ਰੂਪਨਗਰ, 25 ਮਾਰਚ (ਸਤਨਾਮ ਸਿੰਘ ਸੱਤੀ)-ਝੋਨੇ ਦੀ ਫ਼ਸਲ 'ਚ ਹੋਏ ਘਾਟੇ ਦੀ ਮਾਰ ਹੇਠ ਦੱਬੇ ਕਿਸਾਨਾਂ ਦੀ ਕਣਕ ਦੀ ਬੰਪਰ ਫ਼ਸਲ ਦੀ ਉਮੀਦ ਨਾਲ ਘਾਟੇ ਪੂਰੇ ਹੋਣ ਦੀ ਆਸ ਬੱਝੀ ਸੀ ਪਰ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਸੱਧਰਾਂ ਮਿੱਟੀ 'ਚ ਮਿਲਾ ਦਿੱਤੀਆਂ | ਮਾਹਿਰਾਂ ਨੇ ਅੰਦਾਜ਼ਾ ਲਾਇਆ ਸੀ ਕਿ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੈ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗੀ ਅਤੇ ਪੰਜਾਬ ਦੀ ਕੇਂਦਰੀ ਪੂਲ 'ਚ ਕਣਕ ਦੀ ਰਿਕਾਰਡ ਪਹੁੰਚ ਹੋਵੇਗੀ | ਮੌਸਮ ਵਿਭਾਗ ਅਨੁਸਾਰ 25 ਮਾਰਚ ਨੂੰ ਰੂਪਨਗਰ 'ਚ 37.0 ਐਮ.ਐਮ. ਅਤੇ ਸ੍ਰੀ ਅਨੰਦਪੁਰ ਸਾਹਿਬ ਖੇਤਰ 'ਚ 22.00 ਐਮ.ਐਮ. ਬਾਰਸ਼ ਹੋਈ ਹੈ | ਬੇਮੌਸਮੀ ਪਈ ਇਸ ਬਾਰਸ਼ ਨਾਲ ਕਣਕ ਦੇ ਦਾਣਿਆਂ ਨਾਲ ਲੱਦੀਆਂ ਕਣਕਾਂ ਧਰਤੀ 'ਤੇ ਵਿਛ ਗਈਆਂ ਜਿਨ੍ਹਾਂ ਨੂੰ ਦੇਖ-ਦੇਖ ਕਿਸਾਨ ਝੂਰ ਰਿਹਾ ਹੈ | ਵਿਛੀ ਫ਼ਸਲ ਨੂੰ ਕੱਟਣ ਲਈ ਮਹਿੰਗੀ ਲੇਬਰ ਚਾਹੀਦੀ ਹੈ ਕਿਉਂਕਿ ਕੰਬਾਈਨ ਵੀ ਵਿਛੀ ਫ਼ਸਲ ਨੂੰ ਚੰਗੀ ਤਰ੍ਹਾਂ ਨਹੀਂ ਕੱਟਦੀ ਅਤੇ ਦਾਣਾ ਵੀ ਸੁੱਕ ਜਾਂਦਾ ਹੈ | ਦਾਣਾ ਬਦਰੰਗ ਹੋਣ ਦਾ ਵੀ ਅਨੁਮਾਨ ਹੈ ਅਤੇ ਤੂੜੀ ਵੀ ਸਹੀ ਢੰਗ ਨਾਲ ਨਹੀਂ ਬਣੇਗੀ ਭਾਵ ਕਿਸਾਨ ਨੂੰ ਇਹ ਫ਼ਸਲ ਘਾਟੇ ਦਾ ਸੌਦਾ ਬਣ ਗਈ ਹੈ, ਹਾਲੇ ਵੀ ਜਦੋਂ ਤੱਕ ਫ਼ਸਲ ਮੰਡੀ 'ਚ ਵਿਕੀ ਨਹੀਂ ਜਾਂਦੀ, ਉਦੋਂ ਤੱਕ ਕਿਸਾਨ ਦੇ ਸਾਹ ਸੂਤੇ ਰਹਿਣੇ ਹਨ | ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਰੂਪਨਗਰ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਰੂਪਨਗਰ ਜ਼ਿਲ੍ਹੇ 'ਚ 40 ਫ਼ੀਸਦੀ ਰਕਬਾ ਢਹਿ ਗਿਆ ਹੈ ਜਿਸ ਕਾਰਨ ਕਣਕ ਦਾ ਝਾੜ 8 ਤੋਂ 10 ਫ਼ੀਸਦੀ ਘੱਟ ਜਾਣ ਦੀ ਸੰਭਾਵਨਾ ਹੈ |
ਕੁੱਲ ਹਿੰਦ ਕਿਸਾਨ ਸਭਾ ਵਲੋਂ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ
ਬੇਮੌਸਮੀ ਬਰਸਾਤ ਕਾਰਨ ਰੂਪਨਗਰ ਜ਼ਿਲ੍ਹੇ ਵਿਚ ਕਣਕ ਦੀ ਫ਼ਸਲ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਇਸ ਲਈ ਸੂਬਾ ਅਤੇ ਕੇਂਦਰ ਸਰਕਾਰ ਤੋਂ ਉਚਿੱਤ ਮੁਆਵਜ਼ੇ ਦੀ ਮੰਗ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਤਰਲੋਚਨ ਸਿੰਘ ਹੁਸੈਨਪੁਰ ਅਤੇ ਤਹਿਸੀਲ ਸਕੱਤਰ ਕਾਮਰੇਡ ਪਵਨ ਕੁਮਾਰ ਚੱਕ ਕਰਮਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ੇ ਦੇ ਭਾਰ ਥੱਲੇ ਦੱਬੇ ਹੋਏ ਹਨ, ਕੁਦਰਤੀ ਆਫ਼ਤਾਂ ਵੀ ਕਿਸਾਨਾਂ ਦੀਆਂ ਮੁਸੀਬਤਾਂ ਵਿਚ ਵਾਧਾ ਕਰ ਰਹੀ ਹੈ | ਪਹਿਲਾਂ ਲੰਪੀ ਸਕਿਨ ਬਿਮਾਰੀ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਫਿਰ ਝੋਨੇ ਦੀ ਫ਼ਸਲ ਨੂੰ ਬਿਮਾਰੀ ਪੈਣ ਨਾਲ ਬਹੁਤ ਨੁਕਸਾਨ ਹੋਇਆ, ਹੁਣ ਕਿਸਾਨਾਂ ਨੂੰ ਕਣਕ ਦੀ ਚੰਗੀ ਫ਼ਸਲ ਦੀ ਉਮੀਦ ਸੀ ਕਿ ਪਿਛਲੇ ਨੁਕਸਾਨ ਦੀ ਕੁੱਝ ਭਰਪਾਈ ਹੋਵੇਗੀ ਪਰ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਉਮੀਦ ਪਾਣੀ ਫੇਰ ਦਿੱਤਾ | ਅਜਿਹੀ ਮੁਸ਼ਕਿਲ ਦੀ ਘੜੀ ਵਿਚ ਸਰਕਾਰਾਂ ਨੂੰ ਆਪਣਾ ਫ਼ਰਜ਼ ਪਛਾਣ ਕੇ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ | ਕੁੱਲ ਹਿੰਦ ਕਿਸਾਨ ਸਭਾ ਪੁਰਜ਼ੋਰ ਮੰਗ ਕਰਦੀ ਹੈ ਕਿ ਫ਼ਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਮਾਸਟਰ ਸੁਰਜੀਤ ਸਿੰਘ, ਸਾਥੀ ਮਨਜੀਤ ਸਿੰਘ, ਸਾਥੀ ਦਿਲਬਾਗ ਸਿੰਘ, ਸਾਥੀ ਭਜਨ ਸਿੰਘ ਅਤੇ ਸਾਥੀ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ |
ਨੂਰਪੁਰ ਬੇਦੀ, 25 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ 4 ਮੈਂਬਰਾਂ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਹੈ | ਇਸ ਦੌਰਾਨ ਉਨਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਪੁਲਸ ਵਲੋਂ ਚੋਰੀ ਕੀਤੇ ਗਏ 2 ਹੋਰ ਮੋਟਰਸਾਈਕਲ ...
ਨੂਰਪੁਰ ਬੇਦੀ, 25 ਮਾਰਚ (ਵਿੰਦਰ ਪਾਲ ਝਾਂਡੀਆ)-ਗੁਰੂ ਰਾਮਦਾਸ ਸਮਾਜ ਸੇਵਾ ਵੈੱਲਫੇਅਰ ਸੁਸਾਇਟੀ ਵਲੋਂ ਪਿਛਲੇ ਕਈ ਸਾਲਾਂ ਤੋਂ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਚਲਾਈਆਂ ਜਾ ਰਹੀਆਂ ਮੁਫ਼ਤ ਬੱਸ ਸੇਵਾਵਾਂ ਲਈ ਨੂਰਪਰਬੇਦੀ ਇਲਾਕੇ ਦੇ ...
ਰੂਪਨਗਰ, 25 ਮਾਰਚ (ਸਤਨਾਮ ਸਿੰਘ ਸੱਤੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਮਾਜ ਸੇਵੀ ਸੰਸਥਾ 'ਪਹਿਲਾਂ ਇਨਸਾਨੀਅਤ' ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਨੂੰ ਸੋਕਰੇਟਸ ਸੋਸ਼ਲ ਰਿਸਰਚ ਯੂਨੀਵਰਸਿਟੀ ਟਰੱਸਟ, ਨਵੀਂ ਦਿੱਲੀ ਵਲੋਂ ਪੀਐਚਡੀ ਦੀ ਆਨਰੇਰੀ ਡਿਗਰੀ ਨਾਲ ...
ਨੰਗਲ, 25 ਮਾਰਚ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਮੰਡਲ ਨੰਗਲ ਦੇ ਅਹੁਦੇਦਾਰਾਂ ਅਤੇ ਸੀਨੀਅਰ ਭਾਜਪਾ ਆਗੂਆਂ ਵਲੋਂ ਨੰਗਲ ਦੇ ਬਹੁਕਰੋੜੀ ਫੋਰਲੇਨ ਫਲਾਈ ਓਵਰ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਕੇਂਦਰੀ ਸੜਕੀ ...
ਮੋਰਿੰਡਾ, 25 ਮਾਰਚ (ਕੰਗ)-ਪਿਛਲੇ ਦਿਨੀਂ ਮਿਤੀ 13 ਮਾਰਚ 2023 ਨੂੰ ਮੋਰਿੰਡਾ ਬਾਈਪਾਸ ਦੇ ਨਜ਼ਦੀਕ ਲੱਗੇ ਜੰਗਲਾਤ ਮਹਿਕਮੇ ਦੇ ਦਰਖਤਾਂ ਨੂੰ ਕਿਸੇ ਨੇ ਕੱਟ ਦਿੱਤਾ ਸੀ, ਜਿਸ ਵਿਚ ਲਗਭਗ 26 ਦਰਖ਼ਤ ਕੱਟ ਦਿੱਤੇ ਸਨ | ਇਸੇ ਸਬੰਧ ਵਿਚ ਜੰਗਲਾਤ ਮਹਿਕਮੇ ਵਲੋਂ ਦਰਖਤਾਂ ਨੂੰ ...
ਸੰਤੋਖਗੜ੍ਹ, 25 ਮਾਰਚ (ਮਲਕੀਅਤ ਸਿੰਘ)-ਬੀਤੇ ਦਿਨ ਇਕ ਮੋਟਰਸਾਈਕਲ 'ਤੇ ਨੰਗਲ ਤੋਂ ਸੰਤੋਖਗੜ੍ਹ (ਊਨਾ) ਆ ਰਹੀ ਇਕ ਫੈਮਲੀ ਨੂੰ ਹਿਮਾਚਲ ਪੁਲਿਸ ਦੇ ਜਵਾਨਾਂ ਨੇ ਸੰਤੋਖਗੜ੍ਹ-ਨੰਗਲ ਰੋਡ 'ਤੇ ਬਣੇ ਇੰਦਰ ਪੈਲੇਸ ਨਜ਼ਦੀਕ ਲਗਾਏ ਨਾਕੇ 'ਤੇ ਸ਼ੱਕ ਦੇ ਆਧਾਰ 'ਤੇ ਰੋਕਿਆ | ...
ਢੇਰ, 25 ਮਾਰਚ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ ਦੇ ਵਾਸੀ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਆਈ. ਪੀ. ਐਸ. ਅਧਿਕਾਰੀ ਜੋਤੀ ਯਾਦਵ ਅੱਜ ਵਿਆਹ ਦੇ ਪਵਿੱਤਰ ਰਿਸ਼ਤੇ ਵਿਚ ਬੱਝ ਗਏ | ਦੋਵਾਂ ਦਾ ਵਿਆਹ ਬਹੁਤ ਹੀ ਧੂਮਧਾਮ ਤੇ ਗੁਰੂ ਮਰਿਆਦਾ ਅਨੁਸਾਰ ਗੁ: ...
ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਨ ਸਿੰਘ ਨਾਰੰਗ)-ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਵਾਲੇ ਵਿਸ਼ੇਸ਼ ਅਧਿਆਪਕ ਲਗਭਗ ਪਿਛਲੇ 16 ਸਾਲਾਂ ਤੋਂ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਧੀਨ ਸੇਵਾਵਾਂ ਨਿਭਾਅ ਰਹੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਸ੍ਰੀ ਚਮਕੌਰ ...
ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ)-ਬੇਮੌਸਮੀ ਬਰਸਾਤ ਕਾਰਨ ਸ੍ਰੀ ਚਮਕੌਰ ਸਾਹਿਬ ਖੇਤਰ ਅੰਦਰ ਕਣਕ ਦੀ ਫ਼ਸਲ ਨੂੰ ਬਹੁਤ ਨੁਕਸਾਨ ਪੁੱਜਾ ਹੈ | ਪਿੰਡਾਂ ਵਿਚ ਕੀਤੇ ਦੌਰੇ ਦੌਰਾਨ ਵੇਖਿਆ ਕਿ ਕਈ ਥਾਵਾਂ ਕਣਕ ਦੀ ਫ਼ਸਲ ਵਿਚ ਇੱਕ ਇੱਕ ਫੁੱਟ ਪਾਣੀ ਚੱਲ ...
ਘਨੌਲੀ, 25 ਮਾਰਚ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਕੁਦਰਤ ਕੇ ਸਭ ਬੰਦੇ ਸੰਸਥਾ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ, ਸ਼ਹੀਦ ਸ੍ਰੀ ਰਾਜਗੁਰੂ ਅਤੇ ਸ਼ਹੀਦ ਸ੍ਰੀ ਸੁਖਦੇਵ ਜੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ ਦਿਨ ਐਤਵਾਰ 26 ਮਾਰਚ ਨੂੰ ਬਲੱਡ ਡੋਨਰ ਟੀਮ ਨੂਰਪੁਰ ਬੇਦੀ ...
ਨੂਰਪੁਰ ਬੇਦੀ, 25 ਮਾਰਚ (ਢੀਂਡਸਾ)-ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਕਾਨੂੰਨ ਦੀ ਰੱਖਿਆ ਦੀ ਚਿੰਤਾ ਨਹੀਂ ਸਗੋਂ ਦੋਨੋਂ ਸਰਕਾਰਾਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ | ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ | ਇਹ ਪ੍ਰਗਟਾਵਾ ਅੱਜ ਇੱਥੇ ...
ਮੋਰਿੰਡਾ, 25 ਮਾਰਚ (ਕੰਗ)-ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪ੍ਰਸਤ ਪਾਲ ਸਿੰਘ ਨੇ ਦੱਸਿਆ ਕਿ ਇਕੱਤਰਤਾ ਦੌਰਾਨ ਸਮੂਹ ਮੈਂਬਰਾਂ ਨਾਲ ਸ੍ਰੀ ਵਿਸ਼ਵਕਰਮਾ ...
ਬੇਲਾ, 25 ਮਾਰਚ (ਮਨਜੀਤ ਸਿੰਘ ਸੈਣੀ)-ਬੀਤੇ ਦੋ ਦਿਨਾਂ ਤੋਂ ਹੋ ਰਹੀ ਬੇ ਮੌਸਮੀ ਬਰਸਾਤ ਨੇ ਪੱਕਣ ਤੇ ਖੜੀਆਂ ਕਣਕਾਂ ਧਰਤੀ ਤੇ ਵਿਛਾ ਕੇ ਰੱਖ ਦਿੱਤੀਆਂ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਲਗਾਤਾਰ ਤੀਜੀ ਫ਼ਸਲ ਦਾ ਨੁਕਸਾਨ ਹੋਣ ਕਰਕੇ ...
ਮੋਰਿੰਡਾ, 25 ਮਾਰਚ (ਕੰਗ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਣਨ ਤੋਂ ਦੋ ਮਹੀਨੇ ਬਾਅਦ ਹੀ ਬੜੇ ਜ਼ੋਰਾਂ ਸ਼ੋਰਾਂ ਨਾਲ ਰੇਲਵੇ ਅੰਡਰ ਬਰਿੱਜ ਮੋਰਿੰਡਾ ਦਾ ਉਦਘਾਟਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਕੀਤਾ ਗਿਆ ਸੀ | ਉਸ ...
ਮੋਰਿੰਡਾ, 25 ਮਾਰਚ (ਕੰਗ)-ਨਗਰ ਕੌਂਸਲ ਅਤੇ ਨਗਰ ਨਿਗਮਾਂ ਦੇ ਇਲਾਕਿਆਂ ਵਿਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਜਾਰੀ ਕੀਤੇ ਇੱਕ ਪੱਤਰ ਨੰਬਰ ਸੀ.ਵੀ.ਓ. 2023- 1225 ਰਾਹੀਂ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿੱਥੇ ...
ਨੂਰਪੁਰ ਬੇਦੀ, 25 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬੀਤੀ ਰਾਤ ਹੋਈ ਵਰਖਾ ਕਾਰਨ ਨੂਰਪੁਰ ਬੇਦੀ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਕਣਕ ਦੀ ਫ਼ਸਲ ਦੀ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ | ਜ਼ਿਕਰਯੋਗ ਹੈ ਕਿ ਕੱਲ੍ਹ ਸ਼ਾਮ ਸ਼ੁਰੂ ਹੋਈ ਵਰਖਾ ਸਮੁੱਚੀ ਰਾਤ ਲਗਾਤਾਰ ਪੈਂਦੀ ...
ਰੂਪਨਗਰ, 25 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਡੀ.ਏ.ਪਬਲਿਕ ਸ.ਸ. ਸਕੂਲ ਰੂਪਨਗਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੀ ਰਵਾਇਤੀ ਪ੍ਰੰਪਰਾਂ ਨੂੰ ਕਾਇਮ ਰੱਖਦਿਆਂ ਹਰ ਸਾਲ ਦੀ ਤਰ੍ਹਾਂ 25 ਮਾਰਚ ਨੂੰ ਆਪਣੀਆਂ ਘਰੇਲੂ ਪ੍ਰੀਖਿਆਵਾਂ ਦਾ ...
ਨੂਰਪੁਰ ਬੇਦੀ, 25 ਮਾਰਚ (ਹਰਦੀਪ ਸਿੰਘ ਢੀਂਡਸਾ) - ਬੀਤੇ ਦਿਨ ਵਿਧਾਨ ਸਭਾ ਸੈਸ਼ਨ 'ਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸਾਰੇ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਰੀਰਕ ਸਿੱਖਿਆ ਅਧਿਆਪਕਾਂ ਦੀ ਨਿਯੁਕਤੀ ਬਾਰੇ ਸਰਕਾਰ ...
ਨੂਰਪੁਰ ਬੇਦੀ, 25 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਬੇ-ਮੌਸਮੀ ਵਰਖਾ ਅਤੇ ਹਨੇਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ਅੱਜ ਮੋਹਨ ਸਿੰਘ ਧਮਾਣਾ, ਧਰਮ ਪਾਲ ਸੈਣੀਮਾਜਰਾ, ਕੁਲਵੰਤ ਸਿੰਘ ...
ਸ੍ਰੀ ਚਮਕੌਰ ਸਾਹਿਬ , 25 ਮਾਰਚ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਐਸ. ਐਮ. ਓ. ਡਾ. ਗੋਬਿੰਦ ਟੰਡਨ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ | ਇਸ ...
ਮੋਰਿੰਡਾ, 25 ਮਾਰਚ (ਕੰਗ) - ਸ਼ਹੀਦ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਾਂਗਰਸ ਇਕਾਈ ਮੋਰਿੰਡਾ ਵਲੋਂ ਸਮਾਗਮ ਕਰਵਾਇਆ ਗਿਆ ਜਿਸ 'ਚ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ੍ਹ ਦੀ ਅਗਵਾਈ ਹੇਠ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ...
ਮੋਰਿੰਡਾ, 25 ਮਾਰਚ (ਕੰਗ)-ਮੋਰਿੰਡਾ ਇਲਾਕੇ ਵਿਚ ਬੀਤੀ ਰਾਤ ਦੁਬਾਰਾ ਹੋਈ ਗੜੇਮਾਰੀ ਤੇ ਭਾਰੀ ਮੀਂਹ ਨੇ ਫ਼ਸਲਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ...
ਮੋਰਿੰਡਾ, 25 ਮਾਰਚ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਭਾਈ ਸੁਰਿੰਦਰਪਾਲ ਸਿੰਘ ਸੋਢੀ ਦੇ ਉਪਰਾਲੇ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਅਤੇ ਮਹਾਂਪੁਰਸ਼ਾਂ ਦੀ ਯਾਦ ਵਿਚ 1 ਅਪ੍ਰੈਲ ਤੋਂ 3 ਅਪ੍ਰੈਲ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ...
ਮੋਰਿੰਡਾ, 25 ਮਾਰਚ (ਕੰਗ) - ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਕਿਸਾਨ ਜਥੇਬੰਦੀਆਂ ਵਲੋਂ ਲੇਬਰ ਭਵਨ ਮੋਰਿੰਡਾ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਮੋਰਿੰਡਾ, 25 ਮਾਰਚ (ਕੰਗ) - ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਕਨਵੀਨਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਤੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ | ਇਸ ਸੰਬੰਧੀ ...
ਸੁਖਸਾਲ, 25 ਮਾਰਚ (ਧਰਮ ਪਾਲ) - ਸਨਾਤਨ ਧਰਮ ਅਨੁਸਾਰ 21 ਮਾਰਚ ਨੂੰ ਚੜ੍ਹੇ ਨਵੇਂ ਸਾਲ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਰਾਸ਼ਟਰੀ ਸੰਤ ਬਾਲਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਵਚਨਾਂ ਨਾਲ ਨਿਹਾਲ ਕੀਤਾ | ਇਸ ਮੌਕੇ ...
ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ) - ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਲੋਂ ਅੱਜ ਸਥਾਨਕ ਪ੍ਰਧਾਨ ਮੰਤਰੀ ਕਿਸਾਨ ਸਮਿਰਥੀ ਕੇਂਦਰ ਵਰਿਆਮਸਰ ਫਰਟੀਲਾਈਜਰ ਦੇ ਸਹਿਯੋਗ ਨਾਲ ਨੇੜਲੇ ਪਿੰਡ ਬਸੀ ਗੁਜਰਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ...
ਨੰਗਲ, 25 ਮਾਰਚ (ਪ੍ਰੀਤਮ ਸਿੰਘ ਬਰਾਰੀ) - ਸ਼ਹੀਦ ਭਗਤ ਸਿੰਘ ਯੂਥ ਦਲ ਨੰਗਲ ਦੇ ਮੈਂਬਰਾਂ ਵਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਗਮ ਕਰਵਾਇਆ, ਜਿਸ ਵਿਚ ਅਨੇਕਾਂ ਹੀ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਦਲ ਦੇ ...
ਨੂਰਪੁਰ ਬੇਦੀ, 25 ਮਾਰਚ (ਹਰਦੀਪ ਸਿੰਘ ਢੀਂਡਸਾ) - ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈੱਲਫੇਅਰ ਕਲੱਬ ਸਰਥਲੀ ਵਲੋਂ ਅੱਜ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਇਲਾਕੇ ਦੀਆਂ ਵੱਖ-ਵੱਖ ਨਾਮੀ ਫੁੱਟਬਾਲ ਟੀਮਾਂ ਨੇ ਭਾਗ ਲਿਆ | ...
ਘਨੌਲੀ, 25 ਮਾਰਚ (ਜਸਵੀਰ ਸਿੰਘ ਸੈਣੀ)-ਘੱਟ ਗਿਣਤੀ ਕਮਿਸ਼ਨ ਚੇਅਰਮੈਨ ਅਤੇ ਸੀਨੀਅਰ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਦੀ ਅਗਵਾਈ ਵਿਚ ਜ਼ਿਲ੍ਹੇ ਦੀ ਭਾਜਪਾ ਦੀ ਵਾਗਡੋਰ ...
ਨੰਗਲ, 25 ਮਾਰਚ (ਪ੍ਰੀਤਮ ਸਿੰਘ ਬਰਾਰੀ) - ਲਖਦਾਤਾ ਯੂਥ ਕਲੱਬ ਬਰਾਰੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਜਾ ਖ਼ੂਨਦਾਨ ਕੈਂਪ ਅੱਜ ਲਖਦਾਤਾ ਮੰਦਰ ਪਿੰਡ ਬਰਾਰੀ ਵਿਖੇ ਲਗਾਇਆ ਗਿਆ | ਜਿਸ ਵਿਚ ਇਲਾਕੇ ਦੇ ...
ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਐਂਡ ਹੈਲਥ ਸਾਇੰਸਿਜ਼ ਵਲੋਂ 'ਵਿਸ਼ਵ ਤਪਦਿਕ ਦਿਵਸ' ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਮਰੀਟਸ ਪ੍ਰੋ. ਅਤੇ ਪਲਮਨਰੀ ਮੈਡੀਸਨ ਵਿਭਾਗ ਪੀ. ਜੀ. ਆਈ. ਐਮ. ਈ. ਆਰ. ...
ਖਰੜ, 25 ਮਾਰਚ (ਗੁਰਮੁੱਖ ਸਿੰਘ ਮਾਨ)-ਅਨਾਜ ਮੰਡੀ ਖਰੜ ਦੇ ਨੇੜੇ ਵਸੀ ਪ੍ਰੀਤ ਇਨਕਲੇਵ ਵਿਖੇ ਸੀਵਰੇਜ ਦੀ ਪਾਈਪ ਲਾਈਨ ਪਾਏ ਜਾਣ ਤੋਂ ਬਾਅਦ ਕਾਲੋਨੀ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ | ਕਾਲੋਨੀ ਵਾਸੀ ...
ਕੁਰਾਲੀ, 25 ਮਾਰਚ (ਹਰਪ੍ਰੀਤ ਸਿੰਘ)-ਸ਼ਹਿਰ ਦੇ ਪਪਰਾਲੀ ਮਾਰਗ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਕਾਦਮਿਕ ਸੈਸ਼ਨ 2022-23 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿੰਡਰ ਗਾਰਡਨ (ਕੇ. ਜੀ.) ਦੇ ਛੋਟੇ ਬੱਚਿਆਂ ਲਈ ਗ੍ਰੈਜੂਏਸ਼ਨ ...
ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਤੋਂ ਸਰਹਿੰਦ ਤੱਕ ਬਣ ਰਹੇ ਰੋਡ ਲਈ ਸਰਕਾਰ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਬਦਲੇ ਕਿਸਾਨਾਂ ਨੂੰ ਘੱਟ ਮੁਆਵਜ਼ਾ ਦਿੱਤੇ ਜਾਣ 'ਤੇ ਪਿੰਡ ਮੌਜਪੁਰ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੂੰ ਇਕ ...
ਕੁਰਾਲੀ, 25 ਮਾਰਚ (ਹਰਪ੍ਰੀਤ ਸਿੰਘ)-ਬੇਮੌਸਮੀ ਬਾਰਿਸ਼, ਗੜੇ੍ਹਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦੇ ਧਰਤੀ 'ਤੇ ਵਿਛ ਜਾਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਦਾ ...
ਐੱਸ. ਏ. ਐੱਸ. ਨਗਰ, 25 ਮਾਰਚ (ਕੇ. ਐੱਸ. ਰਾਣਾ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੰਡੀ ਭਵਨ ਵਿਖੇ ਹੋਈ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਚੇਅਰਮੈਨ ਬਰਸਟ ਨੂੰ ਮੰਗ ...
ਖਰੜ, 25 ਮਾਰਚ (ਗੁਰਮੁੱਖ ਸਿੰਘ ਮਾਨ)-ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਛਤਰ ਛਾਇਆ ਹੇਠ ਸ਼ਹੀਦ ਭਾਈ ਪ੍ਰਦੀਪ ਸਿੰਘ ਦੀ ਯਾਦ ਵਿਚ ਪਿੰਡ ਸੈਦਪੁਰਾ ਵਿਖੇ ਪਹਿਲਾ ਗਤਕਾ ਕੱਪ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਗਤਕਾ ਕੋਚ ਯੋਗਰਾਜ ਸਿੰਘ ਨੇ ...
ਡੇਰਾਬੱਸੀ, 25 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਸਬ-ਡਵੀਜ਼ਨਲ ਹਸਪਤਾਲ ਵਿਖੇ ਐਸ. ਐਮ. ਓ. ਡਾ. ਧਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਟੀ. ਬੀ. ਦਿਵਸ ਮਨਾਇਆ ਗਿਆ | ਇਸ ਮੌਕੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ...
ਖਰੜ, 25 ਮਾਰਚ (ਗੁਰਮੁੱਖ ਸਿੰਘ ਮਾਨ)-ਮੁੱਖ ਖੇਤੀਬਾੜੀ ਅਫ਼ਸਰ ਤੇ ਹੋਰਨਾਂ ਖੇਤੀ ਮਾਹਿਰਾਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ ਤਹਿਤ ਬੇਮੌਸਮੀ ਬਾਰਿਸ਼, ਗੜੇ੍ਹਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ...
ਜ਼ੀਰਕਪੁਰ, 25 ਮਾਰਚ (ਹੈਪੀ ਪੰਡਵਾਲਾ)-ਬਲਟਾਣਾ-ਹਰਮਿਲਾਪ ਨਗਰ ਰੇਲਵੇ ਫਾਟਕ 'ਤੇ ਅੰਡਰਪਾਸ ਬਣਾਉਣ ਦੀ ਮੰਗ ਨੂੰ ਲੈ ਕੇ ਚੌਥੀ ਵਾਰ ਮਰਨ ਵਰਤ 'ਤੇ ਬੈਠੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰਤਾਪ ਰਾਣਾ ਦੇ ਘਰ ਪੁੱਜੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਲਦ ਹੀ ...
ਚੰਡੀਗੜ੍ਹ, 25 ਮਾਰਚ (ਨਵਿੰਦਰ ਸਿੰਘ ਬੜਿੰਗ)- ਯੋਗੀ ਯੂਥ ਸੇਵਾ ਸੁਸਾਇਟੀ ਚੰਡੀਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਸਥਾ ਦੇ ਚੇਅਰਮੈਨ ਡਾਕਟਰ ਸੁਖਜਿੰਦਰ ਸਿੰਘ ਯੋਗੀ ਦੀ ਸਰਪ੍ਰਸਤੀ ਹੇਠ ਸੈਕਟਰ 22 ਬੀ ਵਿਖੇ ਬਹੁਤ ਹੀ ...
ਮੋਰਿੰਡਾ, 25 ਮਾਰਚ (ਕੰਗ) - ਮੋਰਿੰਡਾ ਪੁਲਿਸ ਵਲੋਂ ਐਸ.ਐਚ.ਓ. ਸਦਰ ਮੋਰਿੰਡਾ ਇੰਸਪੈਕਟਰ ਹਰਸ਼ ਮੋਹਨ ਗੌਤਮ ਦੀ ਅਗਵਾਈ ਹੇਠ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕੀਤੀ ਅਤੇ ਪੀਸ ਕਮੇਟੀਆਂ ਦਾ ਗਠਨ ਕੀਤਾ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX