ਜਸਪਾਲ ਸਿੰਘ
ਜਲੰਧਰ, 27 ਮਾਰਚ - ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਵਲੋਂ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ 'ਚ ਅਕਾਲੀ ਉਮੀਦਵਾਰ ਨੂੰ ਲੈ ਕੇ ਵਾਰ-ਵਾਰ ਕੀਤੇ ਗਏ ਤਜ਼ਰਬੇ ਪਾਰਟੀ ਨੂੰ ਕਾਫੀ ਮਹਿੰਗੇ ਪਏ ਹਨ ਤੇ ਅੱਜ ਜਿਥੇ ਪਾਰਟੀ ਦੀ ਕਿਰਕਿਰੀ ਹੋ ਰਹੀ ਹੈ, ਉਥੇ ਸਮੁੱਚਾ ਹਲਕਾ ਵੀ ਇਕ ਤਰ੍ਹਾਂ ਨਾਲ ਲਾਵਾਰਿਸ ਹੋ ਕੇ ਰਹਿ ਗਿਆ ਹੈ | ਅੱਜ ਜਗਬੀਰ ਸਿੰਘ ਬਰਾੜ ਵਲੋਂ ਪਾਰਟੀ ਨੂੰ ਅਲਵਿਦਾ ਆਖੇ ਜਾਣ ਨਾਲ ਜਲੰਧਰ ਛਾਉਣੀ ਹਲਕੇ 'ਚ ਅਕਾਲੀ ਦਲ ਦੀ ਲੀਡਰਸ਼ਿੱਪ ਦਾ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ, ਜੋ ਛੇਤੀ ਕੀਤਿਆਂ ਭਰਨ ਵਾਲਾ ਨਹੀਂ ਹੈ | ਬਰਾੜ ਵਲੋਂ ਪਾਰਟੀ ਛੱਡ ਕੇ 'ਆਪ' 'ਚ ਸ਼ਾਮਿਲ ਹੋਣ ਨਾਲ ਜਿਥੇ ਸਮੁੱਚੇ ਹਲਕੇ ਦੇ ਵਰਕਰਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਆਗੂ ਨਹੀਂ ਰਿਹਾ, ਉਥੇ ਪਹਿਲਾਂ ਤੋਂ ਹੀ ਹਾਸ਼ੀਏ 'ਤੇ ਚੱਲ ਰਹੀ ਪਾਰਟੀ ਵੀ ਹਲਕੇ 'ਚ ਪੂਰੀ ਤਰ੍ਹਾਂ ਸਾਹ ਸੱਤਾਹੀਣ ਹੋ ਕੇ ਰਹਿ ਗਈ ਲੱਗਦੀ ਹੈ | ਦੱਸਣਯੋਗ ਹੈ ਕਿ ਪਾਰਟੀ ਹਾਈਕਮਾਨ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਰਬਜੀਤ ਸਿੰਘ ਮੱਕੜ ਦੀ ਟਿਕਟ ਕੱਟ ਕੇ ਕਾਂਗਰਸ ਤੋਂ ਲਿਆ ਕੇ ਜਗਬੀਰ ਸਿੰਘ ਬਰਾੜ ਨੂੰ ਮੁੜ ਜਲੰਧਰ ਛਾਉਣੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਚੋਣ ਹਾਰਨ ਦੇ ਬਾਵਜੂਦ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ 'ਤੇ ਪੂਰਾ ਭਰੋਸਾ ਕੀਤਾ ਗਿਆ ਤੇ ਜਲੰਧਰ ਲੋਕ ਸਭਾ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਸੰਬੰਧੀ ਉਨ੍ਹਾਂ ਨੂੰ ਅੱਗੇ ਲਾ ਕੇ ਪਾਰਟੀ ਵਲੋਂ ਰਣਨੀਤੀ ਉਲੀਕੀ ਜਾ ਰਹੀ ਸੀ | ਇੱਥੋਂ ਤੱਕ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੀ ਜਲੰਧਰ ਫੇਰੀ ਮੌਕੇ ਵੀ ਉਨ੍ਹਾਂ ਨੂੰ ਨਾਲ-ਨਾਲ ਰੱਖਿਆ ਗਿਆ, ਪਰ ਉਨ੍ਹਾਂ ਇਕ ਵਾਰ ਫਿਰ ਜਿਸ ਤਰ੍ਹਾਂ ਪਾਰਟੀ ਬਦਲੀ ਹੈ, ਉਸ ਨਾਲ ਸਿਆਸੀ ਹਲਕੇ ਹੀ ਨਹੀਂ ਸਗੋਂ ਜਲੰਧਰ ਛਾਉਣੀ ਹਲਕੇ ਦੇ ਲੋਕ ਵੀ ਹੈਰਾਨ ਰਹਿ ਗਏ ਹਨ | ਓਧਰ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਤੇ 'ਆਪ' ਦੇ ਉਮੀਦਵਾਰ ਤੋਂ ਬਾਅਦ ਤੀਸਰੇ ਸਥਾਨ 'ਤੇ ਰਹੇ ਸ. ਬਰਾੜ ਹੁਣ ਤੱਕ 5 ਵਾਰ ਪਾਰਟੀਆਂ ਬਦਲ ਚੁੱਕੇ ਹਨ ਤੇ ਇਹ ਆਪਣੇ ਆਪ 'ਚ ਇਕ ਰਿਕਾਰਡ ਦੱਸਿਆ ਜਾ ਰਿਹਾ ਹੈ | ਬੀ.ਡੀ.ਪੀ.ਓ. ਦੀ ਸਰਕਾਰੀ ਨੌਕਰੀ ਛੱਡ ਕੇ ਸਾਲ 2007 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਜਗਬੀਰ ਸਿੰਘ ਬਰਾੜ ਆਪਣੇ-ਆਪ ਨੂੰ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਵੀ ਦੱਸਦੇ ਰਹੇ ਹਨ | ਇਕ ਸਮੇਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣੇ ਕਰੀਬੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿਲ ਕੇ ਵੱਖਰੀ ਪੀਪਲਜ਼ ਪਾਰਟੀ ਆਫ ਪੰਜਾਬ ਨਾਂਅ ਦੀ ਨਵੀਂ ਪਾਰਟੀ ਬਣਾਈ, ਪਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਜਗਬੀਰ ਸਿੰਘ ਬਰਾੜ ਪੀ.ਪੀ.ਪੀ. ਨੂੰ ਵੀ ਛੱਡ ਗਏ ਤੇ ਕਾਂਗਰਸ 'ਚ ਸ਼ਾਮਿਲ ਹੋ ਕੇ ਜਲੰਧਰ ਛਾਉਣੀ ਹਲਕੇ ਤੋਂ ਚੋਣ ਲੜੀ | ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਨੇ ਪਰਗਟ ਸਿੰਘ ਦੀ ਸਰਕਾਰੀ ਨੌਕਰੀ ਛੁਡਾ ਕੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ | ਚੋਣਾਂ ਦੌਰਾਨ ਹਲਕੇ ਦੇ ਲੋਕ ਪਾਰਟੀਆਂ ਬਦਲਣ ਕਾਰਨ ਬਰਾੜ ਤੋਂ ਕਾਫੀ ਨਾਰਾਜ਼ ਸਨ ਤੇ ਉਨ੍ਹਾਂ ਨੇ ਬਰਾੜ ਨੂੰ ਹਰਾ ਕੇ ਪਰਗਟ ਸਿੰਘ ਨੂੰ ਜਿਤਾਇਆ | ਹਾਲਾਂਕਿ ਸ਼੍ਰੋਮਣੀ ਅਕਾਲੀ ਦਲ 2012 'ਚ ਵੀ ਜਲੰਧਰ ਛਾਉਣੀ ਹਲਕੇ ਤੋਂ ਚੋਣ ਜਿੱਤਣ ਵਿਚ ਸਫਲ ਰਿਹਾ ਪਰ ਪਾਰਟੀ ਲਈ ਇਹ ਖੁਸ਼ੀ ਬਹੁਤੀ ਦੇਰ ਨਾ ਰਹੀ ਤੇ ਪਰਗਟ ਸਿੰਘ ਵਲੋਂ ਬਾਦਲ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਤੇ ਆਖਰਕਾਰ 2017 ਦੀਆਂ ਚੋਣਾਂ ਤੋਂ ਪਹਿਲਾਂ ਪਰਗਟ ਸਿੰਘ ਵੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਚਲੇ ਗਏ | ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਲਈ ਹਾਲਾਤ ਇਕ ਵਾਰ ਫਿਰ ਕਾਫੀ ਪੇਚੀਦਾ ਬਣ ਗਏ ਤੇ ਪਾਰਟੀ ਹਾਈਕਮਾਨ ਵਲੋਂ ਸਰਬਜੀਤ ਸਿੰਘ ਮੱਕੜ 'ਤੇ ਦਾਅ ਖੇਡਿਆ ਗਿਆ ਪਰ ਉਹ ਚੋਣ ਹਾਰ ਗਏ ਤਾਂ ਸਾਲ 2022 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਵਲੋਂ ਦੁਬਾਰਾ ਜਗਬੀਰ ਸਿੰਘ ਬਰਾੜ ਨੂੰ ਪਾਰਟੀ 'ਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਮੁੜ ਉਮੀਦਵਾਰ ਬਣਾਇਆ ਪਰ ਉਹ ਇਕ ਵਾਰ ਫਿਰ ਚੋਣ ਹਾਰ ਗਏ | ਓਧਰ ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਰਬਜੀਤ ਸਿੰਘ ਮੱਕੜ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਤੇ ਪਾਰਟੀ ਵਲੋਂ ਉਨ੍ਹਾਂ ਨੂੰ ਜਲੰਧਰ ਛਾਉਣੀ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ | ਹਾਲਾਂਕਿ ਉਹ ਵੀ ਚੋਣ ਹਾਰ ਗਏ ਪਰ ਉਨ੍ਹਾਂ ਲਈ ਸੰਤੁਸ਼ਟੀ ਵਾਲੀ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਵੀ ਇਹ ਚੋਣ ਨਹੀਂ ਜਿੱਤ ਸਕੇ | ਇਸ ਤਰ੍ਹਾਂ ਇਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਲੰਧਰ ਛਾਉਣੀ ਹਲਕੇ 'ਚ ਸਿਆਸੀ ਤੌਰ 'ਤੇ ਲਗਾਤਾਰ ਤਜ਼ਰਬੇ ਕੀਤੇ ਗਏ, ਉਥੇ ਪਾਰਟੀ ਆਗੂਆਂ ਵਲੋਂ ਵੀ ਕੱਪੜਿਆਂ ਦੀ ਤਰ੍ਹਾਂ ਪਾਰਟੀਆਂ ਬਦਲੀਆਂ ਗਈਆਂ, ਉਸ ਨਾਲ ਜਲੰਧਰ ਛਾਉਣੀ ਹਲਕੇ ਦੇ ਲੋਕ ਤੇ ਖਾਸ ਕਰਕੇ ਅਕਾਲੀ ਵਰਕਰ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਹਰੇਕ ਚੋਣ 'ਚ ਪਾਰਟੀ ਵਰਕਰਾਂ ਵਲੋਂ ਪੂਰੀ ਤਨਦੇਹੀ ਨਾਲ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਵਲੋਂ ਪਾਰਟੀਆਂ ਬਦਲ ਕੇ ਮੌਕਾਪ੍ਰਸਤੀ ਦੀ ਸਿਆਸਤ ਨੂੰ ਹਵਾ ਦਿੱਤੀ ਜਾ ਰਹੀ ਹੈ, ਉਸ ਨਾਲ ਪਾਰਟੀ ਵਰਕਰ ਬੇਹੱਦ ਨਿਰਾਸ਼ਾ ਦੇ ਆਲਮ ਵਿਚ ਹਨ | '
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ 'ਤੇ ਜ਼ਿਲ੍ਹੇ 'ਚ ਲੋਕਾਂ ਨੂੰ ਮਿਲਾਵਟ ਮੁਕਤ ਖਾਣ-ਪੀਣ ਵਾਲੇ ਪਦਾਰਥ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਹੁਸ਼ਿਆਰਪੁਰ 'ਚ ...
ਮੁਕੇਰੀਆਂ, 27 ਮਾਰਚ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਵਿਖੇ 2 ਦਿਨਾ ਸਾਲਾਨਾ ਮਾਪੇ ਮਿਲਣੀ ਕਰਵਾਈ, ਜਿਸ ਵਿਚ ਬੱਚਿਆਂ ਦੇ ਮਾਪਿਆਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਸਬੰਧੀ ਚਰਚਾ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ...
ਟਾਂਡਾ ਉੜਮੁੜ, 27 ਮਾਰਚ (ਕੁਲਬੀਰ ਸਿੰਘ ਗੁਰਾਇਆ)- ਇੱਥੋਂ ਦੇ ਡਾ. ਅਮੀਰ ਸਿੰਘ ਕਾਲਕੱਟ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਟਾਂਡਾ ਵਿਖੇ ਹੋਏ ਇਕ ਸਮਾਗਮ ਦੌਰਾਨ ਟਾਟਾ ਗਰੁੱਪ ਆਫ਼ ਇੰਡਸਟਰੀ ਵਲੋਂ ਸਮਾਜ ਸੇਵੀ ਸੰਸਥਾ ਇੰਡੋ ਗਲੋਬਲ ਸੋਸ਼ਲ ...
ਭੰਗਾਲਾ, 27 ਮਾਰਚ (ਬਲਵਿੰਦਰ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਵਿਚ ਗੈੱਸਟ ਲੈਕਚਰ ਕਰਵਾਇਆ, ਜਿਸ ਵਿਚ ਅਲਾਈਡ ਹੈਲਥ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਲੈਕਚਰ ਮਾਈਕਰੋਬਾਇਓਲੋਜਿਸਟ ਅਫ਼ਸਰ ਅਭਿਸ਼ੇਕ ਰੰਦਨ, ਸਿਸਟਾਕੇਅਰ ...
ਦਸੂਹਾ, 27 ਮਾਰਚ (ਭੁੱਲਰ)- ਆਰੀਆ ਸਮਾਜ ਵਲੋਂ ਚੱਲ ਰਹੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲੱਗਣ ਵਿਖੇ ਲੜਕੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ | ਇਹ ਇੱਕ ਅਜਿਹਾ ਸਕੂਲ ਜਿੱਥੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਦੇ ਹਨ | ਇਸ ਸਬੰਧੀ ਆਰੀਆ ਸਮਾਜ ਦਸੂਹਾ ਦੇ ...
ਚੱਬੇਵਾਲ, 27 ਮਾਰਚ (ਪਰਮਜੀਤ ਨੌਰੰਗਾਬਾਦੀ)- ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਕਮੇਟੀ ਅੱਡਾ ਚੱਬੇਵਾਲ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੰਤ ਸੰਮੇਲਨ 28 ਮਾਰਚ ਨੂੰ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਦੀ ਸਰਪ੍ਰਸਤੀ ...
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਪੀ.ਜੀ.ਆਈ. 'ਚ ਮੌਤ ਹੋ ਗਈ | ਇਸ ਸਬੰਧੀ ਥਾਣਾ ਮਾਡਲ ਟਾਊਨ ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ...
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ)-ਜਿਲ੍ਹਾ ਪੁਲਿਸ ਨੇ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਨੇ ਭੰਗੀ ਚੋਅ ਨਜ਼ਦੀਕ ਨਰਿੰਦਰ ਸਿੰਘ ਉਰਫ਼ ਸੋਨੀ ਵਾਸੀ ਕਿਲ੍ਹਾ ਬਰੂਨ ...
ਇਥੇ ਇਹ ਵੀ ਦੱਸਣਯੋਗ ਹੈ ਕਿ ਜਗਬੀਰ ਸਿੰਘ ਬਰਾੜ ਪਾਰਟੀਆਂ ਬਦਲਣ 'ਚ ਕਾਫੀ ਮਾਹਿਰ ਹਨ ਤੇ ਉਹ ਹੁਣ ਤੱਕ 5 ਪਾਰਟੀਆਂ ਬਦਲ ਚੁੱਕੇ ਹਨ | ਸਾਲ 2007 'ਚ ਵਿਧਾਇਕ ਚੁਣੇ ਜਾਣ ਤੋਂ ਪਿੱਛੋਂ ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨਾਲ ਮਿਲ ਕੇ ...
ਚੱਬੇਵਾਲ, 27 ਮਾਰਚ (ਪਰਮਜੀਤ ਨੌਰੰਗਾਬਾਦੀ)- ਪਿੰਡ ਚੱਬੇਵਾਲ 'ਚ ਪਿਛਲੇ ਦੋ ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਪਈ ਹੈ ਜਿਸ ਕਾਰਨ ਲੋਕ ਪਰੇਸ਼ਾਨ ਹਨ ¢ ਇਸ ਸਬੰਧੀ ਪਿੰਡ ਚੱਬੇਵਾਲ ਦੇ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨ ਤੋਂ ਪਾਣੀ ਲਈ ਫ਼ਾਕੇ ਕੱਟਣ ਲਈ ...
ਦਸੂਹਾ, 27 ਮਾਰਚ (ਕੌਸ਼ਲ)-'ਦ ਸਕਾਟਲੈਂਡ ਹਾਈ ਪ੍ਰੀਮੀਅਮ ਬਿ੍ਟਿਸ਼ ਸਕੂਲ' ਦਸੂਹਾ 'ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਧਿਆਪਕਾਂ ਵਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਕੀਰਤਨ ਗਾਇਨ ਕਰਕੇ ...
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਕਾਮ. ਸਮੈਸਟਰ-3 ਦੇ ਨਤੀਜਿਆਂ 'ਚ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ...
ਦਸੂਹਾ, 27 ਮਾਰਚ (ਭੁੱਲਰ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2022 ਦਾ ...
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਵਿਕਾਸ ਪ੍ਰੀਸ਼ਦ ਹੁਸ਼ਿਆਰਪੁਰ ਦੀ ਚੋਣ ਸਬੰਧੀ ਮੀਟਿੰਗ ਪ੍ਰਧਾਨ ਸੰਜੀਵ ਅਰੋੜਾ ਦੀ ਪ੍ਰਧਾਨਗੀ 'ਚ ਹੁਸ਼ਿਆਰਪੁਰ ਵਿਖੇ ਹੋਈ, ਜਿਸ 'ਚ ਪ੍ਰੋ: ਐਸ.ਐਮ. ਸ਼ਰਮਾ ਬਤੌਰ ਚੋਣ ਅਬਜ਼ਰਵਰ ਸ਼ਾਮਿਲ ਹੋਏ | ਇਸ ...
ਦਸੂਹਾ, 27 ਮਾਰਚ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਹੋਣਹਾਰ ਖਿਡਾਰੀ ਮਿਥੁਨ ਨੇ ਭਾਰਤ ਸਰਕਾਰ ਦੁਆਰਾ ਕਰਵਾਈ 21ਵੀਂ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 400 ਮੀਟਰ ਦੌੜਾਂ ਵਿਚ 'ਗੋਲਡ ਮੈਡਲ' ਜਿੱਤ ਕੇ ਕਾਲਜ ਦਾ ...
ਗੜ੍ਹਦੀਵਾਲਾ, 27 ਮਾਰਚ (ਚੱਗਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਪਿੰਡ ਥੇਂਦਾ-ਚਿਪੜਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਭਾਈ ਤਿ੍ਲੋਕਾ ਜੀ ਦੀ ਯਾਦ 'ਚ ...
ਐਮਾਂ ਮਾਂਗਟ, 27 ਮਾਰਚ (ਗੁਰਾਇਆ)- ਬੀਤੇ ਕੁੱਝ ਦਿਨਾਂ ਤੋਂ ਮੌਸਮ ਦੇ ਬਦਲੇ ਹੋਏ ਮਜਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਇਸ ਹੋਈ ਬਰਸਾਤ ਦੇ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਪੁਰੀ ਤਰਾਂ ਨਾਲ ਖੇਤਾਂ ਵਿਚ ਵਿਛ ਗਈ ਹੈ | ਇਸ ਸਬੰਧੀ ਜਥੇਦਾਰ ਰਵਿੰਦਰ ਸਿੰਘ ...
ਭੰਗਾਲਾ, 27 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)- ਬੀਤੇ ਦਿਨੀਂ ਮੀਂਹ ਤੇ ਤੇਜ਼ ਹਵਾਵਾਂ ਕਾਰਨ ਪਿੰਡ ਜਹਾਨਪੁਰ ਦੇ ਕਾਫ਼ੀ ਕਿਸਾਨਾਂ ਦੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛਣ ਕਰਕੇ ਖ਼ਰਾਬ ਹੋਈ | ਇਸ ਸਬੰਧੀ ਪੀੜਤ ਕਿਸਾਨ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਆਗੂ ਅਵਤਾਰ ਸਿੰਘ ...
ਗੜ੍ਹਸ਼ੰਕਰ, 27 ਮਾਰਚ (ਧਾਲੀਵਾਲ)- ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਥੇ ਪਾਰਟੀ ਦਫ਼ਤਰ ਵਿਖੇ ਵਰਕਰਾਂ ਨਾਲ ਮਿਲਣੀ ਦੌਰਾਨ ਸੂਬੇ ਦੀ 'ਆਪ' ਸਰਕਾਰ ਨੂੰ ਮੁੱਖ ਮੁੱਦਿਆਂ 'ਤੇ ਘੇਰਿਆ | ...
ਦਸੂਹਾ, 27 ਮਾਰਚ (ਭੁੱਲਰ)- ਪਿੰਡ ਜੰਡੋਰ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ 2.24 ਲੱਖ ਰੁਪਏ ਦਾ ਚੈੱਕ ਸਰਪੰਚ ਸੁਨੀਤਾ ਰਾਣੀ ਨੂੰ ਪਾਣੀ ਦੇ ਟੈਂਕਰ ਲਈ ਚੈੱਕ ਭੇਟ ਕੀਤਾ | ਉਨ੍ਹਾਂ ਕਿਹਾ ਕਿ ਇਹ ਚੈੱਕ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸੰਸਦ ਮੈਂਬਰ ਦੇ ...
ਬੁੱਲ੍ਹੋਵਾਲ, 27 ਮਾਰਚ (ਲੁਗਾਣਾ)- ਸੈਣੀਬਾਰ ਪਬਲਿਕ ਸਕੂਲ ਬੁੱਲ੍ਹੋਵਾਲ ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਐਲਾਨੇ ਗਏ | ਇਨ੍ਹਾਂ ਵੱਖ-ਵੱਖ ਜਮਾਤਾਂ ਚੋਂ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ...
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ)-ਨਾਬਾਲਗ ਲੜਕੀ ਨੂੰ ਵਰਗਲਾ-ਫੁਸਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ...
ਮੁਕੇਰੀਆਂ, 27 ਮਾਰਚ (ਰਾਮਗੜ੍ਹੀਆ)- ਮੁਕੇਰੀਆਂ ਪੁਲਿਸ ਨੇ ਚੋਰੀ ਦੇ ਕੇਸਾਂ ਵਿਚ ਭਗੌੜਾ ਵਿਅਕਤੀ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਇੰਸ. ਬਲਜੀਤ ਸਿੰਘ ਮੁੱਖ ਅਫ਼ਸਰ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਡੀ. ਐਸ. ਪੀ. ਕੁਲਵਿੰਦਰ ਸਿੰਘ ਵਿਰਕ ਦੀਆਂ ...
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ)- ਥਾਣਾ ਹਰਿਆਣਾ 'ਚ ਦਰਜ ਮਾਮਲੇ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ, ਜੁਰਮ 'ਚ ਵਾਧਾ ਨਾ ਕਰਕੇ ਦਲਿਤ ਸਮਾਜ ਨਾਲ ਸਬੰਧਿਤ ਵਿਅਕਤੀਆਂ ਨੂੰ ਪੁਲਿਸ ਵਲੋਂ ਇਨਸਾਫ਼ ਨਾ ਦੇਣ ਸਬੰਧੀ ਭਗਵਾਨ ਵਾਲਮੀਕਿ ਧਰਮ ਰੱਖਿਆ ਸੰਮਤੀ, ...
ਅੱਡਾ ਸਰਾਂ, 27 ਮਾਰਚ (ਹਰਜਿੰਦਰ ਸਿੰਘ ਮਸੀਤੀ) - ਵਿਧਾਇਕ ਹਲਕਾ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਧੂਤ ਖ਼ੁਰਦ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਰੀਬ 7 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸੀਵਰੇਜ ਦੇ ...
ਅੱਡਾ ਸਰਾਂ, 27 ਮਾਰਚ (ਮਸੀਤੀ)- ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਘੋੜੇਵਾਹਾ ਦੇ ਸਬ ਸੈਂਟਰ ਵਿਖੇ ਸਿਹਤ ਜਾਂਚ ਕੈਂਪ ਲਗਾਇਆ¢ ਐਸ.ਐਮ.ਓ. ਟਾਂਡਾ ਡਾ. ਕਰਨ ਕੁਮਾਰ ਸੈਣੀ ਦੀ ਅਗਵਾਈ ਹੇਠ ਲਗਾਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX