ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)-ਚੱਕਰਵਾਤੀ ਤੂਫ਼ਾਨ ਦੀ ਮਾਰ ਝੱਲ ਚੁੱਕਿਆ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਬਕੈਣਵਾਲਾ ਦੇ ਲੋਕ ਅੱਜ ਆਪਣੇ ਆਸ਼ਿਆਨੇ ਦੇ ਬਿਖਰੇ ਹੋਏ ਸੁਫ਼ਨਿਆਂ ਨੂੰ ਇਕੱਠਾ ਕਰਦੇ ਨਜ਼ਰ ਆਏ | ਮਲਬੇ ਵਿਚ ਦੱਬ ਚੁੱਕੇ ਗ਼ਰੀਬਾਂ ਦੇ ਘਰਾਂ ਦੇ ਸਾਮਾਨ ਨੂੰ ਇਕ-ਇਕ ਕਰ ਬਾਹਰ ਕੱਢਿਆ ਗਿਆ, ਪਰ ਜੋ ਸਾਮਾਨ ਮਲਬੇ ਹੇਠੋਂ ਕੱਢਿਆ ਉਹ ਟੁੱਟ ਚੁੱਕਿਆ ਸੀ | ਛੋਟੇ-ਛੋਟੇ ਨਿਆਣਿਆਂ ਦੇ ਨਾਲ ਚੱਕਰਵਾਤ ਤੂਫ਼ਾਨ ਤੋਂ ਬਾਅਦ ਟੈਂਟਾਂ ਵਿਚ ਜ਼ਿੰਦਗੀ ਕੱਟ ਰਹੇ ਪੀੜਤ ਪਰਿਵਾਰਾਂ ਨੇ ਟੁੱਟੇ ਸਾਮਾਨ ਨੂੰ ਟੈਂਟਾਂ ਵਿਚ ਰੱਖ ਲਿਆ | ਪਿੰਡ ਵਿਚ ਬਣੇ ਇਨ੍ਹਾਂ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਸਮ ਵਿਭਾਗ ਦੀ ਇਕ ਟੀਮ ਵੀ ਪਿੰਡ ਵਿਚ ਮੁਆਇਨਾ ਕਰਦੀ ਦਿਖਾਈ ਦਿੱਤੀ | ਰਿਸ਼ਤੇਦਾਰ ਅਤੇ ਆਂਢ-ਗੁਆਂਢ ਦੇ ਲੋਕ ਵੀ ਗ਼ਰੀਬਾਂ 'ਤੇ ਪਈ ਕੁਦਰਤੀ ਮਾਰ ਨੂੰ ਲੈ ਕੇ ਮਦਦ ਕਰਨ ਲਈ ਪੁੱਜੇ | ਪਿੰਡ ਦੀ ਮਗਨਰੇਗਾ ਟੀਮ ਵੀ ਮਜ਼ਦੂਰ ਪਰਿਵਾਰਾਂ ਦੇ ਘਰਾਂ ਦਾ ਮਲਬਾ ਹਟਾਉਂਦੀ ਦਿਖਾਈ ਦਿੱਤੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੀਆਂ ਟੀਮਾਂ ਵੀ ਪਿੰਡ ਅੰਦਰ ਕੰਮ ਕਰਦੀਆਂ ਦਿਖਾਈ ਦਿੱਤੀਆਂ | ਮਹਿਲਾ ਮਗਨਰੇਗਾ ਮਜ਼ਦੂਰ ਪਰਿਵਾਰਾਂ ਲਈ ਰੋਟੀਆਂ ਪਕਾਉਂਦੀਆਂ ਦਿਖਾਈ ਦਿੱਤੀਆਂ | ਅੱਖੀਂ ਦੇਖ ਚੁੱਕੇ ਉਸ ਮੰਜ਼ਰ ਨੂੰ ਬਿਆਨ ਕਰਦਿਆਂ ਗ਼ਰੀਬ ਪਰਿਵਾਰਾਂ ਦੇ ਮੈਂਬਰਾਂ ਵੀਰਪਾਲ ਕੌਰ, ਜੰਗੀਰੋ ਬਾਈ, ਗੁਰਮੀਤ ਕੌਰ, ਸੰਜੀਵ ਕੁਮਾਰ, ਸੰਤੋਸ਼ ਰਾਣੀ ਆਦਿ ਨੇ ਦੱਸਿਆ ਕਿ ਜੋ ਰੱਬ ਦਾ ਭਾਣਾ ਪਿੰਡ ਬਕੈਣਵਾਲਾ ਵਿਚ ਵਾਪਰਿਆ ਹੈ, ਉਨ੍ਹਾਂ ਆਪਣੇ ਜੀਵਨ ਵਿਚ ਕਦੇ ਨਹੀਂ ਵੇਖਿਆ | ਕੁਦਰਤ ਦਾ ਕਹਿਰ ਪਿੰਡ ਵਿਚ ਇਸ ਤਰ੍ਹਾਂ ਵਾਪਰਿਆ ਕਿ ਵੱਡੇ-ਵੱਡੇ ਦਰਖ਼ਤ ਅਤੇ ਸਾਮਾਨ ਗੁੱਡੀਆਂ ਵਾਂਗ ਚੱਕਰਵਾਤ ਤੂਫ਼ਾਨ ਵਿਚ ਉੱਡਦੇ ਦਿਖਾਈ ਦਿੱਤੇ | ਉਨ੍ਹਾਂ ਦੇ ਘਰਾਂ ਦਾ ਸਾਮਾਨ ਇਸ ਤਰ੍ਹਾਂ ਉੱਡ ਰਿਹਾ ਸੀ, ਜਿਸ ਤਰ੍ਹਾਂ ਮੋਮੀ ਲਿਫ਼ਾਫ਼ੇ ਹਵਾ ਵਿਚ ਉੱਡਦੇ ਹਨ | ਘਰਾਂ ਦਾ ਸਾਮਾਨ ਚੱਕਰਵਾਤ ਤੂਫ਼ਾਨ ਦੀ ਭੇਟ ਚੜਿ੍ਹਆ ਅਤੇ ਉਨ੍ਹਾਂ ਦੇ ਘਰਾਂ ਦਾ ਵੱਡਾ ਨੁਕਸਾਨ ਇਸ ਚੱਕਰਵਾਤ ਤੂਫ਼ਾਨ ਨੇ ਕੀਤਾ | ਪਿੰਡ ਦੇ ਕਈ ਮਕਾਨ ਢਹਿ-ਢੇਰੀ ਹੋ ਗਏ ਅਤੇ ਕਈ ਜ਼ਿੰਦਗੀਆਂ ਇਸ ਮਲਬੇ ਹੇਠ ਦੱਬ ਕੇ ਫੱਟੜ ਹੋ ਗਈਆਂ | ਮੰਜ਼ਰ ਇਸ ਕਦਰ ਖ਼ੌਫ਼ਨਾਕ ਸੀ ਕਿ ਉਨ੍ਹਾਂ ਨੂੰ ਆਪਣੀ ਜਾਨ ਬਚਦੀ ਵੀ ਔਖੀ ਦਿਖਾਈ ਦੇ ਰਹੀ ਸੀ | ਕੰਧਾਂ ਅਤੇ ਦਰਖਤਾਂ ਨੂੰ ਫੜ੍ਹ ਕੇ ਆਪਣੇ ਨਿਆਣਿਆਂ ਅਤੇ ਆਪਣੀ ਜ਼ਿੰਦਗੀ ਨੂੰ ਬਚਾਇਆ | ਭਾਵੁਕ ਹੁੰਦੀ ਗੁਰਜੀਤ ਕੌਰ ਨੇ ਦੱਸਦੀ ਹੈ ਕਿ ਉਸ ਨੇ ਆਪਣੇ ਪੁੱਤਰਾਂ ਜ਼ਮੀਨ ਵੇਚ ਕੇ ਟਾਈਲਾਂ ਦੀ ਫ਼ੈਕਟਰੀ ਲਾ ਕੇ ਦਿੱਤੀ ਸੀ | ਕੁਦਰਤ ਦਾ ਕਹਿਰ ਉਨ੍ਹਾਂ 'ਤੇ ਇਸ ਕਦਰ ਭਾਰੂ ਹੋਇਆ ਕਿ ਉਨ੍ਹਾਂ ਦੀ ਟਾਈਲ ਫ਼ੈਕਟਰੀ ਦੇ ਦੋ ਕਮਰੇ, ਸ਼ੈੱਡ ਅਤੇ ਹੋਰ ਸਾਮਾਨ ਚੱਕਰਵਾਤ ਤੂਫ਼ਾਨ ਦੀ ਭੇਟ ਚੜ੍ਹ ਗਿਆ | ਉਹ ਦੱਸਦੀ ਹੈ ਕਿ ਮਹਿਜ਼ ਕੁਝ ਪਲਾਂ ਅੰਦਰ ਹੀ ਇਹ ਸਭ ਕੁਝ ਹੋਇਆ | ਉਸ ਦੇ ਦੋ ਪੁੱਤਰਾਂ ਤੇ ਤਿੰਨ ਮਜ਼ਦੂਰਾਂ ਨੇ ਕਮਰੇ ਵਿਚ ਬੰਦ ਹੋ ਕੇ ਆਪਣੀ ਜਾਨ ਬਚਾਈ | ਉਸ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਉਸ ਨੇ ਇਹ ਸਭ ਕੁਝ ਕੀਤਾ ਸੀ, ਪਰ ਰੱਬ ਨੇ ਫਿਰ ਤੋਂ ਉਹ ਸਭ ਕੁਝ ਖੋਹ ਲਿਆ | ਉਹ ਭਾਵੁਕ ਹੁੰਦਿਆਂ ਆਖਦੀ ਹੈ ਕਿ ਹੌਸਲਾ ਤਾਂ ਨਹੀਂ ਹੁੰਦਾ, ਪਰ ਰੱਬ ਦਾ ਸ਼ੁੱਕਰ ਕਰਦੀ ਹੈ ਕਿ ਰੱਬ ਨੇ ਉਸ ਦੇ ਬੱਚਿਆਂ ਦੀ ਜ਼ਿੰਦਗੀ ਬਖ਼ਸ਼ ਦਿੱਤੀ | ਪਿੰਡ ਦੀ ਸੰਤੋਸ਼ ਰਾਣੀ ਦੱਸਦੀ ਹੈ ਕਿ ਜਿਸ ਸਮੇਂ ਇਹ ਚੱਕਰਵਾਤ ਤੂਫ਼ਾਨ ਪਿੰਡ ਵਿਚ ਆਇਆ ਤਾਂ ਉਸ ਸਮੇਂ ਉਹ ਘਰ ਵਿਚ 5 ਜੀਅ ਹਾਜ਼ਰ ਸਨ ਅਤੇ ਉਸ ਦੀ ਧੀ ਕੁਝ ਹੀ ਸਮਾਂ ਪਹਿਲਾਂ ਸਕੂਲ ਤੋਂ ਘਰ ਪਰਤੀ ਸੀ | ਇਸ ਦੌਰਾਨ ਹੀ ਚੱਕਰਵਾਤ ਤੂਫ਼ਾਨ ਉਨ੍ਹਾਂ ਦੇ ਘਰ ਤੱਕ ਪਹੁੰਚ ਗਿਆ ਅਤੇ ਉਨ੍ਹਾਂ ਦੀ ਕੋਠੀ ਦੇ ਸ਼ੀਸ਼ੇ ਟੁੱਟਣੇ ਸ਼ੁਰੂ ਹੋ ਗਏ | ਕੋਠੀ ਦੇ ਗੱਲ ਅਤੇ ਵਿਹੜੇ 'ਚ ਉੱਗੇ ਦਰਖ਼ਤ ਉੱਖੜ ਗਏ | ਖਿੜਕੀਆਂ ਦੇ ਸ਼ੀਸ਼ੇ ਉਸ ਦੇ ਹੱਥ 'ਤੇ ਵੱਜੇ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ | ਉਸ ਨੇ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਉਸ ਨੇ ਕਦੇ ਵੀ ਅਜਿਹਾ ਮੰਜ਼ਰ ਨਹੀਂ ਦੇਖਿਆ | ਇਹ ਮੰਜ਼ਰ ਦੇਖਿਆ ਨਹੀਂ ਜਾ ਸਕਦਾ ਸੀ, ਡਰ ਇਤਨਾ ਸੀ ਕਿ ਇਸ ਤਰ੍ਹਾਂ ਜਾਪਦਾ ਸੀ ਕਿ ਸਾਰਾ ਘਰ ਹੀ ਉੱਡ ਜਾਵੇਗਾ | ਬੜੀ ਮੁਸ਼ਕਿਲ ਨਾਲ ਪਰਿਵਾਰ ਦੇ ਜੀਆਂ ਨੂੰ ਅੰਦਰ ਕਰ ਕੇ ਉਹ ਤੂਫ਼ਾਨ ਤੋਂ ਬਚੇ | ਘਰ ਦੇ ਕੋਲ ਹੀ ਟੈਂਟ ਵਿਚ ਜ਼ਿੰਦਗੀ ਕੱਟ ਰਹੀ ਵੀਰਪਾਲ ਕੌਰ ਦੱਸਦੀ ਹੈ ਕਿ ਅਚਾਨਕ ਮੌਸਮ ਵਿਗੜਿਆ, ਬਾਰਿਸ਼ ਤੇ ਗੜੇਮਾਰੀ ਸ਼ੁਰੂ ਹੋਈ | ਬਾਰਿਸ਼ ਰੁਕਦਿਆਂ ਹੀ ਚੱਕਰਵਾਤ ਤੂਫ਼ਾਨ ਆ ਗਿਆ | ਉਸ ਨੇ ਅੱਖੀਂ ਵੇਖੇ ਹਾਲਾਤ ਨੂੰ ਬਿਆਨ ਕਰਦਿਆਂ ਦੱਸਿਆ ਕਿ ਚੱਕਰਵਾਤ ਤੂਫ਼ਾਨ ਜਦੋਂ ਉਨ੍ਹਾਂ ਵੱਲ ਆ ਰਿਹਾ ਸੀ ਤਾਂ ਇਸ ਤੋਂ ਪਹਿਲਾਂ ਉਹ ਦਰਖਤਾਂ ਅਤੇ ਹੋਰ ਸਾਮਾਨ ਆਪਣੇ ਨਾਲ ਉਖਾੜ ਕੇ ਲਿਆ ਸੀ | ਇਸ ਤਰ੍ਹਾਂ ਜਾਪਦਾ ਸੀ ਕਿ ਭਾਰੀ ਸਾਮਾਨ ਵੀ ਜਿਹੜਾ ਪਤੰਗਾਂ ਵਾਂਗ ਉੱਡ ਰਿਹਾ ਸੀ | ਕੁੱਝ ਪਲਾਂ ਅੰਦਰ ਹੀ ਉਹ ਤਬਾਹੀ ਦਾ ਮੰਜ਼ਰ ਲਿਖਦਿਆਂ ਅਗਾਂਹ ਵੱਧ ਗਿਆ | ਉਨ੍ਹਾਂ ਬੜੀ ਮੁਸ਼ਕਿਲ ਨਾਲ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਬਚਾਈ, ਪਰ ਇਸ ਦੌਰਾਨ ਉਨ੍ਹਾਂ ਦੇ ਘਰ ਦਾ ਸਾਮਾਨ ਉੱਡ ਗਿਆ ਤੇ ਘਰ ਦੀਆਂ ਕੰਧਾਂ ਟੁੱਟ ਗਈਆਂ | ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੀ ਜ਼ਿੰਦਗੀ ਟੈਂਟ ਵਿਚ ਗੁਜ਼ਾਰ ਰਹੀ ਹੈ | ਪਿੰਡ ਵਾਲੇ ਅਤੇ ਆਪ ਲੋਕ ਉਨ੍ਹਾਂ ਦੀ ਮਦਦ ਕਰ ਰਹੇ ਹਨ | ਉੱਥੇ ਹੀ ਪਿੰਡ ਦਾ ਮੁਆਇਨਾ ਕਰ ਰਹੀ ਕੇਂਦਰੀ ਮੌਸਮ ਵਿਭਾਗ ਦੀ ਟੀਮ ਦੇ ਮੈਂਬਰ ਨੇ ਦੱਸਿਆ ਕਿ ਉਹ ਵਿਗਿਆਨਕ ਤਕਨੀਕੀ ਨਾਲ ਇਸ ਦੀ ਖੋਜ ਕਰ ਰਹੇ ਹਨ ਕਿ ਇਸ ਖੇਤਰ ਅੰਦਰ ਇਸ ਤਰ੍ਹਾਂ ਦਾ ਤੂਫ਼ਾਨ ਕਿਨ੍ਹਾਂ ਹਾਲਾਤ ਵਿਚ ਆਇਆ ਹੈ | ਉਨ੍ਹਾਂ ਕਿਹਾ ਕਿ ਅਜੇ ਉਹ ਪਹੁੰਚੇ ਹਨ ਅਤੇ ਇਸ ਦੀ ਜਾਂਚ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜਾਂਚ 'ਚ ਇਹ ਦੇਖਿਆ ਜਾ ਰਿਹਾ ਹੈ ਕਿ ਇਹ ਕੀ ਹੈ, ਕਿਸ ਵਕਤ ਆਇਆ ਅਤੇ ਕਿਵੇਂ ਚੱਲਿਆ ਆਦਿ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਤਹਿਸੀਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ 58 ਘਰ ਇਸ ਤੂਫ਼ਾਨ ਦੀ ਭੇਟ ਚੜ੍ਹੇ ਹਨ ਤੇ ਫ਼ਸਲਾਂ ਦੇ ਖ਼ਰਾਬੇ ਲਈ ਮੁਆਇਨਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਟੀਮਾਂ ਬਣਾਈਆਂ ਗਈਆਂ ਹਨ, ਜੋ ਇਹ ਕੰਮ ਸਿਰੇ ਚੜ੍ਹਾ ਰਹੀਆਂ ਹਨ | ਖੇਤੀਬਾੜੀ, ਬਾਗ਼ਬਾਨੀ, ਮਾਲ ਵਿਭਾਗ ਆਦਿ ਦੇ ਅਧਿਕਾਰੀ ਨੁਕਸਾਨ ਦਾ ਮੁਆਇਨਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਦੋ ਟੀਮਾਂ ਨੁਕਸਾਨ ਦਾ ਜਾਇਜ਼ਾ ਲੈ ਰਹੀਆਂ ਜਿਨ੍ਹਾਂ ਵਿਚ ਇਕ ਟੀਮ ਘਰਾਂ ਤੇ ਦੂਜੀ ਟੀਮ ਖੇਤਾਂ ਦਾ ਜਾਇਜ਼ਾ ਲੈ ਰਹੀਆਂ ਹਨ | ਉਨ੍ਹਾਂ ਕਿਹਾ ਕਿ 58 ਘਰਾਂ 'ਚੋਂ 5-7 ਘਰਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਬਾਕੀ ਘਰਾਂ ਵਿਚ ਕੰਧਾਂ ਆਦਿ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਇਲਾਕੇ ਅੰਦਰ ਕਣਕ ਤੇ ਕਿੰਨੂ ਦੇ ਬਾਗ਼ ਹਨ, ਜਿਨ੍ਹਾਂ ਦਾ ਚੱਕਰਵਾਤ ਤੁਫ਼ਾਨ ਨੇ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲੇ ਦਿਨ ਤੋਂ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ | ਪੀੜਤਾਂ ਦੇ ਰਹਿਣ ਤੇ ਖਾਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਵਲੋਂ ਕੀਤਾ ਗਿਆ ਹੈ | ਘਰਾਂ ਦੀ ਮੁਰੰਮਤ ਦਾ ਕੰਮ ਵੀ ਕੱਲ੍ਹ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਨੁਕਸਾਨ ਸਬੰਧੀ ਰਿਪੋਰਟ ਵੀ ਜਲਦੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ |
ਮਮਦੋਟ, 26 ਮਾਰਚ (ਰਾਜਿੰਦਰ ਸਿੰਘ ਹਾਂਡਾ)- ਕੋਈ 2 ਦਿਨ ਪਹਿਲਾਂ ਲਗਾਤਾਰ ਪਏ ਮੀਹ ਵਿਚ ਹੋਈ ਗੜੇਮਾਰੀ ਅਤੇ ਚੱਲੀ ਤੇਜ ਹਨੇਰੀ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਨੂੰ ਦੇਖਣ ਲਈ ਹਲਕਾ ਫ਼ਿਰੋਜ਼ਪੁਰ ਦਿਹਾਂਤੀ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆਂ ਅੱਜ ਪਿੰਡ ਬੇਟੂ ...
ਅਬੋਹਰ, 26 ਮਾਰਚ (ਵਿਵੇਕ ਹੂੜੀਆ)-ਸਥਾਨਕ ਨਵੀਂ ਅਨਾਜ ਮੰਡੀ ਵਿਚ ਹੀ ਰਹਿਣ ਵਾਲੇ ਇਕ ਰਿਕਸ਼ਾ ਚਾਲਕ ਦੀ ਲਾਸ਼ ਭੇਦਭਰੇ ਹਲਾਤਾਂ ਵਿਚ ਬਰਾਮਦ ਹੋਈ ਹੈ | ਜਿਸ ਦੀ ਪਹਿਚਾਣ ਪ੍ਰੇਮ ਨਗਰ ਗਲੀ ਨੰਬਰ 6 ਨਿਵਾਸੀ ਸੋਨੂੰ ਪੁੱਤਰ ਗੁਲਜ਼ਾਰੀ ਲਾਲ ਦੇ ਰੂਪ ਵਜੋਂ ਹੋਈ ਹੈ | ...
ਜਲਾਲਾਬਾਦ, 26 ਮਾਰਚ (ਕਰਨ ਚੁਚਰਾ)- ਜਲਾਲਾਬਾਦ ਇਲਾਕੇ ਅੰਦਰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਨੇ ਜਿੱਥੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ | ਉੱਥੇ ਹੀ ਵਰਖਾ ਦਾ ਪਾਣੀ ਜਲਾਲਾਬਾਦ ਫ਼ਿਰੋਜ਼ਪੁਰ ਟੋਲ ਰੋਡ 'ਤੇ ਬੀ.ਐੱਸ.ਐੱਫ. ਹੈੱਡਕੁਆਟਰ ਨੇੜੇ ਖੜ੍ਹਾ ਹੋਣ ...
ਫ਼ਿਰੋਜ਼ਪੁਰ, 26 ਮਾਰਚ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਖੇਤਰਾਂ ਵਿਚ ਹੋਈ ਤੇਜ਼ ਬਾਰਿਸ਼ ਤੇ ਗੜੇਮਾਰੀ ਨਾਲ ਫ਼ਸਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ, ਜਿਸ ਨਾਲ ਕਿਸਾਨ ਵਰਗ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਦੇ ਚੱਲਦੇ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਪਿੰਡ ਬਕੈਣਵਾਲਾ ਵਿਚ ਆਏ ਵਾ-ਵਰੋਲੇ ਤੋਂ ਬਾਅਦ ਨਿਵੇਕਲੀ ਪਹਿਲ ਕਰਦਿਆਂ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾ ਚੈੱਕ ਪਿੰਡ ਦੇ ਸਰਪੰਚ ਹਰਿੰਦਰ ਸਿੰਘ ...
ਫ਼ਿਰੋਜ਼ਪੁਰ, 26 ਮਾਰਚ (ਰਾਕੇਸ਼ ਚਾਵਲਾ)- ਕੈਂਟ ਪੁਲਿਸ ਨੇ ਕੁੱਟਮਾਰ ਕਰਨ 'ਤੇ ਚਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿ੍ੰਸ ਪੁੱਤਰ ਸੁਨੀਲ ਵਾਸੀ ਬਸਤੀ ਆਵਾ ਵਾਰਡ ਨੰਬਰ-33 ਨੇੜੇ ਇੰਡੀਅਨ ਫਾਉਂਡਰੀ ਵਰਕਸ ਸਿਟੀ ਫ਼ਿਰੋਜ਼ਪੁਰ ਨੇ ਪੁਲਿਸ ਨੂੰ ...
ਫ਼ਿਰੋਜ਼ਪੁਰ, 26 ਮਾਰਚ (ਕੁਲਬੀਰ ਸਿੰਘ ਸੋਢੀ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਨੂੰ ਸੰਘਰਸ਼ ਦਾ ਨੋਟਿਸ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਭੁੱਲਰ ਰਾਹੀਂ ਭੇਜਿਆ ਗਿਆ | ਜਾਣਕਾਰੀ ਦਿੰਦਿਆਂ ਸਬ ਅਰਬਨ ਡਵੀਜ਼ਨ ਪ੍ਰਧਾਨ ...
ਮਮਦੋਟ, 26 ਮਾਰਚ (ਰਾਜਿੰਦਰ ਸਿੰਘ ਹਾਂਡਾ)- ਪਿਛਲੇ ਕੋਈ ਸਾਲ ਡੇਢ ਸਾਲ ਤੋ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਅਤੇ ਮਮਦੋਟ ਖਾਈ ਮਾਰਗ ਦੇ ਨਾਲ-ਨਾਲ ਇਲਾਕੇ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਇਕ ਮੈਂਬਰ ਬੀਤੇ ਕੱਲ੍ਹ ਕਾਬੂ ਆ ਗਿਆ ...
ਫ਼ਿਰੋਜ਼ਪੁਰ, 26 ਮਾਰਚ (ਗੁਰਿੰਦਰ ਸਿੰਘ)- ਨਜ਼ਦੀਕੀ ਪਿੰਡ ਸੂਬਾ ਕਾਹਨ ਚੰਦ ਵਿਖੇ ਕੁਝ ਸਮੇਂ ਤੋਂ ਗੱਦੀ ਲਾ ਕੇ ਪੁੱਛਾਂ ਅਤੇ ਧਾਗੇ-ਤਵੀਤਾਂ ਨਾਲ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੀ ਬੀਬੀ ਹਰਭਜਨ ਕੌਰ ਜੋ ਖ਼ੁਦ ਅੰਮਿ੍ਤਧਾਰੀ ਹੈ ਅਤੇ ਗੱਦੀ 'ਤੇ ਬੈਠਣ ਸਮੇਂ ...
ਮਮਦੋਟ, 26 ਮਾਰਚ (ਸੁਖਦੇਵ ਸਿੰਘ ਸੰਗਮ)- ਬੀਤੇ ਦਿਨ ਤੇਜ਼ ਮੀਂਹ ਤੇ ਗੜੇਮਾਰੀ ਨਾਲ ਮਮਦੋਟ ਖੇਤਰ ਦੇ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਆ ਨੇ ਮੁਆਇਨਾ ਕਰਦੇ ਹੋਏ ਕਿਸਾਨਾਂ ਦੇ ਹੋਏ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਪਿੰਡ ਬਕੈਣਵਾਲਾ ਵਿਚ ਆਏ ਵਾ-ਵਰੋਲੇ ਤੋਂ ਬਾਅਦ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਅਤੇ ਐੱਸ.ਐੱਸ.ਪੀ. ...
ਮੰਡੀ ਅਰਨੀਵਾਲਾ, 26 ਮਾਰਚ (ਨਿਸ਼ਾਨ ਸਿੰਘ ਮੋਹਲਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ਿਲੇ੍ਹ ਅੰਦਰ ਬਾਰਿਸ਼ ਅਤੇ ਤੇਜ਼ ਝੱਖੜ ਕਾਰਨ ਖ਼ਰਾਬ ਹੋਈਆਂ ਫ਼ਸਲਾਂ, ਬਾਗ਼ਾਂ ਤੇ ਡਿੱਗੇ ਮਕਾਨਾਂ ਦਾ ਮੁਆਵਜ਼ਾ ਤੁਰੰਤ ਦਿੱਤੇ ਜਾਣ ਲਈ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)- ਸ਼ਹਿਰ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਦੇ ਬਾਵਜੂਦ ਚੋਰ ਪੁਲਿਸ ਗਿ੍ਫ਼ਤ ਤੋਂ ਬਾਹਰ ਹਨ | ਬੀਤੇ ਦਿਨ ਸਥਾਨਕ ਮਾਧਵ ਨਗਰੀ 'ਚੋਂ ਵੀ ਨਕਦੀ ਤੇ ਚਾਂਦੀ ਦਾ ਕੁਝ ਸਾਮਾਨ ਚੋਰੀ ਹੋ ਗਿਆ | ਜਾਣਕਾਰੀ ਦਿੰਦਿਆਂ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)- ਸਥਾਨਕ ਰਿਕਰੀਏਸ਼ਨ ਕਲੱਬ ਵਿਚ ਬਤੌਰ ਮੈਨੇਜਰ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ | ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲੜਕੇ ਨਾਲ ਕੁੱਟਮਾਰ ਦੇ ਦੋਸ਼ ਲਗਾਏ ਹਨ | ਜਾਣਕਾਰੀ ਦਿੰਦਿਆਂ ...
ਤਲਵੰਡੀ ਭਾਈ, 26 ਮਾਰਚ (ਕੁਲਜਿੰਦਰ ਸਿੰਘ ਗਿੱਲ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵਲੋਂ ਨਹਿਰਾਂ ਨੂੰ ਕੰਕਰੀਟ ਨਾਲ ਪੱਕਿਆਂ ਕਰਨ ਅਤੇ ਦਰਿਆਈ ਪਾਣੀਆਂ ਸਬੰਧੀ ਵੱਖ-ਵੱਖ ਮਸਲਿਆਂ ਨੂੰ ਲੈ ਕੇ ਮਿਸਲ ਸਤਲੁਜ ਤੇ ਸੰਸਥਾਵਾਂ ਵਲੋਂ ਲਗਾਏ ਗਏ ਮੋਰਚੇ 'ਚ ਦਵਾਈਆਂ ...
ਜਲਾਲਾਬਾਦ, 26 ਮਾਰਚ (ਕਰਨ ਚੁਚਰਾ)- ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿਚ ਚੱਲ ਰਹੀ ਡਿਸਪੈਂਸਰੀ 'ਚ ਅੱਜ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ. ਰਾਜੀਵ ਮਿੱਢਾ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਦੱਸਿਆ ਕਿ ...
ਬੱਲੂਆਣਾ, 26 ਮਾਰਚ (ਜਸਮੇਲ ਸਿੰਘ ਢਿੱਲੋਂ)- ਬੱਲੂਆਣਾ ਹਲਕੇ ਦੇ ਵਧੇਰੇ ਪਿੰਡਾਂ ਵਿਚ ਨੀਲੇ ਕਾਰਡਾਂ 'ਤੇ ਮਿਲਣ ਵਾਲੀ ਕਣਕ ਹੁਣ ਸਾਰੇ ਕਾਰਡ ਧਾਰਕਾਂ ਨੂੰ ਨਹੀਂ ਮਿਲ ਰਹੀ | ਸੂਤਰ ਦੱਸਦੇ ਹਨ ਕਿ ਸਰਕਾਰ ਵਲੋਂ ਇਕ ਕਣਕ 15 ਫ਼ੀਸਦੀ ਕਟੌਤੀ ਕਰ ਕੇ ਭੇਜੀ ਜਾ ਰਹੀ ਹੈ, ਪਰ ...
ਜਲਾਲਾਬਾਦ, 26 ਮਾਰਚ (ਕਰਨ ਚੁਚਰਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕ ਮੀਟਿੰਗ ਪਿੰਡ ਮੁਰਕਵਾਲਾ ਵਿਖੇ ਜ਼ੋਨ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਾਲ 2021 ਵਿਚ ਖ਼ਰਾਬ ਹੋਈ ਝੋਨੇ ਦੀ ਫ਼ਸਲ ਅਤੇ 2023 ਵਿਚ ਖ਼ਰਾਬ ਹੋਈ ਕਣਕ ਦੀ ਫ਼ਸਲ ਦਾ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)- ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਹੈਰੀਟੇਜ ਸਕੂਲ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 160 ਨੌਜਵਾਨਾਂ ਨੇ ਖ਼ੂਨ ਦਾਨ ਕੀਤਾ | ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ...
ਅਬੋਹਰ, 26 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਸਨਾਤਨ ਧਰਮ ਸਭਾ ਵਲੋਂ ਰਾਮਨੌਮੀ ਦੇ ਸੰਬੰਧ ਵਿਚ 29 ਮਾਰਚ ਨੂੰ ਭਗਵਾਨ ਰਾਮ ਚੰਦਰ ਦੀ ਰਥ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਹਿਰ ਵਿਚ ਕੱਢੀ ਜਾਵੇਗੀ | ਇਸ ਬਾਬਤ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ...
ਜਲਾਲਾਬਾਦ, 26 ਮਾਰਚ (ਜਤਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਅੱਜ ਕੁਦਰਤ ਦੀ ਮਾਰ ਕਾਰਨ ਕਿਸਾਨਾਂ ਦੀ ਤਬਾਹ ਹੋਈ ਫ਼ਸਲ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਕਿਸਾਨ ਨੂੰ ਹਮੇਸ਼ਾ ਹੀ ਕੁਦਰਤ ...
ਆਰਿਫ਼ ਕੇ, 26 ਮਾਰਚ (ਬਲਬੀਰ ਸਿੰਘ ਜੋਸਨ)- ਬੀਤੇ ਦਿਨ ਪਏ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਨੇ੍ਹਰੀ ਕਾਰਨ ਕਿਸਾਨਾਂ ਦੀ ਮੁੱਖ ਫ਼ਸਲ ਕਣਕ, ਸਬਜ਼ੀਆਂ, ਹਰੇ ਚਾਰੇ ਆਦਿ ਦਾ ਭਾਰੀ ਨੁਕਸਾਨ ਹੋਇਆ | ਇਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਤੇ ਪੀੜਤ ਕਿਸਾਨਾਂ ਨੂੰ ਪੰਜਾਬ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਥੇਹ ਕਲੰਦਰ ਦਾ ਸਲਾਨਾ ਵਿੱਦਿਅਕ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ ਸਟਾਫ਼ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ | ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)-ਬੇਮੌਸਮੀ ਬਾਰਸ਼ ਨਾਲ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਜਲਦ ਤੋਂ ਜਲਦ ਕਰ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਨਾ ਕਿ ਪਿਛਲੇ ਸਮੇਂ ਦੀ ਤਰ੍ਹਾਂ ਕਮੇਟੀਆਂ ਬਣਾ ਕੇ ਰਿਪੋਰਟਾਂ ਦੀ ਉਡੀਕ ਕੀਤੀ ਜਾਵੇ | ...
ਜਲਾਲਾਬਾਦ, 26 ਮਾਰਚ (ਕਰਨ ਚੁਚਰਾ)- ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਬੱਚਿਆਂ ਨੇ ਆਪਣੀਆਂ ਮਿਹਨਤ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਚੰਗੇ ਅੰਕ ਲੈ ਕੇ ਆਪੋ-ਆਪਣੀਆਂ ਜਮਾਤਾਂ ਪਾਸ ਕੀਤੀਆਂ ਹਨ ਜਿਸ ਤੋਂ ਬਾਅਦ ਸਕੂਲ ...
ਅਬੋਹਰ, 26 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਸ਼ਹਿਰ ਦੀ ਪ੍ਰਸਿੱਧ ਨਾਟਕ ਸੰਸਥਾ ਨਟਰੰਗ ਵਲੋਂ ਬੀਤੀ ਸ਼ਾਮ ਸਥਾਨਕ ਡੀ.ਏ.ਵੀ. ਕਾਲਜ ਅਬੋਹਰ ਦੇ ਆਡੀਟੋਰੀਅਮ ਵਿਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿਚ ਨਾਟਕ 'ਜੀ ਆਇਆਂ ਨੂੰ ' ਦੀ ਬਾਖ਼ੂਬੀ ਪੇਸ਼ਕਾਰੀ ਕੀਤੀ ਗਈ | ਜ਼ਿਲ੍ਹਾ ...
ਅਬੋਹਰ, 26 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਇਲਾਕੇ ਦੇ ਨਾਮਵਰ ਟੇਲਰ ਵੀਅਰਵੈਲ ਵਲੋਂ ਸਥਾਨਕ ਸੀਤੋ ਰੋਡ ਸਥਿਤ ਸੰਚਾਲਿਤ ਕੀਤੇ ਜਾ ਰਹੇ ਰੈਵਨਵੁੱਡ ਸਕੂਲ ਦੀ ਅੱਜ ਸ਼ੁਰੂਆਤ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ਼ ਦਾ ਗਰੇਟ ਖੱਲੀ ਵਲੋਂ ਕੀਤੀ ਜਾਵੇਗੀ | ਸਕੂਲ ਪ੍ਰਬੰਧਕ ...
ਅਬੋਹਰ, 26 ਮਾਰਚ (ਵਿਵੇਕ ਹੂੜੀਆ)- ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਥਾਣਾ ਸਿਟੀ ਦੇ ਤਫ਼ਤੀਸ਼ੀ ਅਫ਼ਸਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ...
ਅਬੋਹਰ, 26 ਮਾਰਚ (ਵਿਵੇਕ ਹੂੜੀਆ)- ਅਰੋੜਾ ਵਿਕਾਸ ਮੰਚ ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਵਿਚ ਲਗਾਤਾਰ ਸਮਾਜ-ਸੇਵੀ ਕਾਰਜਾਂ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਦਾ ਸਿਲਸਿਲਾ ਜਾਰੀ ਹੈ | ਇਸ ਕੜੀ ਦੇ ਤਹਿਤ ਅੱਜ ਦੋ ਲੜਕੀਆਂ ਦੇ ਵਿਆਹ ਪਟੇਲ ਨਗਰ ਵਿਚ ਸਥਿਤ ਇਕ ...
ਕੁੱਲਗੜ੍ਹੀ, 26 ਮਾਰਚ (ਸੁਖਜਿੰਦਰ ਸਿੰਘ ਸੰਧੂ)- ਅਕਾਲੀ ਆਗੂ ਗੁਰਜੀਤ ਸਿੰਘ ਕਾਦਾ ਬੋੜਾ ਸਾਬਕਾ ਸਰਪੰਚ ਪਿਛਲੇ ਦਿਨੀਂ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਭਰਾ ਮਨਜੀਤ ਸਿੰਘ ...
ਗੁਰੂਹਰਸਹਾਏ/ਗੋਲੂ ਕਾ ਮੋੜ, 26 ਮਾਰਚ (ਹਰਚਰਨ ਸਿੰਘ ਸੰਧੂ, ਸੁਰਿੰਦਰ ਸਿੰਘ ਪੁਪਨੇਜਾ)- ਜ਼ਿਲ੍ਹਾ ਫ਼ਿਰੋਜਪੁਰ ਅਤੇ ਫ਼ਾਜ਼ਿਲਕਾ ਤੋਂ ਤਰਨਤਾਰਨ ਦੇ ਸਕੂਲਾਂ ਵਿਚ ਡਿਊਟੀ ਨਿਭਾਉਣ ਜਾ ਰਹੇ ਤਿੰਨ ਅਧਿਆਪਕਾਂ ਅਤੇ ਇਕ ਡਰਾਈਵਰ ਦੀ ਖਾਈ ਫੇਮੇ ਕੇ ਵਿਖੇ ਦਿਲ ਦਹਿਲਾਅ ...
ਮਮਦੋਟ, 26 ਮਾਰਚ (ਰਾਜਿੰਦਰ ਸਿੰਘ ਹਾਡਾ)- ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ ਕੀਤੀ ਗਈ ਬਲਾਕ ਪ੍ਰਧਾਨਾਂ ਦੀ ਸੂਚੀ 'ਚ ਹਲਕਾ ਫਿਰੋਜਪੁਰ ਦਿਹਾਤੀ ਦੇ ਬਲਾਕ ਮਮਦੋਟ ਤੋਂ ਸੀਨੀਅਰ, ਟਕਸਾਲੀ ਮਿਹਨਤੀ ਤੇ ਇਮਾਨਦਾਰ ਕਾਂਗਰਸੀ ...
ਮਮਦੋਟ, 26 ਮਾਰਚ (ਸੁਖਦੇਵ ਸਿੰਘ ਸੰਗਮ)- ਬੀਤੇ ਦਿਨ ਪੰਜਾਬ ਵਿਚ ਹੋਈ ਗੜੇਮਾਰੀ ਤੇ ਤੇਜ਼ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਰੇਕ ਪਾਰਟੀ ਦੇ ਸਿਆਸੀ ਆਗੂ ਵਲੋਂ ਆਪੋ-ਆਪਣੇ ਹਲਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ | ਇਸੇ ਤਰ੍ਹਾਂ ਲੋਕ ਸਭਾ ...
ਫਿਰੋਜ਼ਪੁਰ, 26 ਮਾਰਚ (ਗੁਰਿੰਦਰ ਸਿੰਘ)- ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ 24ਵੀਂ ਜੂਨੀਅਰ ਗÏਲਫ ਐਕਸਪਰਟ ਚੈਂਪੀਅਨਸ਼ਿਪ ਵਿਚ ਸਥਾਨਕ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਵਿਦਿਆਰਥੀ ਕੈਵਿਨ ਗੁਪਤਾ ਨੇ ਸੋਨ ਤਮਗਾ ਜਿੱਤ ਕੇ ਆਪਣਾ, ਆਪਣੇ ਮਾਪਿਆਂ, ਸਕੂਲ ਤੇ ਜਿਲ੍ਹੇ ...
ਫ਼ਿਰੋਜ਼ਪੁਰ, 26 ਮਾਰਚ (ਰਾਕੇਸ਼ ਚਾਵਲਾ)- ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ¢ ਸੰਸਦ ਮੈਂਬਰੀ ਰੱਦ ਕਰਨ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਨੂੰ ਦਿੱਤੀ ਗਈ ਰਿਹਾਇਸ਼ ਤੁਰੰਤ ਖ਼ਾਲੀ ਕੀਤੇ ਜਾਣ ਦੇ ਫ਼ਰਮਾਨ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕਾਂਗਰਸ ਕਮੇਟੀ ਨੇ ...
ਗੁਰੂਹਰਸਹਾਏ, 26 ਮਾਰਚ (ਹਰਚਰਨ ਸਿੰਘ ਸੰਧੂ)- ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਗੜੇਮਾਰੀ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਇਸ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਬਾਰੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਗੁਰੂਹਰਸਹਾਏ ਪ੍ਰਧਾਨ ਜਸਬੀਰ ਸਿੰਘ ਕੋਹਰ ਸਿੰਘ ...
ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)-ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਵਿਧਾਇਕ ਨੇ ਪਿੰਡ ਲਾਲੋਵਾਲੀ, ਚਾਂਦਮਾਰੀ, ਥੇਹ ਕਲੰਦਰ, ਢਾਣੀ ਬੁਰਜ, ਝੋਕ ਡਿਪੂਲਾਣਾ, ਆਹਲ ਬੋਦਲਾ ਅਤੇ ...
ਕੁੱਲਗੜ੍ਹੀ, 26 ਮਾਰਚ (ਸੁਖਜਿੰਦਰ ਸਿੰਘ ਸੰਧੂ)- ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਦਾ ਤਿੰਨ ਰੋਜ਼ਾ ਸਮਰ ਸਪੋਰਟਸ ਕੈਂਪ ਬੱਚਿਆਂ ਦੀ ਖੇਡਾਂ ਬਾਅਦ ਸੰਪੰਨ ਹੋ ਗਿਆ | ਸਕੂਲ ਵਿਚ ਸਮਰ ਸਪੋਰਟਸ ਕੈਂਪ ਦੀ ਸਮਾਪਤੀ ਮੌਕੇ ਸਕੂਲ ਦੇ ਚੇਅਰਮੈਨ ਕੰਵਰਜੀਤ ...
ਫ਼ਿਰੋਜ਼ਪੁਰ, 26 ਮਾਰਚ (ਗੁਰਿੰਦਰ ਸਿੰਘ) - ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੇ ਉਦੇਸ਼ ਨਾਲ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਸਕੂਲਾਂ 'ਚ ਚੱਲ ਰਹੇ ਬਸੰਤ ਸਪੋਰਟਸ ਫ਼ੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਨੂੰ ਪਿ੍ੰਸੀਪਲ ਸਮੇਤ ...
ਗੁਰੂਹਰਸਹਾਏ, 26 ਮਾਰਚ (ਕਪਿਲ ਕੰਧਾਰੀ) - ਗੁਰੂਹਰਸਹਾਏ ਸ਼ਹਿਰ ਦੇ ਰੇਲਵੇ ਬਿ੍ਜ ਦੇ ਕੋਲ ਬਣੀ ਮਾਰਕੀਟ ਦੇ ਦੁਕਾਨਦਾਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਕਾਫ਼ੀ ਪ੍ਰੇਸ਼ਾਨ ਹਨ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਬਿ੍ਜ ਮੋਹਨ ...
ਬੱਲੂਆਣਾ, 26 ਮਾਰਚ (ਜਸਮੇਲ ਸਿੰਘ ਢਿੱਲੋਂ)- ਬੱਲੂਆਣਾ ਹਲਕੇ ਅੰਦਰ ਚੋਰੀਆਂ ਦਾ ਸਿਲਸਿਲਾ ਘਟਣ ਦਾ ਨਾਂਅ ਨਹੀਂ ਲੈ ਰਿਹਾ | ਹਲਕੇ ਵਿਚ ਤਕਰੀਬਨ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਵਿਚ ਚੋਰੀਆਂ ਦੀ ਵਾਰਦਾਤ ਸੁਣਨ ਨੂੰ ਮਿਲਦੀ ਹੈ | ਫਿਰ ਵੀ ਚੋਰ ਪੁਲਿਸ ਦੇ ਅੜਿੱਕੇ ਨਹੀਂ ...
ਜੈਤੋ, 26 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ ਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਖੇਤਾਂ 'ਚ ਤਿਆਰ ਕਣਕ ਡਿੱਗ ਕੇ ਜ਼ਮੀਨ 'ਤੇ ਵਿਛ ਗਈ ਹੈ, ਜਿਸ ਨਾਲ ਕਣਕ ਦੇ ਝਾੜ ਘਟਣ ਦੇ ਅਸਾਰ ਪੂਰੀ ਤਰ੍ਹਾਂ ਵੱਧ ਗਏ ...
ਕੋਟਕਪੂਰਾ, 26 ਮਾਰਚ (ਮੋਹਰ ਸਿੰਘ ਗਿੱਲ)-ਅੱਜ ਦੁਪਹਿਰ ਸਮੇਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਰਿਵਾੜੀ ਤੋਂ ਫ਼ਾਜ਼ਿਲਕਾ ਜਾ ਰਹੀ ਇਕ ਰੇਲ ਗੱਡੀ ਹੇਠ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸਨਾਖ਼ਤ ਸੱਤੋ ਕੁਮਾਰ (21) ਪੁੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX