ਤਾਜਾ ਖ਼ਬਰਾਂ


ਯਾਸੀਨ ਮਲਿਕ ਸੰਬੰਧੀ ਐਨ.ਆਈ.ਏ. ਦੀ ਅਪੀਲ ’ਤੇ ਅੱਜ ਸੁਣਵਾਈ ਕਰੇਗੀ ਦਿੱਲੀ ਹਾਈਕੋਰਟ
. . .  0 minutes ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਐਨ.ਆਈ. ਏ. ਨੇ ਦਿੱਲੀ ਹਾਈ ਕੋਰਟ ਅੱਗੇ ਅਪੀਲ ਕੀਤੀ ਹੈ। ਉਸ ਨੇ....
ਮੱਧ ਪ੍ਰਦੇਸ਼: ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ
. . .  18 minutes ago
ਭੋਪਾਲ, 29 ਮਈ- ਮੱਧ ਪ੍ਰਦੇਸ਼ ਦੇ ਭਿਡ ਵਿਚ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ....
ਪੰਜਾਬ ਪੁਲਿਸ ਵਲੋਂ 3 ਪੈਕਟ ਹੈਰੋਇਨ ਬਰਾਮਦ
. . .  26 minutes ago
ਖਾਲੜਾ, 29 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਦੇ ਖ਼ੇਤਾਂ ਵਿਚੋ ਪੰਜਾਬ ਪੁਲਿਸ ਵਲੋਂ....
2000 ਰੁਪਏ ਦੇ ਨੋਟਾਂ ਸੰਬੰਧੀ ਦਿੱਲੀ ਹਾਈ ਕੋਰਟ ਵਿਚ ਦਾਇਰ ਜਨਹਿੱਤ ਪਟੀਸ਼ਨ ਹੋਈ ਰੱਦ
. . .  58 minutes ago
ਨਵੀਂ ਦਿੱਲੀ, 29 ਮਈ- ਦਿੱਲੀ ਹਾਈ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਨੋਟੀਫ਼ਿਕੇਸ਼ਨਾਂ ਨੂੰ ਚੁਣੌਤੀ....
ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  about 1 hour ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  about 1 hour ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 2 hours ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 2 hours ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 2 hours ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 3 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 3 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 3 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਚੇਤ ਸੰਮਤ 555

ਪਹਿਲਾ ਸਫ਼ਾ

ਸਾਵਰਕਰ ਨਹੀਂ, ਗਾਂਧੀ ਹਾਂ, ਮੁਆਫ਼ੀ ਨਹੀਂ ਮੰਗਾਂਗਾ-ਰਾਹੁਲ

• ਕਿਹਾ, ਭਾਰਤ 'ਚ ਲੋਕਤੰਤਰ ਖ਼ਤਮ ਹੋ ਰਿਹਾ ਹੈ • ਵਿਰੋਧੀ ਧਿਰ ਦੀ ਇਕਜੁੱਟਤਾ ਦਾ ਦਿੱਤਾ ਹੋਕਾ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 25 ਮਾਰਚ-ਲੋਕ ਸਭਾ ਸਕੱਤਰੇਤ ਵਲੋਂ ਅਯੋਗ ਕਰਾਰ ਦੇਣ ਤੋਂ ਤਕਰੀਬਨ 23 ਘੰਟਿਆਂ ਬਾਅਦ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਨਾ ਸਿਰਫ਼ ਸੱਤਾ ਧਿਰ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਮੋਰਚਾ ਖੋਲਿ੍ਹਆ, ਸਗੋਂ ਮੁਆਫ਼ੀ ਨਾ ਮੰਗਣ ਦਾ ਇਰਾਦਾ ਮੁੜ ਦੁਹਰਾਉਂਦਿਆਂ ਭਾਜਪਾ ਦੀ ਵਿਚਾਰਕ ਸੰਸਥਾ ਆਰ. ਐੱਸ. ਐੱਸ. 'ਤੇ ਵੀ ਹਮਲਾਵਰ ਹੁੰਦਿਆਂ ਕਿਹਾ ਕਿ ਮੇਰਾ ਨਾਂਅ ਸਾਵਰਕਰ ਨਹੀਂ ਹੈ, ਨਾਲ ਹੀ ਅੱਗੇ ਜੋੜਦਿਆਂ ਕਿਹਾ ਕਿ ਗਾਂਧੀ ਕਦੇ ਮੁਆਫ਼ੀ ਨਹੀਂ ਮੰਗਦੇ | ਰਾਹੁਲ ਗਾਂਧੀ ਨੇ ਤਕਰੀਬਨ ਅੱਧੇ ਘੰਟੇ ਦੀ ਪ੍ਰੈੱਸ ਕਾਨਫ਼ਰੰਸ 'ਚ ਹੀ ਵਿਰੋਧੀ ਧਿਰ ਦੀ ਇਕਜੁੱਟਤਾ ਅਤੇ ਇਸ ਨੂੰ ਅਸਿੱਧੇ ਤੌਰ 'ਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਨਾਲ ਜੋੜਦਿਆਂ ਕਿਹਾ ਕਿ ਅਸੀਂ (ਵਿਰੋਧੀ ਧਿਰਾਂ) ਸਭ ਮਿਲ ਕੇ ਕੰਮ ਕਰਾਂਗੇ | ਆਪਣੇ ਬਿਆਨਾਂ 'ਚ ਰਾਹੁਲ ਗਾਂਧੀ ਨੇ ਸੰਜਮ ਵਰਤਦਿਆਂ ਕਾਨੂੰਨੀ ਫ਼ੈਸਲੇ 'ਤੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨੀ ਮਾਮਲੇ 'ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ | ਲੰਡਨ 'ਚ ਰਾਹੁਲ ਗਾਂਧੀ ਵਲੋਂ ਦਿੱਤੇ ਵਿਵਾਦਿਤ ਬਿਆਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤ 'ਚ ਲੋਕਤੰਤਰ ਖ਼ਤਮ ਹੋ ਰਿਹਾ ਹੈ, ਤੋਂ ਮੁੜ ਆਪਣੀ ਪ੍ਰੈੱਸ ਕਾਨਫ਼ਰੰਸ ਸ਼ੁਰੂ ਕਰਦਿਆਂ, ਰਾਹੁਲ ਗਾਂਧੀ ਨੇ ਆਪਣੇ ਬਿਆਨਾਂ 'ਤੇ ਸਪੱਸ਼ਟੀਕਰਨ ਦਿੱਤਾ, ਨਾਲ ਹੀ ਭਵਿੱਖ 'ਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਗੱਲਬਾਤ ਕੀਤੀ | ਰਾਹੁਲ ਗਾਂਧੀ ਨੇ ਆਪਣੀ ਸੰਸਦੀ ਮੈਂਬਰਸ਼ਿਪ ਅਯੋਗ ਠਹਿਰਾਉਣ ਨੂੰ ਸਰਕਾਰ ਵਲੋਂ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਡਾਨੀ 'ਤੇ ਉਨ੍ਹਾਂ (ਰਾਹੁਲ ਗਾਂਧੀ) ਦੇ ਅਗਲੇ ਭਾਸ਼ਨ ਤੋਂ ਡਰ ਗਏ ਸਨ | ਇਸ ਲਈ ਪਹਿਲਾਂ ਮੁੱਦੇ ਤੋਂ ਧਿਆਨ ਭਟਕਾਇਆ ਗਿਆ | ਉਸ ਤੋਂ ਬਾਅਦ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ | ਰਾਹੁਲ ਗਾਂਧੀ ਨੇ ਆਪਣੇ ਤੌਰ 'ਤੇ ਮੋਦੀ 'ਸਰਨੇਮ' ਵਾਲੇ ਬਿਆਨ 'ਤੇ ਜਿਸ ਨੂੰ ਭਾਜਪਾ ਵਲੋਂ ਓ.ਬੀ.ਸੀ. ਭਾਈਚਾਰੇ ਦਾ ਅਪਮਾਨ ਕਰਾਰ ਦਿੱਤਾ ਜਾ ਰਿਹਾ ਹੈ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਓ.ਬੀ.ਸੀ. ਦਾ ਮਾਮਲਾ ਨਹੀਂ ਹੈ | ਇਹ ਨਰਿੰਦਰ ਮੋਦੀ ਅਤੇ ਅਡਾਨੀ ਦੇ ਰਿਸ਼ਤੇ ਦਾ ਮਾਮਲਾ ਹੈ | ਅਡਾਨੀ ਦੀਆਂ ਫ਼ਰਜ਼ੀ ਕੰਪਨੀਆਂ 'ਚ 20 ਹਜ਼ਾਰ ਕਰੋੜ ਰੁਪਏ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਤੋਂ ਧਿਆਨ ਭਟਕਾਉਣ ਲਈ ਭਾਜਪਾ ਕਦੇ ਓ.ਬੀ.ਸੀ., ਕਦੇ ਵਿਦੇਸ਼ 'ਚ ਦਿੱਤੇ ਬਿਆਨ ਦੀ ਗੱਲ ਕਰੇਗੀ | ਰਾਹੁਲ ਗਾਂਧੀ ਨੇ ਕਈ ਸਵਾਲਾਂ ਦੇ ਜਵਾਬ 'ਚ ਵੀ ਭਾਜਪਾ ਦੀ ਭਟਕਾਉਣ ਦੀ ਨੀਤੀ ਦਾ ਦਾਅਵਾ ਕੀਤਾ | ਉਨ੍ਹਾਂ 20 ਹਜ਼ਾਰ ਕਰੋੜ ਰੁਪਏ ਨੂੰ ਵੀ ਵਾਰ-ਵਾਰ ਧਿਆਨ 'ਚ ਲਿਆਉਂਦਿਆਂ ਇਹ ਵੀ ਕਿਹਾ ਕਿ ਜੇਕਰ ਇਹ ਸਾਬਿਤ ਹੁੰਦਾ ਹੈ ਕਿ ਇਹ ਪੈਸਾ ਦੋਵਾਂ ਮੁੱਖ ਮੰਤਰੀਆਂ (ਗਹਿਲੋਤ ਅਤੇ ਬਘੇਲ) ਦਾ ਹੈ, ਤਾਂ ਇਨ੍ਹਾਂ ਨੂੰ ਜੇਲ੍ਹ 'ਚ ਪਾਓ ਪਰ ਜਨਤਾ ਦੇ ਦਿਮਾਗ 'ਚ ਇਹ ਸਵਾਲ ਉੱਠਿਆ ਹੈ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇਕ ਭਿ੍ਸ਼ਟ ਆਦਮੀ (ਅਡਾਨੀ) ਨੂੰ ਕਿਉਂ ਬਚਾਅ ਰਿਹਾ ਹੈ |
ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ
ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ ਰਾਹੀਂ ਕਾਂਗਰਸ ਇਸ ਸ਼ਕਤੀ ਪ੍ਰਦਰਸ਼ਨ 'ਚ ਕਾਂਗਰਸ ਸ਼ਾਸਿਤ ਦੋਵੇਂ ਰਾਜਾਂ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਵੀ ਸ਼ਾਮਿਲ ਹੋਏ, ਜਿੱਥੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਰਾਹੁਲ ਗਾਂਧੀ ਨਾਲ ਸਟੇਜ 'ਤੇ ਬੈਠੇ ਨਜ਼ਰ ਆਏ, ਉੱਥੇ ਉਨ੍ਹਾਂ ਦੀ ਭੈਣ ਅਤੇ ਪਾਰਟੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ, ਜੋ ਰਾਹੁਲ ਗਾਂਧੀ ਦੇ ਨਾਲ ਹੀ ਕਾਂਗਰਸ ਹੈੱਡਕੁਆਰਟਰ 'ਚ ਦਾਖ਼ਲ ਹੋਏ ਸਨ, ਦਰਸ਼ਕਾਂ ਦੀ ਲਾਈਨ 'ਚ ਬੈਠੇ ਨਜ਼ਰ ਆਏ |
ਭਾਵੇਂ ਸਥਾਈ ਤੌਰ 'ਤੇ ਅਯੋਗ ਕਰਾਰ ਦੇਣ, ਮੈਂ ਆਪਣਾ ਕੰਮ ਕਰਦਾ ਰਹਾਂਗਾ
ਰਾਹੁਲ ਗਾਂਧੀ ਨੇ ਜਨਤਾ ਨਾਲ ਜੁੜਨ ਨੂੰ ਆਪਣੀ ਤਾਕਤ ਦੱਸਦਿਆਂ ਮੀਡੀਆ ਦੇ ਪੱਖਪਾਤੀ ਹੋਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪਹਿਲਾਂ ਸਿਆਸੀ ਪਾਰਟੀਆਂ (ਵਿਰੋਧੀ ਧਿਰਾਂ) ਨੂੰ ਮੀਡੀਆ ਅਤੇ ਹੋਰਨਾਂ ਸੰਸਥਾਵਾਂ ਦਾ ਸਮਰਥਨ ਮਿਲਦਾ ਸੀ, ਪਰ ਹੁਣ ਵਿਰੋਧੀ ਧਿਰਾਂ ਕੋਲ ਸਿਰਫ਼ ਜਨਤਾ 'ਚ ਜਾਣ ਦਾ ਰਾਹ ਉਪਲਬਧ ਹੈ | ਇਸ ਦੇ ਨਾਲ ਹੀ ਉਨ੍ਹਾਂ ਜਨਤਾ ਨਾਲ ਜੁੜੇ ਅਤੇ ਸਰਕਾਰ ਤੋਂ ਅਣਸੁਖਾਵੇਂ ਸਵਾਲ ਪੁੱਛੇ ਜਾਣ ਦਾ ਬਿਆਨ ਦੁਹਰਾਉਂਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਸਥਾਈ ਤੌਰ 'ਤੇ ਅਯੋਗ ਕਰਾਰ ਦਿੱਤਾ ਜਾਵੇ, ਭਾਵੇਂ ਉਹ ਸੰਸਦ ਦੇ ਅੰਦਰ ਰਹਿਣ ਜਾਂ ਬਾਹਰ ਉਹ ਜਨਤਾ ਦੇ ਮੁੱਦੇ ਉਠਾਉਂਦੇ ਰਹਿਣਗੇ |
ਵਿਰੋਧੀ ਧਿਰਾਂ ਦਾ ਕੀਤਾ ਧੰਨਵਾਦ
ਰਾਹੁਲ ਗਾਂਧੀ ਨੇ ਉਨ੍ਹਾਂ ਦੀ ਹਮਾਇਤ 'ਚ ਆਈਆਂ ਵਿਰੋਧੀ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ | ਰਾਹੁਲ ਗਾਂਧੀ ਦੇ ਬਿਆਨ ਨੂੰ ਵਿਰੋਧੀ ਧਿਰਾਂ ਦੀ ਇਕਜੁੱਟਤਾ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ |
ਜਦੋਂ ਪੱਤਰਕਾਰ 'ਤੇ ਭੜਕੇ ਰਾਹੁਲ
ਪ੍ਰੈ ੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਉਸ ਵੇਲੇ ਇਕ ਪੱਤਰਕਾਰ 'ਤੇ ਭੜਕ ਗਏ ਜਦੋਂ ਉਸ ਨੇ ਰਾਹੁਲ ਦੀ ਅਯੋਗਤਾ ਨੂੰ ਓ. ਬੀ. ਸੀ. ਮੁੱਦੇ ਨਾਲ ਜੋੜਦਿਆਂ ਕਿਹਾ ਕਿ ਜੇਕਰ ਉਹ (ਪੱਤਰਕਾਰ) ਭਾਜਪਾ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਸੀਨੇ 'ਤੇ ਭਾਜਪਾ ਦਾ ਸਿੰਬਲ ਲਾ ਕੇ ਆਓ | ਇਕ ਪੱਤਰਕਾਰ ਹੋਣ ਦੀ ਐਕਟਿੰਗ ਨਾ ਕਰੋ |
ਸਿਰਫ ਰਾਹੁਲ ਗਾਂਧੀ ਨਹੀਂ 32 ਨੇਤਾਵਾਂ ਨੂੰ ਅਯੋਗ ਕਰਾਰ ਦਿੱਤਾ ਹੈ-ਰਵੀ ਸ਼ੰਕਰ ਪ੍ਰਸਾਦ
ਰਾਹੁਲ ਗਾਂਧੀ ਦੇ ਅਯੋਗ ਕਰਾਰ ਦਿੱਤੇ ਜਾਣ ਨੂੰ ਕਾਂਗਰਸ ਨੇਤਾਵਾਂ ਵਲੋਂ ਭਾਜਪਾ ਦੀ ਬਦਲੇ ਦੀ ਸਿਆਸਤ ਕਰਾਰ ਦਿੱਤੇ ਜਾਣ ਦੇ ਪ੍ਰਤੀਕਰਮ 'ਚ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਿਰਫ਼ ਰਾਹੁਲ ਗਾਂਧੀ ਨੂੰ ਹੀ ਅਯੋਗ ਕਰਾਰ ਨਹੀਂ ਦਿੱਤਾ ਗਿਆ, ਸਗੋਂ ਦੇਸ਼ ਭਰ 'ਚੋਂ 32 ਨੇਤਾਵਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ 6 ਭਾਜਪਾ ਨੇਤਾ ਹਨ | ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਦੋਸ਼ ਲਾਉਂਦਿਆਂ ਇਹ ਵੀ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਨੂੰ ਪੀੜਤ ਵਜੋਂ ਪੇਸ਼ ਕਰਨਾ ਚਾਹੁੰਦੀ ਹੈ, ਤਾਂ ਜੋ ਕਰਨਾਟਕ 'ਚ ਉਸ ਨੂੰ ਇਸ ਦਾ ਫਾਇਦਾ ਮਿਲ ਸਕੇ |

ਸ਼ਾਂਤੀ ਲਈ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ-ਕੇਜਰੀਵਾਲ

ਪੰਜਾਬ 'ਚ ਅਮਨ ਭੰਗ ਕਰਨ ਵਾਲੇ ਅਜਿਹੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਜਲੰਧਰ, 25 ਮਾਰਚ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਉਨ੍ਹਾਂ ਦੀ ਪਹਿਲ ਹੈ | ਜਲੰਧਰ ਨੇੜੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵਾਂਗੇ | ਉਨ੍ਹਾਂ ਕਿਹਾ ਕਿ ਕਈ ਵਾਰ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਸਖ਼ਤ ਫ਼ੈਸਲੇ ਲੈਣ ਦੇ ਸਮਰੱਥ ਹੈ | ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਹੁਤ ਸੁਚੱਜੇ ਢੰਗ ਨਾਲ ਸਾਰੇ ਹਾਲਾਤ ਨੂੰ ਸੰਭਾਲਿਆ ਅਤੇ ਬਿਨਾਂ ਕੋਈ ਗੋਲੀ ਚਲਾਏ ਜਾਂ ਖ਼ੂਨ-ਖਰਾਬੇ ਕੀਤੇ ਪੂਰੀ ਸਥਿਤੀ ਨੂੰ ਕਾਬੂ ਹੇਠ ਰੱਖਿਆ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅੱਜ ਉਹ ਡਰ ਕੇ ਭੱਜ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਮਾਹੌਲ ਖ਼ਰਾਬ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ | ਜਦੋਂ 3 ਕਰੋੜ ਪੰਜਾਬੀ ਸਰਕਾਰ ਦੇ ਨਾਲ ਹੋਣਗੇ ਤਾਂ ਕਿਸੇ ਨਸ਼ਾ ਤਸਕਰ ਦੀ ਨਸ਼ੇ ਵੇਚਣ ਦੀ ਹਿੰਮਤ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ, ਕਿਉਂਕਿ ਪੁਰਾਣੀਆਂ ਸਰਕਾਰਾਂ ਵੇਲੇ ਉਨ੍ਹਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਗੈਂਗਸਟਰਾਂ, ਮਾਫੀਆ ਅਤੇ ਅਪਰਾਧੀਆਂ ਨਾਲ ਸੈਟਿੰਗ ਹੁੰਦੀ ਸੀ ਪਰ 'ਆਪ' ਸਰਕਾਰ ਦੀ ਕਿਸੇ ਨਾਲ ਅਜਿਹੀ ਸੈਟਿੰਗ ਨਹੀਂ, ਇਸੇ ਕਰਕੇ ਅੱਜ ਗੈਂਗਸਟਰਾਂ ਅਤੇ ਮਾਫੀਆ 'ਤੇ ਸ਼ਿਕੰਜਾ ਕੱਸਿਆ ਗਿਆ ਹੈ | ਨਸ਼ੇ ਦੇ ਸੌਦਾਗਰਾਂ 'ਤੇ ਉਨ੍ਹਾਂ ਕਿਹਾ ਕਿ ਜਦੋਂ ਤਿੰਨ ਕਰੋੜ ਲੋਕ ਸਰਕਾਰ ਨਾਲ ਹੱਥ ਮਿਲਾ ਲੈਣਗੇ ਤਾਂ ਕੋਈ ਵੀ ਨਸ਼ਾ ਵੇਚਣ ਦੀ ਹਿੰਮਤ ਨਹੀਂ ਕਰੇਗਾ, ਸਾਰੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ 'ਚ ਡੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਸਾਰੇ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ | ਪੰਜਾਬ ਹੌਲੀ-ਹੌਲੀ ਮੁੜ ਲੀਹ 'ਤੇ ਆ ਰਿਹਾ ਹੈ |

ਸਿੱਖ ਰਾਜ ਸਮੇਂ ਦੀਆਂ ਰਿਆਸਤਾਂ ਦੇ ਝੰਡਿਆਂ ਨੂੰ ਖ਼ਾਲਿਸਤਾਨੀ ਝੰਡੇ ਦੱਸਣਾ ਸਾਜਿਸ਼-ਭਾਈ ਲੌਂਗੋਵਾਲ

ਸੰਗਰੂਰ, 25 ਮਾਰਚ (ਸੁਖਵਿੰਦਰ ਸਿੰਘ ਫੁੱਲ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਰਕਾਰੀ ਏਜੰਸੀਆਂ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਹੱਦੋਂ ਪਾਰ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਵੱਖ-ਵੱਖ ਲੋਗੋ ਅਤੇ ਝੰਡੇ ਵਿਖਾ ਕੇ ਇਨ੍ਹਾਂ ਨੂੰ ਖਾਲਿਸਤਾਨੀ ਝੰਡੇ ਅਤੇ ਖਾਲਿਸਤਾਨੀ ਲੋਗੋ ਦੱਸਿਆ ਜਾ ਰਿਹਾ ਹੈ | ਇਥੇ 'ਅਜੀਤ' ਉੱਪ ਦਫਤਰ ਪਹੁੰਚੇ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਖਾਲਿਸਤਾਨੀ ਝੰਡੇ ਨਹੀਂ ਹਨ ਸਗੋਂ ਲਾਹੌਰ ਦੇ ਸ਼ਾਹੀ ਕਿੱਲ੍ਹੇ ਉੱਤੇ 50 ਸਾਲ ਝੂਲਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਝੰਡਾ ਹੈ | ਇਸੇ ਤਰ੍ਹਾਂ ਇਨ੍ਹਾਂ ਏਜੰਸੀਆਂ ਵਲੋਂ ਸਿੱਖ ਰਿਆਸਤ ਫ਼ਰੀਦਕੋਟ ਅਤੇ ਸਿੱਖ ਰਿਆਸਤ ਜੀਂਦ ਦੇ ਝੰਡੇ ਨੂੰ ਖਾਲਿਸਤਾਨੀ ਝੰਡੇ ਵਜੋਂ ਪ੍ਰਚਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੋਝੇ ਹੱਥਕੰਡੇ ਅਪਨਾ ਕੇ ਸਿੱਖ ਕੌਮ ਬਦਨਾਮ ਕਰਨ ਦੀਆਂ ਚਾਲਾਂ ਬੰਦ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਝੰਡਿਆਂ ਦੀ ਜਾਂਚ ਕਰਵਾ ਕੇ ਗ਼ਲਤ ਬਿਆਨੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ ਹੈ |

ਕੁਦਰਤ ਦਾ ਕਹਿਰ-ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਭਾਰੀ ਤਬਾਹੀ

20 ਲੱਖ ਹੈਕਟੇਅਰ ਦੇ ਕਰੀਬ ਫ਼ਸਲ ਚੜ੍ਹੀ ਮੀਂਹ ਦੀ ਭੇਟ
ਜਸਪਾਲ ਸਿੰਘ

ਜਲੰਧਰ, 25 ਮਾਰਚ-ਪਿਛਲੇ ਕੁਝ ਦਿਨਾਂ ਤੋਂ ਪੈ ਰਿਹਾ ਮੀਂਹ ਕਿਸਾਨਾਂ 'ਤੇ ਕਹਿਰ ਬਣ ਕੇ ਵਰਿ੍ਹਆ ਹੈ ਤੇ ਇਸ ਮੀਂਹ ਨੇ ਪੰਜਾਬ 'ਚ ਪੱਕਣ 'ਤੇ ਆਈ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ | ਕਈ ਥਾਂਵਾਂ 'ਤੇ ਹੋਈ ਗੜੇਮਾਰੀ ਨਾਲ ਤਾਂ ਕਣਕ ਦੀ ਫਸਲ ਪੂਰੀ ਤਰ੍ਹਾਂ ਹੀ ਤਬਾਹ ਹੋ ਗਈ ਹੈ | ਮੀਂਹ ਅਤੇ ਗੜੇਮਾਰੀ ਨਾਲ ਨਾ ਕੇਵਲ ਕਣਕ ਦੀ ਫਸਲ ਹੀ ਨੁਕਸਾਨੀ ਗਈ ਹੈ, ਬਲਕਿ ਆਲੂ ਤੇ ਮੱਕੀ ਤੋਂ ਇਲਾਵਾ ਸਬਜ਼ੀਆਂ ਵੀ ਇਸ ਬੇਮੌਸਮੀ ਮੀਂਹ ਤੇ ਗੜੇਮਾਰੀ ਦੀ ਭੇਟ ਚੜ੍ਹ ਗਈਆਂ ਹਨ | ਫਾਜ਼ਿਲਕਾ, ਕਪੂਰਥਲਾ, ਮਾਨਸਾ ਅਤੇ ਸ੍ਰੀ ਮੁਕਤਸਰ ਆਦਿ ਜ਼ਿਲਿ੍ਹਆਂ 'ਚ ਹੋਈ ਭਾਰੀ ਗੜੇਮਾਰੀ ਨਾਲ ਤਾਂ ਕਣਕ ਦੀ ਫਸਲ 50 ਫੀਸਦੀ ਤੋਂ ਵੀ ਵੱਧ ਨੁਕਸਾਨੀ ਗਈ ਹੈ | ਇਸੇ ਤਰ੍ਹਾਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਬਠਿੰਡਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ, ਬਰਨਾਲਾ, ਪਟਿਆਲਾ, ਤਰਨ ਤਾਰਨ ਤੇ ਨਵਾਂਸ਼ਹਿਰ ਸਮੇਤ ਹੋਰਨਾਂ ਜ਼ਿਲਿ੍ਹਆਂ 'ਚ ਵੀ ਮੀਂਹ ਨੇ ਭਾਰੀ ਤਬਾਹੀ ਮਚਾਉਂਦੇ ਹੋਏ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਜ਼ਮੀਨ 'ਤੇ ਵਿਛਾ ਦਿੱਤਾ ਹੈ ਤੇ ਜਿਹੜੀ ਫਸਲ ਜ਼ਮੀਨ 'ਤੇ ਵਿਛ ਗਈ ਹੈ, ਉਸ ਦੇ ਬਚਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ | ਮੀਂਹ ਨਾਲ 20 ਲੱਖ ਹੈਕਟੇਅਰ ਦੇ ਕਰੀਬ ਕਣਕ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ ਤੇ ਇਸ ਦਾ ਅਸਰ ਕਣਕ ਦੇ ਝਾੜ 'ਤੇ ਪੈਣ ਦੀ ਸੰਭਾਵਨਾ ਹੈ | ਮੁੱਢਲੀਆਂ ਰਿਪੋਰਟਾਂ ਮੁਤਾਬਿਕ ਮੀਂਹ ਤੇ ਗੜੇਮਾਰੀ ਨਾਲ ਕਣਕ ਦਾ ਝਾੜ 15 ਤੋਂ 20 ਫੀਸਦੀ ਘੱਟ ਸਕਦਾ ਹੈ | ਨੀਵੇਂ ਖੇਤਾਂ 'ਚ ਪਾਣੀ ਭਰਨ ਨਾਲ ਦਾਣਾ ਕਾਲਾ ਪੈ ਸਕਦਾ ਹੈ ਤੇ ਫਸਲ ਗਲ ਵੀ ਸਕਦੀ ਹੈ | ਗੜੇਮਾਰੀ ਨਾਲ ਕਣਕਾਂ ਦੇ ਛਿੱਟੇ ਹੀ ਝੜ ਗਏ ਹਨ | ਵਿਛੀ ਕਣਕ ਦੀ ਕਟਾਈ ਕੰਬਾਈਨਾਂ ਨਾਲ ਕਰਨ 'ਚ ਮੁਸ਼ਕਿਲ ਆ ਸਕਦੀ ਹੈ ਤੇ ਅਜਿਹੇ 'ਚ ਕਿਸਾਨਾਂ ਨੂੰ ਹੱਥੀਂ ਵਾਢੀ ਕਰਵਾਉਣੀ ਪਵੇਗੀ ਤੇ ਉਨ੍ਹਾਂ 'ਤੇ ਆਰਥਿਕ ਬੋਝ ਹੋਰ ਵਧੇਗਾ | ਇਸੇ ਤਰ੍ਹਾਂ ਗੜਿਆਂ ਨੇ ਹਰੇ ਚਾਰੇ ਅਤੇ ਜਵੀਂ ਤੋਂ ਇਲਾਵਾ ਸਰੋਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ ਤੇ ਇਹ ਫਸਲਾਂ ਵੀ ਜ਼ਮੀਨ 'ਤੇ ਲੰਮੀਆਂ ਪੈ ਗਈਆਂ ਹਨ | ਖਾਸ ਕਰਕੇ ਮਟਰ, ਟਮਾਟਰ ਤੇ ਭਿੰਡੀਆਂ ਆਦਿ ਸਮੇਤ ਹੋਰ ਸਬਜ਼ੀਆਂ ਵੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਮੱਕੀ ਦੀ ਫਸਲ ਵੀ ਪਾਣੀ 'ਚ ਡੁੱਬ ਗਈ ਹੈ ਤੇ ਉਸ ਦੇ ਜੰਮਣ ਦੀ ਸੰਭਾਵਨਾ ਮੱਧਮ ਹੈ | ਇਸੇ ਤਰ੍ਹਾਂ ਆਲੂਆਂ ਦੀ ਪੁਟਾਈ ਦੇ ਕੰਮ ਨੂੰ ਵੀ ਮੀਂਹ ਨੇ ਬ੍ਰੇਕਾਂ ਹੀ ਨਹੀਂ ਲਗਾਈਆਂ, ਬਲਕਿ ਖੇਤਾਂ 'ਚ ਪਾਣੀ ਭਰਨ ਨਾਲ ਆਲੂਆਂ ਦੇ ਗਲਣ ਦੀ ਵੀ ਸੰਭਾਵਨਾ ਹੈ | ਆਲੂਆਂ ਦੀ ਪੁਟਾਈ ਦਾ ਕੰਮ ਅਜੇ 70 ਫੀਸਦੀ ਦੇ ਕਰੀਬ ਹੀ ਨਿੱਬੜ ਸਕਿਆ ਹੈ ਤੇ 50 ਫੀਸਦੀ ਦੇ ਕਰੀਬ ਆਲੂ ਅਜੇ ਕਿਸਾਨਾਂ ਦੇ ਖੇਤਾਂ ਵਿਚ ਹੀ ਪਿਆ, ਜਿਸ ਨੂੰ ਮੀਂਹ ਤੋਂ ਬਚਾਉਣ ਲਈ ਕਿਸਾਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ | ਜਲੰਧਰ ਦੇ ਉੱਘੇ ਕਿਸਾਨ ਨੰਬਰਦਾਰ ਪਿ੍ਤਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਮੀਂਹ ਨਾਲ ਜਿੱਥੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਆਲੂਆਂ ਦੀ ਫਸਲ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਣਕ ਦੇ ਫਸਲ ਦੀ ਗਿਰਦਾਵਰੀ ਦੇ ਆਦੇਸ਼ ਤਾਂ ਦੇ ਦਿੱਤੇ ਗਏ ਹਨ ਪਰ ਆਲੂਆਂ ਅਤੇ ਮੱਕੀ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੁਝ ਨਹੀਂ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕਣਕ ਦੇ ਨਾਲ-ਨਾਲ ਕਿਸਾਨਾਂ ਨੂੰ ਆਲੂ, ਮੱਕੀ ਤੇ ਸਬਜ਼ੀਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇ | ਇਸ ਦੌਰਾਨ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮਹਿਕਮੇ ਕੋਲ ਪੁੱਜੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ ਸੂਬੇ 'ਚ 15 ਲੱਖ ਹੈਕਟੇਅਰ ਰਕਬੇ 'ਚ ਖੜ੍ਹੀ ਕਣਕ ਦੀ ਫਸਲ ਨੂੰ ਮੀਂਹ ਨਾਲ ਭਾਰੀ ਨੁਕਸਾਨ ਪੁੱਜਾ ਹੈ ਤੇ 12 ਤੋਂ 13 ਫੀਸਦੀ ਦੇ ਕਰੀਬ ਕਣਕ ਦੇ ਨੁਕਸਾਨ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਮਾਲਵੇ ਦੇ ਕੁਝ ਖੇਤਰਾਂ ਤੋਂ ਇਲਾਵਾ ਦੁਆਬੇ 'ਚ ਵੀ ਕਈ ਥਾਵਾਂ 'ਤੇ ਕਣਕ ਦੀ ਫਸਲ ਦਾ ਨੁਕਸਾਨ 50 ਫੀਸਦੀ ਤੋਂ ਵੀ ਉੱਪਰ ਹੈ | ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ 'ਚ ਧੁੱਪ ਲੱਗਦੀ ਹੈ ਤਾਂ ਨੁਕਸਾਨ ਕੁਝ ਘੱਟ ਸਕਦਾ ਹੈ | ਦੱਸਣਯੋਗ ਹੈ ਕਿ ਇਸ ਵਾਰ ਸੂਬੇ 'ਚ 34.90 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਗਈ ਹੈ ਤੇ ਅਗਲੇ ਮਹੀਨੇ ਦੇ ਸ਼ੁਰੂ 'ਚ ਕਣਕ ਦੀ ਵਾਢੀ ਸ਼ੁਰੂ ਹੋਣ ਜਾ ਰਹੀ ਹੈ ਪਰ ਹੁਣ ਮੀਂਹ ਨਾਲ ਵਾਢੀ ਦੇ ਕੰਮ 'ਚ ਵੀ ਦੇਰੀ ਹੋਣ ਦੀ ਸੰਭਾਵਨਾ ਹੈ |

ਨੌਕਰੀ ਬਦਲੇ ਜ਼ਮੀਨ ਘੁਟਾਲਾ

ਸੀ.ਬੀ.ਆਈ. ਨੇ ਤੇਜਸਵੀ ਤੋਂ ਅਤੇ ਈ.ਡੀ. ਨੇ ਮੀਸਾ ਤੋਂ ਕੀਤੀ ਪੁੱਛਗਿੱਛ



ਨਵੀਂ ਦਿੱਲੀ, 25 ਮਾਰਚ (ਪੀ. ਟੀ. ਆਈ.)-ਜਾਂਚ ਏਜੰਸੀਆਂ ਵਲੋਂ ਸਨਿਚਰਵਾਰ ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਭੈਣ ਮੀਸਾ ਭਾਰਤੀ ਤੋਂ ਰੇਲਵੇ ਵਿਚ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਪੁੱਛਗਿੱਛ ਕੀਤੀ ਗਈ | ਸੀ.ਬੀ.ਆਈ. ਵਲੋਂ ਤੇਜਸਵੀ ਯਾਦਵ ਤੋਂ ਅੱਠ ਘੰਟੇ ਤੋਂ ਵੱਧ ਸਮੇਂ ਤੱਕ, ਜਦੋਂ ਕਿ ਈ.ਡੀ. ਵਲੋਂ ਮੀਸਾ ਭਾਰਤੀ ਤੋਂ ਛੇ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ | ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਦੋਵਾਂ ਨੇਤਾਵਾਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਵਲੋਂ ਕੀਤੀ ਪੁੱਛਗਿਛ ਸੰਬੰਧੀ ਭਾਜਪਾ ਦੀ ਨਿੰਦਾ ਕਰਦੇ ਹੋਏ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਭਾਜਪਾ ਇਸ ਦੇਸ਼ ਵਿਚੋਂ ਵਿਰੋਧੀ ਧਿਰ ਅਤੇ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ | ਤੇਜਸਵੀ ਸਵੇਰੇ 10.30 ਵਜੇ ਦੇ ਕਰੀਬ ਇਥੇ ਸੀ.ਬੀ.ਆਈ. ਹੈੱਡਕੁਆਰਟਰ ਪਹੁੰਚੇ, ਜਿਥੇ ਉਨ੍ਹਾਂ ਤੋਂ ਰਾਤ 8 ਵਜੇ ਤੱਕ ਪੁੱਛਗਿੱਛ ਕੀਤੀ ਗਈ | ਮੰਨਿਆ ਜਾਂਦਾ ਹੈ ਕਿ ਸੀ.ਬੀ.ਆਈ. ਵਲੋਂ ਤੇਜਸਵੀ ਯਾਦਵ ਤੋਂ ਵਿੱਤੀ ਲੈਣ-ਦੇਣ ਸੰਬੰਧੀ ਪੁੱਛਗਿਛ ਕੀਤੀ ਗਈ, ਜਿਸ ਵਿਚ ਏ.ਬੀ. ਐਕਸਪੋਰਟਸ ਪ੍ਰਾਈਵੇਟ ਲਿਮਟਿਡ ਅਤੇ ਏ.ਕੇ. ਇਨਫੋਸਿਸਟਮ ਪ੍ਰਾਈਵੇਟ ਲਿਮਟਿਡ ਨਾਲ ਉਸ ਦੇ ਕਥਿਤ ਸੰਬੰਧ ਸ਼ਾਮਿਲ ਸਨ | ਮੀਸਾ ਭਾਰਤੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਥੇ ਰੇਲਵੇ 'ਚ ਨੌਕਰੀ ਲਈ ਜ਼ਮੀਨ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ 'ਚ ਪੁੱਛਗਿੱਛ ਕੀਤੀ | ਆਰ.ਜੇ.ਡੀ. ਦੀ ਰਾਜ ਸਭਾ ਮੈਂਬਰ ਸਵੇਰੇ 11 ਵਜੇ ਦੇ ਕਰੀਬ ਕੇਂਦਰੀ ਦਿੱਲੀ ਸਥਿਤ ਏਜੰਸੀ ਦੇ ਦਫ਼ਤਰ ਗਏ ਅਤੇ ਸ਼ਾਮ 7 ਵਜੇ ਦੇ ਕਰੀਬ ਬਾਹਰ ਚਲੀ ਗਈ | ਜਾਣਕਾਰੀ ਅਨੁਸਾਰ ਈ.ਡੀ. ਵਲੋਂ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਉਸ ਦਾ ਬਿਆਨ ਦਰਜ ਕੀਤਾ ਗਿਆ | ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 15 ਮਾਰਚ ਨੂੰ ਇਸੇ ਮਾਮਲੇ ਵਿਚ ਤੇਜਸਵੀ ਯਾਦਵ ਦੇ ਪਿਤਾ ਲਾਲੂ ਪ੍ਰਸਾਦ, ਮਾਂ ਰਾਬੜੀ ਦੇਵੀ, ਭੈਣ ਮੀਸਾ ਭਾਰਤੀ ਅਤੇ ਹੋਰਾਂ ਨੂੰ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਸੀ |


ਬਾਂਦੀਪੋਰਾ 'ਚ 2 ਲਸ਼ਕਰ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 25 ਮਾਰਚ (ਏਜੰਸੀ)-ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਲਸ਼ਕਰ-ਏ-ਤਾਇਬਾ ਦੇ 2 ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਸੁਮਲਰ ਬਾਂਦੀਪੋਰਾ ਵਿਖੇ ਪੁਲਿਸ, ਫੌਜ ਤੇ ਸੀ.ਆਰ.ਪੀ.ਐਫ. ਦੀ ਸਾਂਝੀ ਟੀਮ ਨੇ ਦੋਵਾਂ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ | ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੋਵਾਂ ਨੂੰ ਫਿਸ਼ਰੀਜ਼ ਫਾਰਮ ਨੇੜੇ ਲਗਾਏ ਨਾਕੇ ਦੌਰਾਨ ਗਿ੍ਫ਼ਤਾਰ ਕੀਤਾ ਤੇ ਇਨ੍ਹਾਂ ਤੋਂ ਦੋ ਜ਼ਿੰਦਾ ਚੀਨੀ ਗ੍ਰਨੇਡ ਬਰਾਮਦ ਕੀਤੇ | ਇਨ੍ਹਾਂ ਖਿਲਾਫ ਪੁਲਿਸ ਸਟੇਸ਼ਨ ਬਾਂਦੀਪੋਰਾ ਵਿਖੇ ਯੂ.ਏ.ਪੀ.ਏ. ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |

10 ਸਾਥੀਆਂ ਨੂੰ ਭੇਜਿਆ ਜੇਲ੍ਹ

• ਇਕ 4 ਦਿਨ ਦੇ ਪੁਲਿਸ ਰਿਮਾਂਡ 'ਤੇ • 2 ਸਾਥੀਆਂ ਦੀ ਐੱਚ.ਆਈ.ਵੀ. ਰਿਪੋਰਟ ਆਈ ਪਾਜ਼ੀਟਿਵ

ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ 11 ਸਾਥੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ 10 ਨੂੰ ਨਿਆਂਇਕ ਹਿਰਾਸਤ 'ਚ ਭੇਜਣ ਦਾ ਹੁਕਮ ਸੁਣਾਇਆ ਗਿਆ, ਜਦਕਿ ਥਾਣਾ ਅਜਨਾਲਾ ਵਿਖੇ ਦਰਜ ਮੁਕੱਦਮਾ ਨੰਬਰ 39 'ਚ ਗਿ੍ਫ਼ਤਾਰ ਕੀਤੇ ਇਕ ਵਿਅਕਤੀ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਇਸ ਮੌਕੇ ਪੁਲਿਸ ਵਲੋਂ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਮੀਡੀਆ ਕਰਮੀਆਂ ਨੂੰ ਵੀ ਅਦਾਲਤੀ ਕੰਪਲੈਕਸ ਨਜ਼ਦੀਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਅਜਨਾਲਾ ਮਾਮਲੇ ਦੀ ਪਹਿਲਾਂ ਤੋਂ ਕਾਨੂੰਨੀ ਪੈਰਵਾਈ ਕਰ ਰਹੇ ਐਡਵੋਕੇਟ ਰਿੱਤੂਰਾਜ ਸਿੰਘ ਅਤੇ ਅਕਾਲੀ ਦਲ ਬਾਦਲ ਵਲੋਂ ਇਸ ਕੇਸ ਦੀ ਪੈਰਵਾਈ ਕਰਨ ਲਈ ਬਣਾਈ ਕਾਨੂੰਨੀ ਟੀਮ ਵਿਚ ਸ਼ਾਮਿਲ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਰੋਹਿਤ ਸ਼ਰਮਾ ਅਤੇ ਐਡਵੋਕੇਟ ਬਰਿੰਦਰਜੀਤ ਸਿੰਘ ਬਾਜਵਾ ਅੰਮਿ੍ਤਪਾਲ ਸਿੰਘ ਦੇ ਗਿ੍ਫ਼ਤਾਰ ਸਾਥੀਆਂ ਦੇ ਹੱਕ 'ਚ ਅਦਾਲਤ ਵਿਚ ਪੇਸ਼ ਹੋਏ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਰਿੱਤੂਰਾਜ ਸਿੰਘ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਪੁਲਿਸ ਵਲੋਂ ਥਾਣਾ ਅਜਨਾਲਾ ਵਿਖੇ ਦਰਜ ਮੁਕੱਦਮਾ ਨੰਬਰ 29 ਅਤੇ 39 ਵਿਚ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਗੁਰਵੀਰ ਸਿੰਘ, ਗੁਰਪਾਲ ਸਿੰਘ, ਬਲਜਿੰਦਰ ਸਿੰਘ, ਸਵਰੀਤ ਸਿੰਘ, ਅਮਨਦੀਪ ਸਿੰਘ, ਸ਼ਿਵ ਕੁਮਾਰ ਉਰਫ਼ ਅਜੇਪਾਲ ਸਿੰਘ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਸੁਖਮਨਜੀਤ ਸਿੰਘ ਤੋਂ ਇਲਾਵਾ ਮੁਕੱਦਮਾ ਨੰਬਰ 39 ਵਿਚ ਗਿ੍ਫ਼ਤਾਰ ਕੀਤੇ ਸੁੱਖਪ੍ਰੀਤ ਸਿੰਘ ਉਰਫ਼ ਸੁੱਖ ਪੁੱਤਰ ਮੋਹਨ ਸਿੰਘ ਵਾਸੀ ਮਰੜੀ ਕਲਾਂ (ਮਜੀਠਾ) ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਦਾਲਤ ਵਲੋਂ 10 ਵਿਅਕਤੀਆਂ ਨੂੰ 6 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਹੈ | ਪੁਲਿਸ ਵਲੋਂ ਸੁੱਖਪ੍ਰੀਤ ਸਿੰਘ ਦਾ 6 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਉਸਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ |
2 ਵਿਅਕਤੀ ਆਏ ਐਚ. ਆਈ. ਵੀ. ਪਾਜ਼ੀਟਿਵ
ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਦੇ 11 ਸਾਥੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਅਜਨਾਲਾ ਤੋਂ ਆਈ ਟੀਮ ਵਲੋਂ ਅਦਾਲਤੀ ਕੰਪਲੈਕਸ ਅੰਦਰ ਹੀ ਮੈਡੀਕਲ ਚੈੱਕਅਪ ਕਰਵਾਇਆ ਗਿਆ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2 ਵਿਅਕਤੀਆਂ ਦੀ ਮੈਡੀਕਲ ਜਾਂਚ ਦੌਰਾਨ ਉਨ੍ਹਾਂ ਦੀ ਐੱਚ.ਆਈ.ਵੀ. ਰਿਪੋਰਟ ਪਾਜ਼ੀਟਿਵ ਆਈ ਹੈ |

ਪਪਲਪ੍ਰੀਤ ਨਾਲ ਸੰਬੰਧ ਰੱਖਣ ਵਾਲਾ ਜੋੜਾ ਜੰਮੂ ਤੋਂ ਹਿਰਾਸਤ 'ਚ ਲਿਆ

ਪੰਜਾਬ ਪੁਲਿਸ ਦੇ ਕੀਤਾ ਹਵਾਲੇ ਜੰਮੂ, 25 ਮਾਰਚ (ਪੀ. ਟੀ. ਆਈ.)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਪੁਲਿਸ ਵਲੋਂ ਸਨਿਚਰਵਾਰ ਨੂੰ ਜੰਮੂ ਦੇ ਬਾਹਰੀ ਇਲਾਕੇ ਆਰ.ਐਸ. ਪੁਰਾ ਤੋਂ ਇਕ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ ਨੂੰ ਲੈ ਕੇ ਭਾਰਤ-ਨਿਪਾਲ ਸਰਹੱਦ 'ਤੇ ਸਖ਼ਤ ਚੌਕਸੀ

ਬਰੇਲੀ (ਯੂ.ਪੀ.), 25 ਮਾਰਚ (ਯੂ. ਐਨ. ਆਈ.)-ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.) ਬਰੇਲੀ ਪੀ.ਸੀ. ਮੀਨਾ ਨੇ ਇਥੇ ਦੱਸਿਆ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੀ ਭਾਲ ਲਈ ਪੁਲਿਸ ਭਾਰਤ-ਨਿਪਾਲ ਸਰਹੱਦ 'ਤੇ ਸਖ਼ਤ ਨਿਗਰਾਨੀ ਰੱਖ ਰਹੀ ਹੈ | ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਜੁੜਵਾ ਭੈਣਾਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਬਿਮਾਰ ਮਾਂ ਦੀ ਮੌਤ ਉਪਰੰਤ ਇਕੱਲਿਆਂ ਰਹਿਣ ਦੇ ਡਰ ਕਾਰਨ ਮੌਤ ਨੂੰ ਲਾਇਆ ਗਲੇ ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਪਾਸ਼ ਖੇਤਰ ਲਾਰੈਂਸ ਰੋਡ ਦੀਆਂ ਰਹਿਣ ਵਾਲੀਆਂ 2 ਜੁੜਵਾ ਭੈਣਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਇਨ੍ਹਾਂ ਆਪਣੀ ਮੌਤ ਤੋਂ ਪਹਿਲਾਂ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ ਪੁਲਿਸ ਸਾਹਮਣੇ ਆਤਮ-ਸਮਰਪਣ ਕਰੇ-ਜਥੇਦਾਰ

ਅੰਮਿ੍ਤਸਰ, 25 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਹਾਲਾਤ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਇਕ ਵੱਡਾ ਸਵਾਲ ਹੈ ਕਿ ਏਨੀ ਪੁਲਿਸ ਹੋਣ ਦੇ ਬਾਵਜੂਦ ਵੀ ਅੰਮਿ੍ਤਪਾਲ ਸਿੰਘ ...

ਪੂਰੀ ਖ਼ਬਰ »

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ

ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸਨਿਚਰਵਾਰ ਸਵੇਰੇ ਕਰੀਬ ਸਾਢੇ 9 ਵਜੇ ਹਵਾਈ ਰਸਤੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੁੱਜੇ ਅਤੇ 2 ਘੰਟੇ ਡੇਰੇ ਅੰਦਰ ਸਮਾਂ ਬਿਤਾਇਆ | ਇਸ ਦੌਰਾਨ ਉਨ੍ਹਾਂ ਡੇਰਾ ਬਿਆਸ ਵਿਖੇ 45 ਮਿੰਟ ਤੱਕ ...

ਪੂਰੀ ਖ਼ਬਰ »

ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਝੋਰੜਾਂ ਵਿਖੇ ਨਗਰ ਕੀਰਤਨ ਸਜਾਇਆ

ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ ਜਗਰਾਉਂ/ਹਠੂਰ, 25 ਮਾਰਚ-ਗੁਰਦੁਆਰਾ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਚੱਲ ਰਹੇ 26 ਰੋਜ਼ਾ ਸਮਾਗਮਾਂ ...

ਪੂਰੀ ਖ਼ਬਰ »

ਕਰਨਾਟਕ 'ਚ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ

ਮੋਦੀ ਦੇ ਕਾਫ਼ਲੇ ਵੱਲ ਭੱਜਣ ਦੀ ਕੋਸ਼ਿਸ਼ ਕਰਨਾ ਵਾਲਾ ਕਾਬੂ

ਦਾਵਨਗੇਰੇ (ਕਰਨਾਟਕ), 25 ਮਾਰਚ (ਪੀ. ਟੀ. ਆਈ.)-ਕਰਨਾਟਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ | ਇਥੇ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਕਾਫਲੇ ਵੱਲ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸੁਰੱਖਿਆ ਕਰਮਚਾਰੀਆਂ ਵਲੋਂ ਕਾਬੂ ...

ਪੂਰੀ ਖ਼ਬਰ »

ਕੈਨੇਡਾ ਪੰਜਾਬ ਦੇ ਘਟਨਾਕ੍ਰਮ ਨੂੰ ਨੇੜਿਓਾ ਦੇਖ ਰਿਹਾ-ਵਿਦੇਸ਼ ਮੰਤਰੀ

ਟੋਰਾਂਟੋ, 25 ਮਾਰਚ (ਪੀ. ਟੀ. ਆਈ.)-ਭਾਈ ਅੰਮਿ੍ਤਪਾਲ ਸਿੰਘ ਵਿਰੁੱਧ ਪੰਜਾਬ ਪੁਲਿਸ ਦੀ ਕਾਰਵਾਈ ਦੌਰਾਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਕਿਹਾ ਹੈ ਕਿ ਕੈਨੇਡਾ ਪੰਜਾਬ 'ਚ ਵਾਪਰੀਆਂ ਘਟਨਾਵਾਂ ਨੂੰ ਬਹੁਤ ਨੇੜਿਓਾ ਦੇਖ ਰਿਹਾ ਹੈ ਅਤੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ...

ਪੂਰੀ ਖ਼ਬਰ »

ਕਾਂਗਰਸ ਅੱਜ ਦੇਸ਼ ਭਰ 'ਚ ਇਕ ਦਿਨ ਦਾ ਸੱਤਿਆਗ੍ਰਹਿ ਕਰੇਗੀ

ਨਵੀਂ ਦਿੱਲੀ, 25 ਮਾਰਚ (ਪੀ. ਟੀ. ਆਈ.)-ਕਾਂਗਰਸ ਵਲੋਂ ਰਾਹੁਲ ਗਾਂਧੀ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਉਨ੍ਹਾਂ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਐਤਵਾਰ ਨੂੰ ਸਾਰੇ ਰਾਜਾਂ ਦੇ ਗਾਂਧੀ ਦੇ ਬੁੱਤਾਂ ਦੇ ਸਾਹਮਣੇ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਚ ਇਕ ...

ਪੂਰੀ ਖ਼ਬਰ »

ਸਪੀਕਰ ਨੇ ਬੋਲਣ ਨਹੀਂ ਦਿੱਤਾ

ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ 'ਚ ਸਪੀਕਰ ਓਮ ਬਿਰਲਾ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸਦਨ 'ਚ ਲੋਕਤੰਤਰ 'ਤੇ ਦਿੱਤੇ ਉਨ੍ਹਾਂ ਦੇ ਭਾਸ਼ਨ 'ਤੇ ਭਾਜਪਾ ਨੇਤਾਵਾਂ ਵਲੋਂ ਲਾਏ ਇਲਜ਼ਾਮਾਂ 'ਤੇ ਸਪੀਕਰ ਨੇ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ | ਰਾਹੁਲ ਗਾਂਧੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX