ਬਟਾਲਾ, 26 ਮਾਰਚ (ਕਾਹਲੋਂ)-ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਪਿੰਡ ਅਰਜਨਪੁਰਾ ਦਾ ਨੌਜਵਾਨ ਹਰਜੀਤ ਸਿੰਘ ਪਿਛਲੇ ਸਮੇਂ ਤੋਂ ਵਿਦੇਸ਼ ਦੁਬਈ 'ਚ ਰੋਜ਼ੀ-ਰੋਟੀ ਦੀ ਖਾਤਰ ਗਿਆ ਸੀ, ਜੋ ਕੁਝ ਸਮੇਂ ਤੋਂ ਬਿਮਾਰੀ ਦੀ ਲਪੇਟ ਵਿਚ ਸੀ, ਜਿਸ ਕਾਰਨ ਉਸ ਦੀ ਉੱਥੇ ਮੌਤ ਹੋ ਗਈ ਸੀ | ਉਸ ਦੀ ਮਿ੍ਤਕ ਦੇਹ ਨੂੰ ਆਪਣੇ ਜ਼ੱਦੀ ਪਿੰਡ ਅਰਜਨਪੁਰਾ ਪੰਜਾਬ ਵਿਚ ਲਿਆਉਣ ਲਈ ਪਰਿਵਾਰ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ | ਪਰਿਵਾਰ ਨੇ ਮੌਜ਼ੂਦਾ ਸਰਕਾਰ ਅਤੇ ਪ੍ਰਸ਼ਾਸਨ ਤੱਕ ਵੀ ਆਪਣੀ ਪਹੁੰਚ ਕੀਤੀ, ਪਰ ਕਿਸੇ ਨੇ ਵੀ ਅੱਗੇ ਆ ਕੇ ਮਦਦ ਲਈ ਹੱਥ ਨਹੀਂ ਵਧਾਇਆ ਅਤੇ ਫਿਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ ਪੀ.ਏ. ਅਸ਼ੋਕ ਚੋਪੜਾ ਦੀ ਡਿਊਟੀ ਲਗਾਈ, ਜਿਸ ਉਪਰੰਤ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਧਿਆਨ ਵਿਚ ਸਾਰਾ ਮਸਲਾ ਲਿਆਂਦਾ | ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਦੇਸ਼ ਤੋਂ ਨੌਜਵਾਨ ਹਰਜੀਤ ਸਿੰਘ ਦੀ ਮਿ੍ਤਕ ਦੇਹ ਨੂੰ ਵਾਪਸ ਭਾਰਤ ਦਿੱਲੀ ਤੱਕ ਲਿਆਂਦਾ | ਇਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਅਤੇ ਉਨ੍ਹਾਂ ਦੇ ਪੀ.ਏ. ਅਸ਼ੋਕ ਚੋਪੜਾ ਨੇ ਭਾਜਪਾ ਬਟਾਲਾ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਡਿਊਟੀ ਲਗਾਈ ਤਾਂ ਪ੍ਰਧਾਨ ਹੀਰਾ ਵਾਲੀਆ ਨੇ ਜਦੋਂ ਪਿੰਡ ਵਾਸੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਪਰਿਵਾਰ ਦੇ ਹਲਾਤਾਂ ਬਾਰੇ ਦੱਸਿਆ ਤੇ ਕਿਹਾ ਕਿ ਉਹ ਮਿ੍ਤਕ ਦੇਹ ਨੂੰ ਦਿੱਲੀ ਤੋਂ ਆਪਣੇ ਪਿੰਡ ਲਿਆਉਣ ਵਿਚ ਵੀ ਅਸਮਰੱਥ ਹਨ, ਜਿਸ 'ਤੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਬਟਾਲਾ ਤੋਂ ਸਹਾਰਾ ਕਲੱਬ ਦੇ ਸਹਿਯੋਗ ਦਿੱਲੀ ਤੋਂ ਐਂਬੂਲੈਸ ਰਾਹੀਂ ਹਰਜੀਤ ਸਿੰਘ ਦੀ ਮਿ੍ਤਕ ਦੇਹ ਪਿੰਡ ਲਿਆਂਦੀ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ | ਪਰਿਵਾਰਕ ਮੈਂਬਰਾਂ ਨੇ ਸ੍ਰੀ ਸੰਨੀ ਦਿਓਲ, ਪੀ.ਏ ਅਸ਼ੋਕ ਚੋਪੜਾ, ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ |
ਗੁਰਦਾਸਪੁਰ, 26 ਮਾਰਚ (ਆਰਿਫ਼)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਵਿਚ ਦੇਸ਼ ਭਰ ਅੰਦਰ ਕਾਂਗਰਸੀਆਂ ਵਲੋਂ ਕੀਤੇ ਸੱਤਿਆਗ੍ਰਹਿ ਅੰਦੋਲਨ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਾਂਗਰਸੀਆਂ ਵਲੋਂ ਰੋਸ ਧਰਨਾ ...
ਕਾਦੀਆਂ, 26 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਵਲੋਂ ਪਿੰਡ ਡੱਲਾ 'ਚ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਦਾ ਵੇਰਵਾ ਲਿਆ | ਇਸ ਮੌਕੇ ਗੁਰਬਤ ਨਾਲ ਜੂਝਦੇ ਪਰਿਵਾਰਾਂ ਦੇ ਘਰਾਂ ...
ਬਟਾਲਾ, 26 ਮਾਰਚ (ਕਾਹਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰ ਕੇ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਲੀਹੋ ਲੱਥ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ...
ਪੁਰਾਣਾ ਸ਼ਾਲਾ/ਕਾਦੀਆਂ, 26 ਮਾਰਚ (ਅਸ਼ੋਕ ਸ਼ਰਮਾ, ਕੁਲਦੀਪ ਸਿੰਘ ਜਾਫਲਪੁਰ)-ਜਦੋਂ ਦੀ ਪ੍ਰਮਾਤਮਾ ਨੇ ਸਿ੍ਸ਼ਟੀ ਦੀ ਰਚਨਾ ਕੀਤੀ ਹੈ, ਉਦੋਂ ਤੋਂ ਹੀ ਪ੍ਰਮਾਤਮਾ ਦੀ ਹੋਂਦ ਨੰੂ ਸੰਸਾਰ ਦੇ ਜੀਵਾਂ ਤੱਕ ਪਹੰੁਚਾਉਣ ਲਈ ਕਿਸੇ ਨਾ ਕਿਸੇ ਰੂਪ ਵਿਚ ਮਹਾਂਪੁਰਖ ਸੰਸਾਰ ਵਿਚ ...
ਪੁਰਾਣਾ ਸ਼ਾਲਾ, 26 ਮਾਰਚ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਟਰਾਂਸਪੋਰਟ ਵਿਭਾਗ ਦੇ ਕੰਮ 'ਚ ਅਨੇਕਾਂ ਬਦਲਾਅ ਲਿਆਂਦੇ ਗਏ ਸਨ ਤਾਂ ਕਿ ਵਿਭਾਗ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ | ਪਰ ਹੁਣ ਟਰਾਂਸਪੋਰਟ ਵਿਭਾਗ ਦੀ ਵੈੱਬ ਸਾਈਟ ਬੰਦ ਹੋਣ ਕਾਰਨ 13 ...
ਪੁਰਾਣਾ ਸ਼ਾਲਾ, 26 ਮਾਰਚ (ਅਸ਼ੋਕ ਸ਼ਰਮਾ)-ਸਰਕਾਰ ਵਲੋਂ ਨਵਾਂ ਫ਼ਰਮਾਨ ਜਾਰੀ ਕਰਦੇ ਹੋਏ ਆਧਾਰ ਕਾਰਡ ਨੰੂ ਪੈਨ ਕਾਰਡ ਨਾਲ ਜੋੜਨ ਲਈ 31 ਮਾਰਚ ਤੱਕ ਅੰਤਿਮ ਮਿਤੀ ਨਿਰਧਾਰਿਤ ਕੀਤੀ ਗਈ ਹੈ | ਜਦੋਂ ਕਿ 31 ਮਾਰਚ ਤੋਂ ਬਾਅਦ ਿਲੰਕ ਕਰਨ ਵਾਲੇ ਲੋਕਾਂ ਨੰੂ 10 ਹਜ਼ਾਰ ਰੁਪਏ ...
ਬਟਾਲਾ, 26 ਮਾਰਚ (ਬੁੱਟਰ)-ਸਥਾਨਕ ਥਾਣਾ ਸਿਟੀ ਦੀ ਪੁਲਿਸ ਵਲੋਂ 15 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਪੁਲਿਸ ਮੁਲਾਜ਼ਮ ਇਕਬਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਦਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਅਤੇ ਸੀ.ਟੀ. ਬਲਜੀਤ ਸਿੰਘ ਸ਼ਰਾਰਤੀ ਅਨਸਰਾਂ ਨੂੰ ...
ਘੁਮਾਣ, 26 ਮਾਰਚ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਸਰਦੂਲ ਸਿੰਘ ਚੀਮਾ ਨੇ ਹਲਕਾ ਵਿਧਾਇਕ ਅਮਰਪਾਲ ਸਿੰਘ 'ਤੇ ਉਨ੍ਹਾਂ ਦੇ ਖੇਤਾਂ ਦੀ ਚਾਰਦੀਵਾਰੀ ਨੂੰ ਜਬਰੀ ਤੋੜਨ ਦਾ ਦੋਸ਼ ਲਗਾਇਆ ਹੈ | ਇਸ ਸਬੰਧੀ ਸ: ਚੀਮਾ ਨੇ ਕਿਹਾ ਕਿ ਵਿਧਇਕ ਦੇ ਘਰ ...
ਬਟਾਲਾ, 26 ਮਾਰਚ (ਕਾਹਲੋਂ)-ਬਿਜਲੀ ਮੁਲਾਜ਼ਮ ਏਕਤਾ ਮੰਚ ਦਾ ਵਫ਼ਦ ਸੂਬਾ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ | ਇਸ ਮੌਕੇ ...
ਕਾਦੀਆਂ, 26 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਅੱਜ ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਬਸਰਾਵਾਂ ਦੇ ਇਕ ਵਿਅਕਤੀ ਅਤੇ ਉਸ ਦੀ ਨੂੰਹ ਉਪਰ ਲੁਟੇਰਿਆਂ ਨੇ ਹਮਲਾ ਕਰਕੇ ਉਨ੍ਹਾਂ ਕੋਲੋਂ 2 ਹਜ਼ਾਰ ਰੁਪਏ ਨਕਦੀ ਵਾਲਾ ਪਰਸ ਖੋਹ ਲਿਆ, ਪਰ ਉਸੇ ਵੇਲੇ ਪੀੜਤ ਵਿਅਕਤੀ ਅਤੇ ਉਸ ਦੇ ...
ਬਟਾਲਾ, 26 ਮਾਰਚ (ਕਾਹਲੋਂ)-ਬਟਾਲਾ ਵਿਖੇ ਓਪਨ ਪੰਜਾਬ ਮਾਸਟਰ ਅਥਲੈਟਿਕ ਮੀਟ 2023 ਕੋਚ ਮਨੋਹਰ ਲਾਲ ਦੀ ਦੇਖ-ਰੇਖ ਵਿਚ ਬੜੇ ਉਤਸ਼ਾਹ ਨਾਲ ਕਰਵਾਈ ਗਈ | ਇਸ ਅਥਲੈਟਿਕ ਮੀਟ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿਚੋਂ 30 ਤੋਂ 90 ਸਾਲ ...
ਬਟਾਲਾ, 26 ਮਾਰਚ (ਕਾਹਲੋਂ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰਮ ਵੋਮੈਨ ਰਈਆ ਵਿਖੇ ਕਰਵਾਏ ਗਏ ਇੰਟਰ ਕਾਲਜ ਮੁਕਾਬਲੇ 2023 'ਚ ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਵਿਦਿਆਰਥੀਆਂ ਨੇ ਪਿ੍ੰ. ਡਾ. ਦਿਨੇਸ਼ ਕੁਮਾਰ, ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ...
ਪੁਰਾਣਾ ਸ਼ਾਲਾ, 26 ਮਾਰਚ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅਧੀਨ ਪੈਂਦੇ ਪਿੰਡ ਧਾਰੀਵਾਲ ਖਿੱਚੀਆਂ ਅਤੇ ਨਾਰਦਾਂ ਦੀ 250 ਏਕੜ ਕਣਕ ਮੀਂਹ ਹਨੇਰੀ ਨਾਲ ਖੇਤਾਂ ਵਿਚ ਵਿਛ ਗਈ ਹੈ, ਜਿਸ ਕਾਰਨ ਕਿਸਾਨ ਚਿੰਤਾ ਦੇ ਆਲਮ ਵਿਚ ਡੁੱਬੇ ਹੋਏ ਹਨ | ਸਰਪੰਚ ਬਲਵਿੰਦਰਜੀਤ ਸਿੰਘ ...
ਕੋਟਲੀ ਸੂਰਤ ਮੱਲ੍ਹੀ, 26 ਮਾਰਚ (ਕੁਲਦੀਪ ਸਿੰਘ ਨਾਗਰਾ)-ਪਾਕਿਸਤਾਨ ਸਥਿਤ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਲਾਂਘੇ ਰਾਹੀਂ ਦਰਸ਼ਨ ਦੀਦਾਰੇ ਕਰਨ ਲਈ ਸੰਗਤਾਂ ਨੂੰ ਆਉਂਦੀਆਂ ਕਠਿਨਾਈਆਂ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਡਡਵਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਲਵਪ੍ਰੀਤ ਸਿੰੰਘ ਡਡਵਾਂ ਦੀ ਦੇਖ-ਰੇਖ ਹੇਠ ਮੈਡਸਟਾਰ ਹਸਪਤਾਲ ਧਾਰੀਵਾਲ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਮੈਡਸਟਾਰ ਹਸਪਤਾਲ ਦੀ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪਰ ਦੇ ਪ੍ਰਬੰਧਾਂ ਹੇਠ ਸਤਿਗੁਰੂ ਕਬੀਰ ਮੰਦਿਰ ਧਰਮਸ਼ਾਲਾ ਦੀ ਨਵ-ਉਸਾਰੀ ਦਾ ਕੰਮ ਸੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਸਰਪੰਚ ਬਲਵਿੰਦਰ ਪਾਲ ਟਾਕ ਦੁਆਰਾ ਕੀਤਾ ਗਿਆ | ਇਸ ਮੌਕੇ ਸਰਪੰਚ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਗੁਰਦੁਆਰਾ ਸ੍ਰੀ ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਨੂੰ ਚੰਗੀਆਂ ਸੇਵਾਵਾਂ ਬਦਲੇ ਕਨੇਡੀਅਨ ਜਗਮੋਹਨ ਸਿੰਘ ਮੱਲ੍ਹੀ ਵਲੋਂ ਸਨਮਾਨਿਤ ਕੀਤਾ ਗਿਆ ...
ਬਟਾਲਾ, 26 ਮਾਰਚ (ਹਰਦੇਵ ਸਿੰਘ ਸੰਧੂ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਲਾਡੀ ਘੁਮਾਣ ਦੀ ਅਗਵਾਈ ਵਿਚ ਪਿੰਡ ਸੁਨੱਈਆ ਵਿਖੇ ਹੋਈ | ਇਸ ਦੌਰਾਨ ਕਿਸਾਨਾਂ ਵਲੋਂ ਆਪਸੀ ...
ਡੇਹਰੀਵਾਲ ਦਰੋਗਾ, 26 ਮਾਰਚ (ਹਰਦੀਪ ਸਿੰਘ ਸੰਧੂ)-ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਪਿ੍ੰਸੀਪਲ ਲਛਮਣ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਪਿੰਡ ਕੋਹਾੜ ਵਿਖੇ ਹੋਈ | ਇਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ...
ਫਤਹਿਗੜ੍ਹ ਚੂੜੀਆਂ, 26 ਮਾਰਚ (ਐਮ.ਐਸ. ਫੁੱਲ)-ਸਥਾਨਕ ਫਤਹਿਗੜ੍ਹ ਚੂੜੀਆਂ ਵਿਖੇ ਪੰਡਤ ਮੋਹਨ ਲਾਲ ਗਲੋਬਲ ਸਕੂਲ ਦਾ ਨਵਾਂ ਸੈਸ਼ਨ 'ਹਵਨ' ਨਾਲ ਆਰੰਭ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਅਮੀਸ਼ਾ ਸਾਹਨੀ ਦੀ ਅਗਵਾਈ ਹੇਠ ਇਹ ਹਵਨ ਹੋਇਆ | ਉਨ੍ਹਾਂ ਸਕੂਲ ਦੀ ਆਰੰਭਤਾ ਅਤੇ ...
ਬਟਾਲਾ, 26 ਮਾਰਚ (ਕਾਹਲੋਂ)-ਲਾਇਨ ਕਲੱਬ ਬਟਾਲਾ ਸੇਵਾ ਵਲੋਂ ਸਥਾਨਕ ਡਾਇਮੰਡ ਕਾਲੋਨੀ ਵਿਖੇ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਪ੍ਰਧਾਨ ਰਾਜੀਵ ਵਿੱਗ, ਚਾਰਟਡ ਪ੍ਰਧਾਨ ਵੀ.ਕੇ. ਸਹਿਗਲ ਅਤੇ ਚੇਅਰਮੈਨ ਵਰਿੰਦਰ ਗੁਪਤਾ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਮੁੱਖ ...
ਕਲਾਨੌਰ, 26 ਮਾਰਚ (ਸਤਵੰਤ ਸਿੰਘ ਕਾਹਲੋਂ)-ਗੁਰਦਾਸਪੁਰ-ਡੇਰਾ ਬਾਬਾ ਲਾਨਕ ਨੈਸ਼ਨਲ ਹਾਈਵੇ 384 'ਤੇ ਸਰਹੱਦੀ ਪਿੰਡ ਰੁਡਿਆਣਾ, ਦੋਰਾਂਗਲਾ, ਗਾਹਲੜੀ, ਰੋਸੇ, ਦੀਨਾਨਗਰ ਦੀਆਂ ਦਿਸ਼ਾਵਾਂ ਦਰਸਾਉਂਦਾ ਲੱਗਾ ਹੋਇਆ ਬੋਰਡ ਪਿਛਲੇ ਇਕ ਸਾਲ ਤੋਂ ਆਈਆਂ ਤੇਜ਼ ਹਵਾਵਾਂ ਕਾਰਨ ...
ਧਿਆਨਪੁਰ, 26 ਮਾਰਚ (ਕੁਲਦੀਪ ਸਿੰਘ ਸੋਨੂੰ)-ਪਿੰਡ ਮੋਹਲੋਵਾਲੀ ਵਿਖੇ ਸੋਨੀ ਖੱਤਰੀ ਬਰਾਦਰੀ ਦੇ ਸਾਲਾਨਾ ਜੋੜ ਮੇਲੇ 'ਚ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਸ ਸੰਬੰਧੀ ਉਘੇ ਸਮਾਜ ਸੇਵਕ ਅਤੇ ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰੀ ਵਿਜੇ ਸੋਨੀ ...
ਧਿਆਨਪੁਰ, 26 ਮਾਰਚ (ਕੁਲਦੀਪ ਸਿੰਘ ਸੋਨੂੰ)-ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਧਾਰੋਵਾਲੀ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਗੁਰਮੀਤ ਸਿੰਘ ਦੀ ਯਾਦ ਵਿਚ ਮੁੱਖ ਸੇਵਾਦਾਰ ਬਾਬਾ ਕਰਮਜੀਤ ਅਤੇ ਪਿੰਡ ਧਾਰੋਵਾਲੀ ਅਤੇ ਇਲਾਕੇ ਦੇ ...
ਹਰਚੋਵਾਲ, 26 ਮਾਰਚ (ਰਣਜੋਧ ਸਿੰਘ ਭਾਮ)-ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਵਿਖੇ ਚਲਾਈ ਜਾ ਰਹੀ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਹਰਚੋਵਾਲ ਦੇ ਖਿਡਾਰੀਆਂ ਨੂੰ ਰਾਊਾਡ ਗਲਾਸ ...
ਪੁਰਾਣਾ ਸ਼ਾਲਾ, 26 ਮਾਰਚ (ਗੁਰਵਿੰਦਰ ਸਿੰਘ ਗੋਰਾਇਆ)-2015 ਤੋਂ ਪਹਿਲਾਂ ਬਣੇ ਆਧਾਰ ਕਾਰਡ ਅੱਪਡੇਟ ਕਰਵਾਉਣੇ ਬੇਹੱਦ ਜ਼ਰੂਰੀ ਹਨ | ਇਸ ਸਬੰਧੀ ਜ਼ਿਲ੍ਹਾ ਮੈਨੇਜਰ ਦਲਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਆਧਾਰ ਕਾਰਡ ਬਣਾਉਣ ਸਮੇਂ ਜੇਕਰ ਕਿਸੇ ਦਸਤਾਵੇਜ਼ 'ਚ ਕੋਈ ਕਮੀ ਹੈ ...
ਪੁਰਾਣਾ ਸ਼ਾਲਾ, 26 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਬਣ ਰਹੇ ਰੇਲਵੇ ਅੰਡਰਬਿ੍ਜ ਦੇ ਕੰਮ ਦੀ ਹੌਲੀ ਰਫ਼ਤਾਰ ਨਾਲ ਕਾਰਨ ਲੋਕਾਂ ਨੂੰ ੂ ਮਜਬੂਰਨ ਰੇਲਵੇ ਲਾਈਨ 'ਤੇ ਬਣੀ ਪੁਲੀ ਹੇਠੀਓਾ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਪਾਸੇ ਲੋਕ ...
ਦੀਨਾਨਗਰ, 26 ਮਾਰਚ (ਸੰਧੂ/ਸੋਢੀ/ਸ਼ਰਮਾ)-ਐੱਸ.ਐੱਸ.ਐਮ ਕਾਲਜ ਵਿਖੇ ਪਿ੍ੰਸੀਪਲ ਡਾ: ਆਰ.ਕੇ ਤੁਲੀ ਦੀ ਪ੍ਰਧਾਨਗੀ ਹੇਠ ਅੰਤਰ ਕਾਲਜ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਜਿਸ ਵਿਚ ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਜੀ ਸਰਸਵਤੀ ਮੁੱਖ ਮਹਿਮਾਨ ਅਤੇ ਕਾਲਜ ਦੇ ...
ਦੀਨਾਨਗਰ, 26 ਮਾਰਚ (ਸੰਧੂ/ਸੋਢੀ/ਸ਼ਰਮਾ)-ਭਾਜਪਾ ਸ਼ਹਿਰੀ ਮੰਡਲ ਦੇ ਅਹੁਦੇਦਾਰਾਂ ਦੀ ਮੀਟਿੰਗ ਭਾਜਪਾ ਸ਼ਹਿਰੀ ਮੰਡਲ ਦੇ ਪ੍ਰਧਾਨ ਮੁਨੀਸ਼ ਕਾਂਸਰਾ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਮੰਡਲ ਪ੍ਰਭਾਰੀ ਪ੍ਰਵੀਨ ਕੁਮਾਰ ਤੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਠਾਕੁਰ ...
ਬਹਿਰਾਮਪੁਰ, 26 ਮਾਰਚ (ਬਲਬੀਰ ਸਿੰਘ ਕੋਲਾ)-ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਦੋਦਵਾਂ ਵਿਖੇ ਨੌਜਵਾਨਾਂ ਤੇ ਕਿਸਾਨਾਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਪਿੰਡ ਦੀ 9 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਮੁਨੀਸ਼ ਸੈਣੀ ਨੰੂ ਪ੍ਰਧਾਨ ਬਣਾਇਆ ਗਿਆ | ...
ਗੁਰਦਾਸਪੁਰ, 26 ਮਾਰਚ (ਪੰਕਜ ਸ਼ਰਮਾ)-ਸ਼ਹਿਰ ਵਿਚ ਟਰੈਫ਼ਿਕ ਦੀ ਸਮੱਸਿਆ ਨੰੂ ਬਹਾਲ ਕਰਨ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਅੱਜ ਟਰੈਫ਼ਿਕ ਪੁਲਿਸ ਵਲੋਂ 40 ਦੇ ਕਰੀਬ ਚਲਾਨ ਕੀਤੇ ਗਏ | ਇਸ ਮੌਕੇ ਟਰੈਫ਼ਿਕ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ...
ਗੁਰਦਾਸਪੁਰ, 26 ਮਾਰਚ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਵਰਕਿੰਗ ਕਮੇਟੀ ਦੇ ਆਗੂਆਂ ਦੀ ਮੀਟਿੰਗ ਸਰਕਲ ਪ੍ਰਧਾਨ ਸੰਜੀਵ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਗੂਆਂ ਨੇ ਮੁਲਾਜ਼ਮ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਮੁਲਾਜ਼ਮਾਂ ਨੇ 295/19 ਸਹਾਇਕ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਕੰਗ ਵਿਖੇ 'ਬਾਬਾ ਰੋਡੇ ਸ਼ਾਹ' ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ, ਜਿਸ ਵਿਚ ਸੇਵਾਦਾਰ ਵੀਰ ਸਿੰਘ ਨੰਬਰਦਾਰ, ਸਰਪੰਚ ਹਰਪਾਲ ਸਿੰਘ, ਮਾਸਟਰ ਜਗੀਰ ਸਿੰਘ, ਰਮਨ ਵਾਹਲਾ, ਅਮਰਬੀਰ ਸਿੰਘ, ਦਲਬੀਰ ਸਿੰਘ, ਮਨਦੀਪ ...
ਪੰਜਗਰਾਈਆਂ, 26 ਮਾਰਚ (ਬਲਵਿੰਦਰ ਸਿੰਘ)-ਸਥਾਨਕ ਨਗਰ ਦੇ ਉਦਾਸੀਨ ਅਖਾੜਾ ਸਵ: ਮਹੰਤ ਬ੍ਰਹਮ ਦੇਵ ਦੇ ਡੇਰੇ ਵਿਖੇ ਬਾਬਾ ਸੁਖਦੇਵ ਪਾਲ ਦੀ ਰਹਿਨੁਮਾਈ ਹੇਠ ਮਨਾਏ ਗਏ 7 ਰੋਜ਼ਾ ਹੋਲੇ-ਮਹੱਲੇ ਦੇ ਦੀਵਾਨਾਂ ਦੀ ਸਮਾਪਤੀ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਹੋਈ | ਇਸ ਮੌਕੇ ...
ਬਟਾਲਾ, 26 ਮਾਰਚ (ਹਰਦੇਵ ਸਿੰਘ ਸੰਧੂ)-ਉੱਘੇ ਉਦਯੋਗਪਤੀ ਸਟੀਲ ਕਰਾਫਟ ਇੰਡੀਆ ਪ੍ਰਾਈਵੇਟ ਲਿਮਟਿਡ ਬਟਾਲਾ ਦੇ ਸਟੀਲ ਕੱਟ ਇੰਡਸਟਰੀ ਦੇ ਮਾਲਕ ਅਮਰਜੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਨੂੰ ਲੈ ਕੇ ਕਈ ਉਪਰਾਲੇ ਕਰਦੇ ਰਹਿੰਦੇ ਹਨ, ਜਿਸ ਨੂੰ ਲੈ ਕੇ ...
ਕਾਦੀਆਂ, 26 ਮਾਰਚ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਐੱਨ.ਐੱਸ.ਐੱਸ. ਵਿਭਾਗ ਤੇ ਕਾਮਰਸ ਵਿਭਾਗ ਵਲੋਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ...
ਘੱਲੂਘਾਰਾ ਸਾਹਿਬ, 26 ਮਾਰਚ (ਮਿਨਹਾਸ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਰੂਰੀ ਮੀਟਿੰਗ 28 ਮਾਰਚ ਨੂੰ ਗੁਰਦੁਆਰਾ ਘੱਲੂਘਾਰਾ ਸਾਹਿਬ ਹੋਵੇਗੀ | ਇਸ ਸਬੰਧੀ ਪਲਵਿੰਦਰ ਸਿੰਘ ਮਠੋਲਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਰਾਜੇਵਾਲ ਨੇ ਦੱਸਿਆ ਕਿ 28 ਮਾਰਚ ਠੀਕ 11:00 ਵਜੇ ...
ਘੱਲੂਘਾਰਾ ਸਾਹਿਬ/ਭੈਣੀ ਮੀਆਂ ਖਾਂ, 26 ਮਾਰਚ (ਮਿਨਹਾਸ, ਜਸਬੀਰ ਸਿੰਘ ਬਾਜਵਾ)-ਇੱਥੋਂ ਨਜ਼ਦੀਕ ਰੈੱਡ ਰਿਬਨ ਕਲੱਬ ਮਾਤਾ ਗੁਜਰੀ ਮੈਮੋਰੀਅਲ ਕਾਲਜ ਬਲਵੰਡਾ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ | ਕਾਲਜ ਦੀ ਚੇਅਰਪਰਸਨ ਸ਼ਮਾਂ ਸ਼ਰਮਾ ਨੇ ਕਿਹਾ ਕਿ ਵਿਸ਼ਵ ਤਪਦਿਕ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਸਾਬਕਾ ਮੀਤ ਪ੍ਰਧਾਨ ਫੋਕਲ ਪੁਆਇੰਟ ਲੰਗਾਹ ਜੱਟਾਂ ਅਤੇ ਸਾਬਕਾ ਮੈਂਬਰ ਪੰਚਾਇਤ ਪੂਰਨ ਸਿੰਘ ਪੰਨੂੰ ਨਮਿਤ ਸ਼ਰਧਾਂਜਲੀ ਸਮਾਰੋਹ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਭਾਈ ...
ਕਿਲ੍ਹਾ ਲਾਲ ਸਿੰਘ, 26 ਮਾਰਚ (ਬਲਬੀਰ ਸਿੰਘ)-ਭਾਈ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਦੇ ਮਸਲੇ ਵਿਚ ਸਰਕਾਰ ਆਪ ਹੀ ਉਲਝ ਗਈ ਹੈ, ਕਿਉਂਕਿ ਸਰਕਾਰ ਵਲੋਂ ਪੰਜਾਬ ਅੰਦਰ ਜੋ ਨੌਜਵਾਨਾਂ ਦੀ ਫੜੋ-ਫੜੀ ਹੋ ਰਹੀ ਹੈ, ਇਸ ਨਾਲ ਪੰਜਾਬ ਦੇ ਨੌਜਵਾਨਾਂ ਅੰਦਰ ਦਹਿਸ਼ਤ ਅਤੇ ਡਰ ...
ਬਹਿਰਾਮਪੁਰ, 26 ਮਾਰਚ (ਬਲਬੀਰ ਸਿੰਘ ਕੋਲਾ)-ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਜਲਾਸ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਾਏਪੁਰ ਵਿਖੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਖ਼ਜ਼ਾਨਚੀ ਹਰਮੇਸ਼ ਸਿੰਘ ਦੀ ਦੇਖਰੇਖ ਹੇਠ ਹੋਇਆ | ਇਜਲਾਸ ਦੇ ਆਰੰਭ ...
ਤਿੱਬੜ, 26 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਹੈਲਪ ਏਜ ਇੰਡੀਆ ਵਲੋਂ ਪਿੰਡ ਤਿੱਬੜ ਵਿਖੇ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਕੀਤਾ ਗਿਆ | ਮੈਡੀਕਲ ਕੈਂਪ ਦੌਰਾਨ ...
ਗੁਰਦਾਸਪੁਰ, 26 ਮਾਰਚ (ਆਰਿਫ਼)-ਈ.ਟੀ.ਟੀ 6635 ਅਧਿਆਪਕ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਹੋਈ | ਇਸ ਮੌਕੇ ਯੂਨੀਅਨ ਆਗੂ ਰਾਜ ਸੁਖਵਿੰਦਰ ਸਿੰਘ ਨੇ ਕਿਹਾ ਕਿ 6635 ਅਧਿਆਪਕਾਂ ਨੰੂ ਸਟੇਸ਼ਨ ਦੂਰ ਦੁਰਾਡੇ ਦਿੱਤੇ ਗਏ ਹਨ, ਜਿਸ ਕਾਰਨ ਅਧਿਆਪਕ ਨੰੂ ਆਉਣ ...
ਗੁਰਦਾਸਪੁਰ, 26 ਮਾਰਚ (ਪੰਕਜ ਸ਼ਰਮਾ)-ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਭੰਗੂ ਦੇ ਨਿਵਾਸ ਸਥਾਨ 'ਤੇ ਹਰਪ੍ਰੀਤ ਕੌਰ ਸਿੰਮੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦਾ ਆਗਾਜ਼ ਕਾਮਰੇਡ ਮੁਲਖ ਰਾਜ ਦੇ ਇਨਕਲਾਬੀ ਗੀਤ ਨਾਲ ਹੋਇਆ | ਇਸ ਮੌਕੇ ...
ਗੁਰਦਾਸਪੁਰ, 26 ਮਾਰਚ (ਆਰਿਫ਼)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਵਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ 'ਆਬਾਦ' (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ...
ਘੱਲੂਘਾਰਾ ਸਾਹਿਬ/ਭੈਣੀ ਮੀਆਂ ਖਾਂ, 26 ਮਾਰਚ (ਮਿਨਹਾਸ, ਜਸਬੀਰ ਸਿੰਘ ਬਾਜਵਾ)-ਇੱਥੋਂ ਨਜ਼ਦੀਕ ਰੈੱਡ ਰਿਬਨ ਕਲੱਬ ਮਾਤਾ ਗੁਜਰੀ ਮੈਮੋਰੀਅਲ ਕਾਲਜ ਬਲਵੰਡਾ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ | ਕਾਲਜ ਦੀ ਚੇਅਰਪਰਸਨ ਸ਼ਮਾਂ ਸ਼ਰਮਾ ਨੇ ਕਿਹਾ ਕਿ ਵਿਸ਼ਵ ਤਪਦਿਕ ...
ਪਠਾਨਕੋਟ, 26 ਮਾਰਚ (ਸੰਧੂ)-ਆਰੀਆ ਮਹਿਲਾ ਕਾਲਜ ਦਾ ਐਮ.ਏ ਰਾਜਨੀਤਿਕ ਸ਼ਾਸਤਰ ਪਹਿਲੇ ਅਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਐਮ.ਏ ਰਾਜਨੀਤਿਕ ਤੀਜੇ ਸਮੈਸਟਰ ਵਿਚੋਂ ਵਿਦਿਆਰਥਣ ਰੋਹਿਨੀ ਨੇ 76.5 ...
ਵਡਾਲਾ ਗ੍ਰੰਥੀਆਂ, 26 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਪਾਰੋਵਾਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਦੇ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਵਿਚ ਸਾਲਾਨਾ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਿ੍ੰਸੀਪਲ ਸਿਸਟਰ ਰਜੀਨਾ ਪੌਲ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਵੱਖ-ਵੱਖ ਕਲੱਬਾਂ ਅਤੇ ਹਾਊਸਾਂ ਦੇ ...
ਗੁਰਦਾਸਪੁਰ, 26 ਮਾਰਚ (ਗੁਰਪ੍ਰਤਾਪ ਸਿੰਘ)-ਬਿ੍ਟਿਸ਼ ਗਲੋਬਲ ਇਮੀਗਰੇਸ਼ਨ ਕੰਸਲਟੈਂਟ ਦੇ ਵਿਦਿਆਰਥੀ ਆਈਲੈਟਸ ਤੇ ਪੀ.ਟੀ.ਈ 'ਚੋਂ ਵਧੀਆ ਅੰਕ ਹਾਸਲ ਕਰਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ ਮਨਪ੍ਰੀਤ ਸਿੰਘ ਨੇ ਦੱਸਿਆ ...
ਸ਼ਾਹਪੁਰ ਕੰਢੀ, 26 ਮਾਰਚ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਜਲ ਸਰੋਤ ਵਿਭਾਗ ਦਾ ਮੁੜ ਪੁਨਰ ਗਠਨ ਕਰਦੇ ਹੋਏ ਮੁਲਾਜ਼ਮਾਂ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ | ਜਿਸ ਦੀ ਨਿੰਦਾ ਕਰਦੇ ਹੋਏ ਪੰਜਾਬ ਡਰਾਫ਼ਟਮੈਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ...
ਬਮਿਆਲ, 26 ਮਾਰਚ (ਰਾਕੇਸ਼ ਸ਼ਰਮਾ)-ਬੀਤੇ ਦਿਨੀਂ ਪਏ ਭਾਰੀ ਮੀਂਹ ਝੱਖੜ ਕਾਰਨ ਸੂਬਾ ਪੰਜਾਬ ਅੰਦਰ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਸਰਹੱਦੀ ਕਸਬਾ ਬਮਿਆਲ ਨਜ਼ਦੀਕ ਵੀ ਕਿਸਾਨਾਂ ਦੀ 90 ਫ਼ੀਸਦੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਜਿਸ ਦੇ ...
ਸ਼ਾਹਪੁਰ ਕੰਢੀ, 26 ਮਾਰਚ (ਰਣਜੀਤ ਸਿੰਘ)-ਸ੍ਰੀ ਰਾਮ ਵਿੱਦਿਆ ਮੰਦਰ ਹਾਈ ਸਕੂਲ ਬੜੋਈ ਵਿਖੇ 28ਵਾਂ ਸਲਾਨਾ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਸੁਖਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਪੰਜਾਬ ਟੂਰਿਜ਼ਮ ਵਿਭਾਗ ਦੇ ਚੇਅਰਮੈਨ ਵਿਭੂਤੀ ਸ਼ਰਮਾ ਮੁੱਖ ਮਹਿਮਾਨ ...
ਬਮਿਆਲ, 26 ਮਾਰਚ (ਰਾਕੇਸ਼ ਸ਼ਰਮਾ)-ਬੀਤੀ ਰਾਤ ਸਰਹੱਦੀ ਖੇਤਰ ਬਮਿਆਲ ਨਜ਼ਦੀਕ ਉਝ ਦਰਿਆ 'ਤੇ ਲੱਗੇ ਪੁਲਿਸ ਨਾਕੇ ਦੌਰਾਨ ਪਸ਼ੂਆਂ ਦੀ ਤਸਕਰੀ ਕਰਨ ਵਾਲੀ ਗੱਡੀ ਨੰੂ ਬਰਾਮਦ ਕੀਤਾ ਗਿਆ ਹੈ | ਜਿਸ 'ਚੋਂ 5 ਗਾਵਾਂ ਨੰੂ ਬਰਾਮਦ ਕੀਤਾ ਗਿਆ ਹੈ, ਜਿਨ੍ਹਾਂ ਨੰੂ ਬਹੁਤ ਬੁਰੀ ...
ਪਠਾਨਕੋਟ, 26 ਮਾਰਚ (ਸੰਧੂ)-ਪੂਰੇ ਦੇਸ਼ ਭਰ ਅੰਦਰ ਪੰਜਾਬ ਨੰੂ ਸਿੱਖਿਆ ਦੇ ਖੇਤਰ ਵਿਚ ਵਧੀਆ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸੈਸ਼ਨ 2023-24 ਤੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ...
ਪਠਾਨਕੋਟ, 26 ਮਾਰਚ (ਸੰਧੂ)-ਮਾਰਨਿੰਗ ਵਾਕ ਸੰਸਥਾ ਸ਼ਿਮਲਾ ਪਹਾੜੀ ਵਲੋਂ ਨਵਰਾਤਰਿਆਂ ਦੇ ਸਬੰਧ ਵਿਚ ਮਾਤਾ ਰਾਣੀ ਦੀ ਚੌਕੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗਾਇਕ ਚੇਤਨ ਨੇ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਸਾਰਿਆਂ ਨੰੂ ਮੰਤਰ ਮੁਗਧ ਕੀਤਾ | ਸਮਾਗਮ ਦੌਰਾਨ ਸੰਸਥਾ ਦੇ ...
ਪਠਾਨਕੋਟ, 26 ਮਾਰਚ (ਸੰਧੂ)-ਪੂਰੇ ਦੇਸ਼ ਭਰ ਅੰਦਰ ਪੰਜਾਬ ਨੰੂ ਸਿੱਖਿਆ ਦੇ ਖੇਤਰ ਵਿਚ ਵਧੀਆ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸੈਸ਼ਨ 2023-24 ਤੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ...
ਪਠਾਨਕੋਟ, 26 ਮਾਰਚ (ਸੰਧੂ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਹਿਲਾਂ ਸ੍ਰੀ ...
ਧਾਰੀਵਾਲ, 26 ਮਾਰਚ (ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਮਿੰਦਰ ਸਿੰਘ ਵਿੱਦਿਆ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖ਼ਾਲਸਾ ਕਾਲਜ ...
ਪਠਾਨਕੋਟ, 26 ਮਾਰਚ (ਸੰਧੂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਭਾਰਤ ਜੋੜੇ ਯਾਤਰਾ ਕੱਢ ਕੇ ਦੇਸ਼ ਵਾਸੀਆਂ ਨੰੂ ਇੱਕਜੁੱਟਤਾ ਦਾ ਸੰਦੇਸ਼ ਦੇਣ ਵਾਲੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਮਾਮਲੇ ਨੰੂ ਲੈ ਕੇ ਅੱਜ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ...
ਕਲਾਨੌਰ, 26 ਮਾਰਚ (ਪੁਰੇਵਾਲ)-ਅੰਤਰਰਾਸ਼ਟਰੀ ਦਸਤਾਰ ਕੋਚ ਜਗਜੀਤ ਸਿੰਘ ਢਿੱਲੋਂ ਅਤੇ ਐੱਨ.ਆਰ.ਆਈ. ਤੇ ਅੰਤਰਰਾਸ਼ਟਰੀ ਦਸਤਾਰ ਕੋਚ ਹਰਿੰਦਰ ਸਿੰਘ ਦੇ ਯਤਨਾਂ ਸਦਕਾ ਸਥਾਨਕ ਕਸਬੇ ਦੇ ਟੀ-ਪੁਆਇੰਟ ਨੇੜੇ ਦਸਤਾਰ ਸਜਾਉਣ ਲਈ ਚੌਥਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ...
ਪਠਾਨਕੋਟ, 26 ਮਾਰਚ (ਸੰਧੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਦੀ ਦੇਖਰੇਖ ਅਤੇ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਮਹਾਨ ਕੀਰਤਨ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ...
ਮਾਧੋਪੁਰ, 26 ਮਾਰਚ (ਨਰੇਸ਼ ਮਹਿਰਾ)-ਰਾਵੀ ਦਰਿਆ ਮਾਧੋਪੁਰ ਤੋਂ ਲੰਘਦੀਆਂ ਦੋ ਵੱਖ ਵੱਖ ਨਹਿਰਾਂ ਅੱਪਰਬਾਰੀ ਦੁਆਬ ਅਤੇ ਮਾਧੋਪੁਰ ਬਿਆਸ ਿਲੰਕ ਨਹਿਰ 'ਤੇ ਪਾਣੀ ਨੰੂ ਰੋਕਣ ਲਈ ਗੇਟ ਲਗਾਏ ਗਏ ਹਨ | ਪਰ ਇਨ੍ਹਾਂ ਗੇਟਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਅਤੇ ਲੋਹੇ ਨੰੂ ...
ਕਲਾਨੌਰ, 26 ਮਾਰਚ (ਪੁਰੇਵਾਲ)-ਸਥਾਨਕ ਕਸਬੇ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਜਥੇ. ਰਣਜੀਤ ਸਿੰਘ ਦੀ ਅਗਵਾਈ 'ਚ ਹੋਈ, ਜਿਸ ਦੌਰਾਨ ਪੰਜਾਬ ਦੀ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਲੀ ਦੇ ਇਸ਼ਾਰਿਆਂ 'ਤੇ ਸਿੱਖਾਂ ਦੇ ਕਿਰਦਾਰ ਨੂੰ ਢਾਹ ...
ਕਾਦੀਆਂ, 26 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰ ਦੀ ਇਕਾਈ ਧਾਰੀਵਾਲ ਭੋਜਾ ਵਲੋਂ ਬੀਤੇ ਕੱਲ੍ਹ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਲਾਕੇ ਦੇ ਪਿੰਡਾਂ ਭੈਣੀ ਖਾਦਰ, ...
ਪਠਾਨਕੋਟ, 26 ਮਾਰਚ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੇ ਵੱਖ ਵੱਖ ਦਰਜਨਾਂ ਦੇ ਕਰੀਬ ਪਿੰਡ ਦੇ ਲੋਕਾਂ ਵਲੋਂ ਬਿਜਲੀ, ਪਾਣੀ, ਸੜਕ, ਮੈਡੀਕਲ ਸਮੇਤ ਹੋਰ ਅਨੇਕਾਂ ਸਮੱਸਿਆਵਾਂ ਨੰੂ ਲੈ ਕੇ ਪਿੰਡ ਹਲੇੜ ਜੁੂੰਗਥ ਵਿਖੇ ਕੰਢੀ ਯੁਵਾ ਮੋਰਚਾ ਦੇ ਆਗੂ ਸੰਦੀਪ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX