ਤਾਜਾ ਖ਼ਬਰਾਂ


ਇਸਰੋ ਨੇ ਲਾਂਚ ਕੀਤਾ ਉਪਗ੍ਰਹਿ ਐਨ.ਵੀ.ਐਸ-01
. . .  8 minutes ago
ਅਮਰਾਵਤੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਤੋਂ ਆਪਣੇ ਉੱਨਤ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-01 ਨੂੰ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ। ਇਹ ਲਾਂਚਿੰਗ ਸ਼੍ਰੀਹਰੀਕੋਟਾ ਸਥਿਤ....
ਯਾਸੀਨ ਮਲਿਕ ਸੰਬੰਧੀ ਐਨ.ਆਈ.ਏ. ਦੀ ਅਪੀਲ ’ਤੇ ਅੱਜ ਸੁਣਵਾਈ ਕਰੇਗੀ ਦਿੱਲੀ ਹਾਈਕੋਰਟ
. . .  20 minutes ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਐਨ.ਆਈ. ਏ. ਨੇ ਦਿੱਲੀ ਹਾਈ ਕੋਰਟ ਅੱਗੇ ਅਪੀਲ ਕੀਤੀ ਹੈ। ਉਸ ਨੇ....
ਮੱਧ ਪ੍ਰਦੇਸ਼: ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ
. . .  39 minutes ago
ਭੋਪਾਲ, 29 ਮਈ- ਮੱਧ ਪ੍ਰਦੇਸ਼ ਦੇ ਭਿਡ ਵਿਚ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ....
ਪੰਜਾਬ ਪੁਲਿਸ ਵਲੋਂ 3 ਪੈਕਟ ਹੈਰੋਇਨ ਬਰਾਮਦ
. . .  46 minutes ago
ਖਾਲੜਾ, 29 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਦੇ ਖ਼ੇਤਾਂ ਵਿਚੋ ਪੰਜਾਬ ਪੁਲਿਸ ਵਲੋਂ....
2000 ਰੁਪਏ ਦੇ ਨੋਟਾਂ ਸੰਬੰਧੀ ਦਿੱਲੀ ਹਾਈ ਕੋਰਟ ਵਿਚ ਦਾਇਰ ਜਨਹਿੱਤ ਪਟੀਸ਼ਨ ਹੋਈ ਰੱਦ
. . .  about 1 hour ago
ਨਵੀਂ ਦਿੱਲੀ, 29 ਮਈ- ਦਿੱਲੀ ਹਾਈ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਨੋਟੀਫ਼ਿਕੇਸ਼ਨਾਂ ਨੂੰ ਚੁਣੌਤੀ....
ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  about 1 hour ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 2 hours ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 3 hours ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 3 hours ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 3 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 3 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 4 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਚੇਤ ਸੰਮਤ 555

ਪਟਿਆਲਾ

ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ 'ਚ ਸ਼ੁਮਾਰ ਹੋਵੇਗਾ-ਡਾ. ਬਲਬੀਰ ਸਿੰਘ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ਦੀ ਸੂਚੀ 'ਚ ਸ਼ੁਮਾਰ ਹੋਵੇਗਾ | ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ 'ਚ ਮਰੀਜਾਂ ਨੂੰ ਵਿਸ਼ਵ ਪੱਧਰੀ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਡਾ. ਸਿੰਘ ਨੇ ਮਰੀਜਾਂ ਜਿਨ੍ਹਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ 'ਚੋਂ ਮਿਲ ਰਹੀਆਂ ਹਨ, ਨਾਲ ਗੱਲਬਾਤ ਕਰਕੇ ਪ੍ਰਦਾਨ ਕੀਤੀਆ ਜਾ ਰਹੀਆਂ ਮੈਡੀਕਲ ਸੇਵਾਵਾਂ 'ਤੇ ਤਸੱਲੀ ਦਾ ਇਜ਼ਹਾਰ ਕੀਤਾ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕਰਦਿਆਂ ਮੈਡੀਕਲ ਕਾਲਜ ਨੂੰ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ 'ਚ ਸ਼ੁਮਾਰ ਕਰਨ ਲਈ ਬਣਾਈ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਉੱਚ ਪੱਧਰੀ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਮੈਡੀਕਲ ਸਿੱਖਿਆ ਤੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਤੇ ਵਧੀਕ ਸਕੱਤਰ ਰਾਹੁਲ ਗੁਪਤਾ ਵੀ ਮੌਜੂਦ ਸਨ | ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਦੇ ਸਾਰੇ ਉਪਰੇਸ਼ਨ ਥਿਏਟਰ, ਨਵਜੰਮੇ ਬੱਚਿਆਂ ਲਈ ਹਸਪਤਾਲ, ਲੇਬਰ ਰੂਮ ਸਮੇਤ ਓਪੀਡੀ ਸੇਵਾਵਾਂ ਨੂੰ ਵਿਸ਼ਵ ਪੱਧਰੀ ਤੇ ਕੰਪਿਊਟਰ ਨਾਲ ਜੋੜ ਕੇ ਈ-ਹਸਪਤਾਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਗਵਾਚੀ ਸ਼ਾਖ ਬਹਾਲ ਕਰਨ ਅਤੇ ਇਸ ਦੀ ਐਮਰਜੈਂਸੀ ਨੂੰ ਸਭ ਤੋਂ ਬਿਹਤਰ ਐਮਰਜੈਂਸੀ ਬਣਾਉਣ ਲਈ ਡਾ. ਸੁਧੀਰ ਵਰਮਾ ਦੀ ਅਗਵਾਈ ਹੇਠ ਗਠਿਤ 9 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਐਮਰਜੈਂਸੀ ਦੇ ਨਵੀਨੀਕਰਨ ਦਾ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ ਤੇ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ | ਉਨ੍ਹਾਂ ਦੱਸਿਆ ਕਿ ਪਹਿਲਾਂ ਇੱਥੇ 14 ਆਈ.ਸੀ.ਯੂ. ਬੈਡ ਹੀ ਸਨ ਪਰ ਹੁਣ 17 ਹੋਰ ਅਜਿਹੇ ਜਿੰਦਗੀ ਬਚਾਉਣ ਵਾਲੇ ਬੈਡ ਨਵੇਂ ਲਗਾਏ ਗਏ ਹਨ ਤਾਂ ਕਿ ਮਰੀਜ਼ਾਂ ਨੂੰ ਵੈਂਟੀਲੇਟਰ ਬੈਡ ਮਿਲ ਸਕਣ, ਇਸ ਤਰ੍ਹਾਂ 100 ਬਿਸਤਰਿਆਂ ਵਾਲੀ ਨਵੀਂ ਐਮਰਜੈਂਸੀ ਬਣ ਗਈ ਹੈ | ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਮੈਡੀਕਲ ਸਿੱਖਿਆ ਤੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਤੇ ਵਧੀਕ ਸਕੱਤਰ ਰਾਹੁਲ ਗੁਪਤਾ, ਸਦਭਾਵਨਾ ਹਸਪਤਾਲ ਦੇ ਡਾ. ਸੁਧੀਰ ਵਰਮਾ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪਿ੍ੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਈਸ ਪਿ੍ੰਸੀਪਲ ਡਾ. ਆਰ.ਪੀ.ਐਸ. ਸਿਬੀਆ ਇਲਾਵਾ ਲੋਕ ਨਿਰਮਾਣ, ਜਨ ਸਿਹਤ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |

ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਣੇ ਕਾਰ ਸਵਾਰ ਕਾਬੂ

ਸਮਾਣਾ, 25 ਮਾਰਚ (ਸਾਹਿਬ ਸਿੰਘ)-ਸੀ.ਆਈ.ਏ. ਸਮਾਣਾ ਦੀ ਪੁਲਿਸ ਨੇ ਇਕ ਕਾਰ ਸਵਾਰ ਨੌਜਵਾਨ ਨੂੰ 1030 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ | ਸੀ.ਆਈ.ਏ. ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੂਣ ਸ਼ਰਮਾ ਦੀਆਂ ਹਦਾਇਤਾਂ 'ਤੇ ਹਰਬੀਰ ...

ਪੂਰੀ ਖ਼ਬਰ »

ਰਾਹੁਲ ਗਾਂਧੀ ਖ਼ਿਲਾਫ਼ ਹੋਈ ਕਾਰਵਾਈ ਸਚਾਈ ਦਾ ਗਲਾ ਘੁੱਟਣ ਦੇ ਬਰਾਬਰ-ਮੋਹਿਤ ਮਹਿੰਦਰਾ

ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਅਤੇ ਕਾਂਗਰਸ ਪਾਰਟੀ ਵਲੋਂ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਹਲਕੇ ਦੇ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਵਫ਼ਦ ਵਿਧਾਇਕ ਕੋਹਲੀ ਨੂੰ ਮਿਲਿਆ

ਪਟਿਆਲਾ, 25 ਮਾਰਚ (ਅ.ਸ. ਆਹਲੂਵਾਲੀਆ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਇਕ ਵਫ਼ਦ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ 'ਚ ਵਪਾਰਕ ਮਸਲਿਆਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆ | ਇਸ ਮੌਕੇ ਸਮੂਹ ਵਪਾਰੀਆਂ ਨੇ ਵਿਧਾਇਕ ਨਾਲ ਦੇਸ ਵਿਚ ਵੱਧ ਰਹੀ ...

ਪੂਰੀ ਖ਼ਬਰ »

ਸੁੰਨੇ ਪਏ ਘਰ 'ਚੋਂ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਹੋਏ ਫ਼ਰਾਰ

ਬਨੂੜ, 25 ਮਾਰਚ (ਭੁਪਿੰਦਰ ਸਿੰਘ)-ਪਿੰਡ ਮੋਟੇਮਾਜਰਾ ਵਿਖੇ ਅਣਪਛਾਤੇ ਚੋਰ ਦਿਨ ਦਿਹਾੜੇ ਸੁੰਨੇ ਪਏ ਘਰ ਵਿਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ | ਪੀੜਤ ਸ਼ੇਰ ਸਿੰਘ ਜੋ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਉਹ ਸਵੇਰੇ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੀ ਲੋਕ ਪਿ੍ਯਤਾ ਤੋਂ ਭਾਜਪਾ ਪੂਰੀ ਤਰ੍ਹਾਂ ਡਰੀ- ਨਿਰਮਲ ਸਿੰਘ ਭੱਟੀਆਂ

ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਭਾਜਪਾ ਦੀ ਸਰਕਾਰ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਤੋਂ ਬਾਅਦ ਨਿਰਮਲ ਸਿੰਘ ਭੱਟੀਆਂ, ਜਨਰਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਇਕ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਭਾਜਪਾ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਵਿਖੇ ਸਾਲਾਨਾ ਕਨਵੋਕੇਸ਼ਨ ਕਰਵਾਈ

ਫ਼ਤਹਿਗੜ੍ਹ ਸਾਹਿਬ, 25 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਸਾਲਾਨਾ ਕਨਵੋਕੇਸ਼ਨ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਜਗਦੀਪ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਪੈਸੇ ਡਬਲ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਲੈਣ ਦਾ ਮਾਮਲਾ ਦਰਜ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਰਾਜ ਕੁਮਾਰ ਵਾਸੀ ਵਿਕਾਸ ਕਾਲੋਨੀ ਦੀ ਸ਼ਿਕਾਇਤ 'ਤੇ ਪੈਸੇ ਡਬਲ ਕਰਵਾਉਣ ਦਾ ਝਾਂਸਾ ਦੇਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਅਨੀਤਾ ਦੇਵੀ ...

ਪੂਰੀ ਖ਼ਬਰ »

ਜੇਲ੍ਹ 'ਚੋਂ ਤਿੰਨ ਮੋਬਾਈਲ ਬਰਾਮਦ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਹਰਬੰਸ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਦੀ ਸ਼ਿਕਾਇਤ 'ਤੇ ਥਾਣਾ ਤਿ੍ਪੜੀ ਦੀ ਪੁਲਿਸ ਨੇ ਜੇਲ੍ਹ 'ਚੋਂ ਤਿੰਨ ਮੋਬਾਈਲ ਫ਼ੋਨ ਅਤੇ ਜਰਦੇ ਦੇ ਪੈਕਟ ਬਰਾਮਦ ਹੋਣ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ...

ਪੂਰੀ ਖ਼ਬਰ »

ਦਿਨ ਦਿਹਾੜੇ ਖੋਹਿਆ ਮੋਬਾਈਲ ਅਤੇ ਝਪਟੀ ਚੈਨੀ

ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਇੱਥੋਂ ਦੀ ਘੁੱਗ ਵਸਦੀ ਗੋਬਿੰਦ ਕਾਲੋਨੀ 'ਚ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ ਚੈਨੀ ਝਪਟਮਾਰਾਂ ਨੇ ਇਕ ਔਰਤ ਦੇ ਗਲ 'ਚ ਪਾਈ ਹੋਈ ਚੈਨੀ ਝਪਟ ਲਈ ਅਤੇ ਇਕ ਲੜਕੀ ਕੋਲੋਂ ਮੋਬਾਈਲ ਖੋਹ ਲਿਆ | ਇਸ ਸੰਬੰਧੀ ਹਲਕੇ 'ਚ ਦਹਿਸ਼ਤ ਦਾ ਮਾਹੌਲ ...

ਪੂਰੀ ਖ਼ਬਰ »

ਪੀਰ ਬਾਬਾ ਨੂਰੇਸ਼ਾਹ ਦੀ ਦਰਗਾਹ 'ਤੇ ਵਿਸ਼ਾਲ ਭੰਡਾਰਾ ਤੇ ਸੱਭਿਆਚਾਰਕ ਮੇਲਾ 30 ਨੂੰ -ਤਿਆਰੀਆਂ ਜ਼ੋਰਾਂ 'ਤੇ

ਪਾਤੜਾਂ, 25 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨਾਲ ਲੱਗਦੇ ਪਿੰਡ ਦਿਓਗੜ੍ਹ ਵਿਖੇ ਪੀਰ ਬਾਬਾ ਨੂਰੇਸ਼ਾਹ ਦੀ ਦਰਗਾਹ 'ਤੇ ਵਿਸ਼ਾਲ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ | ਸ਼ਮਸ਼ੇਰ ਸਿੰਘ ਗੁੱਡੂ ਦੀ ਅਗਵਾਈ 'ਚ ਕਮੇਟੀ ਦੇ ਸਾਰੇ ਅਹੁਦੇਦਾਰਾਂ ...

ਪੂਰੀ ਖ਼ਬਰ »

ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਮੁੱਢਲੇ ਸਿਹਤ ਕੇਂਦਰ ਦਾ ਦੌਰਾ

ਰਾਜਪੁਰਾ, 25 ਮਾਰਚ (ਜੀ.ਪੀ. ਸਿੰਘ)-ਸਥਾਨਕ ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ ਦੇ ਪੈਰਾ ਮੈਡੀਕਲ, ਬੀ.ਐੱਸ.ਸੀ. ਸਮੇਤ ਜੀ.ਐਨ.ਐਮ. ਅਤੇ ਏ.ਐਨ.ਐਮ. ਦੇ ਵਿਦਿਆਰਥੀਆਂ ਵਲੋਂ ਵਿਸ਼ਵ ਟੀ.ਬੀ ਦਿਵਸ ਤੇ ਇਸ ਸਾਲ ਦੇ ਵਿਸ਼ੇ 'ਹਾਂ, ਅਸੀਂ ਟੀਬੀ ਨੂੰ ਖ਼ਤਮ ਕਰ ਸਕਦੇ ਹਾਂ' ਤੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਬੀਬਾ ਜੈ ਇੰਦਰ ਕੌਰ ਦੇ ਨਿਰਦੇਸ਼ ਅਨੁਸਾਰ ਭਾਜਪਾ ਯੁਵਾ ਮੋਰਚਾ ਪਟਿਆਲਾ ਦੇ ਪ੍ਰਧਾਨ ਨਿਖਿਲ ਕੁਮਾਰ ਕਾਕਾ ਅਤੇ ਉਨ੍ਹਾਂ ਦੀ ਟੀਮ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ...

ਪੂਰੀ ਖ਼ਬਰ »

ਕੇਂਦਰ ਅਤੇ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਦੀ ਸਾਰ ਲਵੇ-ਪੰਜਰਥ

ਸਮਾਣਾ, 25 ਮਾਰਚ (ਗੁਰਦੀਪ ਸ਼ਰਮਾ)-ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਬੇਮੌਸਮੇ ਮੀਂਹ ਕਾਰਨ ਕਈ ਥਾਵਾਂ 'ਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਜਿਸ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੇਮੌਸਮੇ ਮੀਂਹ ਦੇ ...

ਪੂਰੀ ਖ਼ਬਰ »

ਆਦਰਸ਼ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਪਾਣੀ ਦਿਵਸ ਮਨਾਇਆ

ਸਮਾਣਾ, 25 ਮਾਰਚ (ਪ੍ਰੀਤਮ ਸਿੰਘ ਨਾਗੀ)-ਆਦਰਸ਼ ਨਰਸਿੰਗ ਕਾਲਜ ਸਮਾਣਾ-ਪਟਿਆਲਾ ਵਿਖੇ ਵਿਸ਼ਵ ਪਾਣੀ ਦਿਵਸ ਮਨਾਇਆ ਗਿਆ | ਕਾਲਜ ਦੇ ਚੇਅਰਮੈਨ ਡਾ. ਕੇ. ਕੇ. ਜੌਹਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਨ ਦਾ ਮੁੱਖ ਵਿਸ਼ਾ ਹੈ ਪਾਣੀ ਨੂੰ ਬਚਾਉਣਾ | ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ

ਬਨੂੜ, 25 ਮਾਰਚ (ਭੁਪਿੰਦਰ ਸਿੰਘ)-ਜਨਵਾਦੀ ਨੌਜਵਾਨ ਸਭਾ ਤੇ ਯੂਥ ਕੇਸਰੀ ਟੀਮ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ | ਸ਼ਹਿਰ ਦੇ ਗੁੱਗਾ ਮਾੜੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸਰੀਰਕ ਸਿੱਖਿਆ ਤੇ ਖੇਡਾਂ ਦੇ ਵਿਗਿਆਨਕ ਸੱਭਿਆਚਾਰ ਬਾਰੇ ਕਾਨਫ਼ਰੰਸ ਸਮਾਪਤ

ਪਟਿਆਲਾ, 25 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸਰੀਰਕ ਸਿੱਖਿਆ ਤੇ ਖੇਡਾਂ ਦੇ ਵਿਗਿਆਨਕ ਸੱਭਿਆਚਾਰ ਬਾਰੇ ਕਾਨਫ਼ਰੰਸ ਅੱਜ ਸੰਪੰਨ ਹੋ ਗਈ | ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ 'ਚ ਹਰਮਨਪ੍ਰੀਤ ਸਿੰਘ ਕਪਤਾਨ ਭਾਰਤੀ ਹਾਕੀ ਟੀਮ, ਰਾਜਪਾਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਾਡੇ ਲਈ ਪੇ੍ਰਰਨਾ ਸਰੋਤ-ਬਲਤੇਜ ਪੰਨੰੂ

ਪਟਿਆਲਾ, 25 ਮਾਰਚ (ਅ. ਸ. ਆਹਲੂਵਾਲੀਆ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਮੈਡਮ ਸੁਮਨ ਬਤਰਾ ਵਲੋਂ ਆਪਣੀ ਟੀਮ ਨਾਲ ਇਕ ਸ਼ਹੀਦੀ ਸਮਾਗਮ ਇੱਥੇ ਓਮੈਕਸ ਮਾਲ ਦੇ ਬਾਹਰ ਬਹੁਤ ਜੋਸ਼ ਅਤੇ ਸ਼ਰਧਾ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ-ਅਮਰਾਲਾ

ਸੰਘੋਲ, 25 ਮਾਰਚ (ਗੁਰਨਾਮ ਸਿੰਘ ਚੀਨਾ)-ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਟੇਟ ਗੁਰਦੀਪ ਸਿੰਘ ਅਮਰਾਲਾ ਨੇ ਕਿਹਾ ਕਿ ਬੇਮੌਸਮੀ ਹੋਈ ਭਾਰੀ ਬਾਰਸ਼ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਖੜ੍ਹੀ ਹਜ਼ਾਰਾਂ ਏਕੜ ਫ਼ਸਲ ਖ਼ਰਾਬ ਹੋ ਗਈ ਹੈ | ਜਿਸ ਕਾਰਨ ਪਹਿਲਾਂ ਹੀ ਆਰਥਿਕ ਘਾਟੇ ਦਾ ...

ਪੂਰੀ ਖ਼ਬਰ »

ਵਣ ਰੇਂਜ ਵਿਸਥਾਰ ਵਲੋਂ ਜਲ ਸੇਵਕਾਂ ਦਾ ਸਨਮਾਨ

ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਵਣ ਰੇਂਜ (ਵਿਸਥਾਰ) ਪਟਿਆਲਾ ਵਲੋਂ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਸਮਾਰੋਹ ਕਰਕੇ ਜਲ ਸੇਵਕਾਂ ਦਾ ਸਨਮਾਨ ਕੀਤਾ ਗਿਆ | ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਆਰ. ਯੂ., ਆਈ.ਐੱਫ.ਐੱਸ. ਦੀਆਂ ਹਦਾਇਤਾਂ 'ਤੇ ...

ਪੂਰੀ ਖ਼ਬਰ »

ਜੀ. ਬੀ. ਇੰਟਰਨੈਸ਼ਨਲ ਸਕੂਲ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਨਾਭਾ, 25 ਮਾਰਚ (ਜਗਨਾਰ ਸਿੰਘ ਦੁਲੱਦੀ)-ਸਕੂਲ ਬੱਚਿਆਂ ਦੀ ਸ਼ਖ਼ਸੀਅਤ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸੇ ਪਹਿਲੂ ਨੂੰ ਮੁੱਖ ਰੱਖਦਿਆਂ ਨਾਭਾ ਸਥਿਤ ਜੀ. ਬੀ. ਇੰਟਰਨੈਸ਼ਨਲ ਸਕੂਲ ਦੇ ਸਕੂਲ ਡਾਇਰੈਕਟਰ ਅੰਸ਼ੂ ਬਾਂਸਲ ਦੀ ਦੇਖ-ਰੇਖ ਹੇਠ ਅੱਜ ਮਾਪਿਆਂ ਲਈ ...

ਪੂਰੀ ਖ਼ਬਰ »

ਮੇਲੇ ਦੌਰਾਨ ਮਾਤਾ ਰਾਣੀ ਦਾ ਜਾਗਰਣ ਕਰਵਾਇਆ

ਅਰਨੋਂ, 25 ਮਾਰਚ (ਦਰਸ਼ਨ ਪਰਮਾਰ)-ਨਜ਼ਦੀਕੀ ਪਿੰਡ ਗੁਲਜਾਰ ਪੁਰਾ (ਠਰੂਆ) ਤੇ ਸਥਾਨਕ ਕਸਬੇ ਦੀ ਸੰਗਤ ਵਲੋਂ ਮਾਤਾ ਕਾਲੀ ਕੈਥਲ ਵਾਲੀ ਦੇ ਚੇਤਰ ਮਹੀਨੇ ਦੇ ਨਵਰਾਤਰੀਆਂ ਵਿਚ ਲੱਗਣ ਵਾਲੇ ਮੇਲੇ ਦੌਰਾਨ ਮਾਤਾ ਰਾਣੀ ਦਾ ਜਾਗਰਣ ਕਰਵਾਇਆ ਗਿਆ, ਜ਼ਿਕਰਯੋਗ ਹੈ ਕਿ ਇਸ ਮੇਲੇ ...

ਪੂਰੀ ਖ਼ਬਰ »

ਮਾਸਕੋ 'ਚ ਅਨਿਲ ਭਾਰਤੀ ਦੀ ਪ੍ਰਚਾਰ-ਪ੍ਰਸਾਰ ਮੁਹਿੰਮ ਹੋਈ ਤੇਜ਼

ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਅੰਤਰ ਰਾਸ਼ਟਰੀ ਲੇਖਕ ਤੇ ਸਿੱਖਿਆ ਸ਼ਾਸ਼ਤਰੀ ਅਨਿਲ ਕੁਮਾਰ ਭਾਰਤੀ ਦੀ ਦੇਸ਼ ਦੁਨੀਆਂ ਵਿਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਦੀ ਮੁਹਿੰਮ ਨੂੰ ਉਸ ਵੇਲੇ ਬਹੁਤ ਚੰਗਾ ਹੁਲਾਰਾ ਮਿਲਿਆ, ਜਦੋਂ ਮਾਸਕੋ ...

ਪੂਰੀ ਖ਼ਬਰ »

ਮੈਗਾ ਵਰਲਡ ਕੈਂਸਰ ਕੇਅਰ ਕੈਂਪ 'ਚ ਦੋ ਸੌ ਮਰੀਜ਼ਾਂ ਦਾ ਚੈੱਕਅਪ

ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਨੇੜਲੇ ਪਿੰਡ ਘੜਾਮਾਂ ਕਲਾਂ ਵਿਖੇ ਸੰਤ ਬਾਬਾ ਘੜਾਮਾਂ ਵਾਲਿਆਂ ਦੀ ਮਿੱਠੀ ਯਾਦ ਵਿਚ ਮੈਗਾ ਵਰਡ ਕੈਂਸਰ ਕੇਅਰ ਕੈਂਪ ਲਗਾਇਆ ਗਿਆ | ਇਸ ਵਿਚ ਦੋ ਸੌ ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਵੀ ...

ਪੂਰੀ ਖ਼ਬਰ »

ਮਨੁੱਖਤਾ ਦੇ ਭਲੇ ਲਈ ਖ਼ੂਨ ਦਾਨ ਕਰਨਾ ਸ਼ਲਾਘਾਯੋਗ: ਚੰਦੂਮਾਜਰਾ

ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਹਰਦੀਪ ਸਿੰਘ ਸਨੌਰ ਦੀ ਅਗਵਾਈ ਹੇਠ 270ਵਾਂ ਰੈਗੂਲਰ ਖੂਨਦਾਨ ਕੈਂਪ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬਲਾਕ ਪੱਧਰੀ ਜੂਡੋ ਕਰਾਟੇ ਮੁਕਾਬਲੇ ਕਰਵਾਏ

ਸ਼ੁਤਰਾਣਾ, 25 ਮਾਰਚ (ਬਲਦੇਵ ਸਿੰਘ ਮਹਿਰੋਕ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਬਲਾਕ ਪੱਧਰੀ 'ਰਾਣੀ ਲਕਛਮੀ ਬਾਈ ਆਤਮ ਸੁਰੱਖਿਆ' ਜੂਡੋ ਕਰਾਟੇ ਖੇਡ ਮੁਕਾਬਲੇ ਕਰਵਾਏ ਗਏ ਹਨ | ਜ਼ੋਨਲ ਸਕੱਤਰ ਦਵਿੰਦਰ ਸਿੰਘ ਤੇਈਪੁਰ ਤੇ ਇੰਚਾਰਜ ਜਗਤਾਰ ਰਾਮ ਦੀ ਅਗਵਾਈ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਮਨਾਇਆ ਵਿਸ਼ਵ ਟੀ.ਬੀ. ਦਿਵਸ

ਸਮਾਣਾ, 25 ਮਾਰਚ (ਸਾਹਿਬ ਸਿੰਘ)-ਸਿਵਲ ਹਸਪਤਾਲ ਸਮਾਣਾ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਪਟਿਆਲਾ ਡਾ: ਦਲਵੀਰ ਕੌਰ ਦੀ ਅਗਵਾਈ 'ਚ ਵਿਸ਼ਵ ਟੀ.ਬੀ. ਦਿਵਸ ਮਨਾਇਆ ਗਿਆ | ਇਸ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਰਿਸ਼ਮਾ ਭੋਰਾ ਨੇ ਦੱਸਿਆ ...

ਪੂਰੀ ਖ਼ਬਰ »

ਬੱਸ ਦੇ ਟਾਇਰ ਥੱਲੇ ਆ ਜਾਣ ਕਰਕੇ ਸਕੂਲੀ ਬੱਚਾ ਜ਼ਖ਼ਮੀ, ਡਰਾਈਵਰ ਗਿ੍ਫ਼ਤਾਰ

ਦੇਵੀਗੜ੍ਹ 25 ਮਾਰਚ (ਮੌਜੀ)-ਬੀਤੇ ਦਿਨੀਂ ਪਿੰਡ ਧਗੜੌਲੀ ਦੇ ਇਕ ਬੱਚੇ ਦੇ ਬੱਸ ਹੇਠ ਆਉਣ ਕਰਕੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਜੁਲਕਾਂ ਦੀ ਪੁਲਿਸ ਵਲੋਂ ਡਰਾਈਵਰ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਏ. ਸੀ. ਕਮਰਿਆਂ 'ਚ ਜ਼ਿੰਦਗੀ ਗੁਜ਼ਾਰਨ ਵਾਲਿਆਂ ਨੂੰ ਕਿਸਾਨਾਂ ਦੀ ਅਸਲ ਹਾਲਤ ਦਾ ਗਿਆਨ ਨਹੀਂ- ਡੱਲੇਵਾਲ, ਸਦਰਪੁਰ

ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਜਿਹੜੇ ਮੰਤਰੀ ਏ. ਸੀ. ਕਮਰਿਆਂ ਵਿਚ ਬੈਠ ਕੇ ਜ਼ਿੰਦਗੀ ਗੁਜ਼ਾਰਦੇ ਹਨ ਉਨ੍ਹਾਂ ਨੂੰ ਕਿਸਾਨਾਂ ਦੀ ਅਸਲ ਹਾਲਤ ਬਾਰੇ ਭੋਰਾ ਵੀ ਗਿਆਨ ਨਹੀਂ ਹੈ, ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਫ਼ਸਲਾਂ ਦਾ ਬੀਮਾ ਹੋਣਾ ਚਾਹੀਦਾ ਹੈ ਅਤੇ ...

ਪੂਰੀ ਖ਼ਬਰ »

ਲਹਿਲ ਮਾਰਕੀਟ ਐਸੋਸੀਏਸ਼ਨ ਵਲੋਂ ਵਿਧਾਇਕ ਕੋਹਲੀ ਨਾਲ ਮੀਟਿੰਗ

ਪਟਿਆਲਾ, 25 ਮਾਰਚ (ਮਨਦੀਪ ਸਿੰਘ ਖਰੌੜ)-ਸਥਾਨਕ ਲਹਿਲ ਮਾਰਕੀਟ ਐਸੋਸੀਏਸ਼ਨ ਵਲੋਂ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ | ਇਸ ਦੌਰਾਨ ਐਸੋਸੀਏਸ਼ਨ ਨੁਮਾਇੰਦਿਆਂ ਨੇ ਮੰਗ ਕੀਤੀ ਕੇ ਮਾਰਕੀਟ 'ਚ ਜਨਤਕ ...

ਪੂਰੀ ਖ਼ਬਰ »

ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵਿਖੇ ਐਨ.ਐਸ.ਐਸ. ਕੈਂਪ ਦਾ ਆਗ਼ਾਜ਼

ਪਟਿਆਲਾ, 25 ਮਾਰਚ (ਔਲਖ)-ਸਥਾਨਕ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਪ੍ਰੋ. ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੱਤ ਦਿਨਾ ਐਨ.ਐਸ.ਐਸ. ਕੈਂਪ ਦਾ ਆਗਾਜ਼ ਹੋਇਆ, ਜਿਸ ਦੇ ਕੋਆਰਡੀਨੇਟਰ ਅਸਿ. ਪ੍ਰੋ. ਯਸ਼ਪ੍ਰੀਤ ਸਿੰਘ ਅਤੇ ਡਾ. ਹਰਦੀਪ ਕੌਰ ਸੈਣੀ ਹਨ | ...

ਪੂਰੀ ਖ਼ਬਰ »

ਹਲਕੇ ਵਿਚ ਪਈ ਬਾਰਿਸ਼ ਕਾਰਨ ਕਣਕ ਦੀ ਫ਼ਸਲ ਹੋਈ ਬਰਬਾਦ

ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਬੀਤੀ ਰਾਤ ਅਤੇ ਇਸ ਤੋਂ ਪਹਿਲਾਂ ਪਈ ਬਾਰਸ਼ ਕਾਰਨ ਹਲਕੇ ਵਿਚ ਕਣਕ ਦੀ ਫ਼ਸਲ ਕਾਫੀ ਜ਼ਿਆਦਾ ਬਰਬਾਦ ਹੋ ਗਈ ਹੈ | ਤੇਜ ਹਵਾ ਅਤੇ ਬਾਰਸ਼ ਕਾਰਨ ਫਸਲ ਧਰਤੀ 'ਤੇ ਡਿਗ ਗਈ ਹੈ, ਜਿਸ ਕਾਰਨ ਕਣਕ ਦਾ ਝਾੜ ਕਾਫੀ ਹੱਦ ਤੱਕ ਘੱਟ ਨਿਕਲੇਗਾ | ...

ਪੂਰੀ ਖ਼ਬਰ »

ਸੂਬਾ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ- ਚੰਦੂਮਾਜਰਾ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਹਲਕਾ ਸਨੌਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੀ 'ਆਪ' ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਸਾਰ ਕਿਉਂ ਨਹੀਂ ਲੈ ਰਹੀ | ...

ਪੂਰੀ ਖ਼ਬਰ »

ਮੋਦੀ ਕਾਲਜ ਨੇ ਅੰਤਰ-ਕਾਲਜ ਟਰੈਕ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੀ ਟਰੈਕ ਸਾਈਕਲਿੰਗ ਟੀਮ (ਲੜਕੇ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ | ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਕੰਪਲੈਕਸ ...

ਪੂਰੀ ਖ਼ਬਰ »

ਸਾਨੂੰ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ- ਜੱਸੀ ਸੋਹੀਆਂ ਵਾਲਾ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਟਿਆਲਾ ਸਥਿਤ ਸ਼ਹੀਦਾਂ ਦੀ ਪ੍ਰਤਿਮਾ 'ਤੇ ਫੁੱਲ ਮਾਲਾ ਭੇਟ ਕਰਕੇ ...

ਪੂਰੀ ਖ਼ਬਰ »

ਮਹੰਤ ਖਨੌੜਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਹੋਈ ਬੈਠਕ

ਪਟਿਆਲਾ, 25 ਮਾਰਚ (ਧਰਮਿੰਦਰ ਸਿੰਘ ਸਿੱਧੂ)-ਕਾਂਗਰਸ ਪਾਰਟੀ ਪਟਿਆਲਾ ਦਿਹਾਤੀ ਦਫ਼ਤਰ ਵਿਖੇ ਰਾਹੁਲ ਗਾਂਧੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਯੋਗ ਅਗਵਾਈ ਵਿਚ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਚੈੱਕ ਦਿੱਤੇ

ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਇੱਥੋਂ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦ ਵਿਅਕਤੀਆਂ ਨੂੰ ਮਹੀਨਾਵਾਰ ਚੈੱਕ ਦੇਣ ਸਬੰਧੀ ਅਮਰਜੀਤ ਸਿੰਘ ਪੰਨੂੰ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ...

ਪੂਰੀ ਖ਼ਬਰ »

ਸਰਕਾਰੀ ਮਹਿੰਦਰਾ ਕਾਲਜ 'ਚ ਵਰਕਸ਼ਾਪ ਕਰਵਾਈ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਗਾਈਡੈਂਸ ਐਂਡ ਕੌਂਸਲਿੰਗ ਸੈੱਲ ਦੇ ਸਹਿਯੋਗ ਪਿ੍ੰਸੀਪਲ ਪ੍ਰੋ. ਅਮਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਇਕ ਦਿਨਾਂ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਮਾਹਿਰ ਡਾਕਟਰ ਸੀ. ਪੀ. ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੀ ਸਟੇਜ ਤੋਂ ਨਾਟਕ 'ਛਿਪਣ ਤੋਂ ਪਹਿਲਾਂ' ਦੀ ਹੋਈ ਪੇਸ਼ਕਾਰੀ

ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ 'ਤੇ 'ਪੰਜਾਬੀ 'ਵਰਸਿਟੀ ਬਚਾਓ ਮੋਰਚੇ' ਵਲੋਂ ਗਰਾਂਟ ਨੂੰ ਲੈ ਕੇ ਅਤੇ ਯੂਨੀਵਰਸਿਟੀ ਨੂੰ ਕਰਜ਼ਾ-ਮੁਕਤ ਕਰਨ ਦੀ ਮੰਗ ਨੂੰ ਲੈ ਕੇ 23 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ...

ਪੂਰੀ ਖ਼ਬਰ »

ਰਾਜਪੁਰਾ ਦੇ ਥਰਮਲ ਪਲਾਂਟ ਨਾਭਾ ਪਾਵਰ ਨੇ ਨੈਸ਼ਨਲ ਪਾਵਰ ਪਲਾਂਟ ਐਵਾਰਡ-2023 ਜਿੱਤਿਆ

ਰਾਜਪੁਰਾ, 25 ਮਾਰਚ (ਜੀ.ਪੀ. ਸਿੰਘ)-700-700 ਮੈਗਾਵਾਟ ਦੇ ਸਫ਼ਲਤਾ ਪੂਰਵਕ ਪਲਾਂਟ ਚਲਾਉਣ ਵਾਲੇ ਰਾਜਪੁਰਾ ਦੇ ਥਰਮਲ ਪਲਾਂਟ ਨਾਭਾ ਪਾਵਰ ਲਿਮਟਿਡ ਨੇ 'ਕੌਂਸਲ ਆਫ਼ ਐਨਵਾਇਰੋ ਐਕਸੀਲੈਂਸ' ਵਲੋਂ ਕਰਵਾਏ ਗਏ ਅਵਾਰਡ-2023 'ਚ ਜਿੱਤ ਪ੍ਰਾਪਤ ਕਰਕੇ ਪੰਜਾਬ ਅਤੇ ਰਾਜਪੁਰਾ ਦਾ ਨਾਂਅ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਲੋਂ ਸ਼ਹੀਦੀ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਟ

ਸਮਾਣਾ, 25 ਮਾਰਚ (ਸਾਹਿਬ ਸਿੰਘ)-ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਸਥਾਨਕ ਨਾਭਾ ਕਾਲੋਨੀ 'ਚ ਸਥਿਤ ਸ਼ਹੀਦ ਭਗਤ ਸਿੰਘ ਦੇ ਬੱੁਤ 'ਤੇ ਸੁਤੰਤਰਤਾ ਸੰਗਰਾਮੀ ਉੱਤਰਾ ਅਧਿਕਾਰੀਆਂ ਵਲੋਂ ਫੁੱਲ ਮਾਲਾਵਾਂ ਭੇਟ ਕਰਕੇ ...

ਪੂਰੀ ਖ਼ਬਰ »

ਚਿਤਕਾਰਾ ਯੂਨੀਵਰਸਿਟੀ ਨੇ ਡਾ. ਆਸ਼ੀਸ਼ ਚੌਧਰੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਕੀਤੀ ਪ੍ਰਦਾਨ

ਬਨੂੜ, 25 ਮਾਰਚ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਨੇ ਆਕਾਸ਼ ਹੈਲਥ ਕੇਅਰ ਸੁਪਰ ਸਪੈਸ਼ਲਿਟੀ ਹਸਪਤਾਲ ਦਵਾਰਕਾ ਨਵੀਂ ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਡਾ. ਆਸ਼ੀਸ਼ ਚੌਧਰੀ ਨੂੰ ਹਸਪਤਾਲ ਅਤੇ ਸਿਹਤ ਸੰਭਾਲ ਉਦਯੋਗ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ...

ਪੂਰੀ ਖ਼ਬਰ »

ਬਡਾਲੀ ਮਾਈ ਕੀ ਸਕੂਲ ਵਿਖੇ ਸਪੋਰਟਸ ਰੂਮ ਦਾ ਉਦਘਾਟਨ

ਚੁੰਨ੍ਹੀ, 25 ਮਾਰਚ (ਬਹਾਦਰ ਸਿੰਘ ਟਿਵਾਣਾ)-ਸਰਕਾਰੀ ਹਾਈ ਸਕੂਲ ਬਡਾਲੀ ਮਾਈ ਕੀ ਵਿਖੇ ਉਸਾਰੇ ਸਪੋਰਟਸ ਰੂਮ ਦਾ ਉਦਘਾਟਨ ਸਮਾਜ ਸੇਵਕ ਸਤਵਿੰਦਰ ਸਿੰਘ ਕਾਲਾ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਸਕੂਲ ਨੂੰ ਵਿਦਿਆਰਥੀਆਂ ਦੇ ਖੇਡਣ ਲਈ ਟੇਬਲ ਟੈਨਿਸ ਗੇਮ ਵੀ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਅਗਰਵਾਲ ਸਭਾ ਨੇ ਨਵ-ਵਿਕਰਮੀ ਸੰਮਤ ਮਨਾਇਆ

ਨਾਭਾ, 25 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਅਗਰਵਾਲ ਸਭਾ ਵਲੋਂ ਪਟਿਆਲਾ ਗੇਟ ਸਥਿਤ ਮਹਾਰਾਜਾ ਅਗਰਸੇਨ ਪਾਰਕ ਵਿਖੇ ਨਵ ਵਿਕਰਮੀ ਸੰਮਤ 2080 ਮਨਾਇਆ ਗਿਆ | ਇਸ ਮੌਕੇ ਸਭਾ ਦੇ ਮੈਂਬਰਾਂ ਵਲੋਂ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਇਕ ਦੂਜੇ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX