ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਕੀਤੀ ਚਰਚਾ
. . .  14 minutes ago
ਨਵੀਂ ਦਿੱਲੀ, 10 ਜੂਨ - ਪ੍ਰਧਾਨ ਮੰਤਰੀ ਮੋਦੀ ਨੇ ਟੈਲੀਫੋਨ 'ਤੇ ਗੱਲਬਾਤ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨਾਲ ਬ੍ਰਿਕਸ ਵਿਚ ਸਹਿਯੋਗ ਬਾਰੇ ਚਰਚਾ ਕੀਤੀ।
ਮਹਾਰਾਸ਼ਟਰ: ਹੈਲਥਕੇਅਰ ਕੰਪਨੀ ਵਿੱਚ ਧਮਾਕਾ, ਇਕ ਦੀ ਮੌਤ
. . .  36 minutes ago
ਮੁੰਬਈ, 10 ਜੂਨ - ਮਹਾਰਾਸ਼ਟਰ ਦੇ ਅੰਬਰਨਾਥ 'ਚ ਬਲੂ ਜੈੱਟ ਹੈਲਥਕੇਅਰ ਕੰਪਨੀ ਦੇ ਪਲਾਂਟ 'ਚ ਹੋਏ ਧਮਾਕੇ 'ਚ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ...
ਤੇਜ਼ ਮੀਂਹ ਹਨੇਰੀ ਤੇ ਗੜੇਮਾਰੀ ਨੇ ਮੌਸਮ ਦਾ ਬਦਲਿਆ ਮਿਜ਼ਾਜ
. . .  about 2 hours ago
ਧਾਰੀਵਾਲ,10 ਜੂਨ (ਜੇਮਸ ਨਾਹਰ)- ਗੁਰਦਾਸਪੁਰ ਅਧੀਨ ਪੈਂਦੇ ਅੱਜ ਧਾਰੀਵਾਲ ਵਿਚ ਜਿੱਥੇ ਤੇਜ਼ ਮੀਂਹ ਹਨੇਰੀ ਤੇ ਗੜ੍ਹੇਮਾਰੀ ਨੇ ਮੌਸਮ ਦਾ ਮਿਜ਼ਾਜ ਬਦਲਿਆ ਹੈ , ਉਥੇ ਹੀ ਅੱਜ ਅਤ ਦੀ ਗਰਮੀ ਨਾਲ ਪ੍ਰਭਾਵਿਤ ਹਰ ਇਕ ...
ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ - ਅਮਿਤ ਸ਼ਾਹ
. . .  about 3 hours ago
ਮਹਾਰਾਸ਼ਟਰ ,ਨਾਂਦੇੜ , 10 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਨਣਾ ਹੈ ਕਿ ਮੁਸਲਿਮ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ। ਧਰਮ ਆਧਾਰਿਤ ਰਾਖਵਾਂਕਰਨ ਨਹੀਂ ...
ਮੋਟਰ ਗੈਰੇਜ ’ਤੇ ਅਚਾਨਕ ਲਗੀ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
. . .  about 3 hours ago
ਧਾਰੀਵਾਲ , 10 ਜੂਨ - (ਜੇਮਸ ਨਾਹਰ)- ਬਟਾਲਾ-ਗੁਰਦਾਸਪੁਰ ਜੀਟੀ ਰੋਡ ’ਤੇ ਧਾਰੀਵਾਲ ਵਿਖੇ ਸਥਿਤ ਐਨ. ਆਰ. ਮੋਟਰ ਗੈਰੇਜ ’ਤੇ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ...
ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ- ਪਹਿਲਵਾਨ ਬਜਰੰਗ ਪੂਨੀਆ
. . .  about 3 hours ago
ਨਵੀਂ ਦਿੱਲੀ , 10 ਜੂਨ - ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਮੱਸਿਆਵਾਂ 15 ਜੂਨ ਤੋਂ ਪਹਿਲਾਂ ਹੱਲ ਹੋ ਜਾਣਗੀਆਂ । ਉਸ (ਨਾਬਾਲਗ ਲੜਕੀ) ਦੇ ਪਿਤਾ ਨੇ ਕਿਹਾ ...
ਅਮਿਤ ਸ਼ਾਹ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਮਹਾਰਾਸ਼ਟਰ, 10 ਜੂਨ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ....
ਛੱਤੀਸਗੜ੍ਹ: ਸੀ.ਆਰ.ਪੀ.ਐਫ਼ ਜਵਾਨਾਂ ਨੇ ਵੱਡੀ ਮਾਤਰਾ ਵਿਚ ਆਈ.ਈ.ਡੀ. ਕੀਤਾ ਬਰਾਮਦ
. . .  about 5 hours ago
ਰਾਏਪੁਰ, 10 ਜੂਨ- ਸੀ.ਆਰ.ਪੀ.ਐਫ਼ ਦੇ ਜਵਾਨਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਅਵਾਪੱਲੀ-ਬਾਸਾਗੁਡਾ ਰੋਡ ’ਤੇ ਮਾਓਵਾਦੀਆਂ ਵਲੋਂ ਲਾਇਆ ਗਿਆ 3 ਕਿਲੋ ਆਈ.ਈ.ਡੀ. ਬਰਾਮਦ ਕੀਤਾ....
ਪੁਲਿਸ ਸਿਰਫ਼ ਵਿਰੋਧੀ ਨੇਤਾਵਾਂ ਲਈ ਹੀ ਹੈ- ਸੁਖਪਾਲ ਸਿੰਘ ਖਹਿਰਾ
. . .  about 5 hours ago
ਚੰਡੀਗੜ੍ਹ, 10 ਜੂਨ- ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕਰ ਭਗਵੰਤ ਮਾਨ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਵਲੋਂ ਅਕਸਰ ਸਿਆਸਤਦਾਨਾਂ ਦੁਆਰਾ ਆਮਦਨ....
ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਦੇ ਹੱਕ ਵਿਚ ਆਈ ਨਿਮਰਤ ਖਹਿਰਾ
. . .  about 6 hours ago
ਚੰਡੀਗੜ੍ਹ, 10 ਜੂਨ- ਇਸੇ ਸਾਲ ਮਾਰਚ ਮਹੀਨੇ ਦੇ ਅੱਧ ’ਚ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਵਿੱਦਿਅਕ ਅਦਾਰਿਆਂ....
ਜਦੋਂ ਧਾਰਾ 370 ਹਟਾਈ ਗਈ ਤਾਂ ਅਰਵਿੰਦ ਕੇਜਰੀਵਾਲ ਕਿੱਥੇ ਸਨ- ਉਮਰ ਅਬਦੁੱਲਾ
. . .  about 7 hours ago
ਸ੍ਰੀਨਗਰ, 10 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਧਾਰਾ 370 ਹਟਾਈ ਗਈ ਸੀ ਤਾਂ ਅਰਵਿੰਦ ਕੇਜਰੀਵਾਲ.....
ਮਹਾਪੰਚਾਇਤ ’ਚ ਬੋਲੇ ਬਜਰੰਗ ਪੂਨੀਆ, ਅਸੀਂ ਅੰਦੋਲਨ ਵਾਪਸ ਨਹੀਂ ਲੈ ਰਹੇ
. . .  about 8 hours ago
ਸੋਨੀਪਤ, 10 ਜੂਨ- ਮਹਾਪੰਚਾਇਤ ’ਚ ਪਹਿਲਵਾਨ ਬਜਰੰਗ ਪੂਨੀਆ ਨੇ ਸਰਕਾਰ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 15 ਜੂਨ ਤੱਕ ਕੋਈ ਫ਼ੈਸਲਾ ਨਾ ਲਿਆ ਤਾਂ ਅਸੀਂ 16 ਅਤੇ 17....
ਮਨੀਪੁਰ: ਰਾਜਪਾਲ ਦੀ ਪ੍ਰਧਾਨਗੀ ਹੇਠ ਸ਼ਾਂਤੀ ਕਮੇਟੀ ਦਾ ਗਠਨ
. . .  about 8 hours ago
ਨਵੀਂ ਦਿੱਲੀ, 10 ਜੂਨ- ਗ੍ਰਹਿ ਮਾਮਲਿਆਂ ਦੇ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਮਨੀਪੁਰ ਦੇ ਰਾਜਪਾਲ ਦੀ ਪ੍ਰਧਾਨਗੀ ਹੇਠ ਮਨੀਪੁਰ ਵਿਚ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ....
ਏਸ਼ੀਅਨ ਖ਼ੇਡਾਂ ਵਿਚ ਹਿੱਸਾ ਸਾਰੇ ਮੁੱਦੇ ਹੱਲ ਹੋਣ ਤੋਂ ਬਾਅਦ- ਸਾਕਸ਼ੀ ਮਲਿਕ
. . .  about 8 hours ago
ਸੋਨੀਪਤ, 10 ਜੂਨ- ਅੱਜ ਇੱਥੇ ਬੋਲਦਿਆਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਖ਼ੇਡਾਂ ਵਿਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਇਹ....
ਸੈਂਕੜੇ ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
. . .  about 8 hours ago
ਸੁਨਾਮ ਊਧਮ ਸਿੰਘ ਵਾਲਾ, 10 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਲਾਕ ਸੁਨਾਮ ਅਤੇ ਸੰਗਰੂਰ ਦੇ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ....
ਸਿਕੰਦਰ ਸਿੰਘ ਮਲੂਕਾ ਹੋਣਗੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ
. . .  about 9 hours ago
ਚੰਡੀਗੜ੍ਹ, 10 ਜੂਨ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਹੋਣਗੇ।
ਘਰ ਦੇ ਹੀ ਭਾਂਡੇ ਵੇਚ ਕੇ ਘਰ (ਸੂਬਾ) ਚਲਾ ਰਿਹੈ ਭਗਵੰਤ ਮਾਨ- ਨਵਜੋਤ ਸਿੰਘ ਸਿੱਧੂ
. . .  about 8 hours ago
ਸੰਗਰੂਰ, 10 ਜੂਨ (ਦਮਨਜੀਤ ਸਿੰਘ )- ਸਰਪੰਚਾਂ ਦੀ ਸੂਬਾ ਪੱਧਰੀ ਰੋਸ ਰੈਲੀ ’ਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਸ਼ਹਿਰ ਵਿਚ ਆ ਕੇ ਤੈਨੂੰ....
ਮਰਨ ਵਰਤ ਦੇ ਬੈਠੇ ਕਿਸਾਨਾਂ ਦੀ ਹਾਲਤ ਵਿਗੜੀ
. . .  about 9 hours ago
ਪਟਿਆਲਾ, 10 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਲੰਘੇ ਦਿਨੀਂ ਮਰਨ ਵਰਤ ਵਿਚ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਮਰਨ ਵਰਤ 'ਤੇ ਬੈਠੇ...
ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ
. . .  about 10 hours ago
ਮਾਨਸਾ, 10 ਜੂਨ (ਬਲਵਿੰਦਰ ਧਾਲੀਵਾਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਸਥਾਨ ਬੱਚਤ ਭਵਨ ਦੇ ਕੋਲ ਅਚਨਚੇਤ....
ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਵਿਖੇ ਵਿਰੋਧ
. . .  about 10 hours ago
ਮਾਨਸਾ, 10 ਜੂਨ- ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਸਾ ਪੁੱਜਣ ’ਤੇ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਖ਼ਿਲਾਫ਼ ਵੇਰਕਾ ਸਮੇਤ ਸਾਰੇ ਵਿਭਾਗਾਂ ਵਿਚ ਕੰਮ ਕਰਕਦੇ ਕੱਚੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ.....
ਗੁਜਰਾਤ: ਏ.ਟੀ.ਐਸ. ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀ ਏ.ਟੀ.ਐਸ. ਨੇ ਕੀਤੇ ਗਿ੍ਫ਼ਤਾਰ
. . .  about 10 hours ago
ਗਾਂਧੀਨਗਰ, 10 ਜੂਨ- ਏ.ਟੀ.ਐਸ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੋਰਬੰਦਰ ਤੋਂ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨਾਲ ਸੰਬੰਧ ਰੱਖਣ ਵਾਲੇ 4 ਵਿਅਕਤੀਆਂ....
ਕੋਲੰਬੀਆ ਜਹਾਜ਼ ਹਾਦਸਾ: 40 ਦਿਨ ਬਾਅਦ ਜ਼ਿੰਦਾ ਮਿਲੇ ਲਾਪਤਾ ਬੱਚੇ
. . .  about 11 hours ago
ਨਿਊਯਾਰਕ, 10 ਜੂਨ- ਬੀਤੀ ਮਈ ਕੋਲੰਬੀਆ ਦੇ ਅਮੇਜ਼ਨ ਜੰਗਲ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿਚ ਲਾਪਤਾ ਹੋਏ ਚਾਰ ਬੱਚੇ ਹੁਣ ਜ਼ਿੰਦਾ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ......
ਗੁਜਰਾਤ:ਅੱਤਵਾਦੀ ਸੰਗਠਨਾਂ ਸੰਬੰਧ ਨਾਲ ਰੱਖਣ ਵਾਲੇ ਇਕ ਵਿਦੇਸ਼ੀ ਨਾਗਰਿਕ ਸਮੇਤ 4 ਗ੍ਰਿਫ਼ਤਾਰ
. . .  about 12 hours ago
ਪੋਰਬੰਦਰ, 10 ਜੂਨ-ਗੁਜਰਾਤ ਏ.ਟੀ.ਐਸ. ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਦੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ...
ਕੁਲੈਕਸ਼ਨ ਏਜੰਸੀ ਦੇ ਦਫ਼ਤਰ ਤੋਂ ਕਰੋੜਾਂ ਦੀ ਲੁੱਟ
. . .  about 13 hours ago
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਰਾਜਗੁਰੂ ਨਗਰ ਵਿਚ ਵਿਚ ਅੱਜ ਸਵੇਰੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ...
ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ ਜੇ.ਐਸ.ਐਸ.ਯੂ.ਵਲੋਂ 48 ਘੰਟੇ ਦੀ ਹੜਤਾਲ
. . .  about 13 hours ago
ਰਾਂਚੀ: ਝਾਰਖੰਡ ਸਟੇਟ ਸਟੂਡੈਂਟ ਯੂਨੀਅਨ (ਜੇ.ਐਸ.ਐਸ.ਯੂ.) ਨੇ 60-40 ਫਾਰਮੂਲੇ 'ਤੇ ਆਧਾਰਿਤ ਝਾਰਖੰਡ ਸਰਕਾਰ ਦੀ ਨਵੀਂ ਭਰਤੀ ਨੀਤੀ ਵਿਰੁੱਧ 48 ਘੰਟੇ ਦੀ ਹੜਤਾਲ (ਬੰਦ) ਸ਼ੁਰੂ ਕਰ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਚੇਤ ਸੰਮਤ 555

ਲੁਧਿਆਣਾ

ਚੋਰ ਗਰੋਹ ਦੇ ਤਿੰਨ ਮੈਂਬਰ ਲੱਖਾਂ ਰੁਪਏ ਮੁੱਲ ਦੇ ਸਾਮਾਨ ਸਮੇਤ ਗਿ੍ਫ਼ਤਾਰ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਖਤਰਨਾਕ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ ਸੰਜੇ ਕੁਮਾਰ ਉਰਫ ਸੰਜੂ, ਰਣਜੀਤ ਸਿੰਘ ਉਰਫ ਰਾਣਾ ਵਾਸੀ ਅਜੀਤ ਨਗਰ ਅਤੇ ਵਰੁਣ ਉਰਫ਼ ਮੋਹਨ ਵਾਸੀ ਨਿਊ ਵਿਜੇਨਗਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਕਬਜ਼ੇ ਵਿਚੋਂ 84 ਹਜ਼ਾਰ ਦੀ ਨਗਦੀ ਅਤੇ ਲੱਖਾਂ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ ਜੋ ਕਿ ਇਨ੍ਹਾਂ ਨੇ ਹੈਬੋਵਾਲ ਅਤੇ ਆਸ-ਪਾਸ ਦੇ ਇਲਾਕਿਆਂ ਵਿਚੋਂ ਚੋਰੀ ਕੀਤਾ ਸੀ | ਹੈਬੋਵਾਲ ਦੇ ਇਲਾਕੇ ਵਿਚ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਦੁਕਾਨਦਾਰਾਂ ਵਲੋਂ ਬੀਤੇ ਦਿਨੀਂ ਧਰਨਾ ਦੇ ਕੇ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਗਈ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਸੰਜੂ ਖਿਲਾਫ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ, ਜਦਕਿ ਰਾਣਾ ਖਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ 7 ਮੁਕੱਦਮੇ ਦਰਜ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਚੋਰੀ ਦੇ ਸਾਮਾਨ ਵਿਚੋਂ ਕੁਝ ਸਮਾਨ ਸੰਜੂ ਦੀ ਭੂਆ ਰੇਨੂੰ ਬਾਲਾ ਉਸ ਦੇ ਮੁਕੱਦਮਿਆਂ ਦੀ ਪੈਰਵੀ ਕਰਨ ਦੇ ਇਵਜ਼ ਵਜੋਂ ਲੈ ਲਿਆ ਸੀ | ਪੁਲਿਸ ਵਲੋਂ ਹੁਣ ਰੇਨੂੰ ਬਾਲਾ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਤੇ ਕਾਂਗਰਸ ਵਲੋਂ ਧਰਨਾ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਅੱਜ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਘੰਟਾ ਘਰ ...

ਪੂਰੀ ਖ਼ਬਰ »

ਵੈਟ ਕੇਸਾਂ ਦੇ ਮੁਲਾਂਕਣ 'ਚ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾ ਕੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਲੁਧਿਆਣਾ, 26 ਮਾਰਚ (ਪੁਨੀਤ ਬਾਵਾ)-ਆਲ ਇੰਡਸਟਰੀਜ਼ ਤੇ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਅਤੇ ਫ਼ੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ | ਜਿਸ ਵਿਚ ਉਨ੍ਹਾਂ ਨੇ ਰਾਜ ਜੀ.ਐਸ.ਟੀ. ਵਿਭਾਗ ...

ਪੂਰੀ ਖ਼ਬਰ »

ਸ਼ਿਵ ਸ਼ੰਕਰ ਸੇਵਾ ਸੁਸਾਇਟੀ ਨੇ ਜਾਗਰਣ ਕਰਵਾਇਆ

ਭਾਮੀਆਂ ਕਲਾਂ, 26 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ 33 ਫੁੱਟਾ ਰੋਡ ਸਥਿਤ ਰਾਮ ਨਗਰ ਗਲੀ 2 ਵਿਖੇ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਅਤੇ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਐਤਵਾਰ ਵੀ ਖੁੱਲੇ੍ਹ ਰਹੇ ਨਿਗਮ ਦੇ ਸੁਵਿਧਾ ਕੇਂਦਰ

ਲੁਧਿਆਣਾ, 26 ਮਾਰਚ (ਜੁਗਿੰਦਰ ਸਿੰਘ ਅਰੋੜਾ)-ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਲੋਕਾਂ ਦੀ ਸਹੂਲਤ ਲਈ ਨਿਗਮ ਦੇ ਸੁਵਿਧਾ ਕੇਂਦਰ ਖੁੱਲੇ੍ਹ ਰਹੇ | ਨਗਰ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਅੱਜ ਚਾਰਾਂ ਹੀ ਜ਼ੋਨਾਂ ਵਿਚ ਸੁਵਿਧਾ ਕੇਂਦਰ ਖੁੱਲੇ੍ਹ ਰੱਖੇ ਗਏ ਤਾਂਕਿ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲਾ ਗੁਆਂਢੀ ਗਿ੍ਫ਼ਤਾਰ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਗੁਆਂਢੀ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਪੀੜਿਤ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ...

ਪੂਰੀ ਖ਼ਬਰ »

ਸ਼ਬਦਜੋਤ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਸੱਤਵਾਂ ਕਵਿਤਾ ਕੁੰਭ ਸੰਪੂਰਨ, ਬਵੰਜਾ ਕਵੀਆਂ ਨੇ ਭਾਗ ਲਿਆ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਅਦਾਰਾ ਸ਼ਬਦਜੋਤ ਵਲੋਂ 7ਵਾਂ ਕਵਿਤਾ ਕੁੰਭ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਵਿਚੋਂ ਬਵੰਜਾ ਕਵੀਆਂ ਗੈਰੀ ਫਕੀਰਾ, ਗੁਰਪ੍ਰੀਤ ਕੌਰ ਧਾਲੀਵਾਲ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਲੁਧਿਆਣਾ ਪੂਰਬੀ ਨੇ ਬੀ. ਕਾਮ. ਦੇ ਨਤੀਜੇ 'ਚ ਮਾਰੀਆਂ ਮੱਲਾਂ

ਲੁਧਿਆਣਾ, 26 ਮਾਰਚ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਕਾਮ. ਸਮੈਸਟਰ ਪਹਿਲਾ ਦੇ ਨਤੀਜੇ ਵਿਚੋਂ ਸਰਕਾਰੀ ਕਾਲਜ ਲੁਧਿਆਣਾ (ਪੂਰਬੀ) ਦੀ ਵਿਦਿਆਰਥਣ ਅਨਾਮਿਕਾ ਕਾਲਰਾ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਦੂਜਾ ਸਥਾਨ ਹਾਸਲ ਕੀਤਾ ...

ਪੂਰੀ ਖ਼ਬਰ »

ਛੇੜਖਾਨੀ ਕਰਨ ਵਾਲੇ ਨੌਜਵਾਨ ਖਿਲਾਫ਼ ਕੇਸ ਦਰਜ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਿਤ ਲੜਕੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਇਸ ਸਬੰਧੀ ਪੁਲਿਸ ਨੇ ਇੰਦਰ ਕੁਮਾਰ ...

ਪੂਰੀ ਖ਼ਬਰ »

ਜਾਤ ਖਿਲਾਫ਼ ਮਾੜੇ ਸ਼ਬਦ ਵਰਤਣ ਦੇ ਦੋਸ਼ ਤਹਿਤ ਪਤੀ-ਪਤਨੀ ਖਿਲਾਫ਼ ਕੇਸ ਦਰਜ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜਾਤ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਤਹਿਤ ਪਤੀ-ਪਤਨੀ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੰਗਰੂਰ ਦੇ ਰਹਿਣ ਵਾਲੇ ਸੁੱਚਾ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...

ਪੂਰੀ ਖ਼ਬਰ »

ਲਾਵਾਰਸ ਜ਼ਖ਼ਮੀ ਲੜਕੇ ਨੂੰ ਮਿਲੀ ਨਵੀਂ ਜ਼ਿੰਦਗੀ

ਲੁਧਿਆਣਾ, 26 ਮਾਰਚ (ਸਲੇਮਪੁਰੀ)-ਖੁੱਲ੍ਹੇ ਆਸਮਾਨ ਥੱਲੇ ਸੜਕ 'ਤੇ ਪਏ ਰਿਸਦੇ ਜ਼ਖਮਾਂ ਨਾਲ ਤੜਫਦੇ ਲਵਾਰਸ-ਬੇਘਰ ਮੰਦਬੁੱਧੀ ਗੁੰਗੇ ਬੇਨਾਮ ਵਿਅਕਤੀ ਨੂੰ ਲੋੜੀਂਦੀ ਹਰ ਜ਼ਰੂਰੀ ਸਹੂਲਤ ਮਿਲ ਜਾਣਾ ਕਿਸੇ ਸਵਰਗ ਤੋਂ ਘੱਟ ਨਹੀਂ ਹੈ | ਇਹ ਘਟਨਾ 24 ਮਾਰਚ ਦੀ ਹੈ ਕਿ ...

ਪੂਰੀ ਖ਼ਬਰ »

ਤਬਾਹ ਹੋਈ ਕਣਕ ਦੀ ਫ਼ਸਲ ਦਾ ਸਰਕਾਰ ਬਣਦਾ ਮੁਆਵਜ਼ਾ ਦੇਵੇ -ਹੁੰਦਲ ਹਵਾਸ

ਭਾਮੀਆਂ ਕਲਾਂ, 26 ਮਾਰਚ (ਜਤਿੰਦਰ ਭੰਬੀ)-ਬੀਤੇ ਦਿਨੀਂ ਹੋਈ ਬੇਮੋਸਮੀ ਬਰਸਾਤ ਅਤੇ ਗੜੇ੍ਹਮਾਰੀ ਕਾਰਨ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਤਬਾਹ ਹੋਣ ਕਾਰਨ ਹੋਏ ਨੁਕਸਾਨ 'ਤੇ ਚਿੰਤਾ ਜਾਹਿਰ ਕਰਦਿਆਂ ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ 'ਤੇ ਸ਼ਕਤੀ ਦੇ ਸੰਕਲਪ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨ ਕਰਦਿਆਂ ਮੀਰੀ ਤੇ ਪੀਰੀ ਦੀਆਂ ਦੋ ਕਿ੍ਪਾਨਾਂ ਧਾਰਨ ਕਰ ਕੇ ਇਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ | ਇਨ੍ਹਾਂ ...

ਪੂਰੀ ਖ਼ਬਰ »

'ਭਾਰਤ ਜੋੜੋ ਯਾਤਰਾ' ਰਾਹੀਂ ਰਾਹੁਲ ਗਾਂਧੀ ਨੂੰ ਮਿਲੀ ਹਰਮਨ ਪਿਆਰਤਾ ਭਾਜਪਾ ਨੂੰ ਬਰਦਾਸ਼ਤ ਨਹੀਂ ਹੋਈ-ਬਾਵਾ

ਲੁਧਿਆਣਾ, 25 ਮਾਰਚ (ਕਵਿਤਾ ਖੁੱਲਰ)-'ਭਾਰਤ ਜੋੜੋ ਯਾਤਰਾ' ਰਾਹੀਂ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਨੂੰ ਮਿਲੀ ਹਰਮਨ ਪਿਆਰਤਾ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ | ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਪਛੜੀਆਂ ...

ਪੂਰੀ ਖ਼ਬਰ »

'ਦਿ ਪਰਲ ਆਫ਼ ਲੁਧਿਆਣਾ' ਕਿਤਾਬ ਅਰੋੜਾ ਨੂੰ ਭੇਟ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸੰਜੀਵ ਅਰੋੜਾ ਸੰਸਦ ਮੈਂਬਰ (ਰਾਜ ਸਭਾ) ਨੇ ਜਗਦੀਸ਼ ਬਹਿਲ ਨੂੰ ਬੜੇ ਪਿਆਰ ਨਾਲ ਯਾਦ ਕੀਤਾ, ਜੋ ਕਿ ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਅਤੇ ਪਰਉਪਕਾਰੀ ਸਨ | ਉਨ੍ਹਾਂ ਦੀ ਬੇਟੀ ਰਾਧਿਕਾ ਜੈਤਵਾਨੀ ਨੇ ਆਪਣੇ ਪਿਤਾ ਦੀ ਯਾਦ ਵਿਚ 'ਦਿ ...

ਪੂਰੀ ਖ਼ਬਰ »

ਸਾਬਕਾ ਮੰਤਰੀ ਆਸ਼ੂ ਨੂੰ ਮਿਲਣ ਲਈ ਦੂਜੇ ਦਿਨ ਵੀ ਮਿਲਣ ਵਾਲਿਆਂ ਦਾ ਲੱਗਿਆ ਰਿਹਾ ਮੇਲਾ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸਾਬਕਾ ਮੰਤਰੀ ਭਾਰਤ ਭੂਸ਼ਨ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਅੱਜ ਦੂਜੇ ਦਿਨ ਵੀ ਉਨਾਂ ਘਰ ਮਿਲਣ ਵਾਲਿਆਂ ਦਾ ਮੇਲਾ ਲੱਗਿਆ ਰਿਹਾ, ਅੱਜ ਇਥੇ ਉਨ੍ਹਾਂ ਦੇ ਗ੍ਰਹਿ ਵਿਖੇ ਜਿੱਥੇ ਉਨ੍ਹਾਂ ਦੇ ਹਲਕੇ ਤੋਂ ਲੋਕ ਮਿਲਣ ਪੁੱਜੇ ਉੱਥੇ ਬਾਹਰੀ ...

ਪੂਰੀ ਖ਼ਬਰ »

ਪਿੰਡ ਬੀਲ੍ਹੇ ਦੇ ਲੋਕਾਂ ਨੇ ਸੰਨੀ ਕੈਂਥ ਨੂੰ ਸੌਪਿਆ ਮੰਗ ਪੱਤਰ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਭਾਰਤੀ ਜਨਤਾ ਪਾਰਟੀ ਯੂਥ ਵਿੰਗ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਬੀਲ੍ਹੇ ਦੀ ਲੋਕਾਂ ਨੇ ਇਕ ਮੰਗ ਪੱਤਰ ਸੌਂਪਦੇ ਹੋਏ ਪੁਰਜੋਰ ਸ਼ਬਦਾਂ ਰਾਹੀਂ ਮੰਗ ...

ਪੂਰੀ ਖ਼ਬਰ »

ਨਿਗਮ ਹਾਊਸ 'ਚ ਜਸਪਾਲ ਸਿੰਘ ਗਿਆਸਪੁਰਾ ਨੇ ਵਿਕਾਸ ਲਈ ਨਿੱਤ ਉਠਾਈ ਆਵਾਜ਼

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਬੀਤੀ 25 ਮਾਰਚ ਨੰੂ ਜਿੱਥੇ ਹੋਰਾਂ ਕੌਸਲਰਾਂ ਦਾ ਉਥੇ ਹੀ ਅਕਾਲੀ ਦਲ ਦੇ ਸੀਨੀਅਰ ਨੇਤਾ, ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ ਜਸਪਾਲ ਸਿੰਘ ਗਿਆਸਪੁਰਾ ਦਾ ਵੀ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ | ...

ਪੂਰੀ ਖ਼ਬਰ »

ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਨੇ ਵਲੰਟੀਅਰਾਂ ਨੂੰ ਅੰਗ ਦਾਨ ਕਰਨ ਲਈ ਕੀਤਾ ਪ੍ਰੇਰਿਤ-ਨਵਲ ਜੈਨ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਭਾਸ਼ ਨਗਰ ਮੰਡਲ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾ 'ਤੇ ਜ਼ਿਲ੍ਹਾ ਸਕੱਤਰ ਨਵਲ ਜੈਨ ਦੇ ਦਫ਼ਤਰ ਵਿਚ ਸੁਣਿਆ | ਮਨ ਕੀ ਬਾਤ ...

ਪੂਰੀ ਖ਼ਬਰ »

ਹਲਕਾ ਆਤਮ ਨਗਰ 'ਚ ਕਿ੍ਕਟ ਟੂਰਨਾਮੈਂਟ ਕਰਵਾਇਆ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਦੁੱਗਰੀ ਫੇਸ-1 ਦੇ ਐਮ.ਜੀ.ਐਮ. ਸਕੂਲ ਵਿਖੇ 6ਵਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਵਿਧਾਇਕ ...

ਪੂਰੀ ਖ਼ਬਰ »

ਸੰਤ ਬਾਬਾ ਉਂਕਾਰ ਦਾਸ ਵਲੋਂ ਸਾਲਾਨਾ ਗੁਰਮਤਿ ਸਮਾਗਮ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਬਾਬਾ ਸ਼੍ਰੀ ਚੰਦ ਖੁੱਡ ਮੁਹੱਲਾ ਵਿਖੇ ਸੰਤ ਬਾਬਾ ਉਂਕਾਰ ਦਾਸ ਵਲੋਂ 11ਵਾਂ ਸਾਲਾਨਾ ਗੁਰਮਤਿ ਸਮਾਗਮ ਖੁੱਡ ਮੁਹੱਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ, ਜਿਸ ਵਿਚ ਲੋੜਵੰਦ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਅਤੇ ...

ਪੂਰੀ ਖ਼ਬਰ »

ਮਾਤਾ ਹਰਨਾਮ ਕੌਰ ਆਹੂਜਾ ਨੂੰ ਸਮਾਜ ਦੇ ਹਰ ਵਰਗ ਵਲੋਂ ਸ਼ਰਧਾਂਜਲੀਆਂ ਭੇਟ

ਲੁਧਿਆਣਾ, 26 ਮਾਰਚ (ਪੁਨੀਤ ਬਾਵਾ)-ਕਾਰੋਬਾਰੀ ਜਗਮੋਹਣ ਸਿੰਘ, ਪਰਵਿੰਦਰ ਜੀਤ ਸਿੰਘ, ਹਰਵਿੰਦਰ ਪਾਲ ਸਿੰਘ, ਸਤਿਬੀਰ ਪਾਲ ਸਿੰਘ ਦੇ ਮਾਤਾ ਅਤੇ ਟਾਇਰ ਹਾਊਸ ਜਲੰਧਰ ਦੇ ਮਾਲਕ ਤੇ ਸਾਬਕਾ ਪ੍ਰਧਾਨ ਸਮੂਹ ਸਿੰਘ ਸਭਾਵਾਂ ਜਲੰਧਰ ਤਰਲੋਚਨ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸੰਤੋਖਸਰ ਸਿੰਘ ਸਭਾ ਮਾਡਲ ਟਊਨ ਐਕਟੈਨਸ਼ਨ ਬਲਾਕ-ਡੀ ਵਿਖੇ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਏੇ. ਬੀ. ਸੀ. ਮੈਜੀਕਲ ਵਰਲਡ ਪ੍ਰੀ-ਨਰਸਰੀ ਸਕੂਲ ਦੀ ਆਰੰਭਤਾ

ਡਾਬਾ/ਲੁਹਾਰਾ, 26 ਮਾਰਚ (ਕੁਲਵੰਤ ਸਿੰਘ ਸੱਪਲ)-ਬੇਗੋਆਣਾ ਰੋਡ ਸਥਿਤ ਕੈਨਾਲ ਐਨਕਲੇਵ ਵਿਖੇ ਏ. ਬੀ. ਸੀ. ਮੈਜੀਕਲ ਵਰਲਡ ਪ੍ਰੀ ਨਰਸਰੀ ਸਕੂਲ ਦੀ ਅਰੰਭਤਾ ਕੀਤੀ ਗਈ | ਇਸ ਮੌਕੇ ਸਕੂਲ ਦੀ ਤਰੱਕੀ ਅਤੇ ਇਲਾਕੇ ਵਿਚ ਸੁੱਖ ਸ਼ਾਤੀ ਦੀ ਕਾਮਨਾ ਕਰਦਿਆਂ ਸ਼੍ਰੀ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਡਾਕਟਰੀ ਜਾਂਚ ਕੈਂਪ ਲਗਾਇਆ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਜਵੱਦੀ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ 'ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਦੇ ਕਾਰਜਾਂ ਵਿਚ ਲਗਾਉਣਾ ਹੀ ਸੱਚੀ ...

ਪੂਰੀ ਖ਼ਬਰ »

ਗਦਰੀ ਸ਼ਹੀਦ ਬਾਬਾ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਭਾਮੀਆਂ ਕਲਾਂ, 26 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਸਾਹਬਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਸ਼ਹੀਦ ਬਾਬਾ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਗਦਰੀ ਸ਼ਹੀਦ ਬਾਬਾ ਲਾਲ ਸਿੰੰਘ ਕਮੇਟੀ ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ 'ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ 110ਵੇਂ ਜਨਮ ਦਿਹਾੜੇ ਅਤੇ ਸੰਤ ਬਾਬਾ ਨਰਾਇਣ ਸਿੰਘ ਦੀ ਬਰਸੀ ਤੇ ਬਾਬਾ ਈਸ਼ਰ ਸਿੰਘ ਦੇ ਜਨਮ ਅਸਥਾਨ ਪਿੰਡ ਝੋਰੜਾਂ ਦੇ ਗੁਰਦੁਆਰਾ ਤੇਰਾਂ ਮੰਜਲੀ ਨਾਨਕਸਰ ਠਾਠ ਵਿਖੇ ਸੰਤ ਬਾਬਾ ...

ਪੂਰੀ ਖ਼ਬਰ »

ਪਹਿਲੇ ਸਾਲ ਹੀ ਲੋਕਾਂ ਦਾ ਮੋਹ ਹੋਇਆ ਭੰਗ- ਚੌਹਾਨ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਗਿੱਲ ਰੋਡ ਸਥਿਤ ਆਈ.ਟੀ.ਆਈ ਪਾਰਕ ਵਿਖੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਵਲੋਂ ਅੱਜ ਵਿੱਖੇ ਇਲਾਕਾ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਇਲਾਕਾ ਵਾਸੀਆਂ ਨੇ ਸਾਬਕਾ ਵਿਧਾਇਕ ਸਿਮਰਜੀਤ ...

ਪੂਰੀ ਖ਼ਬਰ »

ਢੰਡਾਰੀ-ਫੋਕਲ ਪੁਆਇੰਟ ਪੁਲ ਦੀ ਮੁਰੰਮਤ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ-ਉਦਯੋਗਪਤੀ

ਢੰਡਾਰੀ ਕਲਾਂ, 26 ਮਾਰਚ (ਪਰਮਜੀਤ ਸਿੰਘ ਮਠਾੜੂ)-ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਨੂੰ ਇਤਲਾਹ ਕੀਤੇ ਢੰਡਾਰੀ-ਫੋਕਲ ਪੁਆਇੰਟ ਪੁਲ ਨੂੰ ਦੋਵਾਂ ਤਰਫ਼ ਤੋਂ ਬੰਦ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਵਿਧਾਇਕ ਦੇ ਕਹਿਣ ਮੁਤਾਬਕ 20 ਦਿਨ ਅਤੇ ਜੇ ਈ ਦੇ ਕਹਿਣ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪਾਮਾਰੀ ਦੌਰਾਨ ਤਿੰਨ ਨੌਜਵਾਨਾਂ ਨੂੰ ਗਿ੍ਫਤਾਰ ਕਰ ਕੇ ਉਨਾਂ ਦੇ ਕਬਜੇ ਵਿਚੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਹਿਲੇ ਮਾਮਲੇ ...

ਪੂਰੀ ਖ਼ਬਰ »

ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮਹਾਨ ਸੰਤ ਸਮਾਗਮ ਕਰਵਾਇਆ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸਨਅਤੀ ਸ਼ਹਿਰ ਲੁਧਿਆਣਾ ਦੇ ਦੁੱਗਰੀ ਰੋਡ ਨੇੜੇ ਸਿਧਵਾਂ ਨਹਿਰ ਪੁੱਲ ਸਥਿਤ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਅਤੇ ਗੁਰਬਚਨ ਸਿੰਘ ਕੰਬਲੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲੋਨੀ 'ਚ ਵਿਸ਼ੇਸ਼ ਡਾਕਟਰੀ ਕੈਂਪ ਲੱਗਾ

ਲੁਧਿਆਣਾ, 26 ਮਾਰਚ (ਸਲੇਮਪੁਰੀ )-ਯੂਨੀਕ ਹੈਲਥ ਕੇਅਰ ਸੈਂਟਰ ਗੁਰੂ ਨਾਨਕ ਕਾਲੋਨੀ ਬਲਾਕ ਏ ਗਿੱਲ ਰੋਡ ਲੁਧਿਆਣਾ ਵਲੋਂ ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਕੈਂਪ ਲਗਾਇਆ ਗਿਆ | ਡਾਕਟਰੀ ਕੈਂਪ ਦੌਰਾਨ ਡਾ. ਸ਼ਿੰਗਾਰਾ ਸਿੰਘ ਸਾਬਕਾ ਸਿਵਲ ਸਰਜਨ ਦੀ ਸਮੁੱਚੀ ਟੀਮ, ...

ਪੂਰੀ ਖ਼ਬਰ »

ਭਾਜਪਾ, ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਨਿੱਜੀ ਕਿੜ ਕੱਢਣ ਤੋਂ ਗੁਰੇਜ਼ ਕਰੇ-ਸਰਪੰਚ ਖੁਰਾਣਾ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵਕ ਸਰਪੰਚ ਗੁਰਚਰਨ ਸਿੰਘ ਖੁਰਾਣਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ, ਕਾਂਗਰਸ ਪਾਰਟੀ ਦੇ ਆਗੂਆਂ/ਵਰਕਰਾਂ ਨਾਲ ਨਿੱਜੀ ਕਿੜਾਂ ਕੱਢਣ ਤੋਂ ਗੁਰੇਜ਼ ਕਰੇ, ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ...

ਪੂਰੀ ਖ਼ਬਰ »

ਲੁਧਿਆਣਾ ਮੋਟਰ ਐਂਡ ਟਰੈਕਟਰ ਪਾਰਟਸ ਟ੍ਰੇਡਰਸ ਐਸੋਸੀਏਸ਼ਨ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਲੁਧਿਆਣਾ ਮੋਟਰ ਐਂਡ ਟਰੈਕਟਰ ਪਾਰਟਸ ਟ੍ਰੇਡਰਸ ਐਸੋਸੀਏਸ਼ਨ ਅਤੇ ਸਮੂਹ ਇਲਾਕਾ ਨਿਵਾਸੀ ਵਾਰਡ ਨੰਬਰ 51 ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ ...

ਪੂਰੀ ਖ਼ਬਰ »

ਮੰਦਰ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁੰਦਰ ਨਗਰ ਧੂਰੀ ਰੇਲਵੇ ਲਾਈਨ ਨੇੜੇ ਸਥਿਤ ਸੀਲਾਵਤੀ ਸਨਾਤਮ ਧਰਮ ਮੰਦਰ ਵਿਚ ਚੋਰ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ...

ਪੂਰੀ ਖ਼ਬਰ »

ਪੰਜਾਬ ਦੀਆਂ ਨਸਲਾਂ ਤੇ ਫ਼ਸਲਾਂ ਲਈ ਸੂਬੇ ਦਾ ਮੌਜੂਦਾ ਸਮਾਂ ਬੜਾ ਹੀ ਚਿੰਤਾਜਨਕ-ਕਾਦੀਆਂ

ਲੁਧਿਆਣਾ, 26 ਮਾਰਚ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ (ਰਜਿ:) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਨਸਲਾਂ ਤੇ ਫਸਲਾਂ ਜਿਸ ਦੌਰ ਵਿਚੋ ਗੁਜ਼ਰ ਰਹੀਆਂ ਹਨ, ਇਨਾਂ ਪ੍ਰਤੀ ਸਮੂਹ ਪੰਜਾਬੀਆਂ ਨੂੰ ਚਿੰਤਤ ਹੋਣਾ ਸਮੇਂ ਦੀ ਲੋੜ ਹੈ | ਉਨਾਂ ਨੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਲਈ ਬੁੱਢਾ ਦਰਿਆ ਐਕਸ਼ਨ ਫਰੰਟ ਨੇ 'ਵਾਤਾਵਰਨ' ਮੇਲਾ ਲਗਾਇਆ

ਲੁਧਿਆਣਾ, 26 ਮਾਰਚ (ਪੁਨੀਤ ਬਾਵਾ)-ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਲਈ ਬੁੱਢਾ ਦਰਿਆ ਐਕਸ਼ਨ ਫਰੰਟ ਵਲੋਂ ਅੱਜ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਪਾਣੀਆਂ ਦੇ ਹਾਣੀ 'ਵਾਤਾਵਰਣ ਮੇਲਾ' ਲਗਾਇਆ ਗਿਆ | ਜਿਸ ਵਿਚ ਬੀ.ਡੀ.ਏ.ਐਫ. ਵਲੋਂ ਬੁੱਢੇ ਦਰਿਆ ਦੀ ਮੌਜੂਦਾ ...

ਪੂਰੀ ਖ਼ਬਰ »

ਸ੍ਰੀ ਹਿੰਦੂ ਨਿਆਏ ਪੀਠ ਨੇ ਹਵਨ ਯੱਗ ਕੀਤਾ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸ੍ਰੀ ਹਿੰਦੂ ਨਿਆਏ ਪੀਠ ਦੇ ਆਗੂਆਂ ਅਤੇ ਮੈਂਬਰਾਂ ਵਲੋਂ ਖੁੱਲੇ ਅਸਮਾਨ ਵਿਚ ਗੁਬਾਰੇ ਛੱਡ ਕੇ ਹਿੰਦੂ ਨਵੇਂ ਸਾਲ ਬਿਕਰਮੀ ਸੰਮਤ 2080 ਦੇ ਆਗਮਨ 'ਤੇ ਭਾਰੀ ਸਵਾਗਤ ਕੀਤਾ | ਸਥਾਨਕ ਗਾਂਧੀ ਨਗਰ ਸਥਿਤ ਸ੍ਰੀ ਹਿੰਦੂ ਨਿਆਏ ਪੀਠ ਦੇ ਮੁੱਖ ...

ਪੂਰੀ ਖ਼ਬਰ »

ਓਲੀਵਰ ਕਿਡਜ਼ ਪਲੇਵੇਅ ਸਕੂਲ ਵਲੋਂ ਸਾਲਾਨਾ ਸਮਾਗਮ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸਥਾਨਕ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਰਾਜਗੁਰੂ ਨਗਰ ਵਿਖੇ ਓਲੀਵਰਜ਼ ਕਿਡਜ਼ ਪਲੇਅਵੇਅ ਸਕੂਲ ਦੀ 13ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਭਾਜਪਾ ਨੇਤਾ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਸਾਹਿਰ ਲੁਧਿਆਣਵੀ ਦੀ ਯਾਦ 'ਚ ਆਯੁਰਵੈਦਿਕ ਹਸਪਤਾਲ ਦਾ ਨੀਂਹ ਪੱਥਰ ਵਿਧਾਇਕ ਪਰਾਸ਼ਰ ਪੱਪੀ ਤੇ ਮੱਕੜ ਨੇ ਰੱਖਿਆ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸਾਹਿਰ ਮੈਮੋਰੀਅਲ ਟਰੱਸਟ ਵਲੋਂ ਸ਼ਹਿਰ ਲੁਧਿਆਣਵੀ ਦੀ ਯਾਦ ਵਿਚ ਸ਼ਹਿਰ ਮੈਮੋਰੀਅਲ ਆਯੁਰਵੈਦਿਕ ਹਸਪਤਾਲ ਦਾ ਨੀਂਹ ਪੱਥਰ ਵੈਸਟਰਨ ਪਾਰਕ ਹਰਸ਼ਿਲਾ ਰਿਜ਼ੋਰਟ ਦੇ ਪਿੱਛੇ ਫ਼ਿਰੋਜ਼ਪੁਰ ਰੋਡ ਵਿਖੇ ਲੁਧਿਆਣਾ ਸੈਂਟਰਲ ਦੇ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਦੀ ਲੜੀ ਅੰਦਰ ਪੰਥ ਪ੍ਰਸਿੱਧ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਕਾਰਨ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ-ਰਜਿੰਦਰ ਸਿੰਘ ਬਸੰਤ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ ਅਤੇ ਸਮਾਜ ਸੇਵਕ ਰਜਿੰਦਰ ਸਿੰਘ ਬਸੰਤ ਨੇ ਇਕ ਬਿਆਨ ਜਾਰੀ ਕਰਕੇ, ਪੰਜਾਬ 'ਚ ਹੋਈ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ 'ਤੇ, ਕੇਂਦਰੀ ਖੇਤੀ ਮੰਤਰੀ ...

ਪੂਰੀ ਖ਼ਬਰ »

ਭਾਈ ਮੋਹਕਮ ਸਿੰਘ ਖਾਲਸਾ ਸੀ. ਸੈ. ਸਕੂਲ ਦੀ 25ਵੀਂ ਵਰ੍ਹੇਗੰਢ 'ਤੇ ਡਾ. ਅਮਨਪ੍ਰੀਤ ਸਿੰਘ ਤੇ ਕਾਉਂਕੇ ਦਾ ਸਨਮਾਨ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਗੁਰੂ ਅਰਜਨ ਦੇਵ ਨਗਰ 'ਚ ਪੈਂਦੇ ਭਾਈ ਮੋਹਕਮ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ 25ਵੀਂ ਵਰ੍ਹੇਗੰਢ ਮਨਾਈ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੱਚਖੰਡ ਵਾਸੀ ਬਾਬਾ ਜਸਵੰਤ ਸਿੰਘ ਦੇ ਫ਼ਰਜ਼ੰਦ ਅਤੇ ਬਾਬਾ ਜਸਵੰਤ ਸਿੰਘ ਡੈਂਟਲ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਲੇਮ ਟਾਬਰੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਡਾਇਰੈਕਟਰ ਰਣਜੀਤ ਸਿੰਘ ਅਤੇ ਜਗਜੀਤ ਸਿੰਘ ਮੈਂਬਰ ਸਕੂਲ ਪ੍ਰਬੰਧਕ ਕਮੇਟੀ ਅਤੇ ਚੀਫ਼ ਗੈਸਟ ਲਖਮਿੰਦਰ ਕੌਰ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਗੋਲਾ ਦੀ ਸੱਸ ਜਸਬੀਰ ਕੌਰ ਸੇਠੀ ਦੀ ਅੰਤਿਮ ਅਰਦਾਸ 'ਚ ਵੱਖ ਵੱਖ ਵਰਗਾਂ ਦੇ ਪ੍ਰਤੀਨਿਧ ਹੋਏ ਸ਼ਾਮਿਲ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵਕ ਇੰਦਰਜੀਤ ਸਿੰਘ ਗੋਲਾ ਦੇ ਸਤਿਕਾਰਯੋਗ ਸੱਸ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਸਰਕਾਰ ਦਾ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ-ਸਿਵਲ ਸਰਜਨ

ਲੁਧਿਆਣਾ, 26 ਮਾਰਚ (ਕਵਿਤਾ ਖੁੱਲਰ)-ਵਿਸ਼ਵ ਟੀ.ਬੀ ਦਿਵਸ ਮੌਕੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਅਤੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਆਸ਼ੀਸ਼ ਚਾਵਲਾ ਵਲੋਂ ਸਿਵਲ ਹਸਪਤਾਲ ਵਿਖੇ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ | ਡਾ. ਹਿਤਿੰਦਰ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਮੋਤੀ ਨਗਰ ਇਲਾਕੇ 'ਚੋਂ ਟੈਂਪੂ ਤੇ ਕਾਰ ਚੋਰੀ

ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਇਲਾਕੇ ਵਿਚੋਂ ਦੋ ਵੱਖ-ਵੱਖ ਥਾਵਾਂ ਤੋਂ ਚੋਰ ਟੈਂਪੂ ਤੇ ਕਾਰ ਚੋਰੀ ਕਰ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ, ਪਹਿਲੇ ਮਾਮਲੇ ਵਿਚ ...

ਪੂਰੀ ਖ਼ਬਰ »

ਕਾਂਗਰਸੀਆਂ ਵਲੋਂ ਆਸ਼ੂ ਦਾ ਸਵਾਗਤ ਇੰਜ ਹੋ ਰਿਹੈ ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ-ਪੁਸ਼ਪਿੰਦਰ ਸਿੰਘਲ

ਲੁਧਿਆਣਾ, 26 ਮਾਰਚ (ਭੁਪਿੰਦਰ ਸਿੰਘ ਬੈਂਸ)-ਜ਼ਿਲ੍ਹਾ ਭਾਜਪਾ ਦੇੇ ਸਾਬਕਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸੀਆਂ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸਵਾਗਤ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ, ਜਿਵੇਂ ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX