ਜਲੰਧਰ, 26 ਮਾਰਚ (ਸ਼ਿਵ)- ਨਗਰ ਨਿਗਮ ਵਲੋਂ ਸ਼ਹਿਰ ਵਿਚ ਕੂੜੇ ਦੀ ਚੁੱਕ ਚੁਕਾਈ ਦਾ ਕੰਮ ਕਰਵਾਉਣ ਲਈ ਹਰ ਸਾਲ ਕਰੋੜਾਂ ਰੁਪਏ ਦਾ ਖਰਚਾ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਸਮੱਸਿਆਵਾਂ ਹੱਲ ਹੁੰਦੀਆਂ ਨਜ਼ਰ ਨਹੀਂ ਆ ਰਹੀ ਹੈ | ਸ਼ਹਿਰ ਦੇ ਬਾਕੀ ਹਿੱਸਿਆਂ 'ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਕੋਲ ਕੂੜੇ ਦੇ ਡੰਪ ਦੀ ਸਮੱਸਿਆ ਕਈ ਮਹੀਨੇ ਬਾਅਦ ਤੇ ਇਲਾਕਾ ਵਾਸੀਆਂ ਵਲੋਂ ਕਈ ਵਾਰ ਧਰਨੇ ਦੇਣ ਦੇ ਬਾਵਜੂਦ ਹੱਲ ਨਹੀਂ ਹੋ ਸਕੀ ਹੈ ਜਿਸ ਕਰਕੇ ਇਲਾਕਾ ਵਾਸੀ ਬੇਬਸ ਹੋ ਕੇ ਰਹਿ ਗਏ ਹਨ | ਇਸ ਡੰਪ 'ਤੇ ਕਈ ਕਾਲੋਨੀਆਂ ਦਾ ਕੂੜਾ ਆਉਣ ਤੋਂ ਪਹਿਲਾਂ ਤਾਂ ਨਾ ਹੀ ਵਿਧਾਇਕ ਤੇ ਨਾ ਹੀ ਕਿਸੇ ਕੌਂਸਲਰ ਨੇ ਰੋਕਿਆ ਸੀ ਤਾਂ ਹੁਣ ਨਿਗਮ ਨੂੰ ਬਾਕੀ ਕਾਲੋਨੀਆਂ ਦੇ ਕੂੜੇ ਨੂੰ ਬੰਦ ਕਰਵਾਉਣ ਲਈ ਕੂੜਾ ਸੁੱਟਣ ਲਈ ਹੋਰ ਜਗ੍ਹਾ ਨਹੀਂ ਮਿਲ ਰਹੀ ਹੈ | ਉਂਜ ਅੱਜ ਇਲਾਕਾ ਵਾਸੀਆਂ ਨੇ ਕੂੜੇ ਦੇ ਡੰਪ ਨੂੰ ਦੇਖ ਕੇ ਦੁਬਾਰਾ ਧਰਨਾ ਦੇਣ ਦਾ ਫ਼ੈਸਲਾ ਕੀਤਾ ਤਾਂ ਨਿਗਮ ਵਲੋਂ ਸ਼ਾਮ ਨੂੰ ਡੰਪ ਨੂੰ ਸਾਫ਼ ਕਰਵਾ ਦਿੱਤਾ ਗਿਆ | ਮਾਡਲ ਟਾਊਨ ਡੰਪ ਬਾਰੇ ਬਣੀ ਹੋਈ ਜੁਆਇੰਟ ਐਕਸ਼ਨ ਕਮੇਟੀ ਦੇ ਜਸਵਿੰਦਰ ਸਿੰਘ ਸਾਹਨੀ, ਵਰਿੰਦਰ ਮਲਿਕ ਨੇ ਦੱਸਿਆ ਕਿ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਨਾਲ ਲੱਗੇ ਕੂੜੇ ਦਾ ਡੰਪ ਦੁਬਾਰਾ ਤੋਂ ਲੱਗਣਾ ਸ਼ੁਰੂ ਹੋ ਗਿਆ ਹੈ | ਨਗਰ ਨਿਗਮ ਦੇ ਵਾਅਦੇ 100 ਫ਼ੀਸਦੀ ਝੂਠੇ ਸਾਬਤ ਹੋ ਰਹੇ ਹਨ | ਇਲਾਕਾ ਨਿਵਾਸੀ ਨਗਰ ਨਿਗਮ ਨੂੰ ਅਪੀਲ ਕਰਦੇ ਹਨ ਕਿ ਵਾਅਦੇ ਮੁਤਾਬਿਕ ਕੂੜੇ ਨੂੰ ਪੂਰਨ ਤੌਰ 'ਤੇ ਖ਼ਤਮ ਕੀਤਾ ਜਾਵੇ ਤਾਂ ਜੇ ਇਹ ਸੜਕ ਜਿਸ 'ਤੇ ਡੰਪ ਲਾਇਆ ਹੋਇਆ ਹੈ, ਲੋਕਾਂ ਦੀ ਆਵਾਜਾਈ ਲਈ ਖੋਲਿ੍ਹਆ ਜਾਵੇ | ਇੱਥੇ ਇਹ ਉਹ ਦੱਸਣਾ ਚਾਹੁੰਦੇ ਹਨ ਕਿ ਇਲਾਕਾ ਨਿਵਾਸੀਆਂ ਨੇ ਪਿਛਲੇ ਸਮੇਂ ਲਗਾਤਾਰ ਧਰਨਾ ਦੇ ਕੇ ਇਹ ਡੰਪ ਮੁਕੰਮਲ ਤੌਰ 'ਤੇ ਬੰਦ ਕਰਵਾਇਆ ਸੀ ਪਰ ਨਗਰ ਨਿਗਮ ਵੱਲੋਂ ਸਮਾਂ ਲੈਣ 'ਤੇ ਆਪਸੀ ਸਹਿਮਤੀ ਨਾਲ ਦੋ ਵਾਰਡਾਂ ਕੂੜਾ ਆਉਣਾ ਸੀ ਪਰ ਇਸ ਸਮੇਂ ਕੂੜੇ ਦੇ ਜ਼ਿਆਦਾ ਢੇਰਾਂ ਨੂੰ ਦੇਖਣ ਪਤਾ ਚੱਲਦਾ ਹੈ | ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਨੇ ਕਿਹਾ ਕਿ ਇਸ ਡੰਪ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਜਾਵੇ ¢ ਨਹੀਂ ਤਾਂ ਉਹ ਅਗਲੇ ਸੰਘਰਸ਼ ਲਈ ਮਜਬੂਰ ਹੋਣਗੇ | ਇਸ ਮੌਕੇ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਵਰਿੰਦਰ ਮਲਿਕ ਚੇਅਰਮੈਨ ਮਨਮੀਤ ਸਿੰਘ ਸੋਢੀ, ਦਵਿੰਦਰ ਪਾਲ ਸਿੰਘ ਸੋਢੀ, ਕਰਨਲ ਅਮਰੀਕ ਸਿੰਘ, ਸੁਨੀਲ ਚੋਪੜਾ, ਮਨਮੋਹਨ ਸਿੰਘ, ਏ.ਐਸ. ਚਾਵਲਾ, ਰਤਨ ਭਾਰਤੀ, ਸੰਜੀਵ ਸਿੰਘ, ਡਾ: ਐੱਚ. ਐਸ. ਹੁਰੀਆ , ਸੁਰਿੰਦਰ ਪਾਲ ਸਿੰਘ , ਕੁਨਾਲ ਸਲੋਜਾ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਭੁਪਿੰਦਰ ਚਾਵਲਾ, ਅਜਿੰਦਰ ਸਿੰਘ ਆਦਿ ਮੌਜੂਦ ਸਨ |
ਨਿਗਮ ਨੇ ਚੰਦਨ ਨਗਰ ਅੰਡਰ ਬਿ੍ਜ 'ਚੋਂ ਕਢਵਾਇਆ ਪਾਣੀ
ਚੰਦਨ ਨਗਰ ਅੰਡਰ ਬਿ੍ਜ 'ਚ ਉੱਪਰਲੇ ਮੁਹੱਲਿਆਂ ਦਾ ਪਾਣੀ ਆ ਜਾਣ ਕਰਕੇ ਜਿੱਥੇ ਬਿ੍ਜ ਵਿਚ ਪਾਣੀ ਭਰ ਗਿਆ ਸੀ ਤੇ ਬੀਤੇ ਦਿਨੀਂ ਵੱਡਾ ਜਾਮ ਲੱਗ ਗਿਆ ਸੀ ਤਾਂ ਅੱਜ ਨਿਗਮ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦੇ ਹੋਏ ਚੰਦਨ ਨਗਰ ਅੰਡਰ ਬਿ੍ਜ ਤੋਂ ਪਾਣੀ ਕਢਵਾ ਦਿੱਤਾ | ਇਸ ਬਿ੍ਜ ਵਿਚ ਪਾਣੀ ਭਰਨ ਨਾਲ ਫਾਟਕਾਂ 'ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸੀ | ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੰਡਰ ਬਿ੍ਜ ਤੋਂ ਪਾਣੀ ਕੱਢਣ ਲਈ ਨਿਗਮ ਵਲੋਂ ਗੱਡੀ ਲਗਾਈ ਗਈ ਸੀ ਤਾਂ ਬਾਅਦ 'ਚ ਐਸ. ਡੀ. ਓ. ਤੇ ਜੇ. ਈ. ਨੇ ਇਸ ਦੀ ਖ਼ਰਾਬ ਹੋਈ ਮੋਟਰ ਨੂੰ ਠੀਕ ਕਰਵਾ ਕੇ ਫਿਟ ਕਰਵਾ ਦਿੱਤਾ ਸੀ | ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਇਸ ਬਿ੍ਜ ਦੀ ਸਫ਼ਾਈ ਲਈ ਕਹਿ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ |
ਸ਼ੇਖ਼ਾਂ ਬਾਜ਼ਾਰ 'ਚ ਦੋ ਦਿਨ ਤੋਂ ਸੀਵਰ ਬੰਦ ਹੋਣ ਕਾਰਨ ਲੋਕ ਪੇ੍ਰਸ਼ਾਨ
ਸ਼ਹਿਰ 'ਚ ਨਿਗਮ ਵਲੋਂ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ ਹਨ ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਨਿਗਮ ਚੋਣਾਂ ਲੜਨ ਦੇ ਕਈ ਚਾਹਵਾਨ ਤਾਂ ਨਿਗਮ ਦੇ ਸਟਾਫ਼ ਨੂੰ ਸੱਦ ਕੇ ਗੱਡੀਆਂ ਮੰਗਵਾ ਕੇ ਆਪ ਤਾਂ ਸੀਵਰ ਸਾਫ਼ ਕਰਵਾ ਲੈਂਦੇ ਹਨ ਪਰ ਕਈ ਇਲਾਕਿਆਂ 'ਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਤੇ ਆਪ ਸੀਵਰ ਖੋਲ੍ਹਣ ਵਾਲਿਆਂ ਨੂੰ ਲੈ ਕੇ ਆਉਂਦੇ ਹਨ ਤਾਂ ਜੋ ਗੰਦੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ | ਸ਼ੇਖ਼ਾਂ ਬਾਜ਼ਾਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਕੀਵੀ ਨੇ ਕਿਹਾ ਕਿ ਉਨ੍ਹਾਂ ਦੇ ਬਾਜ਼ਾਰ 'ਚ ਦੋ ਦਿਨ ਤੋਂ ਸੀਵਰੇਜ ਜਾਮ ਹੈ ਤੇ ਗੰਦਾ ਪਾਣੀ ਸੜਕਾਂ 'ਤੇ ਫੈਲਿਆ ਹੋਇਆ ਹੈ | ਨਰਾਤਿਆਂ ਕਰਕੇ ਤਾਂ ਹੁਣ ਲੋਕ ਵੀ ਗੰਦੇ ਪਾਣੀ ਕਰਕੇ ਸਾਮਾਨ ਦੀ ਖ਼ਰੀਦ ਕਰਨ ਲਈ ਨਹੀਂ ਆ ਰਹੇ ਹਨ | ਨਿਗਮ ਪ੍ਰਸ਼ਾਸਨ ਨੂੰ ਵਾਰ-ਵਾਰ ਇਸ ਸੀਵਰੇਜ ਜਾਮ ਨੂੰ ਖੋਲ੍ਹਣ ਦੀ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ |
ਜਲੰਧਰ, 26 ਮਾਰਚ (ਸ਼ਿਵ)- ਸ਼ਹਿਰ ਵਿਚ ਉਂਜ ਤਾਂ ਇਸ ਵੇਲੇ ਕੋਈ ਵੀ ਸੜਕ ਦੀ ਹਾਲਤ ਠੀਕ ਨਹੀਂ ਹੈ ਤੇ ਹਰੇਕ ਸੜਕ ਕਈ ਜਗ੍ਹਾ ਤੋਂ ਟੁੱਟੀ ਹੋਈ ਹੈ ਪਰ ਇਸ ਵੇਲੇ ਸਭ ਤੋਂ ਜ਼ਿਆਦਾ ਖ਼ਰਾਬ ਸੜਕ ਲੰਬਾ ਪਿੰਡ ਚੌਕ ਤੋਂ ਲੈ ਕੇ ਜੰਡੂਸਿੰਘਾ ਤੱਕ ਦੀ 7 ਕਿੱਲੋਮੀਟਰ ਵਾਲੀ ਹੈ ਜਿਸ ਦੇ ...
ਜਲੰਧਰ, 26 ਮਾਰਚ (ਸ਼ੈਲੀ)- ਕਮਿਨਰੇਟ ਪੁਲਿਸ ਦੀ ਪੀ.ਓ. ਸਟਾਫ ਦੀ ਪੁਲਿਸ ਨੇ ਥਾਣਾ 6 ਵਿਚ ਦਰਜ ਇਕ ਮਾਮਲੇ 'ਚ ਭਗੌੜੇ ਨੂੰ ਗਿ੍ਫਤਾਰ ਕੀਤਾ ਹੈ | ਦੋਸ਼ੀ ਦੀ ਪਹਿਚਾਣ ਮਨੀ ਪੁਤਰ ਹਰੀ ਰਾਮ ਨਿਵਾਸੀ ਪਿ੍ਥਵੀ ਨਗਰ ਕਿਸ਼ਨਪੁਰਾ ਜਲੰਧਰ ਵਜੋਂ ਦੱਸੀ ਗਈ ਹੈ | ਏ.ਡੀ.ਸੀ.ਪੀ. ...
ਜਲੰਧਰ, 26 ਮਾਰਚ (ਜਸਪਾਲ ਸਿੰਘ)- ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾਂ ਅਨੁਸਾਰ ਕੰਪਨੀ ਬਾਗ ਦੇ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਦੇ ਅੱਗੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵਲੋਂ ...
ਮਕਸੂਦਾਂ, 26 ਮਾਰਚ (ਸੋਰਵ ਮਹਿਤਾ)- ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਵੱਲੋਂ ਦੋ ਦੋਸ਼ੀਆਂ ਕੋਲੋਂ ਭਾਰੀ ਮਾਤਰਾ 'ਚ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ | ਥਾਣਾ ਡਵੀਜ਼ਨ ਨੰਬਰ 8 ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ...
ਜਲੰਧਰ, 26 ਮਾਰਚ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਾੜੀ-2023 ਮਾਰਚ ਦੌਰਾਨ ਭਾਰੀ ਬਾਰਿਸ਼/ਗੜ੍ਹੇਮਾਰੀ ਕਾਰਨ ਜ਼ਿਲੇ 'ਚ ਫ਼ਸਲਾਂ ਦੇ ਹੋਏ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਕਰਾਉਣ ਦੇ ਹੁਕਮ ...
ਫਿਲੌਰ, 26 ਮਾਰਚ (ਵਿਪਨ ਗੈਰੀ)- ਫਿਲੌਰ ਦੇ ਵਾਰਡ ਨੰਬਰ 12 ਤੇ 13 ਵਿਚ ਇੱਕ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਪਿਛਲੇ 10 ਦਿਨਾਂ ਤੋਂ ਉਸ ਨੂੰ ਪੁੱਟ ਦਿੱਤਾ ਗਿਆ ਸੀ ਜਿਸ 'ਤੇ ਅੱਜ ਪ੍ਰੀਮਿਕਸ ਪਾਉਣ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਤੇ ...
ਜਲੰਧਰ, 26 ਮਾਰਚ (ਜਸਪਾਲ ਸਿੰਘ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ ਦਾ ਬਹੁਰੰਗੀ ਫ਼ੈਸ਼ਨ ਫੀਐਸਟਾ ਸੁਕ੍ਰਿਤੀ-23 ਸਫ਼ਲਤਾਪੂਰਵਕ ਕਰਵਾਇਆ ਗਿਆ | ਮਹਿਲਾ ਸਸ਼ਕਤੀਕਰਨ ਦੀ ਨੁਮਾਇੰਦਗੀ ਕਰਦੇ ਵਿਦਿਆਲਾ ਦੇ ਪੋਸਟ ਗ੍ਰੈਜੂਏਟ ...
ਜਲੰਧਰ, 26 ਮਾਰਚ (ਸ਼ਿਵ)- ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਸੱਦੇ ਤਹਿਤ ਕਰਤਾਰਪੁਰ ਨੇੜਲੇ ਪਿੰਡ ਕੁੱਦੋਵਾਲ ਵਿਖੇ ਆਪ ਵਿਧਾਇਕ ਬਲਕਾਰ ਸਿੰਘ ਦੀ ਆਮਦ ਮੌਕੇ ਉਨ੍ਹਾਂ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਤਹਿਸੀਲ ਮੀਤ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ ਤੇ ...
ਜਲੰਧਰ, 26 ਮਾਰਚ (ਸ਼ਿਵ)- ਜਲੰਧਰ ਸਮਾਰਟ ਸਿਟੀ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ 16ਵੀਂ ਮੀਟਿੰਗ ਹੁਣ 27 ਮਾਰਚ ਨੂੰ ਮੁੜ-ਨਿਰਧਾਰਤ ਕੀਤੀ ਗਈ ਹੈ | ਮੀਟਿੰਗ ਪੰਜਾਬ ਮਿਉਂਸਪਲ ਭਵਨ, ਚੰਡੀਗੜ੍ਹ 'ਚ ਹੋਵੇਗੀ | ਜਾਣਕਾਰੀ ਮੁਤਾਬਕ ਸਮਾਰਟ ਸਿਟੀ ਪ੍ਰੋਜੈਕਟ ਦੀ ਮੀਟਿੰਗ ...
ਜਲੰਧਰ, 26 ਮਾਰਚ (ਸ਼ਿਵ)- ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਕਬੀਰ ਦਾ 505ਵਾਂ ਪ੍ਰੀਨਿਰਵਾਣ ਦਿਵਸ ਭਗਵਾਨ ਵਾਲਮੀਕਿ ਭਵਨ 120 ਫੁੱਟੀ ਰੋਡ ਵਿਖੇ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ ਜਿਸ ਵਿੱਚ ਪ੍ਰਦੇਸ਼ ਭਾਜਪਾ ਦੇ ਬੁਲਾਰੇ ਮਹਿੰਦਰ ...
ਲੁਧਿਆਣਾ, 26 ਮਾਰਚ (ਪੁਨੀਤ ਬਾਵਾ)- ਕਾਰੋਬਾਰੀ ਜਗਮੋਹਣ ਸਿੰਘ, ਪਰਵਿੰਦਰ ਜੀਤ ਸਿੰਘ, ਹਰਵਿੰਦਰ ਪਾਲ ਸਿੰਘ, ਸਤਿਬੀਰ ਪਾਲ ਸਿੰਘ ਦੇ ਮਾਤਾ ਤੇ ਟਾਇਰ ਹਾਊਸ ਜਲੰਧਰ ਦੇ ਮਾਲਕ ਤੇ ਸਾਬਕਾ ਪ੍ਰਧਾਨ ਸਮੂਹ ਸਿੰਘ ਸਭਾਵਾਂ ਜਲੰਧਰ ਤਰਲੋਚਨ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ...
ਚੁਗਿੱਟੀ/ਜੰਡੂਸਿੰਘਾ, 26 ਮਾਰਚ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਬਾਲਾਜੀ ਦੀ 10ਵੀਂ ਚੌਂਕੀ 1 ਅਪ੍ਰੈਲ ਨੂੰ ਕਰਵਾਈ ਜਾਵੇਗੀ | ਤਿਆਰੀਆਂ ਸੰਬੰਧੀ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਸੰਸਥਾ ਦੇ ਪ੍ਰਧਾਨ ...
ਜਲੰਧਰ, 26 ਮਾਰਚ (ਸ਼ੈਲੀ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਰਿਸ਼ੀ ਚੈਤਨਿਆਂ ਕਥਾ ਸਮਿਤੀ ਵਲੋਂ ਕਰਵਾਇਆ ਜਾ ਰਿਹਾ ਸਤਿਸੰਗ ਸਮਾਪਤ ਹੋ ਗਿਆ | ਚੌਥੇ ਦਿਨ ਸਵੇਰੇ 6 ਵਜੇ ਆਨੰਦਮੂਰਤੀ ਗੁਰੂ ਮਾਂ ਵਲੋਂ ਵਿਸ਼ੇਸ਼ ਧਿਆਨ ਕਰਵਾਇਆ ਗਿਆ | ਇਸ ਦੌਰਾਨ ਪ੍ਰਵਚਨ ਕਰਦੇ ਹੋਏ ...
ਜਲੰਧਰ, 26 ਮਾਰਚ (ਹਰਵਿੰਦਰ ਸਿੰਘ ਫੁੱਲ)- ਨੈਸ਼ਨਲ ਸਿੱਖ ਸੇਵਕ ਸਭਾ ਗੁਰਦੁਆਰਾ ਮਾਡਲ ਟਾਊਨ ਵਲ਼ੋਂ 13 ਅਪ੍ਰੈਲ ਨੂੰ ਖ਼ਾਲਸੇ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ ਖ਼ਾਲਸਾ ਪਰੇਡ ਦੇ ਸੰਬੰਧ 'ਚ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਅਤੇ ਸੇਵਾ ...
ਜਲੰਧਰ, 26 ਮਾਰਚ (ਸ਼ੈਲੀ)- ਪੰਜਵੇ ਨਰਾਤੇ ਮੌਕੇ ਭਗਤਾਂ ਨੇ ਮਾਂ ਸਕੰਦ ਮਾਤਾ ਦੀ ਪੂਜਾ ਕੀਤੀ | ਇਸ ਦੌਰਾਨ ਭਗਤਾਂ ਨੇ ਆਪਣੇ ਘਰਾਂ ਅਤੇ ਮੰਦਰਾਂ ਵਿਚ ਜੋਤ ਜਗਾਈ ਤੇ ਸ੍ਰੀ ਦੁਰਗਾ ਸਤੁਤੀ ਦੇ ਪਾਠ ਕੀਤੇ | ਸ਼ਹਿਰ ਦੇ ਮੰਦਿਰਾਂ ਵਿਚ ਅੱਜ ਕਾਫੀ ਰੌਣਕ ਦੇਖਣ ਨੂੰ ਮਿਲੀ | ...
ਚੰਡੀਗੜ੍ਹ, 26 ਮਾਰਚ (ਅ.ਬ.)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕਈ ਦਿੱਗਜ ਆਗੂ ਆਪਣੇ ਸਮਰਥਕਾਂ ਸਮੇਤ ਭਾਜਪਾ ਵਿਚ ਸ਼ਾਮਿਲ ਹੋ ਗਏ | ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉਲੀਕੇ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਭਾਜਪਾ ਵਿਚ ਸ਼ਾਮਿਲ ਹੋਏ ਇਨ੍ਹਾਂ ...
ਜਲੰਧਰ, 26 ਮਾਰਚ (ਜਸਪਾਲ ਸਿੰਘ)- ਲਾਜ ਡੇਵੋਨ 1999 ਈ.ਸੀ. ਤੇ ਸਿੱਖ ਯੂਨੀਅਨ ਕੋਵੈਂਟਰੀ (ਯੂ.ਕੇ.) ਵੱਲੋਂ 11ਵਾਂ ਮੁਫ਼ਤ ਮੈਗਾ ਮੈਡੀਕਲ ਕੈਂਪ ਫ੍ਰੀਮੇਸਨ ਹਾਲ ਸਾਹਮਣੇ ਤੋਪਖਾਨਾ ਬਾਜ਼ਾਰ ਜਲੰਧਰ ਛਾਉਣੀ ਵਿਖੇ ਸਫ਼ਲਤਾਪੂਰਵਕ ਲਗਾਇਆ ਗਿਆ | ਇਸ ਦੌਰਾਨ ਮਾਹਿਰ ਡਾਕਟਰਾਂ ...
ਜਲੰਧਰ, 26 ਮਾਰਚ (ਜਸਪਾਲ ਸਿੰਘ)- ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਕਿਹਾ ਹੈ ਕਿ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵਲੋਂ ਪਾਰਟੀ ਛੱਡਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ ਤੇ ਸਮੂਹ ਪਾਰਟੀ ਵਰਕਰ ...
ਜਲੰਧਰ, 26 ਮਾਰਚ (ਸ਼ਿਵ)- ਵਿਧਾਨ ਸਭਾ ਚੋਣਾਂ ਦੌਰਾਨ ਪੱਛਮੀ ਹਲਕੇ ਦੇ ਮੌਜੂਦਾ ਵਾਰਡ ਨੰਬਰ 72 ਕਬੀਰ ਵਿਹਾਰ ਬਸਤੀ ਬਾਵਾ ਖੇਲ੍ਹ ਦੇ ਆਸਪਾਸ ਰਹਿਣ ਵਾਲੇ ਇਲਾਕਿਆਂ ਤੋਂ ਭਾਜਪਾ ਨੇ ਅੱਜ ਆਪ ਦੇ ਵਾਰਡ ਪ੍ਰਧਾਨ ਮਨੋਜ ਵਰਮਾ ਸਮੇਤ 200 ਵਰਕਰਾਂ ਨੂੰ ਭਾਰੀ ਗਿਣਤੀ 'ਚ ...
ਭਾਜਪਾ ਦੇ ਜਨਰਲ ਸਕੱਤਰ ਤੇ ਇੰਚਾਰਜ ਭਾਜਯੂਮੋ ਜੀਵਨ ਗੁਪਤਾ, ਪ੍ਰਦੇਸ਼ ਪ੍ਰਧਾਨ ਕੰਵਰਦੀਪ ਸਿੰਘ ਟੌਹੜਾ, ਪੁਸ਼ਪਿੰਦਰ ਸਿੰਗਲ, ਅੰਕਿਤ ਸੈਣੀ, ਪ੍ਰਧਾਨ ਸੁਸ਼ੀਲ ਸ਼ਰਮਾ ਨਾਲ ਵਿਚਾਰਾਂ ਕਰਕੇ ਭਾਜਯੂਮੋ ਪ੍ਰਧਾਨ ਪੰਕਜ ਜੁਲਕਾ ਨੇ ਆਪਣੀ ਟੀਮ 'ਚ ਵਿਸਤਾਰ ਕੀਤਾ ਹੈ | ...
ਮਹਿਤਪੁਰ, 26 ਮਾਰਚ (ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਨਜ਼ਦੀਕ ਪਿੰਡ ਪਛਾੜੀਆ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ...
ਕਿਸ਼ਨਗੜ੍ਹ 26 ਮਾਰਚ (ਹੁਸਨ ਲਾਲ)- ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਦਸਮੇਸ਼ ਸਪੋਰਟਸ ਕਲੱਬ, ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ...
ਜੰਡਿਆਲਾ ਮੰਜਕੀ, 26 ਮਾਰਚ (ਸੁਰਜੀਤ ਸਿੰਘ ਜੰਡਿਆਲਾ) - ਪੁਲਿਸ ਥਾਣਾ ਨੂਰਮਹਿਲ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਕੁਝ ਦਿਨਾਂ ਤੋਂ ਹੋਈਆ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਸੁਨਸਾਨ ਰਾਹਾਂ ਰਾਹੀਂ ਸ਼ਹਿਰ ਤੋਂ ਪਿੰਡ ਜਾਣ ਵਾਲਿਆਂ 'ਚ ਸਹਿਮ ਦਾ ਮਾਹੌਲ ਹੈ | ...
ਮੱਲੀਆਂ ਕਲਾਂ, 26 ਮਾਰਚ (ਬਲਜੀਤ ਸਿੰਘ ਚਿੱਟੀ)- ਪਿੰਡ ਰਹੀਮਪੁਰ ਵਿਖੇ ਦੋਨਾ ਇਲਾਕੇ ਦੇ ਕਾਂਗਰਸੀ ਵਰਕਰਾਂ ਨਾਲ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ...
ਆਦਮਪੁਰ, 26 ਮਾਰਚ (ਹਰਪ੍ਰੀਤ ਸਿੰਘ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਰਜਿ ਆਦਮਪੁਰ ਦੀ ਇਕੱਤਰਤਾ ਪ੍ਰਧਾਨ ਗੁਰਮੀਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ¢ ਹਾਜ਼ਰ ਸਮੂਹ ਮੈਂਬਰਾਂ ਦੇ ਸੁਝਾਅ ਨਾਲ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਗਿਆ ਹੈ ਕਿ ...
ਲੋਹੀਆਂ ਖਾਸ, 26 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੰਘੀ 21-22 ਮਾਰਚ ਦੀ ਰਾਤ ਨੂੰ ਲੋਹੀਆਂ ਦੇ ਚੌੜੇ ਬਾਜ਼ਾਰ 'ਚ 'ਰਜਿੰਦਰ ਕਰਿਆਨਾ ਸਟੋਰ' ਨਾਂਅ ਦੀ ਦੁਕਾਨ ਤੋਂ ਰਾਤ ਨੂੰ ਚੋਰੀ ਕਰਨ ਵਾਲੇ ਚੋਰ ਨੂੰ ਥਾਣਾ ਲੋਹੀਆਂ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀ ...
ਮਹਿਤਪੁਰ, 26 ਮਾਰਚ (ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਵਿਖੇ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਡਾ. ਕੁਲਰਾਜਦੀਪ ਕੋਰ ਨੰਢਾ ਕੋਮਲ ਹਸਪਤਾਲ ਮਹਿਤਪੁਰ ਪਤਨੀ ਰਾਜਬੀਰ ਸਿੰਘ, ਰਾਜਬੀਰ ਮੈਡੀਕਲ ਸਟੋਰ ਪੁਰਾਣਾ ਬਾਜ਼ਾਰ ਮਹਿਤਪੁਰ ਮਰੀਜ਼ ਦੇਖਦੇ ਸਮੇਂ ਦਿਲ ਦਾ ਦੌਰਾ ...
ਅੱਪਰਾ, 26 ਮਾਰਚ (ਦਲਵਿੰਦਰ ਸਿੰਘ ਅੱਪਰਾ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਪਰਾ ਵਿਖੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮਹੀਨਾਵਾਰੀ ਦੀਵਾਨ ਸਜਾਏ ਗਏ | ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਦਾ ਮਹੀਨਾਵਾਰੀ ਸਮਾਗਮ ...
ਮੱਲੀਆਂ ਕਲਾਂ, 26, ਮਾਰਚ (ਬਲਜੀਤ ਸਿੰਘ ਚਿੱਟੀ)- ਸੂਬੇ 'ਚ ਬੇਮÏਸਮੀ ਬਰਸਾਤ ਤੇ ਗੜ੍ਹੇਮਾਰੀ ਦਾ ਨੁਕਸਾਨ ਬਹੁਤ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਝੱਲਣਾ ਪਿਆ ਹੈ ਪਰ ਇਸ ਨੁਕਸਾਨ ਦੀ ਭਰਪਾਈ ਮਾਨ ਸਰਕਾਰ ਭਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਇਨ੍ਹਾਂ ਵਿਚਾਰਾਂ ਦਾ ...
ਅੱਪਰਾ, 26 ਮਾਰਚ (ਦਲਵਿੰਦਰ ਸਿੰਘ ਅੱਪਰਾ)- ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਛੋਕਰਾਂ ਵਿਖੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਛੋਕਰਾਂ ਤੇ ਤੂਰਾਂ ...
ਕਰਤਾਰਪੁਰ, 26 ਮਾਰਚ (ਜਨਕ ਰਾਜ ਗਿੱਲ)- ਨੇੜਲੇ ਪਿੰਡ ਰਹੀਮਪੁਰ ਵਿਖੇ ਦਸਮੇਸ਼ ਸਪੋਰਟਸ ਕਲੱਬ ਵੱਲੋਂ ਟਿਵਾਣਾ ਗੋਤ ਦੇ ਜਠੇਰਿਆਂ ਦੀ ਯਾਦ 'ਚ ਛਿੰਝ ਮੇਲਾ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਦਾ ਰਸਮੀ ਆਗਾਜ਼ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਪਰਮਜੀਤ ਸਿੰਘ ...
ਫਗਵਾੜਾ, 26 ਮਾਰਚ (ਹਰਜੋਤ ਸਿੰਘ ਚਾਨਾ)- ਮਾਡਲ ਟਾਊਨ ਵਿਖੇ ਸਥਿਤ ਬਿਜਲੀ ਬੋਰਡ ਦਫ਼ਤਰ ਦੀ ਇਮਾਰਤ 'ਚੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਸ਼ਿਕਾਇਤ ਕਰਤਾ ਜੇ.ਈ ਪੰਜਾਬ ...
ਕਰਤਾਰਪੁਰ, 26 ਮਾਰਚ (ਭਜਨ ਸਿੰਘ)- ਮਾਂ ਭਗਵਤੀ ਸੇਵਾ ਸੰਮਤੀ ਰਜਿਸਟਰਡ ਕਰਤਾਰਪੁਰ ਵਲੋਂ ਮਹਾਂਮਾਈ ਦੇ ਪਾਵਨ ਸਰੂਪਾਂ ਦਾ ਵੱਖ-ਵੱਖ ਸ਼ਕਤੀਪੀਠਾਂ ਤੋਂ ਆਗਮਨ ਹੋਣ 'ਤੇ 7 ਅਪ੍ਰੈਲ ਨੂੰ ਸਨਮਾਨ ਕੀਤਾ ਜਾਵੇਗਾ | ਵਿਧਾਇਕ ਬਲਕਾਰ ਸਿੰਘ ਅਤੇ ਮਾਤਾ ਦੇ ਸ਼ਰਧਾਲੂਆਂ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX