ਗੂਹਲਾ ਚੀਕਾ, 26 ਮਾਰਚ (ਓ.ਪੀ. ਸੈਣੀ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਐਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਦੀ ਸ਼ੁਰੂਆਤ ਵਲੰਟੀਅਰਾਂ ਵਲੋਂ ਸ਼੍ਰਮਦਾਨ ਨਾਲ ਕੀਤੀ ਗਈ | ਇਸ ਮੌਕੇ ਵਲੰਟੀਅਰਾਂ ਨੇ ਸ਼੍ਰਮਦਾਨ ਕੀਤਾ, ਪਾਰਕਾਂ ਅਤੇ ਛੱਤਾਂ ਦੀ ਸਫ਼ਾਈ ਕੀਤੀ ਅਤੇ ਸਫ਼ਾਈ ਸੰਬੰਧੀ ਰੈਲੀ ਕੱਢੀ | ਉਪਰੋਕਤ ਜਾਣਕਾਰੀ ਦਿੰਦਿਆਂ ਐਨ.ਐੱਸ.ਐੱਸ. ਪੀ.ਓ ਅਫ਼ਸਰ ਰਜਿੰਦਰ ਕੌਰ ਨੇ ਦੱਸਿਆ ਕਿ ਕੈਂਪ ਰਾਹੀਂ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਲੋਕਾਂ ਨੂੰ ਸਫ਼ਾਈ-ਸਵੱਛਤਾ ਅਤੇ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰੈਲੀ ਦੇ ਦੌਰਾਨ ਅਗਰਵਾਲ ਧਰਮਸ਼ਾਲਾ ਅਤੇ ਮੰਦਰ 'ਚ ਸਵੈ-ਸੇਵਿਕਾਵਾਂ ਵਲੋਂ ਸਫਾਈ ਲਈ ਸ਼੍ਰਮਦਾਨ ਕੀਤਾ ਗਿਆ | ਸ਼੍ਰਮਦਾਨ ਤੋਂ ਬਾਅਦ ਵਿਦਿਆਰਥਣਾਂ ਨੂੰ ਮੰਦਰ ਦੇ ਪੁਜਾਰੀ ਨੇ ਆਸ਼ੀਰਵਾਦ ਦਿੱਤਾ ਅਤੇ ਗਿਆਨ ਭਰਪੂਰ ਗੱਲਾਂ ਦੱਸੀਆਂ | ਇਸ ਮੌਕੇ ਪੰਡਿਤ ਨੇ ਬੱਚਿਆਂ ਨੂੰ ਕਿਹਾ ਕਿ ਮਾਪੇ ਅਤੇ ਅਧਿਆਪਕ ਸਾਡਾ ਪ੍ਰਮਾਤਮਾ ਹਨ ਜੋ ਹਰ ਹਾਲਤ 'ਚ ਸਾਡੇ ਸ਼ੁਭਚਿੰਤਕ ਹਨ | ਜਿਨ੍ਹਾਂ ਦਾ ਸਾਨੂੰ ਕਦੇ ਵੀ ਅਪਮਾਨ ਨਹੀਂ ਕਰਨਾ ਚਾਹੀਦਾ | ਇਸ ਲਈ ਸਾਨੂੰ ਉਨ੍ਹਾਂ ਨੂੰ ਦੁਖੀ ਵੀ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਅਫਸਰ ਰਾਜਿੰਦਰ ਕੌਰ ਨੇ ਸਾਤਵਿਕ ਭੋਜਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਤਵਿਕ ਭੋਜਨ ਸਾਨੂੰ ਕੁਦਰਤੀ ਤੌਰ 'ਤੇ ਊਰਜਾ ਪ੍ਰਦਾਨ ਕਰਦਾ ਹੈ | ਇਸ ਮੌਕੇ ਸੀਮਾ ਗੋਇਲ, ਦਿਨੇਸ਼ ਪੀ.ਟੀ.ਆਈ. ਆਦਿ ਵੀ ਹਾਜ਼ਰ ਸਨ |
ਯਮੁਨਾਨਗਰ, 26 ਮਾਰਚ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ ਕਾਲਜ ਫ਼ਾਰ ਗਰਲਜ਼ ਐਨ. ਐਸ. ਐਸ. ਯੂਨਿਟ ਏਕ ਤੇ ਦੋ ਅਤੇ ਏਕ ਸੋਚ ਨਾਇ ਸੋਚ ਦੇ ਸਾਂਝੇ ਉਪਰਾਲੇ ਹੇਠ ਪੰਜ ਰੋਜ਼ਾ ਮੁਫ਼ਤ ਭਾਰਤ ਨਿਰਮਾਣ ਸ਼ਿਵਿਰ ਸਮਾਪਤੀ ਪ੍ਰੋਗਰਾਮ ਕਰਵਾਇਆ ਗਿਆ | ਕਾਲਜ ਪਿੰ੍ਰ. ਡਾ. ਮੀਨੂੰ ਜੈਨ ...
ਡੱਬਵਾਲੀ ਵਿਖੇ ਸਵਰਨਕਾਰ ਸੰਮੇਲਨ 'ਚ ਮੌਜੂਦ ਸਵਰਨਕਾਰ ਭਾਈਚਾਰੇ ਦੇ ਲੋਕ |
ਡੱਬਵਾਲੀ, 26 ਮਾਰਚ (ਇਕਬਾਲ ਸਿੰਘ ਸ਼ਾਂਤ)- ਅਖਿਲ ਭਾਰਤੀ ਸਵਰਨਕਾਰ ਸੰਘ (ਰਜਿ. 3545) ਵਲੋਂ ਸ੍ਰੀ ਵੈਸ਼ਣੋ ਮੰਦਰ ਵਿਖੇ ਸਵਰਨਕਾਰ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਸੰਘ ਦੇ ਰਾਸ਼ਟਰੀ ...
ਸਿਰਸਾ, 26 ਮਾਰਚ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਕਾਂਗਰਸ ਭਵਨ ਦੇ ਬਾਹਰ ਸਤਿਆਗ੍ਰਹਿ ਕੀਤਾ ਗਿਆ | ਇਸ ਸਤਿਆਗ੍ਰਹਿਤ ਦੀ ...
ਰਤੀਆ, 26 ਮਾਰਚ (ਬੇਅੰਤ ਕੌਰ ਮੰਡੇਰ)- ਪੰਜਾਬ ਦੀ ਸਰਹੱਦ ਨਾਲ ਲੱਗਦੀ ਰਤੀਆ ਸਬ ਡਵੀਜ਼ਨ ਦੇ ਕਈ ਪਿੰਡਾਂ ਵਿਚ ਤੂਫ਼ਾਨੀ ਮੀਂਹ ਅਤੇ ਗੜੇਮਾਰੀ ਦੇ ਕੁਦਰਤੀ ਹਮਲੇ ਕਾਰਨ ਫ਼ਸਲਾਂ 100 ਫ਼ੀਸਦੀ ਤਬਾਹ ਹੋ ਗਈਆਂ ਹਨ | ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ (ਖੇਤੀ ਬਚਾਓ) ...
ਕਾਲਾਂਵਾਲੀ/ਸਿਰਸਾ, 26 ਮਾਰਚ (ਭੁਪਿੰਦਰ ਪੰਨੀਵਾਲੀਆ)- ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਚੋਰਮਾਰ ਖੇੜਾ ਵਿਖੇ ਸਲਾਨਾ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ | ਇਹ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਜਸਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਦਾ ਨਤੀਜਾ ਸੌ ਫ਼ੀਸਦੀ ...
ਕਾਲਾਂਵਾਲੀ/ਸਿਰਸਾ, 26 ਮਾਰਚ (ਭੁਪਿੰਦਰ ਪੰਨੀਵਾਲੀਆ)- ਖੁਰਾਕ ਤੇ ਸਪਲਾਈ ਦਫ਼ਤਰ ਕਾਲਾਂਵਾਲੀ ਦੇ ਅਧੀਨ ਆਉਂਦੇ ਡਿਪੂਆਂ 'ਤੇ ਮਾਰਚ ਮਹੀਨੇ ਦਾ ਰਾਸ਼ਨ ਸਪਲਾਈ ਨਾ ਹੋਣ ਕਾਰਨ ਖਪਤਕਾਰਾਂ ਨੂੰ ਡਿਪੂਆਂ ਦੇ ਚੱਕਰ ਕੱਟਣੇ ਪੈ ਰਹੇ ਹਨ | ਆਲ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ...
ਕਾਲਾਂਵਾਲੀ/ਸਿਰਸਾ, 26 ਮਾਰਚ (ਭੁਪਿੰਦਰ ਪੰਨੀਵਾਲੀਆ)- ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਪਬਲਿਕ ਲਾਇਬ੍ਰੇਰੀ ਵਿਚ ਹੋਈ ਜਿਸ ਵਿਚ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਲਈ ਦੋ ਸਾਲਾਂ ਲਈ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ | ਇਸ ...
ਕੋਲਕਾਤਾ, 26 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਸਮਾਗਮ 'ਚ ਭਾਜਪਾ ਆਗੂ ਅਤੇ ਬੰਗਲਾ ਫ਼ਿਲਮਾਂ ਦੇ ਮਹਾਗੁਰੂ ਕਹੇ ਜਾਂਦੇ ਮਿûਨ ਚਕੱਰਵਰਤੀ ਨੂੰ ਇਸ ਸਾਲ ਸੱਦਾ ਨਹੀਂ ਦਿੱਤਾ ਸੀ | ਇਸ ਦਾ ਭਾਜਪਾ ਵਲੋਂ ...
ਡੱਬਵਾਲੀ, 25 ਮਾਰਚ (ਇਕਬਾਲ ਸਿੰਘ ਸ਼ਾਂਤ)-ਸਵਰਨਕਾਰ ਸੰਘ ਤਹਿਸੀਲ ਡੱਬਵਾਲੀ ਦੇ ਨਵਨਿਉਕਤ ਪ੍ਰਧਾਨ ਜਗਦੀਪ ਸੂਰਿਆ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ | ਜਿਸ ਵਿੱਚ ਹਰਿਆਣਾ ਸਵਰਨਕਾਰ ਸੰਘ ਦੇ ਉਪ-ਪ੍ਰਧਾਨ ਨਿਰਮਲ ਸਿੰਘ ਕੰਡਾ ਨੂੰ ਮੁੱਖ ਸਰਪ੍ਰਸਤ ਨਿਯੁਕਤ ...
ਮੀਆਂਵਿੰਡ, 26 ਮਾਰਚ (ਸੰਧੂ)-ਬੀਤੇ ਦਿਨੀਂ ਅਦਾਲਤ ਵਲੋਂ ਰਾਹੁਲ ਗਾਂਧੀ ਨੂੰ ਸੁਣਾਈ ਸਜ਼ਾ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਸਮਾਜਿਕ ਸੋਸ਼ਲ ਮੀਡੀਆ ਉੱਤੇ ੳ ਬੀ ਸੀ ਸਮਾਜ ਦਾ ਮਖੌਲ ਬਣਾਇਆ ਜਾ ਰਿਹਾ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ | ਇਨ੍ਹਾਂ ਵਿਚਾਰਾਂ ਦਾ ...
ਕਰਨਾਲ, 26 ਮਾਰਚ (ਗੁਰਮੀਤ ਸਿੰਘ ਸੱਗੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੀ ਮਨੇਜਮੈਂਟ ਕਮੇਟੀ ਦੀ ਕਰਵਾਈ ਗਈ ਚੋਣ ਵਿਚ ਯਮੁਨਾਨਗਰ ਨਿਵਾਸੀ ਸਰਦਾਰ ਜੋਗਾ ਸਿੰਘ ਨੂੰ ਮੀਤ ...
ਸ਼ਾਹਬਾਦ ਮਾਰਕੰਡਾ, 26 ਮਾਰਚ (ਅਵਤਾਰ ਸਿੰਘ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੀ ਬੇਟੀਆਂ ਨੀਤੂ ਘਨਘਸ ਤੇ ਸਵੀਟੀ ਬੁਰਾ ਵਲੋਂ ਵਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ 'ਤੇ ਆਪਣੀ ਅਤੇ ਪੂਰੇ ਸੂਬੇ ਦੀ ਜਨਤਾ ਵਲੋਂ ...
ਜਲੰਧਰ, 26 ਮਾਰਚ (ਹਰਵਿੰਦਰ ਸਿੰਘ ਫੁੱਲ)- ਦਿਵਿਆਂਗ ਵਿਅਕਤੀਆਂ ਤੇ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਨਿਰੰਤਰ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ 'ਆਪਾਰ' ਨੇ ਅੱਜ ਆਪਣਾ ਸਥਾਪਨਾ ਦਿਵਸ ਸਥਾਨਕ ਵਿਰਸਾ ...
ਜਲੰਧਰ, 26 ਮਾਰਚ (ਪਵਨ ਖਰਬੰਦਾ)- ਏ.ਪੀ.ਜੇ. ਰਿਦਮਜ਼ ਕਿੰਡਰ ਵਰਲਡ ਵਲੋਂ ਯੁੂ.ਕੇ.ਜੀ. ਲਈ ਗ੍ਰੈਜੂਏਸ਼ਨ ਸਮਾਰੋਹ ਗਿਆ | ਸਮਾਗਮ ਦੀ ਸ਼ੁਰੂਆਤ ਐਲ.ਕੇ.ਜੀ. ਦੇ ਬੱਚਿਆਂ ਨੇ ਡਾਂਸ ਪੇਸ਼ ਕਰਕੇ ਤੇ ਯੂ.ਕੇ.ਜੀ ਜਮਾਤ ਦੇ ਬੱਚਿਆਂ ਨੇ ਆਪਣੇ ਦੋਸਤਾਂ ਨੂੰ ਅਲਵਿਦਾ ਕਹਿ ਕੇ ਕੀਤੀ | ...
ਜਲੰਧਰ, 26 ਮਾਰਚ (ਪਵਨ ਖਰਬੰਦਾ)- ਡਿਪਸ ਚੈਨ ਵੱਲੋਂ ਡਿਪਸ ਕਾਲਜ (ਕੋ-ਐਜੂਕੇਸ਼ਨਲ) ਤੇ ਡਿਪਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਡਿਪਸ ਕਾਲਜ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ...
ਮਕਸੂਦਾਂ, 26 ਮਾਰਚ (ਸੋਰਵ ਮਹਿਤਾ)- ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ | ਦੋਸ਼ੀ ਕੁੱਝ ਦਿਨ ਪਹਿਲਾਂ ਪਿੰਡ ਲਿੱਧੜਾਂ ਨੇੜੇ ਐਕਟਿਵਾ ਸਵਾਰ ਕੋਲੋਂ ਲਿਫ਼ਟ ਲੈਣ ਦੇ ਬਹਾਨੇ ...
ਜਲੰਧਰ, 26 ਮਾਰਚ (ਐੱਮ. ਐੱਸ. ਲੋਹੀਆ)- ਸ਼ਹਿਰ ਅੰਦਰ ਵੱਖ-ਵੱਖ ਜਗ੍ਹਾਂ ਤੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 66 ਫੁੱਟ ਰੋਡ ...
ਜਲੰਧਰ, 26 ਮਾਰਚ (ਸ਼ਿਵ)- ਨਗਰ ਨਿਗਮ ਵੱਲੋਂ ਚੰਗੀ ਤਰ੍ਹਾਂ ਸੰਭਾਲ ਨਾ ਕਰਨ ਕਰਕੇ 42 ਕਰੋੜ ਦੀ ਲਾਗਤ ਨਾਲ ਬਣੇ ਹੋਏ ਚੰਦਨ ਨਗਰ ਅੰਡਰ ਬਿ੍ਜ ਦੀ ਹਾਲਤ ਖ਼ਰਾਬ ਕਰ ਦਿੱਤੀ ਗਈ ਹੈ ਪਰ ਬੀਤੀ ਰਾਤ ਜ਼ੋਰਦਾਰ ਮੀਂਹ ਪੈਣ ਨਾਲ ਪਾਣੀ ਭਰਨ ਕਰ ਕੇ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ...
ਲੰਬੇ ਸਮੇਂ ਤੋਂ ਇਕਹਿਰੀ ਪੁਲੀ ਵਿਚ ਗੰਦਾ ਪਾਣੀ ਖੜੇ ਹੋਣ ਦੀ ਸਮੱਸਿਆ ਨੂੰ ਖ਼ਤਮ ਨਹੀਂ ਕੀਤਾ ਜਾ ਰਿਹਾ ਹੈ ਪਰ ਹੁਣ ਮੀਂਹ ਪੈਣ ਨਾਲ ਇਕਹਿਰੀ ਪੁਲੀ ਵਿਚ ਹੋਰ ਗੰਦਾ ਪਾਣੀ ਭਰ ਗਿਆ ਹੈ ਜਿਸ ਕਰਕੇ ਆਸ-ਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ...
ਹਰੀਕੇ ਪੱਤਣ, 26 ਮਾਰਚ (ਸੰਜੀਵ ਕੁੰਦਰਾ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਤਰਸੇਮ ਸਿੰਘ ਕਲਸੀ ਨੇ ਗੱਲਬਾਤ ਕਰਦਿਆਂ ਕਿਹਾ ...
ਸੁਰ ਸਿੰਘ, 26 ਮਾਰਚ (ਧਰਮਜੀਤ ਸਿੰਘ)-ਸਥਾਨਕ ਪੱਤੀ ਲਹੀਆਂ ਸਥਿਤ ਇਕ ਘਰ 'ਚੋਂ ਬੀਤੀ ਰਾਤ ਚੋਰਾਂ ਨੇ ਇਕ ਐੱਲ.ਸੀ.ਡੀ. ਤੇ 2 ਮੋਬਾਈਲ ਚੋਰੀ ਕਰ ਲਏ | ਇਸ ਸਬੰਧੀ ਪੀੜਤ ਪਰਮਜੀਤ ਕੌਰ ਪਤਨੀ ਸਵ.ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਨ ਚੋਰੀ ਹੋ ਜਾਣ ਦਾ ਸਵੇਰੇ ਪਤਾ ...
ਤਰਨ ਤਾਰਨ, 26 ਮਾਰਚ (ਪਰਮਜੀਤ ਜੋਸ਼ੀ)-ਫਾਜ਼ਿਲਕਾ ਜ਼ਿਲ੍ਹੇ ਤੋਂ ਤਰਨ ਤਾਰਨ ਦੇ ਬਲਾਕ ਵਲਟੋਹਾ 'ਚ ਡਿਊਟੀ 'ਤੇ ਜਾ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਭਿਆਨਕ ਹਾਦਸੇ ਕਾਰਨ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਨੂੰ ...
ਤਰਨ ਤਾਰਨ, 26 ਮਾਰਚ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਵੱਖ-ਵੱਖ ਮਾਮਲਿਆਂ 'ਚ ਬੰਦ 2 ਕੈਦੀਆਂ ਵਲੋਂ ਤੇਜਧਾਰ ਸਿਲਵਰ ਦੀ ਪੱਤੀ ਨਾਲ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਮਾਮਲੇ 'ਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ...
ਤਰਨਤਾਰਨ, 26 ਮਾਰਚ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ਵਿਚ ਠੱਗੀ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਅਨਮੋਲਬੀਰ ਸਿੰਘ ਪੁੱਤਰ ...
ਖਡੂਰ ਸਾਹਿਬ, 26 ਮਾਰਚ (ਰਸ਼ਪਾਲ ਸਿੰਘ ਕੁਲਾਰ)-ਫਾਜ਼ਿਲਕਾ ਜ਼ਿਲ੍ਹੇ ਤੋਂਾ ਤਰਨ ਤਾਰਨ ਦੇ ਬਲਾਕ ਵਲਟੋਹਾ 'ਤੇ ਡਿਊਟੀ 'ਤੇ ਗੱਡੀ ਰਾਹੀਂ ਜਾ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨਾਲ ਵਾਪਰੇ ਭਿਆਨਕ ਹਾਦਸੇ ਕਾਰਨ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ ਹੋਣ ਤੇ ਕਈਆਂ ਦੇ ...
ਜਾਣਕਾਰੀ ਦਿੰਦੇ ਹੋਏ ਡਾ. ਸੁਪਿ੍ਯਾ ਰੰਧਾਵਾ ਤਰਨ ਤਾਰਨ, 26 ਮਾਰਚ (ਪਰਮਜੀਤ ਜੋਸ਼ੀ)- ਬੱਚਿਆਂ ਦੇ ਪੇਟ 'ਚ ਕਈ ਪ੍ਰਕਾਰ ਦੇ ਕੀੜੇ ਹੋ ਸਕਦੇ ਹਨ ਜਿਵੇਂ ਕਿ ਟੇਪ ਵਾਰਮ, ਫਲੂਕਸ, ਪਿਨ ਵਾਰਮ, ਹੁਕ ਵਾਰਮ, ਰਾਊਡ ਵਾਰਮ, ਐਸਕੈਰਿਸਸ ਆਦਿ | ਪੇਟ 'ਚ ਕੀੜੇ ਹੋਣ 'ਤੇ ਬੱਚਿਆਂ ਵਿਚ ...
ਤਰਨ ਤਾਰਨ, 26 ਮਾਰਚ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਜੋ ਕਿ ਆਏ ਨਾ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ, ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ ਤੇ ਜੇਲ੍ਹ ਵਿਚੋਂ 7 ਮੋਬਾਈਲ ਫੋਨ, ਚਾਰਜਰ, ਡਾਟਾ ਕਾਬਲ ਬਰਾਮਦ ਹੋਏ ਹਨ | ਜੇਲ੍ਹ ਦੇ ਸਹਾਇਕ ਸੁਪਰਡੈਂਟ ...
ਕਾਲਾਂਵਾਲੀ/ਸਿਰਸਾ, 26 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡਾਂ ਵਿੱਚ ਹੋਈ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਾਲਾਂਵਾਲੀ ਦੇ ਐਸ.ਡੀ.ਐਮ. ਮੁਕੰਦ ਲਾਲ, ਨਾਇਬ ਤਹਿਸੀਲਦਾਰ ਅਜੈ ਮਲਿਕ ਦੇ ਨਾਲ ਬੜਾਗੁੜਾ ਸਰਕਲ ਕਾਨੂੰਨਗੋ ਲਾਭ ਸਿੰਘ, ਰੋੜੀ ...
ਨਰਾਇਣਗੜ੍ਹ, 26 ਮਾਰਚ (ਪੀ ਸਿੰਘ)- ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਨਰਾਇਣਗੜ੍ਹ ਦੇ ਮਿਲਨ ਪੈਲੇਸ ਵਿਖੇ ਹੋਣਹਾਰ ਵਿਦਿਆਰਥੀਆਂ ਅਤੇ ਨਵੇਂ ਚੁਣੇ ਗਏ ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਬਲਾਕ ਸਮਿਤੀ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਇਕ ਸਨਮਾਨ ...
ਸਿਰਸਾ, 26 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਮਹਿਲਾ ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਮ ਕੁਮਾਰ ਜਾਂਗੜਾ ਦੀ ਪ੍ਰਧਾਨੀ ਹੇਠ ਸਾਬਕਾ ਵਿਦਿਆਰਥੀ ਮਿਲਣ ਸਮਾਗਮ ਹੋਇਆ | ਇਸ ਮੌਕੇ ਸਾਬਕਾ ਵਿਦਿਆਰਥੀ ਸੰਘ ਦਾ ਠਗਨ ਕੀਤਾ ਗਿਆ | ਮਹਿਕ ਭਾਰਤੀ ਸੰਘ ਦੀ ਪਲੇਠੀ ...
ਜਲੰਧਰ, 26 ਮਾਰਚ (ਹਰਵਿੰਦਰ ਸਿੰਘ ਫੁੱਲ)- ਵਾਲਮੀਕਿ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੁੱਖ ਵਰਕਰਾਂ ਨੇ ਚੇਅਰਮੈਨ ਵਿਪਨ ਸੱਭਰਵਾਲ ਨੂੰ ਸ਼ਾਨ-ਏ-ਕੌਮ ਐਵਾਰਡ ਨਾਲ ਸਨਮਾਨਿਤ ਕੀਤਾ ਹੈ | ਸੰਤ ਅਸ਼ੋਕ ਲੰਕੇਸ਼ ਨੇ ਕਿਹਾ ਕਿ ਵਿਪਨ ਸੱਭਰਵਾਲ ਨੇ ਵਾਲਮੀਕਿ ਸਮਾਜ 'ਚ ...
ਜਲੰਧਰ, 26 ਮਾਰਚ (ਜਸਪਾਲ ਸਿੰਘ)- ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ ਦੇ ਬੀ.ਐਸ.ਸੀ. (ਫੈਸ਼ਨ ਡਿਜ਼ਾਈਨਿੰਗ) ਸਮੈਸਟਰ ਪਹਿਲੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਤੀਜਾ ਸ਼ਾਨਦਾਰ ਰਿਹਾ | ਸ਼ੀਤਲ ਨੇ 550 ਵਿੱਚੋਂ 456 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਦੂਜਾ ...
ਜਲੰਧਰ, 26 ਮਾਰਚ (ਅ. ਪ੍ਰਤੀ.)- ਬੀ. ਐੱਸ. ਐਨ. ਐਲ. ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਕਈ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ | ਮੀਟਿੰਗ ਵਿਚ 200 ਦੇ ਕਰੀਬ ਮੈਂਬਰ ਸ਼ਾਮਲ ਹੋਏ | ਐਸੋਸੀਏਸ਼ਨ ਨੇ ਪੈਨਸ਼ਨਰਾਂ ਨੂੰ ਨਿਸ਼ਚਿਤ ਸਮੇਂ 'ਤੇ ਮੈਡੀਕਲ ...
ਜਲੰਧਰ, 26 ਮਾਰਚ (ਡਾ.ਜਤਿੰਦਰ ਸਾਬੀ)- ਚੈਲੰਜਰ ਕੱਪ ਵੈਟਰਨ ਕ੍ਰਿਕਟ ਕੱਪ ਜੋ ਪਟਨਾ ਵਿਖੇ ਕਰਵਾਇਆ ਗਿਆ, 'ਚੋਂ ਸਾਬਕਾ ਰਣਜੀ ਕ੍ਰਿਕਟ ਖਿਡਾਰੀ ਤਜਿੰਦਰ ਸਿੰਘ ਟੋਨੀ ਲਾਂਬਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਕ੍ਰਿਕਟ ਟੂਰਨਾਮੈਂਟ ਵਿਚ ਦੇਸ਼ ਦੀਆਂ ਨਾਮੀ ਕ੍ਰਿਕਟ ...
ਜਮਸ਼ੇਰ ਖਾਸ 26 ਮਾਰਚ (ਅਵਤਾਰ ਤਾਰੀ)- ਪਿੰਡ ਖੇੜਾ ਜਮਸ਼ੇਰ ਵਿਖੇ ਗੁਰਦੁਆਰਾ ਗੁਰਦਰਸ਼ਨ ਸਰ ਸਾਹਿਬ ਸ਼ੇਰਗਿੱਲ ਜਠੇਰੇ ਬਾਬਾ ਜਾਮਣਾਂ ਵਾਲੇ ਦੀ ਯਾਦ 'ਚ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮੇਲਾ ਮਨਾਇਆ ਗਿਆ | ਇਸ ਮੌਕੇ ...
ਜਲੰਧਰ, 26 ਮਾਰਚ (ਜਸਪਾਲ ਸਿੰਘ)- ਵਿਦਿਆਰਥੀ ਸਲਾਹਕਾਰ ਤੇ ਭਲਾਈ ਕੌਂਸਲ, ਡੀ.ਏ.ਵੀ. ਕਾਲਜ ਜਲੰਧਰ ਵੱਲੋਂ ਕੇਂਦਰੀ ਬਜਟ 2023-24 'ਤੇ ਬਜਟ ਵਿਸ਼ਲੇਸ਼ਣ ਮੁਕਾਬਲਾ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਵਿਦਿਆਰਥੀ ਕੌਂਸਲ ਦੀ ਪ੍ਰਸੰਸਾ ਕਰਦਿਆਂ ...
ਜਲੰਧਰ, 26 ਮਾਰਚ (ਐੱਮ. ਐੱਸ. ਲੋਹੀਆ) - ਵਿਸ਼ਵ ਟੀ.ਬੀ. ਦਿਵਸ ਮਨਾਉਂਦੇ ਹੋਏ ਮੋਦੀ ਚੈਸਟ ਕਲੀਨਿਕ ਕਪੂਰਥਲਾ ਰੋਡ 'ਤੇ ਇਕ ਜਾਗਰੂਕਤਾ ਤੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਟੀ.ਬੀ. ਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਮੋਦੀ ਵਲੋਂ ਜਿੱਥੇ ਮਰੀਜ਼ਾਂ ...
ਜਮਸ਼ੇਰ ਖਾਸ, 26 ਮਾਰਚ (ਅਵਤਾਰ ਤਾਰੀ)-ਮੰੂਹ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਅਤੇ ਡਾ. ਬਲਜੀਤ ਕੌਰ ਰੂਬੀ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ...
ਜਮਸ਼ੇਰ ਖ਼ਾਸ, 26 ਮਾਰਚ (ਅਵਤਾਰ ਤਾਰੀ)- ਪਿੰਡ ਖੇੜਾ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਲਟ ਦੌੜਾਂ ਕਰਵਾਈਆਂ ਗਈਆਂ | ਜਾਣਕਾਰੀ ਦਿੰਦਿਆਂ ਪ੍ਰਧਾਨ ਸਰਦੂਲ ਸਿੰਘ, ਲਹਿੰਬਰ ਸਿੰਘ ਸ਼ੇਰਗਿੱਲ ਅਤੇ ਲਖਵੀਰ ਸਿੰਘ ਲੱਖੂ ਨੇ ਦੱਸਿਆ ਕਿ ਕੁੱਲ 57 ਹਲਟ ਦੌੜਾਂ ਵਾਲੀਆਂ ...
ਜਲੰਧਰ, 26 ਮਾਰਚ (ਹਰਵਿੰਦਰ ਸਿੰਘ ਫੁੱਲ)-ਬਸਪਾ ਅੰਬੇਡਕਰ ਪਾਰਟੀ ਦੀ ਗੜਾ ਵਿਖੇ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਅਗਵਾਈ 'ਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਾਹਰ ਨੇ ਕਿਹਾ ਕਿ ਬਸਪਾ ਅੰਬੇਡਕਰ ਪਾਰਟੀ ਦੇ ਬਾਨੀ ...
ਸ਼ਾਹਕੋਟ, 26 ਮਾਰਚ (ਬਾਂਸਲ)- ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਅਚਾਨਕ ਵਧੇ ਤਾਪਮਾਨ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾ ਦਿੱਤਾ ਸੀ ਕਿ ਗਰਮੀ ਕਾਰਨ ਕਣਕ ਦਾ ਦਾਣਾ ਪੂਰੀ ਤਰ੍ਹਾਂ ਬਣਨ ਤੋਂ ਪਹਿਲਾਂ ਹੀ ਪੱਕ ਜਾਵੇਗਾ ਜਿਸ ਨਾਲ ਕਣਕ ਦਾ ਝਾੜ ਘਟੇਗਾ | ਉਸ ਵੇਲੇ ਕਿਸਾਨਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX