ਲੰਡਨ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 2021 ਦੀ ਇੰਗਲੈਂਡ ਅਤੇ ਵੇਲਜ਼ ਦੀ ਜਨਗਣਨਾਂ ਦੇ ਧਰਮ ਅਧਾਰਿਤ ਘਰ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਬੰਧੀ ਅੰਕੜੇ ਅੱਜ ਪ੍ਰਕਾਸ਼ਿਤ ਹੋਏ ਹਨ | ਜਿਸ ਅਨੁਸਾਰ ਖੁਦ ਦੇ ਘਰਾਂ 'ਚ ਰਹਿਣ ਵਾਲੇ ਭਾਈਚਾਰਿਆਂ 'ਚੋਂ ਸਿੱਖ ਸਭ ਤੋਂ ਮੋਹਰੀ ਹਨ | ਜਦ ਕਿ ਯਹੂਦੀ ਦੂਜੇ, ਇਸਾਈ ਤੀਜੇ, ਹਿੰਦੂ ਚੌਥੇ, ਜਿਨ੍ਹਾਂ ਦਾ ਕੋਈ ਧਰਮ ਨਹੀਂ ਪੰਜਵੇਂ, ਬੋਧੀ ਛੇਵੇਂ, ਹੋਰ ਧਰਮਾਂ ਵਾਲੇ ਸੱਤਵੇਂ ਅਤੇ ਮੁਸਲਮਾਨ ਅੱਠਵੇਂ ਸਥਾਨ 'ਤੇ ਹਨ | ਅੰਕੜਿਆਂ ਅਨੁਸਾਰ 5 ਕਰੋੜ 86 ਲੱਖ ਦੀ ਆਬਾਦੀ 'ਚੋਂ ਸਿਰਫ 62.8 ਫੀਸਦੀ ਮਤਲਬ ਕਿ 3 ਕਰੋੜ 68 ਲੱਖ ਲੋਕ ਆਪਣੇ ਘਰਾਂ 'ਚ ਰਹਿੰਦੇ ਹਨ | ਜਿਨ੍ਹਾਂ 'ਚੋਂ ਆਬਾਦੀ ਅਨੁਪਾਤ ਅਨੁਸਾਰ 77.7 ਫੀਸਦੀ ਸਿੱਖਾਂ ਕੋਲ ਆਪਣੇ ਘਰ ਹਨ, 28 ਫੀਸਦੀ ਸਿੱਖਾਂ ਕੋਲ ਖੁਦ ਦੇ ਘਰਾਂ ਦੀ ਮਾਲਕੀ ਹੈ (ਇਨ੍ਹਾਂ ਘਰਾਂ 'ਤੇ ਕਿਸੇ ਤਰ੍ਹਾਂ ਦਾ ਕਰਜ਼ਾ (ਮਾਰਗੇਜ਼ ਜਾਂ ਲੋਨ) ਨਹੀਂ ਹੈ) ਜਦ ਕਿ ਦੇਸ਼ ਭਰ 'ਚ ਇਹ ਕੁੱਲਦਰ 27.1 ਫੀਸਦੀ ਹੈ, 50 ਫੀਸਦੀ ਕੋਲ ਮਾਰਗੇਜ਼ ਜਾਂ ਲੋਨ ਹੈ, ਜਦ ਕਿ ਦੇਸ਼ ਭਰ 'ਚ ਇਹ ਕੁੱਲਦਰ 35.6 ਫੀਸਦੀ ਹੈ | ਸਰਕਾਰ ਜਾਂ ਕੌਂਸਲਾਂ ਵਲੋਂ ਦਿੱਤੇ ਜਾਂਦੇ ਸ਼ੋਸ਼ਲ ਘਰਾਂ 'ਚ ਸਿਰਫ 5 ਫੀਸਦੀ ਸਿੱਖ ਕਿਰਾਏਦਾਰ ਹਨ ਅਤੇ 18 ਫੀਸਦੀ ਸਿੱਖ ਨਿੱਜੀ ਕਿਰਾਏ ਦੇ ਘਰਾਂ 'ਚ ਹਨ | ਹਿੰਦੂ ਭਾਈਚਾਰੇ ਦੀ ਆਬਾਦੀ ਅਨੁਸਾਰ ਲਗਪਗ 20 ਫੀਸਦੀ ਕੋਲ ਪੂਰੀ ਮਾਲਕੀ, 48 ਫੀਸਦੀ ਕੋਲ ਮਾਰਗੇਜ਼ ਨਾਲ ਵਾਲੇ ਘਰ ਹਨ, ਜਦਕਿ 5 ਫੀਸਦੀ ਸ਼ੋਸ਼ਲ ਕਿਰਾਏਦਾਰ ਅਤੇ 28 ਫੀਸਦੀ ਨਿੱਜੀ ਕਿਰਾਏ ਦੇ ਘਰਾਂ 'ਚ ਰਹਿੰਦੇ ਹਨ | ਅੰਕੜਿਆਂ ਅਨੁਸਾਰ ਮੁਸਲਿਮ ਭਾਈਚਾਰੇ ਦੀ ਆਬਾਦੀ ਅਨੁਸਾਰ ਸਿਰਫ 16 ਫੀਸਦੀ ਕੋਲ ਪੂਰੀ ਮਾਲਕੀ ਅਤੇ 30 ਫੀਸਦੀ ਕੋਲ ਮਾਰਗੇਜ਼ ਨਾਲ ਵਾਲੇ ਘਰ ਹਨ ਅਤੇ ਲਗਪਗ 27 ਫੀਸਦੀ ਸ਼ੋਸ਼ਲ ਕਿਰਾਏਦਾਰ ਅਤੇ 28 ਫੀਸਦੀ ਨਿੱਜੀ ਕਿਰਾਏ ਦੇ ਘਰਾਂ 'ਚ ਰਹਿੰਦੇ ਹਨ | ਇਕ ਘਰ 'ਚ ਵੱਧ ਲੋਕਾਂ ਦੇ ਰਹਿਣ ਵਾਲੇ (ਓਵਰ ਕਰਾਊਡਡ) ਅੰਕੜਿਆਂ ਅਨੁਸਾਰ 32.7 ਫੀਸਦੀ ਮੁਸਲਿਮ, 14.9 ਫੀਸਦੀ ਹਿੰਦੂ ਅਤੇ 14.9 ਫੀਸਦੀ ਸਿੱਖ ਹਨ | ਸਿਹਤ ਸੰਬੰਧੀ ਜਾਰੀ ਅੰਕੜਿਆਂ 'ਚ ਹਿੰਦੂ ਭਾਈਚਾਰਾ ਚੰਗੀ ਸਿਹਤ 'ਚ ਸਭ ਤੋਂ ਅੱਗੇ ਹਨ, ਜਦ ਕਿ ਸਿੱਖ ਦੂਜੇ ਸਥਾਨ 'ਤੇ ਹਨ | ਇਸੇ ਤਰ੍ਹਾਂ ਹਿੰਦੂ ਅਤੇ ਸਿੱਖਾਂ 'ਚ ਅਪੰਗ ਲੋਕਾਂ ਦੀ ਗਿਣਤੀ ਕ੍ਰਮਵਾਰ ਸਭ ਤੋਂ ਘੱਟ ਹੈ | ਰੁਜ਼ਗਾਰ ਪੱਖੋਂ ਇਸਾਈ ਪਹਿਲੇ, ਜਿਨ੍ਹਾਂ ਦਾ ਕੋਈ ਧਰਮ ਨਹੀਂ ਦੂਜੇ, ਯਹੂਦੀ ਤੀਜੇ, ਹਿੰਦੂ ਚੌਥੇ ਅਤੇ ਸਿੱਖ ਪੰਜਵੇਂ ਸਥਾਨ 'ਤੇ ਹਨ | ਪਰਿਵਾਰ ਦੀ ਸਾਂਭ ਸੰਭਾਲ, ਪੜ੍ਹਾਈ, ਬਿਮਾਰੀ, ਰਿਟਾਇਰਡ ਆਦਿ ਹੋਣ ਕਾਰਨ ਨਾ ਕੰਮ ਕਰਨ ਵਾਲਿਆਂ 'ਚ ਮੁਸਲਿਮ ਭਾਈਚਾਰਾ ਸਭ ਤੋਂ ਅੱਗੇ, ਸਿੱਖ ਚੌਥੇ ਅਤੇ ਹਿੰਦੂ ਛੇਵੇਂ ਸਥਾਨ 'ਤੇ ਹਨ | ਪੇਸ਼ੇਵਾਰ ਕਿੱਤਿਆਂ 'ਚ ਯਹੂਦੀ ਪਹਿਲੇ, ਹਿੰਦੂ ਦੂਜੇ, ਸਿੱਖ ਤੀਜੇ, ਇਸਾਈ ਚੌਥੇ ਸਥਾਨ 'ਤੇ ਹਨ | ਵੱਧ ਪੜ੍ਹੇ ਲਿਖੇ ਭਾਈਚਾਰਿਆਂ 'ਚ ਹਿੰਦੂ ਮੋਹਰੀ ਹਨ | 54.8 ਫੀਸਦੀ ਹਿੰਦੂ, 36. 8 ਫੀਸਦੀ ਸਿੱਖ, 32.3 ਫੀਸਦੀ ਮੁਸਲਿਮ ਦੀ ਯੋਗਤਾ ਪੱਧਰ 4 ਜਾਂ ਇਸ ਤੋਂ ਵੱਧ ਹੈ, ਜਦ ਕਿ 15.1 ਫੀਸਦੀ ਹਿੰਦੂ, 22.4 ਫੀਸਦੀ ਸਿੱਖ ਅਤੇ 25.3 ਫੀਸਦੀ ਮੁਸਲਿਮਾਨਾਂ ਕੋਲ ਕੋਈ ਵਿਦਿਅਕ ਯੋਗਤਾ ਨਹੀਂ ਹੈ |
ਸ਼ਿਕਾਗੋ, 24 ਮਾਰਚ (ਕੇਵਲ ਗੁਰਾਇਆ)- ਭਾਰਤੀ ਕੌਂਸਲਖਾਨੇ ਦੇ ਅੱਗੇ ਸਿੱਖਾਂ ਵਲੋਂ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਸਾਥੀਆਂ ਦੇ ਹੱਕ 'ਚ ਤੇ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਰੋਸ ਮੁਜ਼ਾਹਰੇ 'ਚ ਵੱਖ-ਵੱਖ ਪੰਥਕ ਜਥੇਬੰਦੀਆਂ, ...
ਕੈਲਗਰੀ, 24 ਮਾਰਚ (ਜਸਜੀਤ ਸਿੰਘ ਧਾਮੀ)- ਕੈਲਗਰੀ ਪੁਲਿਸ ਨੇ ਨਿਊ ਬ੍ਰਾਈਟਨ ਦੇ ਇਕ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ 16 ਕਿਲੋਗ੍ਰਾਮ ਕੋਕੀਨ ਜਬਤ ਕੀਤੀ ਹੈ ¢ ਕੋਕੀਨ ਦੀ ਕੀਮਤ 1.6 ਮਿਲੀਅਨ ਡਾਲਰ ਦੱਸੀ ਗਈ ਹੈ ¢ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਮਨੀ ਕਾਊਾਟਰ, ਇਕ ਏਅਰਸੋਫਟ ...
ਲੰਡਨ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅਦਾਲਤੀ ਫੈਸਲੇ ਤੋਂ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ 'ਤੇ ਪ੍ਰਤੀਕਰਮ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ...
ਐਡੀਲੇਡ, 24 ਮਾਰਚ (ਗੁਰਮੀਤ ਸਿੰਘ ਵਾਲੀਆ)- ਐਡੀਲੇਡ 'ਚ 25 ਮਾਰਚ ਸਨਿਚਰਵਾਰ ਸ਼ਾਮ ਨੂੰ ਉੱਘੇ ਗਾਇਕ ਸੁੁਖਵਿੰਦਰ ਸਿੰਘ ਆਪਣੇ ਚੋਟੀ ਦੇ ਗੀਤਾਂ ਰਾਹੀਂ ਰÏਣਕਾਂ ਲਾਉਣਗੇ | ਸਿਡਨੀ, ਬਿ੍ਸਬੇਨ ਦੇ ਸ਼ੋਅ 'ਚ ਵੱਡੇ ਪੱਧਰ 'ਤੇ ਦਰਸ਼ਕਾਂ ਨੇ ਗਾਇਕ ਸੁਖਵਿੰਦਰ ਸਿੰਘ ਦੇ ਸ਼ੋਅ ...
ਵਾਸ਼ਿੰਗਟਨ, 24 ਮਾਰਚ (ਏਜੰਸੀ)- ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ਲਈ ਨਾਮਜ਼ਦ ਅਜੇ ਬੰਗਾ ਦਾ ਨਵੀਂ ਦਿੱਲੀ 'ਚ ਆਮ ਜਾਂਚ ਦੌਰਾਨ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਫਿਲਹਾਲ ਉਹ ਇਕਾਂਤਵਾਸ 'ਚ ਰਹਿ ਰਹੇ ਹਨ | ਇਹ ਜਾਣਕਾਰੀ ਬੀਤੇ ਦਿਨ ਖਜਾਨਾ ਵਿਭਾਗ ਵਲੋਂ ਦਿੱਤੀ ਗਈ ...
ਮਾਨਹਾਈਮ (ਜਰਮਨੀ), 24 ਮਾਰਚ (ਬਸੰਤ ਸਿੰਘ ਰਾਮੂਵਾਲੀਆ)- ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਦੇ ਮੁਢਲੇ ਪ੍ਰਧਾਨ ਭਾਈ ਜੋਗਿੰਦਰ ਸਿੰਘ ਮੱਲ੍ਹੀ ਦੀ ਯਾਦ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਸਟਰਾਲਨ ...
ਬਰੇਸ਼ੀਆ (ਇਟਲੀ), 24 ਮਾਰਚ (ਬਲਦੇਵ ਸਿੰਘ ਬੂਰੇ ਜੱਟਾਂ)- ਇਟਲੀ 'ਚ ਆਉਣ ਵਾਲੇ ਖੇਡ ਸੀਜ਼ਨ ਨੂੰ ਦੇਖਦਿਆਂ ਪ੍ਰਮੁੱਖ ਖੇਡ ਕਲੱਬਾਂ ਵਲੋਂ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ¢ ਇਸ ਸੰਬੰਧੀ ਡਾਇਮੰਡ ਕਲੱਬ ਬਰੇਸ਼ੀਆ ਦੀ ਵਿਸ਼ੇਸ਼ ਮੀਟਿੰਗ ਬੋਰਗੋ ...
ਮੁੰਬਈ, 24 ਮਾਰਚ (ਏਜੰਸੀ)- 'ਪਰੀਨੀਤਾ' ਅਤੇ 'ਮਰਦਾਨੀ' ਫ਼ਿਲਮ ਲਈ ਜਾਣੇ ਜਾਂਦੇ ਫ਼ਿਲਮ ਨਿਰਮਾਤਾ ਪ੍ਰਦੀਪ ਸਰਕਾਰ ਦਾ ਇੱਥੇ ਸ਼ੁੱਕਰਵਾਰ ਨੂੰ ਸਵੇਰੇ ਹਸਪਤਾਲ 'ਚ 67 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਇਸ ਬਾਰੇ ਜਾਣਕਾਰੀ ਉਨ੍ਹਾਂ ਦੀ ਪਤਨੀ ਨੇ ਦਿੱਤੀ | ਬੁਖਾਰ ਦੇ ਕਾਰਨ ...
ਟੋਰਾਂਟੋ, 24 ਮਾਰਚ (ਹਰਜੀਤ ਸਿੰਘ ਬਾਜਵਾ)- ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਸਾਹਿਤਕ ਸਮਾਗਮ ਨੂੰ ਜਿੱਥੇ ਮਾਰਚ ਦੇ ਸ਼ਹੀਦਾਂ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਕੀਤਾ ਗਿਆ, ਉੱਥੇ ਹੀ ...
ਕੈਲਗਰੀ, 24 ਮਾਰਚ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਇਕ ਵਿਅਕਤੀ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਕੋਲੋਂ ਸੰਘੀ ਅਧਿਕਾਰੀਆਂ ਨੇ 3.6 ਮਿਲੀਅਨ ਡਾਲਰ ਕੀਮਤ ਦੀ ਮੈਥਾਮਫੇਟਾਮਾਈਨ ਅਮਰੀਕਾ-ਕੈਨੇਡਾ ਸਰਹੱਦ ਪਾਰੋਂ ਕਾਊਟਸ ਵਿਖੇ ਤਸਕਰੀ ਕਰਦੇ ਵਿਅਕਤੀ ...
ਮੁੰਬਈ, 24 ਮਾਰਚ (ਏਜੰਸੀ)-ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਨੂੰ ਕਲਾ ਅਤੇ ਸੱਭਿਆਚਾਰ ਦੇ ਖੇਤਰ 'ਚ ਯੋਗਦਾਨ ਲਈ ਸ਼ੁੱਕਰਵਾਰ ਨੂੰ ਵੱਕਾਰੀ ਮਹਾਰਾਸ਼ਟਰ ਭੂਸ਼ਨ ਪੁਰਸਕਾਰ ਪ੍ਰਦਾਨ ਕੀਤਾ ਗਿਆ | ਸਾਲ 2021 ਦਾ ਇਹ ਪੁਰਸਕਾਰ ਗੇਟ ਵੇਅ ਆਫ ਇੰਡੀਆ 'ਤੇ ਕਰਵਾਏ ਗਏ ਇਕ ਸ਼ਾਨਦਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX