ਬਰਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਬੀ.ਐਡ. ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਅਮਨਦੀਪ ਸੇਖਾ ਦੀ ਅਗਵਾਈ ਵਿਚ ਸਥਾਨਕ ਚਿੰਟੂ ਪਾਰਕ ਵਿਖੇ ਹੋਈ ¢ ਮੀਟਿੰਗ ਉਪਰੰਤ ਅਮਨਦੀਪ ਸੇਖਾ ਨੇ ਦੱਸਿਆ ਕਿ ਜਥੇਬੰਦੀ ਦੀ ਮੀਟਿੰਗ 25 ਫ਼ਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਨੰਦਪੁਰ ਸਾਹਿਬ ਵਿਖੇ ਹੋਈ ਸੀ ¢ ਮੀਟਿੰਗ ਵਿਚ ਸਿੱਖਿਆ ਮੰਤਰੀ ਨੂੰ ਜਥੇਬੰਦੀ ਦੀਆਂ ਮੁੱਖ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਪਰ ਅਫ਼ਸੋਸ ਸਿੱਖਿਆ ਵਿਚ ਸੁਧਾਰਾਂ ਦੀਆਂ ਗੱਲਾਂ ਕਰ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਨੇ ਅਜੇ ਤੱਕ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ¢ ਜ਼ਿਲ੍ਹਾ ਪ੍ਰਧਾਨ ਜਗਸੀਰ ਝਲੂਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ¢ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਨ੍ਹਾਂ ਦੇ ਦੋ ਸਾਥੀ ਮਨੀਸ਼ ਫ਼ਾਜ਼ਿਲਕਾ ਤੇ ਜਸਵੰਤ ਘੁਬਾਇਆ ਲਗਾਤਾਰ ਪੰਜ ਮਹੀਨੇ ਪਹਿਲਾਂ ਸੰਗਰੂਰ ਤੇ ਫਿਰ ਜਲੰਧਰ ਪਾਣੀ ਵਾਲੀ ਟੈਂਕੀ ਉੱਪਰ ਬੈਠੇ ਰਹੇ ਪਰ ਅਜੇ ਤੱਕ ਮੰਗਾਂ ਦਾ ਹੱਲ ਨਹੀਂ ਹੋਇਆ ¢ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨਾਲ ਮੀਟਿੰਗ ਨੂੰ ਇਕ ਮਹੀਨਾ ਹੋ ਚੁੱਕਾ ਹੈ | ਇਸ ਲਈ ਯੂਨੀਅਨ ਨੇ ਮਿਤੀ 9 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਦਾ ਫ਼ੈਸਲਾ ਕੀਤਾ ਹੈ¢ ਇਸ ਮÏਕੇ ਹਰਦੀਪ ਕÏਰ ਭਦÏੜ, ਰੇਸ਼ਮਦੀਪ ਕÏਰ ਨੈਣੇਵਾਲ, ਅਵਤਾਰ ਹਰੀਗੜ੍ਹ, ਹਰਸ਼ਰਨ ਭੱਠਲ, ਪਰਵਿੰਦਰ ਦਰਾਜ਼, ਅਵਤਾਰ ਦਰਾਜ਼, ਲਖਵੀਰ ਬੀਹਲਾ ਆਦਿ ਹਾਜ਼ਰ ਸਨ |
ਤਪਾ ਮੰਡੀ, 26 ਮਾਰਚ (ਪ੍ਰਵੀਨ ਗਰਗ)-ਸ਼ਹਿਰ ਦੇ ਮਾਤਾ ਦਾਤੀ ਮੰਦਰ 'ਚ ਸੰਤ ਰਾਜਗਿਰੀ ਮਹਾਰਾਜ ਵਲੋਂ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਸ਼ਰਧਾਲੂਆਂ ਦੇ ਰੈਣ ਬਸੇਰੇ ਲਈ ਨਵੇਂ ਬਣਨ ਵਾਲੇ ਕਮਰੇ ਦੀ ਨੀਂਹ ਰੱਖੀ ਗਈ। ਇਸ ਮੌਕੇ ਮਾਤਾ ਦਾਤੀ ਮੰਦਰ ਪ੍ਰਬੰਧਕਾਂ ਨੇ ਵਿਸ਼ੇਸ਼ ...
ਸ਼ਹਿਣਾ, 26 ਮਾਰਚ (ਸੁਰੇਸ਼ ਗੋਗੀ)-ਕਸਬਾ ਸ਼ਹਿਣਾ ਦੇ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਵਿਖੇ ਲੱਗਣ ਵਾਲੇ ਛਿਮਾਹੀ ਮੇਲੇ 'ਤੇ ਪੂਰੇ ਪੰਜਾਬ ਵਿਚੋਂ ਅਨੇਕਾਂ ਸ਼ਰਧਾਲੂ ਪਹੁੰਚੇ | ਸ਼ਰਧਾਲੂਆਂ ਨੇ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਵਿਖੇ ਮੱਥਾ ਟੇਕਿਆ | ...
ਬਰਨਾਲਾ, 26 ਮਾਰਚ (ਨਰਿੰਦਰ ਅਰੋੜਾ)-ਪੰਜਾਬ ਫਾਰਮੇਸੀ ਕੌਂਸਲ ਦੇ ਪੰਜਾਬ ਪ੍ਰਧਾਨ ਸੁਸ਼ੀਲ ਬਾਂਸਲ ਵਲੋਂ ਬਰਨਾਲਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਫਾਰਮੇਸੀ ਵਲੋਂ ਕੀਤੇ ਜਾ ਰਹੇ ਆਨਲਾਈਨ (ਪੇਪਰ ਲੈਸ) ਕੰਮਾਂ ਨਾਲ ਫਾਰਮਾਸਿਸਟਾਂ ਨੂੰ ਲਾਭ ਮਿਲ ...
ਤਪਾ ਮੰਡੀ, 26 ਮਾਰਚ (ਪ੍ਰਵੀਨ ਗਰਗ)-ਚੋਰਾਂ ਵਲੋਂ ਤਪਾ-ਢਿਲਵਾਂ ਰੋਡ 'ਤੇ ਸਥਿਤ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈ ਇਕ ਫ਼ੈਕਟਰੀ ਦੀ ਕੰਧ ਟੱਪ ਕੇ ਫ਼ੈਕਟਰੀ ਵਿਚਲਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ¢ ਜਾਣਕਾਰੀ ਦਿੰਦੇ ਹੋਏ ਅਗਰਵਾਲ ਇੰਡਸਟਰੀ ਦੇ ਮਾਲਕ ਗਣਤੰਤਰ ...
ਬਰਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਸੰਗਤਾਂ ਦਾ ਅੱਠਵਾਂ ਜਥਾ ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ...
ਤਪਾ ਮੰਡੀ, 26 ਮਾਰਚ (ਪ੍ਰਵੀਨ ਗਰਗ)-ਸੀਵਰੇਜ ਦੇ ਖੱੁਲ੍ਹੇ ਅਤੇ ਟੇਢੇ ਮੇਢੇ ਢੱਕਣਾਂ ਨੂੰ ਲੈ ਕੇ ਬਾਲਮੀਕੀ ਚੌਂਕ ਨਜ਼ਦੀਕੀ ਦੁਕਾਨਦਾਰਾਂ ਨੇ ਨਗਰ ਕੌਂਸਲ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ¢ ਨਾਅਰੇਬਾਜ਼ੀ ਕਰਦਿਆਂ ਦੁਕਾਨਦਾਰਾਂ ਚੇਅਰਮੈਨ ਸੰਦੀਪ ਕੁਮਾਰ ...
ਰੂੜੇਕੇ ਕਲਾਂ, 26 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਣ ਦਾ ਵਾਅਦਾ ਕਰ ਕੇ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿਚ ਉਲਝਾ ਕੇ ਜੇਲ੍ਹਾਂ ...
ਰੂੜੇਕੇ ਕਲਾਂ, 26 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਦਰਬਾਰ ਏ ਖਾਲਸਾ ਸਿੱਖ ਰਾਜ ਦੇ ਝੰਡੇ ਅਤੇ ਸਿੱਖ ਰਿਆਸਤਾਂ ਦੇ ਝੰਡਿਆਂ ਨੂੰ ਖ਼ਾਲਿਸਤਾਨ ਦੇ ਝੰਡੇ ਕਹਿ ਕੇ ਝੂਠੀ ਕਹਾਣੀ ਮੀਡੀਆ ਰਾਹੀਂ ...
ਭਦੌੜ, 26 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੀ ਕੱਲ੍ਹ ਪਏ ਮੀਂਹ, ਤੇਜ਼ ਹਨੇਰੀ ਨਾਲ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਬਚੀਆਂ ਖੁਚੀਆਂ ਆਸਾਂ 'ਤੇ ਵੀ ਪਾਣੀ ਫੇਰ ਦਿੱਤਾ ਹੈ ਜਿਸ ਨਾਲ ਪੂਰੇ ਇਲਾਕੇ ਅੰਦਰੋਂ ਕਣਕ, ਸਰੋ੍ਹਾ ਅਤੇ ਸਬਜ਼ੀਆਂ ਦੇ ਭਾਰੀ ਨੁਕਸਾਨ ਦੀਆਂ ...
ਰੂੜੇਕੇ ਕਲਾਂ, 26 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਕਰਵਾਈ ਗਈ 10ਵੀਂ ਕੌਮੀ ਪੈਦਲ ਚਾਲ ਚੈਂਪੀਅਨਸ਼ਿਪ ਦੌਰਾਨ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਨਵਾਂ ਰਾਸ਼ਟਰੀ ਰਿਕਾਰਡ ਬਣਾ ਕੇ ਸੋਨ ਤਗਮਾ ਜੇਤੂ, ਉਲੰਪਿਕ ਖੇਡਾਂ, ...
ਧਨÏਲਾ, 26 ਮਾਰਚ (ਜਤਿੰਦਰ ਸਿੰਘ ਧਨÏਲਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਧਨÏਲਾ-2 ਦੇ ਐਸ.ਡੀ.ਓ. ਇੰਜ: ਸਤਨਾਮ ਸਿੰਘ ਅਤੇ ਜੇ.ਈ. ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੱਟੂ ਦੇ 66 ਕੇ.ਵੀ. ਗਰਿੱਡ ਦੀ ਜ਼ਰੂਰੀ ਮੈਨਟੀਨੈਂਸ ਕਰਨ ਲਈ ਮਿਤੀ 27 ...
ਬਰਨਾਲਾ, 26 ਮਾਰਚ (ਨਰਿੰਦਰ ਅਰੋੜਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਬੀ.ਬੀ.ਐਸ. ਤੇਜ਼ੀ ਦੀ ਅਦਾਲਤ ਵਲੋਂ ਸਾਲ 2017 ਵਿਚ ਹੋਏ ਕਤਲ ਦੇ ਮੁਕੱਦਮੇ ਦਾ ਫ਼ੈਸਲਾ ਸੁਣਾਉਂਦੇ ਹੋਏ 6 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦਿਆਂ ...
ਬਰਨਾਲਾ, 26 ਮਾਰਚ (ਰਾਜ ਪਨੇਸਰ)-ਸਥਾਨਕ ਲੱਖੀ ਕਾਲੋਨੀ ਵਿਚ ਆਪਣੇ ਪਤੀ ਨਾਲ ਜਾ ਰਹੀ ਇਕ ਔਰਤ ਤੋਂ ਮੋਬਾਈਲ ਫ਼ੋਨ ਝਪਟ ਮਾਰ ਕੇ ਲਿਜਾਣ ਵਾਲੇ ਦੋ ਜਣਿਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਚੇਤ ਸਿੰਘ ...
ਬਰਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ ਹੈ ਜੋ ਬੱਚਿਆਂ ਨੂੰ ਯੋਗਤਾ ਆਧਾਰ 'ਤੇ ਸਕਾਲਰਸ਼ਿਪ ਦੇ ਰਿਹਾ ਹੈ ¢ ਸਕੂਲ ਦੇ ਪਿ੍ੰਸੀਪਲ ਡਾਕਟਰ ਸ਼ੁਰੂਤੀ ਸ਼ਰਮਾ ਅਤੇ ਵਾਇਸ ਪਿ੍ੰਸੀਪਲ ਸ਼ਾਲਿਨੀ ...
ਧਨÏਲਾ, 26 ਮਾਰਚ (ਜਤਿੰਦਰ ਸਿੰਘ ਧਨÏਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਹਾਈਕਮਾਂਡ ਵਲੋਂ ਸੁਰਿੰਦਰ ਪਾਲ ਬਾਲਾ ਨੂੰ ਜ਼ਿਲ੍ਹਾ ਦਿਹਾਤੀ ਰੂਰਲ-2 ਬਰਨਾਲਾ ਦਾ ਪ੍ਰਧਾਨ ਲਾ ਕੇ ਬੜਾ ਹੀ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ ਜਿਸ ਨਾਲ ਪਾਰਟੀ ਸਫ਼ਾਂ ਨੂੰ ਭਾਰੀ ਬਲ ...
ਮਹਿਲ ਕਲਾਂ, 26 ਮਾਰਚ (ਅਵਤਾਰ ਸਿੰਘ ਅਣਖੀ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਰੜ ਵਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ¢ ਇਸ ਮÏਕੇ ਕਿਸਾਨ ਆਗੂਆਂ ਅਤੇ ਭਰਾਤਰੀ ਜਥੇਬੰਦੀ ਦੇ ਆਗੂਆਂ ਨੇ ਮÏਜੂਦਾ ਸਮੇਂ ਵਿਚ ...
ਬਰਨਾਲਾ, 26 ਮਾਰਚ (ਰਾਜ ਪਨੇਸਰ)-ਸਥਾਨਕ ਸੇਖਾ ਰੋਡ ਤੋਂ ਇਕ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਭੰਨ ਕੇ ਲੈਪਟਾਪ, ਪਰਸ, ਕੀਮਤੀ ਕਾਗ਼ਜ਼ਾਤ ਤੇ ਨਗਦੀ ਚੋਰੀ ਕਰ ਕੇ ਲਿਜਾਣ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ...
ਟੱਲੇਵਾਲ, 26 ਮਾਰਚ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਸਮਾਜ ਸੇਵੀ ਬੰਤ ਸਿੰਘ ਢਿੱਲੋਂ ਦੀ ਯਾਦ ਵਿਚ ਉਨ੍ਹਾਂ ਦੀ ਧਰਮ ਪਤਨੀ ਮਾਤਾ ਹਰਬੰਸ ਕੌਰ ਪੱੁਤਰ ਪੰਚ ਗੁਰਚਰਨ ਸਿੰਘ ਅਤੇ ਸਮੂਹ ਢਿੱਲੋਂ ਪਰਿਵਾਰ ਵਲੋਂ ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਸਬੰਧੀ ਮੈਡੀਕਲ ਕੈਂਪ ...
ਟੱਲੇਵਾਲ, 26 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਸੁਖਪੁਰ ਦੀ ਅਗਵਾਈ ਵਿਚ ਹੋਈ | ਜਿਸ ਵਿਚ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਸਿਕੰਦਰ ...
ਬਰਨਾਲਾ, 26 ਮਾਰਚ (ਰਾਜ ਪਨੇਸਰ)-ਲੋਕ ਸਭਾ ਸਕੱਤਰੇਤ ਵਲੋਂ ਰਾਹੁਲ ਗਾਂਧੀ ਦੀ ਮੈਂਬਰਸ਼ਿੱਪ ਕਰਨ ਅਤੇ ਪੂਰੇ ਦੇਸ਼ ਵਿਚ ਲੋਕਤੰਤਰ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਵਲੋਂ ਕੀਤੇ ਗਏ 'ਸਤਿਆ ਗ੍ਰਹਿ' ਤਹਿਤ ਜ਼ਿਲ੍ਹਾ ਕਾਂਗਰਸ ਬਰਨਾਲਾ ਵਲੋਂ ਸਥਾਨਕ ਨਹਿਰੂ ਚੌਂਕ ਵਿਖੇ ...
ਤਪਾ ਮੰਡੀ, 26 ਮਾਰਚ (ਪ੍ਰਵੀਨ ਗਰਗ)-ਨਵਰਾਤਰਿਆਂ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦਿਆਂਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਪ੍ਰਭਾਤ ਫੇਰੀ ਕੱਢੀ ਗਈ ¢ ਇਸ ਪ੍ਰਭਾਤ ਫੇਰੀ ਦÏਰਾਨ ਸਮੁੱਚੀ ਸੰਗਤ ਵਲੋਂ ਮਾਤਾ ਰਾਣੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਅਤੇ ...
ਮਹਿਲ ਕਲਾਂ, 26 ਮਾਰਚ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਗੰਗੋਹਰ ਦੀ ਚੋਣ ਪਿੰਡ ਗੰਗੋਹਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬਸੰਮਤੀ ਨਾਲ ਬਲਾਕ ਜਨਰਲ ਸਕੱਤਰ ਨੰਬਰਦਾਰ ਪਰਮਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਕੀਤੀ ਗਈ ¢ ਇਸ ...
ਮੂਣਕ, 26 ਮਾਰਚ (ਸਿੰਗਲਾ, ਭਾਰਦਵਾਜ) - ਸਰਾਓ ਐਜੂਕੇਸ਼ਨਲ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਇਕ ਓਾਕਾਰ ਕਾਨਵੈਂਟ ਸਕੂਲ ਝਲੂਰ ਵਿਖੇ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰ ਬ੍ਰਹਮਜੋਤ ਸਿੰਘ ਵਾਲੀਆ, ਪ੍ਰੇਮ ...
ਲਹਿਰਾਗਾਗਾ, ਖਨੌਰੀ, 26 ਮਾਰਚ (ਗਰਗ, ਮਦਾਨ, ਥਿੰਦ) - ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵਲੋਂ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਅਤੇ ਹੋਰ ਅਧਿਕਾਰੀਆਂ ਨਾਲ ਦਰਜਨਾਂ ਪਿੰਡਾਂ ਦਾ ਦੌਰਾ ਕਰਦਿਆਂ ਸਬ ਡਵੀਜ਼ਨ ਲਹਿਰਾਗਾਗਾ ਦੇ ਪਿੰਡਾਂ ਅੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX