ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਰਹਿਨੁਮਾਈ ਅਤੇ ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ ਅਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਖੰਨਾ ਦੀ ਪ੍ਰਧਾਨਗੀ ਹੇਠ ਕਾਂਗਰਸ ਦਫ਼ਤਰ ਖੰਨਾ ਵਿਚ ਸ਼ਾਂਤਮਈ ਸੱਤਿਆ ਗ੍ਰਹਿ ਕੀਤਾ ਗਿਆ | ਕਾਂਗਰਸ ਅਨੁਸਾਰ ਭਾਜਪਾ ਦੀ ਕੇਂਦਰ ਸਰਕਾਰ ਵਲ਼ੋਂ ਕੀਤੀਆਂ ਜਾ ਰਹੀਆਂ ਦਮਨਕਾਰੀ ਕਾਰਵਾਈਆਂ ਦੇ ਵਿਰੋਧ ਵਿਚ ਇਹ ਦਿਨ ਭਰ ਦੇ ਸੱਤਿਆ ਗ੍ਰਹਿ ਤੇ ਪ੍ਰਦਰਸ਼ਨ ਪੂਰੇ ਭਾਰਤ ਵਿਚ ਜ਼ਿਲ੍ਹਾ ਪੱਧਰ 'ਤੇ ਕੀਤੇ ਗਏ | ਕਾਂਗਰਸ ਨੇਤਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਵੱਲੋਂ ਕੀਤਾ ਜਾ ਰਹੇ ਸਵਾਲਾਂ ਤੋਂ ਡਰੀ ਮੋਦੀ ਸਰਕਾਰ ਨੇ ਜਵਾਬ ਦੇਣ ਦੀ ਬਜਾਏ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਹੈ, ਜਦੋਂ ਕਿ ਅਦਾਲਤ ਵੱਲੋਂ ਉਨ੍ਹਾਂ ਨੂੰ 30 ਦਿਨ ਸਮਾਂ ਦਿੱਤਾ ਗਿਆ ਸੀ | ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਸਤਨਾਮ ਸਿੰਘ ਸੋਨੀ, ਗੁਰਦੀਪ ਸਿੰਘ ਰਸੂਲੜਾ, ਐਡ. ਰਾਜੀਵ ਰਾਏ ਮਹਿਤਾ, ਹਰਜਿੰਦਰ ਸਿੰਘ ਇਕੋਲਾਹਾ ਬਲਾਕ ਪ੍ਰਧਾਨ, ਪਰਮਿੰਦਰ ਤਿਵਾੜੀ ਮਾਛੀਵਾੜਾ, ਕਸਤੂਰੀ ਲਾਲ ਮਿੰਟੂ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸ਼ਮਿੰਦਰ ਸਿੰਘ ਮਿੰਟੂ, ਵਿਕਾਸ ਮਹਿਤਾ, ਰਾਜ ਸਾਹਨੇਵਾਲ, ਐਡ. ਜਸਪ੍ਰੀਤ ਸਿੰਘ ਕਲਾਲ ਮਾਜਰਾ ਆਦਿ ਨੇਤਾ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਸਮੇਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਭਾਜਪਾ ਧਰਮ ਅਤੇ ਜਾਤਾਂ ਦੇ ਨਾਂਅ ਰਾਜਨੀਤੀ ਕਰ ਕੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹੋ ਜਿਹੀਆਂ ਚਾਲਾਂ ਚੱਲ ਰਹੀ ਹੈ | ਜਦੋਂ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਤੋਂ ਅਡਾਨੀ ਦੇ ਖਾਤਿਆਂ ਵਿਚ ਆਏ 20,000 ਕਰੋੜ ਦੇ ਬਾਰੇ 'ਚ ਪੁੱਛਿਆ ਜਾ ਰਿਹਾ ਹੈ, ਜਵਾਬ ਦੇਣ ਦੀ ਬਜਾਏ ਸਰਕਾਰ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਇਸ ਖ਼ਾਸ ਫ਼ਿਰਕੇ ਤੇ ਓ. ਬੀ. ਸੀ. ਦੇ ਬਾਰੇ ਝੂਠ ਬੋਲ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਗੁਰਕੀਰਤ ਤੇ ਲੱਖਾ ਨੇ ਕਿਹਾ ਕਿ ਇੱਕ ਪਾਸੇ ਦੇਸ਼ ਭਰ ਵਿਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਘੋਲਿਆ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ਪੰਜਾਬ ਵਿਚ ਅਮਨ ਕਾਨੰੂਨ ਦੀ ਰਾਖੀ ਕਰਨ ਵਿਚ ਫ਼ੇਲ੍ਹ ਸਾਬਿਤ ਹੋ ਰਹੀ ਹੈ | ਇਹ ਸ਼ਾਂਤਮਈ ਸੱਤਿਆ ਗ੍ਰਹਿ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 5 ਵਜੇ ਤੱਕ ਕਾਂਗਰਸ ਦਫ਼ਤਰ ਖੰਨਾ ਦੇ ਅੱਗੇ ਕੀਤੀ ਗਿਆ | ਇਸ ਮੌਕੇ ਸਟੇਜ ਦੀ ਜ਼ਿੰਮੇਵਾਰੀ ਬਲਬੀਰ ਸਿੰਘ ਭੱਟੀ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜ ਬੱਤਾ, ਹੀਰਾ ਲਾਲ, ਸੁਦਰਸ਼ਨ ਵਰਮਾ, ਵੇਦ ਪ੍ਰਕਾਸ਼, ਸੁਖਦੇਵ ਮਿਡਾ, ਵਰਸ਼ਾ ਸ਼ੁਕਲਾ ਮੈਂਬਰ ਪੀ. ਪੀ. ਸੀ. ਸੀ., ਅਨਿਲ ਸ਼ੁਕਲ, ਚੰਦਨ ਨੇਗੀ, ਚੰਦ ਸਿੰਘ ਮਲਕਪੁਰ, ਸੁਰੇਸ਼ ਮੱਪੀ, ਡਾ. ਅਦਿਤੀ ਬੈਕਟਰ, ਬਬਲੀ ਜੋਸ਼ੀ, ਵਿਪਨ ਕਪੂਰ ਗਾਂਧੀ, ਰਾਜਪ੍ਰੀਤ ਸਿੰਘ, ਜਸਵੀਰ ਕੌਰ, ਮੁਕੇਸ਼ ਮਹਿਤਾ, ਤਜਿੰਦਰ ਸ਼ਰਮਾ, ਹਰਦੀਪ ਸਿੰਘ ਨੀਨੂ ਕੌਂਸਲਰ, ਪਿ੍ਆ ਧੀਮਾਨ, ਗੀਤਾਜਲੀ ਵਸ਼ਿਸ਼ਟ, ਜਸ ਰੋੜੀਆ, ਜਸਪਾਲ ਸਿੰਘ ਪਾਲੀ, ਕਰਮ ਸਿੰਘ ਲਲਹੇੜੀ, ਹੈਪੀ ਖਾਨ ਇਕੋਲਾਹਾ, ਭੀਮ ਸਿੰਘ ਗਗੜ ਮਾਜਰਾ, ਸਤਪਾਲ, ਸੰਤੋਖ ਸਿੰਘ ਅਟਵਾਲ, ਰਾਜ ਕੁਮਾਰ, ਨਿਤਿਨ ਕੌਸ਼ਲ, ਅਮਨ ਕਟਾਰੀਆ, ਪ੍ਰਵੇਸ਼ ਵਰਮਾ, ਗੁਰਮੁਖ ਸਿੰਘ ਬੁਲੇਪੁਰ, ਧਰਮਿੰਦਰ ਚਾਦਲਾ, ਰਣਵੀਰ ਕਾਕਾ, ਤਨੂੰ, ਗੁਰਮੁੱਖ ਸਿੰਘ ਹਰਬੰਸਪੁਰਾ, ਸੰਜੂ ਕੋਹਲੀ, ਸੁਸ਼ੀਲ ਭਾਬਰੀ, ਰਾਜੇਸ਼ ਸ਼ਰਮਾ, ਐਡ. ਹਰਮੇਸ਼ ਜੱਸਲ, ਭਾਨ ਸਿੰਘ ਤੁਰਮਰੀ ਸਰਪੰਚ, ਵਿਜੇ ਰਾਣਾ ਓ. ਬੀ. ਸੀ ਸੈਲ, ਅਮਿਤ ਵਰਮਾ ਐਡ., ਰਵਿੰਦਰ ਸਿੰਘ ਬੱਬੂ ਕੌਂਸਲਰ, ਹਰਪ੍ਰੀਤ ਸਿੰਘ ਕੌਂਸਲਰ ਪਾਇਲ, ਬਿੱਲਾ ਸਰਪੰਚ, ਸੁਖਦੇਵ ਸਿੰਘ ਬੁਆਣੀ, ਗੁਰਦੀਪ ਸਿੰਘ ਜੁਲਮਗੜ੍ਹ ਅਤੇ ਮਲਕੀਤ ਸਿੰਘ ਗੋਗਾ ਆਦਿ ਹਾਜ਼ਰ ਸਨ |
ਸਾਹਨੇਵਾਲ, 26 ਮਾਰਚ (ਹਨੀ ਚਾਠਲੀ)-ਥਾਣਾ ਸਾਹਨੇਵਾਲ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਕੰਗਨਵਾਲ ਅਤੇ ਥਾਣਾ ਸਾਹਨੇਵਾਲ ਦੀ ਪੁਲਿਸ ਵਲੋਂ ਇਕ ਸਾਂਝੇ ਤੌਰ 'ਤੇ ਨਾਕਾ ਲਗਾ ਕੇ ਗੁਪਤ ਸੂਚਨਾ ਦੇ ਅਧਾਰ 'ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕਰ ਲੈਣ ਦਾ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਐੱਸ. ਐੱਸ. ਪੀ. ਖੰਨਾ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਆਮ ਪਬਲਿਕ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ, ...
ਸਮਰਾਲਾ, 26 ਮਾਰਚ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਮਰਾਲਾ ਦੇ ਕੌਂਸਲਰ ਸੰਜੀਵ ਕੁਮਾਰ ਸੰਨੀ ਦੂਆ ਨੂੰ ਬਲਾਕ ਸਮਰਾਲਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬਲਾਕ ...
ਸਮਰਾਲਾ, 26 ਮਾਰਚ (ਗੋਪਾਲ ਸੋਫਤ)-ਪੀ.ਐੱਸ.ਬਤਰਾ ਯਾਦਗਾਰੀ ਮਿੰਨੀ ਕਹਾਣੀ ਮੁਕਾਬਲੇ ਦੇ ਜੇਤੂ ਰਹੇ ਕਹਾਣੀਕਾਰ ਕੁਲਵਿੰਦਰ ਕੌਰ ਰਿਆੜ, ਹਰਿੰਦਰ ਸਿੰਘ ਗੋਗਨਾ, ਰਵਿੰਦਰ ਰੁਪਾਲ ਕੌਲਗੜ੍ਹ, ਨੇਤਰ ਸਿੰਘ ਮੁੱਤੋਂ ਅਤੇ ਜਗਦੇਵ ਘੁੰਗਰਾਲੀ ਨੂੰ ਕ੍ਰਮਵਾਰ ਪਹਿਲੇ, ਦੂਜੇ, ...
ਪਾਇਲ, 26 (ਰਜਿੰਦਰ ਸਿੰਘ, ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਗਤਾਰ ਸਿੰਘ ਚੋਮੋ ਤੇ ਚਰਨਜੀਤ ਸਿੰਘ ਫੱਲੇਵਾਲ ਨੇ ਦੱਸਿਆ ਕਿ ਮਾਨ ਸਰਕਾਰ ਨਵੀ ਖੇਤੀ ਨੀਤੀ ਨੂੰ ਕਿਸਾਨ ਪੱਖੀ ਲੈ ਕੇ ਆਉਣ, ...
ਪਾਇਲ, 26 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)-ਆਮ ਆਦਮੀ ਪਾਰਟੀ ਦੀ ਸਰਕਾਰ ਦਾ 1 ਸਾਲ ਪੂਰਾ ਹੋਣ 'ਤੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਪਾਰਟੀ ਦੇ ਮੁੱਖ ਦਫ਼ਤਰ ਪਾਇਲ ਵਿਖੇ ਮੈਡੀਕਲ ਚੈੱਕਅਪ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ...
ਜੋਧਾਂ, 26 ਮਾਰਚ (ਗੁਰਵਿੰਦਰ ਸਿੰਘ ਹੈਪੀ)-ਗੁੱਜਰਵਾਲ ਵਿਖੇ ਸੰਤ ਜੈ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਸਮਾਜ ਸੇਵੀ ਚਰਨਜੀਤ ਸਿੰਘ ਗਰੇਵਾਲ ਹਾਂਗਕਾਂਗ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਗੁਰਦੁਆਰਾ ...
ਅਹਿਮਦਗੜ੍ਹ, 26 ਮਾਰਚ (ਰਵਿੰਦਰ ਪੁਰੀ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲ੍ਹਾ ਮਲੇਰਕੋਟਲਾ ਵਲੋਂ ਸਥਾਨਕ ਜੈਨ ਹਾਲ ਵਿਖੇ ਮੀਟਿੰਗ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਅਹਿਮਦਗੜ੍ਹ ਮੰਡਲ ਯੁਵਾ ਮੋਰਚੇ ਦੇ ...
ਪਾਇਲ, 26 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਜੈ ਮਾਂ ਸ਼ੀਤਲਾ ਕਲੱਬ ਪਾਇਲ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 17ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਜਾਗਰਣ ਵਿਚ ਅਕਾਲੀ ਦਲ ਤੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ...
ਦੋਰਾਹਾ, 26 ਮਾਰਚ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਸ੍ਰੀ ਰਾਮ ਨਾਟਕ ਮੰਚ ਰਜਿ ਦੋਰਾਹਾ ਦੀ ਮੀਟਿੰਗ ਕਲੱਬ ਦੇ ਚੇਅਰਮੈਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸ਼ਿਵ ਦਿਆਲਾ ਮੰਦਰ ਵਿਖੇ ਬੁਲਾਈ ਗਈ | ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਦਿਨੇਸ਼ ਨਾਰਦ ਨੂੰ ਸਰਬਸੰਮਤੀ ...
ਮਲੌਦ, 26 ਮਾਰਚ (ਸਹਾਰਨ ਮਾਜਰਾ)-ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣਾਈਆਂ ਜਾ ਰਹੀਆਂ ਸੜਕਾਂ ਲਈ ਧੱਕੇ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਕਮੇਟੀ ਵਲੋਂ ...
ਅਹਿਮਦਗੜ੍ਹ, 26 ਮਾਰਚ (ਰਵਿੰਦਰ ਪੁਰੀ)-ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ 84ਵਾਂ ਰਾਸ਼ਨ ਵੰਡ ਸਮਾਗਮ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਕੁੰਦਨ ਲਾਲ ਜੈਨ ਸਮਾਧ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ | ਇਸ ਮੌਕੇ ਜ਼ਖਮੀ ...
ਬੀਜਾ, 26 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਚਿੱਪ ਵਾਲੇ ਮੀਟਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜਾ ਕਿ ਰੀਚਾਰਜ ਕਰਵਾਉਣਾ ਪਿਆ ਕਰੇਗਾ ਅਤੇ ਪੈਸੇ ਖ਼ਤਮ ਹੋਣ ਉਪਰੰਤ ਬਿਜਲੀ ਨਹੀਂ ਆਵੇਗੀ ਅਤੇ ਆਮ ਆਦਮੀ ਨੂੰ ਹਨੇਰੇ ਵਿਚ ਬੈਠਣਾ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਵਿਧਾਨ ਸਭਾ ਚੋਣਾਂ ਦੀ 2022 ਦੇ ਬਾਅਦ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਲਗਭਗ ਇਕ ਸਾਲ ਬੀਤਣ ਤੋਂ ਬਾਅਦ ਵੀ ਚਾਵਾ-ਪਾਇਲ ਸੜਕ ਦੀ ਸਾਰ ਨਹੀਂ ਲਈ ਤੇ ਹੁਣ ਮੌਜੂਦਾ ਸਰਕਾਰ ਤੋਂ ਲੋਕਾਂ ਦੀ ਆਸ ਟੁੱਟ ਚੁੱਕੀ ਹੈ | ਪਰ ...
ਦੋਰਾਹਾ, 26 ਮਾਰਚ (ਮਨਜੀਤ ਸਿੰਘ ਗਿੱਲ)-ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਜੀ ਪਿੰਡ ਅੜੈਚਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਅਪ੍ਰੈਲ ਨੂੰ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ | ਅਕਾਲੀ ਆਗੂ ਗੁਰਦੀਪ ਸਿੰਘ ਅੜੈਚਾਂ, ...
ਈਸੜੂ , 26 ਮਾਰਚ (ਬਲਵਿੰਦਰ ਸਿੰਘ)-ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਦੇ 100 ਸਾਲਾ ਅਵਤਾਰ ਦਿਵਸ ਨੂੰ ਸਮਰਪਿਤ ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਚਰਨਛੋਹ ਕੁਟੀਆ ਪਿੰਡ ਦੀਵਾ ਮੰਡੇਰ ਵਿਖੇ ਸੰਤ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਬਲਾਕ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਨਿਲ ਸ਼ੁਕਲਾ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ ਵਲੋਂ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨਾ ਇਕ ...
ਮਲੌਦ, 26 ਮਾਰਚ (ਸਹਾਰਨ ਮਾਜਰਾ)-ਚੋਮੋਂ ਰੋਡ ਦਸਮੇਸ਼ ਨਗਰ ਵਾਰਡ ਨੰਬਰ 1 ਦੇ ਮਲੌਦ ਦੇ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਸਾਂਝਾ ਉੱਦਮ ਕਰਦਿਆਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਕਰਵਾਏ ਗਏ ਸਮਾਗਮਾਂ ਦੀ ਸਮਾਪਤੀ ਹੋਈ¢ ਇਹ ਸਮਾਗਮ ...
ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)-ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੋਸ਼ ਲਾਇਆ ਕਿ ਗਰਾਮ ਪੰਚਾਇਤ ਰੋਹਣੋਂ ਖ਼ੁਰਦ ਨੇ 6 ਮਈ 2019 ਨੂੰ ਮਨਰੇਗਾ ਦੇ ਰਿਕਾਰਡ ਵਿਚ ਮਤਾ ਪਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 550 ਬੂਟੇ ਲਗਾਏ ਸਨ | ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਸਮਾਜ ਸੇਵੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਵੱਲੋਂ ਨੇੜਲੇ ਪਿੰਡ ਭੁਮੱਦੀ ਵਿਖੇ ਲੜਕੀਆਂ ਅਤੇ ਅÏਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਟਾਈ ਅਤੇ ਸਿਲਾਈ ਦਾ ਮੁਫ਼ਤ ਸਿਲਾਈ ਸੈਂਟਰ ਖੋਲ੍ਹਣ ਲਈ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਉਨ੍ਹਾਂ ਦੀ ਦੇਸ਼ ਵਿਚ ਵੱਧ ਰਹੀ ਲੋਕਪਿ੍ਅਤਾ ਤੋਂ ਘਬਰਾ ਕੇ ਭਾਜਪਾ ਅਤੇ ਆਰ. ਐੱਸ. ਐੱਸ. ਇਕ ਤਰ੍ਹਾਂ ਨਾਲ ਕੋਝੀਆਂ ਹਰਕਤਾਂ 'ਤੇ ਉਤਰ ਆਈ ਹੈ | ਉਸ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਦੀ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਸ਼੍ਰੀ ਰਾਮ ਨੌਮੀ ਦੇ ਪਾਵਨ ਉਤਸਵ ਦੇ ਸਬੰਧ ਵਿਚ ਚੱਲ ਰਹੀ 108 ਸ਼੍ਰੀ ਰਾਮ ਕਥਾ ਵਿਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਵੱਲੋਂ ਸ਼੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਵਿਖੇ ਹਾਜ਼ਰੀ ਲਗਵਾਈ ਗਈ | ਉਨ੍ਹਾਂ ਦੇ ਨਾਲ ਸਾਬਕਾ ਐਮ. ਐਲ. ਏ. ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਚਾਇਤ ਵਿਭਾਗ ਨਾਲ ਸਮੇਂ ਸਮੇਂ 'ਤੇ ਮੀਟਿੰਗਾਂ ਕਰਕੇ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਪਿੰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਵਿਚ ...
ਸਮਰਾਲਾ 26 ਮਾਰਚ (ਗੋਪਾਲ ਸੋਫਤ)-ਸਾਂਝ ਕੇਂਦਰ ਸਮਰਾਲਾ ਦੇ ਇੰਚਾਰਜ ਐੱਸ. ਆਈ. ਵਿਪਨ ਕੁਮਾਰ ਅਤੇ ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਐਨ.ਜੀ.ਓ. ਨੇ ਅੱਜ ਪਿੰਡ ਬਾਲਿਓਾ 'ਚ ਸਾਂਝ ਕੇਂਦਰ ਸਮਰਾਲਾ ਦੇ ਇੰਚਾਰਜ ਵਲੋਂ ਨਸ਼ਿਆਂ ਸਬੰਧੀ ਸੈਮੀਨਾਰ ਕਰਵਾਇਆ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)- ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐਮ. ਓ. ਸਿਵਲ ਹਸਪਤਾਲ ਖੰਨਾ ਡਾ. ਮਨਿੰਦਰ ਸਿੰਘ ਭਸੀਨ ਦੀ ਰਹਿਨੁਮਾਈ ਹੇਠ ਡਾ. ਕਰਨਪ੍ਰੀਤ ਅਤੇ ਟੀ. ਬੀ. ਸੁਪਰਵਾਈਜ਼ਰ ਜਸਬੀਰ ਸਿੰਘ ਵਲੋਂ ...
ਦੋਰਾਹਾ, 26 ਮਾਰਚ (ਜਸਵੀਰ ਝੱਜ)-ਪੰਜਾਬ ਜਲ-ਸਰੋਤ ਮੁਲਾਜ਼ਮ ਯੂਨੀਅਨ ਦੀ ਲੁਧਿਆਣਾ ਡਵੀਜ਼ਨ ਦੀ ਚੋਣ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਬੁੱਧ ਰਾਮ ਦੀ ਨਿਗਰਾਨੀ ਹੇਠ ਹੋਈ | ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਵਿਚ ਕਮਲਦੀਪ ਬੇਗੋਵਾਲ ਨੂੰ ...
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਵਾਤਾਵਰਣ ਪ੍ਰੇਮੀਆਂ ਵੱਲੋਂ ਵੇਅਰ ਹਾਊਸ ਦੇ ਗੁਦਾਮਾਂ ਵਿਚ ਮਜ਼ਦੂਰ ਵਰਗ ਨਾਲ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼ਰਧਾਂਜਲੀ ...
ਰਾਏਕੋਟ, 26 ਮਾਰਚ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਸੰਸਥਾ ਮੈਵਨ ਇੰਮੀਗ੍ਰੇਸ਼ਨ ਐਂਡ ਆਈਲੈਟਸ ਰਾਏਕੋਟ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲਿਆਂ ਵਿਦਿਆਰਥੀਆਂ ਦੀ ਪਹਿਲੀ ਮਨਪਸੰਦ ਬਣ ਚੁੱਕਾ ਹੈ | ਇਸ ਸੰਸਥਾ ਦਾ 1 ਅਪ੍ਰੈੱਲ਼ 2023 ਤੋਂ ਨਵਾਂ ਬੈਂਚ ਸ਼ੁਰੂ ਹੋ ਰਿਹਾ ਹੈ | ...
ਜਗਰਾਉਂ, 26 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ...
ਲੁਧਿਆਣਾ, 26 ਮਾਰਚ (ਪੁਨੀਤ ਬਾਵਾ)-ਆਲ ਇੰਡਸਟਰੀਜ਼ ਤੇ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਅਤੇ ਫ਼ੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ | ਜਿਸ ਵਿਚ ਉਨ੍ਹਾਂ ਨੇ ਰਾਜ ਜੀ.ਐਸ.ਟੀ. ਵਿਭਾਗ ...
ਭਾਮੀਆਂ ਕਲਾਂ, 26 ਮਾਰਚ (ਜਤਿੰਦਰ ਭੰਬੀ)-ਬੀਤੇ ਦਿਨੀਂ ਹੋਈ ਬੇਮੋਸਮੀ ਬਰਸਾਤ ਅਤੇ ਗੜੇ੍ਹਮਾਰੀ ਕਾਰਨ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਤਬਾਹ ਹੋਣ ਕਾਰਨ ਹੋਏ ਨੁਕਸਾਨ 'ਤੇ ਚਿੰਤਾ ਜਾਹਿਰ ਕਰਦਿਆਂ ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ...
ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਖਤਰਨਾਕ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX