ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  2 minutes ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  18 minutes ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  36 minutes ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਮਾਮਲਾ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ: ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  about 1 hour ago
ਚੰਡੀਗੜ੍ਹ, 5 ਜੂਨ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਰਾਜਪਾਲ ਨਾਲ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਯੂ.ਟੀ. ਸਕੱਤਰੇਤ ਵਿਖੇ ਕੀਤੀ....
ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੀ- ਰਾਹੁਲ ਗਾਂਧੀ
. . .  about 1 hour ago
ਨਿਊਯਾਰਕ, 5 ਜੂਨ- ਇੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਘਰ (ਭਾਰਤ) ਵਿਚ ਦੋ ਵਿਚਾਰਧਾਰਾਵਾਂ ਵਿਚ ਲੜਾਈ ਚੱਲ ਰਹੀ ਹੈ। ਇਕ ਜਿਸ ਦੀ....
ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
. . .  about 2 hours ago
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ....
ਪਹਿਲਵਾਨਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 5 ਜੂਨ- ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਉਲੰਪੀਅਨ ਪਹਿਲਵਾਨਾਂ ਬਜਰੰਗ ਪੁਨੀਆ....
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੁੱਟਿਆ ਡਰੋਨ, ਨਸ਼ੀਲੇ ਪਦਾਰਥ ਬਰਾਮਦ
. . .  about 3 hours ago
ਅੰਮ੍ਰਿਤਸਰ, 5 ਜੂਨ- ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ਦੇ ਪਾਰ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ....
ਬਾਲੇਸ਼ਵਰ: ਰੇਲ ਟ੍ਰੈਕ ਦੀ ਮੁਰੰਮਤ ਤੋਂ ਬਾਅਦ ਅੱਜ ਰੇਲਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
. . .  about 3 hours ago
ਭੁਵਨੇਸ਼ਵਰ, 5 ਜੂਨ- ਬਾਲੇਸ਼ਵਰ ’ਚ ਰੇਲ ਹਾਦਸੇ ਦੇ 3 ਦਿਨਾਂ ਬਾਅਦ ਹੁਣ ਸਾਰੇ ਟ੍ਰੈਕ ਠੀਕ ਕਰ ਦਿੱਤੇ ਗਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਅੱਪ ਅਤੇ ਡਾਊਨ ਸਾਈਡ ਟ੍ਰੈਕ ਦੀ ਮੁਰੰਮਤ ਹੋਣ ਤੋਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
. . .  about 3 hours ago
ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ....
ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਮੀਟਿੰਗ
. . .  about 3 hours ago
ਵੈਨਿਸ, (ਇਟਲੀ), 5 ਜੂਨ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਜੁਆਨੀ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਦੌਰਾਨ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 3 hours ago
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੇ ਕਾਨਪਾ ਪਿੰਡ ਨੇੜੇ ਇਕ ਨਿੱਜੀ ਬੱਸ ਨਾਲ ਕਾਰ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ
. . .  1 day ago
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਮੁੰਬਈ, 4 ਜੂਨ - 'ਸ਼੍ਰੀ 420', 'ਨਾਗਿਨ' ਅਤੇ 'ਅਬ ਦਿਲੀ ਦੂਰ ਨਹੀਂ' ਵਰਗੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ 300 ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ...
ਮਹਾਰਾਸ਼ਟਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਲਗਭਗ 6.2 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋ ਤੋਂ ਵੱਧ ਸੋਨਾ ਕੀਤਾ ਜ਼ਬਤ
. . .  1 day ago
ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ
. . .  1 day ago
ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ...
ਅਮਰੀਕੀ ਰੱਖਿਆ ਸਕੱਤਰ ਲੋਇਡ ਜੇ.ਆਸਟਿਨ III ਰੱਖਿਆ ਭਾਈਵਾਲੀ 'ਤੇ ਮੀਟਿੰਗ ਲਈ ਦਿੱਲੀ ਪਹੁੰਚੇ
. . .  1 day ago
ਗ਼ਲਤੀ ਨਾਲ ਪਾਕਿਸਤਾਨ ਦਾਖਲ ਹੋਇਆ ਕਲਾਨੌਰ ਦਾ ਨੌਜਵਾਨ 3 ਸਾਲ ਬਾਅਦ ਘਰ ਪਰਤਿਆ
. . .  1 day ago
ਕਲਾਨੌਰ, 4 ਜੂਨ (ਪੁਰੇਵਾਲ)-ਕਰੀਬ 3 ਸਾਲ ਪਹਿਲਾਂ ਘਰੋਂ ਮੱਛੀਆਂ ਫੜਨ ਲਈ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਕਾਮਲਪੁਰ ਵਾਸੀ ਨੌਜਵਾਨ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਗਿਆ ਸੀ ...
"ਮਾਲ ਦੀ ਰੇਲਗੱਡੀ ਪਟੜੀ ਤੋਂ ਨਹੀਂ ਉਤਰੀ, ਸਿਰਫ ਕੋਰੋਮੰਡਲ ਐਕਸਪ੍ਰੈਸ ਦੀ ਹੀ ਹੋਈ ਦੁਰਘਟਨਾ": ਰੇਲਵੇ ਬੋਰਡ
. . .  1 day ago
ਓਡੀਸ਼ਾ ਸਰਕਾਰ ਵਲੋਂ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਕਰਨ ਦੀ ਅਪੀਲ
. . .  1 day ago
ਭੁਵਨੇਸ਼ਵਰ, 4 ਜੂਨ -ਓਡੀਸ਼ਾ ਸਰਕਾਰ ਨੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਦਰਦਨਾਕ ਰੇਲ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਅਤੇ ਦਾਅਵਾ ਕਰਨ ਦੀ ਅਪੀਲ ਕੀਤੀ...
ਇੰਜਣ ਵਿਚ ਖਰਾਬੀ ਦੇ ਚੱਲਦਿਆਂ ਗੁਹਾਟੀ ਵੱਲ ਮੋੜੀ ਗਈ ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ
. . .  1 day ago
ਗੁਹਾਟੀ, 4 ਜੂਨ-ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਗੁਹਾਟੀ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ ਵੱਲ ਮੋੜ ਦਿੱਤਾ ਗਿਆ, ਜਦੋਂ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਇੰਜਣ ਵਿਚ ਖਰਾਬੀ...
ਬਾਲਾਸੋਰ ਰੇਲ ਹਾਦਸਾ:ਰੇਲ ਮੰਤਰੀ ਨੂੰ ਲੈਣੀ ਚਾਹੀਦੀ ਹੈ ਜ਼ਿੰਮੇਵਾਰੀ-ਕਾਂਗਰਸ
. . .  1 day ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਅਸੀਂ ਮਨੁੱਖੀ ਦੁਖਾਂਤ ਦੇ ਦੌਰਾਨ ਰਾਜਨੀਤੀ ਨਹੀਂ ਕਰਦੇ। ਮਾਧਵਰਾਓ ਸਿੰਧੀਆ, ਨਿਤੀਸ਼ ਕੁਮਾਰ ਅਤੇ ਲਾਲ ਬਹਾਦੁਰ ਸ਼ਾਸਤਰੀ...
ਓਡੀਸ਼ਾ ਰੇਲ ਹਾਦਸਾ: ਮੁੱਖ ਮੰਤਰੀ ਪਟਨਾਇਕ ਵਲੋਂ ਕੋਲਕਾਤਾ ਲਈ ਮੁਫ਼ਤ ਬੱਸ ਸੇਵਾਵਾਂ ਦਾ ਐਲਾਨ
. . .  1 day ago
ਭੁਵਨੇਸ਼ਵਰ, 4 ਜੂਨ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਾਲਾਸੋਰ ਰੇਲ ਹਾਦਸੇ ਦੇ ਮੱਦੇਨਜ਼ਰ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ, ਜਿਸ 'ਚ 288 ਲੋਕਾਂ ਦੀ ਮੌਤ ਹੋ ਗਈ ਸੀ।ਮੁੱਖ ਮੰਤਰੀ ਦਫ਼ਤਰ ਨੇ ਕਿਹਾ, "ਮੁਸਾਫ਼ਰਾਂ ਦੇ ਵੱਧ ਤੋਂ ਵੱਧ ਲਾਭ ਨੂੰ ਧਿਆਨ ਵਿੱਚ...
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਾਣਿਆ ਬਾਲਾਸੋਰ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ
. . .  1 day ago
ਬਾਲਾਸੋਰ, 4 ਜੂਨ-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਰੇਲ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਭਦਰਕ ਦੇ ਸਰਕਾਰੀ ਹਸਪਤਾਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਚੇਤ ਸੰਮਤ 555

ਬਠਿੰਡਾ

ਜ਼ਿਲ੍ਹਾ ਬਠਿੰਡਾ 'ਚ ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਕਈ ਏਕੜ ਕਣਕ ਦੀ ਫ਼ਸਲ ਹੋਈ ਤਹਿਸ-ਨਹਿਸ

ਬਠਿੰਡਾ, 25 ਮਾਰਚ (ਵੀਰਪਾਲ ਸਿੰਘ)-ਲੰਘੀ ਰਾਤ ਵਾਪਰੇ ਕੁਦਰਤੀ ਕਹਿਰ ਦੌਰਾਨ ਬਠਿੰਡਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਭਾਰੀ ਬਾਰਿਸ਼, ਗੜੇਮਾਰੀ ਅਤੇ ਤੇਜ਼ ਹਨੇਰੀ ਨਾਲ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਕਣਕ ਦੀ ਫ਼ਸਲ ਤਹਿਸ ਨਹਿਸ ਹੋ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਹੈ, ਜਦੋਂਕਿ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਹੋਰ ਵੱਡੀ ਮੁਸੀਬਤ 'ਚ ਫਸ ਗਏ ਹਨ | ਬਠਿੰਡਾ ਦੇ ਦਿਹਾਤੀ ਖੇਤਰਾਂ ਵਿਚ ਕਿਸਾਨਾਂ ਦੀ ਹਾੜੀ ਦੀ ਪੱਕ ਚੁੱਕੀ ਫ਼ਸਲ ਨੂੰ ਤਹਿਸ ਨਹਿਸ ਕਰ ਦਿੱਤਾ, ਰਾਤ ਦੇ ਵਾਪਰੇ ਕੁਦਰਤੀ ਕਹਿਰ ਤੋਂ ਬਾਅਦ ਅੱਜ ਸਵੇਰੇ ਅੱਖਾਂ ਖੁਲ੍ਹਦਿਆਂ ਹੀ ਪੰਜਾਬ ਦੇ ਕਿਸਾਨਾਂ ਦੇ ਹਾੜ੍ਹੀ ਦੀਆਂ ਫ਼ਸਲਾਂ ਨੂੰ ਲੈ ਕੇ ਲਏ ਜਾ ਰਹੇ ਸੁਪਨਿਆਂ ਨੂੰ ਚੂਰ ਕਰਕੇ ਰੱਖ ਦਿੱਤਾ | ਜਿੱਥੇ ਪੰਜਾਬ ਭਰ ਅੰਦਰ ਕਿਸਾਨਾਂ ਦੀਆਂ ਹਾੜ੍ਹੀ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ, ਉਥੇ ਬਠਿੰਡਾ ਅੰਦਰ ਵਿਭਾਗੀ ਅੰਕੜਿਆਂ ਮੁਤਾਬਿਕ ਢਾਈ ਲੱਖ ਏਕੜ ਤੋਂ ਵੱਧ ਕਣਕ, 3000 ਏਕੜ ਤੋਂ ਵਧੇਰੇ ਸਰੋਂ ਦੇ ਨਾਲ ਸਬਜ਼ੀ ਕਾਸ਼ਤਕਾਰ ਕਿਸਾਨਾਂ ਦੇ ਵੇਰਵੇ ਇਕੱਤਰ ਕਰਨੇ ਅਜੇ ਬਾਕੀ ਹਨ | ਇਸ ਨਾਲ ਜੋਬਨ 'ਤੇ ਪਹੁੰਚਿਆ ਹਰਾ ਚਾਰਾ ਵੀ ਪੂਰਨ ਤੌਰ 'ਤੇ ਨੁਕਸਾਨਿਆ ਜਾ ਚੁੱਕਾ ਹੈ | ਹਾੜ੍ਹੀ ਦੀ ਮੁੱਖ ਫ਼ਸਲ ਕਣਕ ਮਾਰਚ ਮਹੀਨੇ ਦੇ ਦੂਸਰੇ ਹਫ਼ਤੇ ਵਿਚ ਆਏ ਤੇਜ਼ ਝੱਖੜ ਕਾਰਨ ਪਹਿਲਾਂ ਹੀ ਖੇਤਾਂ ਵਿਚ ਵਿਛ ਗਈ ਸੀ | ਰਾਤ ਦੀ ਗੜ੍ਹੇਮਾਰੀ ਆਤੇ ਭਾਰੀ ਬਾਰਿਸ਼ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ | ਜਿਸ ਨੂੰ ਲੈ ਕੇ ਪੰਜਾਬ ਭਰ ਦੇ ਕਿਸਾਨ ਮਾਯੂਸੀ ਦੇ ਆਲਮ ਵਿਚ ਚਲੇ ਗਏ ਹਨ | ਸੂਬਾ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਤੋਂ ਵਧੇਰੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਕਣਕ ਦੀ ਫ਼ਸਲ ਨੂੰ ਲੈ ਕੇ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਜਾਰੀ ਕਰਕੇ ਸੂਬੇ ਭਰ ਅੰਦਰ ਨੁਕਸਾਨੀ ਗਈ ਕਣਕ ਤੇ ਹੋਰ ਫ਼ਸਲਾਂ ਦੀਆਂ ਰਿਪੋਰਟਾਂ ਲਏ ਜਾਣ ਦੀ ਮੰਗ ਕੀਤੀ ਅਤੇ ਜੋ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਜਾਰੀ ਕਰਕੇ ਕਿਸਾਨਾਂ ਨੂੰ ਕੁਝ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ | ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਚਿੰਤਾ ਪ੍ਰਗਟ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਮਿਲ ਕੇ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਹਾੜ੍ਹੀ ਦੀ ਫ਼ਸਲ ਤਬਾਹ ਹੋਣ ਤੋਂ ਨਿਰਾਸ਼ ਕਿਸਾਨਾਂ ਨਾਲ ਮੁਲਾਕਾਤ ਕਰਕੇ ਕਿਸਾਨਾਂ ਲਈ ਮੁਆਵਜ਼ੇ ਦੇਣ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਰਕੇ ਪੰਜਾਬ ਸਰਕਾਰ ਪਾਸੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ |
ਦੂਸਰੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਪੰਜਾਬ ਦੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਹਾੜ੍ਹੀ ਦੀ ਫ਼ਸਲ ਕਣਕ ਦੀ ਤਬਾਹ ਹੋ ਜਾਣ 'ਤੇ ਪੰਜਾਬ ਸਰਕਾਰ ਪਾਸੋਂ ਜਲਦੀ ਖੇਤੀ ਵਿਭਾਗ ਤੋਂ ਸਰਵੇ ਕਰਵਾ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲਾਂ ਦਾ 100 ਪ੍ਰਤੀਸ਼ਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ |
ਖੇਤੀ ਵਿਭਾਗ ਬਠਿੰਡਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਮੁਤਾਬਿਕ ਬਠਿੰਡਾ ਜ਼ਿਲ੍ਹੇ ਅੰਦਰ ਹੋਏ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਸਰਵੇ ਕਰਵਾਇਆ ਜਾ ਰਿਹਾ ਹੈ |
ਮੀਂਹ ਕਾਰਨ ਪੱਕਣ 'ਤੇ ਆਈ ਹਜ਼ਾਰਾਂ ਏਕੜ ਕਣਕ ਹੋਈ ਬਰਬਾਦ
ਭਾਈਰੂਪਾ, (ਵਰਿੰਦਰ ਲੱਕੀ)- ਲੰਘੀ ਰਾਤ ਭਾਰੀ ਗੜੇਮਾਰੀ ਦੇ ਨਾਲ ਹੋਈ ਤੇਜ ਬਾਰਸ਼ ਨੇ ਇਸ ਖੇਤਰ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਤੇ ਸਰੋਂ੍ਹ ਦੀ ਫ਼ਸਲ ਮਿੱਟੀ ਕਰਕੇ ਰੱਖ ਦਿੱਤੀ ਹੈ¢ ਸਥਿਤੀ ਦਾ ਆਲਮ ਇਹ ਹੈ ਕਿ ਜਿਸ ਲਹਿਰਾਉਂਦੀ ਫ਼ਸਲ ਨੂੰ ਵੇਖ ਕੇ ਕਿਸਾਨਾਂ ਦਾ ਮੰਨਣਾ ਸੀ ਕਿ ਬਹੁਤ ਚੰਗਾ ਝਾੜ ਹੋਵੇਗਾ, ਹੁਣ ਉਸ ਖੇਤ ਚੋਂ ਖਾਣ ਜੋਗੀ ਕਣਕ ਵੀ ਬਚਦੀ ਵਿਖਾਈ ਨਹੀਂ ਦੇ ਰਹੀ ¢ ਤੇਜ ਗੜੇਮਾਰੀ ਨੇ ਕਣਕ ਦੀਆਂ ਬੱਲੀਆਂ ਭੰਨ ਕੇ ਸੁੱਟ ਦਿੱਤੀਆਂ ਹਨ ਤੇ ਕਣਕਾਂ 'ਚ ਫੁੱਟ ਫੁੱਟ ਪਾਣੀ ਭਰ ਗਿਆ ਹੈ ¢ ਇਸ ਖੇਤਰ ਦੇ ਪਿੰਡ ਦਿਆਲਪੁਰਾ ਮਿਰਜ਼ਾ, ਗੁੰਮਟੀ ਕਲਾਂ, ਸੇਲਬਰਾਹ, ਭਾਈਰੂਪਾ, ਕਾਲੋਕੇ, ਸਿਧਾਣਾ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ¢ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਚ ਅਜਿਹੀ ਕੁਦਰਤੀ ਤਬਾਹੀ ਪਹਿਲੀ ਵਾਰ ਵੇਖੀ ਹੈ ¢ ਉਨ੍ਹਾਂ ਦੱਸਿਆ ਕਿ ਪਹਿਲਾਂ ਆਲੂ ਦੀ ਫ਼ਸਲ ਉੱਪਰ ਕੋਅਰੇ ਦੀ ਮਾਰ ਪੈ ਜਾਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਤੇ ਹੁਣ ਬੇ ਮÏਸਮੀ ਗੜੇਮਾਰੀ ਭਰੀ ਬਾਰਸ਼ ਨੇ ਕਣਕਾਂ ਨੂੰ ਵੀ ਖ਼ਤਮ ਕਰਕੇ ਰੱਖ ਦਿੱਤਾ ਹੈ ¢ ਇਸੇ ਸੰਬੰਧ 'ਚ ਐਸ.ਡੀ.ਐਮ ਫੂਲ ਓਮ ਪਰਕਾਸ਼ ਵਲੋਂ ਪਿੰਡ ਸੇਲਬਰਾਹ ਵਿਖੇ ਬੀਤੀ ਰਾਹ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਤੇ ਇਸ ਸੰਬੰਧੀ ਜਲਦ ਗਿਰਦਾਵਰੀ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜਣ ਦੀ ਗੱਲ ਆਖੀ ਹੈ ¢ ਕਿਸਾਨ ਆਗੂ ਬਲਦੇਵ ਸਿੰਘ ਭਾਈਰੂਪਾ, ਸੁਰਮੁਖ ਸਿੰਘ ਸੇਲਬਰਾਹ ਤੇ ਗੁਰਦੀਪ ਸਿੰਘ ਸੇਲਬਰਾਹ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੀੜਤ ਕਿਸਾਨਾਂ ਦੀ ਤੁਰੰਤ ਬਾਂਹ ਫੜੇ ਤੇ ਜਲਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ ¢
ਫ਼ਸਲਾਂ ਹੋਈਆਂ ਤਬਾਹ, ਵੱਡੀ ਗਿਣਤੀ ਪੰਛੀਆਂ ਦੀ ਮੌਤ, ਦਰੱਖਤਾਂ ਦਾ ਭਾਰੀ ਨੁਕਸਾਨ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)- ਪਿਛਲੇ ਦੋ ਕੁ ਦਿਨਾਂ ਤੋਂ ਹੋ ਰਹੀ ਬੇਮÏਸਮੀ ਬਰਸਾਤ ਅਤੇ ਭਾਰੀ ਗੜੇਮਾਰੀ ਨੇ ਜਿਥੇ ਕਿਸਾਨਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ, ਉਥੇ ਹੀ ਵੱਡੀ ਗਿਣਤੀ ਪੰਛੀਆਂ ਨੂੰ ਵੀ ਮÏਤ ਦੇ ਘਾਟ ਉਤਾਰ ਦਿੱਤਾ ਅਤੇ ਅਨੇਕਾਂ ਦਰੱਖਤ ਭੰਨ ਦਿੱਤੇ ਹਨ¢ ਅੱਜ ਤੜਕਸਾਰ ਹੋਈ ਗੜੇਮਾਰੀ ਨੇ ਕਈ ਪਿੰਡਾਂ ਦੇ ਖੇਤਾਂ ਵਿਚ ਕੁੱਲੂ ਮਨਾਲੀ ਦੀ ਬਰਫ਼ੀਲੀਆਂ ਪਹਾੜੀਆਂ ਦਾ ਰੂਪ ਦੇ ਦਿੱਤਾ, ਜਿਸ ਨੇ ਪੀੜਤ ਕਿਸਾਨਾਂ ਦੇ ਲੱਕ ਤੋੜ ਕੇ ਰੱਖ ਦਿੱਤੇ ਹਨ¢
ਅੱਜ ਤੜਕਸਾਰ ਕਰੀਬ ਡੇਢ ਵਜੇ ਬਰਸਾਤ ਹੋਣ ਦੇ ਨਾਲ ਨਾਲ ਹੋਈ ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਕਣਕ, ਸਰੋਂ੍ਹ, ਜਵੀਂ ਦੀ ਫ਼ਸਲ ਨੂੰ ਚਾਦਰ ਵਾਂਗ ਵਿਛਾ ਕੇ ਰੱਖ ਦਿੱਤਾ ¢ ਗੜੇਮਾਰੀ ਨਾਲ ਕਣਕ ਸਮੇਤ ਵੱਖ ਵੱਖ ਫ਼ਸਲਾਂ, ਸਬਜ਼ੀਆਂ ਨੂੰ ਨਸ਼ਟ ਕਰਨ ਦੇ ਨਾਲ ਨਾਲ ਪਸ਼ੂਆਂ ਦੇ ਹਰੇ ਚਾਰੇ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ¢ ਤੜਕਸਾਰ ਵੱਡੇ ਪੱਧਰ 'ਤੇ ਗੜੇਮਾਰੀ ਹੋਈ ਸੀ ਜੋ ਕਿ ਅੱਜ ਦੁਪਹਿਰ 12 ਵਜੇ ਤੱਕ ਵੀ ਖੇਤਾਂ ਵਿਚ ਦੇਖਣ ਨੂੰ ਮਿਲੀ ¢ ਗੜੇਮਾਰੀ ਕਾਰਨ ਭਗਤਾ ਭਾਈਕਾ, ਪਿੰਡ ਕੇਸਰ ਸਿੰਘ ਵਾਲਾ, ਬੁਰਜ ਲੱਧਾ ਸਿੰਘ ਵਾਲਾ, ਰਾਮੂੰਵਾਲਾ, ਭੋਡੀਪੁਰਾ, ਦਿਆਲਪੁਰਾ ਮਿਰਜ਼ਾ, ਆਕਲੀਆ, ਗੁਰੂਸਰ ਅਤੇ ਗੁਆਂਢੀ ਜ਼ਿਲ੍ਹਾ ਮੋਗਾ ਦੇ ਪਿੰਡ ਢਿਲਵਾ ਦੇ ਕਿਸਾਨਾਂ ਦੀ ਫ਼ਸਲਾਂ ਦਾ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਹੈ¢ ਇਸੇ ਤਰ੍ਹਾਂ ਹੀ ਗੜੇਮਾਰੀ ਨਾਲ ਸਬਜ਼ੀ ਕਾਸ਼ਤਕਾਰ ਵੀ ਭਾਰੀ ਨਮÏਸੀ ਵਿਚ ਨਜ਼ਰ ਆ ਰਹੇ ਹਨ ¢ ਪੀੜਤ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਪਹਿਲਾਂ ਤਾ ਉਨ੍ਹਾਂ ਨੂੰ ਆਲੂ ਦੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ, ਹੁਣ ਕੁਦਰਤ ਦੀ ਮਾਰ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਗੜੇਮਾਰੀ ਕਾਰਨ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦੀ ਵੀ ਵੱਡੀ ਸਮੱਸਿਆ ਖੜੀ ਹੋਵੇਗੀ ¢ ਕਿਸਾਨ ਗੁਰਪਾਲ ਸਿੰਘ ਢਿਲਵਾ, ਹਰਜੀਤ ਸਿੰਘ ਗਿੱਲ, ਧੰਨਇੰਦਰ ਸਿੰਘ ਗਰੇਵਾਲ, ਗੋਗੀ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਹੁਤੇ ਕਿਸਾਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਅਤੇ ਉਨ੍ਹਾਂ ਨੇ 60 ਤੋਂ 75 ਹਜ਼ਾਰ ਨੂੰ ਪ੍ਰਤੀ ਏਕੜ ਠੇਕੇ ਉੱਪਰ ਲੈ ਕੇ ਵਾਹੀ ਕਰ ਰਹੇ ਹਨ ¢ ਅਜਿਹੇ ਕਿਸਾਨਾਂ ਨੰੂ ਕੁਦਰਤ ਦੀ ਮਾਰ ਦੇ ਕਾਰਨ ਹੁਣ ਵੱਡੇ ਆਰਥਿਕ ਸੰਕਟ ਵਿਚੋਂ ਵੀ ਗੁਜ਼ਰਨ ਲਈ ਮਜਬੂਰ ਹੋਣਾ ਪਵੇਗਾ ¢
ਸਬਜ਼ੀ ਉਤਪਾਦਕ ਕਿਸਾਨਾਂ ਨੂੰ ਪ੍ਰਤੀ ਏਕੜ ਲੱਖਾਂ ਰੁਪਏ ਦਾ ਨੁਕਸਾਨ
ਨਥਾਣਾ, (ਗੁਰਦਰਸ਼ਨ ਲੁੱਧੜ)- ਬੀਤੀ ਰਾਤ ਅਤੇ ਅੱਜ ਸੁਵਖਤੇ ਮੌਸਮ ਦੀ ਖ਼ਰਾਬੀ ਕਾਰਨ ਆਏ ਭਾਰੀ ਮੀਂਹ, ਝੱਖੜ ਅਤੇ ਗੜੇਮਾਰੀ ਨੇ ਜਿੱਥੇ ਕਣਕਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉਥੇ ਸਬਜ਼ੀ ਉਤਪਾਦਕ ਕਿਸਾਨਾਂ ਦੇ ਪ੍ਰਤੀ ਏਕੜ ਖ਼ਰਚ ਕੀਤੇ ਲੱਖਾਂ ਰੁਪਏ ਡੋਬ ਕੇ ਰੱਖ ਦਿੱਤੇ ਹਨ | ਪਿੰਡ ਗਿੱਦੜ ਦੇ ਸਬਜ਼ੀ ਉਤਪਾਦਕ ਕਿਸਾਨ ਰੂਪ ਸਿੰਘ ਗਿੱਲ ਅਤੇ ਉਸ ਦੇ ਪੁੱਤਰਾਂ ਕੁਲਦੀਪ ਸਿੰਘ, ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਾਰੀ ਲਾਗਤ ਖਰਚਾ ਕਰਕੇ 18 ਏਕੜ ਰਕਬੇ ਵਿਚ ਸਬਜ਼ੀ ਦੀ ਕਾਸ਼ਤ ਕੀਤੀ ਸੀ | ਕਿਸਾਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਪਰਿਵਾਰ ਨੇ ਬੌਬੀ ਖ਼ਰਬੂਜ਼ੇ ਦਾ 85 ਹਜ਼ਾਰ ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਮਹਿੰਗਾ ਬੀਜ ਖ਼ਰੀਦ ਕੇ 8 ਏਕੜ ਰਕਬੇ ਵਿਚ ਖ਼ਰਬੂਜ਼ੇ ਦੀ ਕਾਸ਼ਤ ਕੀਤੀ ਸੀ, 74 ਹਜ਼ਾਰ ਰੁਪਏ ਪ੍ਰਤੀ ਕਿੱਲੋਗ੍ਰਾਮ ਨੌਨਸ਼ੀਡ ਮਤੀਰੀ ਦਾ ਬੀਜ ਖ਼ਰੀਦ ਕੇ 4 ਏਕੜ ਰਕਬੇ ਵਿਚ ਮਤੀਰੀ ਬੀਜੀ | ਡੇਢ ਏਕੜ ਰਕਬੇ ਵਿੱਚ ਨਿੰਬੂ ਅਤੇ ਪਪੀਤਾ ਲਗਾਇਆ ਹੋਇਆ ਸੀ | 1 ਏਕੜ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਅਤੇ ਢਾਈ ਏਕੜ ਰਕਬੇ ਵਿੱਚ ਪਿਆਜ਼ਾਂ ਦੀ ਫ਼ਸਲ ਬੀਜੀ ਸੀ | ਕਿਸਾਨ ਵਲੋਂ ਸਰਕਾਰ ਦੀ ਖੇਤੀ ਵਿਭਿੰਨਤਾ ਪ੍ਰੇਰਨਾ 'ਤੇ ਚੱਲਦਿਆਂ 18 ਏਕੜ ਰਕਬਾ ਰਵਾਇਤੀ ਫ਼ਸਲਾਂ ਤੋਂ ਹਟਾ ਕੇ ਸਬਜ਼ੀ ਅਤੇ ਬਾਗ਼ਬਾਨੀ ਹੇਠ ਲਿਆਂਦਾ ਗਿਆ ਸੀ ਅਤੇ ਉਹ ਇਸ ਦੀ ਲਾਗਤ ਉੱਪਰ ਕੁੱਲ 13 ਲੱਖ ਰੁਪਏ ਤੋਂ ਵੱਧ ਲਾਗਤ ਖਰਚਾ ਕਰ ਚੁੱਕਾ ਹੈ ਅਤੇ ਜ਼ਮੀਨ ਦੇ ਠੇਕੇ ਦੀ ਕੀਮਤ ਇਸ ਤੋਂ ਵੱਖਰੀ ਹੈ ਪਰ ਮੌਸਮ ਦੀ ਕਰੋਪੀ ਨੇ ਸਬਜ਼ੀ ਉਤਪਾਦਕ ਕਿਸਾਨ ਦਾ ਉਕਤ ਸਾਰਾ ਖੇਤ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ | ਇਸ ਇਲਾਕੇ ਦੇ ਕੁਝ ਖੇਤਾਂ ਵਿੱਚ ਆਲੂ ਦੀ ਫ਼ਸਲ ਵੀ ਨੁਕਸਾਨੀ ਗਈ ਹੈ | ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀਆਂ ਫ਼ਸਲਾਂ ਅਤੇ ਸਬਜ਼ੀ ਦੇ ਖੇਤਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ |

ਜੋਧਪੁਰ ਪਾਖਰ ਦੇ ਪਾਵਰ ਗਰਿੱਡ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ

ਮੌੜ ਮੰਡੀ, 25 ਮਾਰਚ (ਗੁਰਜੀਤ ਸਿੰਘ ਕਮਾਲੂ)- ਸਬ ਡਵੀਜ਼ਨ ਮੌੜ ਅਧੀਨ ਆਉਂਦੇ ਪਿੰਡ ਜੋਧਪੁਰ ਪਾਖਰ ਦੇ 66 ਕੇ.ਵੀ ਪਾਵਰ ਗਰਿੱਡ ਦੇ ਟਰਾਂਸਫ਼ਾਰਮਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ 12ਕੁ ...

ਪੂਰੀ ਖ਼ਬਰ »

ਪਿੰਡ ਰਾਮਪੁਰਾ ਵਿਖੇ ਚਿੱਟਾ ਦਾ ਟੀਕਾ ਲਾਉਂਦੇ ਨÏਜਵਾਨ ਦੀ ਵੀਡੀਓ ਹੋਈ ਵਾਇਰਲ

ਰਾਮਪੁਰਾ ਫੂਲ, 25 ਮਾਰਚ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਇਲਾਕੇ ਵਿਚ ਚਿੱਟੇ ਦੇ ਨਸ਼ੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ¢ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਜੋ ਕਿ ਪਿੰਡ ਰਾਮਪੁਰਾ ਦੀ ਦਾਣਾ ਮੰਡੀ ਦੀ ਹੈ ਜਿੱਥੇ ਇਕ ਨÏਜਵਾਨ ਆਪਣੇ ਚਿੱਟੇ ਦਾ ਟੀਕਾ ...

ਪੂਰੀ ਖ਼ਬਰ »

ਇੰਟਰਨਸ਼ਿਪ ਪ੍ਰੋਗਰਾਮ ਦਾ ਤੀਸਰਾ ਬੈਚ 17 ਤੋਂ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਸਿੱਖਿਆ ਸੁਸਾਇਟੀ ਬਠਿੰਡਾ ਦੇ ਬੈਨਰ ਅਧੀਨ ਚਲਾਏ ਜਾ ਰਹੇ ਜ਼ਿਲ੍ਹਾ ਵਿਕਾਸ ਇੰਟਰਨਸ਼ਿਪ ਪ੍ਰੋਗਰਾਮ ਅਧੀਨ ਉਮੀਦਵਾਰਾਂ ਕੋਲੋਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਹੈ , ਜਿਸ ਦੀ ਆਖ਼ਰੀ ਤਰੀਕ 7 ਅਪ੍ਰੈਲ ਹੈ ¢ ...

ਪੂਰੀ ਖ਼ਬਰ »

ਸਵਾ ਤਿੰਨ ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚੋਂ ਦੋ ਜਣੇ ਬਰੀ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਰੀਬ ਸਵਾ ਤਿੰਨ ਸਾਲ ਪਹਿਲਾਂ ਹੋਏ ਇਕ ਕਤਲ ਮਾਮਲੇ ਵਿਚੋਂ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਨਾਲ ਫ਼ਸਲਾਂ ਦੇ ਖ਼ਰਾਬੇ ਦਾ ਭਾਕਿਯੂ (ਡਕੌਂਦਾ) ਆਗੂਆਂ ਨੇ ਮੰਗਿਆ ਮੁਆਵਜ਼ਾ

ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)- ਬੇਮੌਸਮੀ ਬਾਰਿਸ਼ ਅਤੇ ਕਈ ਇਲਾਕਿਆਂ 'ਚ ਗੜੇਮਾਰੀ ਕਾਰਣ ਉਕਤ ਖ਼ਿੱਤੇ ਵਿਚ ਵੀ ਖ਼ਰਾਬ ਹੋਈਆਂ ਫ਼ਸਲਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਪੀੜਿਤ ਕਿਸਾਨਾਂ ਲਈ ਮੁਆਵਜ਼ੇ ਦੀ ...

ਪੂਰੀ ਖ਼ਬਰ »

ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਦੇਵੇ ਪੂਰਾ ਮੁਆਵਜ਼ਾ-ਬੀਬੀਵਾਲਾ/ਕਲਿਆਣ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬੇਮੌਸਮੀ ਮੀਂਹ ਤੇ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਲਈ ਪੰਜਾਬ ਸਰਕਾਰ ਤੁਰੰਤ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਸੰਗਤ ਮੰਡੀ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਸੰਗਤ ਮੰਡੀ, 25 ਮਾਰਚ (ਅੰਮਿ੍ਤਪਾਲ ਸ਼ਰਮਾ)- ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਸੰਗਤ ਮੰਡੀ ਦੇ ਰੁਟੀਨ ਦੌਰੇ ਦੌਰਾਨ ਸਬ-ਤਹਿਸੀਲ ਅਤੇ ਬੀ.ਡੀ.ਪੀ.ਓ. ਦਫ਼ਤਰ ਸੰਗਤ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਰਸਰੀ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਨਤੀਜੇ ਐਲਾਨ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ਹਿਰ ਦੇ ਪ੍ਰਸਿੱਧ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ, ਸਕੂਲ ਵਲੋਂ ਅੱਜ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਸਾਰੀਆਂ ਜਮਾਤਾਂ ਨਾਲ ਸਬੰਧਿਤ ਨਤੀਜੇ 100 ਫ਼ੀਸਦੀ ਰਹੇ ਹਨ ¢ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਮਲੂਕਾ ਵਲੋਂ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਸੰਬੰਧੀ ਕਿਸਾਨਾਂ ਲਈ ਉੱਚਿਤ ਮੁਆਵਜ਼ੇ ਦੀ ਮੰਗ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿਛਲੇ ਕੁਝ ਦਿਨਾਂ ਤੋਂ ਬੇਮੌਸਮੀ ਮੀਂਹ ਨਾਲ ਕਣਕ ਦੀ ਲਗਭਗ ਤਿਆਰ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਖ਼ਾਸਕਰ ਬੀਤੀ ਰਾਤ ਹੋਈ ਗੜੇਮਾਰੀ ਤੇ ਭਾਰੀ ਮੀਂਹ ਨਾਲ ਹਾੜੀ ਦੀ ਫ਼ਸਲ ਤਹਿਸ ਨਹਿਸ ਹੋ ਗਈ ਹੈ | ਇਨ੍ਹਾਂ ...

ਪੂਰੀ ਖ਼ਬਰ »

ਹਰਉਦੈਵੀਰ ਦੇ ਕਾਤਲਾਂ ਦੀ ਗਿ੍ਫ਼ਤਾਰੀ ਲਈ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਲਗਾਇਆ ਜਾਮ

ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਦੇ ਮਾਸੂਮ ਹਰਉਦੈਵੀਰ ਸਿੰਘ (6) ਦੇ ਕਤਲ ਦੇ ਮੁੱਖ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਐਕਸ਼ਨ ਕਮੇਟੀ ਦੀ ਅਗਵਾਈ 'ਚ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵਲੋਂ ਪਿੰਡ ਭਾਈ ਦੇਸਾ ਕੋਲ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਰੱਲ ਕੇ ਦਹਿਸ਼ਤ ਦਾ ਮਾਹੌਲ ਸਿਰਜ ਰਹੀਆਂ-ਖਿਆਲੀ ਵਾਲਾ

ਗੋਨਿਆਣਾ, 25 ਮਾਰਚ (ਲਛਮਣ ਦਾਸ ਗਰਗ)- ਕਿਰਤੀ ਮਜ਼ਦੂਰ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਵਲੋਂ ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਵਲੋਂ ਸਿਰਜੇ ਜਾ ਰਹੇ ਦਹਿਸ਼ਤ ਦੇ ਮਾਹੌਲ ਦੀ ਨਿਖੇਧੀ ਕਰਦਿਆਂ ਫੜੇ ਗਏ ...

ਪੂਰੀ ਖ਼ਬਰ »

ਨੁਕਸਾਨੀ ਫ਼ਸਲ ਦਾ ਮੁਆਵਜ਼ਾ ਸਰਕਾਰ ਤਰੁੰਤ ਦੇਵੇ-ਲਹਿਰੀ, ਕੋਟਭਾਰਾ

ਸੀਂਗੋ ਮੰਡੀ, 25 ਮਾਰਚ (ਲੱਕਵਿੰਦਰ ਸ਼ਰਮਾ)-ਲੰਘੀ ਰਾਤ ਪੰਜਾਬ ਵਿਚ ਬੇਮੌਸਮੀ ਹੋਈ ਬਾਰਿਸ਼ ਅਤੇ ਗੜੇਮਾਰੀ ਕਾਰਨ ਫ਼ਸਲਾਂ ਬਿਲਕੁੱਲ ਤਹਿਸ ਨਹਿਸ ਹੋ ਗਈਆਂ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਰਾਜਮਹਿੰਦਰ ਸਿੰਘ ਕੋਟਭਾਰਾ ਤੇ ...

ਪੂਰੀ ਖ਼ਬਰ »

ਹਰਉਦੈਵੀਰ ਦੇ ਕਾਤਲਾਂ ਦੀ ਗਿ੍ਫ਼ਤਾਰੀ ਲਈ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਲਗਾਇਆ ਜਾਮ

ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਦੇ ਮਾਸੂਮ ਹਰਉਦੈਵੀਰ ਸਿੰਘ (6) ਦੇ ਕਤਲ ਦੇ ਮੁੱਖ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਐਕਸ਼ਨ ਕਮੇਟੀ ਦੀ ਅਗਵਾਈ 'ਚ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵਲੋਂ ਪਿੰਡ ਭਾਈ ਦੇਸਾ ਕੋਲ ...

ਪੂਰੀ ਖ਼ਬਰ »

ਪੁਨਰਜੋਤੀ ਸੁਸਾਇਟੀ ਵਲੋਂ 74ਵਾਂ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਅੱਜ

ਰਾਮਪੁਰਾ ਫੂਲ, 25 ਮਾਰਚ (ਹੇਮੰਤ ਕੁਮਾਰ ਸ਼ਰਮਾ)- ਪ੍ਰਸਿੱਧ ਸਮਾਜ ਸੇਵੀ ਸੰਸਥਾ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਜੋ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਸੀਹਾ ਬਣੀ ਹੋਈ, ਇਸ ਸੁਸਾਇਟੀ ਵਲੋਂ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਦੀ ਅਗਵਾਈ ਹੇਠ ਸੰਤ ਤਿ੍ਵੈਣੀ ਗਿਰੀ ...

ਪੂਰੀ ਖ਼ਬਰ »

ਪਾਥਫਾਇੰਡਰ ਗਲੋਬਲ ਸਕੂਲ ਦੇ ਸਲਾਨਾ ਨਤੀਜੇ ਰਹੇ ਸ਼ਾਨਦਾਰ

ਰਾਮਪੁਰਾ ਫੂਲ, 25 ਮਾਰਚ (ਹੇਮੰਤ ਕੁਮਾਰ ਸ਼ਰਮਾ)-ਪਾਥਫਾਇੰਡਰ ਗਲੋਬਲ ਸਕੂਲ ਵਿਖੇ ਅੱਜ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ ¢ ਜਿਸ ਵਿਚ ਵਿਦਿਆਰਥੀਆਂ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ¢ ਜਿਸ ਨਾਲ ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਿਕਾਂ ਨੇ ਮਾਣ ...

ਪੂਰੀ ਖ਼ਬਰ »

ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ

ਸੰਗਤ ਮੰਡੀ, 25 ਮਾਰਚ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਨੇੜਲੇ ਪਿੰਡ ਦੁੱਨੇਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੇ ਪਰਿਵਾਰ ਨੂੰ ਨਾਇਬ-ਤਹਿਸੀਲਦਾਰ ਤਲਵੰਡੀ ਸਾਬੋ ਵਲੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ...

ਪੂਰੀ ਖ਼ਬਰ »

ਮਲੂਕਾ ਵਲੋਂ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਸੰਬੰਧੀ ਕਿਸਾਨਾਂ ਲਈ ਉੱਚਿਤ ਮੁਆਵਜ਼ੇ ਦੀ ਮੰਗ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿਛਲੇ ਕੁਝ ਦਿਨਾਂ ਤੋਂ ਬੇਮੌਸਮੀ ਮੀਂਹ ਨਾਲ ਕਣਕ ਦੀ ਲਗਭਗ ਤਿਆਰ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਖ਼ਾਸਕਰ ਬੀਤੀ ਰਾਤ ਹੋਈ ਗੜੇਮਾਰੀ ਤੇ ਭਾਰੀ ਮੀਂਹ ਨਾਲ ਹਾੜੀ ਦੀ ਫ਼ਸਲ ਤਹਿਸ ਨਹਿਸ ਹੋ ਗਈ ਹੈ | ਇਨ੍ਹਾਂ ...

ਪੂਰੀ ਖ਼ਬਰ »

ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਸਮਾਪਤ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੜਕੀਆਂ ਦੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਸਮਾਪਤ ਹੋ ਗਈ ਹੈ | ਪ੍ਰਤੀਯੋਗਤਾ ਦਾ ਉਦਘਾਟਨ ਜਿਥੇ ਇਕਬਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਦੋ ਵਹੀਕਲ ਚਾਲਕ ਤਿੰਨ ਨਸ਼ਾ ਤਸਕਰ 16 ਗ੍ਰਾਮ ਹੈਰੋਇਨ ਸਮੇਤ ਆਏ ਪੁਲਿਸ ਅੜਿੱਕੇ

ਗੋਨਿਆਣਾ, 25 ਮਾਰਚ (ਲਛਮਣ ਦਾਸ ਗਰਗ)- ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਵਹੀਕਲਾਂ 'ਤੇ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ | ਉਕਤ ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਤਰਨਦੀਪ ਸਿੰਘ ਨੇ ...

ਪੂਰੀ ਖ਼ਬਰ »

ਰਾਤ ਪਏ ਭਾਰੀ ਮੀਂਹ ਨਾਲ ਖੇਤਾਂ 'ਚ ਭਰਿਆ ਪਾਣੀ

ਰਾਮਾਂ ਮੰਡੀ, 25 ਮਾਰਚ (ਤਰਸੇਮ ਸਿੰਗਲਾ)-ਬੀਤੀ ਰਾਤ ਪਏ ਮੂਸਲਾਧਾਰ ਮੀਂਹ ਦੇ ਨਾਲ ਆਏ ਝਖੇੜੇ ਨੇ ਖੇਤਾਂ ਵਿਚ ਤਿਆਰ ਖੜੀਆਂ ਫ਼ਸਲਾਂ ਕਣਕ, ਸਰੋਂ, ਹਰਾ ਚਾਰਾ ਦੇ ਨਾਲ-ਨਾਲ ਸਬਜ਼ੀਆਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ ¢ ਭਾਰਤੀ ਕਿਸਾਨ ਯੂਨੀਅਨ ਏਕਤਾ/ਡਕੌਂਦਾ ਦੇ ...

ਪੂਰੀ ਖ਼ਬਰ »

ਆਪ ਸਰਕਾਰ ਹੁਣ ਆਮ ਲੋਕਾਂ ਦੀ ਵਿਰੋਧੀ ਸਾਬਤ ਹੋਈ-ਲਾਡੀ

ਭਗਤਾ ਭਾਈਕਾ, 25 ਮਾਰਚ (ਸੁਖਪਾਲ ਸਿੰਘ ਸੋਨੀ)-ਸੂਬੇ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਹੋ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਸਰਗਰਮੀਆਂ ਤੇਜ਼ ਹਨ ¢ ਚੋਣਾਂ ਦੇ ਸੰਬੰਧ ਵਿਚ ਹਰਵਿੰਦਰ ਸਿੰਘ ਲਾਡੀ ਇੰਚਾਰਜ ਕਾਂਗਰਸ ...

ਪੂਰੀ ਖ਼ਬਰ »

ਮਲੂਕਾ ਦੇ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਭਗਤਾ ਭਾਈਕਾ, 25 ਮਾਰਚ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਸੈਸ਼ਨ 2022-23 ਦੇ ਵਿਦਿਆਰਥੀਆਂ ਨੰੂ ਵਧੀਆ ਅੰਕ ਪ੍ਰਾਪਤ ਕਰਨ 'ਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ¢ ਇਸੇ ਦÏਰਾਨ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਸਭ ਤੋਂ ...

ਪੂਰੀ ਖ਼ਬਰ »

'ਕੀ ਹੋਵੇ ਪੰਜਾਬ ਦੀ ਖੇਤੀ ਨੀਤੀ' ਦੇ ਮੁੱਦੇ ਉਭਾਰਨ ਦੀ ਮੁਹਿੰਮ-ਲੋਕ ਮੋਰਚਾ ਪੰਜਾਬ

ਭਗਤਾ ਭਾਈਕਾ, 25 ਮਾਰਚ (ਸੁਖਪਾਲ ਸਿੰਘ ਸੋਨੀ)- ਕੀ ਹੋਵੇ ਪੰਜਾਬ ਦੀ ਖੇਤੀ ਨੀਤੀ ਦੇ ਮੁੱਦੇ ਉਭਾਰਨ ਦੀ ਮੁਹਿੰਮ ਤਹਿਤ ਪਿੰਡ ਗੁਰੂਸਰ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਕੀਤੀ ਮੀਟਿੰਗ ਕੀਤੀ ਗਈ, ਜਿਸ ਵਿਚ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਵਲੋਂ ਸ਼ਮੂਲੀਅਤ ਕੀਤੀ ...

ਪੂਰੀ ਖ਼ਬਰ »

ਜਥੇਦਾਰ ਅਕਾਲ ਤਖਤ ਨੇ ਕਿਹਾ ਪੋਸਟਾਂ ਪਾਉਣ ਵਾਲੇ ਨੌਜਵਾਨਾਂ ਤੱਕ ਨੂੰ ਚੁੱਕਿਆ ਜਾ ਰਿਹੈ ਪੁਲਿਸ ਵਲੋਂ

ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਜਾਂ ਸ਼ੇਅਰ ਕਰਨ ਵਾਲੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਮੈਕਰੋ ਗਲੋਬਲ ਭਗਤਾ ਭਾਈਕਾ ਦੇ ਪਿ੍ਤਪਾਲ ਸਿੰਘ ਨੇ ਆਈਲੈਟਸ 'ਚੋਂ 6 ਬੈਂਡ ਲਏ

ਭਗਤਾ ਭਾਈਕਾ, 25 ਮਾਰਚ (ਸੁਖਪਾਲ ਸਿੰਘ ਸੋਨੀ)-ਮੈਕਰੋ ਗਲੋਬਲ ਮੋਗਾ ਆਈਲਟਸ ਅਤੇ ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਗਵਾਉਣ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੱੁਕੀ ਹੈ¢ ਮੈਕਰੋ ਗਲੋਬਲ ਦੇ ਸਟੂਡੈਂਟ ਆਈਲੈਟਸ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣਾ ਵਿਦੇਸ਼ ...

ਪੂਰੀ ਖ਼ਬਰ »

ਸੜਕ ਨਾ ਬਣਾਏ ਜਾਣ ਤੋਂ ਦੁਖੀ ਪਿੰਡ ਗਹਿਰੀ ਬੁੱਟਰ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਸੰਗਤ ਮੰਡੀ, 25 ਮਾਰਚ (ਅੰਮਿ੍ਤਪਾਲ ਸ਼ਰਮਾ)-ਪਿੰਡ ਗਹਿਰੀ ਬੁੱਟਰ ਤੋਂ ਜੈ ਸਿੰਘ ਵਾਲਾ ਦੇ ਕੱਚੇ ਰਸਤੇ 'ਤੇ ਬਣਾਈ ਜਾਣ ਵਾਲੀ ਿਲੰਕ ਸੜਕ ਦਾ ਕੰਮ ਪਿਛਲੇ ਡੇਢ ਸਾਲ ਤੋਂ ਮੋਟਾ ਪੱਥਰ ਸੁੱਟ ਕੇ ਬੰਦ ਪਿਆ ਹੋਣ ਕਾਰਨ ਦੁਖੀ ਹੋਏ ਪਿੰਡ ਵਾਸੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ...

ਪੂਰੀ ਖ਼ਬਰ »

ਮੀਂਹ ਝੱਖੜ ਨਾਲ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਜਲਦ ਦੇਵਾਂਗੇ ਮੁਆਵਜ਼ਾ-ਬਲਕਾਰ ਸਿੱਧੂ

ਰਾਮਪੁਰਾ ਫੂਲ, 25 ਮਾਰਚ (ਹੇਮੰਤ ਕੁਮਾਰ ਸ਼ਰਮਾ)-ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਮੀਂਹ ਨੇ ਇਕ ਵਾਰ ਫ਼ਿਰ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖ਼ਰਾਬ ਹੋਈ ਫ਼ਸਲ ਦਾ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਬਾਂਹ ਫੜੇ-ਦੇਵਿੰਦਰ ਕੋਟਬਖਤੂ

ਰਾਮਾਂ ਮੰਡੀ, 25 ਮਾਰਚ (ਅਮਰਜੀਤ ਸਿੰਘ ਲਹਿਰੀ)-ਬੇਮੌਸਮੀ ਹੋਈ ਬਾਰਿਸ਼, ਝੱਖੜ ਅਤੇ ਗੜੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਰਕੇ ਪੰਜਾਬ ਦਾ ਕਿਸਾਨ ਚਿੰਤਾਂ ਦੇ ਆਲਮ ਵਿਚ ਹੈ, ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਹਲਕਾ ਤਲਵੰਡੀ ...

ਪੂਰੀ ਖ਼ਬਰ »

ਕਮਿਸ਼ਨਰ ਫ਼ਰੀਦਕੋਟ ਮੰਡਲ ਵਲੋਂ ਨਗਰ ਪੰਚਾਇਤ ਕੋਟ ਸ਼ਮੀਰ ਦਾ ਅਚਨਚੇਤ ਦੌਰਾ

ਕੋਟਫੱਤਾ, 25 ਮਾਰਚ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟ ਸ਼ਮੀਰ ਵਿਖੇ ਕਮਿਸ਼ਨਰ ਫ਼ਰੀਦਕੋਟ ਮੰਡਲ ਚੰਦਰ ਗੈਂਦ ਵਲੋਂ ਅਚਨਚੇਤ ਦੌਰਾ ਕੀਤਾ ਗਿਆ | ਇਸ ਸਮੇਂ ਉਨ੍ਹਾਂ ਦੇ ਨਾਲ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਰਾਹੁਲ, ਐਕਸੀਅਨ ਗੁਰਮੀਤ ਸਿੰਘ, ਰਵੀਪਾਲ ਸਿੰਘ ਐਸ ...

ਪੂਰੀ ਖ਼ਬਰ »

'ਨਵਾਂ ਦਾਖ਼ਲਾ ਮੁਹਿੰਮ' 'ਚ ਰਿਕਾਰਡ ਵਾਧਾ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਮਾਂ ਬਲਾਕ 'ਚੋਂ ਮੋਹਰੀ ਸਕੂਲ ਬਣਿਆ

ਰਾਮਾਂ ਮੰਡੀ, 25 ਮਾਰਚ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਰਾਮਾਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੇ ਸਿੱਖਿਆ ਵਿਭਾਗ ਵਲੋਂ ਵਿੱਦਿਅਕ ਸੈਸ਼ਨ 2023-24 ਲਈ ਚਲਾਈ ਜਾ ਰਹੀ ਨਵੀਂ ਦਾਖ਼ਲਾ ਮੁਹਿੰਮ ਤਹਿਤ ਨਵੇਂ ਦਾਖ਼ਲਿਆਂ ਵਿਚ ਰਿਕਾਰਡ ਵਾਧਾ ਕੀਤਾ ਹੈ | ਸਕੂਲ ...

ਪੂਰੀ ਖ਼ਬਰ »

ਇਜ਼ਰਾਈਲ ਦੇ ਖੇਤੀਬਾੜੀ ਕਾਊਾਸਲਰ ਵਲੋਂ ਖੇਤਰੀ ਖੋਜ ਕੇਂਦਰ ਦੇ ਫਾਰਮ ਦਾ ਦੌਰਾ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਇਜ਼ਰਾਈਲ ਦੂਤਾਵਾਸ ਦੇ ਖੇਤੀਬਾੜੀ ਕਾਊਾਸਲਰ ਯੇਅਰ ਇਸ਼ੇਲ ਵਲੋਂ ਯੂਨੀਵਰਸਿਟੀ ਦੇ ਜੋਧਪੁਰ ਰੋਮਾਣਾ ਵਿਚ ਬਣੇ ਫਾਰਮ ਦਾ ਦੌਰਾ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 92ਵਾਂ ਸ਼ਹੀਦੀ ਦਿਹਾੜਾ ਮਨਾਇਆ

ਗੋਨਿਆਣਾ, 25 ਮਾਰਚ (ਲਛਮਣ ਦਾਸ ਗਰਗ)-ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ (ਬਠਿੰਡਾ) ਵਲੋਂ ਰੈਡ ਰਿਬਨ ਕਲੱਬ ਦੇ ਕੋਆਰਡੀਨੇਟਰ ਪਿ੍ੰਸੀਪਲ ਡਾ: ਰਾਜੇਸ਼ ਸਿੰਗਲਾ ਦੀ ਰਹਿਨੁਮਾਈ ਹੇਠ ਕਾਲਜ ਕੈਂਪਸ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ 92ਵਾਂ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਬਠਿੰਡਾ 'ਚ ਲਗਾਇਆ ਲੜਕੀਆਂ ਲਈ ਸੱਤ ਰੋਜ਼ਾ 'ਸਵੈ ਰੱਖਿਆ' ਕੈਂਪ

ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰੀਰਕ ਸਿੱਖਿਆ ਵਿਭਾਗ, ਡੀਏਵੀ ਕਾਲਜ ਬਠਿੰਡਾ ਵੱਲੋਂ ਲੜਕੀਆਂ ਲਈ ਸੱਤ ਰੋਜ਼ਾ 'ਸਵੈ-ਰੱਖਿਆ' ਕੈਂਪ ਲਗਾਇਆ ਗਿਆ¢ ਜਿਸ ਵਿਚ ਤਕਰੀਬਨ 36 ਲੜਕੀਆਂ ਨੇ ਭਾਗ ਲਿਆ ਅਤੇ ਸੰਕਟ ਦੇ ਸਮੇਂ ਆਪਣੇ ਬਚਾਅ ਲਈ ਕਈ ਤਕਨੀਕਾਂ ...

ਪੂਰੀ ਖ਼ਬਰ »

ਮਾਮਲਾ ਸਿੱਖ ਨੌਜਵਾਨਾਂ ਦੀ ਨਿਆਇਕ ਹਿਰਾਸਤ ਛੇ ਦਿਨ ਵਧਾਉਣ ਦਾ ਨੌਜਵਾਨਾਂ ਦੇ ਵਕੀਲ ਜਗਦੀਪ ਸਿੰਘ ਪੂਨੀਆ ਨੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ

ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)- 'ਵਾਰਿਸ ਪੰਜਾਬ ਦੇ'ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਹੱਕ ਚ ਪ੍ਰਦਰਸ਼ਨ ਦੌਰਾਨ ਬੀਤੀ 18 ਮਾਰਚ ਨੂੰ ਗਿ੍ਫ਼ਤਾਰ ਕੀਤੇ ਇਲਾਕੇ ਦੇ 16 ਸਿੱਖ ਨੌਜਵਾਨਾਂ ਦੀ ਨਿਆਂਇਕ ਹਿਰਾਸਤ 'ਚ ਛੇ ਦਿਨਾਂ ਦੇ ਬੀਤੇ ...

ਪੂਰੀ ਖ਼ਬਰ »

29.6 ਐਮ.ਐਮ. ਮੀਂਹ ਪੈਣ ਕਾਰਨ ਬਠਿੰਡਾ ਹੋਇਆ ਜਲ ਥਲ

ਬਠਿੰਡਾ, 25 ਮਾਰਚ (ਵੀਰਪਾਲ ਸਿੰਘ)- ਲੰਘੀ ਰਾਤ ਬਠਿੰਡਾ ਵਿੱਚ 29. 6 ਐਮ.ਐਮ. ਮੀਂਹ ਪਿਆ, ਜਿਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ | ਜਦਕਿ ਪੇਂਡੂ ਖੇਤਰਾਂ ਵਿਚ ਹੋਈ ਗੜੇਮਾਰੀ ਤੇ ਮੀਂਹ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਦੇ ਵਿਦਿਆਰਥੀ ਦੀ ਚੇਤਨਾ ਸਾਇੰਸ ਮੁਕਾਬਲੇ 'ਚ ਚੜ੍ਹਤ

ਭਗਤਾ ਭਾਈਕਾ, 25 ਮਾਰਚ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੀ ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸੰਗਤ ਬਲਾਕ ਦੇ ਪਿੰਡਾਂ 'ਚ ਪਏ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ

ਸੰਗਤ ਮੰਡੀ, 25 ਮਾਰਚ (ਅੰਮਿ੍ਤਪਾਲ ਸ਼ਰਮਾ)- ਸੰਗਤ ਬਲਾਕ ਦੇ ਪਿੰਡਾਂ ਵਿਚ ਹੋਈ ਗੜੇਮਾਰੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਅਹੁਦੇਦਾਰਾਂ ਵਲੋਂ ਖੇਤਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਣਕ ਤੇ ਸਰੋਂ੍ਹ ...

ਪੂਰੀ ਖ਼ਬਰ »

ਪੀ.ਐਸ.ਯੂ. ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆ ਕੀਤਾ ਸੈਮੀਨਾਰ

ਬਠਿੰਡਾ, 25 ਮਾਰਚ (ਅਵਤਾਰ ਸਿੰਘ ਕੈਂਥ)-ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ ਟੀਚਰਜ਼ ਹੋਮ ਬਠਿੰਡਾ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ¢ ਸੈਮੀਨਾਰ ਵਿਚ ਵੱਖ ਵੱਖ ਵਿੱਦਿਅਕ ਸੰਸਥਾਵਾਂ ਅਤੇ ਪਿੰਡਾਂ ਦੇ ਨੌਜਵਾਨ ਵਿਦਿਆਰਥੀਆਂ ...

ਪੂਰੀ ਖ਼ਬਰ »

ਅਗਰਵਾਲ ਪੀਰ ਮੰਦਰ 'ਚ ਅੱਠਵੇਂ ਸਾਲਾਨਾ ਭੰਡਾਰੇ ਤੇ ਰਾਤਰੀ ਦੇ ਦੀਵਾਨ ਸਜਾਏ

ਰਾਮਾਂ ਮੰਡੀ, 25 ਮਾਰਚ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼੍ਰੀ ਅਗਰਵਾਲ ਪੀਰ ਮੰਦਰ ਕਮੇਟੀ ਵਲੋਂ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਲੱਖਦਾਤਾ ਸਾਹਿਬ ਅਤੇ ਮੀਰਾਂ ਸਾਹਿਬ ਦਾ ਅੱਠਵੇਂ ਸਾਲਾਨਾ ਭੰਡਾਰੇ ਤੇ ਦੀਵਾਨ ਸਜਾਏ | ਇਸ ਸਾਲਾਨਾ ਭੰਡਾਰੇ ਵਿੱਚ ਆਸ ਪਾਸ ...

ਪੂਰੀ ਖ਼ਬਰ »

ਪੁਲਿਸ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ-ਸਿਧਾਣਾ

ਗੋਨਿਆਣਾ, 25 ਮਾਰਚ (ਲਛਮਣ ਦਾਸ ਗਰਗ)- ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਅੰਮਿ੍ਤਪਾਲ ਦੇ ਨਾਲ ਰਹਿ ਰਹੇ ਨਜ਼ਦੀਕੀ ਪਿੰਡ ਜੰਡਾਂਵਾਲਾ ਦੇ ਨੌਜਵਾਨ ਗੁਰਜੋਤ ਸਿੰਘ (20) ਪੁੱਤਰ ਗੁਰਤੇਜ ਸਿੰਘ ਦੇ ਗ੍ਰਹਿ ਵਿਖੇ ਪਹੰੁਚੇ ਸਮਾਜ ਸੇਵੀ ਨੌਜਵਾਨ ਲੱਖਾ ਸਿਧਾਣਾ ਨੇ ਅੱਜ ਸ਼ਾਮ ...

ਪੂਰੀ ਖ਼ਬਰ »

ਪਿੰਡ ਪੱਧਰੀ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮਹਿਰਾਜ ਨੇ ਕੀਤੀ ਮੀਟਿੰਗ

ਮਹਿਰਾਜ, 25 ਮਾਰਚ (ਸੁਖਪਾਲ ਮਹਿਰਾਜ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮਹਿਰਾਜ ਦੀ ਅਹਿਮ ਮੀਟਿੰਗ ਪਿੰਡ ਪ੍ਰਧਾਨ ਮਿੱਠੂ ਸਿੰਘ ਵੈਦ ਦੀ ਅਗਵਾਈ ਹੇਠ ਦਸਮੇਸ਼ ਗਊਸ਼ਾਲਾ ਮਹਿਰਾਜ ਵਿਖੇ ਹੋਈ, ਜਿਸ ਵਿਚ ਉਕਤ ਯੂਨੀਅਨ ਦੇ ਆਗੂ ਸ਼ਾਮਲ ਹੋਏ, ਉਥੇ ਹੀ ਸੂਬਾ ...

ਪੂਰੀ ਖ਼ਬਰ »

ਐਸ. ਐਸ. ਡੀ. ਗਰਲਜ਼ ਕਾਲਜ 'ਚ ਸਮਾਜ ਸੁਧਾਰ ਪ੍ਰਤੀ 3 ਰੋਜ਼ਾ ਵਰਕਸ਼ਾਪ ਲਗਾਈ

ਬਠਿੰਡਾ, 25 ਮਾਰਚ (ਅਵਤਾਰ ਸਿੰਘ ਕੈਂਥ)- ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ ਵਿਖੇ ਮੈਨੇਜਮੈਂਟ ਦੀ ਅਗਵਾਈ ਹੇਠ ਪਿ੍ੰਸੀਪਲ ਡਾ. ਨੀਰੂ ਗਰਗ ਦੀ ਦੇਖ ਰੇਖ ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡਰ ਕਮਲਪ੍ਰੀਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਅਨੁਸਾਰ ਸੁਧਾਰ ...

ਪੂਰੀ ਖ਼ਬਰ »

ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਦਿੱਤਾ ਸੱਦਾ

ਰਾਮਪੁਰਾ ਫੂਲ, 25 ਮਾਰਚ (ਹੇਮੰਤ ਕੁਮਾਰ ਸ਼ਰਮਾ)-ਇਨਕਲਾਬੀ ਕੇਂਦਰ ਪੰਜਾਬ ਇਲਾਕਾ ਰਾਮਪੁਰਾ ਵਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ 92ਵਾਂ ਸ਼ਹੀਦੀ ਦਿਹਾੜਾ ਪਿੰਡ ਰਾਮਪੁਰਾ ਵਿਖੇ ਮਨਾਇਆ ਗਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਦੋ ਮਿੰਟ ਦਾ ਮੌਨ ਧਾਰ ਕੇ ...

ਪੂਰੀ ਖ਼ਬਰ »

ਬੇਕਸੂਰ ਸਿੱਖ ਨÏਜਵਾਨਾਂ ਦੀ ਫ਼ੜੋ-ਫ਼ੜਾਈ ਦੀ ਅਕਾਲੀ ਆਗੂਆਂ ਵਲੋਂ ਜ਼ੋਰਦਾਰ ਨਿਖੇਧੀ

ਕੋਟਫੱਤਾ, 25 ਮਾਰਚ (ਰਣਜੀਤ ਸਿੰਘ ਬੁੱਟਰ)- ਭਾਈ ਅੰਮਿ੍ਤਪਾਲ ਸਿੰਘ ਤੇ ਸਾਥੀਆਂ 'ਤੇ ਹੋਈ ਕਾਰਵਾਈ ਤੋਂ ਬਾਅਦ ਸਮੁੱਚੇ ਪੰਜਾਬ ਵਿਚ ਬੇਕਸੂਰ ਸਿੱਖ ਨÏਜਵਾਨਾਂ ਦੀ ਕੀਤੀ ਜਾ ਰਹੀ ਫ਼ੜੋ-ਫ਼ੜਾਈ ਦੀ ਸਰਕਲ ਕੋਟਫੱਤਾ ਦੇ ਅਕਾਲੀ ਆਗੂਆਂ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX