ਜਲੰਧਰ, 25 ਮਾਰਚ (ਸ਼ਿਵ)- ਨਗਰ ਨਿਗਮ ਵੱਲੋਂ ਚੰਗੀ ਤਰ੍ਹਾਂ ਸੰਭਾਲ ਨਾ ਕਰਨ ਕਰਕੇ 42 ਕਰੋੜ ਦੀ ਲਾਗਤ ਨਾਲ ਬਣੇ ਹੋਏ ਚੰਦਨ ਨਗਰ ਅੰਡਰ ਬਿ੍ਜ ਦੀ ਹਾਲਤ ਖ਼ਰਾਬ ਕਰ ਦਿੱਤੀ ਗਈ ਹੈ ਪਰ ਬੀਤੀ ਰਾਤ ਜ਼ੋਰਦਾਰ ਮੀਂਹ ਪੈਣ ਨਾਲ ਪਾਣੀ ਭਰਨ ਕਰ ਕੇ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ਟ੍ਰੈਫਿਕ ਜਾਮ ਰਿਹਾ | ਚੰਦਨ ਨਗਰ ਅੰਡਰ ਬਿ੍ਜ ਵਿਚ ਪਾਣੀ ਭਰਨ ਕਰਕੇ ਨਾ ਸਿਰਫ਼ ਸੋਢਲ ਫਾਟਕ ਸਗੋਂ ਟਾਂਡਾ ਫਾਟਕ, ਗਾਜੀਗੁੱਲਾ ਫਾਟਕ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ ਚੌਕ ਵਿਚ ਟ੍ਰੈਫਿਕ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ ਤੇ ਕਾਫੀ ਸਮੇਂ ਤੋਂ ਇਸ ਜਗ੍ਹਾ 'ਤੇ ਗੱਡੀਆਂ ਫਸੀਆਂ ਰਹੀਆਂ | ਪਾਣੀ ਭਰਨ ਕਰਕੇ ਲੋਕਾਂ ਨੂੰ ਗ਼ਾਜ਼ੀਗੁੱਲਾ ਤੋਂ ਸ਼ਿਵ ਨਗਰ ਵਾਲੇ ਪਾਸੇ ਜਾਣ ਲਈ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਚੰਦਨ ਨਗਰ ਅੰਡਰ ਬਿ੍ਜ ਦੇ ਦੋਵੇਂ ਪਾਸੇ ਪਾਣੀ ਨਿਕਾਸੀ ਲਈ 1.50-1.50 ਲੱਖ ਸਮਰੱਥਾ ਵਾਲੇ ਟੈਂਕਰ ਬਣਾਏ ਗਏ ਸਨ ਤਾਂ ਜੋ ਇਨ੍ਹਾਂ ਵਿਚ ਬਰਸਾਤੀ ਪਾਣੀ ਭਰਨ ਨਾਲ ਆਪ ਹੀ ਸੈਂਸਰ ਸਿਸਟਮ ਨਾਲ ਪਾਣੀ ਸੀਵਰੇਜ ਵਿਚ ਸੁੱਟਣ ਵਾਲੇ ਜੈੱਨਰੇਟਰਾਂ ਨਾਲ ਮੋਟਰਾਂ ਚੱਲ ਪੈਂਦੀਆਂ ਸੀ | ਚੰਦਨ ਨਗਰ ਅੰਡਰ ਬਿ੍ਜ ਵਿਚ ਬਰਸਾਤੀ ਪਾਣੀ ਸਿੱਧਾ ਤਾਂ ਨਹੀਂ ਗਿਆ ਪਰ ਕੁਝ ਸਾਲ ਪਹਿਲਾਂ ਸਾਬਕਾ ਕੌਂਸਲਰ ਵੱਲੋਂ ਬਿ੍ਜ ਦੇ ਉੱਪਰਲੇ ਪਾਸੇ ਮੁਹੱਲੇ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਮਘੋਰੇ ਕਰਕੇ ਪਾਣੀ ਅੰਡਰ ਬਿ੍ਜ ਵਿਚ ਸੁੱਟ ਦਿੱਤਾ ਗਿਆ ਸੀ ਜਿਸ ਕਰਕੇ ਇਹੋ ਪਾਣੀ ਚੰਦਨ ਨਗਰ ਅੰਡਰ ਬਿ੍ਜ ਵਿਚ ਭਰ ਜਾਂਦਾ ਹੈ | ਚੰਦਨ ਨਗਰ ਵਿਚ ਇਸ ਕਰਕੇ ਵੀ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋਈ ਕਿਉਂਕਿ ਚੰਦਨ ਨਗਰ
ਦੇ ਉੱਪਰਲੇ ਪਾਸੇ ਲੱਗਿਆ ਨਾ ਤਾਂ ਜਨਰੇਟਰ ਚੱਲਿਆ ਤੇ ਨਾ ਹੀ ਮੋਟਰਾਂ ਚੱਲੀਆਂ | ਇਕ ਜਾਣਕਾਰੀ ਮੁਤਾਬਿਕ ਕੁਝ ਮਹੀਨੇ ਪਹਿਲਾਂ ਇਸ ਜਗ੍ਹਾ ਤੋਂ ਜੈੱਨਰੇਟਰਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਸੀ ਤੇ ਬਾਅਦ ਵਿਚ ਇਸ ਦੀ ਮੁਰੰਮਤ ਨਹੀਂ ਕੀਤੀ ਗਈ | ਨਿਗਮ ਨੇ ਬਰਸਾਤੀ ਪਾਣੀ ਕੱਢਣ ਲਈ ਇਸ ਜਗ੍ਹਾ 'ਤੇ ਕਿਸੇ ਮੁਲਾਜ਼ਮਾਂ ਦੀ ਡਿਊਟੀ ਨਹੀਂ ਲਗਾਈ ਤਾਂ ਜੋ ਮੋਟਰਾਂ ਚਲਾ ਕੇ ਪਾਣੀ ਕੱਢਿਆ ਜਾ ਸਕੇ | ਸਾਬਕਾ ਭਾਜਪਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਵੱਲੋਂ ਤਾਂ ਕਈ ਸਾਲ ਪਹਿਲਾਂ ਚੰਦਨ ਨਗਰ ਬਿ੍ਜ ਦੀ ਸਾਂਭ ਸੰਭਾਲ ਦੇ ਕੰਮ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ |
ਸੋਢਲ ਰੋਡ, 120 ਫੁਟੀ ਰੋਡ 'ਤੇ ਵੀ ਫ਼ੇਲ੍ਹ ਹੋ ਗਿਆ ਬਰਸਾਤੀ ਸੀਵਰ ਸਿਸਟਮ
ਬੀਤੀ ਰਾਤ ਪਏ ਭਾਰੀ ਮੀਂਹ ਕਰਕੇ ਸੋਢਲ ਰੋਡ ਤੇ 120 ਫੁੱਟੀ ਰੋਡ 'ਤੇ ਕਰੋੜਾਂ ਦੀ ਲਾਗਤ ਦਾ ਪਿਆ ਬਰਸਾਤੀ ਸੀਵਰ ਪੁਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਗਿਆ ਹੈ | ਇਸ ਇਲਾਕੇ ਤੋਂ ਕਾਫੀ ਸਮੇਂ ਤੱਕ ਪਾਣੀ ਦੀ ਨਿਕਾਸੀ ਨਹੀਂ ਹੋਈ | ਸੋਢਲ ਰੋਡ 'ਤੇ 7 ਕਰੋੜ ਦੀ ਲਾਗਤ ਨਾਲ ਸੀਵਰ ਪਾਇਆ ਗਿਆ ਸੀ ਪਰ ਉਹ ਕੰਮ ਨਹੀਂ ਕਰ ਸਕਿਆ ਜਦਕਿ ਇਸੇ ਤਰ੍ਹਾਂ ਨਾਲ ਸਮਾਰਟ ਸਿਟੀ ਦੇ ਕਰੋੜਾਂ ਦੇ ਫ਼ੰਡਾਂ ਨਾਲ 120 ਫੁੱਟੀ ਰੋਡ 'ਤੇ ਪਾਇਆ ਗਿਆ ਸੀਵਰ ਵੀ ਪੁਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਗਿਆ ਹੈ | ਇਸ ਤਰ੍ਹਾਂ ਨਾਲ ਕਰੋੜਾਂ ਰੁਪਏ ਬੇਕਾਰ ਹੋ ਗਏ ਹਨ |
ਇਕਹਿਰੀ ਪੁਲੀ 'ਚ ਗੰਦੇ ਪਾਣੀ ਵਿਚ ਕੂੜਾ ਸੁੱਟਣ ਨਾਲ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ
ਲੰਬੇ ਸਮੇਂ ਤੋਂ ਇਕਹਿਰੀ ਪੁਲੀ ਵਿਚ ਗੰਦਾ ਪਾਣੀ ਖੜੇ ਹੋਣ ਦੀ ਸਮੱਸਿਆ ਨੂੰ ਖ਼ਤਮ ਨਹੀਂ ਕੀਤਾ ਜਾ ਰਿਹਾ ਹੈ ਪਰ ਹੁਣ ਮੀਂਹ ਪੈਣ ਨਾਲ ਇਕਹਿਰੀ ਪੁਲੀ ਵਿਚ ਹੋਰ ਗੰਦਾ ਪਾਣੀ ਭਰ ਗਿਆ ਹੈ ਜਿਸ ਕਰਕੇ ਆਸ-ਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਜਗ੍ਹਾ 'ਤੇ ਨਿਗਮ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ | ਇਕਹਿਰੀ ਪੁਲੀ ਵਿਚ ਤਾਂ ਗੰਦਾ ਪਾਣੀ ਖੜੇ ਹੋਣ ਦੀ ਸਮੱਸਿਆ ਤਾਂ ਕਈ ਮਹੀਨੇ ਤੋਂ ਚੱਲ ਰਹੀ ਹੈ ਪਰ ਹੁਣ ਤਾਂ ਆਸਪਾਸ ਦੇ ਲੋਕਾਂ ਵੱਲੋਂ ਇਸ ਜਗਾ 'ਤੇ ਕੂੜਾ ਅਤੇ ਮਲਬਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ | ਲੋਕ ਆਪ ਹੀ ਇਕਹਿਰੀ ਪੁਲੀ ਅਤੇ ਦਮੋਰੀਆ ਪੁਲ ਦੇ ਕੋਲ ਕੂੜਾ ਸੁੱਟ ਰਹੇ ਹਨ ਜਿਸ ਕਰਕੇ ਇਹ ਕੂੜਾ ਗੰਦੇ ਪਾਣੀ 'ਚ ਫੈਲ ਜਾਂਦਾ ਹੈ ਜਿਸ ਕਰਕੇ ਇਸ ਜਗਾ 'ਤੇ ਬਿਮਾਰੀਆਂ ਫੈਲਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਲੋਕਾਂ ਨੂੰ ਕਈ ਵਾਰ ਇਸ ਜਗ੍ਹਾ ਪਾਣੀ ਵਿਚ ਕੂੜਾ ਸੁੱਟਣ ਤੋਂ ਮਨ੍ਹਾ ਕੀਤਾ ਗਿਆ ਹੈ ਪਰ ਲੋਕ ਕੂੜਾ ਸੁੱਟਣਾ ਬੰਦ ਨਹੀਂ ਕਰ ਰਹੇ ਹਨ |
ਜਲੰਧਰ, 25 ਮਾਰਚ (ਸ਼ਿਵ)- ਮੌਜੂਦਾ ਸਮੇਂ ਵਿਚ ਕਈ ਕੰਮ ਸਸਤੇ ਵਿਚ ਕਰਵਾਉਣ ਲਈ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਟਿਊਬਵੈੱਲਾਂ ਨੂੰ ਚਲਾਉਣ ਲਈ ਹੁਣ 440 ਟਿਊਬਵੈੱਲਾਂ ਨੂੰ ਚਲਾਉਣ ਤੇ ਉਨ੍ਹਾਂ ਦੀ ਸੰਭਾਲ ਸੰਬੰਧੀ ...
ਜਲੰਧਰ, 25 ਮਾਰਚ (ਸ਼ੈਲੀ) - ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਨੂਰਮਹਿਲ ਸਥਿਤ ਸਤਿਸੰਗ ਆਸ਼ਰਮ 'ਚ ਸਰੋਵਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਸੰਸਥਾਨ ਦੇ ਖੇਤਰੀ ਦਫ਼ਤਰ ਦੇ ਸੰਯੋਜਕ ਸਵਾਮੀ ਵਿਸ਼ਵਾਨੰਦ ਨੇ ਦੱਸਿਆ ਕਿ ਆਧੁਨਿਕ ਤਕਨੀਕ ਨਾਲ ਲੈਸ 60 ਲੱਖ ਲੀਟਰ ...
ਜਲੰਧਰ, 25 ਮਾਰਚ (ਸ਼ੈਲੀ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਰਿਸ਼ੀ ਚੈਤਨਿਆਂ ਕਥਾ ਸਮਿਤੀ ਵਲੋਂ ਕਰਵਾਏ ਜਾ ਰਹੇ ਸਤਿਸੰਗ ਦੇ ਤੀਜੇ ਦਿਨ ਦੀ ਸ਼ੁਰੂਆਤ ਆਨੰਦਮੂਰਤੀ ਗੁਰੂ ਮਾਂ ਨੇ ਓਮ ਨਾਮ ਦੇ ਜਾਪ, ਮੰਗਲਾਚਾਰ ਤੇ ਗੁਰੂ ਵੰਦਨਾ ਤੋਂ ਕੀਤੀ | ਉਪਰੰਤ ਉਨ੍ਹਾਂ ਨੇ ਦੁਰਗਾ ...
ਜਲੰਧਰ ਛਾਉਣੀ, 25 ਮਾਰਚ (ਪਵਨ ਖਰਬੰਾ)- ਮਹੀਨੇ ਦੇ ਆਖਰੀ ਸੋਮਵਾਰ ਦੇ ਸਬੰਧ 'ਚ ਹਰ ਵਾਰ ਦੀ ਤਰ੍ਹਾਂ ਇਸ ਸੋਮਵਾਰ ਵੀ 27 ਮਾਰਚ ਨੂੰ ਰਾਮਾ ਮੰਡੀ ਮਾਰਕੀਟ 'ਚ ਸਥਿਤ ਕੱਪੜਾ ਤੇ ਸੁਨਿਆਰਿਆਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ | ਇਹ ਜਾਣਕਾਰੀ ਦਿੰਦੇ ਹੋਏ ਰਾਮਾ ...
ਆਦਮਪੁਰ, 25 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ 'ਚ ਬਣੀ ਅਕਾਲੀ ਸਰਕਾਰ ਵੇਲੇ ਆਈ.ਟੀ.ਆਈ. ਲਗਭਗ ਸਾਢੇ 4 ਕਰੋੜ ਦੀ ਲਾਗਤ ਨਾਲ ਬਣਾਈ ਗਈ ਸੀ ਅਤੇ ਉਸ ਵੇਲੇ ਇਸ 'ਚ 10 ਤੋਂ 12 ਟਰੇਡ ਸਨ ਜਿਸ ਵਿਚ ਆਦਮਪੁਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਤਕਰੀਬਨ 250 ਬੱਚਾ ਕੋਰਸ ਕਰਦਾ ...
ਜੰਡਿਆਲਾ ਮੰਜਕੀ, 25 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਪੁਲਿਸ ਥਾਣਾ ਬਿਲਗਾ ਦੇ ਪਿੰਡ ਸ਼ੇਖੂਪੁਰ ਦੇ ਇੱਕ ਗੁਰੂਘਰ 'ਚ ਅੰਮਿ੍ਤਪਾਲ ਸਿੰਘ ਤੇ ਉਸ ਦਾ ਸਾਥੀ ਫ਼ਰਾਰ ਹੋਣ ਵਾਲੇ ਦਿਨ ਆਏ ਸਨ | ਥਾਣਾ ਬਿਲਗਾ ਦੇ ਏ.ਐਸ.ਆਈ ਅਨਵਰ ਮਸੀਹ ਨੂੰ ਦਿੱਤੇ ਬਿਆਨ ਅਨੁਸਾਰ ਗੁਰਮੀਤ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ)- ਸ਼ਹਿਰ ਅੰਦਰ ਵੱਖ-ਵੱਖ ਜਗ੍ਹਾਂ ਤੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 66 ਫੁੱਟ ਰੋਡ ...
ਕਿਸ਼ਨਗੜ੍ਹ 25 ਮਾਰਚ (ਹੁਸਨ ਲਾਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨਾਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਤੇ ਸੰਤ ਨਿਰੰਜਣ ਦਾਸ ਤੋਂ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਚੰਗਾ ਰਵੱਈਆ ਰੱਖਣ ਅਤੇ ਤਣਾਅ ਤੋਂ ਮੁਕਤ ਹੋ ਕੇ ਜ਼ਿੰਦਗੀ 'ਚ ਅੱਗੇ ਵੱਧਣ ਪ੍ਰਤੀ ਪ੍ਰੇਰਿਤ ਕਰਨ ਲਈ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਲਾਡੋਵਾਲੀ ਰੋਡ ਜਲੰਧਰ ਵਿਖੇ ਕਰੀਅਰ ਗਾਈਡੈਂਸ ਸੈੱਲ ...
ਜਲੰਧਰ, 25 ਮਾਰਚ (ਸ਼ਿਵ)- ਸਮਾਜ ਸੇਵੀ ਸੰਸਥਾ ਸਤਿਆਮੇਵ ਜਯਤੇ ਸੋਸਾਇਟੀ ਵੱਲੋਂ ਦਯਾਨੰਦ ਆਯੁਰਵੈਦਿਕ ਕਾਲਜ ਵਿਖੇ ਨਸ਼ੇ ਛੁਡਾਉਣ ਦੀ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੱਤਿਆਮੇਵ ਜਯਤੇ ਸੋਸਾਇਟੀ ਦੇ ਚੇਅਰਮੈਨ ਪੰਕਜ ਸਰਪਾਲ, ਕਪਿਲ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ | ਜਲੰਧਰ ਸ਼ਹਿਰ ਵਿਚ ਜੋ ਸਰਕਾਰ ਵਲੋਂ ਗਰਾਂਟ ਦੇਣ ਸੰਬੰਧੀ ਫਲੈਕਸ ਬੋਰਡ ਲਗਾਏ ...
ਜਲੰਧਰ, 25 ਮਾਰਚ (ਸ਼ਿਵ)- ਸੂਰਿਆ ਐਨਕਲੇਵ ਐਕਸਟੈਨਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਐਮ.ਐਲ. ਸਹਿਗਲ ਦੀ ਅਗਵਾਈ ਹੇਠ ਅਲਾਟੀਆਂ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਐਸੋਸੀਏਸ਼ਨ ਦੀ ਤਰਫੋਂ ਚੇਅਰਮੈਨ ...
ਜਲੰਧਰ, 25 ਮਾਰਚ (ਸ਼ਿਵ)- ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਕੌਮੀ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ (ਅੰਮਿ੍ਤਸਰ) ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਯੂਨੀਅਨ ਅੰਮਿ੍ਤਸਰ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ, ਪਾਰਟੀ ਦੇ ਐਗਜ਼ੈਕਟਿਵ ਮੈਂਬਰ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਫ਼ਾਰ ਵੂਮੈਨ ਦੇ ਗ੍ਰੀਨ ਐਂਡ ਇਨਵਾਇਰਮੈਂਟ ਆਡਿਟ ਸੈੱਲ ਵੱਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ | ਸ੍ਰੀਮਤੀ ਸ਼ਵੇਤਾ ਮਹਾਜਨ, ਸਹਾਇਕ ਪ੍ਰੋਫੈਸਰ ਤੇ ਮੁਖੀ ਗਣਿਤ ਵਿਭਾਗ ਨੇ ਵੱਖ-ਵੱਖ ਧਾਰਾਵਾਂ ਦੇ ...
ਜਲੰਧਰ, 25 ਮਾਰਚ (ਡਾ.ਜਤਿੰਦਰ ਸਾਬੀ) - ਜੇ.ਡੀ.ਸੀ.ਏ. ਦੇ ਜਨਰਲ ਸਕੱਤਰ ਅਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ 15, 19 ਸਾਲ ਤੇ ਸੀਨੀਅਰ ਮਹਿਲਾ ਵਰਗ ਦੇ ਕ੍ਰਿਕਟ ਦੇ ਚੋਣ ਟਰਾਇਲ 29 ਮਾਰਚ ਨੂੰ ਸ਼ਾਮ 1 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਜਲੰਧਰ ਵਿਖੇ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਮਹਾਨ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਉਂਦੇ ਹੋਏ ਜਲੰਧਰ ਦਫ਼ਤਰ ਵਿਖੇ ਸਮਾਗਮ ਕਰਵਾਇਆ | ਐਸੋਸੀਏਸ਼ਨ ...
ਸ਼ਾਹਕੋਟ, 25 ਮਾਰਚ (ਬਾਂਸਲ)- ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਅਚਾਨਕ ਵਧੇ ਤਾਪਮਾਨ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾ ਦਿੱਤਾ ਸੀ ਕਿ ਗਰਮੀ ਕਾਰਨ ਕਣਕ ਦਾ ਦਾਣਾ ਪੂਰੀ ਤਰ੍ਹਾਂ ਬਣਨ ਤੋਂ ਪਹਿਲਾਂ ਹੀ ਪੱਕ ਜਾਵੇਗਾ ਜਿਸ ਨਾਲ ਕਣਕ ਦਾ ਝਾੜ ਘਟੇਗਾ | ਉਸ ਵੇਲੇ ਕਿਸਾਨਾਂ ...
ਮੱਲੀਆਂ ਕਲਾਂ, 25 ਮਾਰਚ (ਬਲਜੀਤ ਸਿੰਘ ਚਿੱਟੀ)- ਪਿੰਡ ਆਧੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨ. ਆਰ. ਆਈ., ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਖੀ ਸੁਲਤਾਨ ਲਾਲਾਂ ਵਾਲੇ ਲੱਖ ਦਾਤਾ ਪੀਰ ਦੀ ਨਿੱਘੀ ਯਾਦ 'ਚ ...
ਭੋਗਪੁਰ, 25 ਮਾਰਚ (ਕਮਲਜੀਤ ਸਿੰਘ ਡੱਲੀ)- ਭੋਗਪੁਰ ਇਲਾਕੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰ ਰਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਭੋਗਪੁਰ ਵਿਖੇ ਪਹੁੰਚ ਕੇ ਪ੍ਰਵਾਸੀ ਭਾਰਤੀ ਡਾ. ਜਸਪਾਲ ਸਿੰਘ ਵੱਲੋਂ ਖੇਡ ਅਕੈਡਮੀ ਲਈ 41 ਹਜ਼ਾਰ ਰੁਪਏ ਦਿੱਤੇ ਗਏ | ਇਸ ...
ਮੱਲੀਆਂ ਕਲਾਂ, 25 ਮਾਰਚ (ਬਲਜੀਤ ਸਿੰਘ ਚਿੱਟੀ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਤੇ ਧੰਨ ਧੰਨ ਬਾਬਾ ਰਿਖੀ ਦੇ ਸਾਲਾਨਾ ਜੋੜ ਮੇਲੇ ਮੌਕੇ ਪਿੰਡ ਖਾਨਪੁਰ ਢੱਡਾ ਵਿਖੇ ਸਮਾਜ ਸੇਵਕ ਅਸ਼ੋਕ ਕੰਡਾ ਤੇ ਰਾਕੇਸ਼ ਕੰਡਾ ਦੀ ਰਹਿਨੁਮਾਈ ਹੇਠ ਸਮੂਹ ਨਗਰ ...
ਮਹਿਤਪੁਰ, 25 ਮਾਰਚ (ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਬਲੱਡ ਡੋਨਰਜ਼ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਖ਼ੂਨਦਾਨ ਕੈਂਪ 25 ਮਾਰਚ ਨੂੰ ਟੁਰਨਾ ਇੰਜੀਨੀਅਰ ਵਰਕਸ ਮਹਿਤਪੁਰ ਵਿਖੇ ਲਗਾਇਆ ਗਿਆ | ਗੁਰਨਾਮ ਮਹਿਸਮਰੀ ਨੇ ਦੱਸਿਆ ਕਿ ਬਲੱਡ ਗਰੁੱਪ ਟੈਸਟ ਤੇ ...
ਨਕੋਦਰ, 25 ਮਾਰਚ (ਗੁਰਵਿੰਦਰ ਸਿੰਘ)- ਕਿੰਡਰਗਾਰਟਨ ਗ੍ਰੈਜੂਏਸ਼ਨ ਪ੍ਰੀ ਪ੍ਰਾਇਮਰੀ ਬੱਚਿਆਂ ਲਈ ਇੱਕ ਦਿਲਚਸਪ ਮੀਲ ਪੱਥਰ ਵਾਂਗ ਹੈ, ਇਹ ਇਹਨਾਂ ਨੰਨ੍ਹੇ ਮੁੰਨੇ ਬੱਚਿਆਂ ਲਈ ਉਮੀਦਾਂ ਤੇ ਸੰਭਾਵਨਾਵਾਂ ਨਾਲ ਭਰਪੂਰ ਭਵਿੱਖ ਵੱਲ ਉਨ੍ਹਾਂ ਦਾ ਪਹਿਲਾ ਕਦਮ ਹੈ, ਇਹ ਇੱਕ ...
ਗੁਰਾਇਆ, 25 ਮਾਰਚ (ਬਲਵਿੰਦਰ ਸਿੰਘ)- ਭਾਈ ਮਤੀ ਦਾਸ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਅਵਿਨਾਸ਼ ਪਾਠਕ ਤੇ ਸ੍ਰੀਮਤੀ ਮਹੀਦੁਲਾ ਪਾਠਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਮਹਿਮਾਨਾਂ ਦਾ ਸਵਾਗਤ ਕਾਲਜ ਦੇ ...
ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਵੱਲੋਂ 23 ਮਾਰਚ ਸ਼ਹੀਦਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਰਾਜ ਪੱਧਰੀ ਸ਼ਹੀਦੀ ਦਿਵਸ ਇੰਦਰਾ ਦਾਣਾ ਮੰਡੀ ਲੋਹੀਆਂ ਖਾਸ ਵਿਖੇ ਮਨਾਇਆ ਗਿਆ | ਸਮਾਗਮ 'ਚ ...
ਮੱਲੀਆਂ ਕਲਾਂ, 25 ਮਾਰਚ (ਬਲਜੀਤ ਸਿੰਘ ਚਿੱਟੀ) - ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਹੰਸਰਾਜ ਦੀ ਯਾਦ 'ਚ ਸਾਲਾਨਾ ਸ਼ਹੀਦੀ ਕਾਨਫ਼ਰੰਸ ਅੱਜ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਕਰਵਾਈ ਗਈ | ਇਸ ...
ਮਲਸੀਆਂ, 25 ਮਾਰਚ (ਦਲਜੀਤ ਸਿੰਘ ਸਚਦੇਵਾ)- ਗੁਰਦੁਆਰਾ ਸੈਦਰਾਣਾ ਸਾਹਿਬ ਬਿੱਲੀ ਬੜੈਚ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਆਗਮਨ ਪੁਰਬ 'ਤੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ...
ਕਰਤਾਰਪੁਰ, 25 ਮਾਰਚ (ਜਨਕ ਰਾਜ ਗਿੱਲ)- ਕੇਂਦਰ ਸਰਕਾਰ ਵੱਲੋਂ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਦੀ ਨਿਖੇਧੀ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਪੰਜਾਬ ਦੇ ਜਨਰਲ ਸਕੱਤਰ ਅਖਤਰ ਸਲਮਾਨੀ ਨੇ ਕਿਹਾ ਕਿ ਕੇਂਦਰ ਸਰਕਾਰ ਰਾਹੁਲ ਗਾਂਧੀ ...
ਮਹਿਤਪੁਰ, 25 ਮਾਰਚ (ਲਖਵਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਬਲਾਕ ਨਕੋਦਰ -1 (ਜਲੰਧਰ) ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ. ਰਤਨ ਸਿੰਘ ਕਾਕੜ ਕਲਾਂ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ | ਉਨ੍ਹਾਂ ਨਾਲ ਨਗਿੰਦਰ ਸਿੰਘ, ਹਰਵਿੰਦਰ ਸਿੰਘ ...
ਆਦਮਪੁਰ, 25 ਮਾਰਚ (ਹਰਪ੍ਰੀਤ ਸਿੰਘ)- ਥਾਣਾ ਆਦਮਪੁਰ ਅਧੀਨ ਉਨ੍ਹਾਂ ਪਿੰਡ ਪਧਿਆਣਾ ਦੇ ਇਕ ਹਲਵਾਈ ਨਾਲ ਲੱਖ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਠੱਗੀ ਦਾ ਸ਼ਿਕਾਰ ਹੋਏ ਹਲਵਾਈ ਸਮੇਤ ਪੰਚਾਇਤ ਵਲੋਂ ਥਾਣਾ ਆਦਮਪੁਰ ਵਿਖੇ ਦਿੱਤੀ ਲਿਖਤੀ ਸ਼ਿਕਾਇਤ ਦੌਰਾਨ ...
ਮੱਲੀਆਂ ਕਲਾਂ, 25 ਮਾਰਚ (ਬਲਜੀਤ ਸਿੰਘ ਚਿੱਟੀ)- ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਦੋਨਾ ਖੇਤਰ ਦੇ ਪ੍ਰਸਿੱਧ ਪਵਿੱਤਰ ਤੀਰਥ ਅਸਥਾਨ ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਬਾਬਾ ਲਾਲ ਨਾਥ ਪਿੰਡ ਰਹੀਮਪੁਰ ਵਿਖੇ ਡੇਰੇ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਦੀ ...
ਗੁਰਾਇਆ, 25 ਮਾਰਚ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਦੋ ਜਣਿਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਮਹਿੰਦਰਪਾਲ ਪੁੱਤਰ ਲੱਛੂ ਰਾਮ ਵਾਸੀ ਪਿੰਡ ਢੰਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਕਮਲਜੀਤ, ਰਜਨੀ ...
ਕਿਸ਼ਨਗੜ੍ਹ, 25 ਮਾਰਚ (ਹੁਸਨ ਲਾਲ)- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਲੰਧਰ ਦੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਸਮੇਤ ਮਰਹੂਮ ਚੌਧਰੀ ਸੰਤੋਖ ਸਿੰਘ ਲੋਕ ਸਭਾ ਮੈਂਬਰ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਜਲੰਧਰ ਤੋਂ ਹੋ ਰਹੀ ਲੋਕ ਸਭਾ ਦੀ ਜ਼ਿਮਨੀ ਚੋਣ ...
ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਦਿਵਿਆਂਗ ਵਿਅਕਤੀਆਂ ਤੇ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਨਿਰੰਤਰ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ 'ਆਪਾਰ' ਨੇ ਅੱਜ ਆਪਣਾ ਸਥਾਪਨਾ ਦਿਵਸ ਸਥਾਨਕ ਵਿਰਸਾ ...
ਜਲੰਧਰ, 25 ਮਾਰਚ (ਪਵਨ ਖਰਬੰਦਾ)- ਏ.ਪੀ.ਜੇ. ਰਿਦਮਜ਼ ਕਿੰਡਰ ਵਰਲਡ ਵਲੋਂ ਯੁੂ.ਕੇ.ਜੀ. ਲਈ ਗ੍ਰੈਜੂਏਸ਼ਨ ਸਮਾਰੋਹ ਗਿਆ | ਸਮਾਗਮ ਦੀ ਸ਼ੁਰੂਆਤ ਐਲ.ਕੇ.ਜੀ. ਦੇ ਬੱਚਿਆਂ ਨੇ ਡਾਂਸ ਪੇਸ਼ ਕਰਕੇ ਤੇ ਯੂ.ਕੇ.ਜੀ ਜਮਾਤ ਦੇ ਬੱਚਿਆਂ ਨੇ ਆਪਣੇ ਦੋਸਤਾਂ ਨੂੰ ਅਲਵਿਦਾ ਕਹਿ ਕੇ ਕੀਤੀ | ...
ਜਲੰਧਰ, 25 ਮਾਰਚ (ਪਵਨ ਖਰਬੰਦਾ)- ਡਿਪਸ ਚੈਨ ਵੱਲੋਂ ਡਿਪਸ ਕਾਲਜ (ਕੋ-ਐਜੂਕੇਸ਼ਨਲ) ਤੇ ਡਿਪਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਡਿਪਸ ਕਾਲਜ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ...
ਜਲੰਧਰ, 25 ਮਾਰਚ (ਡਾ.ਜਤਿੰਦਰ ਸਾਬੀ)- ਏ.ਜੀ.ਆਈ ਇਨਫਰਾ ਵੱਲੋਂ ਏ.ਜੀ.ਆਈ ਕ੍ਰਿਕਟ ਲੀਗ ਜੋ ਕਿ 31 ਮਾਰਚ ਤੋਂ 4 ਅਪ੍ਰੈਲ ਤੱਕ ਜਲੰਧਰ ਹਾਈਟਸ 1 ਦੇ ਖੇਡ ਮੈਦਾਨ 'ਚ ਕਰਵਾਈ ਜਾ ਰਹੀ ਹੈ, ਸੰਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਕਿ੍ਕਟ ਲੀਗ ...
ਜਮਸ਼ੇਰ ਖ਼ਾਸ, 25 ਮਾਰਚ (ਅਵਤਾਰ ਤਾਰੀ)- ਜਲੰਧਰ ਵਿਚ ਕਰਨਲ ਦੇ ਫਲੈਟ ਦਾ ਕਬਜ਼ਾ ਛੱਡਣ ਲਈ 40 ਲੱਖ ਦੀ ਮੰਗ ਕਰਨ ਦੇ ਮਾਮਲੇ ਵਿਚ ਭਾਜਪਾ ਦੇ ਸਾਬਕਾ ਆਗੂ ਅਰਵਿੰਦ ਮਿਸ਼ਰਾ ਦੇ ਭਗੌੜੇ ਫਾਈਨਾਂਸਰ ਦੋਸਤ ਹਰਮੀਤ ਸਿੰਘ ਬਾਵਾ ਨੂੰ ਥਾਣਾ ਸਦਰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ...
ਮਕਸੂਦਾਂ, 25 ਮਾਰਚ (ਸੋਰਵ ਮਹਿਤਾ)- ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ | ਦੋਸ਼ੀ ਕੁੱਝ ਦਿਨ ਪਹਿਲਾਂ ਪਿੰਡ ਲਿੱਧੜਾਂ ਨੇੜੇ ਐਕਟਿਵਾ ਸਵਾਰ ਕੋਲੋਂ ਲਿਫ਼ਟ ਲੈਣ ਦੇ ਬਹਾਨੇ ...
ਜਲੰਧਰ, 25 ਮਾਰਚ (ਡਾ.ਜਤਿੰਦਰ ਸਾਬੀ)- ਚੈਲੰਜਰ ਕੱਪ ਵੈਟਰਨ ਕ੍ਰਿਕਟ ਕੱਪ ਜੋ ਪਟਨਾ ਵਿਖੇ ਕਰਵਾਇਆ ਗਿਆ, 'ਚੋਂ ਸਾਬਕਾ ਰਣਜੀ ਕ੍ਰਿਕਟ ਖਿਡਾਰੀ ਤਜਿੰਦਰ ਸਿੰਘ ਟੋਨੀ ਲਾਂਬਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਕ੍ਰਿਕਟ ਟੂਰਨਾਮੈਂਟ ਵਿਚ ਦੇਸ਼ ਦੀਆਂ ਨਾਮੀ ਕ੍ਰਿਕਟ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ ਦੇ ਬੀ.ਐਸ.ਸੀ. (ਫੈਸ਼ਨ ਡਿਜ਼ਾਈਨਿੰਗ) ਸਮੈਸਟਰ ਪਹਿਲੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਤੀਜਾ ਸ਼ਾਨਦਾਰ ਰਿਹਾ | ਸ਼ੀਤਲ ਨੇ 550 ਵਿੱਚੋਂ 456 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਦੂਜਾ ...
ਜਲੰਧਰ, 25 ਮਾਰਚ (ਅ. ਪ੍ਰਤੀ.)- ਬੀ. ਐੱਸ. ਐਨ. ਐਲ. ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਕਈ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ | ਮੀਟਿੰਗ ਵਿਚ 200 ਦੇ ਕਰੀਬ ਮੈਂਬਰ ਸ਼ਾਮਲ ਹੋਏ | ਐਸੋਸੀਏਸ਼ਨ ਨੇ ਪੈਨਸ਼ਨਰਾਂ ਨੂੰ ਨਿਸ਼ਚਿਤ ਸਮੇਂ 'ਤੇ ਮੈਡੀਕਲ ...
ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਵਾਲਮੀਕਿ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੁੱਖ ਵਰਕਰਾਂ ਨੇ ਚੇਅਰਮੈਨ ਵਿਪਨ ਸੱਭਰਵਾਲ ਨੂੰ ਸ਼ਾਨ-ਏ-ਕੌਮ ਐਵਾਰਡ ਨਾਲ ਸਨਮਾਨਿਤ ਕੀਤਾ ਹੈ | ਸੰਤ ਅਸ਼ੋਕ ਲੰਕੇਸ਼ ਨੇ ਕਿਹਾ ਕਿ ਵਿਪਨ ਸੱਭਰਵਾਲ ਨੇ ਵਾਲਮੀਕਿ ਸਮਾਜ 'ਚ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਵਿਦਿਆਰਥੀ ਸਲਾਹਕਾਰ ਤੇ ਭਲਾਈ ਕੌਂਸਲ, ਡੀ.ਏ.ਵੀ. ਕਾਲਜ ਜਲੰਧਰ ਵੱਲੋਂ ਕੇਂਦਰੀ ਬਜਟ 2023-24 'ਤੇ ਬਜਟ ਵਿਸ਼ਲੇਸ਼ਣ ਮੁਕਾਬਲਾ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਵਿਦਿਆਰਥੀ ਕੌਂਸਲ ਦੀ ਪ੍ਰਸੰਸਾ ਕਰਦਿਆਂ ...
ਜਮਸ਼ੇਰ ਖਾਸ 25 ਮਾਰਚ (ਅਵਤਾਰ ਤਾਰੀ)- ਪਿੰਡ ਖੇੜਾ ਜਮਸ਼ੇਰ ਵਿਖੇ ਗੁਰਦੁਆਰਾ ਗੁਰਦਰਸ਼ਨ ਸਰ ਸਾਹਿਬ ਸ਼ੇਰਗਿੱਲ ਜਠੇਰੇ ਬਾਬਾ ਜਾਮਣਾਂ ਵਾਲੇ ਦੀ ਯਾਦ 'ਚ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮੇਲਾ ਮਨਾਇਆ ਗਿਆ | ਇਸ ਮੌਕੇ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਵਿਸ਼ਵ ਟੀ.ਬੀ. ਦਿਵਸ ਮਨਾਉਂਦੇ ਹੋਏ ਮੋਦੀ ਚੈਸਟ ਕਲੀਨਿਕ ਕਪੂਰਥਲਾ ਰੋਡ 'ਤੇ ਇਕ ਜਾਗਰੂਕਤਾ ਤੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਟੀ.ਬੀ. ਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਮੋਦੀ ਵਲੋਂ ਜਿੱਥੇ ਮਰੀਜ਼ਾਂ ...
ਜਮਸ਼ੇਰ ਖਾਸ, 25 ਮਾਰਚ (ਅਵਤਾਰ ਤਾਰੀ)-ਮੰੂਹ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਅਤੇ ਡਾ. ਬਲਜੀਤ ਕੌਰ ਰੂਬੀ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ...
ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)-ਬਸਪਾ ਅੰਬੇਡਕਰ ਪਾਰਟੀ ਦੀ ਗੜਾ ਵਿਖੇ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਅਗਵਾਈ 'ਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਾਹਰ ਨੇ ਕਿਹਾ ਕਿ ਬਸਪਾ ਅੰਬੇਡਕਰ ਪਾਰਟੀ ਦੇ ਬਾਨੀ ...
ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਨੈਸ਼ਨਲ ਸਿੱਖ ਸੇਵਕ ਸਭਾ ਗੁਰਦੁਆਰਾ ਮਾਡਲ ਟਾਊਨ ਵਲੋਂ 13 ਅਪ੍ਰੈਲ ਨੂੰ ਖਾਲਸੇ ਦੇ ਜਨਮ ਦਿਹਾੜੇ ਮੌਕੇ ਕੱਢੀ ਜਾ ਰਹੀ ਖਾਲਸਾ ਪਰੇਡ ਦੇ ਸੰਬੰਧ 'ਚ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾ ਤੇ ਧਾਰਮਿਕ ਜਥੇਬੰਦੀਆਂ ਤੇ ਸੇਵਾ ...
ਜਮਸ਼ੇਰ ਖ਼ਾਸ, 25 ਮਾਰਚ (ਅਵਤਾਰ ਤਾਰੀ)- ਪਿੰਡ ਖੇੜਾ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਲਟ ਦੌੜਾਂ ਕਰਵਾਈਆਂ ਗਈਆਂ | ਜਾਣਕਾਰੀ ਦਿੰਦਿਆਂ ਪ੍ਰਧਾਨ ਸਰਦੂਲ ਸਿੰਘ, ਲਹਿੰਬਰ ਸਿੰਘ ਸ਼ੇਰਗਿੱਲ ਅਤੇ ਲਖਵੀਰ ਸਿੰਘ ਲੱਖੂ ਨੇ ਦੱਸਿਆ ਕਿ ਕੁੱਲ 57 ਹਲਟ ਦੌੜਾਂ ਵਾਲੀਆਂ ...
ਸ਼ਾਹਕੋਟ, 25 ਮਾਰਚ (ਬਾਂਸਲ)- ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਅਚਾਨਕ ਵਧੇ ਤਾਪਮਾਨ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾ ਦਿੱਤਾ ਸੀ ਕਿ ਗਰਮੀ ਕਾਰਨ ਕਣਕ ਦਾ ਦਾਣਾ ਪੂਰੀ ਤਰ੍ਹਾਂ ਬਣਨ ਤੋਂ ਪਹਿਲਾਂ ਹੀ ਪੱਕ ਜਾਵੇਗਾ ਜਿਸ ਨਾਲ ਕਣਕ ਦਾ ਝਾੜ ਘਟੇਗਾ | ਉਸ ਵੇਲੇ ਕਿਸਾਨਾਂ ...
ਗੁਰਾਇਆ, 25 ਮਾਰਚ (ਬਲਵਿੰਦਰ ਸਿੰਘ)- ਸਿਹਤ ਵਿਭਾਗ ਨਿਰਮਾਈ ਸੰਸਥਾ ਦੇ ਸਹਿਯੋਗ ਨਾਲ ਔਰਤਾਂ ਦੀਆਂ ਛਾਤੀ ਸੰਬੰਧੀ ਤਕਲੀਫ਼ਾਂ ਦੀ ਜਾਂਚ ਲਈ ਨਵੀਂ ਤਕਨੀਕ ਦੀ ਵਰਤੋਂ ਕਰਨ ਜਾ ਰਿਹਾ ਹੈ | ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ: ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ...
ਕਿਸ਼ਨਗੜ੍ਹ 25 ਮਾਰਚ (ਹੁਸਨ ਲਾਲ)- ਸ਼ਹੀਦ ਭਗਤ ਸਿੰਘ ਪਾਰਕ ਕਾਲਾ ਬੱਕਰਾ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਂਝੇ ਤੌਰ 'ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਉਪਰੰਤ ਸ਼ਹੀਦ ਭਗਤ ...
ਕਰਤਾਰਪੁਰ, 25 ਮਾਰਚ (ਜਨਕ ਰਾਜ ਗਿੱਲ)- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਯਾਦ 'ਚ ਪ੍ਰਸਿੱਧ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਤੇ ਸ੍ਰੀ ਬ੍ਰਾਹਮਣ ਸਭਾ ਯੂਥ ਵਿੰਗ ਦੇ ਪ੍ਰਧਾਨ ਵੱਲੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਹਸਪਤਾਲ ਪਿੰਡ ਸੁਦਾਣਾ ...
ਮਹਿਤਪੁਰ, 25 ਮਾਰਚ (ਹਰਜਿੰਦਰ ਸਿੰਘ ਚੰਦੀ)- ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕ ਜਗ੍ਹਾ ਕਰ ਕੇ ਸਬ ਤਹਿਸੀਲ ਮਹਿਤਪੁਰ ਦੇ ਸੁੰਦਰੀਕਰਨ ਦਾ ਸੁਪਨਾ ਸਾਕਾਰ ਕਰਨ ਲਈ ਨਗਰ ਪੰਚਾਇਤ ਮਹਿਤਪੁਰ ਦਾ ਕਾਰਜਕਾਲ ਸ਼ੁਰੂ ਹੋਇਆਂ ਨੂੰ ਵਾਧੂ ਸਮਾਂ ਬੀਤ ਚੁੱਕਾ ਹੈ ਪਰ ਵਿਕਾਸ ...
ਫਿਲੌਰ, 25 ਮਾਰਚ (ਵਿਪਨ ਗੈਰੀ)- ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਮਨਜੀਤ ਕੌਰ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਦੇ ਦਿਸ਼ਾ ...
ਜਲੰਧਰ, 25 ਮਾਰਚ (ਜਸਪਾਲ ਸਿੰਘ)- ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਫ਼ਾਰ ਵੂਮੈਨ ਦੇ ਗ੍ਰੀਨ ਐਂਡ ਇਨਵਾਇਰਮੈਂਟ ਆਡਿਟ ਸੈੱਲ ਵੱਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ | ਸ੍ਰੀਮਤੀ ਸ਼ਵੇਤਾ ਮਹਾਜਨ, ਸਹਾਇਕ ਪ੍ਰੋਫੈਸਰ ਤੇ ਮੁਖੀ ਗਣਿਤ ਵਿਭਾਗ ਨੇ ਵੱਖ-ਵੱਖ ਧਾਰਾਵਾਂ ਦੇ ...
ਗੁਰਾਇਆ, 25 ਮਾਰਚ (ਬਲਵਿੰਦਰ ਸਿੰਘ)- ਲੋਕਾਂ ਵਿਚ ਟੀ. ਬੀ. ਦੀ ਬਿਮਾਰੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਬਲਾਕ ਵਿਚ ਵੱਖ-ਵੱਖ ਥਾਵਾਂ 'ਤੇ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾ: ਰੁਪਿੰਦਰਜੀਤ ਕੌਰ ...
ਕਿਸ਼ਨਗੜ੍ਹ 25 ਮਾਰਚ (ਹੁਸਨ ਲਾਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨਾਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਤੇ ਸੰਤ ਨਿਰੰਜਣ ਦਾਸ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX