ਜਲੰਧਰ, 24 ਮਾਰਚ (ਸ਼ਿਵ)-ਮੀਂਹ ਵਿਚ ਆਏ ਦਿਨ ਸੜਕਾਂ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਖ਼ਰਾਬ ਮੌਸਮ ਵਿਚ ਵੀ ਸੜਕਾਂ ਬਣਾਉਣ ਦਾ ਕੰਮ ਅਜੇ ਤੱਕ ਖ਼ਤਮ ਨਹੀਂ ਹੋਇਆ ਹੈ | ਨਿਗਮ ਪ੍ਰਸ਼ਾਸਨ ਵੱਲੋਂ ਲੁੱਕ ਬਜਰੀ ਵਾਲੀਆਂ ਸੜਕਾਂ ਬਣਾਉਣ ਦਾ ਕੰਮ ਇਸ ਕਰਕੇ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਖ਼ਰਾਬ ਮੌਸਮ ਵਿਚ ਲੁੱਕ ਬਜਰੀ ਦੀਆਂ ਸੜਕਾਂ ਵੀ ਜ਼ਿਆਦਾ ਦੇਰ ਨਹੀਂ ਟਿਕਦੀਆਂ ਹਨ | ਬੀਤੀ ਸ਼ਾਮ ਨੂੰ ਪਟੇਲ ਚੌਕ ਤੋਂ ਲੈ ਕੇ ਕਪੂਰਥਲਾ ਚੌਕ ਤੱਕ ਸੜਕ ਬਣਾਈ ਗਈ | ਸੜਕ ਦਾ ਕਾਫੀ ਹਿੱਸਾ ਤਾਂ ਬੀਤੀ ਸ਼ਾਮ ਨੂੰ ਬਣਾਇਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਮੀਂਹ ਪੈਣ ਕਰਕੇ ਸੜਕ ਦੀ ਮਜ਼ਬੂਤੀ 'ਤੇ ਅਸਰ ਪੈਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਖ਼ਰਾਬ ਮੌਸਮ ਵਿਚ ਲੁੱਕ ਬਜਰੀ ਦੀਆਂ ਸੜਕਾਂ ਨਹੀਂ ਬਣਾਈਆਂ ਜਾਂਦੀਆਂ ਹਨ ਕਿਉਂਕਿ ਇਹ ਜ਼ਿਆਦਾ ਦੇਰ ਤੱਕ ਤਾਂ ਨਹੀਂ ਟਿਕਦੀਆਂ ਹਨ ਸਗੋਂ ਇਸ ਨਾਲ ਨਿਗਮ ਦੇ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੁੰਦਾ ਹੈ | ਕੁਝ ਸਾਲ ਪਹਿਲਾਂ ਵੀ ਮੀਂਹ ਵਿਚ ਜਾਂ ਫਿਰ ਖ਼ਰਾਬ ਮੌਸਮ ਵਿਚ ਜਿਹੜੀਆਂ ਸੜਕਾਂ ਬਣਾਉਣ ਦੇ ਮਾਮਲੇ ਸਾਹਮਣੇ ਆਏ ਸਨ ਉੱਥੇ ਵੀ ਜ਼ਿਆਦਾ ਸਮੇਂ ਤੱਕ ਸੜਕਾਂ 'ਤੇ ਲੁੱਕ ਬਜਰੀ ਟਿਕੀ ਨਹੀਂ ਰਹਿ ਸਕੀ ਸੀ ਤਾਂ ਉਹ ਜਲਦੀ ਹੀ ਖ਼ਰਾਬ ਹੋ ਗਈ ਸੀ | ਕਈ ਲੋਕਾਂ ਦਾ ਕਹਿਣਾ ਸੀ ਕਿ ਖ਼ਰਾਬ ਮੌਸਮ ਵਿਚ ਜੇਕਰ ਲੁੱਕ ਬਜਰੀ ਵਾਲੀ ਸੜਕ ਤਾਂ ਜਲਦੀ ਟੁੱਟ ਜਾਂਦੀ ਹੈ ਤਾਂ ਇਸ ਦੇ ਬਾਵਜੂਦ ਇਸ ਮੌਸਮ ਵਿਚ ਲੁੱਕ ਬਜਰੀ ਵਾਲੀ ਸੜਕ ਬਣਾਉਣ 'ਚ ਕਾਹਲੀ ਕਿਉਂ ਕੀਤੀ ਗਈ |
ਬੇਮੌਸਮੇ ਮੀਂਹ ਕਾਰਨ ਸੜਕਾਂ ਦੀ ਹਾਲਤ ਹੋਈ ਖਰਾਬ
ਸ਼ਹਿਰ ਵਿਚ ਪਹਿਲਾਂ ਹੀ ਕਈ ਸੜਕਾਂ ਦੀ ਹਾਲਤ ਖ਼ਰਾਬ ਪਈ ਹੈ ਪਰ ਦੂਜੇ ਪਾਸੇ ਤਾਂ ਹੁਣ ਪੈ ਰਹੇ ਬੇਮੌਸਮੀ ਮੀਂਹ ਕਰਕੇ ਸੜਕਾਂ ਦੀ ਹਾਲਤ ਹੋਰ ਖ਼ਰਾਬ ਹੋ ਗਈ ਹੈ, ਜਿਸ ਦੇ ਹੁਣ ਜਲਦੀ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ | ਸ਼ਹਿਰ ਵਿਚ ਇਸ ਵੇਲੇ ਪ੍ਰਮੁੱਖ ਸੜਕਾਂ ਤੋਂ ਇਲਾਵਾ ਜਿਹੜੀਆਂ ਸੜਕਾਂ 'ਤੇ ਪੈਚਵਰਕ ਵੀ ਲਗਾਏ ਗਏ ਸਨ, ਉਹ ਮੀਂਹ ਪੈਣ ਨਾਲ ਉੱਖੜ ਚੁੱਕੇ ਹਨ ਤੇ ਇਸ ਤੋਂ ਇਲਾਵਾ ਥੋੜ੍ਹਾ ਮੀਂਹ ਪੈਣ 'ਤੇ ਪਾਣੀ ਸੜਕਾਂ 'ਤੇ ਖ਼ਰਾਬ ਹੋਣ ਕਰਕੇ ਉੱਥੇ ਖੱਡੇ ਪੈ ਗਏ ਹਨ | ਨਿਗਮ ਵੱਲੋਂ ਲੰਬੇ ਸਮੇਂ ਤੋਂ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਹੈ | ਕਈ ਸੜਕਾਂ ਦਾ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ | 120 ਫੁੱਟੀ ਰੋਡ 'ਤੇ ਸਮਾਰਟ ਸੜਕ ਬਣਾਉਣ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ | ਇੰਟਰਲਾਕ ਟਾਈਲਾਂ ਉੱਖੜ ਚੁੱਕੀਆਂ ਹਨ | ਮੀਂਹ ਪੈਣ ਨਾਲ ਹੋਰ ਚਿੱਕੜ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਜਲੰਧਰ, 24ਮਾਰਚ (ਸ਼ਿਵ)- ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਨੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਵੱਲੋਂ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਵਾਲਾ ਮਤਾ ਪਾਸ ਨਾ ਕੀਤਾ ਗਿਆ ਤਾਂ ਮਜਬੂਰਨ ਉਨ੍ਹਾਂ ਵਲੋਂ ਪਹਿਲਾਂ ਮੁੱਖ ਮੰਤਰੀ ਦਾ ...
ਚੁਗਿੱਟੀ/ਜੰਡੂਸਿੰਘਾ, 24 ਮਾਰਚ (ਨਰਿੰਦਰ ਲਾਗੂ)-ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਦੁਨੀਆ ਭਰ ਦੇ ਸਿੱਖਾਂ ਦੇ ਮਾਨ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਹੈ | ਹਰ ਸਿੱਖ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ | ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ...
ਜਲੰਧਰ, 24 ਮਾਰਚ (ਐੱਮ. ਐੱਸ. ਲੋਹੀਆ) - ਸੂਬੇ 'ਚ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਮਿਸ਼ਨਰਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ 'ਚ ...
ਜਲੰਧਰ, 24 ਮਾਰਚ (ਸ਼ਿਵ)- ਬਾਠ ਕਾਸਲ ਦੇ ਮਾਲਕਾਂ ਤੋਂ ਵਸੂਲੀ ਕਰਨ ਦਾ ਮਾਮਲਾ ਹੁਣ ਤੂਲ ਫੜਨ ਲੱਗ ਪਿਆ ਹੈ | ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਦੀ ਮੋਹਾਲੀ ਤੋਂ ਆਈ ਵਿਸ਼ੇਸ਼ ਟੀਮ ਨੇ ਨਿਗਮ ਦੇ ਸਹਾਇਕ ਟਾਊਨ ਪਲੈਨਰ ਸਮੇਤ ਭਾਜਪਾ ਆਗੂ ਸਮੇਤ ਇਕ ਹੋਰ ਦੋਸ਼ੀ ਨੂੰ ਕਾਬੂ ...
ਥਰਡ ਪਾਰਟੀ ਵਲੋਂ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਜਾਂਚ ਕਰਨ ਦਾ ਮਾਮਲਾ ਵੀ ਚਰਚਾ ਵਿਚ ਆ ਗਿਆ ਹੈ ਤੇ ਦੱਸਿਆ ਜਾਂਦਾ ਹੈ ਕਿ ਉਕਤ ਜਾਂਚ ਏਜੰਸੀ ਨੇ ਬਰਲਟਨ ਪਾਰਕ ਵਿਚ 77 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਹੱਬ ਦਾ ਡਿਜ਼ਾਈਨ ਪਾਸ ਹੋਣ ਤੋਂ ਪਹਿਲਾਂ ਕੁਝ ਸਮਾਂ ...
ਜਲੰਧਰ, 24 ਮਾਰਚ (ਸ਼ਿਵ)- ਸਮਾਰਟ ਸਿਟੀ ਕੰਪਨੀ ਦੇ ਕਰੋੜਾਂ ਰੁਪਏ ਦੇ ਕਈ ਪ੍ਰਾਜੈਕਟ ਘਟੀਆ ਕੰਮਾਂ ਕਰਕੇ ਚਰਚਾ 'ਚ ਰਹੇ ਹਨ ਜਿਸ ਕਰਕੇ ਪੰਜਾਬ ਸਰਕਾਰ ਵਲੋਂ 6 ਮਹੀਨੇ ਪਹਿਲਾਂ ਇਨ੍ਹਾਂ ਦੀ ਜਾਂਚ ਵੀ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤੀ ਗਈ ਸੀ ਪਰ ਅਜੇ ਵੀ ਸਮਾਰਟ ਸਿਟੀ ...
ਜਲੰਧਰ, 24 ਮਾਰਚ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹੇ ਦੀਆਂ ਸਮੁੱਚੀਆਂ 79 ਰੈਗੂਲਰ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਅਤੇ ਨਿਰਵਿਘਨ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜੋ ਕਿ ਸਮੇਂ ਸਿਰ ਮੁਕੰਮਲ ਕਰ ਲਏ ਜਾਣਗੇ ਅਤੇ ਮੰਡੀਆਂ ਵਿੱਚ ਆਪਣੀ ਫ਼ਸਲ ਦੀ ...
ਜਲੰਧਰ, 24 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ਰਨਪ੍ਰੀਤ ਕੁਮਾਰ ਉਰਫ਼ ਮਨਪ੍ਰੀਤ ਵਾਸੀ ਗੜ੍ਹਾ, ਫਿਲੌਰ ਨੂੰ 20 ਸਾਲ ਦੀ ਕੈਦ ਤੇ 50 ...
ਜਲੰਧਰ, 24 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੱਖਣ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਦੋਲੀਕੇ ਜਲੰਧਰ ਨੂੰ ਉਮਰ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ...
r ਬਾਰ ਕੌਂਸਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਲੋਂ ਲੀਗਲ ਐਜੂਕੇਸ਼ਨ ਤੇ ਟ੍ਰੇਨਿੰਗ ਸੰਬੰਧੀ ਸੈਮੀਨਾਰ r 50 ਸਾਲ ਤੋਂ ਸੇਵਾ ਕਰ ਰਹੇ ਸੀਨੀਅਰ ਐਡਵੋਕੇਟ ਦਾ ਬਾਰ ਕੌਂਸਲ ਵਲੋਂ ਸਨਮਾਨ ਕਪੂਰਥਲਾ, 24 ਮਾਰਚ (ਅਮਰਜੀਤ ਕੋਮਲ)- ਵਕੀਲਾਂ, ਲਾਅ ਅਫ਼ਸਰਾਂ ਤੇ ਵਿਸ਼ੇਸ਼ ਕਰਕੇ ...
ਜਲੰਧਰ, 24 ਮਾਰਚ (ਐੱਮ.ਐੱਸ. ਲੋਹੀਆ) - ਸਥਾਨਕ ਮਾਲ ਰੋਡ ਮਾਡਲ ਟਾਊਨ ਜਲੰਧਰ ਵਿਖੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 'ਪਰਫੈਕਟ ਹੀਲ ਆਰਥੋ ਐਂਡ ਜਨਰਲ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਡੇਰਾ ਸੱਚਖੰਡ ਬੱਲਾਂ ਤੋਂ ਸੰਤ ਨਿਰੰਜਨ ਦਾਸ ਨੇ ਵੀਡੀਓ ...
ਜਲੰਧਰ, 24 ਮਾਰਚ (ਚੰਦੀਪ ਭੱਲਾ)- ਡੀ.ਸੀ. ਦਫ਼ਤਰ ਕਪੂਰਥਲਾ 'ਚ ਬਤੌਰ ਸੀਨੀਅਰ ਸਹਾਇਕ ਕੰਮ ਕਰਦੇ ਨਰਿੰਦਰ ਸਿੰਘ ਨੂੰ ਡੀ.ਸੀ. ਵਲੋਂ ਮੁਅੱਤਲ ਕੀਤੇ ਜਾਣ ਦੇ ਰੋਸ ਵਜੋਂ ਡੀ. ਸੀ. ਦਫ਼ਤਰ ਯੂਨੀਅਨ ਵਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਕਲਮਛੋੜ ਹੜਤਾਲ ਅੱਜ ਦੇਰ ਸ਼ਾਮ ...
ਜਲੰਧਰ, 24 ਮਾਰਚ (ਐੱਮ. ਐੱਸ. ਲੋਹੀਆ) - ਧਾਰਮਿਕ ਤੇ ਸਮਾਜਿਕ ਖੇਤਰ 'ਚ ਹਮੇਸ਼ਾ ਅਗਾਂਹ ਹੋ ਕੇ ਸੇਵਾ ਨਿਭਾਉਣ ਵਾਲੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਨੇ ਨਿਵੇਕਲੀ ਪਹਿਲ ਕਰਦਿਆਂ ਕਮੇਟੀ ਅਧੀਨ ਚੱਲ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ 'ਚ ...
ਜਲੰਧਰ, 24 ਮਾਰਚ (ਐੱਮ. ਐੱਸ. ਲੋਹੀਆ) - ਭਾਰਗੋ ਕੈਂਪ ਦੇ ਖੇਤਰ 'ਚ ਰਾਤ ਸਮੇਂ ਗਲੀ 'ਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜਨ ਵਾਲੇ 4 ਮੁਲਜ਼ਮਾਂ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਬੂਟਾ ਪਿੰਡ ਜਲੰਧਰ ਵਾਸੀ ਅਨੀਕੇਤ ...
ਜਲੰਧਰ, 24 ਮਾਰਚ (ਹਰਵਿੰਦਰ ਸਿੰਘ ਫੁੱਲ)- ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਵਿਚਾਰ ਚਰਚਾ ਤੇ ਡਾ: ਸਾਹਿਬ ਸਿੰਘ ਦਾ ਨਾਟਕ ਲੱਛੂ ਕਬਾੜੀਆ 25 ਮਾਰਚ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਗ਼ਦਰੀ ...
ਜਲੰਧਰ, 24 ਮਾਰਚ (ਜਸਪਾਲ ਸਿੰਘ)- ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਅੇ ਪੰਜਾਬ ਦੀ ਆਪ ਸਰਕਾਰ ਵੱਲੋਂ ਸਿਰਜੇ ਜਾ ਰਹੇ ਦਹਿਸ਼ਤ ਦੇ ਮਾਹÏਲ ਦੀ ਨਿਖੇਧੀ ਕਰਦਿਆਂ ਫੜੇ ਗਏ ਬੇਦੋਸ਼ੇ ਨÏਜਵਾਨਾਂ ਨੂੰ ਤੁਰੰਤ ...
ਜਲੰਧਰ, 24 ਮਾਰਚ (ਸ਼ੈਲੀ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਰਿਸ਼ੀ ਚੈਤਨਿਆ ਕਥਾ ਸਮਿਤੀ ਵਲੋਂ ਕਰਵਾਏ ਜਾ ਰਹੇ ਸਤਿਸੰਗ ਦੇ ਦੂਜੇ ਦਿਨ ਆਨੰਦ ਮੂਰਤੀ ਗੁਰੂ ਮਾਂ ਨੇ ਇਨਸਾਨ ਵੱਲੋਂ ਕੀਤੀ ਜਾਂਦੀ ਚਿੰਤਾ ਦੇ ਵਿਸ਼ੇ 'ਤੇ ਪ੍ਰਵਚਨ ਦਿੱਤੇ | ਸਤਿਸੰਗ ਦੀ ਸ਼ੁਰੂਆਤ ...
• ਗੋਰਿਆਂ ਤੋਂ ਆਜ਼ਾਦ ਹੋਏ ਪਰ ਅਜੋਕੇ ਰਿਸ਼ਵਤਖ਼ੋਰ ਅਫ਼ਸਰਾਂ ਤੋਂ ਨਹੀਂ-ਬੱਗਾ ਚੁਗਿੱਟੀ/ਜੰਡੂਸਿੰਘਾ, 24 ਮਾਰਚ (ਨਰਿੰਦਰ ਲਾਗੂ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਲੰਮਾ ਪਿੰਡ ਵਿਖੇ ਮਨਾਇਆ ...
ਜਮਸ਼ੇਰ ਖਾਸ 24 ਮਾਰਚ (ਅਵਤਾਰ ਤਾਰੀ)-ਜਮਸ਼ੇਰ ਡੇਅਰੀ ਕੰਪਲੈਕਸ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਅਤੇ ਸਮੂਹ ਜਮਸ਼ੇਰ ਡੇਅਰੀ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਦੀ ਜਮਸ਼ੇਰ ਖਾਸ ਵਿਖੇ ਮੀਟਿੰਗ ਕੀਤੀ ਜਿਸ ਵਿਚ ਦੁੱਧ ਦੀਆਂ ਕੀਮਤਾਂ ਦੇ ਰੇਟ ਵਧਾਉਣ ਬਾਰੇ ...
ਜਲੰਧਰ, 24 ਮਾਰਚ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ਼ ਨੇ ਇਕ ਭਗੌੜਾ ਵਿਅਕਤੀ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਸੰਜੂ ਪੁੱਤਰ ਅਜੀਤ ਸਿੰਘ ਵਾਸੀ ਮਿੱਠੂ ਬਸਤੀ ਜਲੰਧਰ ਵਜੋਂ ਦੱਸੀ ਗਈ ਹੈ | ਪੀ.ਓ. ਸਟਾਫ਼ ਮੁਖੀ ਸੁਰਜੀਤ ਸਿੰਘ ਜੌੜਾ ਨੇ ਜਾਣਕਾਰੀ ...
ਜਲੰਧਰ, 24 ਮਾਰਚ (ਪਵਨ ਖਰਬੰਦਾ)- ਏ.ਪੀ.ਜੇ. ਸੱਤਿਆ ਯੂਨੀਵਰਸਿਟੀ ਨੇ ਗਿਆਨ ਸਾਂਝਾ ਕਰਨ ਲਈ ਵੂਮੈਨ-20 ਫੋਰਮ ਨਾਲ ਸਮਝੌਤਾ ਪੱਤਰ 'ਤੇ ਹਸਤਾਖਰ ਕਰਦੇ ਹੋਏ ਏ.ਪੀ.ਜੇ. ਸੱਤਿਆ ਯੂਨੀਵਰਸਿਟੀ ਦੀ ਪ੍ਰੋ: ਚਾਂਸਲਰ ਡਾਕਟਰ ਨੇਹਾ ਬਰਲੀਆ ਨੇ ਕਿਹਾ ਕਿ ਡਬਲਿਯੂ 20 ਫੋਰਮ ਦੀ ...
ਜਮਸ਼ੇਰ ਖਾਸ, 24 ਮਾਰਚ (ਅਵਤਾਰ ਤਾਰੀ)-ਜਮਸ਼ੇਰ ਵਿਖੇ ਅਮਰੀਕ ਸਿੰਘ ਮਾਨ ਦੀ ਯਾਦ ਵਿਚ ਕੁਲਵਿੰਦਰ ਸਿੰਘ ਮਾਨ ਤੇ ਐਨ. ਆਰ. ਆਈ. ਸਪੋਰਟਸ ਕਲੱਬ ਜਮਸ਼ੇਰ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਚਾਰ ਟੀਮਾਂ ਨੇ ਭਾਗ ਲਿਆ | ਫਾਈਨਲ ਮੈਚ ਡੀ. ਏ. ਵੀ. ਕਾਲਜ ਅਤੇ ...
ਜਲੰਧਰ, 24 ਮਾਰਚ (ਜਸਪਾਲ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦਾ ਪ੍ਰੀਖਿਆ ਨਤੀਜਾ ਹਮੇਸ਼ਾ ਹੀ ਚੰਗਾ ਰਿਹਾ ਹੈ | ਇਸ ਵਾਰ ਵੀ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀ ਬੀ. ਕਾਮ (ਵਿੱਤੀ ਸੇਵਾਵਾਂ) ਸਮੈਸਟਰ-3 ...
ਪਟਿਆਲਾ, 24 ਮਾਰਚ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਸਰਕਾਰੀ ਬਿਜਲੀ ਕੁਨੈਕਸ਼ਨਾਂ ਵੱਲ ਖੜ੍ਹੀ ਬਕਾਇਆ ਰਾਸ਼ੀ ਕਢਾਉਣ ਲਈ ਪੰਜਾਬ ਸਟੇਟ ਇਲੈਕਟਿ੍ਸਿਟੀ ਰੈਗੁਲੇਟਰੀ ਕਮਿਸ਼ਨ ਨੂੰ ਦਾਇਰ ਪਟਿਸ਼ਨ ਤਹਿਤ ਬਿਜਲੀ ਨਿਗਮ ਵਲੋਂ ਰੈਗੁਲੇਟਰੀ ਕਮਿਸ਼ਨ ਨੂੰ ...
ਜਲੰਧਰ, 24 ਮਾਰਚ (ਜਸਪਾਲ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿਖੇ ਕਾਲਜ ਦੇ ਭਾਸ਼ਾ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਸੈਮੀਨਾਰ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਸੈਮੀਨਾਰ ਦੀ ਸ਼ੁਰੂਆਤ ਕਰਦੇ ...
ਜਲੰਧਰ ਛਾਉਣੀ, 24 ਮਾਰਚ (ਪਵਨ ਖਰਬੰਦਾ)- ਕਾਂਗਰਸ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ 'ਚ ਭਾਵੇਂ ਜਲਦਬਾਜ਼ੀ ਦਿਖਾਈ ਗਈ ਹੈ ਤੇ ਇਸ ਦੀ ਸਾਰੇ ਦੇਸ਼ ਵਾਸੀਆਂ ਵਲੋਂ ਵੱਡੇ ਪੱਧਰ 'ਤੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਦੇਸ਼ ਦੇ ਲੋਕ ...
ਜਲੰਧਰ, 24 ਮਾਰਚ (ਸ਼ਿਵ)- ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰ (ਕੈਟ) ਆਉਣ ਵਾਲੀ 18 ਅਤੇ 19 ਅਪ੍ਰੈਲ ਨੂੰ ਪਹਿਲੀ ਵਾਰ ਕੌਮੀ ਰਿਟੇਲ ਸ਼ਿਖਰ ਸੰਮੇਲਨ ਨਵੀਂ ਦਿੱਲੀ ਵਿਚ ਕਰਵਾ ਰਿਹਾ ਹੈ ਜਿਸ ਵਿਚ ਦੇਸ਼ ਦੇ ਸਾਰੇ ਕਾਰੋਬਾਰੀ ਆਗੂਆਂ ਤੋਂ ਇਲਾਵਾ ਗੈਰ-ਕਾਰਪੋਰੇਟ ਖੇਤਰ ਦੇ ...
ਜਲੰਧਰ, 24 ਮਾਰਚ (ਡਾ. ਜਤਿੰਦਰ ਸਾਬੀ)- ਐਲ.ਪੀ.ਯੂ. ਵਿਖੇ 6ਵਾਂ ਵੁਸ਼ੂ ਫੈੱਡਰੇਸ਼ਨ ਕੱਪ ਪੰਜਾਬ ਵੁਸ਼ੂ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ | ਚੈਂਪੀਅਨਸ਼ਿਪ ਵਿਚ 28 ਰਾਜਾਂ ਦੇ 450 ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਦਾ ਉਦਘਾਟਨ ਮੁੱਖ ਮਹਿਮਾਨ ਐਚ.ਐਸ. ਬਰਾੜ ਨੇ ਕੀਤਾ | ...
ਜਲੰਧਰ, 24 ਮਾਰਚ (ਜਸਪਾਲ ਸਿੰਘ)- ਪਿੰਡ ਬੰਬੀਆਂਵਾਲ ਵਿਖੇ ਆਜ਼ਾਦ ਕ੍ਰਿਕਟ ਕਲੱਬ ਵਲੋਂ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਸਰਾਏ ਖਾਸ ਦੀ ਟੀਮ ਨੇ ਫਾਈਨਲ ਮੁਕਾਬਲੇ 'ਚ ਦੁਸਾਂਝ ਕਲਾਂ ਨੂੰ ਹਰਾ ਕੇ ਜੇਤੂ ਖਿਤਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX