ਪਾਤੜਾਂ, 26 ਮਾਰਚ (ਜਗਦੀਸ਼ ਸਿੰਘ ਕੰਬੋਜ)-ਸ਼ਹਿਰ ਦੇ ਭਗਤ ਚੌਂਕ ਨੇੜੇ ਇਕ ਪੀ.ਆਰ.ਟੀ.ਸੀ. ਦੀ ਬੱਸ ਅਤੇ ਟਰੱਕ ਟਰਾਲੇ ਦੀ ਹੋਈ ਟੱਕਰ ਮਗਰੋਂ ਟਰਾਲਾ ਸਰਵਿਸ ਰੋਡ 'ਤੇ ਪਲਟ ਗਿਆ, ਇਸ ਟੱਕਰ ਦੌਰਾਨ ਸੜਕ 'ਤੇ ਖੜ੍ਹੀਆਂ 2 ਕਾਰਾਂ ਵੀ ਲਪੇਟ ਵਿਚ ਆ ਗਈਆਂ ਅਤੇ ਜਿੱਥੇ ਇਹ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਉੱਥੇ ਹੀ ਟਰੱਕ ਦਾ ਵੀ ਬਹੁਤ ਨੁਕਸਾਨ ਹੋ ਗਿਆ | ਇਸ ਘਟਨਾ ਲਈ ਬੱਸ ਚਾਲਕ ਵਲੋਂ ਟਰੱਕ ਵਾਲੇ ਦੀ ਗ਼ਲਤੀ ਦੱਸੀ ਜਾ ਰਹੀ ਸੀ ਜਦੋਂ ਕਿ ਟਰੱਕ ਚਾਲਕ ਇਸ ਲਈ ਬੱਸ ਚਾਲਕ ਨੂੰ ਕਸੂਰਵਾਰ ਦੱਸ ਰਿਹਾ ਸੀ ਅਤੇ ਪ੍ਰਤੱਖ ਦਰਸ਼ੀਆਂ ਵਲੋਂ ਬੱਸ ਚਾਲਕ ਦੀ ਗ਼ਲਤੀ ਕੱਢੀ ਜਾ ਰਹੀ ਪਰ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੜਤਾਲ ਕਰਕੇ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ | ਪੀ. ਆਰ. ਟੀ. ਸੀ. ਦੀ ਬੱਸ ਦੇ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਪਾਤੜਾਂ ਦੇ ਭਗਤ ਸਿੰਘ ਚੌਂਕ ਨੇੜੇ ਉਸ ਦੇ ਮਗਰ ਆ ਰਹੇ ਟਰੱਕ ਟਰਾਲੇ ਨੇ ਬੱਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਘੁੰਮ ਗਈ ਅਤੇ ਇਸ ਬੱਸ ਦਾ ਮੂੰਹ ਜਿਧਰੋਂ ਆਏ ਸੀ ਉਸ ਪਾਸੇ ਵੱਲ ਹੋ ਗਿਆ ਅਤੇ ਸੜਕ 'ਤੇ ਖੜ੍ਹੀਆਂ 2 ਕਾਰਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਪਰ ਪ੍ਰਤੱਖਦਰਸ਼ੀਆਂ ਨੇ ਇਸ ਘਟਨਾ ਲਈ ਬੱਸ ਚਾਲਕ ਨੂੰ ਜ਼ੰੁਮੇਵਾਰ ਦੱਸਦਿਆਂ ਕਿਹਾ ਕਿ ਬੱਸ ਚਾਲਕ ਨੇ ਸੜਕ 'ਤੇ ਆ ਰਹੇ ਟਰੱਕ ਟਰਾਲੇ ਤੋਂ ਪਿੱਛੋਂ ਆ ਕੇ ਜਦੋਂ ਬੱਸ ਨੂੰ ਅੱਗੇ ਕੱਢ ਕੇ ਟਰਾਲੇ ਦੇ ਮੋਹਰੇ ਕਰ ਦਿੱਤਾ ਤਾਂ ਲੋਡ ਟਰੱਕ ਨਹੀਂ ਰੁਕ ਸਕਿਆ ਅਤੇ ਉਹ ਬੱਸ ਨਾਲ ਟਕਰਾ ਗਿਆ | ਇਸ ਤਰ੍ਹਾਂ ਹੀ ਟਰੱਕ ਚਾਲਕ ਨੇ ਬੱਸ ਚਾਲਕ ਦੀ ਗ਼ਲਤੀ ਕੱਢਦਿਆਂ ਕਿਹਾ ਕਿ ਉਸ ਨੇ ਟਰੱਕ ਨੂੰ ਓਵਰਟੇਕ ਕਰਨ ਮਗਰੋਂ ਬਿਨਾਂ ਕੋਈ ਇਸ਼ਾਰਾ ਦਿੱਤੇ ਬੱਸ ਨੂੰ ਮੋੜ ਲਿਆ ਅਤੇ ਉਸ ਦਾ ਲੋਡ ਟਰੱਕ ਪਿੱਛੋਂ ਬੱਸ ਦੇ ਵਿਚ ਵੱਜ ਕੇ ਪਲਟ ਜਾਣ ਨਾਲ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ ਹੈ | ਜੇਕਰ ਬੱਸ ਚਾਲਕ ਨੇ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਤਾਂ ਮੈਂ ਆਪਣੇ ਟਰੱਕ ਅਤੇ ਟਰਾਲੇ ਨੂੰ ਅੱਗ ਲਾ ਦਿਆਂਗਾ | ਸ਼ਹਿਰੀ ਚੌਂਕੀ ਪਾਤੜਾਂ ਦੇ ਮੁਖੀ ਬਲਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਦੇਖ ਕੇ ਅਤੇ ਪੜਤਾਲ ਕਰਕੇ ਕਸੂਰਵਾਰ ਪਾਏ ਜਾਣ ਵਾਲੇ ਵਾਹਨ ਚਾਲਕ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਬਨੂੜ, 26 ਮਾਰਚ (ਭੁਪਿੰਦਰ ਸਿੰਘ)-ਪਿੰਡ ਕਰਾਲਾ ਨੇੜੇ ਇਕ ਟਰੱਕ ਤੇ ਕਾਰ ਦਰਮਿਆਨ ਹੋਈ ਟੱਕਰ ਵਿਚ ਕਾਰ ਸਵਾਰ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਤੇ ਦੋ ਅÏਰਤਾਂ ਸਮੇਤ 5 ਵਿਅਕਤੀਆਂ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ...
ਬਨੂੜ, 26 ਮਾਰਚ (ਭੁਪਿੰਦਰ ਸਿੰਘ)-ਬੇਮੌਸਮੀ ਬਰਸਾਤ ਨਾਲ ਪਿੰਡ ਜਾਸਲੀ ਦੇ ਇਕ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿਗ ਗਈ ਪਰ ਪਰਿਵਾਰ ਵਾਲ-ਵਾਲ ਬਚ ਗਿਆ | ਪੀੜਤ ਜਸਵੀਰ ਸਿੰਘ ਪੁੱਤਰ ਬਿਸ਼ਨ ਦਾਸ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ...
ਨਾਭਾ, 26 ਮਾਰਚ (ਜਗਨਾਰ ਸਿੰਘ ਦੁਲੱਦੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ 'ਚ ਸ਼ਾਂਤੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹਰ ਹਾਲਤ 'ਚ ਕਾਇਮ ਰੱਖੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ...
ਪਟਿਆਲਾ, 26 ਮਾਰਚ (ਅ. ਸ. ਆਹਲੂਵਾਲੀਆ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਮੀਟਿੰਗ ਕੀਤੀ ਗਈ ਜਿਸ ...
• ਸੜਕ ਕੰਢੇ ਡਰੇਨ ਨਾਲੇ ਨਾ ਹੋਣ ਕਰਕੇ ਥੋੜ੍ਹੀ ਜਿਹੀ ਬਰਸਾਤ ਨਾਲ ਖੜ੍ਹਾ ਰਹਿੰਦਾ ਗੰਦਾ ਪਾਣੀ
ਸ਼ੁਤਰਾਣਾ, 26 ਮਾਰਚ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਨੂੰ ਵਾਇਆ ਬਾਦਸ਼ਾਹਪੁਰ ਸਮਾਣਾ-ਪਟਿਆਲਾ ਜੋੜਨ ਵਾਲੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਦਾ 2 ਸਾਲ ...
ਪਟਿਆਲਾ, 26 ਮਾਰਚ (ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੇ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਮਨਪ੍ਰੀਤ ਬਾਬਾ ਵਾਸੀ ਜ਼ਿਲ੍ਹਾ ਪਟਿਆਲਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਸ ...
ਪਟਿਆਲਾ, 26 ਮਾਰਚ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਲੋਕ ਸਭਾ ਪਟਿਆਲਾ ਪ੍ਰਵਾਸ ਕਮੇਟੀ ਕਨਵੀਨਰ ਗੁਰਜੀਤ ਸਿੰਘ ਕੋਹਲੀ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲੋਕ ਸਭਾ ਹਲਕੇ ਦੀ 43 ਮੈਂਬਰੀ ਯੋਜਨਾ ...
ਪਟਿਆਲਾ, 26 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਚੱਲ ਰਹੇ 'ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ' ਦੀ ਤਾਲਮੇਲ ਕਮੇਟੀ ਵਲੋਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਮੋਰਚੇ ਨੂੰ ਵੱਡੇ ਪੱਧਰ ਉੱਤੇ ਲੈ ਕੇ ਜਾਣ ਲਈ ਵਿਚਾਰ ਕੀਤੇ ਗਏ | ...
ਪਟਿਆਲਾ, 26 ਮਾਰਚ (ਖਰੌੜ) -ਇੱਥੋਂ ਦੀ ਰਹਿਣ ਵਾਲੀ ਲੜਕੀ ਨੂੰ ਅਪਸ਼ਬਦ ਬੋਲਣ ਤੇ ਗ਼ਲਤ ਕੁਮੈਂਟ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਲਜ਼ਮ ਨਵਦੀਪ ਬਾਲੂ ਵਾਸੀ ਪਟਿਆਲਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354 ਤਹਿਤ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ...
ਨਾਭਾ, 26 ਮਾਰਚ (ਕਰਮਜੀਤ ਸਿੰਘ)-ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫ਼ੋਨ ਅਤੇ 4 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਇਹ ਮਾਮਲਾ ਥਾਣਾ ਸਦਰ ਨਾਭਾ ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਹਵਾਲਾਤੀ ਖ਼ਿਲਾਫ਼ ਵੱਖ-ਵੱਖ ...
ਪਟਿਆਲਾ, 26 ਮਾਰਚ (ਅ. ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸੰਜੇਇੰਦਰ ਸਿੰਘ ਬੰਨੀ ਚਹਿਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਪਟਿਆਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇ੍ਹਮਾਰੀ ਨਾਲ ਕਣਕ ਦੀ ...
ਪਟਿਆਲਾ, 26 ਮਾਰਚ (ਅ. ਸ. ਆਹਲੂਵਾਲੀਆ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਪੰਚਮੀ ਮੌਕੇ ਸੰਗਤਾਂ ਵਲੋਂ ਮੱਥਾ ਟੇਕ ਕੇ ਪੰਚਮੀ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਿਵਾੜ ਖੁੱਲ੍ਹਣ ...
ਪਟਿਆਲਾ, 26 ਮਾਰਚ (ਧਰਮਿੰਦਰ ਸਿੰਘ ਸਿੱਧੂ)-'ਆਜ਼ਾਦੀ ਦਾ ਮਹਾਂ ਉਤਸਵ' ਅਧੀਨ ਰਾਸ਼ਟਰੀ ਪੱਧਰ ਦੀ ਸੰਸਥਾ 'ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ' ਵਲੋਂ ਦੇਸ਼ ਭਰ ਦੇ ਸਕੂਲਾਂ ਵਿਚ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਇਕ ਆਨਲਾਈਨ ਲੇਖ ਰਚਨਾ ਮੁਕਾਬਲਾ ਕਰਵਾਇਆ ...
ਪਟਿਆਲਾ, 26 ਮਾਰਚ (ਧਰਮਿੰਦਰ ਸਿੰਘ ਸਿੱਧੂ)-ਅੱਜ ਜ਼ਿਲ੍ਹਾ ਕਾਂਗਰਸ ਪਟਿਆਲਾ ਦਫ਼ਤਰ ਵਿਖੇ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਸੱਤਿਆਗ੍ਰਹਿ ਪ੍ਰੋਗਰਾਮ 'ਚ ਹਾਜ਼ਰੀ ਲਗਵਾਈ ...
ਨਾਭਾ, 26 ਮਾਰਚ (ਕਰਮਜੀਤ ਸਿੰਘ)-ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅੱਜ ਨਾਭਾ ਵਿਖੇ ਸਥਿਤ ਜੀਵਨ ਜਯੋਤੀ ਸਪੈਸ਼ਲ ਸਕੂਲ ਲਈ ਆਪਣੀ ਤਨਖ਼ਾਹ 'ਚੋਂ ਇਕ ਲੱਖ ਰੁਪਏ ਦਾ ਦਾਨ ਦਿੱਤਾ | ਸਕੂਲ ਕਮੇਟੀ ਨੇ ਇਸ ਮਦਦ ਲਈ ਵਿਧਾਇਕ ਦੇਵ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਗੁਲਾਬ ...
ਦੇਵੀਗੜ੍ਹ, 26 ਮਾਰਚ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਦੀ ਜ਼ਿਮੀਂਦਾਰਾ ਟਰੱਕ ਅਪਰੇਟਰ ਯੂਨੀਅਨ ਦੇਵੀਗੜ੍ਹ ਦੀ ਹੋਈ ਸਰਬਸੰਮਤੀ ਨਾਲ ਚੋਣ ਵਿੱਚ ਸਾਹਿਬ ਸਿੰਘ ਘੜਾਮ ਨੰੂ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਨੂੰ ਅੱਜ ਅਲੀਪੁਰ ਅਰਾਈਆਂ ਵਿਖੇ ਟਰੱਕ ...
ਨਾਭਾ, 26 ਮਾਰਚ (ਕਰਮਜੀਤ ਸਿੰਘ)-ਮੀਂਹ ਹਨੇਰੀ ਦੇ ਕਾਰਨ ਬਹੁ ਗਿਣਤੀ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਪੰਜਾਬ ਸਰਕਾਰ ਜਲਦੀ ਗਰਦਾਵਰੀਆਂ ਕਰਵਾ ਕੇ ਮੁਆਵਜ਼ਾ ਦੇਵੇ | ਇਹ ਵਿਚਾਰ ਇੱਥੇ ਪਟਿਆਲਾ ਗੇਟ ਵਿਖੇ ਪੱਤਰਕਾਰਾਂ ਨਾਲ ਸਮਾਜ ਕਲਿਆਣ ਜਾਗਿ੍ਤੀ ਮੰਚ ...
ਬਸੀ ਪਠਾਣਾਂ, 26 ਮਾਰਚ (ਰਵਿੰਦਰ ਮੌਦਗਿਲ)-ਸਥਾਨਕ ਪ੍ਰਾਚੀਨ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਸ੍ਰੀ ਰਾਮ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸੇ ਤਹਿਤ ਅੱਜ ਭਗਵਾਨ ਰਾਮ ਪ੍ਰੇਮੀਆਂ ਵਲੋਂ ...
ਨਾਭਾ, 26 ਮਾਰਚ (ਜਗਨਾਰ ਸਿੰਘ ਦੁਲੱਦੀ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਅੱਜ ਸਥਾਨਕ ਨਵੀਂ ਅਨਾਜ ਮੰਡੀ ਨੇੜੇ ਬੈਠੇ ਪ੍ਰਵਾਸੀ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ, ਕਿਉਂਕਿ ਪਿਛਲੇ ਦਿਨਾਂ ਤੋਂ ਮੀਂਹ ਤੇ ...
ਪਟਿਆਲਾ, 26 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪੁਲਿਸ ਵਲੋਂ ਭਾਈ ਅੰਮਿ੍ਤਪਾਲ ਸਿੰਘ ਸਮੇਤ ਹੋਰਨਾਂ ਨੌਜਵਾਨਾਂ ਦੀ ਫੜੋ-ਫੜੀ ਮੁਹਿੰਮ ਸੂਬੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ | ਇਸ ਮੌਕੇ ਸਰਬੱਤ ਫਾਊਾਡੇਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ...
ਬਨੂੜ, 26 ਮਾਰਚ (ਭੁਪਿੰਦਰ ਸਿੰਘ)-ਨੇੜਲੇ ਪਿੰਡ ਮਠਿਆੜਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀ ਤਿੰਨ ਪਰਿਵਾਰਾਂ ਦੀਆਂ 6 ਦੁਧਾਰੂ ਮੱਝਾਂ ਚੋਰੀ ਕਰਕੇ ਲੈ ਗਏ | ਜਾਣਕਾਰੀ ਦਿੰਦੇ ਹੋਏ ਅਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਠਿਆੜਾ ਨੇ ਦੱਸਿਆ ਕਿ ਉਸ ਨੇ ਦੋ ...
ਨਾਭਾ, 26 ਮਾਰਚ (ਕਰਮਜੀਤ ਸਿੰਘ)-ਇੱਥੋਂ ਦੇ ਸਦਰ ਬਾਜ਼ਾਰ ਵਿਖੇ ਗੈਸ ਪਲਾਂਟ ਦਾ ਇਕ ਟੈਂਕਰ ਦੇਰ ਰਾਤ ਬਾਜ਼ਾਰ ਵਿਚ ਫਸ ਗਿਆ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ | ਦਰਅਸਲ ਗੈਸ ਪਲਾਂਟ ਦਾ ਟੈਂਕਰ ਚਲਾਉਣ ਵਾਲਾ ਡਰਾਈਵਰ ਸ਼ਰਾਬੀ ਹਾਲਤ 'ਚ ਨਾਭਾ ਸ਼ਹਿਰ ਦੇ ...
ਘਨੌਰ, 26 ਮਾਰਚ (ਸਰਦਾਰਾ ਸਿੰਘ ਲਾਛੜੂ)-ਇੰਜ. ਗੁਰਪ੍ਰੀਤ ਸਿੰਘ ਏ.ਡੀ.ਸੀ. ਦਫ਼ਤਰ ਫ਼ਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾਵਾਂ ਨਿਭਾ ਰਹੇ ਸਨ ਅਤੇ 16 ਮਾਰਚ ਨੂੰ ਹੋਏ ਭਿਆਨਕ ਸੜਕ ਹਾਦਸੇ ਦੇ ਵਿਚ ਪਰਿਵਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਅੰਤਿਮ ਅਰਦਾਸ ਪਿੰਡ ਮਰਦਾਂਪੁਰ ...
ਘਨੌਰ, 26 ਮਾਰਚ (ਸਰਦਾਰਾ ਸਿੰਘ ਲਾਛੜੂ)-ਮਨੁੱਖਤਾ ਦੇ ਭਲੇ ਲਈ ਕੈਂਪ ਕਮਾਂਡਰ ਸਤਨਾਮ ਸਿੰਘ, ਕੇਸਰ ਸਿੰਘ ਤੇ ਜਤਿੰਦਰ ਸਿੰਘ ਦੀ ਅਗਵਾਈ ਹੇਠ ਦਸਮੇਸ਼ ਯੁਵਕ ਸੇਵਾਵਾਂ ਕਲੱਬ ਤੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਸਹਿਯੋਗ ਨਾਲ ਪਿੰਡ ਮੰਜੌਲੀ ਦੇ ਗੁਰਦੁਆਰਾ ਸਿੰਘ ਸਭਾ ...
ਸਮਾਣਾ, 26 ਮਾਰਚ (ਹਰਵਿੰਦਰ ਸਿੰਘ ਟੋਨੀ)-ਐੱਸ. ਆਰ. ਐੱਸ. ਵਿੱਦਿਆਪੀਠ ਦੇ ਮੁੱਖ ਅਧਿਆਪਕਾ ਮਿਲੀ ਬੋਸ ਅਤੇ ਚੇਅਰਮੈਨ ਸਿੰਗਲਾ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਥਕਾਵਟ ਤੋਂ ਰਾਹਤ ਦਿਵਾਉਣ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਰੀਗੇਲੀਆ ...
ਭਾਦਸੋਂ, 26 ਮਾਰਚ (ਪ੍ਰਦੀਪ ਦੰਦਰਾਲਾ)-ਅਪਣੱਤ ਸੋਸ਼ਲ ਸੁਸਾਇਟੀ ਪਟਿਆਲਾ ਅਤੇ ਫਰੈਂਡਜ਼ ਵੈੱਲਫੇਅਰ ਸੁਸਾਇਟੀ ਪੇਦਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਪੇਦਨ ਵਿਖੇ ਖ਼ੂਨਦਾਨ ਅਤੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ | ਸੰਸਥਾ ਦੇ ...
ਤਪਾ ਮੰਡੀ, 26 ਮਾਰਚ (ਪ੍ਰਵੀਨ ਗਰਗ)-ਚੋਰਾਂ ਵਲੋਂ ਤਪਾ-ਢਿਲਵਾਂ ਰੋਡ 'ਤੇ ਸਥਿਤ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈ ਇਕ ਫ਼ੈਕਟਰੀ ਦੀ ਕੰਧ ਟੱਪ ਕੇ ਫ਼ੈਕਟਰੀ ਵਿਚਲਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ¢ ਜਾਣਕਾਰੀ ਦਿੰਦੇ ਹੋਏ ਅਗਰਵਾਲ ਇੰਡਸਟਰੀ ਦੇ ਮਾਲਕ ਗਣਤੰਤਰ ...
ਰੂੜੇਕੇ ਕਲਾਂ, 26 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਦਰਬਾਰ ਏ ਖਾਲਸਾ ਸਿੱਖ ਰਾਜ ਦੇ ਝੰਡੇ ਅਤੇ ਸਿੱਖ ਰਿਆਸਤਾਂ ਦੇ ਝੰਡਿਆਂ ਨੂੰ ਖ਼ਾਲਿਸਤਾਨ ਦੇ ਝੰਡੇ ਕਹਿ ਕੇ ਝੂਠੀ ਕਹਾਣੀ ਮੀਡੀਆ ਰਾਹੀਂ ...
ਬਰਨਾਲਾ, 26 ਮਾਰਚ (ਰਾਜ ਪਨੇਸਰ)-ਸਥਾਨਕ ਲੱਖੀ ਕਾਲੋਨੀ ਵਿਚ ਆਪਣੇ ਪਤੀ ਨਾਲ ਜਾ ਰਹੀ ਇਕ ਔਰਤ ਤੋਂ ਮੋਬਾਈਲ ਫ਼ੋਨ ਝਪਟ ਮਾਰ ਕੇ ਲਿਜਾਣ ਵਾਲੇ ਦੋ ਜਣਿਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਚੇਤ ਸਿੰਘ ...
ਬਰਨਾਲਾ, 26 ਮਾਰਚ (ਨਰਿੰਦਰ ਅਰੋੜਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਬੀ.ਬੀ.ਐਸ. ਤੇਜ਼ੀ ਦੀ ਅਦਾਲਤ ਵਲੋਂ ਸਾਲ 2017 ਵਿਚ ਹੋਏ ਕਤਲ ਦੇ ਮੁਕੱਦਮੇ ਦਾ ਫ਼ੈਸਲਾ ਸੁਣਾਉਂਦੇ ਹੋਏ 6 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦਿਆਂ ...
ਰੂੜੇਕੇ ਕਲਾਂ, 26 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਣ ਦਾ ਵਾਅਦਾ ਕਰ ਕੇ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿਚ ਉਲਝਾ ਕੇ ਜੇਲ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX