ਸਾਹਨੇਵਾਲ, 24 ਮਾਰਚ (ਹਨੀ ਚਾਠਲੀ)-ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਸੂਚਨਾ ਦੇ ਆਧਾਰ 'ਤੇ ਸਕਰੈਪ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਦਾਤ ਮਾਰ ਕੇ ਉਸ ਕੋਲੋਂ 12 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਵਾਲੇ ਤਿੰਨ ਮੁਲਜ਼ਮਾਂ 'ਚੋਂ ਪੁਲਿਸ ਨੇ 2 ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ¢ ਥਾਣਾ ਸਾਹਨੇਵਾਲ ਦੇ ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਦੇ ਦੱਸਣ ਮੁਤਾਬਿਕ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੇਸ਼ਵ ਨਗਰ ਦੇ ਵਾਸੀ ਅਭਿਸ਼ੇਕ ਪਾਂਡੇ ਅਤੇ ਪ੍ਰਕਾਸ਼ ਤਿਵਾੜੀ ਵਜੋਂ ਹੋਈ ਹੈ | ਜਦ ਕਿ ਅੰਬੇਡਕਰ ਨਗਰ ਦੇ ਰਹਿਣ ਵਾਲੇ ਵਿਕਾਸ ਤਿਵਾੜੀ ਦੀ ਤਲਾਸ਼ ਕੀਤੀ ਜਾ ਰਹੀ ਹੈ¢ ਬੋਪਾਰਾਏ ਨੇ ਅੱਗੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਦਿੰਦਿਆਂ ਸੁਰਜੀਤ ਨਗਰ ਦੇ ਰਹਿਣ ਵਾਲੇ ਓਮ ਪ੍ਰਕਾਸ਼ ਨੇ ਦੱਸਿਆ ਕਿ 17 ਮਾਰਚ ਨੂੰ ਉਹ ਇਲਾਕੇ ਵਿਚ ਪੈਂਦੀ ਆਪਣੀ ਕਬਾੜ ਦੀ ਦੁਕਾਨ 'ਤੇ ਬੈਠਾ ਸੀ | ਇਸੇ ਦੌਰਾਨ ਬਿਨਾਂ ਨੰਬਰ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਜਿਨ੍ਹਾਂ ਨੇ ਓਮ ਪ੍ਰਕਾਸ਼ 'ਤੇ ਦਾਤ ਨਾਲ ਵਾਰ ਕੀਤਾ ਅਤੇ 12 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਅਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ | ਤਫ਼ਤੀਸ਼ ਦੇ ਦੌਰਾਨ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਭਿਸ਼ੇਕ ਪਾਂਡੇ ਅਤੇ ਪ੍ਰਕਾਸ਼ ਤਿਵਾੜੀ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਕਬਜ਼ੇ ਚੋਂ 10 ਹਜ਼ਾਰ ਰੁਪਏ ਦੀ ਨਕਦੀ, ਇਕ ਦਾਤ, ਇਕ ਰਾਡ ਅਤੇ ਵਾਰਦਾਤ ਵਿਚ ਵਰਤਿਆਂ ਗਿਆ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ¢ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮੁਲਜ਼ਮਾਂ ਦੇ ਤੀਸਰੇ ਸਾਥੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ¢ ਥਾਣਾ ਮੁਖੀ ਬੋਪਾਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਹ ਰਾਤ ਵੇਲੇ ਫ਼ੈਕਟਰੀਆਂ 'ਚੋਂ ਸਕਰੈਪ ਚੋਰੀ ਕਰਦੇ ਹਨ¢ ਮੁਲਜ਼ਮ ਇਕੱਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਦੇਖ ਕੇ ਵੀ ਲੁੱਟ ਲੈਂਦੇ ਹਨ ਅਤੇ ਚੋਰੀ ਦਾ ਸਾਮਾਨ ਵੇਚ ਕੇ ਉਹ ਨਸ਼ਾ ਕਰਦੇ ਹਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 5 'ਚ ਇਕ ਐੱਫ.ਆਈ.ਆਰ. ਦਰਜ ਹੈ¢ ਥਾਣਾ ਮੁਖੀ ਬੋਪਾਰਾਏ ਦਾ ਕਹਿਣਾ ਹੈ ਕਿ ਤਫ਼ਤੀਸ਼ ਦੇ ਦੌਰਾਨ ਮੁਲਜ਼ਮਾ ਕੋਲੋਂ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ¢ ਥਾਣਾ ਮੁਖੀ ਬੋਪਾਰਾਏ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਸੀ.ਆਰ.ਪੀ.ਸੀ. ਦੇ ਇਕ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ¢
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਰਤਨਹੇੜੀ ਰੋਡ ਇਲਾਕਾ ਸੁਧਾਰ ਕਮੇਟੀ ਵਲੋਂ ਬੀਤੀ 27 ਫਰਵਰੀ ਨੂੰ ਰਤਨਹੇੜੀ ਰੋਡ 'ਤੇ ਸ਼ਰੇਆਮ ਮੁਰਗ਼ੇ ਕੱਟਣ ਅਤੇ ਵੇਚਣ ਵਾਲਿਆਂ ਨੂੰ ਹਟਾਉਣ ਸੰਬੰਧੀ ਨਗਰ ਕੌਂਸਲ ਨੂੰ ਕੀਤੀ ਸ਼ਿਕਾਇਤ ਦੇ ਬਾਵਜੂਦ ਹਾਲੇ ਵੀ ਉੱਥੇ ਮੁਰਗ਼ੇ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਰੋਡ, ਖੰਨਾ ਵਿਖੇ ਖੇਡ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਪਾਵਰ ਲਿਫ਼ਟਿੰਗ ਸੈਂਟਰ ਦੇ ਖਿਡਾਰੀਆਂ ਨੇ ਰਾਜਪੁਰਾ ਵਿਖੇ ਕਰਵਾਏ ਗਏ ਰਾਜ ਪੱਧਰੀ ਪਾਵਰ ...
ਸਮਰਾਲਾ, 24 ਮਾਰਚ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਘਰ 'ਚੋਂ 10 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ¢ ਸਥਾਨਕ ਐੱਚ.ਐਚ.ਓ. ਭਿੰਦਰ ਸਿੰਘ ਖੰਗੂੜਾ ਵਲੋਂ ਅਨੁਸਾਰ ਜ਼ਿਲ੍ਹਾ ਪੁਲਿਸ ...
ਮਲੌਦ, 24 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਬੇਮੌਸਮੇ ਮੀਂਹ ਨਾਲ ਫ਼ਸਲਾਂ ਦੀ ਹੋ ਰਹੀ ਬਰਬਾਦੀ ਦਾ ਸਰਕਾਰਾਂ ਵਲੋਂ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ, ਫ਼ਸਲੀ ਬੀਮਾ ਵੀ ਨਹੀਂ ਕੀਤਾ ਜਾ ਰਿਹਾ | ਕਿਸਾਨਾਂ ਨੂੰ ਫ਼ਸਲਾਂ ਦੇ ...
ਦੋਰਾਹਾ, 24 ਮਾਰਚ (ਮਨਜੀਤ ਸਿੰਘ ਗਿੱਲ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਲੜਕਿਆਂ ਦੇ ਅੰਤਰ-ਕਲਾਸ ਵਾਲੀਬਾਲ ਮੁਕਾਬਲੇ ਕਰਵਾਏ ਗਏ | ਸਰੀਰਕ ਸਿੱਖਿਆ ਵਿਭਾਗ ਦੇ ਪ੍ਰਾਧਿਆਪਕ ਪ੍ਰੋ. ਮਨਿੰਦਰ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਗਏ ...
ਮਲੌਦ, 24 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਸਿਹੌੜਾ ਵਲੋਂ ਨਿਊਯਾਰਕ ਵਿੱਚ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰਨ ਵਾਲੇ ਹਰਕੋਮਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਯੂਥ ਕਲੱਬ ਦੇ ਪ੍ਰਧਾਨ ਜਥੇ: ਚਰਨ ਸਿੰਘ ਨੇ ਦੱਸਿਆ ਕਿ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਸੀ.ਐੱਚ.ਸੀ ਮਾਨੂੰਪੁਰ ਦੇ ਐੱਸ.ਐੱਮ.ਓ. ਡਾ. ਰਵੀ ਦੱਤ ਦੀ ਅਗਵਾਈ ਵਿਚ ਵਿਸ਼ਵ ਤਪਦਿਕ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ¢ ਇਸ ਸਮੇਂ ਡਾ. ਵੰਦਨਾ ਰਾਠੌਰ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤੇ ਤੋਂ ਜ਼ਿਆਦਾ ...
ਖੰਨਾ, 24 ਮਾਰਚ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਵਲੋਂ 117 ਗਰਾਮ ਹੈਰੋਇਨ ਸਮੇਤ ਇਕ ਕਾਰ ਚਾਲਕ ਨੂੰ ਕਾਬੂ ਕੀਤਾ ਹੈ | ਸਬ ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਨੇੜੇ ਪੁਲੀ ਅਲੌੜ ਵਿਖੇ ਮੌਜੂਦ ਸੀ ਅਤੇ ਸ਼ੱਕੀ ਵਾਹਨਾਂ ਦੀ ...
ਦੋਰਾਹਾ, 24 ਮਾਰਚ (ਜਸਵੀਰ ਝੱਜ)-ਗਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਕਰੀਅਰ ਗਾਈਡੈਂਸ ਵਰਕਸ਼ਾਪ ਕਰਵਾਈ ਗਈ¢ ਇਹ ਜਾਣਕਾਰੀ ਦਿੰਦਿਆਂ ਕਰੀਅਰ ਗਾਈਡੈਂਸ ਅਤੇ ਕਾੳਾੂਸਲਿੰਗ ਸੈੱਲ ਦੇ ਡੀਨ ਪ੍ਰੋ. ਰਣਜੀਤ ਕੌਰ ਨੇ ਦੱਸਿਆ ਕਿ ਆਪਣੀ ਡਿਗਰੀ ਮੁਕੰਮਲ ਕਰਨ ਜਾ ਰਹੇ ...
ਕੁਹਾੜਾ, 24 ਮਾਰਚ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮ ਕਲਾਂ ਦੀ ਪੁਲਿਸ ਵਲੋਂ ਭੇਡਾਂ ਚੋਰੀ ਦੇ ਕਰਨ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ¢ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਅਨੁਸਾਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ...
ਦੋਰਾਹਾ, 24 ਮਾਰਚ (ਮਨਜੀਤ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਵਲੋਂ ਲਈ ਜਾ ਰਹੀ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਨ ਲਈ ਚੇਅਰਮੈਨ ਸਤਬੀਰ ਬੇਰੀ ਅਤੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਵਲੋਂ ਬਣਾਏ ਗਏ ਕੇਂਦਰਾਂ 'ਚ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸਵ: ਕਰਮ ਸਿੰਘ ਗਿੱਲ ਦੀ ਬੇਟੀ ਅਤੇ ਉੱਘੀ ਸਮਾਜ ਸੇਵਿਕਾ ਰਾਣੀ ਰਮਣੀਕ ਕੌਰ ਨੇ ਖੰਨਾ ਦੇ ਬਾਹੋਮਾਜਰਾ 'ਚ ਨਕਲੀ ਸ਼ਰਾਬ ਫ਼ੈਕਟਰੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਪੰਜਾਬ ...
ਰਾੜਾ ਸਾਹਿਬ, 24 ਮਾਰਚ (ਸਰਬਜੀਤ ਸਿੰਘ ਬੋਪਾਰਾਏ)-ਸਰਕਾਰੀ ਕਾਲਜ ਕਰਮਸਰ ਦੇ ਪਿ੍ੰਸੀਪਲ ਹਰਮੇਸ਼ ਲਾਲ ਦੀ ਅਗਵਾਈ ਹੇਠ ਕਾਮਰਸ ਵਿਭਾਗ ਦੀ ਇੱਕ ਵਿੱਦਿਅਕ ਯਾਤਰਾ ਦਾ ਆਯੋਜਨ ਕੈਰੀਅਰ ਗਾਈਡੈਂਸ ਸੈੱਲ ਵਲੋਂ ਕੀਤਾ ਗਿਆ | ਇਸ ਯਾਤਰਾ ਅਧੀਨ ਵਿਦਿਆਰਥੀਆਂ ਨੂੰ ਰੁਜ਼ਗਾਰ ...
ਸਮਰਾਲਾ, 24 ਮਾਰਚ (ਗੋਪਾਲ ਸੋਫਤ)-ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਪਏ ਬੇਮੌਸਮੇ ਮੀਂਹ ਅਤੇ ਗੜੇਮਾਰੀ ਨੇ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ, ਜਿਸ ਨੇ ਕਿਸਾਨਾਂ ਨੂੰ ਹੋਰ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਏ.ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕਲਾਲ ਮਾਜਰਾ ਵਿਖੇ ਰੈੱਡ ਰਿਬਨ ਕਲੱਬ, ਐਨ.ਡੀ.ਐੱਲ.ਏ.ਆਈ ਕਲੱਬ ਵਲੋਂ ਵਿਸ਼ਵ ਟੀ.ਬੀ. ਦਿਵਸ ਮਨਾਇਆ ਗਿਆ¢ ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ: ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਟੀ.ਬੀ. ...
ਮਲੌਦ, 24 ਮਾਰਚ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੀਆਂ ਖ਼ੁਸ਼ੀਆਂ ਲਈ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਵਾਸਤੇ ਤੇ ਸਕੂਲ ਦੀ ਚੜ੍ਹਦੀ ਕਲਾ ਲਈ ਪਿ੍ੰਸੀਪਲ ਸੰਜੀਵ ਮੋਦਗਿੱਲ ਦੀ ਅਗਵਾਈ ਹੇਠ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਐੱਮ.ਕਾਮ ਤੀਜੇ ਸਮੈਸਟਰ ਦੇ ਨਤੀਜੇ ਵਿਚ ਏ.ਐੱਸ. ਕਾਲਜ, ਖੰਨਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ¢ ਕਾਲਜ ਦੇ ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ ਨੇ ਦੱਸਿਆ ਕਿ ਇਸ ਨਤੀਜੇ ਵਿਚ ਕਾਲਜ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਅਦਾਲਤ ਵਲੋਂ ਰਾਹੁਲ ਗਾਂਧੀ ਨੂੰ ਸੁਣਾਈ ਸਜ਼ਾ ਤੋਂ ਬਾਅਦ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਸਮਾਜਿਕ ਸੋਸ਼ਲ ਮੀਡੀਆ ਉੱਤੇ ਓ.ਬੀ.ਸੀ. ਸਮਾਜ ਦਾ ਦੋਬਾਰਾ ਮਖੌਲ ਬਣਾਇਆ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਕਾਮ ਪਹਿਲੇ ਸਮੈਸਟਰ ਦੇ ਨਤੀਜੇ 'ਚ ਏ.ਐੱਸ. ਕਾਲਜ ਫ਼ਾਰ ਵਿਮੈਨ, ਖੰਨਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ¢ ਕਾਲਜ ਦੇ ਪਿ੍ੰਸੀਪਲ ਡਾ. ਮੀਨੂੰ ਸ਼ਰਮਾ ਨੇ ਦੱਸਿਆ ਕਿ ਇਸ ਨਤੀਜੇ 'ਚ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਸੀ.ਐੱਚ.ਸੀ ਮਾਨੰੂਪੁਰ ਦੇ ਐੱਸ.ਐੱਮ.ਓ ਡਾ. ਰਵੀ ਦੱਤ ਦੀ ਅਗਵਾਈ 'ਚ ਪਿੰਡ ਕੌੜੀ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਮੁਲਾਜ਼ਮ ਕੁਲਬੀਰ ਸਿੰਘ ਈਸੜੂ ਤੇ ਮਨਜੀਤ ਕੌਰ ਨੇ ਕਿਹਾ ਕਿ ਸਿਗਰਟ, ਤੰਬਾਕੂ ਆਦਿ ਸਾਡੇ ...
ਮਾਛੀਵਾੜਾ ਸਾਹਿਬ, 24 (ਮਨੋਜ ਕੁਮਾਰ)-ਜ਼ਾਬਾਂਜ, ਇਮਾਨਦਾਰ ਤੇ ਆਪਣੀ ਡਿਊਟੀ ਲਈ ਦਿਨ ਰਾਤ ਡਟਣ ਵਾਲੇ ਪੰਜਾਬ ਪੁਲਿਸ ਦੇ ਰਿਟਾਇਰ ਐੱਸ.ਪੀ ਜਰਨੈਲ ਸਿੰਘ ਧਾਲੀਵਾਲ ਜਿਨ੍ਹਾਂ ਆਪਣੀ ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਦੂਸਰਿਆਂ ਲਈ ਪੇ੍ਰਰਣਾਦਾਇਕ ਤੇ ਇਤਿਹਾਸਕ ਬਣਾਇਆ | ...
ਸਾਹਨੇਵਾਲ, 24 ਮਾਰਚ (ਹਨੀ ਚਾਠਲੀ)-ਪੰਜਾਬ ਦੇ ਨੌਜਵਾਨਾਂ ਦੀ ਨਸ਼ੇ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਬਚਾਉਣਾ ਸਾਡਾ ਪਹਿਲਾ ਫ਼ਰਜ਼ ਹੈ | ਇਹ ਪ੍ਰਗਟਾਵਾ ਥਾਣਾ ਸਾਹਨੇਵਾਲ ਵਿਖੇ ਨਵ ਨਿਯੁਕਤ ਥਾਣਾ ਸਾਹਨੇਵਾਲ ਦੇ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਗੱਲਬਾਤ ਕਰਨ ...
ਦੋਰਾਹਾ, 24 ਮਾਰਚ (ਮਨਜੀਤ ਸਿੰਘ ਗਿੱਲ)-ਸੀਨੀਅਰ ਮੈਡੀਕਲ ਅਫ਼ਸਰ ਪਾਇਲ ਡਾ. ਜੈ ਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਤਪਦਿਕ ਦਿਵਸ ਆਰੀਆ ਪੁੱਤਰੀ ਪਾਠਸ਼ਾਲਾ ਦੋਰਾਹਾ ਵਿਖੇ ਮਨਾਇਆ ਗਿਆ | ਸਿਹਤ ਇੰਸਪੈਕਟਰ ਸੁਖਮਿੰਦਰ ਸਿੰਘ ਵਲੋਂ ਸਕੂਲ ਦੇ ...
ਕੁਹਾੜਾ, 24 ਮਾਰਚ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਸਾਹਾਬਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25 ਮਾਰਚ ਦਿਨ ਐਤਵਾਰ ...
ਮਲੌਦ, 24 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿਛਲੇ ਦਿਨਾਂ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਮਾਮਲੇ ਵਿਚ ਪੁਲਿਸ ਵਲੋਂ ਪੂਰੇ ਪੰਜਾਬ ਅੰਦਰੋਂ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਹੈ ਫੜੋ-ਫੜੀ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੇ ...
ਜੋਧਾਂ, 24 ਮਾਰਚ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ ਵਰਲਡ ਟੀ.ਬੀ ਦਿਵਸ ਮਨਾਉਂਦੇ ਹੋਏ ਟੀ.ਬੀ. ਬਿਮਾਰੀ ਬਾਰੇ ਸੈਮੀਨਾਰ ਕੀਤਾ ਗਿਆ | ਜਿਸ ਵਿਚ ਨਰਸਿੰਗ ਦੇ ਵਿਦਿਆਰਥੀਆਂ ਜਸਦੀਪ ਕੌਰ, ਮਸਰੂਰ ਅਹਿਮਦ ਦਾਰ, ਫੇਜ਼ਾਨ ਮੰਜੂਰ, ...
ਕੁਹਾੜਾ, 24 ਮਾਰਚ (ਸੰਦੀਪ ਸਿੰਘ ਕੁਹਾੜਾ)-ਯੂਨਾਈਟਿਡ ਸਿੱਖ ਮਿਸ਼ਨ ਯੂ.ਐੱਸ.ਏ ਦੇ ਸਹਿਯੋਗ ਨਾਲ ਹਰਦੀਪ ਸਿੰਘ ਗਰੇਵਾਲ ਵਲੋਂ ਪਿਤਾ ਬਲਦੇਵ ਸਿੰਘ ਗਰੇਵਾਲ ਅਤੇ ਮਾਤਾ ਗੁਰਦੇਵ ਕੌਰ ਗਰੇਵਾਲ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ 26 ਮਾਰਚ ਦਿਨ ਐਤਵਾਰ ...
ਕੁਹਾੜਾ, 24 ਮਾਰਚ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ¢ ਮੀਟਿੰਗ ਦੌਰਾਨ ਆਗੂਆਂ ਵਲੋਂ ਆਪਣੇ ਘਰ ਤੋਂ ਸਕੂਲ ਨੂੰ ਜਾਂਦੇ ਸਮੇਂ ਸੜਕ ਹਾਦਸੇ ਵਿਚ ਅਧਿਆਪਕਾਂ ਦੀ ਹੋਈ ...
ਕੁਹਾੜਾ, 24 ਮਾਰਚ (ਸੰਦੀਪ ਸਿੰਘ ਕੁਹਾੜਾ)-ਸੀਨੀਅਰ ਮੈਡੀਕਲ ਅਫ਼ਸਰ ਡਾ. ਪੁਨੀਤ ਜਨੇਜਾ ਸੀ. ਐੱਚ. ਸੈਂਟਰ ਕੂੰਮ ਕਲਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਕੂੰਮ ਕਲਾਂ ਵਿਖੇ ਵਿਸ਼ੇਸ਼ ਵੈਨ ਰਾਹੀਂ ਲੋਕਾਂ ਨੂੰ ਏਡਜ਼ ਵਰਗੀ ਨਾ-ਮੁਰਾਦ ਬਿਮਾਰੀ ਤੋਂ ਜਾਣੂ ...
ਮਲੌਦ, 24 ਮਾਰਚ (ਸਹਾਰਨ ਮਾਜਰਾ)-ਚੋਮੋਂ ਰੋਡ ਮਲੌਦ, ਦਸ਼ਮੇਸ਼ ਨਗਰ ਵਾਰਡ ਨੰਬਰ 1 ਅਤੇ 3 ਦੇ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਸਾਂਝਾ ਉੱਦਮ ਕਰਦਿਆਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਸਮਾਗਮਾਂ ਦੀ ਸਮਾਪਤੀ ਕੱਲ੍ਹ 25 ...
ਸਮਰਾਲਾ, 24 ਮਾਰਚ (ਕੁਲਵਿੰਦਰ ਸਿੰਘ)-ਜ਼ਿਲ੍ਹਾ ਸਿਹਤ ਸੁਸਾਇਟੀ ਲੁਧਿਆਣਾ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਿਕਜੋਤ ਸਿੰਘ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਸਮਰਾਲਾ ਵਿਖੇ 'ਵਿਸ਼ਵ ਟੀ. ਬੀ. ਦਿਵਸ' ਮਨਾਇਆ ਗਿਆ ¢ ਇਸ ਮੌਕੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ...
ਮਲੌਦ, 24 ਮਾਰਚ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਹਸਪਤਾਲ ਮਲੌਦ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਟੀ.ਬੀ. ਦਿਵਸ ਮਨਾਇਆ ਗਿਆ | ਡਾ. ਸਰਬਜੀਤ ਕੌਰ ਵਲੋਂ ਸੀ.ਐੱਚ.ਸੀ ਮਲੌਦ ਵਿਖੇ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਪ੍ਰਤੀ ਜਾਗਰੂਕ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਪਾਲਣ ਅੱਜ ਸ਼ੁਰੂ ਹੋ ਗਿਆ ਹੈ | ਮੇਲੇ ਦਾ ਉਦਘਾਟਨ ਡਾ. ਸਤਬੀਰ ਸਿੰਘ ਗੋਸਲ ਉੁਪ-ਕੁਲਪਤੀ ਪੀ. ਏ. ਯੂ. ਨੇ ਕੀਤਾ | ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX