ਅੰਮਿ੍ਤਸਰ, 25 ਮਾਰਚ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼ ਦੇ ਅੰਮਿ੍ਤਸਰ-2 ਡੀਪੂ ਵਿਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਮੀਂਹ ਦਾ ਪਾਣੀ ਭਰ ਗਿਆ ਹੈ | ਅਜਿਹੇ ਵਿਚ ਜਿੱਥੇ ਵਰਕਸ਼ਾਪ ਅੰਦਰ ਕੰਮ ਕਰਦੇ ਸਟਾਫ਼ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਥੇ ਭਿਆਨਕ ਬਿਮਾਰੀਆਂ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ | ਅੰਮਿ੍ਤਸਰ 'ਚ ਬੀਤੇ ਦਿਨ ਤੇਜ਼ ਮੀਂਹ ਤੋਂ ਬਾਅਦ ਅੰਮਿ੍ਤਸਰ-2 ਡੀਪੂ ਦੇ ਮੁੱਖ ਗੇਟ 'ਤੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ | ਸਿੱਟੇ ਵਜੋਂ ਅਧਿਕਾਰੀਆਂ/ਕਰਮਚਾਰੀਆਂ ਅਤੇ ਡਰਾਈਵਰ-ਕੰਡਕਟਰਾਂ ਨੂੰ ਉਸੇ ਪਾਣੀ ਦੇ ਵਿਚੋਂ ਦੀ ਹੋ ਕੇ ਅੰਦਰ ਦਾਖਲ ਹੋਣਾ ਪੈ ਰਿਹਾ ਹੈ | ਹੁਣ ਤੱਕ ਕਈ ਮੁਲਾਜ਼ਮ ਪਾਣੀ ਵਿਚ ਟੋਇਆਂ ਦਾ ਪਤਾ ਨਾ ਚੱਲਣ ਕਰਕੇ ਲੱਤਾਂ-ਬਾਹਾਂ ਤੁੜਵਾ ਬੈਠੇ ਹਨ | ਦੂਜੇ ਪਾਸੇ ਮੀਂਹ ਦੇ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਫੈਲਣ ਦੀ ਚਿੰਤਾ ਵੀ ਸਤਾਉਣ ਲੱਗ ਪਈ ਹੈ | ਅੰਮਿ੍ਤਸਰ-1 ਤੇ ਅੰਮਿ੍ਤਸਰ-2 ਡੀਪੂ ਦੇ ਆਗੂ ਕਈ ਵਾਰ ਜਨਰਲ ਮੈਨੇਜਰਾਂ ਨੂੰ ਮੰਗ ਪੱਤਰ ਸੌਂਪ ਕੇ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀਆਂ ਗੁਜ਼ਾਰਿਸ਼ਾਂ ਕਰ ਚੁੱਕੇ ਹਨ, ਪਰ ਹਾਲੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੈ | ਪ੍ਰਸ਼ਾਸਨ ਕੋਲੋਂ ਜਦੋਂ ਵੀ ਇਸ ਬਾਰੇ ਪੁੱਛਿਆ ਜਾਵੇ ਅੱਗਿਓਾ ਘੜਿਆ ਘੜਾਇਆ ਜਵਾਬ ਸੁਣਨ ਨੂੰ ਮਿਲਦਾ ਹੈ ਕਿ ਪ੍ਰਪੋਜ਼ਲ ਤਿਆਰ ਕਰਕੇ ਭੇਜਿਆ ਗਿਆ ਹੈ | ਸਰਕਾਰ ਵਲੋਂ ਫ਼ੰਡ ਮੁਹੱਈਆ ਹੰੁਦਿਆਂ ਸਾਰ ਇਸ ਸਮੱਸਿਆ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ |
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਸ਼ਹਿਰ 'ਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਚਲਾਉਣ ਲਈ ਸ਼ੁਰੂ ਕੀਤੀ ਵਿਸੇਸ਼ ਮੁਹਿੰਮ ਤਹਿਤ ਨਾਜਾਇਜ਼ ਕਬਜ਼ਿਆਂ ਵਿਰੁੱਧ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਅੱਜ ਇਸੇ ਤਹਿਤ ਹੀ ਸ੍ਰੀਮਤੀ ਅਮਨਦੀਪ ਕੌਰ ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਪਸ਼ੂ ਪਾਲਣ ਵਿਭਾਗ ਵਲੋਂ ਨਵੇਂ ਵੈਟਰਨਰੀ ਅਫਸਰ ਨਿਯੁਕਤ ਕੀਤੇ ਗਏ ਹਨ ਜਿਸ ਕਾਰਨ ਹੁਣ ਪਸ਼ੂਆਂ ਦੇ ਇਲਾਜ਼ ਦੀ ਕੋਈ ਥੋੜ ਨਹੀਂ ਰਹੇਗੀ ਅਤੇ ਪਸ਼ੂਆਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਵੀ ਮਿਲਣਗੀਆਂ | ਇਹ ...
ਅੰਮਿ੍ਤਸਰ, 25 ਮਾਰਚ (ਗਗਨਦੀਪ ਸ਼ਰਮਾ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਜਲੰਧਰ ਨੇੜੇ ਕਿਸੇ ਸਰਕਾਰੀ ਪ੍ਰੋਗਰਾਮ ਵਾਸਤੇ ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੀਆਂ ਕਰੀਬ 500 ਸਰਕਾਰੀ ਬੱਸਾਂ ਵਰਤੀਆਂ ਗਈਆਂ | ਜੋ ਸਰਕਾਰੀ ਬੱਸਾਂ ਚੱਲ ਰਹੀਆਂ ਸਨ, ਉਨ੍ਹਾਂ ਵਿਚ ...
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪਾਸਪੋਰਟ ਦੀ ਵੱਡੀ ਮੰਗ ਨੂੰ ਦੇਖਦਿਆਂ ਵਿਦੇਸ਼ ਮੰਤਰਾਲੇ ਵਲੋਂ ਦੇਸ਼ ਭਰ 'ਚ ਪਾਸਪੋਰਟ ਸੇਵਾ ਕੇਂਦਰ ਤੇ ਡਾਕਖਾਨਾ ਪਾਸਪੋਰਟ ਸੇਵਾ ਕੇਂਦਰਾਂ 'ਚ ਛੁੱਟੀ ਵਾਲੇ ਦਿਨ ਵੀ ਵਿਸ਼ੇਸ਼ ਅਪੁਆਇੰਟਮੈਂਟ ਲਈ ਪਾਸਪੋਰਟ ਮੇਲੇ ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਰਾਸ਼ਟਰੀ ਯੂਥ ਭਗਤ ਸੰਗਠਨ ਦੇ ਪ੍ਰਧਾਨ ਵਿਕਰਮ ਭਗਤ ਵਲੋਂ ਅੰਮਿ੍ਤਸਰ 'ਚ ਔਰਤ ਵਿੰਗ ਲਈ ਵਕੀਲ ਕੁਮਾਰੀ ਕਾਜਲ ਭਗਤ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸੁਰਿੰਦਰ ਪਾਲ ਭਗਤ ਵਰਕਿੰਗ ਕਮੇਟੀ ਪ੍ਰਧਾਨ ਤੇ ਜ਼ਿਲ੍ਹਾ ...
ਛੇਹਰਟਾ, 25 ਮਾਰਚ (ਪੱਤਰ ਪ੍ਰੇਰਕ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਤਸਕਰਾਂ ਦੇ ਵਿਰੁੱਧ ਵਿੱਢੀ ਗਈ ਸਪੈਸ਼ਲ ਮੁਹਿਮ ਤਹਿਤ ਸ਼੍ਰੀ ਪ੍ਰਭਜੋਤ ਸਿੰਘ ਏ.ਡੀ.ਸੀ.ਪੀ. ਸਿਟੀ -2 ਤੇ ਸ਼੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ. ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਸ਼ਹਿਰ 'ਚ ਹੋ ਰਹੀਆਂ ਲੁੱਟਾਂ ਖੋਹਾਂ ਤਹਿਤ ਹੋਟਲ ਦੇ ਇਕ ਵੇਟਰ ਪਾਸੋਂ ਲੁਟੇਰਿਆਂ ਨੇ ਦਾਤਰ ਮਾਰ ਕੇ ਉਸ ਵੇਲੇ 4 ਹਜ਼ਾਰ ਰੁਪਏ ਲੁੱਟ ਲਏ ਜਦੋਂ ਕਿ ਉਹ ਆਪਣੇ ਘਰ ਪਰਤ ਰਿਹਾ ਸੀ | ਇਸ ਘਟਨਾ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਇੰਦਰ ...
ਵੇਰਕਾ, 25 ਮਾਰਚ (ਪਰਮਜੀਤ ਸਿੰਘ ਬੱਗਾ)-ਵਿਧਾਨ ਹਲਕਾ ਪੂਰਬੀ 'ਚੋਂ ਅੱਜ ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਖੱਬੇ ਪੱਖੀ ਪਾਰਟੀ ਨਾਲ ਸੰਬੰਧਿਤ ਸਾਬਕਾ ਕੌਂਸਲਰ ਬੀਬੀ ਪ੍ਰਵੇਸ਼ ਰਾਣੀ ਨੇ ਆਪਣੇ ਸਮਰਥਕਾਂ ਸਮੇਤ ਉਕਤ ਲਿਬਰੇਸ਼ਨ ...
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੀ. ਏ. ਵੀ. ਕਾਲਜ ਵਿਚ ਸਵੱਛ ਭਾਰਤ ਮੁਹਿੰਮ ਦਾ ਸੁਨੇਹਾ ਦਿੰਦਿਆਂ ਇੱਕ ਜ਼ਿਲ੍ਹਾ ...
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਪ੍ਰਦਰਸ਼ਨ ਕਲਾ ਅਤੇ ਮਨੋਰੰਜਨ ਕੰਪਨੀ ਟੀਮ ਵਰਕ ਆਰਟਸ ਵਲੋਂ ਸ਼ੁਰੂ ਕੀਤੇ ਗਏ ਤਿੰਨ ਰੋਜ਼ਾ ਸਲੀਪਵੈਲ ਪ੍ਰੈਜ਼ੇਂਟਸ ਦ ਸੇਕਰਡ ਅੰਮਿ੍ਤਸਰ ਫੈਸਟੀਵਲ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਹੋ ਚੱੁਕੀ ਹੈ | ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਪਿਛਲੇ 7 ਸਾਲਾਂ ਤੋਂ ਡਿਸਕ ਦਾ ਮਣਕਾ ਖਿਸਕਣ ਕਾਰਨ ਲੱਕ ਅਤੇ ਲੱਤ ਦਰਦ ਦੀ ਸਮੱਸਿਆ ਨਾਲ ਜੂਝ ਰਹੀ ਇਕ ਔਰਤ ਨੂੰ ਨਿਊਰੋ ਫਿਜ਼ੀਓਥੈਰੇਪੀ ਦੇ ਇਲਾਜ਼ ਨਾਲ ਰਾਹਤ ਮਿਲੀ ਹੈ ਅਤੇ ਇਕ ਮਹੀਨੇ ਦੇ ਇਲਾਜ਼ ਉਪਰੰਤ ਹੀ ਇਹ ਔਰਤ ਤੰਦਰੁਸਤ ਹੋ ...
ਅੰਮਿ੍ਤਸਰ, 25 ਮਾਰਚ (ਜਸਵੰਤ ਸਿੰਘ ਜੱਸ)-ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਸ਼ੱੁੱਭ ਕਰਮਨ ਤੇ ਕਬਹੁੂੰ ਨਾ ਟਰੋਂ ਮਿਸ਼ਨ ਵਲੋਂ ਕੱਲ੍ਹ 26 ਮਾਰਚ ਨੂੰ ਕਲਗੀਧਰ ਆਡੀਟੋਰੀਅਮ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਚਾਰ ਗੋਸ਼ਟੀ ...
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਦੇ ਅਨਿਕੇਤ ਨਿਸ਼ਚਲ ਨੇ ਬੀ. ਵਾਕ. ਵੈੱਬ ਡਿਜ਼ਾਈਨ (5ਵੇਂ ਸਮੈਸਟਰ) ਵਿਚ 400 ਵਿਚੋਂ 332 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ | ਕਾਲਜ ਪਹੁੰਚਣ 'ਤੇ ਅਨਿਕੇਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ...
ਮਾਨਾਂਵਾਲਾ, 25 ਮਾਰਚ (ਗੁਰਦੀਪ ਸਿੰਘ ਨਾਗੀ)-ਦੇਸ਼ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਮੀਤ ਸਿੰਘ ਦੀ ਯੋਗ ਅਗਵਾਈ ...
ਅੰਮਿ੍ਤਸਰ, 25 ਮਾਰਚ (ਜਸਵੰਤ ਸਿੰਘ ਜੱਸ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਵਲੋਂ ਹਾਲ ਹੀ ਵਿਚ ਕੌਮੀ ਸੁਰੱਖਿਆ ਐਕਟ ਅਤੇ ਹੋਰ ਧਾਰਾਵਾਂ ਲਾ ਕੇ ਜੇਲ੍ਹਾਂ ਵਿਚ ਸੁੱਟੇ ਗਏ ਸਿੱਖ ਨੌਜਵਾਨਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ ...
ਰਾਜਾਸਾਂਸੀ, 25 ਮਾਰਚ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਅਪੋਲੋ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਇੰਦਰਪਾਲ ਸਿੰਘ ਲਾਲੀ ਵਲੋਂ ਕੀਤਾ ਗਿਆ | ਕੌਂਸਲਰ ਹਰਜੀਤ ...
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਅੰਮਿ੍ਤਸਰ ਵਿਖੇ 64ਵਾਂ ਤੇ 65ਵਾਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ 2019-21 ਅਤੇ 2022-23 ਸੈਸ਼ਨ ਦੀਆਂ ਐਮ. ਐਡ., ਬੀ. ਐਡ., ਡੀ. ਐਲ. ਐਡ. ਦੀਆਂ ਲਗਭਗ 300 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ...
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਚੇਤ ਨਰਾਤਿਆਂ ਦੌਰਾਨ ਮੰਦਰਾਂ 'ਚ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ | ਨਰਾਤਿਆਂ ਦੇ ਅੱਜ ਚੌਥੇ ਦਿਨ ਸ਼ਹਿਰ ਦੇ ਮੰਦਰਾਂ 'ਚ ਸ਼ਰਧਾਲੁੂਆਂ ਨੇ ਸ਼ਰਧਾ ਭਾਵਨਾ ਨਾਲ ਭਗਵਤੀ ਦੇ ਰੂਪ ਦੀ ਪੂਜਾ ਕੀਤੀ ਅਤੇ ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਇਕ ਕਾਰੋਬਾਰੀ ਵਿਅਕਤੀ ਤੇ ਉਸਦੀ ਪਤਨੀ ਵਲੋਂ ਬੈਂਕ ਦੇ ਲਾਕਰ 'ਚ ਰੱਖੇ ਸੋਨੇ ਦੇ ਗਹਿਣੇ ਹੀ ਚੋਰੀ ਹੋ ਗਏ ਹਨ ਜਦੋਂ ਕਿ ਇਸ ਚੋਰੀ ਬਾਰੇ ਬੈਂਕ ਦੇ ਮੈਨੇਜ਼ਰ ਅਤੇ ਲਾਕਰ ਇੰਚਾਰਜ਼ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ | ਪੁਲਿਸ ਵਲੋਂ ...
ਅੰਮਿ੍ਤਸਰ 25 ਮਾਰਚ (ਰੇਸ਼ਮ ਸਿੰਘ)- ਉੱਪਲ ਨਿਊਰੋ ਹਸਪਤਾਲ ਅਤੇ ਮਲਟੀ ਸਪੈਸ਼ਲਿਟੀ ਸੈਂਟਰ ਰਾਣੀ ਕਾ ਬਾਗ ਸਥਿਤ ਮਲਟੀ ਸਪੈਸ਼ਲਿਟੀ ਸੈਂਟਰ ਵਿਖੇ ਸ਼ੂਗਰ ਕਾਰਨ ਪੈਰਾਂ ਦੇ ਜ਼ਖਮਾਂ ਲਈ ਮੁਫਤ ਓ.ਪੀ.ਡੀ 27 ਮਾਰਚ ਸੋਮਵਾਰ ਨੂੰ 2 ਅਪ੍ਰੈਲ ਤੱਕ ਸ਼ਾਮ 4 ਵਜੇ ਤੋਂ 6 ਵਜੇ ਤੱਕ ...
ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਪੰਜਾਬ ਨਾਟਸ਼ਾਲਾ ਦੇ ਸਿਲਵਰ ਜੁਬਲੀ ਫੈਸਟੀਵਲ ਦੇ ਅੱਠਵੇਂ ਦਿਨ ਸ਼ੁੱਕਰਵਾਰ ਨੂੰ ਨਾਟਸ਼ਾਲਾ ਦੀ ਸਟੇਜ 'ਤੇ ਨਾਟਕ 'ਅਦਾਕਾਰ' ਦਾ ਮੰਚਨ ਕੀਤਾ ਗਿਆ | ਨਾਟਕ ਦਾ ਮੰਚਨ ਮੰਚ ਰੰਗਮੰਚ ਦੀ ਟੀਮ ਵਲੋਂ ਅਤੇ ਕੇਵਲ ਧਾਲੀਵਾਲ ਦੇ ...
ਅੰਮਿ੍ਤਸਰ, 25 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਇਰੋਕਸ-ਸਾਇੰਸ ਕਲੱਬ ਵਲੋਂ ਉਪ ਕੁਲਪਤੀ ਪ੍ਰੋ: (ਡਾ) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ...
ਅੰਮਿ੍ਤਸਰ, 25 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਨ ਸੰਚਾਰ ਵਿਭਾਗ ਵਲੋਂ ਮੀਡੀਆ ਦੇ ਮੌਜੂਦਾ ਪਹਿਲੂਆਂ 'ਤੇ ਸੈਮੀਨਾਰ ਅਤੇ ਫੋਟੋਗ੍ਰਾਫੀ 'ਤੇ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ 'ਚ ਕੀਤਾ ਗਿਆ ...
ਅੰਮਿ੍ਤਸਰ, 25 ਮਾਰਚ (ਜੱਸ)-ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਨ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਕਾਲਜ ਦੇ ਡਾਇਰੈਕਟਰ-ਕਮ-ਪਿੰ੍ਰਸੀਪਲ ਪ੍ਰੋ: (ਡਾ.) ਜਸਪਾਲ ਸਿੰਘ, ਮੁੱਖ ਮਹਿਮਾਨ ਖਾਲਸਾ ਕਾਲਜ ਦੇ ਫਾਈਨ-ਆਰਟਸ ...
ਗੱਗੋਮਾਹਲ/ਰਮਦਾਸ, 25 ਮਾਰਚ (ਬਲਵਿੰਦਰ ਸਿੰਘ ਸੰਧੂ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਦੌਰਾਨ ਹਰਪਾਲ ਸਿੰਘ ਸੈਕਟਰੀ ਬਹੁ-ਮੰਤਵੀ ਸਹਿਕਾਰੀ ਸਭਾ ਥੋਬਾ ਨੂੰ ਜ਼ਿਲ੍ਹਾ ਪ੍ਰਧਾਨ, ...
ਰਾਮ ਤੀਰਥ, 25 ਮਾਰਚ (ਧਰਵਿੰਦਰ ਸਿੰਘ ਔਲਖ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਜ਼ਿਲ੍ਹਾ ਅੰਮਿ੍ਤਸਰ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ, ਜ਼ਿਲ੍ਹਾ ਆਗੂ ਜਗਜੀਤ ਸਿੰਘ ਕੋਹਾਲੀ, ਡਾ.ਬਚਿੱਤਰ ਸਿੰਘ ...
ਮੱਤੇਵਾਲ, 25 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਸਰਪੰਚ ਪ੍ਰੇਮ ਸਿੰਘ ਬਾਠ ਪਿੰਡ ਤਰਫਾਨ ਦੇ ਛੋਟਾ ਭਰਾ ਬਚਿੱਤਰ ਸਿੰਘ ਬਾਠ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ | ਜਿਸ ਤੇ ...
ਚੇਤਨਪੁਰਾ, 25 ਮਾਰਚ (ਮਹਾਂਬੀਰ ਸਿੰਘ ਗਿੱਲ)-ਪਿੰਡ ਵਿਛੋਆ ਵਿਖੇ ਯਮਲਾ ਜੱਟ ਸੱਭਿਆਚਾਰਕ ਕਲੱਬ ਵਲੋਂ ਤੂੰਬੀ ਦੇ ਸਮਰਾਟ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ 'ਚ 31ਵਾਂ ਸਾਲਾਨਾ ਯਾਦਗਾਰੀ ਮੇਲਾ 26 ਮਾਰਚ ਨੂੰ ਕਲੱਬ ਦੇ ਪ੍ਰਧਾਨ ਗੁਰਨੇਕ ਸਿੰਘ ਰਾਏ ਯੂ. ਕੇ., ਮੋਟਰ ਜੰਗ ...
ਸਠਿਆਲਾ, 25 ਮਾਰਚ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ.ਏ. ਸਮੈਸਟਰ ਪਹਿਲੇ ਦੇ ਐਲਾਨੇ ਗਏ ਨਤੀਜੇ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਬਾਰੇ ਕਾਲਜ ਦੇ ਓ.ਐੱਸ.ਡੀ. ਡਾ. ਤੇਜਿੰਦਰ ਕੌਰ ਸ਼ਾਹੀ ਨੇ ...
ਜੈਂਤੀਪੁਰ, 25 ਮਾਰਚ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਮੁੱਗੋਸੋਹੀ ਵਿਖੇ ਸਥਿਤ ਰੇਲਵੇ ਫਾਟਕ ਉੱਪਰ ਪੁਲਿਸ ਵਲੋਂ ਲਗਾਏ ਨਾਕੇ ਦੌਰਾਨ 2 ਮੋਟਰਸਾਈਕਲ ਸਵਾਰ ਵਿਅਕਤੀਆ ਨੂੰ ਸ਼ੱਕ ਪੈਣ 'ਤੇ ਉਨ੍ਹਾਂ ਦੀ ਤਲਾਸ਼ੀ ਕੀਤੀ ਤਾਂ ਉਨ੍ਹਾਂ ...
ਅਟਾਰੀ, 25 ਮਾਰਚ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਇੰਟੀਗ੍ਰੇਟੇਡ ਚੈੱਕ ਪੋਸਟ ਅਟਾਰੀ ਵਿਖੇ ਤਾਇਨਾਤ ਬੀ.ਐੱਸ.ਐੱਫ. ਦੀ 168 ਬਟਾਲੀਅਨ ਵਲੋਂ ਕਸਬਾ ਅਟਾਰੀ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸਿਵਕ ਐਕਸ਼ਨ ਪ੍ਰੋਗਰਾਮ ਤਹਿਤ ...
ਅੰਮਿ੍ਤਸਰ, 25 ਮਾਰਚ (ਜੱਸ)-ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਹਫਤਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ 26 ਮਾਰਚ ਦਾ ਹਫਤਾਵਾਰੀ ਸਮਾਗਮ ਭਾਈ ਜਗਦੀਸ਼ ਸਿੰਘ ਦੇ ਗ੍ਰਹਿ, ਗਲੀ ਬਾਰਦਾਨੇ ਵਾਲੀ ਸਾਹਮਣੇ ਡੇਰਾ ਸੰਤ ਭੂਰੀ ਵਾਲੇ ਤਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX