ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ) - ਬੀਤੇ ਕੱਲ੍ਹ ਇਲਾਕੇ 'ਚ ਪਏ ਮੀਂਹ, ਗੜਿਆਂ ਤੇ ਝੱਖੜ ਨਾਲ ਹਾੜੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਸੰਯੁਕਤ ਕਿਸਾਨ ਮੋਰਚਾ ਨੇ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਤੇ ਪੀੜਤ ਕਿਸਾਨਾਂ ਨੂੰ ਤੁਰੰਤ ਪੰਜਾਹ ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ | ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਨੇ ਨਾਇਬ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ | ਉਧਰ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਮਿੰਨੀ ਸਕੱਤਰੇਤ 'ਚ ਮੰਗ ਪੱਤਰ ਦੇਣ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਕੁਝ ਪਿੰਡਾਂ ਵਿੱਚ ਸੌ ਫੀਸਦੀ ਫ਼ਸਲਾਂ ਨੁਕਸਾਨੀਆਂ ਗਈਆਂ ਹਨ | ਬਹੁਤ ਸਾਰੇ ਪਿੰਡਾਂ 'ਚ 75 ਫੀਸਦੀ ਤੋਂ ਜ਼ਿਆਦਾ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਇਸ ਮੌਕੇ ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ ਕਿਹਾ ਕਿ ਕਈ ਪਿੰਡਾਂ 'ਚ ਸੌ ਫੀਸਦੀ ਹਾੜੀ ਦੀ ਫ਼ਸਲ ਨੁਕਸਾਨੀ ਗਈ ਹੈ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਫੌਰੀ ਤੌਰ 'ਤੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਸਬਜੀ ਕਾਸ਼ਤਕਾਰਾਂ ਨੂੰ ਇਕ ਲੱਖ ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਏ | ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਏ | ਜਿਹੜੇ ਏਰੀਏ 'ਚ ਪੰਜਾਹ ਫੀਸਦੀ ਤੋਂ ਘੱਟ ਨੁਕਸਾਨ ਹੈ, ਉਸ ਏਰੀਏ ਤੇ ਕਿਸਾਨਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਏ | ਜਿਹੜੇ ਏਰੀਏ ਵਿੱਚ ਝੱਖੜ ਨਾਲ ਫ਼ਸਲਾਂ ਡਿੱਗੀਆਂ ਹਨ, ਉਸ ਏਰੀਏ ਤੇ ਕਿਸਾਨਾਂ ਨੂੰ ਘੱਟੋ ਘੱਟ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਏ | ਇਸ ਮੌਕੇ 'ਤੇ ਕੁੱਲ ਹਿੰਦ ਕਿਸਾਨ ਸਭਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪਗੜੀ ਸੰਭਾਲ ਜੱਟਾ ਜਥੇਬੰਦੀ ਨਾਲ ਜੁੜੇ ਡਾ. ਸੁਖਦੇਵ ਸਿੰਘ ਜੰਮੂ, ਭਜਨ ਲਾਲ ਬਾਜੇਕਾਂ, ਭਜਨ ਲਾਲ ਵਿਨਾਇਕ, ਤਿਲਕ ਰਾਜ ਵਿਨਾਇਕ, ਰੋਸ਼ਨ ਸੁਚਾਨ, ਜਗਰੂਪ ਸਿੰਘ ਚੌਬੁਰਜਾ, ਗੁਰਤੇਜ ਸਿੰਘ ਬਰਾੜ ਐਡਵੋਕੇਟ, ਰਾਮਭਜ ਸੁਚਾਨ, ਰਘੁਵੀਰ ਸਿੰਘ ਦਿਓਲ ਨਕੌੜਾ, ਹਮਜਿੰਦਰ ਸਿੰਘ, ਦਰਸ਼ਨ ਮਾਸਟਰ ਬੜਾਗੂੜਾ, ਜਗਦੀਸ਼ ਸਰਪੰਚ ਬੜਾਗੂੜਾ, ਨਿਛਤਰ ਸਿੰਘ, ਪਾਲਾ ਚੀਮਾ, ਗੁਰਦੀਪ ਸਿੰਘ ਪੰਚ, ਰਾਜਪਾਲ ਸਿੰਘ ਆਦਿ ਸਮੇਤ ਕਈ ਕਿਸਾਨ ਮੌਜੂਦ ਸਨ |
ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਂਦੇ ਬਿਜਲੀ ਮੰਤਰੀ ਰਣਜੀਤ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀ | ਤਸਵੀਰ: ਪੰਨੀਵਾਲੀਆ
ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ) - ਬੀਤੇ ਕੱਲ੍ਹ ਆਏ ਮੀਂਹ, ਝੱਖੜ ਤੇ ਗੜਿਆਂ ਨਾਲ ਨੁਕਸਾਨੀਆਂ ਗਈਆਂ ਹਾੜੀ ਦੀਆਂ ...
ਯਮੁਨਾਨਗਰ, 25 ਮਾਰਚ (ਗੁਰਦਿਆਲ ਸਿੰਘ ਨਿਮਰ) - ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਹੋਏ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਅੰਸ਼ੁਲ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੋਏ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵੇਟ-ਲਿਫ਼ਟਿੰਗ ਮੁਕਾਬਲੇ 'ਚ ਸੋਨੇ ...
ਯਮੁਨਾਨਗਰ, 25 ਮਾਰਚ (ਗੁਰਦਿਆਲ ਸਿੰਘ ਨਿਮਰ) - ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਪ੍ਰਬੰਧਕਾਂ ਦੀ ਇਕ ਵਿਸ਼ੇਸ਼ ਇਕੱਤਰਤਾ ਵਿਸ਼ਨੂੰ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ...
ਰਤੀਆ, 25 ਮਾਰਚ (ਬੇਅੰਤ ਕੌਰ ਮੰਡੇਰ) - ਖ਼ਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਰਤੀਆ 'ਚ ਚੱਲ ਰਹੇ 7 ਰੋਜ਼ਾ ਐਨ.ਐਸ.ਐਸ. ਕੈਂਪ ਦੇ 5ਵੇਂ ਦਿਨ ਸਮਾਜ ਸੇਵੀ ਹੈਪੀ ਸਿੰਘ ਸੇਠੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦੀ ਪ੍ਰਧਾਨਗੀ ਪ੍ਰੋ ਕਿ੍ਸ਼ਨ ਲਾਲ ਅਤੇ ਪ੍ਰੋ. ...
ਯਮੁਨਾਨਗਰ, 25 ਮਾਰਚ (ਗੁਰਦਿਆਲ ਨਿਮਰ) - ਡੀ. ਏ. ਵੀ. ਗਰਲਜ਼ ਕਾਲਜ ਦੇ ਯੋਗਾ ਵਿਭਾਗ ਵਲੋਂ ਰਾਸ਼ਟਰੀ ਨੈਚਰੋਪੈਥੀ ਦਿਵਸ ਮੌਕੇ ਮਡ ਥੈਰੇਪੀ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਆਯੂਸ਼ ਵਿਭਾਗ ਦੇ ਡਾ. ਸ਼ਿਵ ਕੁਮਾਰ ਸੈਣੀ ਨੇ ਮੁੱਖ ਬੁਲਾਰੇ ਵਜੋਂ, ਜਦੋਂ ਕਿ ਸੇਵਾ-ਮੁਕਤ ਸੀ. ...
ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)¸ਸਾਲ 2025 ਤੱਕ ਭਾਰਤ ਨੂੰ ਟੀ.ਬੀ. ਮੁਕਤ ਕਰਨ ਲਈ ਸਿਹਤ ਵਿਭਾਗ ਵਲੋਂ ਵਿਸ਼ਵ ਟੀ.ਬੀ. ਦਿਵਸ 2032 ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਲੜੀ ਤਹਿਤ ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ ਵਲੋ ਕਿਹਾ ਗਿਆ ਕਿ ਟੀ.ਬੀ. ਦੀ ...
ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਂਦੇ ਬੀਕੇਯੂ ਦੇ ਆਗੂ ਤੇ ਕਿਸਾਨ | ਤਸਵੀਰ: ਪੰਨੀਵਾਲੀਆ ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ) - ਭਾਰਤੀ ਕਿਸਾਨ ਏਕਤਾ ਤੇ ਕਿਸਾਨ ਸਭਾ ਸਮੇਤ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਗੜਿਆਂ ਤੇ ਝੱਖੜ ...
ਗੂਹਲਾ ਚੀਕਾ, 25 ਮਾਰਚ (ਓ.ਪੀ. ਸੈਣੀ) - ਸਰਕਾਰੀ ਗਰਲਜ਼ ਕਾਲਜ ਚੀਕਾ ਵਿਖੇ ਐਨ.ਐਸ.ਐਸ. ਅਧਿਕਾਰੀ ਸੁਖਦੇਵ ਸਿੰਘ ਦੀ ਅਗਵਾਈ 'ਚ ਲਗਾਏ ਗਏ 7 ਦਿਨਾਂ ਕੈਂਪ ਦੇ ਪੰਜਵੇਂ ਦਿਨ ਸਹਾਇਕ ਪ੍ਰੋ. ਐਫ.ਕੇ. ਜੀ.ਐਮ ਕਾਲਜ ਮੰਡੀ ਆਦਮਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ...
ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ (ਦਿੱਲੀ ਯੂਨੀਵਰਸਿਟੀ) ਵਲੋਂ 6ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਕੀਤੀ ਗਈ, ਜਿਸ ਦਾ ਵਿਸ਼ਾ 'ਸਾਧਨਾ ਤੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੇ ਮਾਰਗ ਤੇ ਭਾਰਤ-ਮਿੱਥ ਜਾਂ ...
ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਨਵੀਂ ਬਣੀ ਟਨਲ ਵਿਚ ਪਾਣੀ ਲੀਕ ਹੋ ਰਿਹਾ ਹੈ, ਜੋ ਕਿ ਇਕ ਸਮੱਸਿਆ ਬਣੀ ਹੋਈ ਹੈ | ਟ੍ਰੈਫ਼ਿਕ ਦੇ ਲਈ ਖੁੱਲ੍ਹੀ 1.3 ਕਿੱਲੋਮੀਟਰ ਲੰਬੀ ਟਨਲ ਅਤੇ ਅੰਡਰਪਾਸ ਵਿਚ ਪਹਿਲੇ ਹੀ ਦਿਨ ਤੋਂ ...
ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨਿਗਮ ਦੇ ਸਕੂਲਾਂ ਵਿਚ ਕੋਈ ਵੀ ਗਾਰਡ ਤਾਇਨਾਤ ਨਹੀਂ ਹੈ ਜਦੋਂਕਿ ਗਾਰਡ ਤਾਇਨਾਤ ਕਰਨ ਦੀ ਪਹਿਲਾਂ ਯੋਜਨਾ ਬਣਾਈ ਗਈ ਸੀ, ਜਿਸ ਵਿਚ 250 ਤੋਂ ਜ਼ਿਆਦਾ ਸਕੂਲਾਂ ਵਿਚ ਗਾਰਡ ਰੱਖੇ ਜਾਣੇ ਸਨ | ਜਦੋਂ ਤਿੰਨੇ ਨਗਰ ਨਿਗਮਾਂ ...
ਨਵੀਂ ਦਿੱਲੀ, 25 ਮਾਰਚ (ਜਗਤਾਰ ਸਿੰਘ) - ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਮੁਫ਼ਤ ਬਿਜਲੀ ਯੋਜਨਾ ਅਰਵਿੰਦ ਕੇਜਰੀਵਾਲ ਸਰਕਾਰ ਦੀ ਵੋਟ ਬੈਂਕ ਸਕੀਮ ਤੋਂ ਵੱਧ ਕੁਝ ਨਹੀਂ ਹੈ ਅਤੇ ਕੇਜਰੀਵਾਲ ਹੁਣ ਹਰ ਕੁਝ ਮਹੀਨਿਆਂ ਬਾਅਦ ਖਪਤਕਾਰਾਂ ...
ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਪੈਸ਼ਲ ਸਟਾਫ਼ ਦੀ ਟੀਮ ਭੂਟਾਨ ਦੇ ਸੰਸਦ ਮੈਂਬਰਾਂ ਦੀ ਲੁੱਟਮਾਰ ਕਰਨ ਵਾਲੇ ਇਰਾਨੀ ਗਰੋਹ ਦੇ 7 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਗਰੋਹ ਦੇ ਮੈਂਬਰ ਆਪਣੇ ਆਪ ਨੂੰ ਪੁਲਿਸ ...
ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਦਿੱਲੀ ਵਲੋਂ ਪੰਜਾਬੀ ਭਵਨ ਵਿਖੇ ਇਕ ਸਮਾਗਮ ਪ੍ਰੋ. ਰੇਣੂਕਾ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਨਾਮਵਰ ਕਵੀ ਨਵਤੇਜ ਭਾਰਤੀ ਦਾ ਸਨਮਾਨ ਉਨ੍ਹਾਂ ਦੇ ਛੋਟੇ ਭਰਾ ਲੇਖਕ ਅਜਮੇਰ ਰੋਡੇ ...
ਨਵੀਂ ਦਿੱਲੀ, 25 ਮਾਰਚ (ਬਲਵਿੰਦਰ ਸਿੰਘ ਸੋਢੀ)-ਜਮਨਾ ਨਦੀ ਦੇ ਹੜ੍ਹ ਵਾਲੇ ਖੇਤਰਾਂ ਦੀ ਕਾਇਆ ਕਲਪ ਨੂੰ ਲੈ ਕੇ ਇਕ ਕਦਮ ਪੁੱਟਿਆ ਜਾ ਰਿਹਾ ਹੈ ਕਿ ਉਸ ਖੇਤਰ ਵਿਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਵਿਚ ਸਕੂਲਾਂ ਦੇ ਵਿਦਿਆਰਥੀ ਵੀ ਹਿੱਸਾ ਲੈ ...
ਪਟਿਆਲਾ, 25 ਮਾਰਚ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਸਰਕਾਰੀ ਬਿਜਲੀ ਕੁਨੈਕਸ਼ਨਾਂ ਵੱਲ ਖੜ੍ਹੀ ਬਕਾਇਆ ਰਾਸ਼ੀ ਕਢਾਉਣ ਲਈ ਪੰਜਾਬ ਸਟੇਟ ਇਲੈਕਟਿ੍ਸਿਟੀ ਰੈਗੁਲੇਟਰੀ ਕਮਿਸ਼ਨ ਨੂੰ ਦਾਇਰ ਪਟਿਸ਼ਨ ਤਹਿਤ ਬਿਜਲੀ ਨਿਗਮ ਵਲੋਂ ਰੈਗੁਲੇਟਰੀ ਕਮਿਸ਼ਨ ਨੂੰ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦਾ ਪ੍ਰੀਖਿਆ ਨਤੀਜਾ ਹਮੇਸ਼ਾ ਹੀ ਚੰਗਾ ਰਿਹਾ ਹੈ | ਇਸ ਵਾਰ ਵੀ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀ ਬੀ. ਕਾਮ (ਵਿੱਤੀ ਸੇਵਾਵਾਂ) ਸਮੈਸਟਰ-3 ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿਖੇ ਕਾਲਜ ਦੇ ਭਾਸ਼ਾ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਸੈਮੀਨਾਰ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਸੈਮੀਨਾਰ ਦੀ ਸ਼ੁਰੂਆਤ ਕਰਦੇ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਪਿੰਡ ਬੰਬੀਆਂਵਾਲ ਵਿਖੇ ਆਜ਼ਾਦ ਕ੍ਰਿਕਟ ਕਲੱਬ ਵਲੋਂ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਸਰਾਏ ਖਾਸ ਦੀ ਟੀਮ ਨੇ ਫਾਈਨਲ ਮੁਕਾਬਲੇ 'ਚ ਦੁਸਾਂਝ ਕਲਾਂ ਨੂੰ ਹਰਾ ਕੇ ਜੇਤੂ ਖਿਤਾਬ ...
ਜਲੰਧਰ, 25 ਮਾਰਚ (ਸ਼ਿਵ)- ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰ (ਕੈਟ) ਆਉਣ ਵਾਲੀ 18 ਅਤੇ 19 ਅਪ੍ਰੈਲ ਨੂੰ ਪਹਿਲੀ ਵਾਰ ਕੌਮੀ ਰਿਟੇਲ ਸ਼ਿਖਰ ਸੰਮੇਲਨ ਨਵੀਂ ਦਿੱਲੀ ਵਿਚ ਕਰਵਾ ਰਿਹਾ ਹੈ ਜਿਸ ਵਿਚ ਦੇਸ਼ ਦੇ ਸਾਰੇ ਕਾਰੋਬਾਰੀ ਆਗੂਆਂ ਤੋਂ ਇਲਾਵਾ ਗੈਰ-ਕਾਰਪੋਰੇਟ ਖੇਤਰ ਦੇ ...
ਚੁਗਿੱਟੀ/ਜੰਡੂਸਿੰਘਾ, 25 ਮਾਰਚ (ਨਰਿੰਦਰ ਲਾਗੂ)-ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਦੁਨੀਆ ਭਰ ਦੇ ਸਿੱਖਾਂ ਦੇ ਮਾਨ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਹੈ | ਹਰ ਸਿੱਖ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ | ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ...
ਨਵੀਂ ਦਿੱਲੀ, 25 ਮਾਰਚ (ਜਗਤਾਰ ਸਿੰਘ) - ਚਾਂਦਨੀ ਚੌਕ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਸਥਿਤ 'ਭਾਈ ਮਤੀ ਦਾਸ ਚੌਕ' ਦੇ ਸੁੰਦਰੀਕਰਨ ਦੀ ਸੇਵਾ ਪੂਰੀ ਹੋਣ ਉਪਰੰਤ ਇਸ ਅਸਥਾਨ ਨੂੰ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ...
ਨਵੀਂ ਦਿੱਲੀ, 25 ਮਾਰਚ (ਜਗਤਾਰ ਸਿੰਘ) - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ 'ਤੇ ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਸਨਿਚਰਵਾਰ ਸਵੇਰੇ ਪੀ.ਡਬਲਿਊ ਡੀ. ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਚਿਰਾਗ ਦਿੱਲੀ ਫਲਾਈਓਵਰ ਦਾ ਇਕ ਵਾਰ ਫਿਰ ਨਿਰੀਖਣ ਕੀਤਾ | ...
ਤਰਨ ਤਾਰਨ, 25 ਮਾਰਚ (ਇਕਬਾਲ ਸਿੰਘ ਸੋਢੀ)-ਸ਼ਹਿਰ ਵਿਚ ਨਾਜਾਇਜ਼ ਕਬਜਿਆਂ ਦੀ ਭਰਮਾਰ ਹੈ, ਜਿਸ ਦਾ ਮੁੱਖ ਕਾਰਨ ਦੁਕਾਨਦਾਰਾਂ ਵਲੋਂ ਬਾਜ਼ਾਰਾਂ, ਫੁੱਟਪਾਥਾਂ ਉਪਰ ਕੀਤੇ ਹੋਏ ਨਾਜਾਇਜ਼ ਕਬਜੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ...
ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਕਲਗੀਧਰ ਟਰੱਸਟ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਅਕਾਲ ਅਕਾਦਮੀ ਤੇਜਾ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸਾਰੇ ਵਿਦਿਆਰਥੀਆਂ ਨੇ ਨਤੀਜੇ ਘੋਸ਼ਿਤ ...
ਖੇਮਕਰਨ, 25 ਮਾਰਚ (ਰਾਕੇਸ਼ ਕੁਮਾਰ ਬਿੱਲਾ)¸ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨ ਤਾਰਨ ਦੇ ਜਨਰਲ ਸਕੱਤਰ ਗੁਰਮੁਖ ਸਿੰਘ ਘੁੱਲਾ ਬਲੇ੍ਹਰ ਨੇ ਨਜ਼ਦੀਕੀ ਪਿੰਡ ਭੂਰਾ ਕੋਹਨਾ ਦਾ ਦੌਰਾ ਕੀਤਾ | ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਦੋ ਨੌਜਵਾਨ ਲੜਕਿਆਂ ਹੈਪੀ ਸਿੰਘ ਪੁੱਤਰ ...
ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਕਿਉਂਕਿ ਇਸ ਸਮੇਂ ਪੰਜਾਬ ਵਿਚ ਜੰਗਲ ਵਾਲਾ ਮਾਹੌਲ ਚੱਲ ਰਿਹਾ ਹੈ ਅਤੇ ਗੈਂਗਸਟਰਾਂ ...
ਤਰਨ ਤਾਰਨ, 25 ਮਾਰਚ (ਪਰਮਜੀਤ ਜੋਸ਼ੀ)- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮੈਂਬਰਸ਼ਿਪ ਮੁਹਿੰਮ ਦੇ ਚੱਲਦਿਆਂ ਵਲੀਪੁਰ ਖਹਿਰਾ ਇਲਾਕਾ ਕਮੇਟੀ ਦੀ ਚੋਣ ਕਰਵਾਉਣ ਲਈ ਸੱਤ ਪਿੰਡਾਂ ਦੀਆਂ ਕਮੇਟੀਆਂ ਦੇ ਡੇਲੀਗੇਟ ਅਤੇ ਮੈਬਰਾਂ ਦਾ ਚੋਣ ਇਜਲਾਸ ਖਹਿਰਾ ...
ਪੱਟੀ, 25 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)¸ਸ਼ਹੀਦ ਸੋਹਨ ਲਾਲ ਪਾਠਕ ਯਾਦਗਾਰੀ ਕਮੇਟੀ ਪੱਟੀ ਇਨਕਲਾਬ ਜਿੰਦਾਬਾਦ ਗਰੁੱਪ ਵਲੋਂ ਸ਼ਹੀਦ ਸੋਹਨ ਪਾਰਕ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ...
ਤਰਨ ਤਾਰਨ, 25 ਮਾਰਚ (ਪਰਮਜੀਤ ਜੋਸ਼ੀ)¸ਸਵੇਰੇ ਦਰਦਨਾਕ ਹਾਦਸੇ ਦੌਰਾਨ ਹੋਈ ਤਿੰਨ ਅਧਿਆਪਕਾਂ ਅਤੇ ਇਕ ਡਰਾਈਵਰ ਦੀ ਬੇਵਕਤੀ ਮੌਤ ਅਤੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਅਧਿਆਪਕਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ...
ਤਰਨ ਤਾਰਨ, 25 ਮਾਰਚ (ਪਰਮਜੀਤ ਜੋਸ਼ੀ)¸ਸਿਵਲ ਹਸਪਤਾਲ ਤਰਨ ਤਾਰਨ ਵਿਖੇ ਚਲ ਰਿਹਾ ਮਾਤਾ ਗੰਗਾ ਜੀ ਦਾ ਚੁੱਲ੍ਹਾ ਵਿਖੇ ਸਰਬਜੀਤ ਮੈਮੋਰੀਅਲ ਪਬਲਿਕ ਹਾਈ ਸਕੂਲ ਲਾਲਪੁਰ ਦੇ ਅਧਿਆਪਕ ਵਿਦਿਆਰਥੀ ਵੈੱਲਫੇਅਰ ਕਲੱਬ ਵਲੋਂ 51 ਸੌ ਰੁਪਏ ਅਤੇ ਪਿ੍ੰਸੀਪਲ ਸਕੱਤਰ ਸਿੰਘ ਸੰਧੂ ...
ਖੇਮਕਰਨ, 25 ਮਾਰਚ (ਰਾਕੇਸ਼ ਬਿੱਲਾ)¸ਇਲਾਕੇ 'ਚ ਕਣਕ ਦੀ ਫ਼ਸਲ ਦਾ ਲਗਾਤਾਰ ਹੋ ਰਹੀ ਬੇ-ਮੌਸਮੀ ਬਾਰਿਸ਼ ਨਾਲ ਬਹੁਤ ਨੁਕਸਾਨ ਹੋਣ ਦਾ ਡਰ ਬਣਦਾ ਜਾ ਰਿਹਾ ਹੈ, ਇਸ ਬੇ-ਮੌਸਮੀ ਬਾਰਿਸ਼ ਦੇ ਨਾਲ ਤੇਜ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਜਿਥੇ ਇਸ ਬਾਰਸ਼ ਨਾਲ ...
ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਸਥਾਨਕ 'ਦਾ ਅਪਲਾਈਨ' ਸਕੂਲ ਵਿਚ ਵਿਦਿਆਰਥੀਆਂ ਦਾ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ | ਨਰਸਰੀ ਤੋਂ ਸੀਨੀਅਰ ਕੇ.ਜੀ. ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ | ਪ੍ਰੋਗਰਾਮ ਦਾ ਆਰੰਭ ਪਿੰ੍ਰਸੀਪਲ ਲਖਵਿੰਦਰ ਕੌਰ ਨੇ ਸਾਰੇ ਮਾਪਿਆਂ ਦਾ ...
ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹੇ ਦੀਆਂ ਸਮੁੱਚੀਆਂ 79 ਰੈਗੂਲਰ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਅਤੇ ਨਿਰਵਿਘਨ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜੋ ਕਿ ਸਮੇਂ ਸਿਰ ਮੁਕੰਮਲ ਕਰ ਲਏ ਜਾਣਗੇ ਅਤੇ ਮੰਡੀਆਂ ਵਿੱਚ ਆਪਣੀ ਫ਼ਸਲ ਦੀ ...
ਥਰਡ ਪਾਰਟੀ ਵਲੋਂ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਜਾਂਚ ਕਰਨ ਦਾ ਮਾਮਲਾ ਵੀ ਚਰਚਾ ਵਿਚ ਆ ਗਿਆ ਹੈ ਤੇ ਦੱਸਿਆ ਜਾਂਦਾ ਹੈ ਕਿ ਉਕਤ ਜਾਂਚ ਏਜੰਸੀ ਨੇ ਬਰਲਟਨ ਪਾਰਕ ਵਿਚ 77 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਹੱਬ ਦਾ ਡਿਜ਼ਾਈਨ ਪਾਸ ਹੋਣ ਤੋਂ ਪਹਿਲਾਂ ਕੁਝ ਸਮਾਂ ...
ਜਲੰਧਰ, 25 ਮਾਰਚ (ਸ਼ਿਵ)- ਸਮਾਰਟ ਸਿਟੀ ਕੰਪਨੀ ਦੇ ਕਰੋੜਾਂ ਰੁਪਏ ਦੇ ਕਈ ਪ੍ਰਾਜੈਕਟ ਘਟੀਆ ਕੰਮਾਂ ਕਰਕੇ ਚਰਚਾ 'ਚ ਰਹੇ ਹਨ ਜਿਸ ਕਰਕੇ ਪੰਜਾਬ ਸਰਕਾਰ ਵਲੋਂ 6 ਮਹੀਨੇ ਪਹਿਲਾਂ ਇਨ੍ਹਾਂ ਦੀ ਜਾਂਚ ਵੀ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤੀ ਗਈ ਸੀ ਪਰ ਅਜੇ ਵੀ ਸਮਾਰਟ ਸਿਟੀ ...
ਜਲੰਧਰ, 25 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੱਖਣ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਦੋਲੀਕੇ ਜਲੰਧਰ ਨੂੰ ਉਮਰ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ...
ਜਲੰਧਰ, 25 ਮਾਰਚ (ਸ਼ਿਵ)-ਮੀਂਹ ਵਿਚ ਆਏ ਦਿਨ ਸੜਕਾਂ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਖ਼ਰਾਬ ਮੌਸਮ ਵਿਚ ਵੀ ਸੜਕਾਂ ਬਣਾਉਣ ਦਾ ਕੰਮ ਅਜੇ ਤੱਕ ਖ਼ਤਮ ਨਹੀਂ ਹੋਇਆ ਹੈ | ਨਿਗਮ ਪ੍ਰਸ਼ਾਸਨ ਵੱਲੋਂ ਲੁੱਕ ਬਜਰੀ ਵਾਲੀਆਂ ਸੜਕਾਂ ਬਣਾਉਣ ਦਾ ...
ਜਲੰਧਰ, 25 ਮਾਰਚ (ਸ਼ਿਵ)- ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਨੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਵੱਲੋਂ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਵਾਲਾ ਮਤਾ ਪਾਸ ਨਾ ਕੀਤਾ ਗਿਆ ਤਾਂ ਮਜਬੂਰਨ ਉਨ੍ਹਾਂ ਵਲੋਂ ਪਹਿਲਾਂ ਮੁੱਖ ਮੰਤਰੀ ਦਾ ...
ਜਲੰਧਰ, 25 ਮਾਰਚ (ਸ਼ਿਵ)- ਬਾਠ ਕਾਸਲ ਦੇ ਮਾਲਕਾਂ ਤੋਂ ਵਸੂਲੀ ਕਰਨ ਦਾ ਮਾਮਲਾ ਹੁਣ ਤੂਲ ਫੜਨ ਲੱਗ ਪਿਆ ਹੈ | ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਦੀ ਮੋਹਾਲੀ ਤੋਂ ਆਈ ਵਿਸ਼ੇਸ਼ ਟੀਮ ਨੇ ਨਿਗਮ ਦੇ ਸਹਾਇਕ ਟਾਊਨ ਪਲੈਨਰ ਸਮੇਤ ਭਾਜਪਾ ਆਗੂ ਸਮੇਤ ਇਕ ਹੋਰ ਦੋਸ਼ੀ ਨੂੰ ਕਾਬੂ ...
ਜਲੰਧਰ, 25 ਮਾਰਚ (ਚੰਦੀਪ ਭੱਲਾ)- ਡੀ.ਸੀ. ਦਫ਼ਤਰ ਕਪੂਰਥਲਾ 'ਚ ਬਤੌਰ ਸੀਨੀਅਰ ਸਹਾਇਕ ਕੰਮ ਕਰਦੇ ਨਰਿੰਦਰ ਸਿੰਘ ਨੂੰ ਡੀ.ਸੀ. ਵਲੋਂ ਮੁਅੱਤਲ ਕੀਤੇ ਜਾਣ ਦੇ ਰੋਸ ਵਜੋਂ ਡੀ. ਸੀ. ਦਫ਼ਤਰ ਯੂਨੀਅਨ ਵਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਕਲਮਛੋੜ ਹੜਤਾਲ ਅੱਜ ਦੇਰ ਸ਼ਾਮ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਭਾਰਗੋ ਕੈਂਪ ਦੇ ਖੇਤਰ 'ਚ ਰਾਤ ਸਮੇਂ ਗਲੀ 'ਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜਨ ਵਾਲੇ 4 ਮੁਲਜ਼ਮਾਂ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਬੂਟਾ ਪਿੰਡ ਜਲੰਧਰ ਵਾਸੀ ਅਨੀਕੇਤ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਸੂਬੇ 'ਚ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਮਿਸ਼ਨਰਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ 'ਚ ...
ਜਲੰਧਰ, 24 ਮਾਰਚ (ਜਸਪਾਲ ਸਿੰਘ)- ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਅੇ ਪੰਜਾਬ ਦੀ ਆਪ ਸਰਕਾਰ ਵੱਲੋਂ ਸਿਰਜੇ ਜਾ ਰਹੇ ਦਹਿਸ਼ਤ ਦੇ ਮਾਹÏਲ ਦੀ ਨਿਖੇਧੀ ਕਰਦਿਆਂ ਫੜੇ ਗਏ ਬੇਦੋਸ਼ੇ ਨÏਜਵਾਨਾਂ ਨੂੰ ਤੁਰੰਤ ...
ਜਲੰਧਰ, 25 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ਰਨਪ੍ਰੀਤ ਕੁਮਾਰ ਉਰਫ਼ ਮਨਪ੍ਰੀਤ ਵਾਸੀ ਗੜ੍ਹਾ, ਫਿਲੌਰ ਨੂੰ 20 ਸਾਲ ਦੀ ਕੈਦ ਤੇ 50 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX