ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਖ਼ੂਨੀ ਕੱਟ ਮਾਮਲੇ ਦੌਰਾਨ ਲਗਾਏ ਪੱਕੇ ਮੋਰਚੇ ਦੇ 15ਵੇਂ ਦਿਨ ਜਿੱਥੇ ਲੋਕਾਂ ਦਾ ਧਰਨਾ ਜਾਰੀ ਰਿਹਾ, ਉੱਥੇ ਉਕਤ ਧਰਨੇ ਦੌਰਾਨ ਸਬੰਧੀ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਗਤਾਰ ਸਿੰਘ ਥਿੰਦ ਡਕੌਂਦਾ, ਬਲਵੰਤ ਸਿੰਘ ਚੀਮਾ, ਹਰੀ ਸਿੰਘ ਭਗਤਪੁਰਾ, ਸੰਦੀਪ ਸਿੰਘ ਚੀਮਾ, ਗੁਰਮੀਤ ਸਿੰਘ ਨੰਬਰਦਾਰ, ਪੂਨਾ ਕੌਰ ਥਿੰਦ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਜਾਣਬੁੱਝ ਕੇ ਲਟਕਾ ਰਿਹਾ ਹੈ, ਪਰ ਸੰਘਰਸ਼ ਕਮੇਟੀ ਅਤੇ ਪਿੰਡਾਂ ਦੇ ਲੋਕ ਇਸ ਖ਼ੂਨੀ ਕੱਟ ਦੀ ਵੱਡੀ ਸਮੱਸਿਆਵਾਂ ਦੂਰ ਕਰਵਾਉਣ ਲਈ ਜਿੱਥੇ ਬਜ਼ਿਦ ਹਨ, ਉੱਥੇ ਪ੍ਰਸ਼ਾਸਨ ਵਲੋਂ ਉਕਤ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਨਹੀਂ ਪੈਣ ਦੇਣਗੇ ਅਤੇ ਸ਼ਾਂਤੀ ਨਾਲ ਸੰਘਰਸ਼ ਕਰ ਕੇ ਆਪਣੀ ਜਿੱਤ ਨਿਸ਼ਚਿਤ ਕਰਨਗੇ | ਇਸ ਮੌਕੇ ਸੰਦੀਪ ਸਿੰਘ ਚੀਮਾ ਆਗੂ ਉਗਰਾਹਾਂ, ਦਰਸ਼ਨ ਸਿੰਘ ਚੀਮਾ ਆਗੂ ਉਗਰਾਹਾਂ, ਜਸਵਿੰਦਰ ਸਿੰਘ ਸੋਨੀ ਆਗੂ ਡਕੌਂਦਾ, ਜਿੰਦਰ ਸਿੰਘ ਗੁਰਦੁਆਰਾ ਕਮੇਟੀ, ਗੁਰਮੇਲ ਸਿੰਘ ਜਾਗਲ ਆਗੂ ਕਾਦੀਆਂ, ਹਰਮੰਡਲ ਸਿੰਘ ਜੋਧਪੁਰ ਡਕੌਂਦਾ, ਸੁਖਮਿੰਦਰ ਸਿੰਘ ਅਧਿਕਾਰਤ ਸਰਪੰਚ, ਮਹਿੰਦਰ ਸਿੰਘ ਪੰਚ, ਕਾਕਾ ਸਿੰਘ ਹਰੀ ਕਾਦੀਆਂ, ਗੁਰਤੇਜ ਸਿੰਘ ਜਵੰਧਾ, ਮੇਜਰ ਸਿੰਘ ਭੰਗੂ, ਰਾਮ ਸਿੰਘ, ਜੱਗੀ ਢਿੱਲੋਂ ਇਕਾਈ ਪ੍ਰਧਾਨ, ਡਾ: ਜਗਸੀਰ ਸਿੰਘ, ਹੈਡਮਾ. ਲਛਮਣ ਸਿੰਘ, ਭੋਲਾ ਸਿੰਘ, ਕਾਲਾ ਸਿੰਘ ਜਗਜੀਤਪੁਰਾ, ਰਾਜ ਸਿੰਘ ਭਗਤਪੁਰਾ, ਜਰਨੈਲ ਸਿੰਘ ਚੀਮਾ ਮੁਲਾਜ਼ਮ ਆਗੂ, ਮਲਕੀਤ ਸਿੰਘ ਥਿੰਦ, ਹਰਬੰਸ ਸਿੰਘ ਹਰੀ, ਗੋਰਾ ਸਿੰਘ ਥਿੰਦ, ਭੋਲਾ ਸਿੰਘ ਚੇਤਨ ਕਾ, ਜਰਨੈਲ ਸਿੰਘ, ਮਿੱਠੂ ਥਿੰਦ, ਜੰਟਾ ਢਿੱਲੋਂ, ਗੱਗੀ ਸਿੰਘ, ਰਾਜਦੀਪ ਸਿੰਘ, ਤਲਵਿੰਦਰ ਸਿੰਘ, ਕੇਵਲ ਸਿੰਘ, ਗੁਰਨਾਮ ਸਿੰਘ ਗਾਮਾ, ਅਮਨਾ ਜਾਗਲ, ਕਾਲਾ ਸਿੰਘ ਬਾਰਵਾਲਾ, ਗਰੀਬੂ ਸਿੰਘ, ਪੱਪੂ ਪੰਡਤ, ਡਾ: ਹਰਨੈਬ ਸਿੰਘ, ਅਵਤਾਰ ਸਿੰਘ ਚੰਡੀਗੜ੍ਹੀਆਂ, ਜਸਵੀਰ ਸਿੰਘ ਆਦਿ ਤੋਂ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ |
ਬਰਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਨੌਜਵਾਨ ਸਿੱਖਾਂ ਨੂੰ ਬਦਨਾਮ ਕਰਨ ਲਈ ਗ਼ਲਤ ਪਰਚਿਆਂ ਵਿਚ ਨਾਮਜ਼ਦ ਕੀਤਾ ਜਾ ਰਿਹਾ ਹੈ, ਜੋ ਸਰਕਾਰ ਵਲੋਂ ਨੌਜਵਾਨਾਂ ਉੱਪਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਮੁੜ ਪੰਜਾਬ ਨੂੰ ...
ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਜੱਸਾ ਦੀ ਸਮਾਜ ਭਲਾਈ ਦੇ ਮਿਸ਼ਨ ਤਹਿਤ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਗਤਕੇ ਦੀ ਸਿਖਲਾਈ ਕਰਵਾਉਣ ਵਾਲੀ ਲੜਕੀ ਨਵਜੋਤ ਕੌਰ ਪਿੰਡ ਭੈਣੀ ਜੱਸਾ ਨੂੰ ਪੰਜਾਬ ਸਰਕਾਰ ਦੇ ...
ਤਪਾ ਮੰਡੀ, 24 ਮਾਰਚ (ਵਿਜੇ ਸ਼ਰਮਾ)-ਮੌਸਮ ਦੇ ਬਦਲਦੇ ਮਿਜਾਜ਼ ਕਾਰਨ ਕਿਸਾਨਾਂ ਦੇ ਚਿਹਰਿਆਂ ਦੀ ਨਿਰਾਸ਼ਾ ਦਾ ਆਲਮ ਵੇਖਿਆ ਜਾ ਸਕਦਾ ਹੈ | ਕਿਉਂਕਿ ਬਦਲਦੇ ਮੌਸਮ ਨੂੰ ਲੈ ਕੇ ਕਿਸਾਨ ਚਿੰਤਤ ਵਿਖਾਈ ਦੇ ਰਹੇ ਹਨ ਕਿਉਂਕਿ ਕਿਸੇ ਪਾਸੇ ਬਰਸਾਤ ਹੋ ਰਹੀ ਹੈ ਅਤੇ ਕਿਸੇ ਖੇਤਰ ...
ਬਰਨਾਲਾ, 24 ਮਾਰਚ (ਰਾਜ ਪਨੇਸਰ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਵਲੋਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਨੂੰ ਸਮਰਪਿਤ ਸਮਾਗਮ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਬਰਨਾਲਾ ਵਿਖੇ ਕਰਵਾਇਆ ਗਿਆ | ਪ੍ਰੋਗਰਾਮ ...
ਬਰਨਾਲਾ, 24 ਮਾਰਚ (ਰਾਜ ਪਨੇਸਰ)-ਜ਼ਿਲ੍ਹੇ ਦੀਆ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਿਸ਼ਵ ਟੀ.ਬੀ. (ਤਪਦਿਕ) ਦਿਵਸ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿਚ ਇਕ ਆਊਟਡੋਰ ਸੈਮੀਨਾਰ ਦੌਰਾਨ ਆਈ.ਓ.ਐਲ., ...
ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਕੁਝ ਵਿਅਕਤੀਆਂ ਵਲੋਂ ਪਿੰਡ ਦੇ ਮੌਜੂਦਾ ਪੰਚ 'ਤੇ ਪੰਚਾਇਤੀ ਥਾਂ 'ਤੇ ਕਬਜ਼ਾ ਕਰਨ ਉਪਰੰਤ ਦੁਕਾਨਾਂ ਪਾਏ ਜਾਣ ਦੇ ਦੋਸ਼ ਲਾਏ ਹਨ | ਇਸ ਮੌਕੇ ਦੋਸ਼ ਲਾਉਂਦਿਆਂ ਜਗਜੀਤ ਸਿੰਘ, ਅਜੀਤ ਸਿੰਘ ਫ਼ੌਜੀ ਨੇ ਕਿਹਾ ਕਿ ਪਿੰਡ ...
ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਸਰਪ੍ਰਸਤ ਸੰਤ ਚਰਨਪੁਰੀ, ਐਮ.ਡੀ ਮੈਡਮ ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਅਧਿਆਪਕਾਂ ਨੂੰ ਸਿਖਲਾਈ ਕਰਵਾਉਣ ਲਈ ਦੋ ਰੋਜ਼ਾ ਵਰਕਸ਼ਾਪ ਕਰਵਾਈ ...
ਮਹਿਲ ਕਲਾਂ, 24 ਮਾਰਚ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਮਹਿਲ ਕਲਾਂ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਮੇਂ ਥਾਣੇਦਾਰ ਸਤਪਾਲ ਸਿੰਘ ਨੇ ...
ਤਪਾ ਮੰਡੀ, 24 ਮਾਰਚ (ਵਿਜੇ ਸ਼ਰਮਾ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਤਪਾ ਦੀ ਮੀਟਿੰਗ ਪ੍ਰਧਾਨ ਰਾਜ ਸਿੰਘ ਭੈਣੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸੰਬੰਧੀ ਵਿਚਾਰ ...
ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਸਮਾਜ ਸੇਵੀ ਬੰਤ ਸਿੰਘ ਢਿੱਲੋਂ ਦੀ ਯਾਦ ਵਿਚ ਉਨ੍ਹਾਂ ਦੀ ਧਰਮ ਪਤਨੀ ਮਾਤਾ ਹਰਬੰਸ ਕੌਰ, ਪੁੱਤਰ ਪੰਚ ਗੁਰਚਰਨ ਸਿੰਘ ਅਤੇ ਸਮੂਹ ਢਿੱਲੋਂ ਪਰਿਵਾਰ ਵਲੋਂ ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਸੰਬੰਧੀ ਮੁਫ਼ਤ ਕੈਂਪ ...
ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਪੱਖੋਂ ਕਲਾਂ ਵਿਖੇ ਪਏ ਥੋੜੇ੍ਹ ਜਿਹੇ ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਮੁੱਖ ਮਾਰਗ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ | ਪਿਛਲੇ ਸਮੇਂ ਤੋਂ ਲੈ ਕੇ ਮੁੱਖ ਮਾਰਗ 'ਤੇ ਬਣੇ ਵੱਡੇ ...
ਤਪਾ ਮੰਡੀ, 24 ਮਾਰਚ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਰਿੰਕੂ ਮੌੜ ਦੀ ਦੇਖ-ਰੇਖ ਹੇਠ ਸਮੁੱਚੇ ਮੰਡਲ ਵਲੋਂ ਪ੍ਰਭੂ ਨਾਮ ਦੇ ਸਿਮਰਨ ਨਾਲ ਪ੍ਰਭਾਤ ਫੇਰੀ ਕੱਢੀ ਗਈ | ਇਹ ਪ੍ਰਭਾਤ ਫੇਰੀ ਸ੍ਰੀ ਗੀਤਾ ਭਵਨ ਸ਼ੁਰੂ ਹੋ ਕੇ ਬਾਗ਼ ਬਸਤੀ ਵਿਚੋਂ ਕੱਢੀ ਗਈ, ...
ਸ਼ਹਿਣਾ, 24 ਮਾਰਚ (ਸੁਰੇਸ਼ ਗੋਗੀ)-ਪੀਰਖਾਨਾ ਸ਼ਹਿਣਾ ਵਿਖੇ ਸਾਲਾਨਾ ਭੰਡਾਰਾ ਬਾਬਾ ਧੰਨਾ ਖਾਂ ਤੇ ਸਲੀਮ ਖਾਂ ਮੁੱਖ ਸੇਵਾਦਾਰ ਦੀ ਅਗਵਾਈ ਵਿਚ ਕਰਵਾਇਆ ਗਿਆ | ਦਰਗਾਹ 'ਤੇ ਚਾਦਰ ਚੜ੍ਹਾਉਣ ਉਪਰੰਤ ਸ਼ੁਰੂ ਹੋਏ ਰੰਗਾ-ਰੰਗ ਪੋ੍ਰਗਰਾਮ ਦੌਰਾਨ ਰਾਜ ਬਿੱਲਾ ਭਦੌੜ, ਹਾਕਮ ...
ਭਦੌੜ, 14 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ 'ਚ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕ ਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ...
ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ਖੀਪਲ ਦੀ ਅਗਵਾਈ ਵਿਚ ਯੂ.ਐਸ.ਏ ਦੇ ਸਕੂਲ ਦੀ ਫ਼ਾਊਡੇਸ਼ਨ ਸਕੂਲ ਆਫ਼ ...
ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਕਮੇਟੀ ਦੀ ਸਰਪ੍ਰਸਤੀ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ...
ਬਰਨਾਲਾ, 24 ਮਾਰਚ (ਅਸ਼ੋਕ ਭਾਰਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ ਵਿਖੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਪੰਜਾਬੀ ਸਾਹਿਤ ਸਭਾ ਰਜਿ: ਬਰਨਾਲਾ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ...
ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਪ੍ਰਸਿੱਧ ਡੇਰਾ ਬਾਬਾ ਭਜਨ ਸਿੰਘ ਜੀ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਅਨਾਜ ਮੰਡੀ ਦੀਵਾਨਾ ਵਿਖੇ 16ਵਾਂ ਵਿਸ਼ਾਲ ਭੰਡਾਰਾ ਅਤੇ ...
ਧਨÏਲਾ, 24 ਮਾਰਚ (ਜਤਿੰਦਰ ਸਿੰਘ ਧਨÏਲਾ)-ਗੁਰਦੁਆਰਾ ਰਾਮਸਰ ਸਾਹਿਬ ਦੇ ਨਵੇਂ ਉਸਾਰੇ ਗਏ ਦਰਬਾਰ ਸਾਹਿਬ ਦੀ ਚÏਥੀ ਮੰਜ਼ਿਲ ਦਾ ਰਸਮੀਂ ਆਰੰਭ ਬਾਬਾ ਮਹਿੰਦਰ ਸਿੰਘ ਬਾਉਲੀ ਸਾਹਿਬ ਪਿਹੋਵਾ ਅਤੇ ਬਾਬਾ ਬਾਬੂ ਸਿੰਘ ਅੜੀਸਰ ਸਾਹਿਬ ਹੰਡਿਆਇਆ ਦੀ ਅਗਵਾਈ ਹੇਠ ਕੀਤਾ ਗਿਆ¢ ...
ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਵਿਖੇ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ...
ਤਪਾ ਮੰਡੀ, 24 ਮਾਰਚ (ਵਿਜੇ ਸ਼ਰਮਾ)-ਪਿੰਡ ਤਾਜੋਕੇ ਦੇ ਜੀ.ਐਸ. ਕਾਨਵੈਂਟ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਲੈ ਕੇ ਚੇਅਰਮੈਨ ਬਾਬਾ ਬੂਟਾ ਸਿੰਘ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਕਰ ਕੇ ...
ਹੰਡਿਆਇਆ, 24 ਮਾਰਚ (ਗੁਰਜੀਤ ਸਿੰਘ ਖੱੁਡੀ)-ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਐਸ.ਐਮ.ਓ. ਧਨੌਲਾ ਡਾ: ਸਤਵੰਤ ਸਿੰਘ ਔਜਲਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱੁਡੀ ਕਲਾਂ ਵਿਖੇ ਵਿਸ਼ਵ ਤਪਦਿਕ ਦਿਵਸ ...
ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਦਸ ਤੋਂ ਘਟਾ ਪੰਜ ਕਰ ਕੇ ਅਤੇ ਅਹੁਦੇਦਾਰੀਆਂ ਖ਼ਤਮ ਕਰ ਕੇ ਪੰਜਾਬ ਵਾਸੀ ਅਨੁਸੂਚਿਤ ਜਾਤੀਆਂ ਦੇ ਨਾਲ ...
ਚੀਮਾ ਮੰਡੀ, 24 ਮਾਰਚ (ਜਗਰਾਜ ਮਾਨ) - ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ (ਸੰਗਰੂਰ) ਨੂੰ ਸੀ.ਬੀ.ਐਸ.ਈ. ਵਲੋਂ 12ਵੀਂ ਕਲਾਸ ਦੀ ਮਾਨਤਾ ਮਿਲਣ ਦੀ ਸੂਚਨਾ ਮਿਲਦਿਆਂ ਹੀ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ...
ਸ਼ੇਰਪੁਰ, 24 ਮਾਰਚ (ਮੇਘ ਰਾਜ ਜੋਸ਼ੀ)-ਅੱਜ ਸਵੇਰ ਤੋਂ ਹੀ ਅਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ ਤੇ ਕਿਣ-ਮਿਣ ਸ਼ੁਰੂ ਹੋ ਗਈ ਹੈ | ਜਿਸ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ ਸਾਫ਼ ਦੇਖੇ ਜਾ ਸਕਦੇ ਹਨ | ਪਿਛਲੇ ਹਫ਼ਤੇ ਹੀ ਤੇਜ਼ ਮੀਂਹ ਅਤੇ ਹਨੇਰੀ ਨੇ ...
ਧੂਰੀ, 23 ਮਾਰਚ (ਸੁਖਵੰਤ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਸੰਗਰੂਰ ਦੇ ਵੱਖੋ-ਵੱਖਰੇ ਬਲਾਕਾਂ ਆਦਿ ਦੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਰਾਮ ਬਾਗ ਧੂਰੀ ਜਥੇਬੰਦੀ ਆਗੂਆਂ, ਮੈਂਬਰਾਂ ਵਲੋਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਸੰਬੰਧੀ ...
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ) - ਡੀ.ਟੀ.ਐੱਫ. ਸੰਗਰੂਰ ਵਲੋਂ ਜਨਵਰੀ ਵਿਚ ਜ਼ਿਲ੍ਹੇ ਭਰ ਵਿਚ ਕਰਵਾਈ 33ਵੀਂ ਵਜ਼ੀਫ਼ਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ | ਕੋ-ਆਰਡੀਨੇਟਰਾਂ-ਬਲਬੀਰ ਲੌਂਗੋਵਾਲ, ਯਾਦਵਿੰਦਰ ਪਾਲ ਧੂਰੀ, ਰਾਜਵੀਰ ਨਾਗਰਾ, ਸਰਬਜੀਤ ...
ਅਮਰਗੜ੍ਹ, 24 ਮਾਰਚ (ਸੁਖਜਿੰਦਰ ਸਿੰਘ ਝੱਲ)-ਜਲਾਲਾਬਾਦ ਤੋਂ ਤਰਨਤਾਰਨ ਜਾਂਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਫ਼ੌਤ ਹੋਏ 4 ਅਧਿਆਪਕਾਂ ਲਈ ਦੁੱਖ ਦਾ ਪ੍ਰਗਟਾਵਾ ਅਤੇ ਜ਼ਖਮੀ ਹੋਏ ਅਧਿਆਪਕਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਅਧਿਆਪਕ ਦਲ ਪੰਜਾਬ (ਜਹਾਂਗੀਰ) ਵਲੋਂ ...
ਲਹਿਰਾਗਾਗਾ, 24 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਹਿਰਾਗਾਗਾ ਇਕਾਈ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਚਿੱਪ ਵਾਲੇ ਮੀਟਰ ਜਬਰੀ ਲਾਉਣ ਦੀ ਆੜ 'ਚ ਚੱਲਦੇ ਮੀਟਰ ਬਕਸਿਆਂ ਨੂੰ ਸਾੜਨ ਦਾ ਦੋਸ਼ ਲਗਾਇਆ ਹੈ | ਪਿਛਲੇ ਕਈ ...
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਧਾਲੀਵਾਲ, ਭੁੱਲਰ, ਸੱਗੂ) - ਸਿਹਤ ਵਿਭਾਗ ਵਲੋਂ ਨੇੜਲੇ ਪਿੰਡ ਲਖਮੀਰਵਾਲਾ ਦੇ ਹੈਲਥ ਵੈਲਨੈਸ ਸੈਂਟਰ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ | ਸਿਹਤ ਵਿਭਾਗ ਦੇ ਕਰਮਚਾਰੀਆਂ ਸੀ.ਐਚ.ਓ ਜਸਵੀਰ ਕੋਰ, ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਪ੍ਰਮੁੱਖ ਬੈਂਕਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕ ਕਨਵੈੱਨਸ਼ਨ ਸ੍ਰੀ ਜਗਦੀਸ਼ ਕਾਲੜਾ, ਜਤਿੰਦਰ ਗੁਪਤਾ ਅਤੇ ਵਿਪਨ ...
ਮਸਤੂਆਣਾ ਸਾਹਿਬ, 24 ਮਾਰਚ (ਦਮਦਮੀ)-ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸੰਤ ਅਤਰ ਸਿੰਘ ਜੀ ਵਲੋਂ ਸਥਾਪਤ ਕੀਤੇ ਮਾਲਵੇ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਇਲਾਵਾ ਗੁ. ਸੱਚਖੰਡ ਅੰਗੀਠਾ ਸਾਹਿਬ, ਗੁ. ਮਾਤਾ ਭੋਲੀ ਜੀ ਵਿਖੇ ਮੱਸਿਆ ਦਾ ...
ਲੌਂਗੋਵਾਲ, 23 ਮਾਰਚ (ਸ.ਸ.ਖੰਨਾ, ਵਿਨੋਦ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਲੌਂਗੋਵਾਲ ਵਿਖੇ ਤਕਨੀਕੀ ਮੇਲਾ 2023 ਅੱਜ ਧੂਮ-ਧਾਮ ਨਾਲ ਸ਼ੁਰੂ ਹੋ ਗਿਆ | ਡਾ. ਸ਼ੈਲੇਂਦਰ ਜੈਨ ਦੀ ਅਗਵਾਈ ਹੇਠ ਕਰਵਾਏ ਇਸ ਸਮਾਰੋਹ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX