ਮਾਨਸਾ, 24 ਮਾਰਚ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਅੱਜ ਸਵੇਰ ਤੋਂ ਜ਼ਿਲ੍ਹੇ 'ਚ ਰੁਕ ਰੁਕ ਕੇ ਪੈ ਰਹੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ | ਬਾਅਦ ਦੁਪਹਿਰ ਮੀਂਹ ਇਕਦਮ ਤੇਜ਼ ਹੋ ਗਿਆ ਅਤੇ ਕਾਫ਼ੀ ਪਿੰਡਾਂ 'ਚ ਗੜੇ ਵੀ ਪਏ | ਕਈ ਪਿੰਡਾਂ 'ਚ ਗੜਿਆਂ ਨਾਲ ਧਰਤੀ ਚਿੱਟੀ ਵਿਖਾਈ ਦਿੱਤੀ | ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਮੀਂਹ ਹਾੜੀ ਦੀ ਮੁੱਖ ਫ਼ਸਲ ਕਣਕ ਤੇ ਸਰ੍ਹੋਂ ਦੇ ਨਾਲ ਹਰੇ ਚਾਰੇ ਤੇ ਸਬਜ਼ੀਆਂ ਲਈ ਮਾਰੂ ਸਾਬਤ ਹੋਵੇਗਾ | ਦੱਸ ਦੇਈਏ ਕਿ ਪਿਛਲੇ ਦਿਨੀਂ ਹਲਕੀ ਬਾਰਸ਼ ਤੇ ਤੇਜ਼ ਹਵਾਵਾਂ ਨਾਲ ਜ਼ਿਆਦਾਤਰ ਪਿੰਡਾਂ 'ਚ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਸੀ, ਜਿਸ ਦਾ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ | ਮੀਂਹ ਨਾਲ ਸ਼ਹਿਰਾਂ/ਕਸਬਿਆਂ 'ਚ ਸੀਵਰੇਜ ਦੇ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ ਹੈ | ਮਾਨਸਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰਾਂ 'ਚ ਪਾਣੀ ਪੂਰੀ ਤਰ੍ਹਾਂ ਭਰ ਗਿਆ ਸੀ ਅਤੇ ਨੀਵੀਂਆਂ ਥਾਵਾਂ ਤਾਂ ਗੋਡੇ ਗੋਡੇ ਪਾਣੀ ਖੜ ਗਿਆ | ਬੱਸ ਸਟੈਂਡ ਚੌਂਕ ਤੇ ਤਿੰਨਕੋਣੀ ਓਵਰ ਬਿ੍ਜ ਨੇੜੇ ਦੁਪਹੀਆ ਵਾਹਨ ਬੰਦ ਹੁੰਦੇ ਵੇਖੇ ਗਏ | ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ, ਰਾਮ ਸਿੰਘ ਭੈਣੀਬਾਘਾ ਤੇ ਗੋਰਾ ਸਿੰਘ ਭੈਣੀ, ਬਲਵਿੰਦਰ ਸ਼ਰਮਾ ਖਿਆਲਾ, ਅਗਾਂਹਵਧੂ ਕਿਸਾਨ ਹਰਮੇਲ ਸਿੰਘ ਖਿਆਲਾ, ਹਰਦਾਸ ਸਿੰਘ ਨੰਬਰਦਾਰ ਚੂਹੜੀਆ, ਦਰਸ਼ਨ ਸਿੰਘ ਜਟਾਣਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਅਦਾ ਕੀਤਾ ਜਾਵੇ |
ਝੁਨੀਰ ਖੇਤਰ 'ਚ ਬਾਰਸ਼ ਅਤੇ ਗੜੇਮਾਰੀ ਨਾਲ ਫ਼ਸਲਾਂ ਦਾ ਹੋਇਆ ਵੱਡਾ ਨੁਕਸਾਨ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਬਲਾਕ ਝੁਨੀਰ ਦੇ ਪੈਂਦੇ ਪਿੰਡ ਫੱਤਾ ਮਾਲੋਕਾ, ਨੰਦਗੜ੍ਹ ,ਘੁਰਕਣੀ ਚੈਨੇਵਾਲਾ, ਮੋਡਾ, ਮੋਫਰ, ਲਾਲਿਆਂਵਾਲੀ, ਸਾਹਨੇਵਾਲੀ, ਘੁੱਦੂਵਾਲਾ, ਕੋਟੜਾ, ਭਲਾਈਕੇ, ਬੁਰਜ, ਉੱਲਕ, ਮੀਆਂ ਆਦਿ ਪਿੰਡਾਂ 'ਚ ਭਾਰੀ ਬਾਰਸ਼ ਅਤੇ ਗੜੇਮਾਰੀ ਹੋਈ ਹੈ ਅਤੇ ਫ਼ਸਲ ਦਾ ਵੱਡਾ ਨੁਕਸਾਨ ਹੋ ਗਿਆ ਹੈ | ਕਿਸਾਨ ਆਗੂ ਬਲਕਾਰ ਸਿੰਘ ਚਹਿਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਲਾਕ ਝੁਨੀਰ ਦੇ ਦਰਜਨਾਂ ਪਿੰਡਾਂ ਵਿਚ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ |
ਬੋਹਾ ਇਲਾਕੇ 'ਚ ਗੜੇਮਾਰੀ ਹੋਈ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਬੋਹਾ ਇਲਾਕੇ ਦੇ ਸਾਰੇ ਪਿੰਡਾਂ 'ਚ ਭਰਵੀਂ ਬਾਰਸ਼ ਹੋਈ ਜਦਕਿ ਕੁਝ ਥਾਵਾਂ 'ਤੇ ਗੜੇਮਾਰੀ ਨੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਖੇਤਰ ਦੇ ਝੁਨੀਰ ਵਾਲੇ ਪਾਸੇ ਅਤੇ ਰਿਉਂਦ ਕਲਾਂ ਨੇੜਲੇ ਕਈ ਪਿੰਡਾਂ 'ਚ ਗੜਿਆਂ ਨਾਲ ਧਰਤੀ ਚਿੱਟੀ ਹੋ ਗਈ | ਕਿਸਾਨ ਸੰਸਾਰ ਸਿੰਘ ਦਈਆ ਨੇ ਕਿਹਾ ਕਿ ਕਣਕ ਤੇ ਸਰ੍ਹੋਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ | ਇਸ ਦੇ ਨਾਲ ਹੀ ਕਸਬੇ ਦੇ ਗਲੀਆਂ, ਬਾਜ਼ਾਰਾਂ 'ਚ ਵੱਡੀ ਮਾਤਰਾ 'ਚ ਪਾਣੀ ਭਰ ਗਿਆ, ਜਿਸ ਕਰ ਕੇ ਰਾਹਗੀਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਨਗਰ ਪੰਚਾਇਤ ਦੀ ਪ੍ਰਧਾਨ ਸੁਖਜੀਤ ਕੌਰ ਬਾਵਾ ਨੇ ਦਾਅਵਾ ਕੀਤਾ ਕਿ ਭਾਵੇਂ ਬੋਹਾ ਦਾ ਸੀਵਰੇਜ ਹਾਲੇ ਚਾਲੂ ਨਹੀਂ ਹੋਇਆ ਪਰ ਸ਼ਹਿਰ ਅੰਦਰ ਕਈ ਥਾਵਾਂ 'ਤੇ ਜੋ ਚੈਂਬਰ ਬਣੇ ਹੋਏ ਹਨ, ਉਨ੍ਹਾਂ ਰਾਹੀਂ ਮੀਂਹ ਦਾ ਪਾਣੀ ਦਾ ਜਲਦ ਨਿਕਾਸ ਹੋ ਜਾਵੇਗਾ |
ਬਰੇਟਾ 'ਚ ਬਾਰਸ਼ ਨਾਲ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ
ਬਰੇਟਾ ਤੋਂ ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ ਅਨੁਸਾਰ- ਇਸ ਖੇਤਰ 'ਚ ਸਵੇਰ ਤੋਂ ਹੋ ਰਹੀ ਰੁਕ-ਰੁਕ ਕੇ ਬਾਰਸ਼ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਵੱਡਾ ਨੁਕਸਾਨ ਹੋਇਆ ਹੈ | ਕੁਝ ਦਿਨ ਪਹਿਲਾਂ ਇਸ ਖੇਤਰ ਵਿੱਚ ਪਈ ਭਰਵੀਂ ਬਾਰਸ਼ ਤੇ ਹਨੇਰੀ ਨੇ ਕਣਕ ਨੂੰ ਧਰਤੀ 'ਤੇ ਵਿਛਾ ਦਿੱਤਾ ਸੀ ਤੇ ਹੁਣ ਬਾਰਸ਼ ਦੇ ਪਾਣੀ ਨਾਲ ਧਰਤੀ ਤੇ ਪਈ ਫ਼ਸਲ ਹੋਰ ਵੀ ਨੁਕਸਾਨੀ ਗਈ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਕਣਕ ਦੇ ਝਾੜ ਉੱਪਰ ਕਾਫ਼ੀ ਮਾੜਾ ਅਸਰ ਪਵੇਗਾ | ਇਸ ਤੋਂ ਇਲਾਵਾ ਬਾਰਸ਼ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਕਿਉਂਕਿ ਅਨੇਕਾਂ ਰਸਤਿਆਂ 'ਚ ਥਾਂ-ਥਾਂ ਪਾਣੀ ਭਰ ਗਿਆ |
ਰੁਕ-ਰੁਕ ਪਏ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ- ਬੀਤੀ ਰਾਤ ਤੋ ਕਸਬੇ 'ਚ ਰੁਕ ਰੁਕ ਕੇ ਪੈ ਰਹੇ ਮੀਂਹ ਨਾਲ ਜਿੱਥੇ ਮਨੁੱਖੀ ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਇਹ ਮੀਂਹ ਕਣਕ ਦੀ ਫ਼ਸਲ ਲਈ ਬੇਹੱਦ ਮਾੜਾ ਸਾਬਤ ਹੋਵੇਗਾ | ਮੀਂਹ ਨਾਲ ਆਮ ਆਵਾਜਾਈ ਘੱਟ ਦੇਖੀ ਗਈ ਤੇ ਬਹੁਤੇ ਲੋਕ ਆਪਣੇ ਘਰਾਂ ਅੰਦਰ ਹੀ ਰਹੇ | ਕਿਸਾਨ ਅਜੈਬ ਸਿੰਘ ਨੇ ਦੱਸਿਆ ਕਿ ਮੀਂਹ ਤੋਂ ਪਹਿਲਾਂ ਚੱਲੀ ਹਵਾ ਨਾਲ ਬਹੁਤ ਸਾਰੇ ਖੇਤਾਂ ਦੀਆਂ ਕਣਕਾਂ ਵਿਛ ਗਈਆਂ, ਕੜਕਦੀ ਬਿਜਲੀ ਕਾਰਨ ਕਣਕ ਦੇ ਦਾਣੇ 'ਤੇ ਮਾੜਾ ਅਸਰ ਪਵੇਗਾ ਤੇ ਜੇਕਰ ਮੌਸਮ ਇੰਝ ਹੀ ਚੱਲਦਾ ਰਿਹਾ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ |
ਬੁਢਲਾਡਾ 'ਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਅੱਜ ਇਸ ਖੇਤਰ 'ਚ ਹੋਈ ਬੇਮੌਸਮੀ ਬਰਸਾਤ, ਗੜੇਮਾਰੀ ਕਰਕੇ ਅਤੇ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ | ਕਈ ਥਾਈਾ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ | ਇਸ ਅਚਨਚੇਤ ਹੋਈ ਬਰਸਾਤ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦਾ ਅਜੇ ਜਾਇਜ਼ਾ ਨਹੀਂ ਲੱਗ ਸਕਿਆ ਪਰ ਪੱਕਣ ਤੇ ਆਈਆਂ ਫ਼ਸਲਾਂ ਦੇ ਨਾਲ-ਨਾਲ ਤਾਜ਼ਾ ਬੀਜੀਆਂ ਤੇ ਖੜੀਆਂ ਸਬਜ਼ੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆ ਹਨ | ਖ਼ਬਰਾਂ ਲਿਖੇ ਜਾਣ ਤੱਕ ਅਸਮਾਨ 'ਤੇ ਪੂਰੀ ਬੱਦਲਵਾਈ ਬਣੀ ਹੋਈ ਸੀ |
ਖ਼ਰੀਦ ਏਜੰਸੀਆਂ ਲਈ ਵੀ ਮੁਸ਼ਕਿਲਾਂ ਖੜੀਆਂ ਕਰੇਗਾ ਮੀਂਹ
ਇਸ ਬਾਰਸ਼ ਤੇ ਤੇਜ਼ ਹਵਾਵਾਂ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ, ਉੱਥੇ ਇਸ ਨਾਲ ਖ਼ਰੀਦ ਏਜੰਸੀਆਂ ਦੇ ਫ਼ੀਲਡ ਸਟਾਫ਼ ਦੀ ਵੀ ਪ੍ਰੇਸ਼ਾਨੀ ਵਧ ਗਈ ਹੈ | ਮਾਰਕਫੈੱਡ ਫ਼ੀਲਡ ਸਟਾਫ਼ ਐਸੋਸੀਏਸ਼ਨ ਦੇ ਸਰਪ੍ਰਸਤ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਖੇਤਾਂ ਵਿਚ ਖੜੀ ਕਣਕ ਜਦੋਂ ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਹੇਠਾਂ ਡਿੱਗ ਪੈਂਦੀ ਹੈ ਤਾਂ ਉਸ ਦਾ ਪ੍ਰਭਾਵ ਕਣਕ ਦੀ ਕੁਆਲਿਟੀ ਤੇ ਯਕੀਨਨ ਪੈਂਦਾਂ ਹੈ | ਅਜਿਹੀ ਪ੍ਰਭਾਵਿਤ ਫ਼ਸਲ ਦੇ ਮੰਡੀਆਂ 'ਚ ਆਉਣ 'ਤੇ ਖ਼ਰੀਦ ਏਜੰਸੀਆਂ ਦੇ ਸਟਾਫ਼ ਨੂੰ ਖ਼ਰੀਦ ਕਰਨ 'ਚ ਕਾਫ਼ੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆਂ ਕਿ ਬਦਰੰਗ ਜਾਂ ਕਮਜ਼ੋਰ ਦਾਣਿਆਂ ਕਰਕੇ ਕਣਕ ਤੇ ਐਫ.ਸੀ.ਆਈ ਨੂੰ ਦਿੱਤਾ ਜਾਣ ਵਾਲਾ ਵਾਧਾ ਆਉਣ ਦੀ ਵੀ ਸੰਭਾਵਨਾ ਘੱਟ ਜਾਂਦੀ ਹੈ | ਅਜਿਹੀ ਸਥਿਤੀ 'ਚ ਇਸ ਸਭ ਦਾ ਖ਼ਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਵਿਗੜੇ ਮੌਸਮ ਕਾਰਨ ਜੇਕਰ ਕਣਕ ਤੇ ਮਾੜਾ ਪ੍ਰਭਾਵ ਪੈਂਦਾਂ ਹੈ ਤਾਂ ਸਰਕਾਰ ਕਿਸਾਨਾਂ ਤੇ ਖ਼ਰੀਦ ਏਜੰਸੀਆਂ ਨੂੰ ਰਾਹਤ ਜ਼ਰੂਰ ਦੇਵੇ |
ਕਣਕ ਦੀ ਡਿੱਗੀ ਫ਼ਸਲ ਦਾ ਝਾੜ ਘਟਣ ਦਾ ਕਿਸਾਨਾਂ ਨੇ ਪ੍ਰਗਟਾਇਆ ਖ਼ਦਸ਼ਾ
ਜੌੜਕੀਆਂ ਤੋਂ ਲੱਕਵਿੰਦਰ ਸ਼ਰਮਾ ਅਨੁਸਾਰ ਕਸਬੇ ਦੇ ਪਿੰਡਾਂ ਵਿਚ ਰੁਕ ਰੁਕ ਕੇ ਹੋ ਰਹੀ ਬਾਰਸ਼ ਨਾਲ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਜੌੜਕੀਆਂ ਦੇ ਅਗਾਂਹ ਵਧੂ ਕਿਸਾਨ ਨਿਰਮਲ ਸਿੰਘ ਮਾਨ, ਪ੍ਰਗਟ ਸਿੰਘ, ਸਰਪੰਚ ਸੁਖਵੰਤ ਸਿੰਘ, ਗੁਰਮੀਤ ਸਿੰਘ, ਮਿੱਠਾ ਸਿੰਘ , ਲਖਵੀਰ ਸਿੰਘ, ਰਾਜ ਸਿੰਘ, ਤਰਸੇਮ ਸਿੰਘ ਪੰਚ, ਜਸਵੀਰ ਸਿੰਘ ਪੰਚ,ਨਿਰਮਲ ਸਿੰਘ ਮਾਨ, ਪ੍ਰਗਟ ਸਿੰਘ, ਸਰਪੰਚ ਸੁਖਵੰਤ ਸਿੰਘ, ਗੁਰਮੀਤ ਸਿੰਘ, ਮਿੱਠਾ ਸਿੰਘ , ਲਖਵੀਰ ਸਿੰਘ, ਰਾਜ ਸਿੰਘ, ਤਰਸੇਮ ਸਿੰਘ ਪੰਚ, ਜਸਵੀਰ ਸਿੰਘ ਪੰਚ, ਚਮਕੌਰ ਸਿੰਘ ਨੇ ਦੱਸਿਆ ਕਿ ਪੱਕੀ ਫ਼ਸਲ ਤੇ ਹਨੇਰੀ ਨਾਲ ਹੋਈ ਵਰਖਾ ਨੇ ਕਣਕ ਦੀ ਫ਼ਸਲ ਨੂੰ ਵਿਛਾ ਦਿੱਤਾ ਹੈ ਜਿਸ ਨਾਲ ਹਾੜੀ ਦੀ ਫ਼ਸਲ ਦਾ ਝਾੜ ਘਟ ਹੋਵੇਗਾ | ਹਰਿਆਣਾ ਰਾਜ ਦੇ ਗੁਆਂਢੀ ਕਸਬਾ ਰੋੜੀ ਅਤੇ ਨੇੜਲੇ ਪਿੰਡਾਂ 'ਚ ਵੀ ਗੜੇ ਪੈਣ ਦੀ ਖ਼ਬਰ ਹੈ | ਕਿਸਾਨਾਂ ਦੀ ਮੰਗ ਹੈ ਕਿ ਯੋਗ ਮੁਆਵਜ਼ਾ ਦਿੱਤਾ ਜਾਵੇ |
ਸਰਦੂਲਗੜ੍ਹ 'ਚ ਬਾਰਸ਼ ਅਤੇ ਗੜੇਮਾਰੀ ਨੇ ਫ਼ਸਲਾਂ ਦਾ ਕੀਤਾ ਨੁਕਸਾਨ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਸਰਦੂਲਗੜ੍ਹ ਸ਼ਹਿਰ ਅਤੇ ਨਾਲ ਲੱਗਦੇ ਕਈ ਪਿੰਡਾਂ ਵਿਚ ਬਾਰਸ਼ ਅਤੇ ਗੜਿਆਂ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ | ਪਿੰਡ ਸਰਦੂਲੇਵਾਲਾ, ਟਿੱਬੀ, ਮੀਰਪੁਰ, ਜਟਾਣਾ ਕਲਾਂ, ਫੱਤਾ ਮਾਲੋਕਾ, ਝੰਡੂਕੇ, ਅਲੀਕੇ ਆਦਿ ਅਨੇਕਾਂ ਪਿੰਡਾਂ ਵਿਚ ਮੀਂਹ ਅਤੇ ਗੜੇ ਪੈਣ ਕਾਰਨ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ | ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਜਟਾਣਾ, ਪਿੰਡ ਸਰਦੂਲੇਵਾਲਾ ਦੇ ਕੁਲਦੀਪ ਸਿੰਘ, ਸੇਵਾ ਮੁਕਤ ਇੰਸਪੈਕਟਰ ਅਵਤਾਰ ਸਿੰਘ ਫੱਤਾ ਮਾਲੋਕਾ ਨੇ ਦੱਸਿਆ ਕਿ ਮੀਂਹ ਅਤੇ ਗੜੇ ਪੈਣ ਕਾਰਨ ਕਣਕਾਂ ਦਾ 30 ਤੋ 35 ਪ੍ਰਤੀਸ਼ਤ ਤੱਕ ਨੁਕਸਾਨ ਹੋ ਗਿਆ | ਬੇਵਕਤੀ ਪਏ ਗੜਿਆਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ | ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕਾਂ ਦਾ ਮੁਆਵਜ਼ਾ ਦਿੱਤਾ ਜਾਵੇ |
ਮਾਨਸਾ, 24 ਮਾਰਚ (ਰਾਵਿੰਦਰ ਸਿੰਘ ਰਵੀ)- ਕੁਝ ਸਮਾਂ ਹੁੰਦਾ ਸੀ ਜਦੋਂ ਟੀ.ਬੀ (ਤਪਦਿਕ) ਬਿਮਾਰੀ ਨਾਲ ਅਨੇਕਾਂ ਮਨੁੱਖੀ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਪੈਂਦੀਆਂ ਸਨ ਪਰ ਅਜੋਕੇ ਸਮੇਂ 'ਚ ਡਾਟਸ ਪ੍ਰਣਾਲੀ ਰਾਹੀਂ ਬਿਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ | ਇਹ ...
ਮਾਨਸਾ, 24 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ ਵਿਖੇ ਇਕ ਰੋਜ਼ਾ ਸਿਖਲਾਈ ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ, ਕਵਿਤਾ, ਭਾਸ਼ਣ ਅਤੇ ...
ਮਾਨਸਾ, 24 ਮਾਰਚ (ਸਟਾਫ਼ ਰਿਪੋਰਟਰ)- ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਤੇ ਸਕੱਤਰ ਸੁਖਜੀਤ ਸਿੰਘ ਘੁੱਦੂਵਾਲਾ ਨੇ ਮੰਗ ਕੀਤੀ ਹੈ ਕਿ ਵੱਖ-ਵੱਖ ਸਰਕਾਰੀ ਅਰਧ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ 4 ਫ਼ੀਸਦੀ ਰਾਖਵੇਂ ਕੋਟੇ ...
ਮਾਨਸਾ, 24 ਮਾਰਚ (ਸ.ਰਿ.)- ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ 28 ਮਾਰਚ ਨੂੰ ਸਵੇਰੇ 10:30 ਤੋਂ ਦੁਪਹਿਰ 1:30 ਵਜੇ ਤੱਕ ਚੈੱਕਮੇਟ ਸਕਿਉਰਿਟੀ ਸਰਵਿਸ ਪ੍ਰਾਈਵੇਟ ਲਿਮਟਿਡ ...
ਬਰੇਟਾ, 24 ਮਾਰਚ (ਪਾਲ ਸਿੰਘ ਮੰਡੇਰ)- ਬਰੇਟਾ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਹੇਠ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਰੇਲਵੇ ਪੁਲਿਸ ਚੌਂਕੀ ਬਰੇਟਾ ਦੇ ਇੰਚਾਰਜ ਨਿਰਮਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਬਠਿੰਡਾ ਵੱਲ ਜਾ ਰਹੀ ਮੁਸਾਫ਼ਰ ਗੱਡੀ ...
ਸਰਦੂਲਗੜ੍ਹ, 24 ਮਾਰਚ (ਅਰੋੜਾ)- ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਦੀ ਪ੍ਰਧਾਨਗੀ ਹੇਠ ਸਰਦੂਲਗੜ੍ਹ ਦੇ ਵਾਰਡ ਨੰਬਰ-3 ਬੇਅੰਤ ਨਗਰ ਵਿਖੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ | ...
ਮਾਨਸਾ, 24 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਕਲਾ ਮੰਚ ਵਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਪ੍ਰੋ. ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਲਾ ਤੇ ਕਿਤਾਬ ਮੇਲਾ 25, 26 ਅਤੇ 27 ਮਾਰਚ ਨੂੰ ਸਵੇਰੇ 10 ਵਜੇ ਤੋਂ ...
ਸਰਦੂਲਗੜ੍ਹ, 24 ਮਾਰਚ (ਅਰੋੜਾ)- ਪਿਛਲੇ ਦਿਨੀਂ ਲਖਨਊ ਵਿਖੇ ਹੋਈਆਂ ਜੂਡੋ ਕਰਾਟੇ ਖੇਡਾਂ 'ਚ ਨੈਸ਼ਨਲ ਐਵਾਰਡ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਕੌਮੀ ਪੱਧਰ 'ਤੇ ਰੌਸ਼ਨ ਕਰਨ ਵਾਲੀ ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਲੜਕੀ ਵੀਰਪਾਲ ਕੌਰ ਨੂੰ ਐਸ.ਡੀ.ਐਮ. ਸਰਦੂਲਗੜ੍ਹ ...
ਮਾਨਸਾ, 24 ਮਾਰਚ (ਸ.ਰਿ.)- ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਆਸਰਾ ਲੋਕ ਸੇਵਾ ਕਲੱਬ ਵਲੋਂ ਕੋਰਟ ਕੰਪਲੈਕਸ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਦੱਸਿਆ ਕਿ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ...
ਮਾਨਸਾ, 24 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਨਿਆਇਕ ਪ੍ਰਣਾਲੀ ਨੂੰ ਸੁਚਾਰੂ ਅਤੇ ਬੇਖ਼ੌਫ਼ ਤਰੀਕੇ ਨਾਲ ਚਲਾਉਣ ਦੀ ਲੋੜ ਹੈ ਤਾਂ ਕਿ ਲੋਕਾਂ 'ਚ ਅਦਾਲਤਾਂ ਪ੍ਰਤੀ ਭਰੋਸੇਯੋਗਤਾ ਕਾਇਮ ਰੱਖੀ ਜਾ ਸਕੇ | ਇਹ ਵਿਚਾਰ ਇੰਡੀਅਨ ਐਸੋਸੀਏਸ਼ਨ ਆਫ਼ ਲਾਇਅਰਜ਼ ਪੰਜਾਬ ...
ਭੀਖੀ, 24 ਮਾਰਚ (ਨਿ.ਪ.ਪ.)- ਸਥਾਨਕ ਸ੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਸ੍ਰੀ ਹਨੂਮਾਨ ਮੰਦਰ ਕਮੇਟੀ ਵਲੋਂ ਕਰਵਾਏ ਜਾ ਰਹੇ ਸ੍ਰੀ ਰਾਮ ਨੌਮੀ ਉਤਸਵ ਸਮਾਰੋਹ ਦੇ ਸੰਬੰਧ 'ਚ ਸ੍ਰੀ ਬਾਲਾ ਜੀ ਦਾ ਝੰਡਾ ਲਹਿਰਾਇਆ ਗਿਆ, ਜਿਸ ਦੀ ਰਸਮ ਸਮਾਜ ਸੇਵੀ ਡਾ. ਰਾਜ ਕਮੁਾਰ ਗਰਗ ਨੇ ...
ਝੁਨੀਰ, 24 ਮਾਰਚ (ਰਮਨਦੀਪ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਬਲਾਕ ਝੁਨੀਰ ਵਲੋਂ 6 ਸਾਲਾ ਬੱਚੇ ਹਰਉਦੈਵੀਰ ਸਿੰਘ ਦੇ ਗੋਲੀ ਮਾਰ ਹੱਤਿਆ ਕਰਨ ਵਾਲੇ ਤੇ ਹੱਤਿਆ ਕਰਵਾਉਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਸਥਾਨਕ ਕਸਬੇ ਦੇ ਜ਼ਿਲ੍ਹਾ ਮੀਤ ...
ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- 'ਸ਼ਹੀਦ ਸ. ਭਗਤ ਸਿੰਘ' ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਬਠਿੰਡਾ ਜ਼ਿਲੇ੍ਹ ਦੀਆਂ ਦੋ ਲੜਕੀਆਂ ਬੇਅੰਤ ਕੌਰ ਬਦੇਸ਼ਾ ਅਤੇ ਸੁਖਦੀਪ ਕੌਰ ਨੂੰ 'ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ' ...
ਰਾਮਪੁਰਾ ਫੂਲ, 24 ਮਾਰਚ (ਹੇਮੰਤ ਕੁਮਾਰ ਸ਼ਰਮਾ)- ਸ਼ਹੀਦ-ਏ- ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵ ਭਾਰਤ ਕਲਾ ਮੰਚ ਵਲੋਂ ਸਥਾਨਕ ਗੀਤਾ ਭਵਨ ਵਿਖੇ ਨਾਟ-ਰੰਗ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਤੇ ਸਮੂਹ ...
ਸੰਗਤ ਮੰਡੀ, 24 ਮਾਰਚ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਤੋਂ ਬਠਿੰਡਾ ਅਤੇ ਮੰਡੀ ਡੱਬਵਾਲੀ ਲਈ ਚੱਲਦੀਆਂ ਨਿੱਜੀ ਕੰਪਨੀਆਂ ਦੀਆਂ ਬੱਸਾਂ ਵਾਲਿਆਂ ਤੋਂ ਪਿੰਡਾਂ ਦੇ ਲੋਕ ਡਾਢ੍ਹੇ ਪ੍ਰੇਸ਼ਾਨ ਹਨ | ਜ਼ਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਫੁੱਲੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX