣ ਭਜਨੀ)-ਪੰਜਾਬ ਦੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਮੁਲਜ਼ਮ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ਹੈ | ਇਸ ਤੋਂ ਪਹਿਲਾਂ 23 ਫਰਵਰੀ ਨੂੰ ਜਸਟਿਸ ਅਨੂਪ ਚਿਤਕਾਰਾ ਦੀ ...

ਪੂਰੀ ਖ਼ਬਰ »

'ਆਪ' 'ਚ ਸ਼ਾਮਿਲ ਨਹੀਂ ਹੋਣਗੇ ਮਹਿੰਦਰ ਸਿੰਘ ਕੇ.ਪੀ.

ਜਲੰਧਰ, 24 ਮਾਰਚ (ਜਸਪਾਲ ਸਿੰਘ)-ਲੋਕ ਸਭਾ ਹਲਕਾ ਜਲੰਧਰ ਦੀ ਆ ਰਹੀ ਜ਼ਿਮਨੀ ਚੋਣ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਲ ਦੀ ਘੜੀ ਕੋਈ ਮਜ਼ਬੂਤ ਉਮੀਦਵਾਰ ਨਹੀਂ ਲੱਭ ਰਿਹਾ ਹੈ ਤੇ ਪਾਰਟੀ ਲੀਡਰਸ਼ਿਪ ਵਲੋਂ ਦੂਸਰੀਆਂ ਪਾਰਟੀਆਂ ਦੇ ਆਗੂਆਂ 'ਤੇ ਡੋਰੇ ਪਾਏ ਜਾ ...

ਪੂਰੀ ਖ਼ਬਰ »

'ਆਪ' ਵਿਧਾਇਕ ਦੀ ਥਾਂ ਕੋਈ ਹੋਰ ਦੇ ਰਿਹਾ ਸੀ ਪੇਪਰ-ਖਹਿਰਾ ਨੇ ਲਾਏ ਗੰਭੀਰ ਦੋਸ਼

ਬਾਬਾ ਬਕਾਲਾ ਸਾਹਿਬ, 24 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ੍ਰੀਮਾਤਾ ਗੰਗਾ ਕੰਨਿਆ ਸੀ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਚੱਲ ਰਹੇ 12ਵੀਂ ਦੇ ਪੇਪਰਾਂ ਦੌਰਾਨ ਉਸ ਵੇਲੇ ਸੈਂਟਰ ਦੇ ਬਾਹਰ ਵੱਡੀ ਚਰਚਾ ਛਿੜ ਗਈ, ਜਦੋਂ ਕਾਂਗਰਸ ਪਾਰਟੀ ਦੇ ਵਿਧਾਇਕ ...

ਪੂਰੀ ਖ਼ਬਰ »

ਬੀ.ਐਸ.ਐਫ. ਵਲੋਂ ਭਾਰਤੀ ਖੇਤਰ ਅੰਦਰ ਦਾਖ਼ਲ ਹੋਏ ਪਾਕਿ ਡਰੋਨ 'ਤੇ ਫਾਇਰਿੰਗ

ਡੇਰਾ ਬਾਬਾ ਨਾਨਕ, 24 ਮਾਰਚ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)-ਲੰਘੀ ਰਾਤ ਸੈਕਟਰ ਡੇਰਾ ਬਾਬਾ ਨਾਨਕ ਅਧੀਨ ਪੈਂਦੀ ਮੇਤਲਾ ਬੀ.ੳ.ਪੀ. 'ਤੇ ਤਾਇਨਾਤ ਬੀ.ਐਸ.ਐਫ. ਦੀ 89 ਬਟਾਲੀਅਨ ਦੇ ਜਵਾਨਾਂ ਨੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਗਿਆ ...

ਪੂਰੀ ਖ਼ਬਰ »

ਸਾਮਵੇਦ ਦਾ ਉਰਦੂ ਤੇ ਹਿੰਦੀ ਅਨੁਵਾਦ ਜਾਰੀ

ਨਵੀਂ ਦਿੱਲੀ, 24 ਮਾਰਚ (ਅਜੀਤ ਬਿਊਰੋ)-ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ) ਹੁਣ ਹਕੀਕੀ ਰੂਪ ਵਿਚ ਭਾਰਤੀ ਪਰੰਪਰਾਵਾਂ ਦਾ ਵਿਸਥਾਰ ਕਰਨ ਵਿਚ ਲੱਗੀ ਹੋਈ ਹੈ | ਇਸੇ ਤਹਿਤ ਸ਼ੁੱਕਰਵਾਰ ਨੂੰ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਦਿੱਲੀ ਦੇ ਲਾਲ ਕਿਲ੍ਹਾ ਕੰਪਲੈਕਸ ਵਿਚ ...

ਪੂਰੀ ਖ਼ਬਰ »

ਬਾਬਾ ਗੱਜਣ ਸਿੰਘ ਦਾ ਦਸਹਿਰਾ ਸਮਾਗਮ ਕੱਲ੍ਹ

ਚੱਬਾ, 24 ਮਾਰਚ (ਜੱਸਾ ਅਨਜਾਣ)-ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਹੈੱਡਕੁਆਟਰ ਬਾਬਾ ਬਕਾਲਾ ਸਾਹਿਬ ਵਾਲੇ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦਿਆਂ 17 ਮਾਰਚ ਦਿਨ ਸ਼ੁੱਕਰਵਾਰ ਨੂੰ ਸੱਚਖੰਡ ਪਿਆਨਾ ...

ਪੂਰੀ ਖ਼ਬਰ »

ਰਾਹੁਲ ਦੀ ਲੋਕ ਸਭਾ ਦੀ ਮੈਂਬਰੀ ਖ਼ਤਮ ਕਰਨਾ ਲੋਕਤੰਤਰ ਦਾ ਕਤਲ-ਗੁਰਕੀਰਤ/ਲੱਖਾ/ਰਾਜਾ ਗਿੱਲ

ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਕਾਂਗਰਸ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰੀ ਖ਼ਤਮ ਕੀਤੇ ਜਾਣ ਦਾ ਕਾਂਗਰਸੀ ਨੇਤਾਵਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ | ਸਾਬਕਾ ਮੰਤਰੀ ਅਤੇ ਹਿਮਾਚਲ ਕਾਂਗਰਸ ਦੇ ਇੰਚਾਰਜ ਗੁਰਕੀਰਤ ਸਿੰਘ, ...

ਪੂਰੀ ਖ਼ਬਰ »

ਜੰਗ-ਏ-ਆਜ਼ਾਦੀ ਯਾਦਗਾਰ 'ਚ ਵਿਜੀਲੈਂਸ ਭੇਜਣਾ ਸ਼ਹੀਦਾਂ ਦਾ ਅਪਮਾਨ-ਬੋਪਾਰਾਏ/ਸਹਾਰਨਮਾਜਰਾ

ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਸੀਨੀਅਰ ਅਕਾਲੀ ਨੇਤਾ ਇੰਜ. ਜਗਦੇਵ ਸਿੰਘ ਬੋਪਾਰਾਏ ਅਤੇ ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਰਘਵੀਰ ਸਿੰਘ ਸਹਾਰਨਮਾਜਰਾ ਨੇ ਕਰਤਾਰਪੁਰ ਦੀ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਵਾਰ-ਵਾਰ ਵਿਜੀਲੈਂਸ ਟੀਮਾਂ ਭੇਜੇ ਜਾਣ ਦੀ ਸਖ਼ਤ ...

ਪੂਰੀ ਖ਼ਬਰ »

ਖ਼ਾਲਿਸਤਾਨ ਦੇ ਨਾਂਅ 'ਤੇ ਐਨ.ਐਸ.ਏ ਲਗਾਉਣਾ 2024 ਦੀਆਂ ਚੋਣਾਂ ਜਿੱਤਣ ਦੀ ਸਾਜਿਸ਼-ਰਾਜੇਵਾਲ

ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ 5 ਕਿਸਾਨ ਜਥੇਬੰਦੀਆਂ ਦੇ ਮੁੱਖ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਮਾਮਲੇ ਵਿਚ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਐਨ.ਐਸ.ਏ ਅਧੀਨ ...

ਪੂਰੀ ਖ਼ਬਰ »

ਬਿਜਲੀ ਨਿਗਮ ਵਲੋਂ ਬਕਾਇਆ ਰਾਸ਼ੀ ਕਢਵਾਉਣ ਲਈ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪੱਤਰ

ਪਟਿਆਲਾ, 24 ਮਾਰਚ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਸਰਕਾਰੀ ਬਿਜਲੀ ਕੁਨੈਕਸ਼ਨਾਂ ਵੱਲ ਖੜ੍ਹੀ ਬਕਾਇਆ ਰਾਸ਼ੀ ਕਢਾਉਣ ਲਈ ਪੰਜਾਬ ਸਟੇਟ ਇਲੈਕਟਿ੍ਸਿਟੀ ਰੈਗੁਲੇਟਰੀ ਕਮਿਸ਼ਨ ਨੂੰ ਦਾਇਰ ਪਟਿਸ਼ਨ ਤਹਿਤ ਬਿਜਲੀ ਨਿਗਮ ਵਲੋਂ ਰੈਗੁਲੇਟਰੀ ਕਮਿਸ਼ਨ ਨੂੰ ...

ਪੂਰੀ ਖ਼ਬਰ »

ਆਪਣੇ ਖ਼ਿਲਾਫ਼ ਉੱਠਣ ਵਾਲੀ ਹਰ ਆਵਾਜ਼ ਦਬਾਉਣ ਲੱਗੀ ਮਾਨ ਸਰਕਾਰ

ਜਲੰਧਰ, 24 ਮਾਰਚ (ਜਸਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣ 'ਤੇ ਲੱਗੀ ਹੋਈ ਹੈ | ਪਹਿਲਾਂ ਅਦਾਰਾ 'ਅਜੀਤ' ਸਮੇਤ ਕੁਝ ਹੋਰਨਾਂ ਮੀਡੀਆ ਅਦਾਰਿਆਂ ਦੇ ਇਸ਼ਤਿਹਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕੋਲ ਨਹੀਂ ਮੰਤਰੀਆਂ ਨਾਲ ਕੰਮ ਕਰਦੇ ਨਿੱਜੀ ਸਹਾਇਕਾਂ ਤੇ ਓ.ਐਸ.ਡੀਜ਼ ਦੀ ਜਾਣਕਾਰੀ

ਬਰਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚਲੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਇਸ ਗੱਲ ਤੋਂ ਭਲੀਭਾਂਤ ਸਾਹਮਣੇ ਆਉਂਦੀ ਹੈ ਕਿ ਸਰਕਾਰ ਦੇ ਇਕ ਸਾਲ ਲੰਘਣ ਦੇ ਬਾਵਜੂਦ ਆਮ ਰਾਜ ਪ੍ਰਬੰਧ ਵਿਭਾਗ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਕੰਮ ਕਰਦੇ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਕਾਰਨ ਨੌਜਵਾਨ ਦੀ ਮੌਤ

ਟਾਂਡਾ ਉੜਮੁੜ, 24 ਮਾਰਚ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਇਕ 35 ਸਾਲਾ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਨੌਜਵਾਨ ਦੀ ਲਾਸ਼ ਐਫ.ਸੀ.ਆਈ. ਗੋਦਾਮ ਟਾਂਡਾ ਨੇੜਿਉਂ ਬਰਾਮਦ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ ਬਾਰਿਸ਼ ਤੇ ਗੜੇਮਾਰੀ ਨੇ ਫ਼ਸਲਾਂ ਦਾ ਕੀਤਾ ਭਾਰੀ ਨੁਕਸਾਨ

ਮਾਨਸਾ, 24 ਮਾਰਚ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਮਾਨਸਾ ਜ਼ਿਲ੍ਹੇ 'ਚ ਪਈ ਬਾਰਿਸ਼ ਤੇ ਕੁਝ ਥਾਵਾਂ 'ਤੇ ਹੋਈ ਗੜੇਮਾਰੀ ਨੇ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ | ਮੀਂਹ ਸਵੇਰ ਤੋਂ ਰੁਕ-ਰੁਕ ਕੇ ਪੈ ਰਿਹਾ ਸੀ ਅਤੇ ਬਾਅਦ ਦੁਪਹਿਰ ਇਕਦਮ ਜਿਉਂ ਹੀ ...

ਪੂਰੀ ਖ਼ਬਰ »

ਆਖ਼ਰ ਕੌਣ ਹੈ ਸੜਕੀ ਹਾਦਸਿਆਂ 'ਚ ਅਨਿਆਈ ਮੌਤੇ ਮਰਦੇ ਅਧਿਆਪਕਾਂ ਦੀ ਮੌਤ ਲਈ ਜ਼ਿੰਮੇਵਾਰ?

ਫ਼ਿਰੋਜ਼ਪੁਰ, 24 ਮਾਰਚ (ਗੁਰਿੰਦਰ ਸਿੰਘ)-ਅੱਜ ਸਵੇਰੇ ਤੜਕਸਾਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਅਨਿਆਈ ਮੌਤੇ ਮਾਰੇ ਗਏ ਸਕੂਲੀ ਅਧਿਆਪਕਾਂ ਦੀ ਦਰਦਨਾਕ ਮੌਤ ਆਪਣੇ ਪਿੱਛੇ ਕਈ ਤਰ੍ਹਾਂ ਦੇ ਸਵਾਲ ਖੜੇ੍ਹ ਕਰ ਗਈ ਹੈ | ਬੇਸ਼ੱਕ ...

ਪੂਰੀ ਖ਼ਬਰ »

ਸਾਢੇ 13 ਕਰੋੜ ਦੀ ਹੈਰੋਇਨ ਸਮੇਤ ਚਾਰ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਪੁਲਿਸ ਨੇ ਸਾਢੇ 13 ਕਰੋੜ ਰੁਪਏ ਦੀ ਹੈਰੋਇਨ ਸਮੇਤ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਐਸ.ਟੀ.ਐਫ. ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਕਥਿਤ ...

ਪੂਰੀ ਖ਼ਬਰ »

ਸੁਖਬੀਰ ਨੇ ਬਾਰਿਸ਼ ਨਾਲ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ

ਲੰਬੀ, 24 ਮਾਰਚ (ਮੇਵਾ ਸਿੰਘ)-ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਲੰਬੀ ਦੇ ਪਿੰਡਾਂ ਵਿਚ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਹੋਏ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲਿਆ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ...

ਪੂਰੀ ਖ਼ਬਰ »

ਹੁਣ ਤੱਕ 873 ਲੋੜਵੰਦ ਜੋੜਿਆਂ ਦੇ ਵਿਆਹ ਕੀਤੇ-ਬਾਬਾ ਦਲੇਰ ਸਿੰਘ ਖ਼ਾਲਸਾ

ਸੰਗਰੂਰ, 24 ਮਾਰਚ (ਸੁਖਵਿੰਦਰ ਸਿੰਘ ਫੁੱਲ)-ਪਿੰਡ ਖੇੜੀ ਵਿਖੇ 25 ਸਾਲ ਤੋਂ ਸਥਾਪਤ ਗੁਰਦੁਆਰਾ ਗੁਰਪ੍ਰਕਾਸ਼ ਅਜਿਹਾ ਸਥਾਨ ਹੈ ਜਿਥੇ ਪਿਛਲੇ 15 ਸਾਲ ਤੋਂ ਹਰ ਸਾਲ ਇਕ ਵਿਸ਼ੇਸ਼ ਸਮਾਗਮ ਦੌਰਾਨ ਲੋੜਵੰਦ ਜੋੜਿਆਂ ਦੇ ਵਿਆਹ ਕੀਤੇ ਜਾਂਦੇ ਹਨ | ਗੁਰਦੁਆਰਾ ਸਾਹਿਬ ਦੀ ਸੇਵਾ ...

ਪੂਰੀ ਖ਼ਬਰ »

ਗੁਰਦੁਆਰਾ ਰਾਮਬਾਗ ਸਾਹਿਬ ਚੀਮਾ ਦੇ ਮੁੱਖ ਸੇਵਾਦਾਰ ਵਲੋਂ ਅਹਿਮ ਖ਼ੁਲਾਸੇ

ਬਰਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਰਾਮਬਾਗ ਸਾਹਿਬ ਪਿੰਡ ਚੀਮਾ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਪੁਲਿਸ ਵਲੋਂ ਗੁਰਦੁਆਰਾ ਸਾਹਿਬ ਤੋਂ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਬਾਰੇ ਅੱਜ ਮੀਡੀਆ ਸਾਹਮਣੇ ਕਈ ਖ਼ੁਲਾਸੇ ਕੀਤੇ | ਉਨ੍ਹਾਂ ...

ਪੂਰੀ ਖ਼ਬਰ »

ਮੀਂਹ ਤੇ ਗੜੇਮਾਰੀ ਨੇ ਨਹਿਰੀ ਬੈਲਟ 'ਚ 13 ਹਜ਼ਾਰ ਏਕੜ ਕਣਕ ਜ਼ਮੀਨ 'ਚ ਵਿਛਾਈ

ਮੰਡੀ ਕਿੱਲਿਆਂਵਾਲੀ, 24 ਮਾਰਚ (ਇਕਬਾਲ ਸਿੰਘ ਸ਼ਾਂਤ)-ਬੇਮੌਸਮੀ ਮੀਂਹਾਂ ਤੇ ਗੜ੍ਹੇਮਾਰੀ ਨੇ ਲੰਬੀ ਹਲਕੇ ਦੀ ਵੱਡੀਆਂ ਨਹਿਰਾਂ ਲਾਗਲੀ ਬੈਲਟ ਵਿਚ ਕਰੀਬ 13 ਹਜ਼ਾਰ ਏਕੜ ਰਕਬਾ ਕਣਕ ਦੀ ਬੀਜਾਂਦ ਵਿਛਾ ਦਿੱਤੀ ਹੈ | ਮੀਂਹ ਤੇ ਗੜਿ੍ਹਆਂ ਦੀ ਮਾਰ ਨੇ ਅਗੇਤੀ ਅਤੇ ਲੰਮੇ ਕੱਦ ...

ਪੂਰੀ ਖ਼ਬਰ »

ਸਰਕਾਰ ਤੇ ਪੁਲਿਸ ਸਿੱਖਾਂ ਦੇ ਘਰਾਂ 'ਚ ਘੁਸਪੈਠ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ-ਮਾਨ

ਫ਼ਤਹਿਗੜ੍ਹ ਸਾਹਿਬ, 24 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ ਵਲੋਂ ਪਾਰਟੀ ਆਗੂਆਂ, ਵਰਕਰਾਂ ਤੇ ਸਿੱਖ ਨੌਜਵਾਨਾਂ ਦੇ ਘਰਾਂ 'ਚ ਛਾਪੇਮਾਰੀਆਂ ਕੀਤੇ ਜਾਣ ਦੀਆਂ ਘਟਨਾਵਾਂ ਦੀ ਨਿੰਦਾ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨੇ ਫੇਰਿਆ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ

ਜਲੰਧਰ, 24 ਮਾਰਚ (ਜਸਪਾਲ ਸਿੰਘ)-ਬੇਮੌਸਮੀ ਬਾਰਿਸ਼ ਤੇ ਗੜੇ੍ਹਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਅੱਜ ਸਵੇਰ ਤੋਂ ਪੈ ਰਿਹਾ ਮੀਂਹ ਕਿਸਾਨਾਂ 'ਤੇ ਇਕ ਤਰ੍ਹਾਂ ਨਾਲ ਕਹਿਰ ਬਣ ਕੇ ਵਰਿ੍ਹਆ ਹੈ ਤੇ ਪੱਕਣ 'ਤੇ ਆਈ ਕਣਕ ਦੀ ਫ਼ਸਲ ਪੂਰੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦਾ ਸਾਲਾਨਾ ਬਜਟ ਸਰਬਸੰਮਤੀ ਨਾਲ ਪ੍ਰਵਾਨ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐਸ. ਰਾਣਾ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦਾ ਸਾਲਾਨਾ ਬਜਟ ਸਾਲ 2023-2024 ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX