ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਕਾਂਗਰਸ ਵਲੋਂ ਦੇਸ਼ ਭਰ 'ਚ ਮੋਦੀ ਸਰਕਾਰ ਖ਼ਿਲਾਫ਼ ਸੱਤਿਆਗ੍ਰਹਿ ਤਹਿਤ ਸਥਾਨਕ ਡੀ. ਸੀ. ਦਫ਼ਤਰ ਨੇੜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ 'ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮੋਨ ਧਰਨਾ ਦਿੱਤਾ ਗਿਆ | ਧਰਨੇ 'ਚ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਤੇ ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਅੰਮਿ੍ਤਾ ਵੜਿੰਗ ਨੇ ਸਮੂਹ ਆਗੂਆਂ ਤੇ ਵਰਕਰਾਂ ਦਾ ਧਰਨੇ 'ਚ ਸ਼ਾਮਿਲ ਹੋਣ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਰਵੱਈਆ ਵਿਰੋਧੀ ਪਾਰਟੀਆਂ ਪ੍ਰਤੀ ਠੀਕ ਨਹੀਂ ਹੈ ਤੇ ਰਾਹੁਲ ਗਾਂਧੀ ਸੰਸਦ ਮੈਂਬਰਸ਼ਿਪ ਰੱਦ ਕਰਨਾ ਬਹੁਤ ਮੰਦਭਾਗਾ ਹੈ, ਜੋ ਲੋਕਤੰਤਰ ਲਈ ਘਾਤਕ ਹਨ | ਉਨ੍ਹਾਂ ਕਿਹਾ ਕਿ ਸਭ ਨੂੰ ਬੋਲਣ ਦਾ ਅਧਿਕਾਰ ਹੈ, ਪਰ ਮੋਦੀ ਸਰਕਾਰ ਬੌਖਲਾਹਟ 'ਚ ਆ ਕੇ ਲੋਕਤੰਤਰ ਦੇ ਉਲਟ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਾ ਦੇ ਚੁਣੇ ਨੁਮਾਇੰਦੇ ਦੀ ਇਸ ਤਰ੍ਹਾਂ ਮੈਂਬਰਸ਼ਿਪ ਰੱਦ ਕਰਨਾ ਮੰਦਭਾਗੀ ਗੱਲ ਹੈ | ਦੇਸ਼ 'ਚ ਤਾਨਾਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤੇ ਲੋਕਤੰਤਰ ਨੂੰ ਬਚਾਉਣ ਲਈ ਸਾਰੀਆਂ ਭਾਜਪਾਂ ਵਿਰੋਧੀ ਧਿਰਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ | ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨਾ ਬਹੁਦ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ 'ਚ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਜਦ ਕਿ ਕਾਂਗਰਸ ਸਭ ਨੂੰ ਜੋੜਨ ਤੇ ਦੇਸ਼ 'ਚ ਧਰਮ ਨਿਰਪੱਖਤਾ ਦੀ ਗੱਲ ਕਰਦੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਅਜਿਹਾ ਵਤੀਰਾ ਬਹੁਤ ਮੰਦਭਾਗਾ ਹੈ | ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਸ੍ਰੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਨਿਖੇਧੀ ਕੀਤੀ | ਧਰਨੇ ਵਿਚ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਬਲਾਕ ਕਾਂਗਰਸ (ਦਿਹਾਤੀ) ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਬਲਾਕ ਸੰਮਤੀ ਦੀ ਚੇਅਰਪਰਸਨ ਗੁਰਵਿੰਦਰ ਕੌਰ ਸੰਧੂ ਸਦਰਵਾਲਾ, ਸ਼ਹਿਰੀ ਪ੍ਰਧਾਨ ਹੈਪੀ ਗਰਗ, ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਸੂਬਾ ਸਿੰਘ ਭੁੱਟੀਵਾਲਾ, ਸ਼ਮਿੰਦਰਪਾਲ ਸਿੰਘ ਭੁੱਲਰ ਹਰੀਕੇ ਕਲਾਂ ਸੂਬਾ ਜਨਰਲ ਸਕੱਤਰ ਕਿਸਾਨ ਸੈੱਲ, ਨਗਰ ਕੌਂਸਲ ਦੇ ਪ੍ਰਧਾਨ ਸ਼ੰਮੀ ਤੇਰ੍ਹੀਆ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਕੌਰ ਪਤੰਗਾ, ਸਹਿਕਾਰੀ ਬੈਂਕ ਦੇ ਚੇਅਰਮੈਨ ਸਾਹਬ ਸਿੰਘ ਭੂੰਦੜ, ਮਲੋਟ ਦਿਹਾਤੀ ਦੇ ਪ੍ਰਧਾਨ ਜਗਤਪਾਲ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਗਿੱਦੜਬਾਹਾ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ, ਪੀ. ਪੀ. ਸੀ. ਸੀ. ਦੇ ਮੈਂਬਰ ਭਿੰਦਰ ਸ਼ਰਮਾ ਸਰਪੰਚ ਝਬੇਲਵਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ, ਬਲਾਕ ਸੰਮਤੀ ਮੈਂਬਰ ਮਨਿੰਦਰ ਸਿੰਘ ਮਨੀ ਚੜ੍ਹੇਵਣ, ਗੁਰਪ੍ਰੀਤ ਸਿੰਘ ਮਨੀਆਂ ਵਾਲਾ, ਜਸਪ੍ਰੀਤ ਸਿੰਘ ਬਰਾੜ, ਦਲਜੀਤ ਸਿੰਘ ਮਾਨ ਚੱਕ ਗਿਲਜੇਵਾਲਾ, ਮਲਕੀਅਤ ਸਿੰਘ ਮੱਲਣ, ਗੁਰਪ੍ਰੀਤ ਸਿੰਘ ਗਿੱਲ, ਅਸ਼ਵਨੀ ਸ਼ਰਮਾ, ਸਰਪੰਚ ਗੁਰਲਾਲ ਸਿੰਘ ਲਾਡੀ ਮਾਂਗਟ ਕੇਰ, ਸਰਪੰਚ ਗੁਰਵੰਤ ਸਿੰਘ ਚੜੇਵਣ, ਬਿੱਟੂ ਤਾਮਕੋਟ, ਨੰਬਰਦਾਰ ਦੀਪ ਬਰਾੜ ਭਾਗਸਰ, ਦਵਿੰਦਰ ਸਿੰਘ ਹੈਰੀ ਬਲਾਕ ਪ੍ਰਧਾਨ (ਸ਼ਹਿਰੀ) ਗਿੱਦੜਬਾਹਾ, ਜਗਦੀਸ਼ ਕਟਾਰੀਆ ਦੋਦਾ ਕੁਲਵੰਤ ਸਿੰਘ, ਜਸਪਾਲ ਸਿੰਘ ਔਲਖ, ਵਕੀਲ ਸਿੰਘ ਭੁੱਟੀਵਾਲਾ, ਸੁਖਵਿੰਦਰ ਸਿੰਘ ਦੋਦਾ, ਬੱਬਾ ਭੁੱਟੀਵਾਲਾ ਆਦਿ ਹਾਜ਼ਰ ਸਨ |
ਫ਼ਰੀਦਕੋਟ, 26 ਮਾਰਚ (ਸਤੀਸ਼ ਬਾਗ਼ੀ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਨਵਦੀਪ ਸਿੰਘ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਇਥੋਂ ਦੇ ਦੇਵੀ ਵਾਲਾ ਸੜਕ 'ਤੇ ਡਾ. ਕਪੂਰ ਹਸਪਤਾਲ ਨੂੰ ਜਾਣ ਵਾਲੀ ਮਹਿਜ਼ ਥੋੜੀ ਲੰਬਾਈ ਵਾਲੇ ਰਸਤੇ 'ਤੇ ਇੰਟਰਲਾਕਿੰਗ ਟਾਈਲਾਂ ਨਾ ਲੱਗੀਆਂ ਹੋਣ ਕਾਰਨ ਲਾਂਘੇ-ਟਾਪੇ ਵਾਲੇ ਲੋਕ ਬੇਹੱਦ ਔਖੇ ਹਨ ਤੇ ਪ੍ਰਸ਼ਾਸਨ ਨੂੰ ਕੋਸ ਰਹੇ ...
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ 'ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ 'ਚ ਪਾੜ ਪੈਣ ਨਾਲ ਪਾਣੀ ਦੀ ਵਹਾਅ ਰਾਜਸਥਾਨ ਨਹਿਰ ਵੱਲ ਵਹਿ ਤੁਰਿਆ ਹੈ | ਇਸ ਜਗ੍ਹਾ 'ਤੇ ਲੱਗੇ ਦਰੱਖਤ ਵੀ ...
ਬਾਜਾਖਾਨਾ, 26 ਮਾਰਚ (ਜੀਵਨ ਗਰਗ)-ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਲੋਕ ਸਭਾ ਰਾਹੁਲ ਗਾਂਧੀ ਵਲੋਂ ਦੇਸ਼ ਦੇ ਹਿੱਤ 'ਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਬੁਰੀ ਤਰ੍ਹਾਂ ਘਬਰਾਈ ਹੋਈ ਹੈ | ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਚੱਲ ...
ਜੈਤੋ, 26 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ ਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਖੇਤਾਂ 'ਚ ਤਿਆਰ ਕਣਕ ਡਿੱਗ ਕੇ ਜ਼ਮੀਨ 'ਤੇ ਵਿਛ ਗਈ ਹੈ, ਜਿਸ ਨਾਲ ਕਣਕ ਦੇ ਝਾੜ ਘਟਣ ਦੇ ਅਸਾਰ ਪੂਰੀ ਤਰ੍ਹਾਂ ਵੱਧ ਗਏ ...
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਨਈਾ ਤਾਲੀਮ, ਸਕਿੱਲ ਡਿਵਲਪਮੈਂਟ ਤਹਿਤ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਹਿਚਾਣ ਤੇ ਨਿਖਾਰਨ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਪੀ. ਬੀ. ਜੀ. ਵੈਲਫ਼ੇਅਰ ਕਲੱਬ ਵਲੋਂ ਲਗਾਏ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਦੌਰਾਨ ਵਲੰਟੀਅਰਾਂ ਨੇ ਮਾਨਵਤਾ ਦੀ ਭਲਾਈ ਹਿਤ 170 ਯੂਨਿਟ ਖ਼ੂਨ ਦਾਨ ਕੀਤਾ | ਕਲੱਬ ਦੇ ...
ਮੰਡੀ ਬਰੀਵਾਲਾ, 26 ਮਾਰਚ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਦਰਸ਼ਨ ਸਿੰਘ ਮੀਤ ਪ੍ਰਧਾਨ, ਮੁਖਤਿਆਰ ਸਿੰਘ ਖੋਖਰ, ਬਲਦੇਵ ਸਿੰਘ ਬਲਾਕ ਪ੍ਰਧਾਨ ਬਰੀਵਾਲਾ, ਗੁਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜੀਤ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ Ð(ਹਰਮਹਿੰਦਰਪਾਲ)-ਸਥਾਨਕ ਬੈਂਕ ਰੋਡ 'ਤੇ ਸਥਿਤ ਡੀਕੇ ਜਿਊਲਰਜ਼ ਦੇ ਸ਼ੋਅ ਰੂਮ 'ਚ ਸ਼ੁੱਕਰਵਾਰ ਦੀ ਰਾਤ ਨੂੰ ਸ਼ਾਰਟ ਸਰਕਟ ਹੋਣ ਨਾਲ ਸ਼ੋਅ ਰੂਮ ਦੇ ਉੱਪਰ ਵਾਲੇ ਹਾਲ 'ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਪ੍ਰਗਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਭਾਣਾ ਨੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਮੁਦਈ ਆਪਣੀ ਕਬਾੜ ਵਾਲੀ ਸਾਈਕਲ ਰੇਹੜੀ ਕਬਾੜ ਖ਼ਰੀਦਣ ਲਈ ਫੇਰੀ ਲਾਉਂਦਾ-ਲਾਉਂਦਾ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਅੱਜ ਦੁਪਹਿਰ ਸਮੇਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਰਿਵਾੜੀ ਤੋਂ ਫ਼ਾਜ਼ਿਲਕਾ ਜਾ ਰਹੀ ਇਕ ਰੇਲ ਗੱਡੀ ਹੇਠ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸਨਾਖ਼ਤ ਸੱਤੋ ਕੁਮਾਰ (21) ਪੁੱਤਰ ...
ਜੈਤੋ, 26 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸੀਨੀਅਰ ਕਾਂਗਰਸੀ ਆਗੂ ਤੇ ਟਰੱਕ ਯੂਨੀਅਨ ਜੈਤੋ ਦੇ ਸਾਬਕਾ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ ਨੇ ਬੀਤੇ ਦਿਨੀਂ ਆਏ ਭਾਰੀ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਤੇ ਸਬਜ਼ੀਆਂ ਦੀ ਫ਼ਸਲ ਨੂੰ ...
ਜੈਤੋ, 26 ਮਾਰਚ (ਗੁਰਚਰਨ ਸਿੰਘ ਗਾਬੜੀਆ)-ਕੋਠੇ ਮਾਹਲਾ ਸਿੰਘ ਵਾਲਾ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਦੀ ਧਰਮ ਪਤਨੀ ਅਤੇ ਸੁਖਵੀਰ ਸਿੰਘ, ਲਖਵੀਰ ਸਿੰਘ, ਰਘਵੀਰ ਸਿੰਘ ਤੇ ਬਲਵਿੰਦਰ ਸਿੰਘ ਦੀ ਮਾਤਾ ਹਰਪਾਲ ਕੌਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ...
ਫ਼ਰੀਦਕੋਟ, 26 ਮਾਰਚ (ਸਤੀਸ਼ ਬਾਗ਼ੀ)-ਸਕਿਓਰਿਟੀ ਗਾਰਡ ਯੂਨੀਅਨ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਮੀਟਿੰਗ ਪ੍ਰਧਾਨ ਲਾਭ ਸਿੰਘ ਮਿਸ਼ਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਥੇਬੰਦੀ ਦੀਆਂ ਭਖਦੀਆਂ ਮੰਗਾਂ ਤੇ ਸਕਿਓਰਿਟੀ ਗਾਰਡਾਂ ਨੂੰ ਪੇਸ਼ ਆ ਰਹੀਆਂ ...
ਫ਼ਰੀਦਕੋਟ, 26 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫ਼ਰੀਦਕੋਟ ਵਲੋਂ ਸਮਾਗਮ ਕਰਵਾਇਆ ਗਿਆ | ਕਲੱਬ ਦੇ ਸਾਬਕਾ ਪ੍ਰਧਾਨ ਵਜ਼ੀਰ ਚੰਦ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਰਬਸੰਮਤੀ ਨਾਲ ਚੁਣੇ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਇਕਬਾਲ ਸਿੰਘ ਪ੍ਰਧਾਨ, ਜਗਤਾਰ ਸਿੰਘ ਕੈਨੇਡਾ ਤੇ ਜਸਪਾਲ ਸਿੰਘ ਕੈਨੇਡਾ ਦੇ ਪਿਤਾ ਭਗਵਾਨ ਸਿੰਘ ਬਰਾੜ ਕੈਨੇਡੀਅਨ (86) ਪੁੱਤਰ ਨਰ ਸਿੰਘ ਬਰਾੜ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ...
ਮਲੋਟ, 26 ਮਾਰਚ (ਅਜਮੇਰ ਸਿੰਘ ਬਰਾੜ)-ਬੀਤੇ ਦਿਨ ਤੇ ਰਾਤ ਨੂੰ ਪਏ ਘੰਟਿਆਂ ਬੱਧੀ ਮੀਂਹ ਤੇ ਝੱਖੜ ਨੇ ਕਣਕ ਦਾ ਬੁਰਾ ਹਾਲ ਕਰ ਦਿੱਤਾ ਹੈ ਕਿ ਇਕ ਵਾਰੀ ਕਿਸਾਨਾਂ ਦੀ ਇਹ ਫ਼ਸਲ ਹੱਥੋਂ ਨਿਕਲ ਗਈ ਜਾਪਦੀ ਹੈ | ਪਿੰਡ ਡੱਬਵਾਲੀ ਢਾਬ ਦੇ ਗੁਰਦਿਆਲ ਸਿੰਘ ਸੰਧੂ, ਜਸਦੇਵ ਸਿੰਘ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਅਲਾਇੰਸ ਕਲੱਬ ਇੰਟਰਨੈਸ਼ਨਲ ਕੋਟਕਪੂਰਾ ਡਾਇਮੰਡ ਜ਼ਿਲ੍ਹਾ 111 ਦੀ ਇਕ ਮੀਟਿੰਗ ਕਲੱਬ ਪ੍ਰਧਾਨ ਚਰਨਦਾਸ ਗਰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪਿਛਲੇ ਸਾਲ ਵਿਚ ਕੀਤੇ ਸਮਾਜ ਸੇਵਾ ਦੇ ਕੰਮਾਂ ਬਾਰੇ ਲੇਖਾ-ਜੋਖਾ ਪੇਸ਼ ...
ਦੋਦਾ, 26 ਮਾਰਚ (ਰਵੀਪਾਲ)-ਅੰਮਿ੍ਤਾ ਕੌਰ ਵੜਿੰਗ ਧਰਮ ਪਤਨੀ ਹਲਕਾ ਵਿਧਾਇਕ ਤੇ ਪੰਜਾਬ ਪ੍ਰਧਾਨ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਪਿੰਡਾਂ 'ਚ ਜਾ ਕੇ ਜਾਇਜ਼ਾ ਲਿਆ | ਅੱਜ ...
ਗਿੱਦੜਬਾਹਾ, 26 ਮਾਰਚ (ਪਰਮਜੀਤ ਸਿੰਘ ਥੇੜੀ)-ਯੋਗਾ ਵਿਦ ਵੀਕੇਵੀ ਵੈਲਫੇਅਰ ਸੁਸਾਇਟੀ ਗਿੱਦੜਬਾਹਾ ਵਲੋਂ ਮੰਡੀ ਵਾਲੀ ਧਰਮਸ਼ਾਲਾ ਵਿਖੇ ਮੁਫ਼ਤ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡਾ. ਦਵਿੰਦਰ ਸਿੰਘ ਸੰਧੂ ਕੈਂਸਰ ਸਪੈਸ਼ਲਿਸਟ ...
ਡੱਬਵਾਲੀ, 26 ਮਾਰਚ (ਇਕਬਾਲ ਸਿੰਘ ਸ਼ਾਂਤ)-ਅਖਿਲ ਭਾਰਤੀ ਸਵਰਨਕਾਰ ਸੰਘ (ਰਜਿ. 3545) ਵਲੋਂ ਸ੍ਰੀ ਵੈਸ਼ਣੋ ਮੰਦਰ ਵਿਖੇ ਸਵਰਨਕਾਰ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਸੰਘ ਦੇ ਰਾਸ਼ਟਰੀ ਉਪ-ਪ੍ਰਧਾਨ ਛੱਤਰਪਾਲ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਮਹਾਰਾਜਾ ...
ਡੱਬਵਾਲੀ, 25 ਮਾਰਚ (ਇਕਬਾਲ ਸਿੰਘ ਸ਼ਾਂਤ)-ਸਵਰਨਕਾਰ ਸੰਘ ਤਹਿਸੀਲ ਡੱਬਵਾਲੀ ਦੇ ਨਵ-ਨਿਯੁਕਤ ਪ੍ਰਧਾਨ ਜਗਦੀਪ ਸੂਰਿਆ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ, ਜਿਸ 'ਚ ਹਰਿਆਣਾ ਸਵਰਨਕਾਰ ਸੰਘ ਦੇ ਉਪ-ਪ੍ਰਧਾਨ ਨਿਰਮਲ ਸਿੰਘ ਕੰਡਾ ਨੂੰ ਮੁੱਖ ਸਰਪ੍ਰਸਤ ਨਿਯੁਕਤ ...
ਲੰਬੀ/ਮਲੋਟ, 26 ਮਾਰਚ (ਮੇਵਾ ਸਿੰਘ, ਅਜਮੇਰ ਸਿੰਘ ਬਰਾੜ)-ਬੀਤੇ ਦਿਨੀਂ ਹੋਈ ਹਲਕਾ ਲੰਬੀ ਦੇ ਪਿੰਡਾਂ 'ਚ ਬੇਮੌਸਮੀ ਬਰਸਾਤ ਤੇ ਗੜਿ੍ਹਆਂ ਦੀ ਮਾਰ ਨਾਲ ਹੋਏ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਲਕੇ ਦੇ ਲੋਕਾਂ ਨੇ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿਖੇ ਭਾਜਪਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਹੋਈ, ਜਿਸ 'ਚ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਜੀਤ ਕੌਰ ਬੇਦੀ ਵਲੋਂ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸਰਕਾਰੀ ਕਾਲਜ ਵਿਚ 'ਵਿਕਾਸ ਰਾਜਨੀਤੀ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਜਿਸ 'ਚ ਪ੍ਰੋ. ਗੁਰਮੀਤ ਕੌਰ ਰਾਜਨੀਤੀ ਸ਼ਾਸਤਰ ਵਿਭਾਗ ਨੇ ਵਿਦਿਆਰਥੀਆਂ ਨੂੰ ਭਾਰਤ ਵਿਚ ਰਾਸ਼ਟਰੀ ਅਤੇ ਖੇਤਰੀ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਪੋਸਟ ਗ੍ਰੈਜੂਏਟ ਬੇਸਿਕ ਸਾਇੰਸਜ਼ ਵਿਭਾਗ ਨੇ ਡੀ. ਬੀ. ਟੀ. ਨਵੀਂ ਦਿੱਲੀ ਦੀ ਸਟਾਰ ਕਾਲਜ ਸਕੀਮ ਤਹਿਤ 'ਕੈਥੋਡ ਰੇ ਔਸਿਲੋਸਕੋਪ, ਡੀ. ਐਸ. ਓ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ | ਵਿਭਾਗ ...
ਦੋਦਾ, 26 ਮਾਰਚ (ਰਵੀਪਾਲ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜ਼ਾ ਦੀ ਅਗਵਾਈ ਹੇਠ ਸਰਕਲ ਪ੍ਰਧਾਨ ਕੋਟਭਾਈ ਚੰਦਨ ਚਾਵਲਾ ਦੀ ਯਤਨਾਂ ਸਦਕਾਂ ਪਿੰਡ ਸਾਹਿਬਚੰਦ ਦੇ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪਣੇ ਸਹਿਯੋਗੀਆਂ ਸਮੇਤ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੀ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਿੰਦਰ ਸਿੰਘ ਬੱਬੂ ਸੰਧੂ ਦੀ ਰਿਹਾਇਸ਼ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ 'ਚ ਵਿਸ਼ੇਸ਼ ਤÏਰ 'ਤੇ ...
ਮੰਡੀ ਬਰੀਵਾਲਾ, 26 ਮਾਰਚ (ਨਿਰਭੋਲ ਸਿੰਘ)-ਰਮੇਸ਼ ਕੁਮਾਰ, ਸਤਵੀਰ, ਜਗਤਵੀਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਨਹਿਰੂ ਬਸਤੀ 'ਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਨਹਿਰੂ ਬਸਤੀ 'ਚ ...
ਸਾਦਿਕ, 26 ਮਾਰਚ (ਆਰ. ਐਸ. ਧੁੰਨਾ)-ਸਥਾਨਕ ਜੈ ਮਹਾਂਮਾਈ ਦੁਰਗਾ ਮੰਦਰ ਦੀ ਸੰਚਾਲਕ ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਮੰਦਰ ਵਿਖੇ ਕਰਵਾਏ ਜਾ ਰਹੇ ਮਹਾਂਮਾਈ ਦੇ 37ਵੇਂ ਸਾਲਾਨਾ ਜਾਗਰਣ ਦੀ ਨਿਰਵਿਘਨ ਸੰਪੂਰਨਤਾ ਤੇ ਲੰਗਰ ਲਾਉਣ ਸਮੇਂ ਸਮੂਹ ਮੈਂਬਰਾਂ ਵਲੋਂ ਮੰਦਰ ...
ਫ਼ਰੀਦਕੋਟ, 26 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਦੇਸ਼ 'ਚ ਸੀਨੀਅਰ ਸਿਟੀਜਨ ਨੂੰ ਰੇਲ ਕਿਰਾਏ 'ਚ ਰਿਆਇਤ ਮਿਲੀ ਹੋਈ ਸੀ | ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਅਜੇ ਤੱਕ ਸੀਨੀਅਰ ਸਿਟੀਜਨ ਨੂੰ ਰੇਲ ਕਿਰਾਏ 'ਚ ਕੋਈ ...
ਜੈਤੋ, 26 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਨਾਨ-ਬੋਰਡ ਜਮਾਤਾਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਜਿਸ 'ਚ ਸਾਰੀਆਂ ਹੀ ਜਮਾਤਾਂ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਮਦਨ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਦੀ ਸ਼ਹਿ 'ਤੇ ਪੰਜਾਬ 'ਚ ਹੋ ਰਹੀ ਧੱਕੇਸ਼ਾਹੀ, ਸਿੱਖ ਨÏਜਵਾਨਾਂ ਤੇ ਤਸ਼ੱਦਦ ਤੇ ਨਾਜਾਇਜ਼ ਹਿਰਾਸਤ ਵਿਚ ਜਾਂਚ ਪੜਤਾਲ ਦੇ ਨਾਂਅ 'ਤੇ ਸਿੱਖਾਂ ਵਿਰੁੱਧ ਰਚੀ ਜਾ ਰਹੀ ਸਾਜਿਸ਼ ਦਾ ਪਰਦਾਫ਼ਾਸ਼ ਕਰਨ ...
ਮਲੋਟ, 26 ਮਾਰਚ (ਪਾਟਿਲ)-ਮਲੋਟ ਵਿਖੇ ਮਨੋਰੋਗਾਂ ਮਰੀਜ਼ਾਂ ਲਈ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਡਾ. ਰਜਿੰਦਰ ਜੁਨੇਜਾ ਦੇ ਸਹਿਯੋਗ ਨਾਲ ਸੋਨਮ ਪੈਥ ਲੈਬ ਐਂਡ ਕੈਂਸਰ ਡਾਇਗਨੋਸਟਿਕ 'ਤੇ ਲਗਾਏ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-'ਜੰਗ-ਏ-ਆਜ਼ਾਦੀ' ਯਾਦਗਾਰ ਦੀ ਵਿਜੀਲੈਂਸ ਵਿਭਾਗ ਦੁਆਰਾ ਕਰਵਾਈ ਜਾ ਰਹੀ ਜਾਂਚ ਪੰਜਾਬ ਸਰਕਾਰ ਦੀ ਬਦਲਾਖੋਰੀ ਨੀਤੀ ਦਾ ਹਿੱਸਾ ਹੈ ਤੇ ਇਸ ਕਾਰਵਾਈ ਨਾਲ ਮਾਨ ਸਰਕਾਰ ਨੇ ਸ਼ਹੀਦਾਂ ਦੇ ਸਤਿਕਾਰ ਨੂੰ ਗਹਿਰੀ ਸੱਟ ...
ਮਲੋਟ, 26 ਮਾਰਚ (ਪਾਟਿਲ)-ਡੀ. ਏ. ਵੀ. ਕਾਲਜ ਮਲੋਟ ਦੇ ਪਿ੍ੰਸੀਪਲ ਸੁਭਾਸ਼ ਗੁਪਤਾ ਤੇ ਪੰਜਾਬੀ ਵਿਭਾਗ ਦੀ ਅਗਵਾਈ 'ਚ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਨੈਤਿਕ ਸਿੱਖਿਆ ਦੇ ਇਮਤਿਹਾਨ 'ਚ ਵਿਸ਼ੇਸ਼ ਇਨਾਮ ਜਿੱਤੇ, ਜਿਨ੍ਹਾਂ 'ਚ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਧਾਰਮਿਕ ਅਸਥਾਨ ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ ਲਾਈ ਜਾ ਰਹੀ ਪਲਾਸਟਿਕ ਕਚਰਾ ਫ਼ੈਕਟਰੀ ਨੂੰ ਰੋਕਣ ਲਈ ਭਾਰਤੀ ਕਿਸਾਨ ਏਕਤਾ (ਸਿੱਧੂਪੁਰ) ਵਲੋਂ ਲਗਾਤਾਰ ਮੋਰਚਾ ਲਾਇਆ ਗਿਆ ਹੈ | ਜਿਸ 'ਚ ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਹਰਮਹਿੰਦਰ ਪਾਲ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸਤਵੰਤ ਕੌਰ ਦੀ ਅਗਵਾਈ 'ਚ ਇਤਿਹਾਸ ਵਿਭਾਗ ਤੇ ਆਈ. ਕਿਊ. ਏ. ਸੀ. ਵਲੋਂ ਰਾਸ਼ਟਰੀ ਸੈਮੀਨਾਰ ਤੇ ਵਿਚਾਰ-ਚਰਚਾ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ...
ਗਿੱਦੜਬਾਹਾ, 26 ਮਾਰਚ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਕੰਵਲਜੀਤ ਸਿੰਘ (ਰੋਜੀ ਬਰਕੰਦੀ) ਨੇ ਪ੍ਰੈੱਸ ਨੂੰ ਜਾਰੀ ਬਿਆਨ ਕਰਦਿਆਂ ਕਿਹਾ ਕਿ ਹਰਜੀਤ ਸਿੰਘ (ਨੀਲਾ ਮਾਨ) ...
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਭਾਜਪਾ ਦੇ ਹਲਕਾ ਇੰਚਾਰਜ ਤੇ ਫ਼ਾਜ਼ਿਲਕਾ ਸਹਿ ਪ੍ਰਭਾਰੀ ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਬੀਤੇ ਦਿਨੀਂ ਭਾਰੀ ਮੀਂਹ ਤੇ ਗੜੇਮਾਰੀ ਦੇ ਚੱਲਦਿਆਂ ਜ਼ਿਲ੍ਹੇ ਦੇ ਪਿੰਡਾਂ 'ਚ ਕਿਸਾਨਾਂ ...
ਮੋਗਾ, 26 ਮਾਰਚ (ਗੁਰਤੇਜ ਸਿੰਘ)-ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਤੇ ਹਨੇਰੀ ਨਾਲ ਜਿਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਉੱਥੇ ਮੁੜ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ | ਤੇਜ਼ ਹਵਾਵਾਂ ਕਾਰਨ ਤੇ ਮੀਂਹ ਪੈਣ ਕਾਰਨ ਕਣਕ ਦੀ ...
ਮੋਗਾ, 26 ਮਾਰਚ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ 22 ਮਾਰਚ ਦੀ ਦੇਰ ਸ਼ਾਮ ਪਿੰਡ ਸ਼ੇਰਪੁਰ ਤਾਇਬਾ ਨਿਵਾਸੀ ਬਲਵਿੰਦਰ ਸਿੰਘ ਬਿੰਦੂ ਵਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਆਪਣੀ ਪਤਨੀ ਅਮਰਜੀਤ ਕੌਰ ਉਰਫ਼ ਬੱਬੂ ਦਾ ਪਿੰਡ ਢੋਲੇਵਾਲ ਕੋਲ ਕਤਲ ਕਰ ਦਿੱਤਾ ਸੀ | ਇਸ ...
ਠੱਠੀ ਭਾਈ, 26 ਮਾਰਚ (ਜਗਰੂਪ ਸਿੰਘ ਮਠਾੜੂ)-ਬਠਿੰਡਾ ਜ਼ਿਲੇ੍ਹ ਦੇ ਹੱਦ ਨਾਲ ਲੱਗਦੇ ਮੋਗਾ ਜ਼ਿਲੇ੍ਹ ਦੇ ਆਖ਼ਰੀ ਪਿੰਡ ਢਿਲਵਾਂ ਵਾਲਾ ਵਿਖੇ ਬੀਤੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਦੀ ਮਾਰ ਕਾਰਨ ਪਿੰਡ ਦੇ ਕਿਸਾਨਾਂ ਦੀ ਵੱਡੀ ਪੱਧਰ ਤੇ ਕਣਕ ਅਤੇ ਹੋਰ ...
ਨਿਹਾਲ ਸਿੰਘ ਵਾਲਾ, 26 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪਿਛਲੇ ਦਿਨੀਂ ਹੋਈ ਬੇ-ਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਹੋਈਆਂ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਹਲਕੇ ਦੇ ਕਿਸਾਨ ਆਗੂਆਂ ਜਾਂ ਪਾਰਟੀ ਆਗੂਆਂ ਦੀ ਸਲਾਹ ਲਏ ...
ਕਿਸ਼ਨਪੁਰਾ ਕਲਾਂ, 26 ਮਾਰਚ (ਅਮੋਲਕ ਸਿੰਘ ਕਲਸੀ)-ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਆਪਣੀਆਂ ਸਰਕਾਰੀ ਡਿਊਟੀਆਂ ਦੇ ਨਾਲ-ਨਾਲ ਹੋਰਾਂ ਲੋੜਵੰਦ ਵਿਅਕਤੀਆਂ ਬੱਚਿਆਂ ਤੇ ਗਰੀਬ ਸੱਜਣਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਵੀ ਆਪਣਾ ਵਡਮੁੱਲਾ ਯੋਗਦਾਨ ...
ਕਿਸ਼ਨਪੁਰਾ ਕਲਾਂ, 26 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਤੇ ਪੀਰਾਂ ਫ਼ਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ 'ਤੇ ਸਾਨੂੰ ਸਾਡੇ ਗੁਰੂਆਂ, ਪੀਰਾਂ, ਰਹਿਬਰਾਂ, ਸੰਤਾ ਮਹਾਂਪੁਰਸ਼ਾਂ ਨੇ ਹਮੇਸ਼ਾ ਹੀ ਪਿਆਰ, ...
ਬਾਘਾ ਪੁਰਾਣਾ, 26 ਮਾਰਚ (ਕਿ੍ਸ਼ਨ ਸਿੰਗਲਾ)-ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਅੱਜ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਦੀ ਯੋਗ ਅਗਵਾਈ ਹੇਠ ਮਾਲ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆ ਗਈਆਂ, ਜਿਨ੍ਹਾਂ ਨੇ ਤੇਜ਼ ਬਾਰਿਸ਼ ਤੇ ਗੜੇਮਾਰੀ ਨਾਲ ...
ਨਿਹਾਲ ਸਿੰਘ ਵਾਲਾ, 26 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸਰਵਣ ਸਿੰਘ ਵਿੱਦਿਆ ਵਿਕਾਸ ਟਰੱਸਟ ਸਰਕਾਰੀ ਹਾਈ ਸਕੂਲ ਨੰਗਲ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਮਾਰਕਫੈੱਡ ਦੇ ਡਾਇਰੈਕਟਰ ਤੇ ...
ਮੋਗਾ, 26 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਬਲਾਕ ਸਕੱਤਰ ਗੋਰਾ ਸਿੰਘ ਮਹੇਸ਼ਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਡਗਰੂ ਦੀ ਮੀਟਿੰਗ ਬਲਾਕ ਪ੍ਰਧਾਨ ਜਗਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ...
ਮੋਗਾ, 26 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਜਿਥੇ ਸੂਬਾ ਵੱਡੇ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ ਉਥੇ ਅਪਰਾਧ ਜਗਤ ਦੀ ਦੁਨੀਆ ਦੇ ਲੋਕ ਵੀ ਦਿਨੋਂ-ਦਿਨ ਵੱਧ ਫੁੱਲ ਰਹੇ ਹਨ | ਜੇਕਰ ਆਖ ਦਿੱਤਾ ਜਾਵੇ ਕਿ ਸੂਬੇ ਅੰਦਰ ...
ਨਿਹਾਲ ਸਿੰਘ ਵਾਲਾ, 26 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬੇਮੌਸਮੀ ਬਾਰਿਸ਼ ਤੇ ਪੈ ਰਹੇ ਗੜਿਆਂ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਪਾਸੋਂ ਮੰਗ ਕਰਦਿਆਂ ਭਗਵਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX