ਮਹਿਲਾਂ ਚੌਕ, 24 ਮਾਰਚ (ਸੁਖਮਿੰਦਰ ਸਿੰਘ ਕੁਲਾਰ)-ਕਣਕ, ਜੌਂ, ਸਰੋਂ੍ਹ, ਛੋਲੇ ਅਤੇ ਹਾੜੀ ਦੀਆਂ ਹੋਰ ਫ਼ਸਲਾਂ ਅੱਜ ਕੱਲ੍ਹ ਪੱਕਣ 'ਤੇ ਆਈਆਂ ਹੋਈਆਂ ਹਨ ਪਰ ਬੇਮੌਸਮੀ ਬਰਸਾਤ ਅਤੇ ਝੱਖੜ ਕਾਰਨ ਇਨ੍ਹਾਂ ਫ਼ਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਫ਼ਸਲਾਂ ਧਰਤੀ ਉੱਤੇ ਵਿਛ ਗਈਆਂ ਹਨ ਜਿਸ ਕਰਕੇ ਫ਼ਸਲਾਂ ਦਾ ਝਾੜ ਕਾਫੀ ਘਟਣ ਦਾ ਖ਼ਦਸ਼ਾ ਹੈ | ਇਸ ਨੂੰ ਲੈ ਕੇ ਕਿਸਾਨਾਂ ਦੇ ਚਿਹਰੇ ਵੀ ਉੱਤਰੇ ਪਏ ਹਨ | ਇਸ ਬਾਰੇ ਪਿੰਡ ਕੁਲਾਰ ਖ਼ੁਰਦ ਦੇ ਕਿਸਾਨ ਨੰਬਰਦਾਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਤਕਰੀਬਨ 30 ਪ੍ਰਤੀਸ਼ਤ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਫ਼ਸਲ ਧਰਤੀ ਉੱਤੇ ਵਿਛ ਜਾਂਦੀ ਹੈ ਅਤੇ ਫ਼ਸਲ ਦੀਆਂ ਬੱਲੀਆਂ ਜਾਂ ਛਿੱਟੇ ਇਕ ਦੂਜੇ ਦੇ ਹੇਠਾਂ ਦੱਬ ਜਾਂਦੇ ਹਨ ਤਾਂ ਦੱਬੀਆਂ ਹੋਈਆਂ ਬੱਲੀਆਂ ਵਿਚ ਦਾਣਾ ਨਹੀਂ ਪੈਂਦਾ, ਜਿਸ ਕਰਕੇ ਫ਼ਸਲ ਦਾ ਤਕਰੀਬਨ 30 ਪ੍ਰਤੀਸ਼ਤ ਝਾੜ ਘੱਟ ਜਾਂਦਾ ਹੈ | ਇਸ ਸੰਬੰਧ ਵਿਚ ਕੁਲਾਰ ਖ਼ੁਰਦ ਦੇ ਕਿਸਾਨ ਦਰਸ਼ਨ ਸਿੰਘ ਲਿੱਟ, ਜਰਨੈਲ ਸਿੰਘ ਚੀਮਾਂ, ਦਰਸ਼ਨ ਸਿੰਘ ਨੱਤਾਂ ਵਾਲਾ, ਮਲਕੀਤ ਸਿੰਘ ਲਿੱਟ, ਗੁਰਮੇਲ ਸਿੰਘ ਕੁਲਾਰ, ਦਰਸ਼ਨ ਸਿੰਘ, ਬੰਤ ਸਿੰਘ ਅਤੇ ਹੋਰ ਕਈ ਕਿਸਾਨਾਂ ਨੇ ਆਪਣੇ ਦੁਖੜੇ ਰੋਂਦੇ ਹੋਏ ਦੱਸਿਆ ਕਿ ਪਿੰਡ ਦੇ ਬਹੁਤੇ ਕਿਸਾਨਾਂ ਕੋਲ ਆਪਣੀ ਜ਼ਮੀਨ ਘੱਟ ਹੋਣ ਕਾਰਨ ਉਹ ਜ਼ਮੀਨ ਠੇਕੇ ਉੱਤੇ ਲੈ ਕੇ ਕਿਸਾਨੀ ਕਰਦੇ ਹਨ ਪਰ ਕੁਦਰਤ ਦੀ ਇਸ ਮਾਰਨ ਕਾਰਨ ਉਨ੍ਹਾਂ ਦਾ ਠੇਕਾ ਪੂਰਾ ਹੋਣਾ ਵੀ ਮੁਸ਼ਕਿਲ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਨਾਂ ਤੁਰਨ |
ਕੁੱਪ ਕਲਾਂ, 24 ਮਾਰਚ (ਮਨਜਿੰਦਰ ਸਿੰਘ ਸਰੌਦ) - ਸਿੱਖ ਇਤਿਹਾਸ ਅੰਦਰ 35 ਹਜ਼ਾਰ ਸਿੱਖ ਸ਼ਹੀਦਾਂ ਦੀਆਂ 'ਲਾਸਾਨੀ ਸ਼ਹਾਦਤਾਂ' ਦਾ ਜਾਮਨ ਮੰਨੇ ਜਾਂਦੇ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਡਿਪਟੀ ਕਮਿਸ਼ਨਰ ...
ਲਹਿਰਾਗਾਗਾ, 24 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਕਾਰਨ ਹੋਏ ਕਣਕ ਅਤੇ ਸਰ੍ਹੋਂ ਦੇ ਨੁਕਸਾਨ ਸੰਬੰਧੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਤੁਰੰਤ ...
ਅਮਰਗੜ੍ਹ, 24 ਮਾਰਚ (ਜਤਿੰਦਰ ਮੰਨਵੀ, ਸੁਖਜਿੰਦਰ ਸਿੰਘ ਝੱਲ)- ਮਲੇਰਕੋਟਲਾ-ਪਟਿਆਲਾ ਮੁੱਖ ਸੜਕ 'ਤੇ ਪੈਟਰੋਲ ਪੰਪ ਅਮਰਗੜ੍ਹ ਨੇੜੇ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਾਠਾਂ ਦਾ ਰਹਿਣ ਵਾਲਾ ...
ਧੂਰੀ, 24 ਮਾਰਚ (ਲਖਵੀਰ ਸਿੰਘ ਧਾਂਦਰਾ)-ਪਿਛਲੇ ਕੁੱਝ ਦਿਨਾਂ ਤੋਂ ਵਾਰਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਵਲੋਂ ਕਾਬੂ ਕਰਨ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਭਾਈ ਅੰਮਿ੍ਤਪਾਲ ਸਿੰਘ ਦੇ ਕਰੀਬੀਆਂ ਅਤੇ ਵਾਰਸ ਪੰਜਾਬ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਭੁੱਲਰ, ਧਾਲੀਵਾਲ)-ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵਲੋਂ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਅੱਗੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਮੰਚ ਦੇ ਪ੍ਰਧਾਨ ਖੋਜ਼ੀ ...
ਲਹਿਰਾਗਾਗਾ, 24 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਮੋਟਰ ਵਹੀਕਲ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਸਖ਼ਤੀ ਨਾਲ ਰੋਕਣ ਦੇ ਦਿੱਤੇ ਦਿਸ਼ਾ-ਨਿਰਦੇਸ਼ ਅਤੇ 'ਸੇਫ ਸਕੂਲ ਵਾਹਨ' ਪਾਲਿਸੀ ਲਾਗੂ ਕਰਵਾਉਣ ਦੇ ਮਕਸਦ ਨਾਲ ...
ਸੰਗਰੂਰ, 24 ਮਾਰਚ (ਸੁਖਵਿੰਦਰ ਸਿੰਘ ਫੁੱਲ) - ਚੇਅਰਮੈਨ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ, ਸੰਗਰੂਰ ਸ੍ਰੀ ਰਾਜਿੰਦਰ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸੰਗਰੂਰ ਵਲੋ ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਸਬ ਜੇਲ੍ਹ ਮਲੇਰਕੋਟਲਾ ਵਿਖੇ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਹਰਚੰਦ ਸਿੰਘ ਭੁੱਲਰ) - ਸੁਨਾਮ ਪੁਲਿਸ ਵਲੋਂ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ/ਚਿੱਟਾ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਇੱਕ ...
ਅਹਿਮਦਗੜ੍ਹ, 24 ਮਾਰਚ (ਰਣਧੀਰ ਸਿੰਘ ਮਹੋਲੀ)-ਦਿਆਨੰਦ ਹਸਪਤਾਲ ਲੁਧਿਆਣਾ ਵਲੋਂ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਦੇ ਸਹਿਯੋਗ ਨਾਲ 26 ਮਾਰਚ ਦਿਨ ਐਤਵਾਰ ਨੂੰ ਪਿੰਡ ਦਸੌਦਾਸਿੰਘ ਵਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ...
ਧੂਰੀ, 24 ਮਾਰਚ (ਲਖਵੀਰ ਸਿੰਘ ਧਾਂਦਰਾ) - ਧੂਰੀ ਸਿਟੀ ਪੁਲਿਸ ਵਲੋਂ ਮੋਬਾਈਲ ਟਾਵਰਾਂ ਤੋ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਧੂਰੀ ...
ਸ਼ੇਰਪੁਰ, 24 ਮਾਰਚ (ਦਰਸਨ ਸਿੰਘ ਖੇੜੀ) - ਥਾਣਾ ਸ਼ੇਰਪੁਰ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ | ਪਾਵਰਕਾਮ ਦੇ ਜੇ.ਈ ਕਰਮਜੀਤ ਸਿੰਘ ਵੱਲੋਂ ਦਰਜ਼ ਕਰਵਾਏ ਗਏ ਬਿਆਨਾਂ ਅਨੁਸਾਰ ਮਹਿਕਮੇ ਦਾ ਇੱਕ ਟਰਾਸਫਾਰਮ ...
ਲੌਂਗੋਵਾਲ, 24 ਮਾਰਚ (ਵਿਨੋਦ, ਸ.ਸ. ਖੰਨਾ) - ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮਿ੍ਤਪਾਲ ਸਿੰਘ ਦੀ ਤਸਵੀਰ ਲੌਂਗੋਵਾਲ ਦੇ ਇਕ ਨੌਜਵਾਨ ਨਾਲ ਜੋੜ ਕੇ ਝੂਠੀ ਅਫ਼ਵਾਹ ਫੈਲਾਉਣ ਵਾਲੇ ਤੇਜਵੀਰ ਵਾਸੀ ਅਜਨਾਲਾ ਖ਼ਿਲਾਫ਼ ਲੌਂਗੋਵਾਲ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ | ...
ਚੀਮਾ ਮੰਡੀ, 24 ਮਾਰਚ (ਜਗਰਾਜ ਮਾਨ) - ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ (ਸੰਗਰੂਰ) ਨੂੰ ਸੀ.ਬੀ.ਐਸ.ਈ. ਵਲੋਂ 12ਵੀਂ ਕਲਾਸ ਦੀ ਮਾਨਤਾ ਮਿਲਣ ਦੀ ਸੂਚਨਾ ਮਿਲਦਿਆਂ ਹੀ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ...
ਧੂਰੀ, 24 ਮਾਰਚ (ਸੁਖਵੰਤ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਸੰਗਰੂਰ ਦੇ ਵੱਖੋ-ਵੱਖਰੇ ਬਲਾਕਾਂ ਆਦਿ ਦੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਰਾਮ ਬਾਗ ਧੂਰੀ ਜਥੇਬੰਦੀ ਆਗੂਆਂ, ਮੈਂਬਰਾਂ ਵਲੋਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਸੰਬੰਧੀ ...
ਸ਼ੇਰਪੁਰ, 24 ਮਾਰਚ (ਮੇਘ ਰਾਜ ਜੋਸ਼ੀ)-ਅੱਜ ਸਵੇਰ ਤੋਂ ਹੀ ਅਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ ਤੇ ਕਿਣ-ਮਿਣ ਸ਼ੁਰੂ ਹੋ ਗਈ ਹੈ | ਜਿਸ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ ਸਾਫ਼ ਦੇਖੇ ਜਾ ਸਕਦੇ ਹਨ | ਪਿਛਲੇ ਹਫ਼ਤੇ ਹੀ ਤੇਜ਼ ਮੀਂਹ ਅਤੇ ਹਨੇਰੀ ਨੇ ...
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ) - ਡੀ.ਟੀ.ਐੱਫ. ਸੰਗਰੂਰ ਵਲੋਂ ਜਨਵਰੀ ਵਿਚ ਜ਼ਿਲ੍ਹੇ ਭਰ ਵਿਚ ਕਰਵਾਈ 33ਵੀਂ ਵਜ਼ੀਫ਼ਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ | ਕੋ-ਆਰਡੀਨੇਟਰਾਂ-ਬਲਬੀਰ ਲੌਂਗੋਵਾਲ, ਯਾਦਵਿੰਦਰ ਪਾਲ ਧੂਰੀ, ਰਾਜਵੀਰ ਨਾਗਰਾ, ਸਰਬਜੀਤ ...
ਲਹਿਰਾਗਾਗਾ, 24 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਹਿਰਾਗਾਗਾ ਇਕਾਈ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਚਿੱਪ ਵਾਲੇ ਮੀਟਰ ਜਬਰੀ ਲਾਉਣ ਦੀ ਆੜ 'ਚ ਚੱਲਦੇ ਮੀਟਰ ਬਕਸਿਆਂ ਨੂੰ ਸਾੜਨ ਦਾ ਦੋਸ਼ ਲਗਾਇਆ ਹੈ | ਪਿਛਲੇ ਕਈ ...
ਧੂਰੀ, 24 ਮਾਰਚ (ਸੁਖਵੰਤ ਸਿੰਘ ਭੁੱਲਰ)-ਸੰਤ ਖ਼ਾਲਸਾ ਗੁਰਮਤਿ ਵਿੱਦਿਆਲਾ ਬੇਲੇਵਾਲ ਵਲੋਂ ਗੁਰਦੁਆਰਾ ਕਮੇਟੀ ਭਗਤ ਰਵਿਦਾਸ ਬੇਲੇਵਾਲ, ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ 3 ਦਿਨਾਂ ਗੁਰਮਤਿ ਸਮਾਗਮ ਕਰਵਾਇਆ | ਇਸ ਧਾਰਮਿਕ ਸਮਾਗਮ ਵਿਚ ਬਾਬਾ ਰਣਜੀਤ ਸਿੰਘ ਤਪਾ ਦਰਾਜ ...
ਅਮਰਗੜ੍ਹ, 24 ਮਾਰਚ (ਸੁਖਜਿੰਦਰ ਸਿੰਘ ਝੱਲ)-ਜਲਾਲਾਬਾਦ ਤੋਂ ਤਰਨਤਾਰਨ ਜਾਂਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਫ਼ੌਤ ਹੋਏ 4 ਅਧਿਆਪਕਾਂ ਲਈ ਦੁੱਖ ਦਾ ਪ੍ਰਗਟਾਵਾ ਅਤੇ ਜ਼ਖਮੀ ਹੋਏ ਅਧਿਆਪਕਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਅਧਿਆਪਕ ਦਲ ਪੰਜਾਬ (ਜਹਾਂਗੀਰ) ਵਲੋਂ ...
ਲੌਂਗੋਵਾਲ, 24 ਮਾਰਚ (ਸ.ਸ.ਖੰਨਾ, ਵਿਨੋਦ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਲੌਂਗੋਵਾਲ ਵਿਖੇ ਤਕਨੀਕੀ ਮੇਲਾ 2023 ਅੱਜ ਧੂਮ-ਧਾਮ ਨਾਲ ਸ਼ੁਰੂ ਹੋ ਗਿਆ | ਡਾ. ਸ਼ੈਲੇਂਦਰ ਜੈਨ ਦੀ ਅਗਵਾਈ ਹੇਠ ਕਰਵਾਏ ਇਸ ਸਮਾਰੋਹ ਦੇ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਧਾਲੀਵਾਲ, ਭੁੱਲਰ, ਸੱਗੂ) - ਸਿਹਤ ਵਿਭਾਗ ਵਲੋਂ ਨੇੜਲੇ ਪਿੰਡ ਲਖਮੀਰਵਾਲਾ ਦੇ ਹੈਲਥ ਵੈਲਨੈਸ ਸੈਂਟਰ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ | ਸਿਹਤ ਵਿਭਾਗ ਦੇ ਕਰਮਚਾਰੀਆਂ ਸੀ.ਐਚ.ਓ ਜਸਵੀਰ ਕੋਰ, ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ...
ਮਸਤੂਆਣਾ ਸਾਹਿਬ, 24 ਮਾਰਚ (ਦਮਦਮੀ)-ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸੰਤ ਅਤਰ ਸਿੰਘ ਜੀ ਵਲੋਂ ਸਥਾਪਤ ਕੀਤੇ ਮਾਲਵੇ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਇਲਾਵਾ ਗੁ. ਸੱਚਖੰਡ ਅੰਗੀਠਾ ਸਾਹਿਬ, ਗੁ. ਮਾਤਾ ਭੋਲੀ ਜੀ ਵਿਖੇ ਮੱਸਿਆ ਦਾ ...
ਸੰਗਰੂਰ, 24 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਪ੍ਰਮੁੱਖ ਬੈਂਕਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕ ਕਨਵੈੱਨਸ਼ਨ ਸ੍ਰੀ ਜਗਦੀਸ਼ ਕਾਲੜਾ, ਜਤਿੰਦਰ ਗੁਪਤਾ ਅਤੇ ਵਿਪਨ ...
ਜਖੇਪਲ, 24 ਮਾਰਚ (ਮੇਜਰ ਸਿੰਘ ਸਿੱਧੂ)-ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਬੀ.ਡੀ.ਪੀ.ਓ.ਸੁਨਾਮ ਸ੍ਰੀ ਸੰਜੀਵ ਕੁਮਾਰ, ਐਸ.ਡੀ.ਓ. ਸ. ਦਵਿੰਦਰ ਸਿੰਘ, ਜੇ.ਈ ਸ.ਅਵਤਾਰ ਸਿੰਘ, ਸੈਕਟਰੀ ਸ੍ਰੀ ਪਰਮ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਭੁੱਲਰ, ਧਾਲੀਵਾਲ)-ਬਾਰ ਐਸੋਸੀਏਸ਼ਨ ਸੁਨਾਮ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੀਨੀਅਰ ਵਕੀਲ ਕਰਨਵੀਰ ਵਸ਼ਿਸ਼ਟ ਦੀ ਅਗਵਾਈ ਹੇਠ ਹੋਈ | ਇਸ ਸਮੇਂ ਵਕੀਲ ਭਾਈਚਾਰੇ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਧਾਲੀਵਾਲ, ਭੁੱਲਰ)-ਪਾਵਰਕਾਮ ਐਂਡ ਟਰਾਸਕੋਂ ਪੈਨਸ਼ਨਰ ਯੂਨੀਅਨ ਪੰਜਾਬ ਡਵੀਜ਼ਨ ਸੁਨਾਮ ਵਲੋਂ ਜਥੇਬੰਦੀ ਦੇ ਸੂਬਾਈ ਆਗੂ ਜਗਦੇਵ ਸਿੰਘ ਬਾਹੀਆ ਦੀ ਅਗਵਾਈ ਵਿਚ ਸਥਾਨਕ 33 ਕੇ ਵੀ ਗਰਿੱਡ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ...
ਸੰਦੌੜ, 24 ਮਾਰਚ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)-ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਤੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਵਾਲਿਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਸਮੂਹ ਸਟਾਫ਼ ...
ਧੂਰੀ, 24 ਮਾਰਚ (ਸੰਜੇ ਲਹਿਰੀ) - ਸ਼੍ਰੀ ਸ਼ਿਆਮ ਦੇਵਾਏ ਨਮੋ ਮੰਡਲ ਧੂਰੀ ਵੱਲੋਂ ਅੱਜ ਧੂਰੀ ਵਿਖੇ ਇਕ ਨਿਸ਼ਾਨ ਯਾਤਰਾ ਕੱਢੀ ਗਈ | ਇਸ ਮੌਕੇ ਸੰਸਥਾ ਦੇ ਪ੍ਰਬੰਧਕ ਬਿ੍ਜੇਸ਼ਵਰ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ 25 ਮਾਰਚ ਦਿਨ ਸ਼ੁੱਕਰਵਾਰ ਨੂੰ ਖਾਟੂ ਸ਼ਾਮ ਦਾ ਵਿਸ਼ਾਲ ...
ਸ਼ੇਰਪੁਰ, 24 ਮਾਰਚ (ਦਰਸ਼ਨ ਸਿੰਘ ਖੇੜੀ)-ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਹਰੇਕ ਆਪੋ ਆਪਣੇ ਢੰਗ ਨਾਲ ਯਾਦ ਕਰਦਾ ਹੈ ਪਰੰਤੂ ਪਿੰਡ ਟਿੱਬਾ ਦੇ ਅਗਾਂਹਵਧੂ ਕਿਸਾਨ ਜਸਵੀਰ ਸਿੰਘ ਜੱਸੀ ਨੇ ਆਪਣੇ ਅਲੋਕਾਰੀ ਕਾਰਨਾਮੇ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਧਾਲੀਵਾਲ, ਭੁੱਲਰ)-ਵੱਖ-ਵੱਖ ਪਾਰਟੀਆਂ ਛੱਡ ਕੇ ਕਰੀਬ ਅੱਧੀ ਦਰਜਨ ਪਰਿਵਾਰ ਭਾਜਪਾ ਸੰਗਰੂਰ-2 ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ | ਜ਼ਿਲ੍ਹਾ ਵਾਈਸ ਪ੍ਰਧਾਨ ਡਾਕਟਰ ਰਾਜ ...
ਲਹਿਰਾਗਾਗਾ, 24 ਮਾਰਚ (ਪ੍ਰਵੀਨ ਖੋਖਰ)-ਪੋਸਟ ਗ੍ਰੈਜੂਏਟ ਐਜੂਕੇਸ਼ਨਲ ਸੁਸਾਇਟੀ ਲਹਿਰਾਗਾਗਾ ਦੇ ਸੁਚੱਜੇ ਪ੍ਰਬੰਧਾਂ ਹੇਠ ਚਲਾਏ ਜਾ ਰਹੇ ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ/ਲਹਿਰਾਗਾਗਾ ਵਿਚ 26 ਮਾਰਚ (ਐਤਵਾਰ) ਸਵੇਰੇ 10 ਵਜੇ ਸਕੂਲ ਕੈਂਪਸ ਵਿਚ ...
ਮਸਤੂਆਣਾ ਸਾਹਿਬ, 24 ਮਾਰਚ (ਦਮਦਮੀ) - ਸੰਤ ਅਤਰ ਸਿੰਘ ਅਤੇ ਭਗਤ ਧੰਨਾ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਅਤਰਸਰ ਕੁਟੀਆ ਬੰਗਾਂਵਾਲੀ ਤੋਂ ਵੱਖ ਵੱਖ ਪਿੰਡਾਂ ਵਿਚ ਇਲਾਕੇ ਦੀਆਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ...
ਲੌਂਗੋਵਾਲ, 24 ਮਾਰਚ (ਵਿਨੋਦ, ਸ.ਸ. ਖੰਨਾ) - ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਹਲਕਾ ਸੁਨਾਮ ਤੋਂ ਇੰਚਾਰਜ ਅੰਮਿ੍ਤਪਾਲ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਕੇਂਦਰ ਦੀ ਮੋਦੀ ਸਰਕਾਰ ਨਾਲ ਮਿਲ ਗੈਰ-ਕਾਨੂੰਨੀ ਢੰਗ ਨਾਲ ਪਾਰਟੀ ਵਰਕਰਾਂ ਅਤੇ ਨੌਜਵਾਨਾਂ ਦੀ ...
ਕੌਹਰੀਆਂ, 24 ਮਾਰਚ (ਮਾਲਵਿੰਦਰ ਸਿੰਘ ਸਿੱਧੂ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਵਿਚ 20 ਮਾਰਚ 2023 ਨੂੰ ਸਾਲਾਨਾ ਨਤੀਜਾ ਐਲਾਨਿਆ ਗਿਆ | ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਾਰੇ ...
ਧੂਰੀ, 24 ਮਾਰਚ (ਲਖਵੀਰ ਸਿੰਘ ਧਾਂਦਰਾ)-ਪੰਜਾਬੀ 'ਵਰਸਿਟੀ ਬਚਾਓ ਮੋਰਚੇ' ਵੱਲੋਂ ਗਰਾਂਟ ਨੂੰ ਲੈ ਕੇ ਅਤੇ ਯੂਨੀਵਰਸਿਟੀ ਨੂੰ ਕਰਜਾ-ਮੁਕਤ ਕਰਨ ਦੀ ਮੰਗ ਨੂੰ ਲੈ ਕੇ ਵੱਡਾ ਸੰਘਰਸ਼ ਵਿੱਢਿਆ ਹੋਇਆ ਹੈ | ਜਿਸ ਵਿਚ ਪੰਜਾਬੀ ਯੂਨੀਵਰਸਿਟੀ ਨੂੰ ਕਰਜਾਮੁਕਤ ਕਰਨ ਲਈ ਅਤੇ ...
ਲਹਿਰਾਗਾਗਾ, 24 ਮਾਰਚ (ਅਸ਼ੋਕ ਗਰਗ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਲਹਿਰਾਗਾਗਾ ਵਲੋਂ ਕਰਵਾਈ ਗਈ 33 ਵੀਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਮਹਾਨ ਸ਼ਖ਼ਸੀਅਤਾਂ ਸਵਤਰੀ ਬਾਈ ਅਤੇ ਫਾਤਿਮਾ ਬੇਗਮ ਨੰੂ ਸਮਰਪਿਤ ਦਾ ਨਤੀਜਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX