ਮਾਨਸਾ, 26 ਮਾਰਚ (ਰਵੀ)- ਬਾਰਸ਼ ਤੇ ਗੜੇਮਾਰੀ ਨਾਲ ਜਿੱਥੇ ਕਣਕ ਦੀ ਪੱਕੀ ਫ਼ਸਲ ਬਰਬਾਦ ਹੋ ਗਈ ਹੈ ਉੱਥੇ ਸ਼ਿਮਲਾ ਮਿਰਚ ਦੀ ਫ਼ਸਲ 'ਤੇ ਵੀ ਸੁੰਡੀ ਦਾ ਹਮਲਾ ਹੋ ਗਿਆ ਹੈ | ਘਬਰਾਏ ਕਿਸਾਨਾਂ ਵਲੋਂ ਮਜਬੂਰੀ ਵੱਸ ਮਹਿੰਗੀਆਂ ਕੀੜੇਮਾਰ ਦਵਾਈਆਂ ਛਿੜਕਾਅ ਕੀਤਾ ਜਾ ਰਿਹਾ ਹੈ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਬਾਰਸ਼ ਨਾਲ ਹਾੜੀ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਉੱਥੇ ਸਬਜ਼ੀਆਂ ਨੂੰ ਵੀ ਬਿਮਾਰੀਆਂ ਦੀ ਲਪੇਟ 'ਚ ਆ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਭੈਣੀਬਾਘਾ ਵਿਖੇ ਕਿਸਾਨਾਂ ਵਲੋਂ 1 ਹਜ਼ਾਰ ਏਕੜ ਦੇ ਕਰੀਬ ਸ਼ਿਮਲਾ ਮਿਰਚ ਅਤੇ ਖ਼ਰਬੂਜ਼ਿਆਂ ਦੀ ਕਾਸ਼ਤ ਕੀਤੀ ਗਈ ਸੀ ਪਰ ਸੁੰਡੀ ਪੈਣ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਬਾਗ਼ਬਾਨੀ ਵਿਭਾਗ ਵਲੋਂ ਕੋਈ ਕਦਮ ਨਹੀਂ ਉਠਾਏ ਜਾ ਰਹੇ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ | ਉਨ੍ਹਾਂ ਮੰਗ ਕੀਤੀ ਕਿ ਨੁਕਸਾਨੀ ਗਈਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਸਬਜ਼ੀਆਂ ਨੂੰ ਪਈ ਸੁੰਡੀ ਤੋਂ ਨਿਜਾਤ ਦਿਵਾਉਣ ਲਈ ਵਿਭਾਗ ਲੋੜੀਂਦੀ ਕਾਰਵਾਈ ਕਰੇ |
ਲਹਿਰਾ ਮੁਹੱਬਤ, 26 ਮਾਰਚ (ਸੁਖਪਾਲ ਸਿੰਘ ਸੁੱਖੀ)- ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਅਤੇ ਕਾਲਜ ਆਫ਼ ਫਾਰਮੇਸੀ ਲਹਿਰਾ ਬੇਗਾ ਵਿਖੇ ਵਿਦਿਆਰਥੀਆਂ ਵਲੋਂ 18ਵੀਂ ਅਥਲੈਟਿਕਸ ਮੀਟ ਦਾ ਅਗਾਜ ਕੀਤਾ ਗਿਆ | ਜਿਸ ਵਿਚ ਕਾਲਜ ਦੇ ਡਿਪਲੋਮਾ ਇੰਨ ਐਲੀਮੈਂਟਰੀ ਐਜੂਕੇਸ਼ਨ, ...
ਮਾਨਸਾ, 26 ਮਾਰਚ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੀ ਅਨਾਜ ਮੰਡੀ ਵਿਖੇ 6 ਸਾਲਾ ਹਰਉਦੈਵੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਸ਼ਰਧਾਂਜਲੀਆਂ ਦਿੱਤੀਆਂ | ਵੱਡੀ ਗਿਣਤੀ 'ਚ ਜਨਤਕ ਜਥੇਬੰਦੀਆਂ ਅਤੇ ਸਿਆਸੀ ...
ਚਾਉਕੇ, 26 ਮਾਰਚ (ਮਨਜੀਤ ਸਿੰਘ ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਨੇ ਗੱਲਬਾਤ ਕਰਦਿਆਂ ਪੰਜਾਬ ਅੰਦਰ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀਆਂ ...
ਰਾਮਾਂ ਮੰਡੀ, 26 ਮਾਰਚ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਭਗਵਾਨ ਬਾਲਮੀਕ ਮੰਦਰ ਦੇ ਨੇੜੇ ਮੁਹੱਲੇ ਦੀਆਂ ਮਹਿਲਾਵਾਂ ਵਲੋਂ ਮਾਤਾ ਸ਼ੀਤਲਾ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ...
ਤਲਵੰਡੀ ਸਾਬੋ, 26 ਮਾਰਚ (ਰਣਜੀਤ ਸਿੰਘ ਰਾਜੂ)- ਵਿਸ਼ਵ ਟੀ.ਬੀ ਦਿਵਸ ਦੇ ਮੌਕੇ 'ਤੇ ਸਿਵਲ ਸਰਜਨ ਡਾ.ਤੇਜਵੰਤ ਸਿੰਘ ਅਤੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ.ਰੋਜੀ ਅਗਰਵਾਲ ਦੀ ਅਗਵਾਈ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਦਰਸ਼ਨ ਕੌਰ ਵਲੋਂ ਸਿਵਲ ਹਸਪਤਾਲ, ਤਲਵੰਡੀ ਸਾਬੋ ਵਿਖੇ ...
ਨਥਾਣਾ, 26 ਮਾਰਚ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਅਤੇ ਨਗਰ ਨਥਾਣਾ ਵਿਖੇ ਪਿਛਲੇ ਦਿਨਾਂ ਤੋਂ ਸ਼ੁਰੂ ਹੋਇਆ ਸਾਲਾਨਾ ਇਤਿਹਾਸਿਕ ਮੇਲਾ ਵੱਖ-ਵੱਖ ਵੰਨਗੀਆਂ ਦੇ ਰੰਗ ਬਿਖੇਰਦਾ ਹੋਇਆ ਸਮਾਪਤ ਹੋ ਗਿਆ ਹੈ | ਇਸ ਮੇਲੇ ਦੌਰਾਨ ਜਿੱਥੇ ਗੁਰੂ ਘਰਾਂ ਵਿਚ ਧਾਰਮਿਕ ਦੀਵਾਨ ...
ਤਲਵੰਡੀ ਸਾਬੋ, 26 ਮਾਰਚ (ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਮਾਣਯੋਗ ਅਦਾਲਤ ਵਲੋਂ ਰਾਹੁਲ ਗਾਂਧੀ ਨੂੰ ਸੁਣਾਈ ਸਜ਼ਾ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਸੋਸ਼ਲ ਮੀਡੀਆ ਉੱਤੇ ਓ.ਬੀ.ਸੀ. ਸਮਾਜ ਦਾ ਦੌਬਾਰਾ ਮਖੌਲ ਬਣਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ | ਉਕਤ ਦਾਅਵਾ ...
ਮਾਨਸਾ, 26 ਮਾਰਚ (ਰਾਵਿੰਦਰ ਸਿੰਘ ਰਵੀ)- ਭਾਵੇਂ ਸਮੇਂ ਦੀਆਂ ਹਕੂਮਤਾਂ ਵਲੋਂ ਫਿਰਕੂ ਫਾਸੀਵਾਦੀ ਸੋਚ ਅਪਣਾ ਕੇ ਸਮਾਜ 'ਚ ਵੰਡੀਆਂ ਪਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਪਰ ਪੰਜਾਬੀ ਲੋਕ ਅਜਿਹੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਕਦੇ ਸਫ਼ਲ ਨਹੀਂ ਹੋਣ ਦੇਣਗੇ | ਇਹ ...
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਡੰੂਮਵਾਲੀ ਅਤੇ ਬੁਲਾਰੇ ਭੋਲਾ ਸਿੰਘ ਗਿੱਲਪੱਤੀ ਨੇ ਕਿਹਾ ਕਿ ਕਿਸਾਨਾਂ ਵਲੋਂ ਪਿਛਲੇ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਕਰਕੇ ਪੁੱਤਾਂ ਵਾਂਗ ...
ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਪੰਜਾਬ ਰਾਜ ਸੂਚਨਾ ਕਮਿਸ਼ਨ ਚੰਡੀਗੜ੍ਹ ਦੇ ਡਬਲ ਬੈਂਚ ਦੇ ਕਮਿਸ਼ਨਰ ਅੰਮਿ੍ਤ ਪ੍ਰਤਾਪ ਸਿੰਘ ਸੇਖੋਂ ਅਤੇ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਵਲੋਂ ਏ.ਡੀ.ਸੀ. ਆਰ.ਟੀ. ਆਈ ਐਕਟ ਦੀ ਧਾਰਾ 20 (1) ਤਹਿਤ ਕਾਰਨ ਦੱਸੋ ਨੋਟਿਸ ਲੋਕ ਸੂਚਨਾ ...
ਮੌੜ ਮੰਡੀ, 26 ਮਾਰਚ (ਗੁਰਜੀਤ ਸਿੰਘ ਕਮਾਲੂ)- ਸ੍ਰੀ ਗੋਬਿੰਦ ਗੋਪਾਲ ਸਰਬ-ਸਾਂਝੀ ਗਊਸ਼ਾਲਾ ਮੌੜ ਵਿਖੇ ਦੂਸਰਾ 351 ਸ੍ਰੀ ਰਮਾਇਣ ਇਕੋਤਰੀ ਸਮਾਗਮ ਸਵਾਮੀ ਪਰਮਾਤਮਾ ਨੰਦ ਮਹਾਰਾਜ ਅਤੇ ਬਾਬਾ ਰਮੇਸ਼ ਮੁਨੀ ਜੀ ਡੇਰਾ ਬਾਬਾ ਨਿੱਕੂ ਰਾਮ ਦੀ ਦੇਖ-ਰੇਖ ਵਿਚ ਕਰਵਾਇਆ ਜਾ ਰਿਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX