ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਾਰਸ਼ ਤੇ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਫ਼ਸਲ ਦਾ ਸਰਵੇਖਣ ਕਰ ਕੇ ਰਿਪੋਰਟ ਜਲਦ ਭੇਜੀ ਜਾਵੇ | ਉਨ੍ਹਾਂ ਨਾਲ ਹੀ ਕਿਹਾ ਕਿ ਰਿਪੋਰਟ ਪੂਰੀ ਪਾਰਦਰਸ਼ਤਾ ਨਾਲ ਬਣਾਈ ਜਾਵੇ | ਡੀ.ਸੀ. ਨੇ ਅੱਜ ਪਿੰਡ ਖਿਆਲਾ ਕਲਾਂ, ਕੋਟੜਾ ਤੇ ਭੀਖੀ ਵਿਖੇ ਫ਼ਸਲਾਂ ਦੇ ਖ਼ਰਾਬੇ ਦਾ ਜਾਇਜ਼ਾ ਲੈਣ ਮੌਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜ ਕੇ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਫ਼ਸਲੀ ਨੁਕਸਾਨ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਤੇ ਸਰਕਾਰ ਹਰ ਕੁਦਰਤੀ ਆਫ਼ਤ ਵਿਚ ਉਨ੍ਹਾਂ ਦੇ ਨਾਲ ਹੈ | ਇਸ ਮੌਕੇ ਨਾਇਬ ਤਹਿਸੀਲਦਾਰ ਮਾਨਸਾ ਬੀਰਬਲ ਸਿੰਘ, ਕਾਨੂੰਗੋ ਗਿਰਧਾਰੀ ਲਾਲ ਤੇ ਮਿੱਠਾ ਸਿੰਘ, ਪਟਵਾਰੀ ਹਰਮਨਜੀਤ ਸਿੰਘ ਤੇ ਸੂਬਾ ਸਿੰਘ ਆਦਿ ਹਾਜ਼ਰ ਸਨ |
ਐਸ.ਡੀ.ਐਮ. ਸਰਦੂਲਗੜ੍ਹ ਵਲੋਂ ਖੇਤਾਂ ਦਾ ਦੌਰਾ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਨੇ ਨੇ ਪਿੰਡ ਜਟਾਣਾ ਕਲਾਂ, ਜਟਾਣਾ ਖ਼ੁਰਦ, ਝੰਡੂਕੇ, ਚੈਨੇਵਾਲਾ, ਟਿੱਬੀ ਹਰੀ ਸਿੰਘ, ਫ਼ਤਿਹਪੁਰ, ਘੁਰਕਣੀ ਵਿਖੇ ਬਾਰਸ਼ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਉਪਰੋਕਤ ਪਿੰਡਾਂ ਵਿਚ ਕਣਕ, ਸਰ੍ਹੋਂ ਅਤੇ ਹਰੇ ਚਾਰੇ ਦੇ ਹੋਏ ਨੁਕਸਾਨ ਦਾ ਮੌਕਾ ਵੇਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪਟਵਾਰੀਆਂ ਵਲੋਂ ਪਿੰਡਾਂ ਵਿਚ ਜਾ ਕੇ ਫ਼ਸਲਾਂ ਦੇ ਹੋਏ ਨੁਕਸਾਨ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਫ਼ਸਲਾਂ ਦੇ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ |
ਬੁਢਲਾਡਾ, 25 ਮਾਰਚ (ਸੁਨੀਲ ਮਨਚੰਦਾ)- ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ | ਪਿੰਡ ਕੁਲਾਣਾ, ਸਤੀਕੇ ਰਿਉਂਦ ਖ਼ੁਰਦ, ਸੈਦੇਵਾਲਾ, ਗੰਢੂ ਕਲਾਂ, ਦਾਤੇਵਾਸ, ਰੱਲੀ, ਅਚਾਨਕ ਆਦਿ 'ਚ ਕਿਸਾਨ ਭਾਰੀ ...
ਸਰਦੂਲਗੜ੍ਹ, 25 ਮਾਰਚ (ਜੀ.ਐਮ.ਅਰੋੜਾ)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਰਾਜ 'ਚ ਬੇਮੌਸਮੀ ਮੀਂਹ, ਝੱਖੜ, ਗੜਿਆਂ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਬਿਨਾਂ ਗਰਦਾਵਰੀ ਤੋਂ ਮੁਆਵਜ਼ਾ ਦੇ ਕੇ ਕਿਸਾਨ ਪੱਖੀ ...
ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਬੇਮੌਸਮੀ ਬਾਰਸ਼ ਕਾਰਨ ਅਤੇ ਗੜੇਮਾਰੀ ਨਾਲ ਕਣਕ, ਸਰ੍ਹੋਂ ਦੀ ਫ਼ਸਲ ਦੇ ਨਾਲ ਹੀ ਸਬਜ਼ੀਆਂ ਅਤੇ ਹਰੇ ਚਾਰੇ ਦੇ ਹੋਏ ਵੱਡੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਤੁਰੰਤ ...
ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਆੜ੍ਹਤੀਆ ਐਸੋਸੀਏਸ਼ਨ ਦੀ ਇਕੱਤਰਤਾ ਇੱਥੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਐਸੋਸੀਏਸ਼ਨ ਦੀਆਂ ਮੰਗਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਬੁਲਾਰਿਆਂ ਨੇ ...
ਬੁਢਲਾਡਾ, 25 ਮਾਰਚ (ਸਵਰਨ ਸਿੰਘ ਰਾਹੀ)- ਸਬ ਡਵੀਜ਼ਨ ਜੁਡੀਸ਼ੀਅਲ ਕੋਰਟ ਕੰਪਲੈਕਸ ਬੁਢਲਾਡਾ ਵਿਖੇ ਪੁੱਜੇ ਪੰਜਾਬ-ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਜਸਟਿਸ ਵਿਕਾਸ ਸੂਰੀ ਵਲੋਂ ਸਥਾਨਕ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ | ਇਸ ਤੋਂ ਪਹਿਲਾਂ ਸਥਾਨਕ ਐਡੀਸ਼ਨਲ ਸਿਵਲ ...
ਸਰਦੂਲਗੜ੍ਹ, 25 ਮਾਰਚ (ਜੀ.ਐਮ.ਅਰੋੜਾ)- ਸਵ: ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਲੋਂ ਬਜਟ ਵਿਚ ...
ਬੁਢਲਾਡਾ, 25 ਮਾਰਚ (ਰਾਹੀ)- ਸਿਹਤ ਵਿਭਾਗ ਵਲੋਂ ਏਡਜ਼ ਰੋਗ ਪ੍ਰਤੀ ਪਿੰਡ ਬੀਰੋਕੇ ਕਲਾਂ ਵਿਖੇ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਹਰਬੰਸ ਲਾਲ ਬੀ.ਈ.ਈ. ਨੇ ਦੱਸਿਆ ਕਿ ਏਡਜ਼ ਇਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ | ਉਨ੍ਹਾਂ ਬਿਮਾਰੀਆਂ ਦੇ ਲੱਛਣ, ਬਚਾਅ ਅਤੇ ਇਲਾਜ ...
ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਇੱਥੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਓਪਨ ਜਿੰਮ ਅਤੇ ਕਈ ਪਿੰਡਾਂ ਦੇ ਵਾਟਰ ਵਰਕਸ ਲਈ ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ | ...
ਝੁਨੀਰ, 25 ਮਾਰਚ (ਨਿ.ਪ.ਪ.)- ਨੇੜਲੇ ਪਿੰਡ ਰਾਏਪੁਰ ਵਿਖ ਕਾ. ਜੱਗਾ ਸਿੰਘ ਰਾਏਪੁਰ ਸਾਥੀਆਂ ਸਮੇਤ ਸੀ.ਪੀ.ਆਈ. 'ਚ ਸ਼ਾਮਿਲ ਹੋ ਗਏ ਹਨ | ਐਡਵੋਕੇਟ ਕੁਲਵਿੰਦਰ ਉੱਡਤ, ਕਾ. ਬਲਦੇਵ ਸਿੰਘ ਬਾਜੇਵਾਲਾ ਦੀ ਹਾਜ਼ਰੀ 'ਚ ਪਾਰਟੀ 'ਚ ਸ਼ਾਮਿਲ ਹੋਣ ਮੌਕੇ ਉਨ੍ਹਾਂ ਕਿਹਾ ਕਿ ਕਿਰਤੀ ਵਰਗ ...
ਮਾਨਸਾ, 25 ਮਾਰਚ (ਸਟਾਫ਼ ਰਿਪੋਰਟਰ)-ਨੰਬਰਦਾਰ ਐਸੋਸੀਏਸ਼ਨ ਪੰਜਾਬ (ਗ਼ਾਲਿਬ) ਦੀ ਇਕੱਤਰਤਾ ਸਥਾਨਕ ਬਾਲ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨੰਬਰਦਾਰਾਂ ਦੀਆਂ ਮੰਗਾਂ ਪ੍ਰਤੀ ਵਿਚਾਰਾਂ ਕੀਤੀਆਂ ਗਈਆਂ | ...
ਮਾਨਸਾ, 25 ਮਾਰਚ (ਸਟਾਫ਼ ਰਿਪੋਰਟਰ)- ਪੰਜਾਬ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਜਲਾਸ ਗੁਰਦੁਆਰਾ ਭਾਈ ਬਹਿਲੋ ਪਿੰਡ ਫਫੜੇ ਭਾਈਕੇ ਵਿਖੇ ਹੋਇਆ | ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਆਗੂਆਂ ਦੀ ਕਾਰਗੁਜ਼ਾਰੀ ਸੰਬੰਧੀ ਵਿਚਾਰਾਂ ਕਰਨ ਉਪਰੰਤ ਜ਼ਿਲ੍ਹਾ ਜਥੇਬੰਦੀ ...
ਮਾਨਸਾ, 25 ਮਾਰਚ (ਸਟਾਫ਼ ਰਿਪੋਰਟਰ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਨਾਕਾਮ ਸਿੱਧ ਹੋ ਰਹੀ ਹੈ | 'ਅਜੀਤ' ਉਪ ਦਫ਼ਤਰ ਮਾਨਸਾ ਵਿਖੇ ਵਿਸ਼ੇਸ਼ ...
ਬੁਢਲਾਡਾ, 25 ਮਾਰਚ (ਸਵਰਨ ਸਿੰਘ ਰਾਹੀ)- ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਜ਼ਿਲ੍ਹਾ ਇਕਾਈ ਵਲੋਂ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ 'ਚ ਪ੍ਰੋਗਰਾਮ ਕਰਵਾਇਆ ਗਿਆ | ਪੰਜਾਬੀ ਗਾਇਕ ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ ਤੇ ਹੋਰ ...
ਬੁਢਲਾਡਾ, 25 ਮਾਰਚ (ਸਵਰਨ ਸਿੰਘ ਰਾਹੀ)-ਬੀਤੇ ਕੱਲ੍ਹ ਹਲਕਾ ਬੁਢਲਾਡਾ 'ਚ ਬੇਮੌਸਮੀ ਬਰਸਾਤ,ਗੜੇਮਾਰੀ ਕਰ ਕੇ ਅਤੇ ਤੇਜ ਹਵਾਵਾਂ ਨਾਲ ਕਣਕ ਸਮੇਤ ਪੁੱਤਾਂ ਵਾਂਗ ਪਾਲ਼ੀਆਂ ਫ਼ਸਲਾਂ ਦੀ ਤਬਾਹੀ ਨੇ ਕਿਸਾਨਾਂ ਦੇ ਚਾਅ ਮਧੋਲ਼ ਕੇ ਰੱਖ ਦਿੱਤੇ ਹਨ | ਗੜੇਮਾਰੀ ਤੇ ਹਨੇਰੀ ਨੇ ...
ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਦੇ ਮਾਸੂਮ ਹਰਉਦੈਵੀਰ ਸਿੰਘ (6) ਦੇ ਕਤਲ ਦੇ ਮੁੱਖ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਐਕਸ਼ਨ ਕਮੇਟੀ ਦੀ ਅਗਵਾਈ 'ਚ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵਲੋਂ ਪਿੰਡ ਭਾਈ ਦੇਸਾ ਕੋਲ ...
ਬਰੇਟਾ, 25 ਮਾਰਚ (ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ)-ਬੀਤੀ ਦੇਰ ਰਾਤ ਤੱਕ ਇਲਾਕੇ ਦੀ ਕਈ ਪਿੰਡਾਂ ਵਿਚ ਭਰਵੀਂ ਬਾਰਸ਼ ਤੇ ਗੜੇਮਾਰੀ ਹੋਈ, ਜਿਸ ਨਾਲ ਕਣਕ ਤੇ ਸਰ੍ਹੋਂ ਦੀ ਖੇਤੀ ਦਾ ਬੇਹੱਦ ਨੁਕਸਾਨ ਹੋਇਆ | ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ | ...
ਬੋਹਾ, 25 ਮਾਰਚ (ਤਾਂਗੜੀ)- ਪੰਜਾਬ ਕਿਸਾਨ ਯੂਨੀਅਨ ਦੀ ਇਕੱਤਰਤਾ ਬਲਾਕ ਪ੍ਰਧਾਨ ਦਰਸ਼ਨ ਸਿੰਘ ਮੰਘਾਣੀਆਂ ਦੀ ਪ੍ਰਧਾਨਗੀ ਹੇਠ ਪਿੰਡ ਸਤੀਕੇ ਵਿਖੇ ਹੋਈ | ਜ਼ਿਲਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਪਿੰਡ ਫੁੱਲੂਵਾਲਾ ਡੋਡ ...
ਭੀਖੀ, 25 ਮਾਰਚ (ਨਿ.ਪ.ਪ.)-ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਤਰਕਸ਼ੀਲ ਸੁਸਾਇਟੀ ਦਾ ਚੋਣ ਇਜਲਾਸ ਹੋਇਆ | ਨਵੀਂ ਕਮੇਟੀ ਦੀ ਚੋਣ ਵਿਚ ਭੁਪਿੰਦਰ ਸਿੰਘ ਫ਼ੌਜੀ ਨੂੰ ਮੁੜ ਜਥੇਬੰਦਕ ਮੁਖੀ ਸਰਬਸੰਮਤੀ ਨਾਲ਼ ਚੁਣਿਆ ਗਿਆ | ਵਿੱਤ ਵਿਭਾਗ ਮੁਖੀ ਜਸਪਾਲ ...
ਮਾਨਸਾ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਨਹਿਰੂ ਯੁਵਾ ਕੇਂਦਰ ਵਲੋਂ ਹਰ ਵਰੇ੍ਹ ਦਿੱਤਾ ਜਾਣ ਵਾਲਾ ਜ਼ਿਲ੍ਹਾ ਪੱਧਰੀ ਐਵਾਰਡ ਐਤਕੀਂ ਸ਼ਹੀਦ ਊਧਮ ਸਿੰਘ ਸਰਬ ਸਾਂਝਾ ਕਲੱਬ ਹੀਰਕੇ ਦੀ ਝੋਲੀ ਪਿਆ ਹੈ | ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ 25 ਹਜ਼ਾਰ ਰੁਪਏ ਦਾ ...
ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ਹਿਰ ਦੇ ਪ੍ਰਸਿੱਧ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ, ਸਕੂਲ ਵਲੋਂ ਅੱਜ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਸਾਰੀਆਂ ਜਮਾਤਾਂ ਨਾਲ ਸਬੰਧਿਤ ਨਤੀਜੇ 100 ਫ਼ੀਸਦੀ ਰਹੇ ਹਨ ¢ ਸਕੂਲ ਦੇ ਪਿ੍ੰਸੀਪਲ ...
ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿਛਲੇ ਕੁਝ ਦਿਨਾਂ ਤੋਂ ਬੇਮੌਸਮੀ ਮੀਂਹ ਨਾਲ ਕਣਕ ਦੀ ਲਗਭਗ ਤਿਆਰ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਖ਼ਾਸਕਰ ਬੀਤੀ ਰਾਤ ਹੋਈ ਗੜੇਮਾਰੀ ਤੇ ਭਾਰੀ ਮੀਂਹ ਨਾਲ ਹਾੜੀ ਦੀ ਫ਼ਸਲ ਤਹਿਸ ਨਹਿਸ ਹੋ ਗਈ ਹੈ | ਇਨ੍ਹਾਂ ...
ਮੌੜ ਮੰਡੀ, 25 ਮਾਰਚ (ਗੁਰਜੀਤ ਸਿੰਘ ਕਮਾਲੂ)- ਸਬ ਡਵੀਜ਼ਨ ਮੌੜ ਅਧੀਨ ਆਉਂਦੇ ਪਿੰਡ ਜੋਧਪੁਰ ਪਾਖਰ ਦੇ 66 ਕੇ.ਵੀ ਪਾਵਰ ਗਰਿੱਡ ਦੇ ਟਰਾਂਸਫ਼ਾਰਮਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ 12ਕੁ ...
ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਰੀਬ ਸਵਾ ਤਿੰਨ ਸਾਲ ਪਹਿਲਾਂ ਹੋਏ ਇਕ ਕਤਲ ਮਾਮਲੇ ਵਿਚੋਂ ...
ਬਠਿੰਡਾ, 25 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਸਿੱਖਿਆ ਸੁਸਾਇਟੀ ਬਠਿੰਡਾ ਦੇ ਬੈਨਰ ਅਧੀਨ ਚਲਾਏ ਜਾ ਰਹੇ ਜ਼ਿਲ੍ਹਾ ਵਿਕਾਸ ਇੰਟਰਨਸ਼ਿਪ ਪ੍ਰੋਗਰਾਮ ਅਧੀਨ ਉਮੀਦਵਾਰਾਂ ਕੋਲੋਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਹੈ , ਜਿਸ ਦੀ ਆਖ਼ਰੀ ਤਰੀਕ 7 ਅਪ੍ਰੈਲ ਹੈ ¢ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX