ਖੇਤਰੀ ਫਰੰਟ ਦੇ ਗਠਨ ਨੂੰ ਲੈ ਕੇ ਸਿਆਸੀ ਹਲਚਲ ਜ਼ੋਰ ਫੜਦੀ ਜਾ ਰਹੀ ਹੈ, ਖ਼ਾਸ ਤੌਰ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨ ਤੋਂ ਬਾਅਦ, ਜਿਸ ਵਿਚ ਦੋਵਾਂ ਨੇ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਤਲਾਸ਼ਣ 'ਤੇ ਚਰਚਾ ਕੀਤੀ। ਰਾਜਨੀਤਕ ਪਾਰਟੀਆਂ ਨੇ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਵਿਰੋਧ ਕੀਤਾ, ਜਦੋਂ ਕਿ ਦੂਜੇ ਸੰਗਠਨਾਂ ਤੱਕ ਪਹੁੰਚ ਜਾਰੀ ਰੱਖੀ। ਹਾਲਾਂਕਿ ਮਮਤਾ ਬੈਨਰਜੀ ਨੇ ਓਡੀਸ਼ਾ ਦੇ ਆਪਣੇ ਹਮਰੁਤਬਾ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇਸ ਮੁਲਾਕਾਤ ਨੂੰ ਸ਼ਿਸ਼ਟਾਚਾਰੀ ਮੁਲਾਕਾਤ ਦੱਸਿਆ। ਓਡੀਸ਼ਾ ਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੀਟਿੰਗ ਦੌਰਾਨ ਕੋਈ ਸਿਆਸੀ ਚਰਚਾ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਪਟਨਾਇਕ ਭਾਜਪਾ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੀ ਪਾਰਟੀ ਬੀਜੂ ਜਨਤਾ ਦਲ ਨੂੰ 2024 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੋਂ ਸਖ਼ਤ ਟੱਕਰ ਮਿਲਣ ਦੀ ਉਮੀਦ ਹੈ। ਹਾਲਾਂਕਿ ਜੇਕਰ ਗਿਣਤੀ ਇਸ ਦੀ ਇਜਾਜ਼ਤ ਦਿੰਦੀ ਹੋਈ ਤਾਂ ਪਟਨਾਇਕ 2024 ਦੀਆਂ ਚੋਣਾਂ ਤੋਂ ਬਾਅਦ ਇਕ ਗ਼ੈਰ-ਭਾਜਪਾ ਸਰਕਾਰ ਦਾ ਸਮਰਥਨ ਕਰਨ ਲਈ ਉਪਲਬਧ ਹੋ ਸਕਦੇ ਹਨ। ਇਸੇ ਤਰ੍ਹਾਂ ਮਮਤਾ ਬੈਨਰਜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨਾਲ ਗੱਲ ਕਰਨ ਦੀ ਯੋਜਨਾ ਬਣਾਈ ਹੈ, ਜੋ ਕਾਂਗਰਸ ਅਤੇ ਭਾਜਪਾ ਤੋਂ ਬਰਾਬਰ ਦੂਰੀ 'ਤੇ ਰਹਿਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਭਾਰਤ ਰਾਸ਼ਟਰ ਸਮਿਤੀ ਅਤੇ ਕੁਝ ਹੋਰ ਛੋਟੀਆਂ ਪਾਰਟੀਆਂ 6 ਅਪ੍ਰੈਲ ਤੋਂ ਪਹਿਲਾਂ ਦਿੱਲੀ 'ਚ ਇਕ ਬੈਠਕ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਤਾਂ ਕਿ ਭਵਿੱਖ ਲਈ ਕੋਈ ਰਣਨੀਤੀ ਤਿਆਰ ਕੀਤੀ ਜਾ ਸਕੇ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ
ਭਾਜਪਾ ਅਤੇ ਕਾਂਗਰਸ ਦੋਵਾਂ ਵਲੋਂ ਮੱਧ ਪ੍ਰਦੇਸ਼ 'ਚ ਸੱਤਾ 'ਚ ਵਾਪਸੀ ਲਈ ਆਪੋ-ਆਪਣੇ ਪੱਧਰ 'ਤੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਭਾਜਪਾ ਦੀਆਂ ਨਜ਼ਰਾਂ ਛਿੰਦਵਾੜਾ ਲੋਕ ਸਭਾ ਸੀਟ ਅਤੇ ਮੱਧ ਪ੍ਰਦੇਸ਼ ਦੇ ਸਾਰੇ ਸੱਤ ਵਿਧਾਨ ਸਭਾ ਹਲਕਿਆਂ 'ਤੇ ਟਿਕੀਆਂ ਹੋਈਆਂ ਹਨ। ਸੀਟਾਂ ਜਿੱਤਣ ਲਈ ਮੈਦਾਨ ਤਿਆਰ ਕਰਨ ਲਈ ਪਾਰਟੀ ਛਿੰਦਵਾੜਾ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਇਸ ਸੰਦਰਭ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 25 ਮਾਰਚ ਨੂੰ ਛਿੰਦਵਾੜਾ ਤੋਂ ਚੋਣਾਂ ਦਾ ਬਿਗੁਲ ਵਜਾਉਣਗੇ। ਇਸ ਦੌਰਾਨ ਸ਼ਾਹ ਆਦਿਵਾਸੀਆਂ ਲਈ ਇਕ ਪ੍ਰਮੁੱਖ ਤੀਰਥ ਅਸਥਾਨ ਆਂਚਲ ਕੁੰਡ ਧਾਮ ਦਾ ਦੌਰਾ ਕਰਨਗੇ, ਜਿੱਥੇ ਉਹ ਸਥਾਨਕ ਸੰਤਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਕਬਾਇਲੀ ਬਹੁਗਿਣਤੀ ਵਾਲਾ ਛਿੰਦਵਾੜਾ ਜ਼ਿਲ੍ਹਾ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਬਕਾ ਮੁੱਖ ਮੰਤਰੀ ਕਮਲਨਾਥ, ਜੋ ਮੌਜੂਦਾ ਸਮੇਂ 'ਚ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ, ਦਾ ਘਰੇਲੂ ਖੇਤਰ ਰਿਹਾ ਹੈ। ਮੱਧ ਪ੍ਰਦੇਸ਼ ਦੇ 29 ਹਲਕਿਆਂ ਵਿਚੋਂ ਛਿੰਦਵਾੜਾ ਲੋਕ ਸਭਾ ਸੀਟ ਇਕਲੌਤੀ ਸੀਟ ਸੀ, ਜਿੱਥੇ ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਰਹੀ ਸੀ। ਇੱਥੋਂ ਕਮਲਨਾਥ ਦੇ ਪੁੱਤਰ ਨਕੁਲ ਨੇ 37000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਦੂਜੇ ਪਾਸੇ ਕਾਂਗਰਸ ਬੁੰਦੇਲਖੰਡ, ਮਾਲਵਾ ਅਤੇ ਵਿੰਧਿਆ ਖੇਤਰ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ। ਕਾਂਗਰਸ ਮਹਿਲਾ ਵੋਟਰਾਂ 'ਤੇ ਨਜ਼ਰ ਰੱਖ ਰਹੀ ਹੈ ਅਤੇ ਇਸੇ ਨੂੰ ਮੁੱਖ ਰੱਖ ਕੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਘੋਸ਼ਣਾ ਕੀਤੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੱਧ ਪ੍ਰਦੇਸ਼ 'ਚ ਦੁਬਾਰਾ ਸਰਕਾਰ ਬਣਾਉਂਦੀ ਹੈ ਤਾਂ ਉਨ੍ਹਾਂ ਨੂੰ 1000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਔਰਤਾਂ ਨੂੰ ਹਰ ਸਾਲ 18000 ਰੁਪਏ ਦਿੱਤੇ ਜਾਣਗੇ ਅਤੇ ਇਹ 'ਵਿਸ਼ਵ ਦੀ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਯੋਜਨਾ' ਹੋਵੇਗੀ। ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਂਅ 'ਤੇ ਪ੍ਰਿਆਦਰਸ਼ਨੀ ਸਿਰਲੇਖ ਵਾਲੇ ਔਰਤਾਂ ਲਈ ਚੋਣ ਮਨੋਰਥ ਪੱਤਰ ਦਾ ਵੀ ਐਲਾਨ ਕੀਤਾ ਹੈ, ਜਿਸ 'ਚ ਔਰਤਾਂ ਦੀ ਸੁਰੱਖਿਆ, ਸਮਾਜਿਕ-ਆਰਥਿਕ ਮਜ਼ਬੂਤੀ ਦੇ ਨਾਲ-ਨਾਲ ਕਈ ਹੋਰ ਪਹਿਲਕਦਮੀਆਂ ਲਈ ਵਿਸ਼ੇਸ਼ ਪ੍ਰਬੰਧ ਹਨ।
ਮੁੱਖ ਮੰਤਰੀ ਬਘੇਲ ਤੋਂ ਨਾਰਾਜ਼ ਹਨ ਰਾਹੁਲ!
ਕਾਂਗਰਸ ਦੇ 85ਵੇਂ ਪੂਰਨ ਇਜਲਾਸ ਦੀ ਸਮਾਪਤੀ ਦੇ ਨਾਲ ਹੀ ਛੱਤੀਸਗੜ੍ਹ ਕਾਂਗਰਸ 'ਚ ਅਫ਼ਵਾਹਾਂ ਦਾ ਦੌਰ ਚੱਲ ਰਿਹਾ ਹੈ ਕਿ ਸੀਨੀਅਰ ਨੇਤਾ ਰਾਹੁਲ ਗਾਂਧੀ, ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਕਾਫ਼ੀ ਨਾਰਾਜ਼ ਹਨ। ਰਾਹੁਲ ਗਾਂਧੀ ਕਥਿਤ ਤੌਰ 'ਤੇ ਰਾਜ ਸਰਕਾਰ 'ਚ ਆਪਣੀ ਉੱਚ ਪੱਧਰ ਦੀ ਕਾਰਜਸ਼ੈਲੀ ਤੋਂ ਬਹੁਤੇ ਖ਼ੁਸ਼ ਨਹੀਂ ਹਨ ਅਤੇ ਭੂਪੇਸ਼ ਬਘੇਲ ਅਤੇ ਰਾਜ ਮੰਤਰੀ ਟੀ.ਐਸ. ਸਿੰਘ ਦੇਵ ਵਿਚਾਲੇ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਸੱਤਾ ਦੀ ਲੜਾਈ ਦੇ ਕਾਰਨ, ਜੋ ਕਿ ਦੋਹਾਂ ਵਿਚਾਲੇ ਅਜੇ ਵੀ ਜਾਰੀ ਹੈ। ਬਘੇਲ ਅਤੇ ਦੇਵ ਧੜੇ ਦੋਵੇਂ ਆਪੋ-ਆਪਣੀ ਟਿਕਟ ਸੂਚੀ ਬਣਾ ਰਹੇ ਹਨ ਅਤੇ ਛੱਤੀਸਗੜ੍ਹ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਦੀ ਵੰਡ ਵਿਚ ਵੱਧ ਤੋਂ ਵੱਧ ਹਿੱਸੇਦਾਰੀ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪ੍ਰਿਅੰਕਾ ਗਾਂਧੀ ਦਾ ਪੂਰਾ ਸਮਰਥਨ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਹੈ ਅਤੇ ਉਹ ਛੱਤੀਸਗੜ੍ਹ ਸਰਕਾਰ ਦੇ ਕੰਮ ਦੀ ਜਨਤਕ ਤੌਰ 'ਤੇ ਤਾਰੀਫ਼ ਵੀ ਕਰ ਚੁੱਕੀ ਹੈ।
ਟੀ.ਡੀ.ਪੀ., ਜੇ.ਐਸ.ਪੀ. ਵਿਚਾਲੇ ਹੋ ਸਕਦੈ ਗੱਠਜੋੜ
ਆਂਧਰਾ ਪ੍ਰਦੇਸ਼ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ, ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਰਾਜ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਸਮਰੱਥ ਹੋਣ ਦੀ ਉਮੀਦ ਵਿਚ ਪਵਨ ਕਲਿਆਣ ਦੀ ਅਗਵਾਈ ਵਾਲੀ ਜਨ ਸੈਨਾ ਪਾਰਟੀ (ਜੇ.ਐਸ.ਪੀ.) ਨਾਲ ਸਮਝੌਤਾ ਕਰਨ ਜਾ ਰਹੀ ਹੈ। ਹੁਣ ਤੱਕ ਟੀ.ਡੀ.ਪੀ. ਅਤੇ ਜੇ.ਐਸ.ਪੀ. ਗੱਠਜੋੜ ਲਈ ਕਿਸੇ ਗ਼ੈਰ-ਰਸਮੀ ਸਮਝੌਤੇ 'ਤੇ ਨਹੀਂ ਪੁੱਜੇ ਹਨ। ਕਲਿਆਣ ਕਥਿਤ ਤੌਰ 'ਤੇ ਗੱਠਜੋੜ ਦੀਆਂ ਸ਼ਰਤਾਂ 'ਤੇ ਚਰਚਾ ਕਰਨ ਲਈ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੂੰ ਇਕ ਤੋਂ ਵੱਧ ਵਾਰ ਮਿਲ ਚੁੱਕੇ ਹਨ, ਪਰ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਚਰਚਾ ਇਹ ਹੈ ਕਿ ਭਾਜਪਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਤੋਂ ਵੱਖ ਹੋਣ ਤੋਂ ਬਾਅਦ ਟੀ.ਡੀ.ਪੀ.-ਜੇ.ਐਸ.ਪੀ. ਨਾਲ ਹੱਥ ਮਿਲਾਉਣਾ ਚਾਹੁੰਦੀ ਹੈ।
ਭਾਜਪਾ ਤੇ ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਧੜੇਬੰਦੀ
ਕਰਨਾਟਕ 'ਚ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਪੂਰੀਆਂ ਹੋਣ ਦੇ ਨਾਲ ਹੀ ਟਿਕਟਾਂ ਲਈ ਕਾਂਗਰਸ ਅਤੇ ਭਾਜਪਾ ਅੰਦਰ ਜ਼ੋਰਦਾਰ ਪੈਰਵੀ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਭਾਜਪਾ ਨੇ ਕਰਨਾਟਕ ਦੇ ਸਾਰੇ 224 ਵਿਧਾਨ ਸਭਾ ਹਲਕਿਆਂ 'ਚ 'ਇੰਚਾਰਜ' ਤਾਇਨਾਤ ਕਰ ਦਿੱਤੇ ਹਨ। ਇਨ੍ਹਾਂ ਅਧਿਕਾਰੀਆਂ ਨੂੰ ਰਾਜ ਚੋਣ ਕਮੇਟੀ ਨੂੰ ਆਪਣੀਆਂ ਰਿਪੋਰਟਾਂ ਸੌਂਪਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕੇਂਦਰੀ ਚੋਣ ਟੀਮ ਕੋਈ ਅੰਤਿਮ ਫ਼ੈਸਲਾ ਲਵੇਗੀ। ਭਾਜਪਾ ਪ੍ਰਤੀ ਪਰਿਵਾਰ ਇਕ ਟਿਕਟ ਦੇ ਫਾਰਮੂਲੇ ਦੀ ਪਾਲਣਾ ਕਰੇਗੀ। ਫਾਰਮੂਲੇ 'ਤੇ ਕਾਇਮ ਰਹਿੰਦੇ ਹੋਏ, ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਦੇ ਪੁੱਤਰ, ਬੀ.ਵਾਈ. ਵਿਜਯੇਂਦਰ, ਜੋ ਕਿ ਭਾਜਪਾ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਵੀ ਹਨ, ਸ਼ਿਕਾਰੀਪੁਰਾ ਵਿਧਾਨ ਸਭਾ ਹਲਕੇ ਤੋਂ ਆਪਣੇ ਪਿਤਾ ਦੀ ਥਾਂ ਲੈ ਸਕਦੇ ਹਨ। ਦੂਜੇ ਪਾਸੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ.ਪੀ.ਸੀ.ਸੀ.) ਦੇ ਆਗੂਆਂ ਨੇ ਪਾਰਟੀ ਦੀ ਚੋਣ ਰਣਨੀਤੀ ਬਾਰੇ ਚਰਚਾ ਕਰਨ ਅਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਨਵੀਂ ਦਿੱਲੀ ਵਿਖੇ ਪਾਰਟੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦੀ ਹੀ ਐਲਾਨ ਦਿੱਤੀ ਜਾਵੇਗੀ।
(ਆਈ.ਪੀ.ਏ.)
ਦੇਸ਼ ਦੀ ਆਬਾਦੀ ਅਗਲੇ ਸਾਲ ਚੀਨ ਤੋਂ ਵਧ ਜਾਵੇਗੀ। ਵਸੋਂ ਦੇ ਮਾਮਲੇ ਵਿਚ ਅਸੀਂ ਵਿਸ਼ਵ ਵਿਚ ਪਹਿਲੇ ਸਥਾਨ 'ਤੇ ਕਬਜ਼ਾ ਕਰ ਲਵਾਂਗੇ। ਦੇਸ਼ ਦੇ ਭਵਿੱਖ ਲਈ ਇਹ ਸਥਿਤੀ ਅਤਿ ਖ਼ਤਰਨਾਕ ਹੈ। ਵਸੋਂ ਵਿਚ ਹੋ ਰਿਹਾ ਇਹ ਬੇਤਹਾਸ਼ਾ ਵਾਧਾ ਦੇਸ਼ ਦੇ ਕੁਦਰਤੀ, ਆਰਥਿਕ ਅਤੇ ਸਮਾਜਿਕ ...
ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਨੇ 9 ਮਾਰਚ, 2023 ਨੂੰ ਆਪਣੇ ਕੈਂਪਸ ਵਿਚ ਪਰਵਾਸੀ ਲੇਖਕ ਰਵਿੰਦਰ ਰਵੀ ਦੇ 86ਵੇਂ ਜਨਮ ਦਿਨ ਉਤੇ ਇਕ ਨਿਵੇਕਲਾ ਵੈਬੀਨਾਰ ਪ੍ਰਯੋਜਨ ਕਰ ਕੇ ਨਵੀਂ ਪਿਰਤ ਪਾਈ ਹੈ। ਰਵਿੰਦਰ ਰਵੀ ਵਿਦੇਸ਼ ਰਹਿੰਦਾ ਹੋਇਆ ਵੀ ਕਰਤਾਰ ਸਿੰਘ ...
ਲਗਭਗ ਸਾਢੇ ਤਿੰਨ ਦਹਾਕਿਆਂ ਬਾਅਦ ਦੇਸ਼ ਨੂੰ ਨਵੀਂ ਸਿੱਖਿਆ ਨੀਤੀ ਮਿਲਣ ਜਾ ਰਹੀ ਹੈ, ਜਿਸ ਨਾਲ ਵੱਡੇ ਵਿੱਦਿਅਕ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਥਲੇ ਲੇਖ ਵਿਚ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੀਂ ਸਿੱਖਿਆ ਨੀਤੀ ਦੇ ਵਜੂਦ 'ਤੇ ਪੰਛੀ ਝਾਤ ਤੋਂ ...
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪਹਿਲਾਂ ਸੂਰਤ ਦੀ ਇਕ ਅਦਾਲਤ ਵਲੋਂ ਇਕ ਮਾਣਹਾਨੀ ਦੇ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਲੋਕ ਸਭਾ ਦੀ ਮੈਂਬਰੀ 'ਤੋਂ ਖ਼ਾਰਜ ਕਰਨ ਨਾਲ ਜਿੱਥੇ ਕਾਂਗਰਸ ਵਿਚ ਵੱਡਾ ਰੋਸ ਪੈਦਾ ਹੋਇਆ ਹੈ, ਉਥੇ ਵੱਡੀਆਂ ਖੇਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX