ਤਾਜਾ ਖ਼ਬਰਾਂ


ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  8 minutes ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  13 minutes ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  51 minutes ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  1 minute ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਬੀ.ਐਸ.ਐਫ਼. ਵਲੋਂ ਨਸ਼ੀਲੇ ਪਦਾਰਥਾਂ ਦੇ ਖ਼ੇਪ ਲਿਜਾ ਰਿਹਾ ਡ੍ਰੋਨ ਢੇਰ
. . .  about 1 hour ago
ਅੰਮ੍ਰਿਤਸਰ, 29 ਮਈ- ਬੀ.ਐਸ.ਐਫ਼. ਦੇ ਡੀ.ਆਈ.ਜੀ. ਸੰਜੇ ਗੌੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 27-28 ਮਈ ਦੀ ਦਰਮਿਆਨੀ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਜਵਾਨਾਂ ਨੇ ਪਿੰਡ ਧਨੋਏ.....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 1 hour ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 1 hour ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 1 hour ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਚੇਤ ਸੰਮਤ 555

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਹੱਕ 'ਚ ਪ੍ਰਦਰਸ਼ਨ ਕਰਦਿਆਂ ਰੋਕੀ ਸ਼ਤਾਬਦੀ ਰੇਲ • ਸੜਕ ਤੋਂ ਲੈ ਕੇ ਸੰਸਦ ਤੱਕ ਰਾਹੁਲ ਗਾਂਧੀ ਦੇ ਹੱਕ 'ਚ ਲੜਾਂਗੇ ਲੜਾਈ-ਕਾਂਗਰਸ

ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀਮਾਮਲੇ 'ਚ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿੱਥੇ ਦੇਸ਼ ਭਰ ਵਿਚ ਕਾਂਗਰਸ ਵਰਕਰ ਅਤੇ ਆਗੂ ਆਪਣੇ ਨੇਤਾ ਦੇ ਹੱਕ 'ਚ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ ਓਥੇ ਅੱਜ ਚੰਡੀਗੜ੍ਹ ਯੂਥ ਕਾਂਗਰਸੀਆਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਸ਼ਤਾਬਦੀ ਟਰੇਨ ਰੋਕ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਹਾਲਾਂਕਿ ਉਨ੍ਹਾਂ ਨੂੰ 5-7 ਮਿੰਟ ਦੇ ਅੰਦਰ ਹੀ ਰੇਲਵੇ ਟਰੈਕ ਤੋਂ ਹਟਾ ਦਿੱਤਾ ਗਿਆ | ਜੀ.ਆਰ.ਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਰੇਲ ਗੱਡੀ ਦੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ 15 ਮਿੰਟ ਪਹਿਲਾਂ ਇੱਥੇ ਕਾਂਗਰਸੀ ਇਕੱਠੇ ਹੋਏ ਅਤੇ ਰੇਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ 5 ਮਿੰਟਾਂ ਵਿਚ ਹੀ ਇੱਥੋਂ ਹਟਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸ਼ਤਾਬਦੀ ਦੇ ਜ਼ਿਆਦਾ ਦੇਰ ਰੁਕਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਜਿਸ ਦੇ ਕਰਕੇਤੁਰੰਤ ਕਾਰਵਾਈ ਕੀਤੀ ਗਈ | ਚੰਡੀਗੜ੍ਹ ਯੂਥ ਕਾਂਗਰਸ ਦੇ ਮੁਖੀ ਮਨੋਜ ਲੁਬਾਣਾ ਦੀ ਅਗਵਾਈ ਵਿਚ ਕਾਂਗਰਸ ਵਰਕਰ ਸ਼ਤਾਬਦੀ ਅੱਗੇ ਪ੍ਰਦਰਸ਼ਨਕਰ ਰਹੇ ਸਨ ਅਤੇ ਉਨ੍ਹਾਂ ਰਾਹੁਲ ਗਾਂਧੀ ਖ਼ਿਲਾਫ਼ਕੀਤੀ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ | ਲੁਬਾਣਾ ਨੇ ਕਿਹਾ ਕਿ ਜੋ ਵੀ ਨਰਿੰਦਰ ਮੋਦੀ ਖ਼ਿਲਾਫ਼ਆਵਾਜ਼ ਉਠਾ ਰਿਹਾ ਹੈ, ਉਸ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਈ ਸਾਲਾਂ ਤੋਂ ਮੋਦੀ ਖ਼ਿਲਾਫ਼ਆਵਾਜ਼ ਉਠਾ ਰਹੇ ਹਨ ਅਤੇ ਹੁਣ ਜਦੋਂ ਮੋਦੀ ਦੇ ਦੋਸਤ ਅਡਾਨੀਦੀ ਗੱਲ ਆਈ ਤਾਂ ਰਾਹੁਲ ਗਾਂਧੀ ਖ਼ਿਲਾਫ਼ਕਾਰਵਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਭਾਜਪਾ ਦੇ ਕਈ ਆਗੂਆਂ ਖ਼ਿਲਾਫ਼ ਕੇਸ ਦਰਜ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਤੱਕ ਕਿਉਂ ਨਹੀਂ ਹੋਈ | ਇਸ ਦੇ ਚੱਲਦੇਚੰਡੀਗੜ੍ਹ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 12046 ਚੰਡੀਗੜ੍ਹ ਨਵੀਂ ਦਿੱਲੀ ਸ਼ਤਾਬਦੀ ਐਕਸਪੈੱ੍ਰਸਨੂੰ ਕਰੀਬ 10 ਮਿੰਟਾਂ ਲਈ ਰੋਕਿਆ ਅਤੇ ਰੇਲ ਅੱਗੇ ਬੈਠ ਕੇ ਪ੍ਰਦਰਸ਼ਨ ਕੀਤਾ | ਕਾਂਗਰਸ ਆਗੂਆਂ ਨੇ ਕਿਹਾ ਕਿ ਅਜੇ ਤਾਂ ਸਿਰਫ਼ਅੰਦੋਲਨ ਦੀ ਸ਼ੁਰੂਆਤ ਹੈ ਅਤੇ ਅਸੀਂ ਸੜਕ ਤੋਂ ਸੰਸਦ ਤੱਕ ਲੜਾਂਗੇ | ਉਨ੍ਹਾਂ ਕਿਹਾ ਕਿ ਅਸੀਂ ਸਰਕਾਰ, ਭਾਜਪਾ ਦੀ ਤਾਨਾਸ਼ਾਹੀ ਅਤੇ ਅਡਾਨੀਨੂੰ ਬਚਾਉਣ ਅਤੇ ਜਨਤਾ ਨੂੰ ਦਬਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਦੇਸ਼ ਦੇ ਨੌਜਵਾਨ ਰਾਹੁਲ ਗਾਂਧੀ ਦੇ ਨਾਲ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਕੁਮਾਰ, ਨਵਦੀਪ ਸਿੰਘ, ਰਣਜੋਤਸਿੰਘ, ਦਵਿੰਦਰ ਸਿੰਘ, ਹਰਮਨ ਸਿੰਘ, ਲਵਲੀ ਠਾਕੁਰ, ਮਨਜ਼ੂਰ ਖਾਨ, ਗੁਰਫਤਿਹਸਿੰਘ, ਮਨੀਸ਼ ਰਾਏ ਮਨਚੰਦਾ, ਅੰਸ਼ ਉਪਾਧਿਆਏ, ਹਰਭਜਨ ਸਿੰਘ ਅਤੇ ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ |

ਚੰਡੀਗੜ੍ਹ ਦੇ ਸੈਕਟਰ 9 ਵਿਖੇ ਪੈਨਸ਼ਨ ਅਦਾਲਤ ਲਗਾਈ

ਚੰਡੀਗੜ੍ਹ, 25 ਮਾਰਚ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਇੰਜੀਨੀਅਰਿੰਗ ਵਿਭਾਗ ਨੇ ਪੈਨਸ਼ਨਰਾਂ ਦੇ ਤੁਰੰਤ ਅਤੇ ਜਲਦੀ ਨਿਪਟਾਰੇ ਵਜੋਂ ਪੁਰਾਣੀ ਸਕੱਤਰੇਤ ਬਿਲਡਿੰਗ ਗਰਾਊਾਡ ਫਲੋਰ ਸੈਕਟਰ 9 ਚੰਡੀਗੜ੍ਹ ਵਿਖੇ ਇਕ ਪੈਨਸ਼ਨ ਅਦਾਲਤ ਲਗਾਈ ਗਈ | ਪੈਨਸ਼ਨ ਅਦਾਲਤ ਦਾ ...

ਪੂਰੀ ਖ਼ਬਰ »

ਚੰਡੀਗੜ੍ਹ ਵਿਚ ਆਗਾਮੀ ਜੀ-20 ਸਮਿੱਟ ਦੇ ਮੱਦੇਨਜ਼ਰ ਪੁਲਿਸ ਨੇ ਚਲਾਇਆ ਵਿਸ਼ੇਸ਼ ਚੈਕਿੰਗ ਅਭਿਆਨ

ਚੰਡੀਗੜ੍ਹ, 25 ਮਾਰਚ (ਨਵਿੰਦਰ ਸਿੰਘ ਬੜਿੰਗ)- ਸ਼ਹਿਰ ਵਿਚ 29 ਤੋ 31 ਮਾਰਚ ਨੂੰ ਹੋਣ ਜਾ ਰਹੇ ਜੀ20 ਸਮਿੱਟ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਸ਼ਹਿਰ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰ ਰਹੀ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਮੈਰਾਥਨ ਦੌੜ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 25 ਮਾਰਚ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਵਾਤਾਵਰਨ ਵਿਭਾਗ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਯੁਵਸੱਤਾ ਦੇ ਸਹਿਯੋਗ ਨਾਲ 'ਲਾਈਫ਼ ਸਟਾਈਲ ਫ਼ਾਰ ਐਨਵਾਇਰਮੈਂਟ' ਵਿਸ਼ੇ 'ਤੇ ਸੁਖਨਾ ਝੀਲ ਤੋਂ ਛੇ ਕਿੱਲੋਮੀਟਰ ਲੰਬੀ ਮੈਰਾਥਨ ਦੌੜ ਕਰਵਾਈ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੁਮੈਨ ਨੇ ਕਾਵਿ-ਮਈ ਤੇ ਰੂਹਾਨੀ ਨਾਦ, 'ਨਾਨਕ ਨੂਰ ਦੀ ਲੋਏ' ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 25 ਮਾਰਚ (ਪ੍ਰੋ. ਅਵਤਾਰ ਸਿੰਘ)- ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੁਮੈਨ, ਸੈਕਟਰ 26, ਚੰਡੀਗੜ੍ਹ ਨੇ ਆਪਣੀ ਸਥਾਪਨਾ ਦੇ 50ਵੇਂ ਸ਼ਾਨਦਾਰ ਸਾਲ ਦੇ ਜਸ਼ਨ ਨੂੰ ਸਮਰਪਿਤ ਇੱਕ ਕਾਵਿ-ਮਈ ਅਤੇ ਸੰਗੀਤਕ ਪੇਸ਼ਕਾਰੀ, 'ਨਾਨਕ ਨੂਰ ਦੀ ਲੋਏ' ਪ੍ਰੋਗਰਾਮ ਕਰਵਾਇਆ। ਪੰਜਾਬੀ ਦੇ ...

ਪੂਰੀ ਖ਼ਬਰ »

ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਵਿਚ ਫੈਲੀ ਬੇਚੈਨੀ, ਮਾਰਚ ਮਹੀਨੇ ਦੀ ਤਨਖ਼ਾਹ ਸਮੇਂ 'ਤੇ ਨਾ ਮਿਲਣ ਦੇ ਅਸਾਰ- ਮੁਲਾਜ਼ਮ ਆਗੂ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)- ਪੀ.ਡਬਲਿਊ.ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ, ਗੁਰਵਿੰਦਰ ਖਮਾਣੋਂ, ਜਸਵੀਰ ਖੋਖਰ, ਗੁਰਦਰਸ਼ਨ ਖਮਾਣੋਂ ਦਰਸ਼ਨ ਬੇਲੂਮਾਜਰਾ, ਅਨਿੱਲ ਬਰਨਾਲਾ, ਲ਼ਖਵਿੰਦਰ ਖਾਨਪੁਰ,ਕਿਸ਼ੋਰ ਚੰਦ ...

ਪੂਰੀ ਖ਼ਬਰ »

ਮਾਮਲਾ ਥਾਣੇ ਵਿਚ ਨਾਜਾਇਜ਼ ਹਿਰਾਸਤ ਵਿਚ ਰੱਖਣ ਦਾ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਤੋਂ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਬੱਝੀ ਆਸ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ) -ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਸੂਲਪੁਰ ਦੀ ਅਨੁਸੂਚਿਤ ਜਾਤੀ ਪਰਿਵਾਰ ਦੀ ਨੌਜਵਾਨ ਧੀ ਅਤੇ ਉਸ ਦੀ ਬਿਰਧ ਮਾਂ ਨੂੰ 14 ਜੁਲਾਈ 2005 ਨੂੰ ਪੁਲਿਸ ਪਾਰਟੀ ਵਲੋਂ ਨਜਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਜਗਰਾਉਂ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਨ ਦੀ ਮੁਲਾਜ਼ਮ ਮੰਗਾਂ ਸੰਬੰਧੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਪੁਤਲਾ ਫੂਕ ਪ੍ਰਦਰਸ਼ਨ ਜਾਰੀ

ਚੰਡੀਗੜ੍ਹ, 25 ਮਾਰਚ (ਅਜਾਇਬ ਸਿੰਘ ਔਜਲਾ)- ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ ਇੰਪਲਾਈਜ਼ ਐਂਡ ਵਰਕਰਜ਼ ਯੂ.ਟੀ ਚੰਡੀਗੜ੍ਹ ਦੇ ਸੱਦੇ 'ਤੇ ਸੀ.ਐਮ.ਸੀ ਹਾਰਟੀਕਲਚਰ ਇੰਪਲਾਈਜ਼ ਯੂਨੀਅਨ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਸੈਕਟਰ ...

ਪੂਰੀ ਖ਼ਬਰ »

ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਨੇ ਸਾਲਾਨਾ ਅਲੂਮਨੀ ਮੀਟ ਕਰਵਾਈ

ਚੰਡੀਗੜ੍ਹ, 25 ਮਾਰਚ (ਪ੍ਰੋ. ਅਵਤਾਰ ਸਿੰਘ)- ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46, ਚੰਡੀਗੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਅਲੂਮਨੀ ਮੀਟ ਕਰਵਾਈ ਗਈ, ਜਿਸ ਵਿਚ 30-35 ਸਾਲਾਂ ਤੋਂ ਹੁਣ ਤੱਕ ਪੜ੍ਹ ਕੇ ਗਏ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ...

ਪੂਰੀ ਖ਼ਬਰ »

ਸੀ.ਪੀ.ਆਈ ਨੇ ਸੜਕ ਹਾਦਸੇ 'ਚ ਸਦੀਵੀ ਵਿਛੋੜਾ ਦੇ ਗਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ

ਚੰਡੀਗੜ੍ਹ, 25 ਮਾਰਚ (ਔਜਲਾ)- ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਜਲਾਲਾਬਾਦ ਨੇੜੇ ਤਿੰਨ ਸਕੂਲ ਅਧਿਆਪਕਾਂ ਦੀ ਸੜਕ ਹਾਦਸੇ ਵਿਚ ਹੋਈ ਬੇਵਕਤੀ ਮੌਤ ਅਤੇ 10 ਅਧਿਆਪਕਾਂ ਦੇ ਗੰਭੀਰ ਜ਼ਖਮੀ ਹੋਣ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ...

ਪੂਰੀ ਖ਼ਬਰ »

ਮਨਰੇਗਾ ਤਹਿਤ ਮਜ਼ਦੂਰਾਂ ਦਾ ਮਾਣਭੱਤਾ 26 ਰੁਪਏ ਵਧਾ ਕੇ 357 ਰੁਪਏ ਕੀਤਾ

ਚੰਡੀਗੜ੍ਹ, 25 ਮਾਰਚ (ਵਿਸ਼ੇਸ਼ ਪ੍ਰਤੀਨਿਧੀ) - ਹਰਿਆਣਾ ਵਿਚ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੇ ਤਹਿਤ ਹਰਿਆਣਾ ਦੇ ਮਜ਼ਦੂਰਾਂ ਦਾ ਮਾਣਭੱਤਾ 331 ਰੁਪਏ ਰੋਜ਼ਾਨਾ ਨਾਲ 26 ਰੁਪਏ ਵਧਾ ਕੇ 357 ਰੁਪਏ ਕਰ ਦਿੱਤਾ ਹੈ | ਹਰਿਆਣਾ ਵਿਕਾਸ ਤੇ ...

ਪੂਰੀ ਖ਼ਬਰ »

ਚੰਡੀਗੜ੍ਹ ਟਰਾਈਸਿਟੀ ਸਟਰੀਟ ਫੂਡ ਐਂਡ ਲਾਈਫ਼ ਸਟਾਈਲ ਐਕਸਪੋ-2023 ਦੀ ਹੋਈ ਸ਼ੁਰੂਆਤ

ਚੰਡੀਗੜ੍ਹ, 25 ਮਾਰਚ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਟਰਾਈਸਿਟੀ ਸਟਰੀਟ ਫੂਡ ਐਂਡ ਲਾਈਫ਼ ਸਟਾਈਲ ਐਕਸਪੋ-2023 ਦੀ ਸ਼ੁਰੂਆਤ ਹੋਈ | 27 ਮਾਰਚ ਤੱਕ ਪ੍ਰਦਰਸ਼ਨੀ ਗਰਾਊਾਡ, ਸੈਕਟਰ 34 ਵਿਖੇ ਕੀਤਾ ਜਾ ਰਿਹਾ ਹੈ | ਇਸ ਵਿਚ ਚੰਡੀਗੜ੍ਹ ਅਤੇ ਟਰਾਈਸਿਟੀ ਦੇ ਕਰੀਬ 15 ਸਟਰੀਟ ਫੂਡ ...

ਪੂਰੀ ਖ਼ਬਰ »

ਸਾਡਾ ਮਕਸਦ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ- ਮਲਵਿੰਦਰ ਕੰਗ

ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਪਿਛਲੇ ਇੱਕ ਹਫ਼ਤੇ ਦੀਆਂ ਘਟਨਾਵਾਂ 'ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਸਾਫ਼ ਆਦੇਸ਼ ਦਿੱਤੇ ਹਨ ਕਿ ਕਿਸੇ ਵੀ ਬੇਗੁਨਾਹ ਜਾਂ ਬੇਦੋਸ਼ੇ ਵਿਅਕਤੀ 'ਤੇ ਕੋਈ ਕਾਨੂੰਨੀ ...

ਪੂਰੀ ਖ਼ਬਰ »

ਸਿੰਚਾਈ ਵਿਭਾਗ ਦੇ ਮੁਲਾਜ਼ਮਾਂ 'ਤੇ ਚੱਲਿਆ ਸਰਕਾਰ ਦੇ ਹਰੇ ਪੈਨ ਦਾ ਕੁਹਾੜਾ • ਮਾਰਚ ਮਹੀਨੇ ਦੀ ਤਨਖ਼ਾਹ ਸਮੇਂ 'ਤੇ ਨਾ ਮਿਲਣ ਦੇ ਬਣੇ ਅਸਾਰ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਸਿੰਚਾਈ ਵਿਭਾਗ ਪੰਜਾਬ ਨੇ ਸੂਬੇ 'ਚ ਹਰੀ ਕ੍ਰਾਂਤੀ ਲਿਆਉਣ 'ਚ ਅਹਿਮ ਯੋਗਦਾਨ ਪਾਇਆ ਹੈ | ਮੌਜੂਦਾ ਸਮੇਂ ਅੰਦਰ ਵੀ ਲਗਾਤਾਰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਦੂਸ਼ਿਤ ਹੋ ਰਹੇ ਪਾਣੀ ਕਾਰਨ ਇਸ ਵਿਭਾਗ ਦੇ ਸਿਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਾਰਦਰਸ਼ੀ ਸ਼ਾਸਨ, ਸੰਮਲਿਤ ਵਿਕਾਸ ਅਤੇ ਸਭ ਲਈ ਬਰਾਬਰ ਮੌਕੇ ਨਵੇਂ ਭਾਰਤ ਦੇ ਆਗਮਨ ਦੇ ਚਿੰਨ੍ਹ-ਰਾਜੀਵ ਚੰਦਰਸ਼ੇਖਰ • ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸੰਪੰਨ ਹੋਇਆ 9ਵਾਂ ਕਾਰਪੋਰੇਟ ਐਡਵਾਈਜ਼ਰੀ ਬੋਰਡ ਸੰਮੇਲਨ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਹੁਨਰਾਂ ਨਾਲ ਲੈਸ, ਭਵਿੱਖਵਾਦੀ ਉਦਯੋਗ ਲਈ ਤਿਆਰ ਅਤੇ ਵਿਸ਼ਵ ਪੱਧਰੀ ਕਰਮਚਾਰੀਆਂ ਦੀ ਇਕ ਨਵੀਂ ਪੀੜ੍ਹੀ ਤਿਆਰ ਕਰਨ ਦਾ ਉਦੇਸ਼ ਹੀ ਨਿਊ ਇੰਡੀਆ ਦਾ ਸੁਪਨਾ ਹੈ | ਕੋਵਿਡ ਵਰਗੀ ਮਹਾਂਮਾਰੀ ਤੋਂ ਬਾਅਦ ਅਜਿਹੀ ਪੀੜ੍ਹੀ ਦੀ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ ਨੇੜੇ ਲੱਗੇ ਟੈਂਟ 'ਚੋਂ ਮਿਲੀ ਲਾਸ਼ ਦੀ ਹੋਈ ਪਛਾਣ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)- ਸ਼ੁੱਕਰਵਾਰ ਸ਼ਾਮ ਸਮੇਂ ਮੁਹਾਲੀ ਦੇ ਵਾਈ. ਪੀ. ਐਸ. ਚੌਕ ਨੇੜੇ ਜਾਰੀ ਕੌਮੀ ਇਨਸਾਫ਼ ਮੋਰਚੇ 'ਚ ਹਾਜ਼ਰੀ ਭਰਨ ਵਾਲੇ ਇਕ ਨਿਹੰਗ ਸਿੰਘ ਦੀ ਸੜੀ ਹੋਈ ਲਾਸ਼ ਵਾਈ. ਪੀ. ਐੱਸ. ਸਕੂਲ ਦੀ ਕੰਧ ਨਾਲ ਲੱਗੇ ਟੈਂਟ 'ਚੋਂ ਬਰਾਮਦ ਹੋਈ ਸੀ, ...

ਪੂਰੀ ਖ਼ਬਰ »

ਟੱਕਰ ਉਪਰੰਤ ਇਕ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਦੂਜੇ ਮੋਟਰਸਾਈਕਲ ਸਵਾਰ ਦੀ ਕੁੱਟਮਾਰ, ਮਾਮਲਾ ਦਰਜ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਲਾਲ ਬੱਤੀ 'ਤੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਗੁੱਸੇ 'ਚ ਆਏ ਦੋ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ | ਜ਼ਖ਼ਮੀ ਨੌਜਵਾਨ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਮਟੌਰ ...

ਪੂਰੀ ਖ਼ਬਰ »

ਲੜਕੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਪਿੰਡ ਮਟੌਰ ਵਿਖੇ ਰਹਿੰਦੀ ਇਕ ਲੜਕੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਲੜਕੀ ਵਲੋਂ ਲਿਖੇ ਸੁਸਾਇਡ ਨੋਟ 'ਚ ਉਸ ਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਮਿ੍ਤਕ ਲੜਕੀ ਦੀ ਪਛਾਣ ਗੁਰਪ੍ਰੀਤ ਕੌਰ (30) ਵਾਸੀ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਦੀ ਭਾਜਪਾ ਨਾਲ ਯਾਰੀ ਦਾ ਪਰਦਾ ਹੋਇਆ ਫਾਸ਼-ਬੜੌਦੀ • ਕਿਹਾ, ਸਿੱਖ ਨੌਜਵਾਨਾਂ ਦੀ ਫੜੋ ਫੜੀ ਹੋਵੇ ਬੰਦ

ਮਾਜਰੀ, 25 ਮਾਰਚ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਵਲੋਂ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮਿ੍੍ਰਤਪਾਲ ਸਿੰਘ ਸਮੇਤ ਦਰਜਨ ਦੇ ਕਰੀਬ ਨੌਜਵਾਨਾਂ 'ਤੇ ਐਨ. ਐਸ. ਏ. ਐਕਟ ਲਗਾਏ ਜਾਣ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਯਾਰੀ ਦਾ ਪਰਦਾਫਾਸ਼ ਹੋ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲਾਂ 'ਚ 11ਵੀਂ ਸ਼੍ਰੇਣੀ ਲਈ ਦਾਖ਼ਲੇ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ

ਐੱਸ. ਏ. ਐੱਸ. ਨਗਰ, 25 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਲਈ ਦਾਖ਼ਲੇ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀ ਮੈਰੀਟੋਰੀਅਸ ਸਕੂਲਾਂ ਦੀ ...

ਪੂਰੀ ਖ਼ਬਰ »

ਪ੍ਰੈੱਸ ਦੀ ਆਵਾਜ਼ ਨੂੰ ਧੱਕੇ ਨਾਲ ਦਬਾਉਣਾ ਚਾਹੁੰਦੀ ਹੈ ਮਾਨ ਸਰਕਾਰ- ਰਾਜਾ ਨਨਹੇੜੀਆਂ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਪੰਜਾਬ ਦੀ ਮਾਨ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਦੇ ਹੋਏ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕੀਤਾ ਜਾ ਰਿਹਾ ਹੈ | ਇਸੇ ਉਦੇਸ਼ ਤਹਿਤ ਮਾਨ ਸਰਕਾਰ ਵਲੋਂ ...

ਪੂਰੀ ਖ਼ਬਰ »

ਸਹਿਕਾਰੀ ਸਭਾ ਦੀ ਇਮਾਰਤ ਦਾ ਉਦਘਾਟਨ

ਲਾਲੜੂ, 25 ਮਾਰਚ (ਰਾਜਬੀਰ ਸਿੰਘ)-ਦੀ ਦੱਪਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਪਿੰਡ ਦੱਪਰ ਵਿਖੇ ਨਵੀਂ ਉਸਾਰੀ ਗਈ ਇਮਾਰਤ ਦਾ ਉਦਘਾਟਨ ਹਰਿੰਦਰ ਸਿੰਘ ਸਿੱਧੂ ਐਡੀਸ਼ਨਲ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਪੰਜਾਬ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਲਈ 20 ਹਜ਼ਾਰ ਰੁ. ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ-ਸਿੱਧੂ • ਕਿਹਾ, ਭਗਵੰਤ ਮਾਨ ਗਿਰਦਾਵਰੀ ਤੋਂ ਪਹਿਲਾਂ ਮੁਆਵਜ਼ਾ ਦੇਣ ਦੇ ਆਪਣੇ ਐਲਾਨ 'ਤੇ ਤੁਰੰਤ ਅਮਲ ਕਰੇ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਲਈ ਤੁਰੰਤ 20 ਹਜ਼ਾਰ ਰੁ. ਪ੍ਰਤੀ ...

ਪੂਰੀ ਖ਼ਬਰ »

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵਲੋਂ ਮੁਫ਼ਤ ਲਗਾਏ ਗਏ ਬੈਟਰੀ ਨਾਲ ਚੱਲਣ ਵਾਲੇ ਬਨਾਵਟੀ ਹੱਥ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੀ ਮੁਹਿੰਮ 'ਏਕ ਹੱਥ ਆਸ ਕਾ' ਅਧੀਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਇਲੈਕਟ੍ਰਾਨਿਕ ਤੌਰ 'ਤੇ ਸਿਮੂਲੇਟਿਡ ਹੱਥ ਦਾਨ ਕਰਨ ਲਈ ਕਲੱਬ ਦੇ ਪ੍ਰਧਾਨ ਰੋਟੇਰੀਅਨ ਭੁਪਿੰਦਰ ਸਿੰਘ ਕਪੂਰ ਦੀ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ 'ਵਿਸ਼ਵ ਤਪਦਿਕ ਦਿਵਸ' ਮਨਾਇਆ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਐਂਡ ਹੈਲਥ ਸਾਇੰਸਿਜ਼ ਵਲੋਂ 'ਵਿਸ਼ਵ ਤਪਦਿਕ ਦਿਵਸ' ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਮਰੀਟਸ ਪ੍ਰੋ. ਅਤੇ ਪਲਮਨਰੀ ਮੈਡੀਸਨ ਵਿਭਾਗ ਪੀ. ਜੀ. ਆਈ. ਐਮ. ਈ. ਆਰ. ...

ਪੂਰੀ ਖ਼ਬਰ »

ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਿੰਡਰ ਗਾਰਡਨ ਦੇ ਬੱਚਿਆਂ ਲਈ ਗ੍ਰੈਜੂਏਸ਼ਨ ਸੈਰਾਮਨੀ ਕਰਵਾਈ

ਕੁਰਾਲੀ, 25 ਮਾਰਚ (ਹਰਪ੍ਰੀਤ ਸਿੰਘ)-ਸ਼ਹਿਰ ਦੇ ਪਪਰਾਲੀ ਮਾਰਗ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਕਾਦਮਿਕ ਸੈਸ਼ਨ 2022-23 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿੰਡਰ ਗਾਰਡਨ (ਕੇ. ਜੀ.) ਦੇ ਛੋਟੇ ਬੱਚਿਆਂ ਲਈ ਗ੍ਰੈਜੂਏਸ਼ਨ ...

ਪੂਰੀ ਖ਼ਬਰ »

ਲੱਖਾਂ ਰੁ. ਨਕਸ਼ਾ ਫ਼ੀਸ ਦੇਣ ਦੇ ਬਾਵਜੂਦ ਵੀ ਪ੍ਰੀਤ ਇਨਕਲੇਵ ਖਰੜ ਦੇ ਵਸਨੀਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ • ਮੀਂਹ ਪੈਣ ਕਾਰਨ ਗਲੀਆਂ 'ਚੋਂ ਹੋਇਆ ਚਿੱਕੜ ਹੀ ਚਿੱਕੜ

ਖਰੜ, 25 ਮਾਰਚ (ਗੁਰਮੁੱਖ ਸਿੰਘ ਮਾਨ)-ਅਨਾਜ ਮੰਡੀ ਖਰੜ ਦੇ ਨੇੜੇ ਵਸੀ ਪ੍ਰੀਤ ਇਨਕਲੇਵ ਵਿਖੇ ਸੀਵਰੇਜ ਦੀ ਪਾਈਪ ਲਾਈਨ ਪਾਏ ਜਾਣ ਤੋਂ ਬਾਅਦ ਕਾਲੋਨੀ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ | ਕਾਲੋਨੀ ਵਾਸੀ ...

ਪੂਰੀ ਖ਼ਬਰ »

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਦਾ ਦੌਰਾ

ਕੁਰਾਲੀ, 25 ਮਾਰਚ (ਹਰਪ੍ਰੀਤ ਸਿੰਘ)-ਬੇਮੌਸਮੀ ਬਾਰਿਸ਼, ਗੜੇ੍ਹਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦੇ ਧਰਤੀ 'ਤੇ ਵਿਛ ਜਾਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਦਾ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਨੇ ਮੀਂਹ ਕਾਰਨ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਦੀ ਕੀਤੀ ਮੰਗ

ਡੇਰਾਬੱਸੀ, 25 ਮਾਰਚ (ਰਣਬੀਰ ਸਿੰਘ ਪੜ੍ਹੀ)-ਮੌਸਮ ਦੇ ਵਿਗੜੇ ਮਿਜਾਜ਼ ਅਤੇ ਬੀਤੇ ਦਿਨੀਂ ਹੋਈ ਤੇਜ਼ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਨੂੰ ਮੁੱਖ ਰੱਖਦੇ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ਿਆਮ ਲਾਲ ...

ਪੂਰੀ ਖ਼ਬਰ »

ਪਿੰਡ ਮੌਜਪੁਰ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸੌਂਪਿਆ ਮੰਗ ਪੱਤਰ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਤੋਂ ਸਰਹਿੰਦ ਤੱਕ ਬਣ ਰਹੇ ਰੋਡ ਲਈ ਸਰਕਾਰ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਬਦਲੇ ਕਿਸਾਨਾਂ ਨੂੰ ਘੱਟ ਮੁਆਵਜ਼ਾ ਦਿੱਤੇ ਜਾਣ 'ਤੇ ਪਿੰਡ ਮੌਜਪੁਰ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੂੰ ਇਕ ...

ਪੂਰੀ ਖ਼ਬਰ »

ਖ਼ਰੀਦ ਏਜੰਸੀਆਂ ਨੂੰ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਆੜ੍ਹਤ/ਮਜ਼ਦੂਰੀ ਦੇਣ ਦੇ ਹੁਕਮ ਦਿੱਤੇ ਜਾਣਗੇ- ਬਰਸਟ • ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੀਟਿੰਗ

ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੰਡੀ ਭਵਨ ਵਿਖੇ ਹੋਈ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਚੇਅਰਮੈਨ ਬਰਸਟ ਨੂੰ ਮੰਗ ...

ਪੂਰੀ ਖ਼ਬਰ »

ਪਹਿਲਾ ਗਤਕਾ ਕੱਪ ਕਰਵਾਇਆ

ਖਰੜ, 25 ਮਾਰਚ (ਗੁਰਮੁੱਖ ਸਿੰਘ ਮਾਨ)-ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਛਤਰ ਛਾਇਆ ਹੇਠ ਸ਼ਹੀਦ ਭਾਈ ਪ੍ਰਦੀਪ ਸਿੰਘ ਦੀ ਯਾਦ ਵਿਚ ਪਿੰਡ ਸੈਦਪੁਰਾ ਵਿਖੇ ਪਹਿਲਾ ਗਤਕਾ ਕੱਪ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਗਤਕਾ ਕੋਚ ਯੋਗਰਾਜ ਸਿੰਘ ਨੇ ...

ਪੂਰੀ ਖ਼ਬਰ »

ਡੇਰਾਬੱਸੀ ਹਸਪਤਾਲ ਵਿਖੇ ਟੀ. ਬੀ. ਦਿਵਸ ਮੌਕੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ

ਡੇਰਾਬੱਸੀ, 25 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਸਬ-ਡਵੀਜ਼ਨਲ ਹਸਪਤਾਲ ਵਿਖੇ ਐਸ. ਐਮ. ਓ. ਡਾ. ਧਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਟੀ. ਬੀ. ਦਿਵਸ ਮਨਾਇਆ ਗਿਆ | ਇਸ ਮੌਕੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਲਿਆ ਗਿਆ ਜਾਇਜ਼ਾ

ਖਰੜ, 25 ਮਾਰਚ (ਗੁਰਮੁੱਖ ਸਿੰਘ ਮਾਨ)-ਮੁੱਖ ਖੇਤੀਬਾੜੀ ਅਫ਼ਸਰ ਤੇ ਹੋਰਨਾਂ ਖੇਤੀ ਮਾਹਿਰਾਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ ਤਹਿਤ ਬੇਮੌਸਮੀ ਬਾਰਿਸ਼, ਗੜੇ੍ਹਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ...

ਪੂਰੀ ਖ਼ਬਰ »

ਵਿਧਾਇਕ ਰੰਧਾਵਾ ਵਲੋਂ ਹਰਮਿਲਾਪ ਨਗਰ ਰੇਲਵੇ ਅੰਡਰਪਾਸ ਜਲਦ ਬਣਾਉਣ ਦਾ ਭਰੋਸਾ

ਜ਼ੀਰਕਪੁਰ, 25 ਮਾਰਚ (ਹੈਪੀ ਪੰਡਵਾਲਾ)-ਬਲਟਾਣਾ-ਹਰਮਿਲਾਪ ਨਗਰ ਰੇਲਵੇ ਫਾਟਕ 'ਤੇ ਅੰਡਰਪਾਸ ਬਣਾਉਣ ਦੀ ਮੰਗ ਨੂੰ ਲੈ ਕੇ ਚੌਥੀ ਵਾਰ ਮਰਨ ਵਰਤ 'ਤੇ ਬੈਠੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰਤਾਪ ਰਾਣਾ ਦੇ ਘਰ ਪੁੱਜੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਲਦ ਹੀ ...

ਪੂਰੀ ਖ਼ਬਰ »

ਯੋਗੀ ਯੂਥ ਸੇਵਾ ਸੁਸਾਇਟੀ ਚੰਡੀਗੜ੍ਹ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

ਚੰਡੀਗੜ੍ਹ, 25 ਮਾਰਚ (ਨਵਿੰਦਰ ਸਿੰਘ ਬੜਿੰਗ)- ਯੋਗੀ ਯੂਥ ਸੇਵਾ ਸੁਸਾਇਟੀ ਚੰਡੀਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਸਥਾ ਦੇ ਚੇਅਰਮੈਨ ਡਾਕਟਰ ਸੁਖਜਿੰਦਰ ਸਿੰਘ ਯੋਗੀ ਦੀ ਸਰਪ੍ਰਸਤੀ ਹੇਠ ਸੈਕਟਰ 22 ਬੀ ਵਿਖੇ ਬਹੁਤ ਹੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX