ਸੁਨਾਮ ਊਧਮ ਸਿੰਘ ਵਾਲਾ, 25 ਮਾਰਚ (ਧਾਲੀਵਾਲ, ਭੁੱਲਰ) - ਇਲਾਕੇ ਵਿੱਚ ਲੁੱਟਾ-ਖੋਹਾਂ ਕਰਨ ਵਾਲਿਆ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮ ਵੀ ਇਨ੍ਹਾਂ ਲੁਟੇਰਿਆਂ ਤੋਂ ਸੁਰੱਖਿਅਤ ਨਹੀਂ ਰਹੇ | ਅਜਿਹੀ ਹੀ ਘਟਨਾ ਅੱਜ ਸਿਖਰ ਦੁਪਹਿਰ ਨੇੜਲੇ ਪਿੰਡ ਬਖ਼ਸੀਵਾਲਾ ਵਿਖੇ ਵਾਪਰੀ ਜਿਸ ਵਿੱਚ ਬਿਜਲੀ ਗਰਿੱਡ ਵਿੱਚ ਡਿਊਟੀ ਦੇ ਰਹੇ ਇੱਕ ਮੁਲਾਜਮ ਤੋਂ ਦੋ ਲੁਟੇਰੇ ਦੋ ਮੋਬਾਇਲ ਅਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ | ਉਕਤ ਗਰਿੱਡ 'ਤੇ ਤੈਨਾਤ ਸਬ ਸਟੇਸ਼ਨ ਅਟੇਡੈਂਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦੋ ਕੁ ਵਜੇ ਦੇ ਕਰੀਬ ਦੋ ਨੌਜਵਾਨ ਮੋਟਰਸਾਇਕਲ 'ਤੇ ਉਸ ਦੇ ਦਫ਼ਤਰ ਵਿੱਚ ਆਏ ਅਤੇ ਪਾਣੀ ਪੀਣ ਦੀ ਗੱਲ ਆਖੀ, ਇੰਨ੍ਹੇ ਚਿਰ ਵਿਚ ਦੋਵਾਂ ਨੇ ਉਸ ਨੰੂ ਗਰਿੱਡ ਵਿਚ ਇਕੱਲਾ ਵੇਖ ਕੇ ਉਸ ਦੀ ਕੁੱਟ ਮਾਰ ਕਰਕੇ ਜ਼ਬਰਦਸਤੀ ਉਸ ਦਾ ਸਰਕਾਰੀ ਅਤੇ ਨਿੱਜੀ ਮੋਬਾਇਲ ਖੋਹ ਲਿਆ | ਦੋਵਾਂ ਜਣਿਆ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਜੇਬ ਵਿਚੋਂ ਪਰਸ ਵੀ ਕੱਢ ਲਿਆ ਜਿਸ ਵਿੱਚ ਹਜਾਰ ਰੁਪਏ ਦੇ ਕਰੀਬ ਨਗਦੀ ਸੀ ਅਤੇ ਜਾਂਦੇ ਜਾਂਦੇ ਉਸ ਨੰੂ ਕਮਰੇ ਵਿੱਚ ਬੰਦ ਕਰ ਗਏ ਕਿਵੇਂ ਨਾ ਕਿਵੇਂ ਉਸਨੇ ਬਾਹਰ ਆ ਕੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਫ਼ਰਾਰ ਹੋ ਚੁੱਕੇ ਸਨ | ਇਸ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਥਾਣਾ ਚੀਮਾਂ ਦੇ ਅਧਿਕਾਰੀਆਂ ਨੇ ਆਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਪਿੰਡ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ | ਘਟਨਾ ਦੀ ਜਾਣਕਾਰੀ ਮਿਲਣ 'ਤੇ ਉਕਤ ਗਰਿੱਡ 'ਤੇ ਪੁੱਜੇ ਬਿਜਲੀ ਬੋਰਡ ਦੀ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ, ਅਨਿਲ ਗੋਇਲ, ਸੁਰਿੰਦਰ ਬਾਕਸਰ, ਸਤਭੂਸ਼ਨ ਸ਼ਰਮਾ, ਗੁਰਿੰਦਰਪ੍ਰੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋ ਗਰਿੱਡ ਮੁਲਾਜਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਪੁਰਜ਼ੋਰ ਮੰਗ ਕਰਦਿਆ ਕਿਹਾ ਕਿ ਗਰਿੱਡਾਂ ਵਿਖੇ ਆਮ ਤੌਰ 'ਤੇ ਸਿਰਫ਼ ਇਕ ਮੁਲਾਜਮ ਹੀ ਡਿਊਟੀ 'ਤੇ ਤੈਨਾਤ ਹੁੰਦਾ ਜਿਸ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਅਤੇ ਮੁਲਾਜਮ ਦੀ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ | ਅਜਿਹੀਆਂ ਘਟਨਾਵਾਂ ਕਾਰਨ ਗਰਿੱਡ ਸਟਾਫ਼ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਮੁਲਾਜਮਾਂ ਦੀ ਸੁਰੱਖਿਆ ਲਈ ਹੈਲਪਰ ਅਤੇ ਸੁਰੱਖਿਆ ਅਮਲੇ ਦਾ ਪ੍ਰਬੰਧ ਕੀਤਾ ਜਾਵੇ |
ਮੂਨਕ, 25 ਮਾਰਚ (ਮਦਾਨ, ਭਾਰਦਵਾਜ, ਸਿੰਗਲਾ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਬਜਟ ਵਿਚ ਗਰਾਂਟ ਘਟਾਉਣ ਦੇ ਮੁੱਦੇ ਉੱਤੇ ਚੱਲ ਰਿਹਾ ਸੰਘਰਸ਼ ਅੱਜ 13ਵੇਂ ਦਿਨ ਵੀ ਜਾਰੀ ਰਿਹਾ | ...
ਲੌਂਗੋਵਾਲ, 25 ਮਾਰਚ (ਵਿਨੋਦ, ਖੰਨਾ) - ਪਿਛਲੇ ਕੁੱਝ ਦਿਨਾਂ ਤੋਂ ਮਾਲਵਾ ਖੇਤਰ ਵਿਚ ਮੌਸਮ ਦੇ ਖ਼ਰਾਬੇ ਨੇ ਨਾ ਸਿਰਫ਼ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਵਿਛਾ ਕੇ ਰੱਖ ਦਿੱਤਾ ਹੈ ਸਗੋਂ ਲੰਘੀ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਵਿਅਕਤੀ ਦੀ ...
ਸੰਗਰੂਰ, 25 ਮਾਰਚ (ਧੀਰਜ ਪਸ਼ੋਰੀਆ) -ਜਲਾਲਾਬਾਦ ਤੋਂ ਤਰਨਤਾਰਨ ਜਾ ਰਹੇ ਅਧਿਆਪਕਾਂ ਦੀ ਟਰੈਕਸ ਗੱਡੀ ਦੀ ਬੱਸ ਨਾਲ ਟੱਕਰ ਵਿਚ ਗੱਡੀ ਦੇ ਡਰਾਇਵਰ ਸਮੇਤ 5 ਦੇ ਕਰੀਬ ਅਧਿਆਪਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡੀ.ਟੀ.ਐਫ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ...
ਸੁਨਾਮ ਊਧਮ ਸਿੰਘ ਵਾਲਾ, 25 ਮਾਰਚ (ਰੁਪਿੰਦਰ ਸਿੰਘ ਸੱਗੂ) - ਬੀਤੇ ਕੱਲ੍ਹ ਅਤੇ ਰਾਤ ਤੇਜ਼ ਹਵਾਵਾਂ ਨਾਲ ਪਏ ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ, ਸਰੋਂ੍ਹ ਅਤੇ ਅਗੇਤੀਆਂ ਸਬਜ਼ੀਆਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਕਿਸਾਨ ਚਿੰਤਤ ਹਨ | ਇਨ੍ਹਾਂ ...
ਸੰਦੌੜ, 25 ਮਾਰਚ (ਜਸਵੀਰ ਸਿੰਘ ਜੱਸੀ) - ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਜੋ ਬੀਤੇ ਦਿਨ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਨੁਕਸਾਨੀ ਗਈ ਹੈ | ਇਸ ਨੁਕਸਾਨੀ ਕਣਕ ਦਾ ਮੁਆਵਜ਼ਾ ਦੇਵੇ ਸਰਕਾਰ ਤਾਂ ਜੋ ਖ਼ੁਦਕੁਸ਼ੀਆਂ ਦਾ ਰਾਹ ਤੁਰੀ ਪੰਜਾਬ ਦੀ ਕਿਸਾਨੀ ...
ਅਹਿਮਦਗੜ੍ਹ, 25 ਮਾਰਚ (ਰਣਧੀਰ ਸਿੰਘ ਮਹੋਲੀ, ਸੁਖਸਾਗਰ ਸਿੰਘ ਸੋਢੀ) - ਪਿਛਲੇ ਦਿਨਾਂ ਤੋ ਪੈ ਰਹੇ ਮੀਂਹ ਅਤੇ ਚੱਲਦੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਅਤੇ ਕਾਰੋਬਾਰੀਆਂ ਦਾ ਕਾਫੀ ਨੁਕਸਾਨ ਕੀਤਾ ਹੈ | ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਅਤੇ ਹਵਾ ਕਾਰਨ ...
ਲੌਂਗੋਵਾਲ, 25 ਮਾਰਚ (ਸ.ਸ.ਖੰਨਾ, ਵਿਨੋਦ) -ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੇ ਯੂਥ ਆਗੂ ਗੁਰਪ੍ਰੀਤ ਸਿੰਘ ਦੁੱਗਾਂ ਤੇ ਸਤਨਾਮ ਸਿੰਘ ਰੱਤੋਕੇ ਨੇ ਦੁੱਲਟ ਪੱਤੀ ਦੁੱਲਟ ਦੇ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਕਾਂਗਰਸ ਦੇ ਬਲਾਕ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ ਅਤੇ ਓ.ਬੀ.ਸੀ. ਸੈੱਲ ਦੇ ਵਾਇਸ ਚੇਅਰਮੈਨ ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਕੇ ਕੇਂਦਰ ...
ਸੰਗਰੂਰ, 25 ਮਾਰਚ (ਧੀਰਜ ਪਸ਼ੋਰੀਆ) - ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਸੂਬਾ ਕਮੇਟੀ ਵਲੋਂ ਨਿਯੁਕਤ ਨਿਗਰਾਨ ਰਾਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਜਰਨੈਲ ਸਿੰਘ ਜਹਾਂਗੀਰ, ਜੁਝਾਰ ਸਿੰਘ ਬਡਰੁੱਖਾਂ, ਭਜਨ ਸਿੰਘ ਢੱਡਰੀਆਂ, ਕੁਲਦੀਪ ਸਿੰਘ ...
ਭਵਾਨੀਗੜ੍ਹ, 25 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਲੰਘੀ ਰਾਤ ਪਈ ਬਰਸਾਤ ਕਰਕੇ ਪਿੰਡ ਬਲਿਆਲ ਨੂੰ ਜਾਂਦੀ ਸੜਕ 'ਤੇ ਪਾਣੀ ਦਾ ਨਿਕਾਸ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਦਿੰਦਿਆਂ ਇੱਥੇ ਰਹਿੰਦੇ ਵਪਾਰ ਮੰਡਲ ਦੇ ਪ੍ਰਧਾਨ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ) - ਰਿਕਸ਼ਾ ਚਾਲਕ ਮਾਲਕ ਯੂਨੀਅਨ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਦੇ ਜਰੂਰੀ ਰੁਝੇਵਿਆਂ ਕਾਰਨ ਨਾ ਪੁੱਜਣ ਕਾਰਨ ...
ਭਵਾਨੀਗੜ੍ਹ, 25 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਸਰਕਾਰ ਵਲੋਂ ਐਸ.ਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਦੇ ਆਗੂਆਂ ਨੇ ਐਸ.ਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਅੱਧੀ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮੌਜੂਦਾ ...
ਸੰਗਰੂਰ, 25 ਮਾਰਚ (ਸੁਖਵਿੰਦਰ ਸਿੰਘ ਫੁੱਲ) - ਮਾਣਯੋਗ ਡਾਕਟਰ ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਕਿਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਦੀ ਯੋਗ ਅਗਵਾਈ ਹੇਠ ...
ਮੂਣਕ, 25 ਮਾਰਚ (ਭਾਰਦਵਾਜ, ਸਿੰਗਲਾ) - ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਰਾਮਗੜ੍ਹ ਗੁੱਜਰਾਂ (ਮੂਣਕ) ਵਿਖੇ ਡੀ.ਡੀ. ਪੰਜਾਬੀ ਚੈਨਲ ਵਲੋਂ 'ਕਿਸ ਮੇ ਕਿਤਨਾ ਹੈ ਦਮ' ਨਾਂਅ 'ਤੇ ਟੇਲੈਂਟ ਹੰਟ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਵਿਚ ਡਾਂਸ, ਐਕਟਿੰਗ, ਮਾਡਲਿੰਗ, ...
ਕੌਹਰੀਆਂ, 25 ਮਾਰਚ (ਮਾਲਵਿੰਦਰ ਸਿੰਘ ਸਿੱਧੂ) - ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਸਰਕਲ ਪ੍ਰਚਾਰ ਸਕੱਤਰ ਅਤੇ ਕਿਸਾਨ ਯੂਨੀਅਨ ਅੰਮਿ੍ਤਸਰ ਦੇ ਸੀਨੀ.ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਡਬੰਜਾਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਦਰਤੀ ...
ਮਲੇਰਕੋਟਲਾ, 25 ਮਾਰਚ (ਪਰਮਜੀਤ ਸਿੰਘ ਕੁਠਾਲਾ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਗਮ ਵਿਚ ਮੁੱਖ ਮਹਿਮਾਨ ...
ਸੰਗਰੂਰ, 25 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸੋਸ਼ਲ ਵੈੱਲਫੇਅਰ ਐਸੋਸ਼ੀਏਸ਼ਨ ਜਿਲ੍ਹਾ ਸੰਗਰੂਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਬਜ਼ੁਰਗਾਂ ਦੀ ਨਿਰੋਈ ਸਿਹਤ ਅਤੇ ਤੰਦਰੁਸਤ ਸਿਹਤ ਲਈ ਸਿਹਤ ਸੈਮੀਨਾਰ ਦਾ ਆਜੋਯਨ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ...
ਮੂਨਕ, 25 ਮਾਰਚ (ਪ੍ਰਵੀਨ ਮਦਾਨ) - ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਮੂਨਕ ਦੀ ਤਰਫ਼ੋਂ ਰੀਤ ਹਸਪਤਾਲ ਮੂਨਕ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਆਪ' ਵਿਧਾਇਕ ਵਰਿੰਦਰ ਗੋਇਲ ਦੀ ਧਰਮ-ਪਤਨੀ ਸ਼੍ਰੀਮਤੀ ਸੀਮਾ ਗੋਇਲ ਨੇ ...
ਖਨੌਰੀ, 25 ਮਾਰਚ (ਰਾਜੇਸ਼ ਕੁਮਾਰ) - ਮੂਣਕ ਕੋਰਟ ਦੇ ਸੀਨੀਅਰ ਵਕੀਲ ਭੂਪੇਸ਼ ਖੁਰਾਣਾ ਝਾਰਖੰਡ ਦੇ ਸੈਸ਼ਨ ਜੱਜ ਬਣ ਗਏ ਹਨ | ਖੁਰਾਣਾ ਦੇ ਜੱਜ ਬਣਨ ਨਾਲ ਇਲਾਕੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਬਣੀ ਹੋਈ ਹੈ | ਇਸ ਸੰਬੰਧੀ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਜੱਜ ਭੂਪੇਸ਼ ...
ਸੁਨਾਮ ਊਧਮ ਸਿੰਘ ਵਾਲਾ, 25 ਮਾਰਚ (ਧਾਲੀਵਾਲ, ਭੁੱਲਰ) - ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਸਕੂਲ ਦੇ ਐਮ.ਡੀ.ਪਵਨਜੀਤ ਸਿੰਘ ਹੰਝਰ੍ਹਾ ਨੇ ਦੱਸਿਆ ਕਿ ਜਮਾਤ 10+1 ਮੈਡੀਕਲ'ਚੋਂ ਵਿਦਿਆਰਥਣ ਨੰਦਿਨੀ ਨੇ ਪਹਿਲਾ, ...
ਮਸਤੂਆਣਾ ਸਾਹਿਬ, 25 ਮਾਰਚ (ਦਮਦਮੀ) - ਇੱਥੋਂ ਨੇੜਲੇ ਪਿੰਡ ਚੰਗਾਲ ਵਿਖੇ ਸ਼ਹੀਦ ਬਾਬਾ ਦੇਸਾ ਸਿੰਘ ਜੀ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਬਾਬਾ ਭਰਭੂਰ ਸਿੰਘ ਚੰਗਾਲ ਦੀ ਨਿਗਰਾਨੀ ਹੇਠ ਸ਼ਹੀਦ ਬਾਬਾ ਦੇਸਾ ਸਿੰਘ ਜੀ ਦੇ ਅਸਥਾਨ 'ਤੇ ਲਗਾਇਆ ਗਿਆ | ਜਾਣਕਾਰੀ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਪ੍ਰਸਿੱਧ ਇਤਿਹਾਸਕ ਪੁਰਾਤਨ ਮੰਦਿਰ ਸ੍ਰੀ ਮਹਾਂ ਕਾਲੀ ਵਿਖੇ ਚੋਰਾਂ ਵਲੋਂ ਮੰਦਿਰ ਦੇ ਸ਼ੈੱਡ ਵਿਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਉਣ ਉਪਰੰਤ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ...
ਮਸਤੂਆਣਾ ਸਾਹਿਬ, 25 ਮਾਰਚ (ਦਮਦਮੀ) - ਪਿੰਡ ਉਭਾਵਾਲ ਵਿਖੇ ਸਰਪੰਚ ਅਮਰਜੀਤ ਕੌਰ, ਗੁਰਮੇਲ ਸਿੰਘ ਅਤੇ ਸ਼ਿੰਦਰਪਾਲ ਸਿੰਘ ਪੰਚ ਹੁਰਾਂ ਨੇ ਕਿਹਾ ਕਿ ਗਰਾਮ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕਾਰਜ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਪਿੰਡ ਦੀਆਂ ਜੋ ...
ਧੂਰੀ, 25 ਮਾਰਚ (ਲਖਵੀਰ ਸਿੰਘ ਧਾਂਦਰਾ) - ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਜਾਣ ਤੋਂ ਬਚਾਉਣ ਲਈ ਅਤੇ ਗੁਰੂ ਮਹਾਰਾਜ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਬਾਬਾ ਜਗਜੀਤ ਸਿੰਘ ਕਲੇਰਾਂ ਮੁੱਖ ਸੇਵਾਦਾਰ ਭੋਰਾ ਸਾਹਿਬ ਕਲੇਰਾਂ ਵਲੋਂ ਧੂਰੀ ਨੇੜਲੇ ਪਿੰਡ ...
ਸੰਗਰੂਰ, 25 ਮਾਰਚ (ਧੀਰਜ ਪਸ਼ੌਰੀਆ) - ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫ਼ਾਰਮ (ਆਈ.ਡੀ.ਪੀ) ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅਤੇ ਉਨ੍ਹਾਂ ਸੈਂਕੜੇ ਸਿਰਲੱਥ ਯੋਧਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਲੁਧਿਆਣਾ ਤੋਂ ਖਟਕੜ ਕਲਾਂ, ...
ਭਵਾਨੀਗੜ੍ਹ, 25 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 26 ਮਾਰਚ ਨੂੰ ਸੰਗਰੂਰ ਦੀ ਅਨਾਜ ਮੰਡੀ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਲੈ ਕਰਵਾਏ ਜਾ ਰਹੇ ਸਮਾਗਮ ਨੂੰ ਲੈ ਕੇ ਮੀਟਿੰਗ ਕਰਦਿਆਂ ...
ਸੂਲਰ, 25 ਮਾਰਚ (ਜਸਵੀਰ ਸਿੰਘ ਅÏਜਲਾ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਰਟੋਲਾਂ ਦਾ ਸੈਸ਼ਨ 2022-23 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮੈਡਮ ਮਨਦੀਪ ਕੌਰ ਨੇ ...
ਸੰਦੌੜ, 25 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਪਿੰਡ ਖੁਰਦ ਦਾ ਦੌਰਾ ਕਰਦੇ ਹੋਏ ਚੱਲ ਰਹੇ ਅਤੇ ਮੁਕੰਮਲ ਹੋਏ ਕੰਮਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਪਹਿਲਾਂ ਸਰਕਾਰੀ ਹਾਈ ਸਕੂਲ ਖੁਰਦ ਵਿਖੇ ਸਵ.ਬਾਬਾ ...
ਸੰਗਰੂਰ, 25 ਮਾਰਚ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੇ ਨਾਮਵਰ ਸਕੂਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ (ਪੀ. ਟੀ. ਐਮ.) ਹੋਈ, ਜਿਸ ਦÏਰਾਨ ਵਿਦਿਆਰਥੀਆਂ ਦੀ ਸਾਲ ਭਰ ਦੀ ਵਿੱਦਿਅਕ ਖੇਡਾਂ ਤੇ ਹੋਰ ਗਤੀਵਿਧੀਆਂ ਦੀ ਪ੍ਰਾਪਤੀ ਦੇ ...
ਭਵਾਨੀਗੜ੍ਹ, 25 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਇਲਾਕੇ ਵਿਚ ਪਈ ਬੇਮੌਸਮੀ ਬਰਸਾਤ ਅਤੇ ਹਵਾ ਦੇ ਚੱਲਣ ਕਾਰਨ ਕਣਕ ਦੀ ਫ਼ਸਲ ਨੁਕਸਾਨੇ ਜਾਣ 'ਤੇ ਕਿਸਾਨਾਂ ਵਿਚ ਮਾਯੂਸੀ ਪਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਪਿੰਡ ਚੰਨੋਂ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਗੋਗੀ ...
ਸੰਦੌੜ, 25 ਮਾਰਚ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਵਾਲਿਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਕਾਲਜ ਪ੍ਰਬੰਧਕ ਕਮੇਟੀ ਵਲੋਂ ਵਿਰਸਾ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਰਾਜਨੀਤਿਕ ਮਾਮਲਿਆਂ ਕਮੇਟੀ (ਪੀ.ਏ.ਸੀ.) ਦੇ ਮੈਂਬਰ ਜੱਥੇਦਾਰ ਬਹਾਦਰ ਸਿੰਘ ਭਸੌੜ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਬਰਸਾਤ ਅਤੇ ਝੱਖੜ ਕਾਰਨ ਆਮ ਲੋਕਾਂ ਦੇ ਹੋਏ ਨੁਕਸਾਨ ...
ਸੰਗਰੂਰ, 25 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਹਾਰਾ ਫਾੳਾੂਡੇਸ਼ਨ ਦੇ ਸਰਪ੍ਰਸਤ ਪ੍ਰੋ. ਚਰਨਜੀਤ ਸਿੰਘ ਉਡਾਰੀ, ਚੇਅਰਮੈਨ ਸ. ਸਰਬਜੀਤ ਸਿੰਘ ਰੇਖੀ ਅਤੇ ਸੀਨੀਅਰ ਮੀਤ ਪ੍ਰਧਾਨ ਸ. ਮਨਪ੍ਰੀਤ ਸਿੰਘ ਗੋਲਡੀ ਵਲੋਂ ਸਹਾਰਾ ਫਾੳਾੂਡੇਸ਼ਨ ਦੇ ਸੀਨੀਅਰ ਮੈਂਬਰ ਸ.ਵਰਿੰਦਰਜੀਤ ...
ਧੂਰੀ, 25 ਮਾਰਚ (ਲਖਵੀਰ ਸਿੰਘ ਧਾਂਦਰਾ) - ਸੰਗਰੂਰ ਚੈਂਬਰ ਆਫ਼ ਕਾਮਰਸ ਧੂਰੀ ਦੀ ਇੱਕ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਚੈਂਬਰ ਦੇ ਸਕੱਤਰ ਅੰਮਿ੍ਤ ਗਰਗ ਰਿੰਕੂ ਨੇ ਦੱਸਿਆ ਕਿ ਸੂਬੇ ਦੀ ਇੰਡਸਟਰੀ ਨੂੰ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਅੰਤਰਗਤ ਆਉਂਦੇ ਪਿੰਡ ਮੰਗਵਾਲ ਦੀ ਸਰਬਸੰਮਤੀ ਨਾਲ ਚੋਣ ਹਰਜੀਤ ਸਿੰਘ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗਗੜਪੁਰ,. ਹਰਜਿੰਦਰ ਸਿੰਘ ਘਰਾਚੋਂ, ...
ਸੰਗਰੂਰ, 25 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ...
ਸੰਗਰੂਰ, 25 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਪਰਜਾਪਤ ਧਰਮਸ਼ਾਲਾ ਵਿਖੇ ਸੂਬਾ ਕਮੇਟੀ ਵਲੋਂ ਨਿਯੁਕਤ ਕੀਤੇ ਨਿਗਰਾਨ ਰਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਜਰਨੈਲ ਸਿੰਘ ਜਹਾਂਗੀਰ, ਜੁਝਾਰ ...
ਧੂਰੀ, 25 ਮਾਰਚ (ਸੁਖਵੰਤ ਸਿੰਘ ਭੁੱਲਰ) - ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਪਿ੍ੰਸੀਪਲ ਡਾ: ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਕਾਲਜ ਦੇ ਸਾਈਕਾਲੋਜੀ ਵਿਭਾਗ ਅਤੇ ਯੂਥ ਕਲੱਬ ਵਲੋਂ ਦੋ ਰੋਜ਼ਾ ਵਿੱਦਿਅਕ ਟੂਰ ਲੈ ਕੇ ਜਾਇਆ ਗਿਆ | ਇਸ ਟੂਰ ਦਾ ਮਕਸਦ ...
ਸੰਦੌੜ, 25 ਮਾਰਚ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਅਤੇ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਜ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸੰਤ ਚਰਨਜੀਤ ਸਿੰਘ ...
ਮੂਨਕ, 25 ਮਾਰਚ (ਪ੍ਰਵੀਨ ਮਦਾਨ) - ਭਾਜਪਾ ਓ.ਬੀ.ਸੀ ਮੋਰਚਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਰੇਸ਼ ਰਾਠੀ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਓ.ਬੀ.ਸੀ ਸਮਾਜ ਨਾਲ ਮਤਰੇਈ ਮਾਂ ਵਰਗਾ ਵਰਗਾ ਸਲੂਕ ਕੀਤਾ ਹੈ | ਹਾਲ ਹੀ ਵਿਚ ਰਾਹੁਲ ਗਾਂਧੀ ...
ਸੁਨਾਮ ਊਧਮ ਸਿੰਘ ਵਾਲਾ, 25 ਮਾਰਚ (ਧਾਲੀਵਾਲ, ਭੁੱਲਰ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪਿ੍ੰਸੀਪਲ ਰਵਿੰਦਰ ਕੌਰ ਸੂਚ ਦੀ ਅਗਵਾਈ ਵਿਚ ਵਿਦਿਆਰਥੀ ਪ੍ਰੀਸ਼ਦ ਦੀ ਇਕੱਤਰਤਾ ਹੋਈ | ਇਸ ਦੌਰਾਨ ਵਿਦਿਆਰਥੀਆਂ ਦੇ ਊਰਜਾ ਅਤੇ ਜਲ ਬਚਾਓ ਕਲੱਬ ਵਲੋਂ ਬਿਜਲੀ ਦੀ ...
ਭਵਾਨੀਗੜ੍ਹ, 25 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਰਹਿਬਰ ਫਾੳਾੂਡੇਸ਼ਨ ਵਲੋਂ ਪਿੰਡ ਕਪਿਆਲ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੈਡੀਕਲ ਕੈਂਪ ਵਿਚ ਰਹਿਬਰ ਫਾਉਡੇਂਸਨ ਦੇ ਡਾਕਟਰਾਂ ਦੇ ਨਾਲ ਨਾਲ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆ ਵੱਲੋਂ ਮਰੀਜ਼ਾਂ ਦੀ ...
ਮੂਣਕ, 25 ਮਾਰਚ (ਕੇਵਲ ਸਿੰਗਲਾ) - ਨੈਸ਼ਨਲ ਐਵਾਰਡੀ ਸ੍ਰੀਮਤੀ ਕਾਂਤਾ ਗੋਇਲ ਨੇ ਮੂਣਕ ਵਿਖੇ ਸ੍ਰੀ ਕਿ੍ਸ਼ਨ ਗਊਸ਼ਾਲਾ ਵਲੋਂ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਸਪਤਾਹ ਯੁੱਗ ਦੌਰਾਨ ਪਹਿਲੇ ਦਿਨ ਸ਼ਾਮਿਲ ਹੋਏ | ਇਸ ਦੌਰਾਨ ਉਨ੍ਹਾਂ ਲੰਗਰ ਦੀ ਸੇਵਾ ਕਰ ਰਹੀਆ ਬੀਬੀਆਂ ਨਾਲ ...
ਲਹਿਰਾਗਾਗਾ, 25 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਜ਼ਿਲ੍ਹਾ ਸੰਗਰੂਰ ਅੰਦਰ ਇੰਟਰਨੈੱਟ ਸੇਵਾਵਾਂ ਬਹਾਲ ਹੋਣ ਤੋਂ ਬਾਅਦ ਡੀ.ਐਸ.ਪੀ ਲਹਿਰਾਗਾਗਾ ਸ. ਪੁਸ਼ਪਿੰਦਰ ਸਿੰਘ ਨੇ ਪਿੰਡ ਦੇ ਸਰਪੰਚਾਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਗਲਤ ਅਫ਼ਵਾਹਾਂ ...
ਸੰਗਰੂਰ, 25 ਮਾਰਚ (ਧੀਰਜ ਪਸ਼ੌਰੀਆ) - ਪੰਜਾਬ ਦੀ ਕਿਸਾਨੀ ਨੂੰ ਨਵੀਆਂ ਲੀਹਾਂ ਉੱਤੇ ਚੜਾਉਣ ਲਈ ਸੂਬੇ ਵਿਚ ਨਵੀਂ ਖੇਤੀ ਨੀਤੀ ਬਣਾਈ ਜਾ ਰਹੀ ਹੈ ਜਿਸ ਲਈ ਕਿਸਾਨਾਂ ਤੋਂ ਫੀਡਬੈਕ ਲਈ ਜਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ 'ਆਪ' ਬੁਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ...
ਕੌਹਰੀਆਂ, 25 ਮਾਰਚ (ਮਾਲਵਿੰਦਰ ਸਿੰਘ ਸਿੱਧੂ) - ਪਿੰਡ ਸ਼ਾਦੀਹਰੀ ਵਿਚ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸ਼ਿਵ ਮੰਦਰ ਕਮੇਟੀ ਸਾਦੀਹਰੀ ਵਲੋਂ ਪਿੰਡ ਦੀ ਸੁੱਖ-ਸ਼ਾਂਤੀ ਲਈ ਮਾਂ ਭਗਵਤੀ ਦੁਰਗਾ ਜੀ ਦਾ ਜਾਗਰਣ ਪੱਪੂ ਪ੍ਰਧਾਨ ਦੀ ਅਗਵਾਈ ਹੇਠ ਕਰਵਾਇਆ ਗਿਆ | ਮਾਂ ਦੀ ...
ਧੂਰੀ, 25 ਮਾਰਚ (ਲਖਵੀਰ ਸਿੰਘ ਧਾਂਦਰਾ)-ਸੀਨੀਅਰ ਅਕਾਲੀ ਆਗੂ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਗਿ੍ਫ਼ਤਾਰ ਕੀਤੇ ਬੇਕਸੂਰ ਸਿੱਖ ਨੌਜਵਾਨਾਂ ਦੇ ਮਾਮਲੇ 'ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ...
ਭਵਾਨੀਗੜ੍ਹ, 25 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਅÏਰਤ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਨਾਕਾਬੰਦੀ ਕਰਦਿਆਂ ...
ਮਲੇਰਕੋਟਲਾ, 25 ਮਾਰਚ (ਪਰਮਜੀਤ ਸਿੰਘ ਕੁਠਾਲਾ)-ਜ਼ਿਲ੍ਹਾ ਮਲੇਰਕੋਟਲਾ ਅੰਦਰ ਗਊਆਂ ਨੂੰ ਲੰਪੀ ਚਮੜੀ ਰੋਗ ਤੋਂ ਬਚਾਉਣ ਲਈ ਸੌ ਪ੍ਰਤੀਸ਼ਤ ਗਊਆਂ ਦਾ ਟੀਕਾਕਰਨ ਮੁਕੰਮਲ ਕਰ ਲੈਣ ਦਾ ਦਾਅਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪਸ਼ੂਆਂ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX