ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਦਿਨਾਂ ਕਿਸਾਨ ਮੇਲਾ ਅੱਜ ਪੀ.ਏ.ਯੂ. ਲੁਧਿਆਣਾ ਕੈਂਪਸ 'ਚ ਸ਼ੁਰੂ ਹੋ ਗਿਆ ਹੈ | ਕਿਸਾਨ ਮੇਲੇ ਦੌਰਾਨ ਯੂਨੀਵਰਸਿਟੀ ਦੇ ਮੇਲੇ ਮੈਦਾਨ 'ਚ ਵੱਖ-ਵੱਖ ਕੰਪਨੀਆਂ ਵਲੋਂ ਖੇਤੀਬਾੜੀ ਮਸ਼ੀਨਰੀ ਤੇ ਖੇਤੀਬਾੜੀ ਸੰਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ |
ਸੋਨਾਲੀਕਾ ਵਲੋਂ ਟਾਈਗਰ ਡੀ.ਆਈ.-55 ਥ੍ਰੀ ਲੋਕ ਅਰਪਣ
ਸੋਨਾਲਿਕਾ ਟਰੈਕਟਰਜ਼ ਵਲੋਂ ਸ਼ੁੱਕਰਵਾਰ ਨੂੰ ਪੀ.ਏ.ਯੂ. ਵਿਖੇ ਕਿਸਾਨ ਮੇਲੇ ਦੌਰਾਨ 'ਟਾਈਗਰ ਡੀ.ਆਈ. 55 ਥ੍ਰੀ - ਗਲੋਬਲ ਕਿੰਗ ਆਫ਼ ਐਗਰੀ' ਲੋਕ ਅਰਪਣ ਕੀਤਾ ਹੈ | ਟਰੈਕਟਰਾਂ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਸਤਿਬੀਰ ਗੋਸਲ ਅਤੇ ਯੂ.ਐਸ.ਏ. ਵਿਖੇ ਕੰਸਾਸ ਸਟੇਟ ਯੂਨੀਵਰਸਿਟੀ 'ਚ ਭਾਰਤੀ ਮੂਲ ਦੇ ਸਾਇੰਟਿਸਟ ਤੇ ਪ੍ਰੋਫੈਸਰ ਬਿਕਰਮ ਸਿੰਘ ਗਿੱਲ ਨੇ ਸੋਨਾਲਿਕਾ ਦੇ ਖੇਤਰੀ ਮੁਖੀ ਵਿਕਾਸ ਮਲਿਕ ਦੀ ਮੌਜੂਦਗੀ 'ਚ ਪੇਸ਼ ਕੀਤਾ | ਕੰਪਨੀ ਨੇ ਆਪਣੇ ਪ੍ਰੀਮੀਅਮ ਟਰੈਕਟਰ ਸੋਨਾਲਿਕਾ ਟਾਈਗਰ ਡੀ.ਆਈ. 60 ਸੀ.ਆਰ.ਡੀ.ਐਸ. 4 ਡਬਲ.ਯੂ.ਡੀ. ਨੂੰ ਵੀ ਪ੍ਰਦਰਸ਼ਿਤ ਕੀਤਾ | ਸੋਨਾਲਿਕਾ ਮੇਲੇ 'ਚ ਆਉਣ ਵਾਲੇ ਕਿਸਾਨਾਂ ਲਈ 10,39,990 ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਸਿਕੰਦਰ ਡੀ.ਆਈ. 50 ਡੀ.ਐਲ.ਐਕਸ. ਅਤੇ ਸਟਰਾਅ ਰੀਪਰ ਦਾ ਕੰਬੋ ਆਫਰ ਦੇ ਰਹੀ ਹੈ | ਇਸ ਮੌਕੇ ਚਰਨਜੀਤ ਜੋਸ਼ੀ, ਪਰਮਜੀਤ ਸਿੰਘ, ਰਿਤੇਸ਼ ਸੋਨੀ ਆਦਿ ਹਾਜ਼ਰ ਸਨ |
ਕਰਤਾਰ ਕੰਬਾਈਨ ਵਲੋਂ 5 ਸਪੀਡ ਕੰਬਾਈਨ ਦਾ ਮਾਡਲ ਕਰਤਾਰ-4000 ਲੋਕ ਅਰਪਣ
ਕੰਬਾਈਨਾਂ ਬਣਾਉਣ ਵਾਲੀਆਂ ਕੰਪਨੀਆਂ 'ਚੋਂ ਮੋਹਰੀ ਕੰਪਨੀ ਕਰਤਾਰ ਕੰਬਾਈਨ ਵਲੋਂ ਅੱਜ ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ 5 ਸਪੀਡ ਕੰਬਾਈਨ ਦਾ ਕਰਤਾਰ 4000 ਮਾਡਲ ਲੋਕ ਅਰਪਣ ਕੀਤਾ ਗਿਆ ਹੈ | ਕੰਪਨੀ ਦੇ ਜਨਰਲ ਮੈਨੇਜਰ ਨਿਰਮਲ ਸਿੰਘ ਨੇ ਦੱਸਿਆ ਕਿ ਕਰਤਾਰ 4000 ਕੰਬਾਈਨ 'ਚ ਭਾਰਤ ਦਾ ਸਭ ਤੋਂ ਪਹਿਲਾ ਮੱਕੀ ਕੱਟਣ ਵਾਲਾ ਸਿਸਟਮ ਲੱਗਿਆ ਹੈ |
ਜਗਜੀਤ ਸਮੂਹ ਨੇ ਸਿਕੋਰੀਆ ਨਾਲ ਮਿਲ ਕੇ ਬੇਲਰ ਤੇ ਹੈਕਰ ਬਾਜ਼ਾਰ 'ਚ ਉਤਾਰੇ
ਜਗਜੀਤ ਸਮੂਹ ਵਲੋਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੇ ਪਹਿਲੇ ਦਿਨ ਸਿਕੋਰੀਆ ਕੰਪਨੀ ਦੇ ਨਾਲ ਮਿਲ ਕੇ ਕਿਸਾਨਾਂ ਲਈ ਬੇਲਰ ਤੇ ਹੈਕਰ ਲੋਕ ਅਰਪਣ ਕੀਤੇ | ਕੰਪਨੀ ਦੇ ਸੀ.ਈ.ਓ. ਸੁਨੀਲ ਮਲਿਕ ਅਤੇ ਬ੍ਰਾਂਡ ਮੈਨੇਜਰ ਜਿੰਦ ਚੀਮਾ ਨੇ ਕਿਹਾ ਕਿ ਕੰਪਨੀ ਵਲੋਂ ਆਧੁਨਿਕ ਤਕਨੀਕ ਵਾਲੇ ਬੇਲਰ ਤੇ ਹੈਕਰ ਬਾਜ਼ਾਰ 'ਚ ਉਤਾਰੇ ਹਨ |
ਗਹੀਰ ਕੰਪਨੀ ਦੀ ਮਸ਼ੀਨਰੀ ਦੇਖਣ ਤੇ ਖਰੀਦਣ ਲਈ ਕਿਸਾਨਾਂ 'ਚ ਉਤਸ਼ਾਹ
ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੀਆਂ ਦੇਸ਼ ਦੀਆਂ ਨਾਮੀ ਕੰਪਨੀਆਂ 'ਚੋਂ ਇਕ ਗਹੀਰ ਕੰਪਨੀ ਵਲੋਂ ਕੰਪਨੀ ਦੀਆਂ ਵੱਖ-ਵੱਖ ਮਸ਼ੀਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ | ਕੰਪਨੀ ਦੀਆਂ ਮਸ਼ੀਨਾਂ ਦੇਖਣ ਤੇ ਖਰੀਦਣ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਕੰਪਨੀ ਦੇ ਸਰਵਿਸ ਤੇ ਪਬਲਿਕ ਰਿਲੇਸ਼ਨ ਮੁਖੀ ਦਲਜੀਤ ਸਿੰਘ ਵਾਲੀਆ ਨੇ ਕਿਹਾ ਕਿ ਕੰਪਨੀ ਦੇ ਉਤਪਾਦ ਕਿਸਾਨਾਂ ਲਈ ਕਫ਼ਾਇਤੀ ਹਨ |
ਦਸਮੇਸ਼ ਕੰਬਾਈਨ ਵਲੋਂ ਡਬਲ ਥ੍ਰੈਸ਼ਰ ਦਸਮੇਸ਼-9100 ਮਾਡਲ ਲੋਕ ਅਰਪਣ
ਕਿਸਾਨ ਮੇਲੇ ਦੌਰਾਨ ਦਸਮੇਸ਼ ਕੰਬਾਈਨ ਕੰਪਨੀ ਵਲੋਂ ਡਬਲ ਥ੍ਰੈਸ਼ਰ ਦਸਮੇਸ਼-9100 ਮਾਡਲ ਲੋਕ ਅਰਪਣ ਕੀਤਾ ਗਿਆ ਹੈ | ਕੰਪਨੀ ਦੇ ਸਟੇਟ ਮੈਨੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਡਬਲ ਥ੍ਰੈਸ਼ਰ ਦੇ ਨਵੇਂ ਮਾਡਲ 'ਚ ਕਈ ਨਵੀਆਂ ਤਕਨੀਕਾਂ ਪਾਈਆਂ ਗਈਆਂ ਹਨ |
ਕੇ.ਐਸ. ਕੰਪਨੀ ਵਲੋਂ ਕੇ.ਐਸ. 759 ਐਕਸ.ਸੀ. ਮਾਡਲ ਦੀ ਮਸ਼ੀਨ ਲਾਂਚ
ਕੇ.ਐਸ. ਕੰਪਨੀ ਨੇ ਕਿਸਾਨਾਂ ਦੀ ਸਹੂਲਤ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਖੇਤੀਬਾੜੀ ਮਸ਼ੀਨਰੀ ਦਾ ਮਾਡਲ ਕੇ.ਐਸ. 759 ਐਕਸ-ਸੀ. ਮਾਡਲ ਬਾਜ਼ਾਰ 'ਚ ਉਤਾਰਿਆ ਹੈ | ਕੰਪਨੀ ਦੇ ਨਿਰਦੇਸ਼ਕ ਜਤਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਨਵਾਂ ਮਾਡਲ ਕੇ.ਐਸ. 759 ਐਕਸ.ਸੀ. ਕਿਸਾਨਾਂ ਦੀ ਪਹਿਲੀ ਪਸੰਦ ਬਣੇਗਾ |
ਨਿਊੁ ਸਵੈਨ ਸਮੂਹ ਦੇ ਸਟਾਲ 'ਤੇ ਕਿਸਾਨਾਂ ਦੀ ਰਹੀ ਭੀੜ
ਖੇਤੀਬਾੜੀ ਮਸ਼ੀਨਰੀ ਤੇ ਸੰਦ ਬਣਾਉਣ ਵਾਲੀ ਕੰਪਨੀ ਨਿਊ ਸਵੈਨ ਸਮੂਹ ਵਲੋਂ ਲਗਾਏ ਸਟਾਲ ਤੇ ਕਿਸਾਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਕੰਪਨੀ ਵਲੋਂ ਪੀ.ਏ.ਯੂ. ਦੇ ਮੇਲੇ 'ਚ ਆਟੋ ਮੈਟਿਕ ਪਲਾਂਟਰ ਤੇ ਲੇਜ਼ਰ ਲੈਵਲਰ ਬਾਜ਼ਾਰ 'ਚ ਉਤਾਰਿਆ ਗਿਆ | ਨਿਊ ਸਵੈਨ ਸਮੂਹ ਦੇ ਸੀ.ਐਮ.ਡੀ. ਉਪਕਾਰ ਸਿੰਘ ਆਹੂਜਾ ਅਤੇ ਨਿਰਦੇਸ਼ਕ ਬਰੁਣਪ੍ਰੀਤ ਸਿੰਘ ਆਹੂਜਾ ਨੇ ਕਿਹਾ ਕਿ ਕੰਪਨੀ ਦੀਆਂ ਮਸ਼ੀਨਾਂ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ |
ਐਸ.ਰਾਜਾ ਇੰਟਰਪ੍ਰਾਈਸਿਸ ਦੇ ਉਤਪਾਦ ਖਰੀਦਣ ਲਈ ਕਿਸਾਨਾਂ 'ਚ ਉਤਸ਼ਾਹ
ਕਿਸਾਨ ਮੇਲੇ ਦੌਰਾਨ ਐਸ.ਰਾਜਾ ਇੰਟਰਪ੍ਰਾਈਸਿਸ ਦੇ ਸਟਾਲ 'ਤੇ ਕਿਸਾਨਾਂ ਦੀ ਭੀੜ ਦੇਖਣ ਨੂੰ ਮਿਲੀ ਅਤੇ ਕਿਸਾਨਾਂ ਨੇ ਕੰਪਨੀ ਦੀ ਮਸ਼ੀਨਰੀ ਦੇਖਣ, ਖ੍ਰੀਦਣ ਤੇ ਆਰਡਰ ਬੁੱਕ ਕਰਵਾਉਣ 'ਚ ਕਾਫ਼ੀ ਦਿਲਚਸਪੀ ਦਿਖਾਈ | ਕੰਪਨੀ ਦੇ ਮਾਲਕ ਐਸ. ਰਾਜਾ ਨੇ ਕਿਹਾ ਕਿ ਕਿਸਾਨਾਂ ਵਲੋਂ ਉਨ੍ਹਾਂ ਦੀ ਕੰਪਨੀ ਦੇ ਉਤਪਾਦਾਂ ਨੂੰ ਚੰਗਾ ਹੁੰਗਾਰਾ ਦਿੱਤਾ ਗਿਆ ਹੈ |
ਗੁਰਬਾਜ਼ ਕੰਪਨੀ ਵਲੋਂ ਗੁਰਬਾਜ਼ ਰੋਟਰੀ ਵਿਡਰ ਦਾ ਮਾਡਲ ਲੋਕ ਅਰਪਣ
ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੀ ਕੰਪਨੀ ਗੁਰਬਾਜ਼ ਵਲੋਂ ਅੱਜ ਗੁਰਬਾਜ਼ ਰੋਟਰੀ ਵਿਡਰ ਮਸ਼ੀਨਰੀ ਦਾ ਮਾਡਲ ਲੋਕ ਅਰਪਣ ਕੀਤਾ ਗਿਆ ਹੈ | ਕੰਪਨੀ ਦੇ ਸੀ.ਈ.ਓ. ਅਸ਼ੋਕ ਕੁਮਾਰ ਮੈਣੀ ਨੇ ਕਿਹਾ ਕਿ ਕੰਪਨੀ ਵਲੋਂ ਜੋ ਨਵਾਂ ਗੁਰਬਾਜ਼ ਰੋਟਰੀ ਵਿਡਰ ਮਾਡਲ ਬਾਜ਼ਾਰ ਵਿਚ ਉਤਾਰਿਆ ਗਿਆ ਹੈ | ਇਸ ਦੀ ਵਰਤੋਂ ਨਾਲ ਕਿਸਾਨਾਂ ਨੂੰ ਕਾਫ਼ੀ ਲਾਭ ਮਿਲੇਗਾ |
ਬੋਪਾਰਾਏ ਇਲੈਕਟਿ੍ਕ ਨੇ ਕਿੱਟ ਕੈਟ ਬਾਜ਼ਾਰ 'ਚ ਉਤਾਰਿਆ
ਬੋਪਾਰਾਏ ਇਲੈਕਟਿ੍ਕ ਕੰਪਨੀ ਵਲੋਂ ਕਿੱਟ ਕੈਟ ਦਾ ਨਵਾਂ ਮਾਡਲ ਬਾਜ਼ਾਰ 'ਚ ਉਤਾਰਿਆ ਹੈ | ਕੰਪਨੀ ਦੇ ਸੇਲਸ ਮੁਖੀ ਅਮਨ ਕਿਸ਼ੋਰ ਨੇ ਕਿਹਾ ਕਿ ਬੋਪਾਰਾਏ ਕੰਪਨੀ ਵਲੋਂ ਜੋ ਨਵਾਂ ਕਿੱਟ ਕੈਟ ਬਾਜ਼ਾਰ 'ਚ ਉਤਾਰਿਆ ਗਿਆ ਹੈ, ਇਹ ਵੀ ਹਰ ਵਰਗ ਦੀ ਪਹਿਲੀ ਪਸੰਦ ਬਣੇਗਾ |
ਲੈਂਡ ਫੋਰਸ ਕੰਪਨੀ ਵਲੋਂ ਫਾਰਮਲਾਈਨ-4900 ਕੰਬਾਈਨ ਲੋਕ ਅਰਪਣ
ਲੈਂਡ ਫੋਰਸ ਕੰਪਨੀ ਨੇ ਬੀ.ਐਸ.4 ਇੰਜਣ ਵਾਲੀ ਫਾਰਮਲਾਈਨ-4900 ਕੰਬਾਈਨ ਨੂੰ ਲੋਕ ਅਰਪਣ ਕੀਤਾ ਹੈ | ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਸਵਰਨਜੀਤ ਸਿੰਘ ਅਤੇ ਪ੍ਰਬੰਧਕ ਨਿਰਦੇਸ਼ਕ ਸਰਬਜੀਤ ਸਿੰਘ ਨੇ ਕਿਹਾ ਕਿ ਕੰਪਨੀ ਵਲੋਂ ਅੱਜ ਫਾਰਮਲਾਈਨ 4900 ਕੰਬਾਈਨ ਨੂੰ ਲੋਕ ਅਰਪਣ ਕੀਤਾ ਹੈ | ਉਹ ਕਿਸਾਨਾਂ ਦੀ ਪਹਿਲੀ ਪਸੰਦ ਬਣੇਗੀ |
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਕਿਸਾਨ ਮੇਲੇ ਮੌਕੇ ਪੀ.ਏ.ਯੂ. ਦੇ ਸਾਹਮਣੇ ਸਥਿਤ ਬਰਾੜ ਸੀਡਜ ਲੁਧਿਆਣਾ 'ਤੇ ਬਾਸਮਤੀ ਦੀ ਨਵੀ ਕਿਸਮ ਪੂਸਾ ਬਾਸਮਤੀ 1847 ਦੀ ਭਾਰੀ ਮੰਗ ਰਹੀ | ਇਹ ਪ੍ਰਗਟਾਵਾ ਬਰਾੜ ਸੀਡਜ਼ ਲੁਧਿਆਣਾ ਦੇ ਮੁਖੀ ਹਰਵਿੰਦਰ ਸਿੰਘ ਬਰਾੜ ਨੇ ਕੀਤਾ | ਉਨ੍ਹਾਂ ...
ਜਲੰਧਰ, 24 ਮਾਰਚ (ਅਜੀਤ ਬਿਊਰੋ)- ਭਾਰਤ ਦੀ ਪ੍ਰਮੁੱਖ ਟਾਇਰ ਕੰਪਨੀ, ਜੇ.ਕੇ. ਟਾਇਰ ਐਂਡ ਇੰਡਸਟ੍ਰੀਜ਼ ਨੇ ਟਾਇਰਸ ਦੀ 'ਲੇਵੀਟਾਸ ਅਲਟਰਾ' ਰੇਂਜ਼ ਲਾਂਚ ਕਰਕੇ ਤੇਜ਼ੀ ਨਾਲ ਫੈਲਦੇ ਲਗਜ਼ਰੀ ਕਾਰ ਸੇਗਮੈਂਟ 'ਚ ਕਦਮ ਰੱਖਿਆ | 'ਲੇਵੀਟਾਸ ਅਲਟਰਾ' ਦੀ ਨਵੀਂ ਰੇਂਜ਼ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX