ਤਾਜਾ ਖ਼ਬਰਾਂ


ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  19 minutes ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  34 minutes ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  49 minutes ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  54 minutes ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 1 hour ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 1 hour ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 2 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਚੇਤ ਸੰਮਤ 555

ਅੰਮ੍ਰਿਤਸਰ / ਦਿਹਾਤੀ

ਬੇਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਹੋ ਰਹੀ ਬਰਬਾਦ-ਕਿਸਾਨ ਮਾਯੂਸ

ਗੱਗੋਮਾਹਲ/ਰਮਦਾਸ, 25 ਮਾਰਚ (ਬਲਵਿੰਦਰ ਸਿੰਘ ਸੰਧੂ)-ਪੰਜਾਬ ਅੰਦਰ ਹੋ ਰਹੀ ਬੇਮੌਸਮੀ ਬਾਰਿਸ਼ ਤੇ ਤੇਜ ਹਵਾਵਾ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਬਰਬਾਦ ਹੋ ਰਹੀ ਹੈ ਜਿਸ ਨੂੰ ਮਾਯੂਸ ਕਿਸਾਨ ਆਪਣੇ ਹਿੱਕ ਤੇ ਹੱਥ ਧਰ ਕੁਦਰਤ ਦੇ ਰੰਗ ਕਹਿ ਕੇ ਵੇਖ ਰਿਹਾ ਹੈ । ਕਸਬਾ ਰਮਦਾਸ , ਗੱਗੋਮਾਹਲ ਸਮੇਤ ਨੇੜੇ ਪੈਂਦੇ ਦਰਜਨਾਂ ਪਿੰਡਾਂ ਦੀ ਸੈਕੜੇ ਏਕੜ ਫਸਲ ਧਰਤੀ ਤੇ ਵਿੱਛੀ ਹੋਈ ਹੈ ਤੇ ਉਪਰੋ ਪੈ ਰਹੀ ਬਾਰਿਸ਼ ਉਸਦਾ ਸੱਤਿਆਨਾਸ਼ ਕਰ ਰਹੀ ਹੈ । ਖੇਤਾਂ ਵਿੱਚ ਵਿਛੀ ਫਸਲ ਸਲਾਬ ਜਿਆਦਾ ਹੋਣ ਕਾਰਨ ਸਿੱਟਿਆ ਦਾ ਰੰਗ ਕਾਲਾ ਪੈਣਾ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਵੇਖਕੇ ਕਿਸਾਨ ਚਿੰਤਤ ਹੈ । ਸਾਬਕਾ ਸਰਪੰਚ ਇਕਬਾਲ ਸਿੰਘ, ਹਰਦਿਆਲ ਸਿੰਘ ਛੀਨਾ, ਰਾਜਬੀਰ ਸਿੰਘ ਬਾਉਲੀ, ਗੁਰਿੰਦਰਬੀਰ ਸਿੰਘ ਥੋਬਾ, ਸੁਖਦੇਵ ਸਿੰਘ ਸੋਹੀ, ਗੁਰਸੇਵਕ ਸਿੰਘ ਲਹੌਰੀਆ, ਗੁਰਮੀਤ ਸਿੰਘ, ਸਰਪੰਚ ਰਾਮ ਸਿੰਘ ਥੋਬਾ, ਗੁਰਦਿਆਲ ਸਿੰਘ ਪੈੜੇਵਾਲ, ਜਸਬੀਰ ਸਿੰਘ ਲੱਖੂਵਾਲ ਆਦਿ ਕਿਸਾਨ ਨੇ ਦੱਸਿਆ ਕਿ ਜੇਕਰ ਹੁਣ ਮੌਸਮ ਵੀ ਸਾਫ ਵੀ ਹੋ ਜਾਵੇ ਤਾਂ ਫਿਰ ਵੀ 5 ਤੋ 7 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਘੱਟ ਜਾਵੇਗਾ । ਜਿਸ ਨੂੰ ਬਰਦਾਸ਼ਤ ਕਰਨਾ ਕਿਸਾਨਾ ਲਈ ਸੰਭਵ ਨਹੀ । ਕਿਉਕਿ ਕਈ ਕਿਸਾਨਾਂ ਨੇ 40 ਤੋ 50 ਹਜਾਰ ਰੁਪਏ ਪ੍ਰਤੀ ਏਕੜ ਜਮੀਨ ਠੇਕੇ ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ । ਜਿਸਤੇ ਰੇਹਾਂ, ਸਪਰੇਹਾਂ ਦਾ ਖਰਚਾ ਵੀ ਹੋ ਚੁੱਕਾ ਹੈ ।ਕਣਕ ਦੇ ਖਰਾਬ ਹੋਣ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ । ਉਹਨਾ ਸਿਵਲ ਪ੍ਰਸ਼ਾਸ਼ਨ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਬੇਨਤੀ ਕੀਤੀ ਹੈ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ । ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ, ਕਿਰਤੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਜੱਸੜ , ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਗੁਰਦੇਵ ਸਿੰਘ ਗੱਗੋਮਾਹਲ ਨੇ ਪੰਜਾਬ ਸਰਕਾਰ ਨੂੰ ਪ੍ਰਭਾਵਿਤ ਕਿਸਾਨਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦਾ ਅਮਲ ਸ਼ੁਰੂ ਕਰਨ ਲਈ ਕਿਹਾ ਕਿ । ਜੇਕਰ ਸਰਕਾਰ ਨੇ ਤੁਰੰਤ ਗਿਰਦਾਵਰੀਆ ਸ਼ੁਰੂ ਨਾ ਕਰਵਾਈਆ ਤਾਂ ਕੁਦਰਤ ਦੀ ਮਾਰ ਝੱਲ ਰਹੇ ਕਿਸਾਨ ਸੰਘਰਸ਼ ਲਈ ਮਜਬੂਰ ਹੋਣਗੇ ।
ਭਾਰੀ ਬਾਰਿਸ਼, ਤੇਜ਼ ਹਨ੍ਹੇਰੀ ਤੇ ਗੜ੍ਹੇਮਾਰੀ ਨਾਲ ਕਣਕ, ਪਸ਼ੂਆਂ ਦੇ ਚਾਰੇ ਸਮੇਤ ਹੋਰ ਫਸਲਾਂ ਦਾ ਹੋਇਆ ਨੁਕਸਾਨ
ਮਜੀਠਾ, (ਜਗਤਾਰ ਸਿੰਘ ਸਹਿਮੀ)-ਬੀਤੇ ਦਿਨ ਤੇ ਰਾਤ ਨੂੰ ਭਾਰੀ ਬਾਰਿਸ਼, ਤੇਜ਼ ਹਨ੍ਹੇਰੀ ਤੇ ਗੜ੍ਹੇ ਪੈਣ ਨਾਲ ਖੇਤਾਂ ਵਿਚ ਪੱਕਣ ਕਿਨਾਰੇ ਤਿਆਰ ਖੜੀ ਕਣਕ ਦੀ ਫਸਲ, ਸਰੋਂ ਤੇ ਪਸ਼ੂਆਂ ਦਾ ਚਾਰਾ ਜਿਥੇ ਬੁਰੀ ਤਰ੍ਹਾਂ ਧਰਤੀ 'ਤੇ ਵਿੱਛ ਗਿਆ ਹੈ ਉਥੇ ਗੜ੍ਹੇਮਾਰੀ ਨਾਲ ਕਣਕ ਦੇ ਸਿੱਟੇ ਤੇ ਸਰੋਂ ਦੀ ਫਸਲ ਦੇ ਫੁੱਲ ਤੇ ਫਲੀਆਂ ਵੀ ਪ੍ਰਭਾਵਿਤ ਹੋਈਆਂ ਹਨ। ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਹਰਭਜਨ ਸਿੰਘ ਟਰਪਈ, ਸੁੱਚਾ ਸਿੰਘ ਵੇਗੇਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲਾ ਆਗੂ ਪਲਵਿੰਦਰ ਸਿੰਘ ਮਾਹਲ, ਗੁਰਵੇਲ ਸਿੰਘ ਥ੍ਰੀਏਵਾਲ, ਕਿਸਾਨ ਆਗੂ ਸਵਿੰਦਰਪਾਲ ਸਿੰਘ ਮੋਲੋਵਾਲੀ ਤੇ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਕਣਕ ਸਮੇਤ ਹੋਰ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ। ਬਾਰਿਸ਼ ਤੇ ਗੜੇਮਾਰੀ ਨਾਲ ਜਿਥੇ ਕਣਕ ਦੇ ਸਿੱਟਿਆਂ 'ਤੇ ਅਸਰ ਪਿਆ ਉਥੇ ਸਰੋਂ ਦੀ ਫਸਲ ਦੇ ਵੀ ਫੁੱਲ ਤੇ ਫਲੀਆਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਕਣਕ ਦੇ ਬੂਟੇ ਵੀ ਜ਼ਮੀਨ 'ਤੇ ਵਿੱਛ ਗਏ ਹਨ। ਜਿਸ ਨਾਲ ਇਨ੍ਹਾਂ ਫਸਲਾਂ ਦੇ ਝਾੜ ਵਿਚ ਵੀ ਭਾਰੀ ਕਮੀ ਆਵੇਗੀ। ਕਿਸਾਨਾਂ ਵਲੋਂ ਪੂਰੀ ਲਾਗਤ ਲਾ ਕੇ ਇਨ੍ਹਾਂ ਫਸਲਾਂ ਦੀ ਬਿਜਾਈ ਕਰਕੇ ਦਿਨ ਰਾਤ ਇੱਕ ਕਰਦਿਆਂ ਸਾਂਭ ਸੰਭਾਲ ਕਰਕੇ ਪਾਲੀਆਂ ਗਈਆਂ ਇਨ੍ਹਾਂ ਫਸਲਾਂ ਦਾ ਬੇਵਕਤੀ ਹੋਈ ਬਾਰਿਸ਼, ਹਨ੍ਹੇਰੀ ਤੇ ਗੜੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਕਤ ਆਗੂਆਂ ਨੇ ਕਣਕ, ਸਰੋਂ ਤੇ ਪਸ਼ੂਆਂ ਦੇ ਚਾਰੇ ਸਮੇਤ ਹੋਰ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ 2 ਸਾਲ ਪਹਿਲਾਂ ਹੋਈ ਗੜ੍ਹੇਮਾਰੀ ਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਕਿ ਕਿਸਾਨਾਂ ਨੂੰ ਇਕ ਹੋਰ ਕੁਦਰਤੀ ਆਫਤ ਨੇ ਘੇਰ ਲਿਆ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ਰਾਬ ਹੋਈਆਂ ਫ਼ਸਲਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਬੇ-ਮੌਸਮੀ ਬਰਸਾਤ ਨੇ ਕੀਤੀ ਕਣਕ ਦੀ ਬਰਬਾਦੀ, ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ
ਚੌਕ ਮਹਿਤਾ,(ਜਗਦੀਸ਼ ਸਿੰਘ ਬਮਰਾਹ)-ਕਿਸਾਨ ਜੋ ਕਿ ਪਹਿਲਾਂ ਹੀ ਤੰਗੀਆਂ-ਤੁਰਸ਼ੀਆਂ ਝੱਲਦਿਆਂ ਬੜੀ ਮੁਸ਼ਕਲ ਨਾਲ ਅਨਾਜ ਪੈਦਾ ਕਰਦਾ ਹੈ, ਪਰ ਜਦੋਂ ਪੁੱਤਰਾਂ ਵਾਂਗ ਪਾਲ ਕੇ ਤਿਆਰ ਕੀਤੀ ਫ਼ਸਲ ਉੱਪਰ ਬੇਮੌਸਮੀ ਬਰਸਾਤ ਜਾਂ ਗੜ੍ਹੇਮਾਰੀ ਕਰਕੇ ਫ਼ਸਲ ਦੀ ਬੁਰੀ ਤਰ੍ਹਾਂ ਬਰਬਾਦੀ ਹੋ ਜਾਂਦੀ ਹੈ ਤਾਂ ਫਿਰ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਚੇਤੇ ਆਉਂਦੀ ਹੈ ਕਿ 'ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਨ। ਵਾਉਂ, ਝੱਖੜ, ਝੋਲਿਓਂ ਘਰ ਆਵੇ ਤਾਂ ਜਾਣ'। ਕੁਝ ਇਸੇ ਤਰ੍ਹਾਂ ਦਾ ਵਰਤਾਰਾ ਹੀ ਹੁਣ ਪਿਛਲੇ ਦੋ ਦਿਨਾਂ ਵਿਚ ਸਾਹਮਣੇ ਆਇਆ ਹੈ, ਜਦ ਬਿਲਕੁਲ ਤਿਆਰ ਕਣਕ ਦੀ ਫ਼ਸਲ ਉੱਪਰ ਕੁਦਰਤ ਦੀ ਕ੍ਰੋਪੀ ਕਾਰਨ, ਮੀਂਹ ਝੱਖੜ ਅਤੇ ਗੜ੍ਹਿਆਂ ਦੀ ਮਾਰ ਨੇ ਕਣਕ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ। ਖੇਤੀਬਾੜੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਣਕਾਂ ਦੇ ਇਸ ਤਰ੍ਹਾਂ ਖੇਤਾਂ ਵਿਚ ਵਿੱਛ ਜਾਣ ਨਾਲ ਦਾਣੇ ਹਲਕੇ ਪੈ ਜਾਂਦੇ ਹਨ ਅਤੇ ਕਣਕ ਦਾ ਝਾੜ ਬਹੁਤ ਘੱਟ ਜਾਂਦਾ ਹੈ। ਕਿਸਾਨਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਜਲਦੀ ਹੀ ਸਾਰੇ ਪੰਜਾਬ ਵਿਚ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇ ਕੇ ਰਾਹਤ ਦਿਵਾਏ।
ਆਲੂਆਂ ਦੇ ਬੇਕਦਰੀ ਤੋਂ ਬਾਅਦ ਮੀਂਹ, ਹਨ੍ਹੇਰੀ ਤੇ ਗੜ੍ਹਿਆਂ ਨੇ ਕਿਸਾਨਾਂ ਦੇ ਸਾਹ ਸੂਤੇ
ਨਵਾਂ ਪਿੰਡ, (ਜਸਪਾਲ ਸਿੰਘ)-ਆਲੂਆਂ ਦਾ ਵਾਜਬ ਭਾਅ ਨਾ ਮਿਲਣ 'ਤੇ ਪਹਿਲਾਂ ਹੀ ਆਰਥਿਕ ਬੋਝ ਹੇਠ ਦੱਬੇ ਕਿਸਾਨਾਂ ਨੂੰ ਉਦੋਂ ਦੋਹਰੀ ਮਾਰ ਪਈ ਜਦੋਂ ਪਿਛਲੇ 2 ਦਿਨਾਂ ਤੋਂ ਰੁਕ-ਰੁਕ ਕੇ ਹੋਈ ਬੇ-ਮੌਸਮੀ ਬਾਰਿਸ਼, ਹਨ੍ਹੇਰੀ ਤੇ ਕਿਤੇ-ਕਿਤੇ ਹੋਈ ਗੜੇਮਾਰੀ ਨਾਲ ਹਾੜੀ ਦੀ ਮੁੱਖ ਫਸਲ ਕਣਕ ਤੋਂ ਇਲਾਵਾ ਅਜਵਾਇਣ, ਮੱਕੀ, ਖੀਰਾ ਤੇ ਭਿੰਡੀ ਆਦਿ ਫਸਲ ਦਾ ਭਾਰੀ ਨੁਕਸਾਨ ਹੋਣ 'ਤੇ ਪੀੜਤ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਇਸ ਮੌਕੇ 'ਰੋਜ਼ਾਨਾ ਅਜੀਤ' ਵਲੋਂ ਸਥਾਨਕ ਤੇ ਆਸ-ਪਾਸ ਫਸਲਾਂ ਦੇ ਕੀਤੇ ਗਏ ਦੌਰੇ ਮੌਕੇ ਇਹ ਸਾਹਮਣੇ ਆਇਆ ਹੈ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗੂ ਪਾਲੀ ਕਣਕ ਜਿਸ ਨੂੰ ਕਿ ਉਨ੍ਹਾਂ ਵਲੋਂ ਮੀਂਹ ਤੋਂ ਪਹਿਲਾਂ ਪਾਣੀ ਲਾਇਆ ਗਿਆ ਸੀ, ਦਾ ਹਨੇਰੀ ਨਾਲ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਮੌਕੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ 50 ਤੋਂ 60 ਹਜ਼ਾਰ ਰੁਪਏ ਤੱਕ ਪ੍ਰਤੀ ਏਕੜ ਦੇ ਹਿਸਾਬ ਜ਼ਮੀਨਾਂ ਠੇਕੇ 'ਤੇ ਲੈ ਕੇ ਉਨ੍ਹਾਂ 'ਚ ਆਲੂ, ਮਟਰ ਆਦਿ ਬੀਜੇ ਗਏ ਸਨ, ਤੇ ਆਲੂ ਮੰਡੀਆਂ 'ਚ ਰੁਲਣ ਤੇ ਬਚੇ-ਖੁਚੇ ਘਰਾਂ ਅੰਦਰ ਗਲ-ਸੜਨ ਨਾਲ ਉਹ ਪਹਿਲਾਂ ਹੀ ਭਾਰੀ ਚਿੰਤਾ 'ਚ ਹਨ। ਉਨ੍ਹਾਂ ਦੱਸਿਆ ਕਿ ਆਰਥਿਕ ਬੋਝ ਲਾਉਣ ਤੇ ਜ਼ਮੀਨਾਂ ਦੇ ਠੇਕੇ ਆਦਿ ਦੇਣ ਲਈ ਉਨ੍ਹਾਂ ਦੀ ਇੱਕੋ-ਇੱਕ ਆਸ ਕਣਕ ਦੀ ਫਸਲ 'ਤੇ ਸੀ ਤੇ ਮੀਂਹ ਹਨ੍ਹੇਰੀ ਨਾਲ ਹੁਣ ਉਸ 'ਤੇ ਵੀ ਪਾਣੀ ਫਿਰ ਗਿਆ ਹੈ। ਇਸ ਮੌਕੇ ਲਖਬੀਰ ਸਿੰਘ ਨਿਜਾਮਪੁਰ ਸੂਬਾ ਕਿਸਾਨ ਆਗੂ ਕੁੱਲ ਹਿੰਦ ਕਿਸਾਨ ਸਭਾ, ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉਤਪਾਦਕ ਕਿਸਾਨ ਸੰਗਠਨ ਤੇ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਿਸਾਨ ਮਜ਼ਦੂਰ ਨੌਜਵਾਨ ਸੰਘਰਸ਼ ਕਮੇਟੀ ਨਵਾਂ ਪਿੰਡ ਵਲੋਂ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਸਦਾ ਬਣਦਾ ਮੁਆਵਜ਼ਾ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੇ ਜਾਣ ਦੀ ਸੂਬਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ।

ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਮੱਝ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਗਿ੍ਫ਼ਤਾਰ

ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੀ ਪੁਲਿਸ ਵਲੋਂ ਮੱਝ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ ਦੀ ਸੂਚਨਾ ਹੈ | ਇਸ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਹਰਜਿੰਦਰ ਸਿੰਘ ਬੱਲ ਨੇ ਦੱਸਿਆ ਹੈ ਕਿ ...

ਪੂਰੀ ਖ਼ਬਰ »

ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ-ਕਵੀਸ਼ਰ ਗੁਰਮੁੱੱਖ ਸਿੰਘ ਜੋਗੀ

ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਥਕ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਸ਼ਾਗਿਰਦਾਂ 'ਚੋਂ ਨਾਮਵਰ ਪੰਥਕ ਕਵੀਸ਼ਰ ਭਾਈ ਗੁਰਮੁੱਖ ਸਿੰਘ ਜੋਗੀ (ਐਮ.ਏ.) ਨੇ ਕਿਹਾ ਹੈ ਕਿ ਸਰਕਾਰ ਭਾਈ ਅੰਮਿ੍ਤਪਾਲ ਸਿੰਘ ਦੇ ਬਹਾਨੇ ਬੇਕਸੂਰ ਸਿੱਖ ...

ਪੂਰੀ ਖ਼ਬਰ »

ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਚੋਣ 'ਚ ਹਰਪਾਲ ਸਿੰਘ ਥੋਬਾ ਬਣੇ ਪ੍ਰਧਾਨ

ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਹਰਪਾਲ ਸਿੰਘ ਸੈਕਟਰੀ ਥੋਬਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ...

ਪੂਰੀ ਖ਼ਬਰ »

ਸਰਕਾਰ ਬੇਮੌਸਮੀ ਬਰਸਾਤ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ-ਜੋਧ ਸਿੰਘ ਸਮਰਾ

ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਬੀਤੇ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪੈ ਰਹੀ ਬੇ-ਮੌਸਮੀ ...

ਪੂਰੀ ਖ਼ਬਰ »

'ਆਪ' ਸਰਕਾਰ ਦੇ ਰਾਜ 'ਚ ਸੂਬੇ ਦਾ ਹਰੇਕ ਬਸ਼ਿੰਦਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ-ਕੰਵਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਵਿਚ ਬਦਲਾਅ ਦੇ ਨਾਂਅ 'ਤੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਅਮਨ ਕਾਨੂੰਨ ਦੀ ਸਥਿਤੀ ਇੱੱਥੋਂ ਤੱਕ ਵਿਗੜ ਚੁੱਕੀ ਹੈ ਕਿ ਹੁਣ ਪੰਜਾਬ 'ਚ ਗੰਨ ਦਾ ਹੀ ਬੋਲਬਾਲਾ ਹੈ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ-ਗੈਵੀ ਲੋਪੋਕੇ

ਚੋਗਾਵਾਂ, 25 ਮਾਰਚ (ਗੁਰਵਿੰਦਰ ਸਿੰਘ ਕਲਸੀ)-ਸਾਲ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੋਦੀ ਸਰਨੇਮ ਸੰਬੰਧੀ ਕੀਤੀ ਗਈ ਟਿੱਪਣੀ ਦੇ ਵਿਰੋਧ ਮਾਮਲੇ 'ਚ ਕਾਂਗਰਸ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਦੀ ...

ਪੂਰੀ ਖ਼ਬਰ »

ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਸਿੱਖ ਨੌਜਵਾਨਾਂ ਨੂੰ ਤੰਗ ਕਰ ਰਹੀ ਹੈ-ਭਾਈ ਬਲਬੀਰ ਸਿੰਘ ਮੁੱਛਲ

ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਪੰਜਾਬ ਵਿਚ ਆਪ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਸਿੱਖ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟ 'ਚ ਇੱਕ ਰੋਜ਼ਾ ਖੇਡ ਟੂਰਨਾਮੈਂਟ ਅਮਿੱਟ ਯਾਦਾਂ ਬਿਖੇਰਦਾ ਹੋਇਆ ਸਮਾਪਤ

ਜੇਠੂਵਾਲ, 25 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਸੋਹੀਆਂ ਖੁਰਦ ਵਿਖੇ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਕਰਵਾਏ ਇੱਕ ਰੋਜ਼ਾ ਖੇਡ ਟੂਰਨਾਮੈਂਟ ਅਮਿੱਟ ਯਾਦਾਂ ਬਿਖੇਰਦਾ ਹੋਇਆ ਸੰਪੰਨ ਹੋ ਗਿਆ | ਇਸ ਟੂਰਨਾਮੈਂਟ 'ਚ ਵਾਲੀਵਾਲ, ...

ਪੂਰੀ ਖ਼ਬਰ »

ਰਾਹੁਲ ਗਾਂਧੀ ਅਦਾਲਤ ਦਾ ਫ਼ੈਸਲਾ ਮੰਨਣ ਅਤੇ ਸਿਆਸੀ ਡਰਾਮਾ ਬੰਦ ਕਰਨ-ਮਾਹਲ, ਸ਼ਰਮਾ

ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸੀ ਆਗੂ ਰਾਹੁਲ ਗਾਂਧੀ, ਜੋ ਵਾਇਨਾਡ ਤੋਂ ਮੈਂਬਰ ਪਾਰਲੀਮੈਂਟ ਸਨ, ਅਤੇ ਜਿਨ੍ਹਾਂ ਦੀ ਮੈਂਬਰਸ਼ਿਪ ਅਦਾਲਤ ਨੇ ਮਾਣਹਾਨੀ ਦੇ ਇਕ ਕੇਸ 'ਚ ਰੱਦ ਕਰ ਦਿੱਤੀ ਹੈ, ਨੂੰ ਸੂਰਤ ਦੀ ਅਦਾਲਤ ਦਾ ਫੈਸਲਾ ਖਿੜੇ ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਬਿਨਾਂ ਜਾਂਚ ਕੀਤਿਆਂ ਗਰੀਬਾਂ ਦੇ ਨੀਲੇ ਕਾਰਡ ਕੱਟਣ ਦੀ ਗੱਲ ਕਬੂਲੀ-ਰਣੀਕੇ

ਜੇਠੂਵਾਲ, 25 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਆਪ ਵਿਚਲੀ ਸਰਕਾਰ ਵਲੋਂ ਅਕਾਲੀ ਭਾਜਪਾ ਸਰਕਾਰ ਸਮੇਂ ਗਰੀਬ ਵਰਗ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਹਲਕੇ ਦੇ ਪਿੰਡ ਜੱਬੋਵਾਲ ਤੇ ਧੂਲਕਾ ਦੀਆਂ ਸਰਕਾਰੀ ਡਿਸਪੈਂਸਰੀਆਂ ਖ਼ਸਤਾ ਹਾਲਤ ਕਾਰਨ ਪਾ ਰਹੀਆਂ ਮੁਕੱਦਰਾਂ ਦੇ ਕੀਰਨੇ

ਹਰਜਿੰਦਰ ਸਿੰਘ ਕਲੇਰ ਟਾਂਗਰਾ-ਪੰਜਾਬ ਦੀ ਸੱਤਾ 'ਤੇ ਹਕੂਮਤ ਕਰ ਰਹੀ ਆਮ ਆਦਮੀ ਪਾਰਟੀ ਦੇ ਦਿਗਜ਼ ਲੀਡਰਾਂ ਦੁਆਰਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਅਵਾਮ ਨੂੰ ਸਰਕਾਰੀ ਵਿਦਿਆ ਤੇ ਸਿਹਤ ਸਹੂਲਤਾਂ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਬਿਹਤਰ ਹੈ ਆਧੁਨਿਕ ਦੌਰ ਦੀਆਂ ਸਭ ...

ਪੂਰੀ ਖ਼ਬਰ »

ਮਸੂਰੀ ਵਿੱਦਿਅਕ ਸੰਸਥਾਵਾਂ ਦਾ ਧੰਜੂ ਪਰਿਵਾਰ ਕੈਨੇਡਾ ਵਲੋਂ ਦੌਰਾ

ਨਵਾਂ ਪਿੰਡ, 25 ਮਾਰਚ (ਜਸਪਾਲ ਸਿੰਘ)-ਧੰਜੂ ਪੁਰਿਵਾਰ, ਕੈਨੇਡਾ (ਫ਼ਤਿਹਪੁਰ ਰਾਜਪੂਤਾਂ) ਦੇ ਪਰਿਵਾਰਿਕ ਮੈਂਬਰਾਂ ਜਿਸ 'ਚ ਇਕਬਾਲ ਸਿੰਘ ਧੰਜੂ, ਕੁਲਬੀਰ ਸਿੰਘ ਧੰਜੂ, ਬਿਕਰਮਜੀਤ ਸਿੰਘ ਧੰਜੂ ਤੇ ਸਨਵੀਰ ਸਿੰਘ ਧੰਜੂ ਆਦਿ ਵਲੋਂ ਇੰਜ. ਬਲਜੀਤ ਸਿੰਘ ਜੰਮੂ, ਐੱਮ.ਡੀ., ...

ਪੂਰੀ ਖ਼ਬਰ »

ਬੀ.ਐੱਸ.ਐੱਫ. ਨੇ ਕਸਬਾ ਅਟਾਰੀ ਦੇ ਸਰਕਾਰੀ ਸਕੂਲ 'ਚ ਸਿਵਕ ਐਕਸ਼ਨ ਪ੍ਰੋਗਰਾਮ ਕਰਵਾਇਆ

ਅਟਾਰੀ, 25 ਮਾਰਚ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਇੰਟੀਗ੍ਰੇਟੇਡ ਚੈੱਕ ਪੋਸਟ ਅਟਾਰੀ ਵਿਖੇ ਤਾਇਨਾਤ ਬੀ.ਐੱਸ.ਐੱਫ. ਦੀ 168 ਬਟਾਲੀਅਨ ਵਲੋਂ ਕਸਬਾ ਅਟਾਰੀ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸਿਵਕ ਐਕਸ਼ਨ ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਪੁਲਿਸ ਥਾਣਾ ਕੱਥੂਨੰਗਲ ਵਲੋਂ 2 ਨੌਜਵਾਨ ਹੈਰੋਇਨ ਸਮੇਤ ਕਾਬੂ

ਜੈਂਤੀਪੁਰ, 25 ਮਾਰਚ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਮੁੱਗੋਸੋਹੀ ਵਿਖੇ ਸਥਿਤ ਰੇਲਵੇ ਫਾਟਕ ਉੱਪਰ ਪੁਲਿਸ ਵਲੋਂ ਲਗਾਏ ਨਾਕੇ ਦੌਰਾਨ 2 ਮੋਟਰਸਾਈਕਲ ਸਵਾਰ ਵਿਅਕਤੀਆ ਨੂੰ ਸ਼ੱਕ ਪੈਣ 'ਤੇ ਉਨ੍ਹਾਂ ਦੀ ਤਲਾਸ਼ੀ ਕੀਤੀ ਤਾਂ ਉਨ੍ਹਾਂ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਸਠਿਆਲਾ, 25 ਮਾਰਚ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ.ਏ. ਸਮੈਸਟਰ ਪਹਿਲੇ ਦੇ ਐਲਾਨੇ ਗਏ ਨਤੀਜੇ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਬਾਰੇ ਕਾਲਜ ਦੇ ਓ.ਐੱਸ.ਡੀ. ਡਾ. ਤੇਜਿੰਦਰ ਕੌਰ ਸ਼ਾਹੀ ਨੇ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਨੇ ਕਿਸਾਨ ਝੰਬੇ, ਅੰਨਦਾਤੇ ਦੀਆਂ ਆਸਾਂ 'ਤੇ ਪਾਣੀ ਫਿਰਿਆ, ਪੱਕਣ 'ਤੇ ਆਈ ਸੀ ਕਣਕ

ਰਈਆ, 25 ਮਾਰਚ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਤੇ ਇਸਦੇ ਆਸ ਪਾਸ ਦੇ ਪਿੰਡਾਂ ਵਿਚ ਹੋਈ ਮੌਲੇਧਾਰ ਅਤੇ ਬੇ-ਮੌਸਮੀ ਬਾਰਿਸ਼ ਤੇ ਬਾਅਦ ਵਿਚ ਚੱਲੇ ਹਨੇ੍ਹਰੀ-ਝੱਖੜ ਨਾਲ ਐਨ ਪੱਕਣ ਕਿਨਾਰੇ ਪਹੁੰਚੀ ਕਣਕ ਦੀ ਫਸਲ ਨੂੰ ਜ਼ਮੀਨ 'ਤੇ ਵਿਛਾ ਦਿੱਤਾ ਹੈ ਜਿਸ ਨਾਲ ਅੰਨਦਾਤੇ ...

ਪੂਰੀ ਖ਼ਬਰ »

ਕਿਸਾਨ ਹਿਤੈਸ਼ੀ ਅਖਵਾਉਣ ਵਾਲੀ 'ਆਪ' ਸਰਕਾਰ ਕਿਸਾਨਾਂ ਦੀ ਸਾਰ ਲੈਣਾ ਭੁੱਲੀ-ਸਰਕਾਰੀਆ

ਚੋਗਾਵਾਂ, 25 ਮਾਰਚ (ਗੁਰਵਿੰਦਰ ਸਿੰਘ ਕਲਸੀ)-ਪਿਛਲੇ ਦਿਨੀਂ ਹੋਈ ਬੇ-ਮੌਸਮੀ ਬਾਰਿਸ਼ ਅਤੇ ਹਨ੍ਹੇਰੀ ਨਾਲ ਜਿੱਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਉੱਥੇ ਮੁੜ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ | ਇਸ ਵਾਰ ਮੌਸਮ ਦੇ ਬਦਲੇ ...

ਪੂਰੀ ਖ਼ਬਰ »

ਪਾਕਿ ਸਮੱਗਲਰਾਂ ਨੇ ਚਾਹ ਵਾਲੀ ਕੇਤਲੀ 'ਚ ਹੈਰੋਇਨ ਪਾ ਕੇ ਸੁੱਟ ਦਿੱਤੀ ਭਾਰਤ ਵਾਲੇ ਪਾਸੇ

ਅਟਾਰੀ, 25 ਮਾਰਚ (ਗੁਰਦੀਪ ਸਿੰਘ ਅਟਾਰੀ)-ਕੌਮਾਂਤਰੀ ਅਟਾਰੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 144 ਬਟਾਲੀਅਨ ਨੇ ਗਸ਼ਤ ਦੌਰਾਨ ਬਾਰਡਰ ਅਬਜ਼ਰਬਰ ਪੋਸਟ ਭਰੋਪਾਲ ਦੇ ਪਿੱਲਰ ਨੰਬਰ 119/17 ਕੋਲੋਂ ਇੱਕ ਚਾਹ ਵਾਲੀ ਕੇਤਲੀ ਬਰਾਮਦ ਕੀਤੀ ਹੈ | ਚੈਕਿੰਗ ਕਰਨ ਦੌਰਾਨ ਉਸ ...

ਪੂਰੀ ਖ਼ਬਰ »

ਪਿੰਡ ਵਿਛਿਆ ਵਿਖੇ ਯਮਲਾ ਜੱਟ ਦੀ ਯਾਦ 'ਚ ਸੱਭਿਆਚਾਰਕ ਮੇਲਾ ਅੱਜ

ਚੇਤਨਪੁਰਾ, 25 ਮਾਰਚ (ਮਹਾਂਬੀਰ ਸਿੰਘ ਗਿੱਲ)-ਪਿੰਡ ਵਿਛੋਆ ਵਿਖੇ ਯਮਲਾ ਜੱਟ ਸੱਭਿਆਚਾਰਕ ਕਲੱਬ ਵਲੋਂ ਤੂੰਬੀ ਦੇ ਸਮਰਾਟ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ 'ਚ 31ਵਾਂ ਸਾਲਾਨਾ ਯਾਦਗਾਰੀ ਮੇਲਾ 26 ਮਾਰਚ ਨੂੰ ਕਲੱਬ ਦੇ ਪ੍ਰਧਾਨ ਗੁਰਨੇਕ ਸਿੰਘ ਰਾਏ ਯੂ. ਕੇ., ਮੋਟਰ ਜੰਗ ...

ਪੂਰੀ ਖ਼ਬਰ »

ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਚੋਣ ਸਰਬਸੰਮਤੀ ਨਾਲ ਹੋਈ

ਗੱਗੋਮਾਹਲ/ਰਮਦਾਸ, 25 ਮਾਰਚ (ਬਲਵਿੰਦਰ ਸਿੰਘ ਸੰਧੂ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਦੌਰਾਨ ਹਰਪਾਲ ਸਿੰਘ ਸੈਕਟਰੀ ਬਹੁ-ਮੰਤਵੀ ਸਹਿਕਾਰੀ ਸਭਾ ਥੋਬਾ ਨੂੰ ਜ਼ਿਲ੍ਹਾ ਪ੍ਰਧਾਨ, ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਸੇਵਾ ਸੁਸਾਇਟੀ ਅਜਨਾਲਾ ਦੀ ਅਹਿਮ ਮੀਟਿੰਗ 'ਚ ਸਾਲਾਨਾ ਲੰਗਰ ਲਗਾਉਣ ਲਈ ਕੀਤਾ ਵਿਚਾਰ ਵਿਟਾਂਦਰਾ

ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਬਲੇ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਉਣ ਲਈ ਸ੍ਰੀ ਹੇਮਕੁੰਟ ਸਾਹਿਬ ਸੇਵਾ ਸੁਸਾਇਟੀ ਅਜਨਾਲਾ ਦੀ ਅਹਿਮ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪਿੰਡ ਕੋਹਾਲੀ ਦੀ ਇਕਾਈ ਦਾ ਗਠਨ

ਰਾਮ ਤੀਰਥ, 25 ਮਾਰਚ (ਧਰਵਿੰਦਰ ਸਿੰਘ ਔਲਖ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਜ਼ਿਲ੍ਹਾ ਅੰਮਿ੍ਤਸਰ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ, ਜ਼ਿਲ੍ਹਾ ਆਗੂ ਜਗਜੀਤ ਸਿੰਘ ਕੋਹਾਲੀ, ਡਾ.ਬਚਿੱਤਰ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX