ਟੱਲੇਵਾਲ, 25 ਮਾਰਚ (ਸੋਨੀ ਚੀਮਾ)-ਬੀਤੇ ਕੱਲ੍ਹ ਤੋਂ ਪੈ ਰਹੇ ਜ਼ੋਰਦਾਰ ਮੀਂਹ ਤੋਂ ਇਲਾਵਾ ਚੱਲ ਰਹੀ ਤੇਜ਼ ਹਵਾ ਨੇ ਜਿੱਥੇ ਕਿਸਾਨਾਂ ਦੀ ਖੜੀ ਕਣਕ ਦੀ ਫ਼ਸਲ ਵਿਸ਼ਾ ਦਿੱਤੀ, ੳੱੁਥੇ ਅੱਜ ਸੁਵਖਤੇ ਪਿੰਡ ਟੱਲੇਵਾਲ, ਚੰੂਘਾ, ਵਿਧਾਤੇ ਅਤੇ ਨੇੜਲੇ ਹੋਰ ਪਿੰਡਾਂ ਵਿਚ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ, ਕਣਕ, ਸਬਜ਼ੀਆਂ ਅਤੇ ਪਸ਼ੂਆਂ ਦਾ ਹਰਾ-ਚਾਰਾ ਤਬਾਹ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੰੂਘਾ ਦੇ ਸਰਪੰਚ ਮਹਿੰਗਾ ਸਿੰਘ ਚੰੂਘਾ, ਭਾਕਿਯੂ ਉਗਰਾਹਾਂ ਟੱਲੇਵਾਲ ਦੇ ਆਗੂ ਹੈਡ ਮਾ: ਰਣਜੀਤ ਸਿੰਘ, ਇਕਾਈ ਪ੍ਰਧਾਨ ਜਰਨੈਲ ਸਿੰਘ ਅਤੇ ਰੁਪਿੰਦਰ ਸਿੰਘ ਭਿੰਦਾ ਆਗੂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦੱਸਿਆ ਕਿ ਅੱਜ ਪਿੰਡ ਟੱਲੇਵਾਲ, ਭੋਤਨਾ, ਚੰੂਘਾ, ਵਿਧਾਤੇ ਤੋਂ ਇਲਾਵਾ ਨੇੜਲੇ ਪਿੰਡਾਂ ਵਿਚ ਤੜਕਸਾਰ 4:30 ਵਜੇ ਦੇ ਕਰੀਬ ਭਾਰੀ ਗੜੇਮਾਰੀ ਹੋਈ ਹੈ | ਜਿਸ ਨਾਲ ਜਿੱਥੇ ਪੱਕਣ 'ਤੇ ਆਈ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਗਿਆ, ੳੱੁਥੇ ਕਿਸਾਨਾਂ ਵਲੋਂ ਲਾਈਆਂ ਸਬਜ਼ੀਆਂ, ਸਰੋਂ੍ਹ ਅਤੇ ਪਸ਼ੂਆਂ ਆਦਿ ਲਈ ਹਰਾ ਚਾਰਾ ਤਬਾਹ ਹੋ ਗਿਆ | ਉਕਤ ਆਗੂਆਂ ਨੇ ਦੱਸਿਆ ਕਿਹਾ ਕਿ ਸਰਕਾਰ ਜਲਦ ਇਸ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰੇ ਤਾਂ ਜੋ ਠੇਕੇ 'ਤੇ ਲੈ ਕੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ | ਇਸ ਸੰਬੰਧੀ ਜਦ ਖੇਤੀਬਾੜੀ ਵਿਭਾਗ ਦੇ ੳੱੁਚ ਅਧਿਕਾਰੀ ਡਾ: ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਬਲਾਕਾਂ ਦੀ ਮੁੱਢਲੀ ਰਿਪੋਰਟ ਨੂੰ ਉਨ੍ਹਾਂ ਕੋਲ ਆ ਚੱੁਕੀ ਹੈ ਅਤੇ ਜਿਸ ਤਹਿਤ ਕਣਕ ਦਾ 2 ਤੋਂ ਲੈ 4 ਕੁਇੰਟਲ ਪ੍ਰਤੀ ਏਕੜ ਝਾੜ ਘਟਣ ਦਾ ਅਨੁਮਾਨ ਤੋਂ ਇਲਾਵਾ ਵਾਢੀ ਦੌਰਾਨ ਡਿੱਗੀ ਕਣਕ ਕਰ ਕੇ ਹੋਣ ਵਾਲਾ ਨੁਕਸਾਨ ਵੀ ਵਧ ਗਿਆ | ਇਸ ਤੋਂ ਇਲਾਵਾ ਸਰੋਂ੍ਹ, ਸਬਜ਼ੀਆਂ ਅਤੇ ਹਰਾ ਚਾਰਾ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ | ਜਿਸ ਸੰਬੰਧੀ ਸਰਕਾਰ ਨੂੰ ਮੱੁਢਲੀ ਰਿਪੋਰਟ ਭੇਜੀ ਜਾ ਰਹੀ ਹੈ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਬੀਤੀ ਰਾਤ ਕਸਬਾ ਹੰਡਿਆਇਆ ਅਤੇ ਇਲਾਕੇ ਦੇ ਪਿੰਡਾਂ ਖੱੁਡੀ ਕਲਾਂ, ਖੱੁਡੀ ਖ਼ੁਰਦ, ਧਨੌਲਾ ਖ਼ੁਰਦ, ਬੀਕਾ ਸੂਚ ਪੱਤੀ, ਕੋਠੇ ਚੂੰਘਾ, ਹੰਡਿਆਇਆ (ਦਿਹਾਤੀ), ਕੋਠੇ ਸਰਾਂ ਅਤੇ ਕੋਠੇ ਗੁਰੂ ਵਿਖੇ ਬੇਮੌਸਮੀ ਮੀਂਹ, ਝੱਖੜ, ਹਨ੍ਹੇਰੀ ਅਤੇ ਗੜੇਮਾਰੀ ਨਾਲ ਪੱਕੀਆਂ ਫ਼ਸਲਾਂ ਨੂੰ ਨੁਕਸਾਨ ਪੱੁਜਿਆ | ਸਫਲ ਕਿਸਾਨ ਗੁਰਨੈਬ ਸਿੰਘ ਬਾਜਵਾ, ਗੁਰਜੀਤ ਸਿੰਘ ਗਿੰਨੀ, ਭੋਲਾ ਸਿੰਘ ਗੁਰੂ, ਹਰਦੇਵ ਸਿੰਘ ਮਾਨ, ਸਰਪੰਚ ਹਰਮੇਲ ਸਿੰਘ ਗਿੱਲ ਨੇ ਕਿਹਾ ਕਿ ਕਿਸਾਨਾਂ ਦੀਆਂ ਪੱੁਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਇਸ ਕੁਦਰਤੀ ਕਰੋਪੀ ਕਾਰਨ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਕਣਕ, ਸਰ੍ਹੋਂ, ਛੋਲੇ, ਹਰਾ ਚਾਰਾ, ਮੱਕੀ ਦੀ ਬੀਜੀ ਫ਼ਸਲ ਦਾ ਨੁਕਸਾਨ ਹੋਇਆ ਹੈ | ਇਸ ਝੱਖੜ, ਮੀਂਹ ਤੇ ਗੜੇਮਾਰੀ ਨੇ ਕਣਕਾਂ ਨੂੰ ਵਿਛਾ ਦਿੱਤਾ ਹੈ | ਜਿਸ ਨਾਲ ਫ਼ਸਲਾਂ ਦਾ ਝਾੜ ਘਟੇਗਾ | ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਖੱੁਡੀ ਖ਼ੁਰਦ, ਬਲਾਕ ਜਨਰਲ ਸਕੱਤਰ ਦਵਿੰਦਰ ਸਿੰਘ ਰਟੋਲ, ਸਾਬਕਾ ਸਰਪੰਚ ਗੁਰਚੇਤਨ ਸਿੰਘ ਚੂੰਘ, ਇਕਾਈ ਪ੍ਰਧਾਨ ਦਰਸ਼ਨ ਸਿੰਘ ਨੰਬਰਦਾਰ, ਖ਼ਜ਼ਾਨਚੀ ਦਰਸ਼ਨ ਸਿੰਘ ਸਰਾਂ ਸਮੇਤ ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |
ਕੱਟੀ ਸਰੋਂ੍ਹ ਦੀ ਫ਼ਸਲ 'ਤੇ ਵੀ ਪਈ ਭਾਰੀ ਮਾਰ
ਧਨੌਲਾ, (ਜਤਿੰਦਰ ਸਿੰਘ ਧਨੌਲਾ)-ਇੱਥੇ ਬੀਤੀ ਰਾਤ ਹੋਈ ਬਰਸਾਤ ਤੇ ਗੜੇਮਾਰੀ ਨੇ ਜਿੱਥੇ ਕਣਕ ਦੀ ਫ਼ਸਲ ਵਿਛਾ ਕਿ ਰੱਖ ਦਿੱਤੀ ਉੱਥੇ ਪੱਕੀ ਹੋਈ ਸਰੋਂ੍ਹ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਕੇ ਕਿਸਾਨਾਂ ਦੀਆਂ ਉਮੀਦਾਂ ਨੂੰ ਤੋੜ ਕੇ ਰੱਖ ਦਿੱਤਾ | ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲਣ ਲਈ ਧਨੌਲਾ ਦੇ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਪੁੱਤਰ ਮੁਖਤੇਸਰ ਸਿੰਘ ਨੇ ਪਹਿਲੀ ਵਾਰ ਢਾਈ ਏਕੜ ਰਕਬੇ ਵਿਚ ਸਰੋਂ੍ਹ ਦੀ ਕਾਸ਼ਤ ਕੀਤੀ ਸੀ ਪਰ ਬੀਤੀ ਰਾਤ ਹੋਈ ਗੜੇਮਾਰੀ ਨਾਲ ਸਰੋਂ੍ਹ ਦੀ ਫ਼ਸਲ 50 ਫ਼ੀਸਦੀ ਬਰਬਾਦ ਕਰ ਦਿੱਤੀ ਤੇ ਖੇਤ ਪਾਣੀ ਨਾਲ ਭਰ ਗਿਆ | ਪੀੜਤ ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਫ਼ਸਲੀ ਵਿਭਿੰਨਤਾ ਤਹਿਤ ਇਸ ਵਾਰ ਸਰੋਂ੍ਹ ਦੀ ਕਾਸ਼ਤ ਕੀਤੀ ਸੀ ਪਰ ਕੁਦਰਤ ਨੇ ਉਸ ਦੇ ਕੁਝ ਵੱਖਰਾ ਕਰਨ ਦੇ ਇਰਾਦੇ ਨੂੰ ਭਾਰੀ ਸੱਟ ਮਾਰੀ ਹੈ | ਉੱਧਰ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮੱਖਣ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਪੀੜਤ ਕਿਸਾਨਾਂ ਦੀ ਪਹਿਲ ਦੇ ਆਧਾਰ 'ਤੇ ਬਾਂਹ ਫੜਨੀ ਚਾਹੀਦੀ ਹੈ |
ਧਨੌਲਾ, 25 ਮਾਰਚ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਸਰਕਾਰ ਵਲੋਂ ਲੋੜਵੰਦਾਂ ਨੂੰ ਮੁਹੱਈਆ ਕਰਵਾਈ ਜਾਂਦੀ ਕਣਕ ਦੀ ਵੰਡ ਨੂੰ ਲੈ ਕੇ ਡੀਪੂ ਹੋਲਡਰ ਸੋਮਾ ਸਿੰਘ ਦੇ ਗੇਟ ਅੱਗੇ ਅਗਵਾੜ ਨਿਵਾਸੀਆਂ ਅਤੇ ਖਪਤਕਾਰਾਂ ਵਲੋਂ ਰਲ ਕੇ ਧਰਨਾ ਦਿੱਤਾ ਗਿਆ | ਖਪਤਕਾਰਾਂ ਨੇ ਗੱਲਬਾਤ ...
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਦੋ ਵੱਖ-ਵੱਖ ਮਾਮਲਿਆਂ 'ਚ ਸ਼ਾਮਲ ਵਿਅਕਤੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਥਾਣਾ ਤਪਾ ਦੇ ਬਾਹਰ ਮੁੱਖ ਮਾਰਗ 'ਤੇ ਧਰਨਾ ...
ਸ਼ਹਿਣਾ, 25 ਮਾਰਚ (ਸੁਰੇਸ਼ ਗੋਗੀ)-ਬੀਤੀ ਰਾਤ ਸ਼ਹਿਣਾ ਇਲਾਕੇ ਵਿਚ ਹੋਈ ਭਾਰੀ ਗੜੇਮਾਰੀ ਕਾਰਨ ਜਿੱਥੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ, ੳੱੁਥੇ ਟਮਾਟਰਾਂ ਤੇ ਹੋਰ ਹਰੀਆਂ ਸਬਜ਼ੀਆਂ ਵੀ ਤਬਾਹ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਸ਼ਹਿਣਾ ਜਿੱਥੇ ਵੱਡੀ ਗਿਣਤੀ ...
ਬਰਨਾਲਾ, 25 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਨਾਲਾ 'ਚੋਂ ਮੋਬਾਈਲ ਫ਼ੋਨ ਮਿਲਣ 'ਤੇ ਥਾਣਾ ਸਿਟੀ-1 ਪੁਲਿਸ ਵਲੋਂ ਨਾਮਾਲੂਮ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ...
ਟੱਲੇਵਾਲ, 25 ਮਾਰਚ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਲਾਕ ਸ਼ਹਿਣਾ ਦੇ ਅਹੁਦੇਦਾਰਾਂ ਦੀ ਚੋਣ ਕੀਤੇ ਜਾਣ ਲਈ ਪਿੰਡ ਪੱਖੋਕੇ ਵਿਖੇ ਇਜਲਾਸ ਰੱਖਿਆ ਗਿਆ | ਜਿਸ ਵਿਚ 26 ਪਿੰਡਾਂ ਦੀਆਂ ਇਕਾਈਆਂ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਹੋਏ | ਇਸ ਮੌਕੇ ਉਚੇਚੇ ...
ਮਹਿਲ ਕਲਾਂ, 25 ਮਾਰਚ (ਤਰਸੇਮ ਸਿੰਘ ਗਹਿਲ)-ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਮਹਿਲ ਕਲਾਂ ਵਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਪ੍ਰਧਾਨ ਸਟੇਟ ਫਾਰਮੇਸੀ ਕੌਸ਼ਲ ਪੰਜਾਬ ਦੀ ਅਗਵਾਈ ਹੇਠ ਮਨਾਇਆ ...
ਬਰਨਾਲਾ, 25 ਮਾਰਚ (ਰਾਜ ਪਨੇਸਰ)-ਥਾਣਾ ਸਿਟੀ ਬਰਨਾਲਾ ਵਲੋਂ ਇਕ ਘਰ 'ਚੋਂ ਮੋਬਾਈਲ ਫ਼ੋਨ ਤੇ 31 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ...
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੱਧੂ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਵਲੋਂ ਘਰਾਂ 'ਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕਾਮ ਦੇ ਮੁਲਾਜ਼ਮਾਂ ਦਾ ਪੁਰਜ਼ੋਰ ਵਿਰੋਧ ਕੀਤੇ ਜਾਣ ਦਾ ਸਮਾਚਾਰ ...
ਭਦੌੜ, 25 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਜੈ ਸ਼ਨੀ ਦੇਵ ਮੰਦਰ ਕਮੇਟੀ ਭਦੌੜ ਵਲੋਂ ਨੌਵੇਂ ਵਿਆਹ ਸਮਾਗਮ ਦੌਰਾਨ ਤਿੰਨ ਲੋੜਵੰਦ ਲੜਕੀਆਂ ਦੇ ਵਿਆਹ ਸਥਾਨਕ ਸ਼ਨੀ ਦੇਵ ਮੰਦਰ ਵਿਖੇ ਪੂਰੀ ਗੁਰਮਰਿਯਾਦਾ ਨਾਲ ਕੀਤੇ ਗਏ | ਸਮੂਹਿਕ ਜੋੜਿਆਂ ਨੂੰ ਅਸ਼ੀਰਵਾਦ ਦੇਣ ...
ਤਪਾ ਮੰਡੀ, 25 ਮਾਰਚ (ਵਿਜੇ ਸ਼ਰਮਾ)-ਸਥਾਨਕ ਆਰੀਆ ਸਮਾਜ ਮੰਦਰ ਵਿਖੇ ਵਿਕਰਮੀ ਸੰਮਤ 2080 ਦੇ ਆਗਮਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਿਸ਼ਵ ਸ਼ਾਂਤੀ ਲਈ ਧਾਰਮਿਕ ਸਮਾਗਮ ਵਿਚ ਹਵਨ ਯੱਗ ਕੀਤਾ ਗਿਆ | ਹਵਨ ਯੱਗ ਦੇ ਯਜਮਾਨ ਐਸ.ਐਨ. ਆਰੀਆ ਹਾਈ ਸਕੂਲ ਦੇ ਮੁੱਖ ਅਧਿਆਪਕ ਰਾਮ ...
ਬਰਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਐਕਸਪਲੋਰ ਇਮੀਗੇ੍ਰਸ਼ਨ ਅਤੇ ਆਈਲੈਟਸ ਅਕੈਡਮੀ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਲਵਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਕੈਡਮੀ ਵਲੋ ਆਈਲੈਟਸ ਅਤੇ ਪੀ.ਟੀ.ਈ. ਦੀ ਪੜਾਈ ਦੇ ਨਾਲ ਸਟੱਡੀ ਵੀਜ਼ੇ ਵੀ ਲਗਵਾਏ ਜਾ ਰਹੇ ਹਨ | ...
ਟੱਲੇਵਾਲ, 25 ਮਾਰਚ (ਸੋਨੀ ਚੀਮਾ)-ਸੀ.ਐਸ. ਇਮੀਗੇ੍ਰਸ਼ਨ ਰਾਏਕੋਟ ਵਰਕ ਪਰਮਿਟ ਵੀਜ਼ੇ ਲਗਵਾਉਣ ਵਿਚ ਇੰਡੀਆ ਦੀਆਂ ਮੋਹਰੀ ਇਮੀਗੇ੍ਰਸ਼ਨ ਸੰਸਥਾਵਾਂ 'ਚੋਂ ਇਕ ਬਣੀ ਹੋਈ ਹੈ | ਇਸੇ ਕੜੀ ਦੇ ਚਲਦਿਆਂ ਹਰਜਿੰਦਰ ਕੌਰ ਪਤਨੀ ਰਵਿੰਦਰ ਸਿੰਘ ਪਿੰਡ ਦੀਪਗੜ੍ਹ ਤਹਿਸੀਲ ਭਦੌੜ ਦਾ ...
ਬਰਨਾਲਾ, 25 ਮਾਰਚ (ਅਸ਼ੋਕ ਭਾਰਤੀ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਡੀ.ਟੀ.ਐੱਫ. ਆਗੂਆਂ ਰਾਜੀਵ ਕੁਮਾਰ, ਨਿਰਮਲ ਚੁਹਾਣਕੇ, ਗੁਰਮੇਲ ਭੁਟਾਲ, ਸੁਖਦੀਪ ਤਪਾ, ਲਖਵੀਰ ਠੁੱਲੀਵਾਲ, ਮਨਮੋਹਨ ਭੱਠਲ, ...
ਮਹਿਲ ਕਲਾਂ, 25 ਮਾਰਚ (ਅਵਤਾਰ ਸਿੰਘ ਅਣਖੀ)-ਸਥਾਨਕ ਕਸਬੇ ਅੰਦਰ ਪਿਛਲੀਆਂ ਸਰਕਾਰਾਂ ਵਲੋਂ ਲੱਖਾਂ ਰੁਪਏ ਦੀਆਂ ਗਰਾਂਟਾਂ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਜਾਰੀ ਹੋਈਆਂ ਪਰ ਲੋਕਾਂ ਦੀ ਮੁਸ਼ਕਿਲ ਅੱਜ ਤੱਕ ਹੱਲ ਨਹੀਂ ਹੋਈ | ਬੀਤੇ ਰਾਤ ਹੋਈ ਤੇਜ਼ ਬਰਸਾਤ ...
ਬਰਨਾਲਾ, 25 ਮਾਰਚ (ਅਸ਼ੋਕ ਭਾਰਤੀ)-ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਤਣਾਅ ਤੋਂ ਮੁਕਤ ਹੋਣ ਸਬੰਧੀ ਵਰਕਸ਼ਾਪ ਲਗਾਈ ਗਈ | ਇਸ ਮੌਕੇ ਸੰਜੀਵ ਮਿੱਤਲ ਅਤੇ ਮੈਡਮ ਸਾਰੀਕਾ ਮਿੱਤਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੇ ਸਰੀਰ ਵਿਚ ਤਣਾਅ ਲਈ ਕੋਈ ਥਾਂ ਨਹੀਂ ...
ਮਹਿਲ ਕਲਾਂ, 25 ਮਾਰਚ (ਤਰੇਸਮ ਸਿੰਘ ਗਹਿਲ)-ਗਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਖ਼ੁਰਦ ਦਾ ਸ਼ਹੀਦੀ ਦਿਹਾੜਾ ਪਿੰਡ ਵਜੀਦਕੇ ਖ਼ੁਰਦ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਇਆ ਗਿਆ | ਗੁਰਦੁਆਰਾ ਸਿੰਘ ਸਭਾ ਵਜੀਦਕੇ ...
ਮਹਿਲ ਕਲਾਂ, 25 ਮਾਰਚ (ਅਵਤਾਰ ਸਿੰਘ ਅਣਖੀ)-ਸੁਪਰੀਮ ਇੰਟਰਨੈਸ਼ਨਲ ਸਕੂਲ ਮਹਿਲ ਕਲਾਂ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਸਮੇਂ ਸੰਸਥਾ ਵਲੋਂ 2022-2023 ਦਾ ਨਤੀਜਾ ਐਲਾਨਿਆ ਗਿਆ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਸ਼ਿਆਮਾ ਨਾਇਰ, ਡਾਇਰੈਕਟਰ ਡਾ: ਚਰਨ ਸਿੰਘ ਨੇ ਦੱਸਿਆ ਕਿ ...
ਬਰਨਾਲਾ, 25 ਮਾਰਚ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਸੰਘੇੜਾ ਵਿਖੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਨੀਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX