ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  about 1 hour ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  about 1 hour ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  about 1 hour ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  about 2 hours ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  about 2 hours ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  about 3 hours ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  about 3 hours ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  about 3 hours ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  about 4 hours ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  about 4 hours ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  about 5 hours ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  about 6 hours ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  about 6 hours ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  about 8 hours ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  about 8 hours ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  about 8 hours ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  about 8 hours ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  about 9 hours ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  about 9 hours ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  about 9 hours ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  about 9 hours ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  about 10 hours ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  about 10 hours ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  about 10 hours ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਚੇਤ ਸੰਮਤ 555

ਰੂਪਨਗਰ

ਨਗਰ ਕੌਂਸਲ ਨੰਗਲ ਦੀ ਸਾਲਾਨਾ ਬਜਟ ਲਈ ਹੋਈ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ

ਨੰਗਲ, 27 ਮਾਰਚ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਹੋਈ | ਇਹ ਮੀਟਿੰਗ ਨਗਰ ਕੌਂਸਲ ਵਲੋਂ ਸਾਲ 2023-24 ਦੇ ਬਜਟ ਨੂੰ ਲੈਕੇ ਕੀਤੀ ਗਈ | ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਨੇ ਭਾਗ ਲਿਆ ਅਤੇ ਇਲਾਕੇ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੈਕੇ ਸਰਬਸੰਮਤੀ ਨਾਲ 87 ਕਰੋੜ 50 ਲੱਖ ਦਾ ਸਲਾਨਾ ਬਜਟ ਪਾਸ ਕੀਤਾ ਗਿਆ | ਇਸ ਮੌਕੇ ਤੇ ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਧਿਕਾਰੀ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਉੁੰਚ ਅਧਿਕਾਰੀ ਵੀ ਹਾਜ਼ਰ ਸਨ | ਉਪਰੰਤ ਪਤਰਾਕਰਾਂ ਨੂੰ ਜਾਣਕਾਰੀ ਦਿੰਦਿਆਂ ਹੋਏ ਕਾਂਗਰਸੀ ਕੌਂਸਲਰਾਂ ਦੇ ਬੁਲਾਰੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਦੱਸਿਆ ਕਿ ਸਲਾਨਾ ਬਜਟ ਵਿਚ ਨਗਰ ਕੌਂਸਲ ਨੰਗਲ ਵਲੋਂ ਵਿਕਾਸ ਕਾਰਜਾਂ ਲਈ ਲਗਭਗ 44 ਕਰੋੜ 80 ਲੱਖ ਰੁਪਏ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ ਸਟਰੀਟ ਲਾਇਟਾਂ 'ਤੇ 1 ਕਰੋੜ 85 ਲੱਖ ਰੁਪਏ ਇਨ੍ਹਾਂ ਦੀ ਮੁਰੰਮਤ 'ਤੇ 1 ਕਰੋੜ 50 ਲੱਖ ਰੁਪਏ, ਵਾਟਰ ਸਪਲਾਈ ਅਤੇ ਬਿਜਲੀ ਦੇ ਬਿੱਲਾਂ 'ਤੇ 4 ਕਰੋੜ, ਵਾਟਰ ਸਪਲਾਈ ਅਤੇ ਸਵੀਰੇਜ ਆਦਿ ਦੀ ਮੁਰੰਮਤ 'ਤੇ 2 ਕਰੋੜ ਰੁਪਏ, ਕੌਂਸਲ ਦੇ ਦਫ਼ਤਰ ਦੀ ਮੁੰਰਮਤ 'ਤੇ 10 ਲੱਖ ਰੁਪਏ, ਨਵੀਂ ਵਾਟਰ ਸਪਲਾਈ 'ਤੇ 1 ਕਰੋੜ 55 ਲੱਖ, ਨਵੇਂ ਸੀਵਰੇਜ ਤੇ 50 ਲੱਖ ਰੁਪਏ, ਸੜਕਾਂ ਦੀ ਮੁੰਰਮਤ 'ਤੇ 3 ਕਰੋੜ 50 ਲੱਖ ਰੁਪਏ, ਬਾਥਰੂਮਾਂ 'ਤੇ 25 ਲੱਖ ਰੁਪਏ, ਪਾਰਕਾਂ ਦੇ ਸੁੰਦਰੀਕਰਨ 'ਤੇ 5 ਕਰੋੜ ਰੁਪਏ, ਵਾਤਾਵਰਣ ਅਤੇ ਪਾਰਕਾਂ ਦੇ ਸੁਧਾਰ 'ਤੇ 1 ਕਰੋੜ 50 ਲੱਖ ਰੁਪਏ, ਫਾਰਮੇਸੀ ਕਾਲਜ਼ ਵਿਖੇ ਲੜਕਿਆਂ ਦੇ ਹੋਸਟਲ ਦੇ ਨਿਮਰਾਣ 'ਤੇ 1 ਕਰੋੜ ਰੁਪਏ, ਹਾਈ ਸਕੂਲ ਦੀ ਮੁਰੰਮਤ 'ਤੇ 30 ਲੱਖ ਰੁਪਏ, ਸ਼ਿਵਾਲਿਕ ਮਾਡਲ ਸਕੂਲ ਦੀ ਮੁਰੰਮਤ ਤੇ 1 ਕਰੋੜ ਰੁਪਏ, ਵੱਖ-ਵੱਖ ਮਸ਼ੀਨਰੀ 'ਤੇ 2 ਕਰੋੜ 50 ਲੱਖ ਰੁਪਏ, ਨਵੀਆਂ ਨਾਲੀਆਂ ਅਤੇ ਗਲੀਆਂ ਦੀ ਉਸਾਰੀ ਤੇ 6 ਕਰੋੜ ਰੁਪਏ, ਸੋਲਿਡ ਵੇਸਟ ਮਨੇਜਮੈਂਟ 'ਤੇ 1 ਕਰੋੜ ਰੁਪਏ, ਸੈਨੀਟੇਸ਼ਨ ਤੇ 3 ਕਰੋੜ ਰੁਪਏ, ਝੁੰਗੀ ਝੋਪੜੀ ਵਾਲੇ ਲੋਕਾਂ ਦੇ ਲਈ ਮਕਾਨ ਉਰਸਾਰਨ ਲਈ 25 ਲੱਖ ਰੁਪਏ, ਫਾਇਰ ਬਿ੍ਗੇਡ ਦੀ ਇਮਾਰਤ ਦੀ ਉਸਾਰੀ 'ਤੇ 20 ਲੱਖ ਰੁਪਏ, ਸਭਾ ਭਵਨ ਦੀ ੳਸਾਰੀ ਅਤੇ ਰੈਨੋਵੇਸ਼ਨ 'ਤੇ 2 ਕਰੋੜ ਰੁਪਏ, ਅਤੇ ਗਊਸ਼ਾਲਾ ਕੇਮਟੀ ਵਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ 25 ਲੱਖ ਰੁਪਏ ਖਰਚੇ ਜਾ ਣਗੇ | ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿ ਅਪ੍ਰੈਲ ਮਹੀਨੇ ਤੋਂ ਲਗਪਗ ਸਾਰੇ ਕੰਮ ਅਲਾਟ ਹੋ ਜਾਣ ਦੀ ਆਸ ਹੈ ਜਿਸ ਨਾਲ ਰਹਿੰਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਾਉਣ ਵਿਚ ਤੇਜ਼ੀ ਆਵੇਗੀ | ਇਸ ਮੀਟਿੰਗ ਵਿਚ ਐਮਈ ਵਿਨੈ ਮਹਾਜਨ, ਸੁਪਰਡੰਟ ਖੁਸ਼ਵੀਰ ਸਿੰਘ, ਮੀਤ ਪ੍ਰਧਾਨ ਅਨੀਤਾ ਸ਼ਰਮਾ, ਸਾਬਕਾ ਪ੍ਰਧਾਂਨ ਰਾਜੇਸ਼ ਚੌਧਰੀ ਅਤੇ ਅਸ਼ੋਕ ਪੁਰੀ, ਸੁਰਿੰਦਰ ਪੰਮਾਠ ਐਡਵੋਕੇਟ ਪਰਮਜੀਤ ਸਿੰਘ ਪੰਮਾ, ਦੀਪਕ ਨੰਦਾ, ਵਿਦਿਆ ਸਾਗਰ, ਸੁਨੀਲ ਕਾਕਾ, ਰਣਜੀਤ ਲੱਕੀ, ਮੈਡਮ ਵੀਨਾ ਐਰੀ, ਇੰਦੂ ਬਾਲਾ, ਰੋਜ਼ੀ ਸ਼ਰਮਾ, ਮੀਨਾਕਸ਼ੀ ਬਾਲੀ, ਮਨਜੀਤ ਮੱਟੂ, ਸਰੋਜ ਬਾਲਾ, ਸਰੋਜ ਰਾਣੀ ਆਦਿ ਕੌਂਸਲਰ ਹਾਜ਼ਰ ਸਨ |

ਚੋਰਾਂ ਨੇ 4 ਸਰਕਾਰੀ ਸਕੂਲਾਂ ਤੇ 1 ਆਂਗਣਵਾੜੀ ਸੈਂਟਰ ਨੂੰ ਬਣਾਇਆ ਨਿਸ਼ਾਨਾ-ਚੋਰ ਕੈਮਰੇ 'ਚ ਹੋਏ ਕੈਦ

ਕਾਹਨਪੁਰ ਖੂਹੀ, 27 ਮਾਰਚ (ਗੁਰਬੀਰ ਸਿੰਘ ਵਾਲੀਆ)-ਚੋਰਾਂ ਨੇ 2 ਪਿੰਡਾਂ ਪਲਾਟਾ ਅਤੇ ਸਮੁੰਦੜੀਆਂ ਵਿਖੇ ਸਥਿਤ 4 ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ। ਜਦਕਿ ਸਮੁੰਦੜੀਆਂ ਵਿਖੇ ਇੱਕ ਆਂਗਣਵਾੜੀ ਸੈਂਟਰ ਵਿਖੇ ਵੀ ਚੋਰੀ ਕੀਤੀ। ਪਿੰਡ ਪਲਾਟਾ ਸਥਿਤ ਸਰਕਾਰੀ ਮਿਡਲ ...

ਪੂਰੀ ਖ਼ਬਰ »

ਪਿੰਡ-ਸ਼ਾਹਪੁਰ 'ਚ ਮੀਂਹ ਦੇ ਕਾਰਨ ਹੋਈ ਕਣਕ ਦੀ ਫ਼ਸਲ ਖ਼ਰਾਬ

• ਕਿਸਾਨਾਂ ਨੇ ਸਰਕਾਰ ਨੂੰ ਜਲਦ ਗਿਰਦਾਵਰੀ ਕਰਵਾ ਕੇ ਮੌਕੇ 'ਤੇ ਹੀ ਮੁਆਵਜ਼ਾ ਦੇਣ ਦੀ ਕੀਤੀ ਮੰਗ ਨੂਰਪੁਰ ਬੇਦੀ, 27 ਮਾਰਚ (ਹਰਦੀਪ ਸਿੰਘ ਢੀਂਡਸਾ)-ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਕਣਕ ਦੀ ਹੋਈ ਭਾਰੀ ਤਬਾਹੀ ਕਾਰਨ ਕਿਸਾਨ ਅਤੇ ਕਿਰਤੀ ਵਰਗ ਦੀਆਂ ਮੁਸ਼ਕਲਾਂ ਵਿਚ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ 'ਚ ਦਾਖ਼ਲ ਅਣਪਛਾਤੇ ਵਿਅਕਤੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ | ਪੜਤਾਲੀਆ ਅਫ਼ਸਰ ਏ.ਐਸ.ਆਈ. ਕੇਵਲ ਕਿ੍ਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਖ਼ਤ ਸ੍ਰੀ ...

ਪੂਰੀ ਖ਼ਬਰ »

ਝਾੜੂ ਸਰਕਾਰ ਦਾ ਇਕ ਵਰ੍ਹਾ : ਵਾਅਦਿਆਂ ਦੀ ਪੂਰਤੀ ਤੋਂ ਬਿਨਾਂ ਹੀ ਲਾਏ ਦਿਲਕਸ਼ ਬੋਰਡ

ਨੰਗਲ, 27 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਸਰਕਾਰ ਵਲੋਂ ਨੰਗਲ 'ਚ ਲਾਏ ਦਿਲਕਸ਼ ਬੋਰਡ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਇਨ੍ਹਾਂ ਬੋਰਡਾਂ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ, ਰੂਪਨਗਰ ਨੇ ਰਾਜਸਥਾਨ ਵਿਧਾਨ ਸਭਾ ਦੁਆਰਾ ਪਾਸ ਕੀਤੇ ਸਿਹਤ ਦੇ ਅਧਿਕਾਰ ਬਿੱਲ-2023 ਦੇ ਵਿਰੁੱਧ ਰੋਸ ਪ੍ਰਗਟਾਇਆ

ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)- ਡਾ.ਅਜੇ ਜਿੰਦਲ (ਪ੍ਰਧਾਨ ਆਈ. ਐਮ. ਏ. ਰੂਪਨਗਰ) ਅਤੇ ਡਾ. ਆਰ. ਐਸ. ਪਰਮਾਰ (ਸਰਪ੍ਰਸਤ, ਆਈ.ਐਮ.ਏ. ਰੂਪਨਗਰ) ਦੀ ਅਗਵਾਈ ਹੇਠ ਆਈ.ਐਮ.ਏ. ਰੂਪਨਗਰ ਦੇ ਮੈਂਬਰਾਂ ਨੇ ਸ੍ਰੀਮਤੀ ਪ੍ਰੀਤੀ ਯਾਦਵ (ਆਈ.ਏ.ਐਸ.) ਡਿਪਟੀ ਕਮਿਸ਼ਨਰ ਰੂਪਨਗਰ ਨੂੰ ...

ਪੂਰੀ ਖ਼ਬਰ »

ਸਪੋਰਟਸ ਕਲੱਬ ਬੜਵਾ ਵਲੋਂ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ 4 ਤੇ 5 ਅਪ੍ਰੈਲ ਨੂੰ

ਨੂਰਪੁਰ ਬੇਦੀ, 27 ਮਾਰਚ (ਹਰਦੀਪ ਸਿੰਘ ਢੀਂਡਸਾ)-ਮੌਸਮ ਦੀ ਖ਼ਰਾਬੀ ਨੂੰ ਦੇਖਦਿਆਂ ਯੂਥ ਕਲੱਬ ਬੜਵਾ ਦੇ ਪ੍ਰਬੰਧਕਾਂ ਨੇ 1 ਅਪ੍ਰੈਲ ਨੂੰ ਹੋਣ ਵਾਲਾ ਖੇਡ ਮੇਲਾ ਹੁਣ 4 ਅਤੇ 5 ਅਪ੍ਰੈਲ ਨੂੰ ਰੱਖਿਆ ਹੈ | ਬੜਵਾ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਬੜਵਾ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਅੰਗਰੇਜ਼ੀ ਮੀਡੀਅਮ ਨਾਲ ਸੰਬੰਧਿਤ ਪ੍ਰਾਇਮਰੀ ਵਿੰਗ ਦਾ ਨਤੀਜਾ ਐਲਾਨਿਆ

• ਪਿ੍ੰਸੀਪਲ ਵਾਲੀਆ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸਥਾਨਕ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਅੰਗਰੇਜ਼ੀ ਮੀਡੀਅਮ ਨਾਲ ਸਬੰਧਿਤ ...

ਪੂਰੀ ਖ਼ਬਰ »

ਆਟੋ ਚਾਲਕਾਂ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

• ਗੁਰੂ ਨਾਨਕ ਆਟੋ ਸਟੈਂਡ ਰੂਪਨਗਰ ਨੇ ਸਵਾਰੀਆਂ ਨੂੰ ਮੋੜੇ ਮੋਬਾਈਲ ਤੇ ਬਟੂਏ ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਆਟੋ ਚਾਲਕਾਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਆਟੋ 'ਚ ਸਾਮਾਨ ਭੁੱਲੀਆਂ ਸਵਾਰੀਆਂ ਨੂੰ ਸਮਾਨ ਵਾਪਸ ਕੀਤਾ ਹੈ | ਗੁਰੂ ...

ਪੂਰੀ ਖ਼ਬਰ »

ਚੌਕ 'ਚ ਲਾਈਟਾਂ ਲਗਾਉਣ ਦੀ ਮੰਗ

ਪੁਰਖਾਲੀ, 27 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੰਗੀਲਪੁਰ ਦੇ ਮੁੱਖ ਚੌਂਕ 'ਚ ਲਾਈਟਾਂ ਲਗਾਈਆਂ ਜਾਣ ਇਸ ਸਬੰਧੀ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਘਾੜ ਇਲਾਕੇ ਦੀ ਸਾਰੀ ਟਰੈਫ਼ਿਕ ...

ਪੂਰੀ ਖ਼ਬਰ »

ਘਨੌਲੀ ਪੁਲਿਸ ਨੇ ਇਮਾਨਦਾਰੀ ਦਿਖਾਉਂਦੇ ਹੋਏ ਵਾਪਸ ਕੀਤਾ ਕੀਮਤੀ ਫ਼ੋਨ ਤੇ ਬੈਗ

ਘਨੌਲੀ, 27 ਮਾਰਚ (ਜਸਵੀਰ ਸਿੰਘ ਸੈਣੀ)-ਘਨੌਲੀ ਪੁਲਿਸ ਚੌਂਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾ ਦੀ ਟੀਮ ਨੂੰ ਇਲਾਕੇ ਵਿਚ ਗਸ਼ਤ ਦੌਰਾਨ ਇੱਕ ਲਵਾਰਿਸ ਬੈਗ ਬਰਾਮਦ ਹੋਇਆ | ਜਦੋਂ ਪੁਲਿਸ ਮੁਲਾਜ਼ਮਾਂ ਵਲੋਂ ਬੈਗ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ਵਿਚ ਇੱਕ ਕੀਮਤੀ ...

ਪੂਰੀ ਖ਼ਬਰ »

ਗ਼ਰੀਬ ਤੇ ਲੋੜਵੰਦ ਲੋਕਾਂ ਦੇ ਆਟਾ ਦਾਲ ਕਾਰਡ ਕੱਟੇ ਜਾਣ 'ਤੇ ਕੀਤਾ ਰੋਸ ਪ੍ਰਗਟ

ਨੂਰਪੁਰ ਬੇਦੀ, 27 ਮਾਰਚ (ਢੀਂਡਸਾ)-ਨੂਰਪੁਰ ਬੇਦੀ ਬਲਾਕ ਵਿਚ ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਆਟਾ ਦਾਲ ਦੇ ਕਾਰਡ ਕੱਟੇ ਜਾਣ 'ਤੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਹੈ | ਇਸ ਸਬੰਧ ਵਿਚ ਨੂਰਪੁਰ ਬੇਦੀ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਰਕਾਰ ਤੋਂ ਮੰਗ ...

ਪੂਰੀ ਖ਼ਬਰ »

'ਕੁਦਰਤ ਕੇ ਸਭ ਬੰਦੇ' ਸੰਸਥਾ ਵਲੋਂ ਘਨੌਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ

ਘਨੌਲੀ, 27 ਮਾਰਚ ( ਜਸਵੀਰ ਸਿੰਘ ਸੈਣੀ)-ਕੁਦਰਤ ਕੇ ਸਭ ਬੰਦੇ ਸੰਸਥਾ ਦੇ ਸਲਾਹਕਾਰ ਡਾਕਟਰ ਸੁਰਿੰਦਰ ਸਿੰਘ ਬੜਵਾ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੀ ਕੁਦਰਤ ਕੇ ਸਭ ਬੰਦੇ ਸੰਸਥਾ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸ੍ਰੀ ਸੁਖਦੇਵ ਜੀ ਦੀ ਸ਼ਹਾਦਤ ...

ਪੂਰੀ ਖ਼ਬਰ »

'ਕੁਦਰਤ ਕੇ ਸਭ ਬੰਦੇ' ਸੰਸਥਾ ਵਲੋਂ ਘਨੌਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ

ਘਨੌਲੀ, 27 ਮਾਰਚ ( ਜਸਵੀਰ ਸਿੰਘ ਸੈਣੀ)-ਕੁਦਰਤ ਕੇ ਸਭ ਬੰਦੇ ਸੰਸਥਾ ਦੇ ਸਲਾਹਕਾਰ ਡਾਕਟਰ ਸੁਰਿੰਦਰ ਸਿੰਘ ਬੜਵਾ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੀ ਕੁਦਰਤ ਕੇ ਸਭ ਬੰਦੇ ਸੰਸਥਾ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸ੍ਰੀ ਸੁਖਦੇਵ ਜੀ ਦੀ ਸ਼ਹਾਦਤ ...

ਪੂਰੀ ਖ਼ਬਰ »

ਓ. ਆਰ. ਓ. ਪੀ. ਦੇ ਵਿਰੋਧ 'ਚ ਸਾਬਕਾ ਸੈਨਿਕ 3 ਅਪ੍ਰੈਲ ਨੂੰ ਡਿਪਟੀ ਕਮਿਸ਼ਨਰਾਂ ਨੂੰ ਦੇਣਗੇ ਮੰਗ ਪੱਤਰ

ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਦੀ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਓ.ਆਰ.ਓ.ਪੀ. (ਵਨ ਰੈਂਕ ਵਨ ਪੈਨਸ਼ਨ) ਦੇ ਵਿਰੋਧ 'ਚ ਰਾਸਟਰੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਸੱਦੇ 'ਤੇ 3 ਅਪ੍ਰੈਲ, 2023 ਨੂੰ ਸਮੂਹ ਜ਼ਿਲਿ੍ਹਆਂ ਦੇ ...

ਪੂਰੀ ਖ਼ਬਰ »

ਸਿਰਫ਼ ਇਕ ਡਾਕੀਏ ਨਾਲ ਹੀ ਸ੍ਰੀ ਚਮਕੌਰ ਸਾਹਿਬ ਸਮੇਤ 9 ਪਿੰਡਾਂ ਵਿਚ ਸਾਰਿਆ ਜਾ ਰਿਹੈ ਬੁੱਤਾ

ਸ੍ਰੀ ਚਮਕੌਰ ਸਾਹਿਬ, 27 ਮਾਰਚ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਡਾਕਖ਼ਾਨੇ ਵਿਚ ਸਿਰਫ਼ ਇੱਕ ਡਾਕੀਏ ਨਾਲ ਕੰਮ ਸਾਰਿਆ ਜਾ ਰਿਹਾ ਹੈ, ਜਿਸ ਤੋਂ ਸ੍ਰੀ ਚਮਕੌਰ ਸਾਹਿਬ ਸਮੇਤ 9 ਪਿੰਡਾ ਦਾ ਕੰਮ ਲਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਇੱਥੋਂ ਦੇ ਡਾਕਖ਼ਾਨੇ ...

ਪੂਰੀ ਖ਼ਬਰ »

ਮੁਫ਼ਤ ਸਕਿੱਲ ਕਲਾਸਾਂ ਲੈ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਰੂਪਨਗਰ, 27 ਮਾਰਚ (ਪ.ਪ.)-ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ 2 ਰੋਜ਼ਾ ਮੁਫ਼ਤ ਸਕਿੱਲ ਕਲਾਸਾਂ ਲੈ ਰਹੇ 38 ਵਿਦਿਆਰਥੀਆਂ ਨੂੰ ਸਿਖਲਾਈ ਸਰਟੀਫਿਕੇਟ ਵੰਡੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ...

ਪੂਰੀ ਖ਼ਬਰ »

ਕੇਂਦਰੀ ਊਰਜਾ ਵਿਭਾਗ ਦੀਆਂ ਪਾਵਰ ਸਪੋਰਟਸ ਕੰਟਰੋਲ ਬੋਰਡ ਟੀਮਾਂ ਦੇ 22ਵੇਂ ਕਬੱਡੀ ਮੁਕਾਬਲੇ ਅੱਜ

ਨੰਗਲ, 27 ਮਾਰਚ (ਪ੍ਰੀਤਮ ਸਿੰਘ ਬਰਾਰੀ)-ਕੇਂਦਰੀ ਊਰਜਾ ਵਿਭਾਗ ਦੀਆਂ ਪਾਵਰ ਸਪੋਰਟਸ ਕੰਟਰੋਲ ਬੋਰਡ ਟੀਮਾਂ ਦੇ 22ਵੇਂ ਕਬੱਡੀ ਮੁਕਾਬਲੇ ਅੱਜ ਬੀਬੀਐਮਬੀ ਇਨਡੋਰ ਸਟੇਡੀਅਮ ਨੰਗਲ ਵਿਖੇ ਸ਼ੁਰੂ ਹੋਏ | ਇਸ ਮੁਕਾਬਲੇ ਦਾ ਰਸਮੀ ਉਦਘਾਟਨ ਚੀਫ਼ ਇੰਜੀਨੀਅਰ ਸੀ.ਪੀ.ਸਿੰਘ ...

ਪੂਰੀ ਖ਼ਬਰ »

ਰੋਟਰੀ ਕਲੱਬ ਮੋਰਿੰਡਾ ਨੇ ਕਰਵਾਇਆ ਸਾਲਾਨਾ ਸਮਾਗਮ

ਮੋਰਿੰਡਾ, 27 ਮਾਰਚ (ਕੰਗ)-ਰੋਟਰੀ ਕਲੱਬ ਮੋਰਿੰਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰੋਟਰੀ ਡਿਸਟਿ੍ਕਟ 3080 ਦੇ ਗਵਰਨਰ ਰੋਟੇਰੀਅਨ ਵੇਦ ਪ੍ਰਕਾਸ਼ ਕਾਂਝਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਜਲ ਦਿਵਸ-2023

ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਵਲੋਂ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਦੇ ਸਹਿਯੋਗ ਨਾਲ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਦੀ ਸਰਪ੍ਰਸਤੀ ...

ਪੂਰੀ ਖ਼ਬਰ »

ਟੀ. ਬੀ. ਪੀੜਤ ਮਰੀਜ਼ਾਂ ਨੂੰ ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਵੰਡਿਆ ਰਾਸ਼ਨ

ਸ੍ਰੀ ਚਮਕੌਰ ਸਾਹਿਬ, 27 ਮਾਰਚ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸਥਾਨਕ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਡਾ. ਗੋਬਿੰਦ ਟੰਡਨ ਦੀ ਅਗਵਾਈ ਵਿਚ ਟੀ. ਬੀ. ਪੀੜਤ ਮਰੀਜ਼ਾਂ ਨੂੰ ਰਾਸ਼ਨ ਵੰਡਿਆ ਗਿਆ | ਰਾਸ਼ਨ ਵੰਡਣ ਦੀ ਰਸਮ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਇਕ ਸਾਲ ਵਿਚ 'ਆਪ' ਸਰਕਾਰ ਤੋਂ ਹੋਇਆ ਹਰ ਵਰਗ ਦੁਖੀ-ਭਾਜਪਾ ਆਗੂ

ਸੁਖਸਾਲ, 27 ਮਾਰਚ (ਧਰਮ ਪਾਲ)-ਪੰਜਾਬ ਵਿੱਚ ਬਦਲਾਅ ਦਾ ਝੂਠਾ ਲਾਰਾ ਲਗਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਭਗਵੰਤ ਮਾਨ ਦੀ ਸਰਕਾਰ ਦੇ ਇੱਕ ਸਾਲ ਵਿੱਚ ਹੀ ਹਰ ਵਰਗ ਪ੍ਰੇਸ਼ਾਨੀ ਦੇ ਆਲਮ ਵਿੱਚ ਨਜ਼ਰ ਆ ਰਿਹਾ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਭਾਜਪਾ ਦੇ ਮੁੱਖ ਬੁਲਾਰੇ ...

ਪੂਰੀ ਖ਼ਬਰ »

ਮੋਰਿੰਡਾ ਸ਼ਹਿਰ ਵਿਚ ਰੱਥ ਯਾਤਰਾ ਕੱਢਣ ਸੰਬੰਧੀ ਕੀਤੀ ਮੀਟਿੰਗ

ਮੋਰਿੰਡਾ, 27 ਮਾਰਚ (ਕੰਗ)-ਮੋਰਿੰਡਾ ਸ਼ਹਿਰ ਵਿਚ ਭਗਵਾਨ ਜਗਨਨਾਥ ਰੱਥ ਯਾਤਰਾ ਕੱਢਣ ਸਬੰਧੀ ਗੋਵਰਧਨ ਗਊਸ਼ਾਲਾ ਵਿਖੇ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਉੱਪਲ ਅਤੇ ਜਤਿੰਦਰ ਗੁੰਬਰ ਨੇ ਦੱਸਿਆ ਕਿ ਮੀਟਿੰਗ ਵਿਚ ਸਰਵਸੰਮਤੀ ਨਾਲ ਫ਼ੈਸਲਾ ...

ਪੂਰੀ ਖ਼ਬਰ »

ਗ਼ਰੀਬਾਂ ਦੇ ਕੱਟੇ ਜਾ ਰਹੇ ਨੀਲੇ ਕਾਰਡ ਅਤਿ-ਨਿੰਦਣਯੋਗ ਇਕ ਸਾਲ ਵਿਚ 'ਆਪ' ਸਰਕਾਰ ਤੋਂ ਹੋਇਆ ਹਰ ਵਰਗ ਦੁਖੀ-ਭਾਜਪਾ ਆਗੂ

ਸੁਖਸਾਲ, 27 ਮਾਰਚ (ਧਰਮ ਪਾਲ)-ਪੰਜਾਬ ਵਿੱਚ ਬਦਲਾਅ ਦਾ ਝੂਠਾ ਲਾਰਾ ਲਗਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਭਗਵੰਤ ਮਾਨ ਦੀ ਸਰਕਾਰ ਦੇ ਇੱਕ ਸਾਲ ਵਿੱਚ ਹੀ ਹਰ ਵਰਗ ਪ੍ਰੇਸ਼ਾਨੀ ਦੇ ਆਲਮ ਵਿੱਚ ਨਜ਼ਰ ਆ ਰਿਹਾ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਭਾਜਪਾ ਦੇ ਮੁੱਖ ਬੁਲਾਰੇ ...

ਪੂਰੀ ਖ਼ਬਰ »

ਬੀਕੇਯੂ ਰਾਜੇਵਾਲ ਵਲੋਂ ਫਸਲਾਂ ਦੇ ਹੋਏ ਖਰਾਬੇ ਸੰਬੰਧੀ ਇਕੱਤਰਤਾ ਭਲਕੇ

ਮੋਰਿੰਡਾ, 27 ਮਾਰਚ (ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਬੇਮੌਸਮੇ ਮੀਂਹ ਕਾਰਨ ਫਸਲਾਂ ਦੇ ਹੋਏ ਖਰਾਬੇ ਸਬੰਧੀ ਜ਼ਿਲ੍ਹਾ ਪੱਧਰੀ ਇਕੱਤਰਤਾ ਮਿਤੀ 29 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਕੀਤੀ ਜਾਵੇਗੀ | ਇਸ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਖੇਡ ਮੇਲਾ, ਪੋਸਟਰ ਜਾਰੀ

ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਅਨੰਦਪੁਰ ਸਾਹਿਬ ਯੂਨਿਟ ਵਲੋਂ ਹੋਲਾ ਮਹੱਲਾ ਅਤੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਕਰਵਾਏ ਜਾ ਰਹੇ ਪਰਿਵਾਰਿਕ ਖੇਡ ਮੇਲੇ ਦਾ ਪੋਸਟਰ ...

ਪੂਰੀ ਖ਼ਬਰ »

ਦਸਮੇਸ਼ ਨਗਰ ਵਾਸੀਆਂ ਨੇ ਗਲੀ ਬਣਾਉਣ ਦੀ ਕੀਤੀ ਮੰਗ

ਘਨੌਲੀ, 27 ਮਾਰਚ (ਜਸਵੀਰ ਸਿੰਘ ਸੈਣੀ)-ਦਸ਼ਮੇਸ਼ ਨਗਰ ਘਨੌਲੀ ਦੇ ਵਾਸੀਆਂ ਨੇ ਸਬੰਧਿਤ ਵਿਭਾਗ ਅਤੇ ਪੰਚਾਇਤ ਤੋਂ ਗਲੀ ਪੱਕੀ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਦਸ਼ਮੇਸ਼ ਨਗਰ ਵਾਸੀਆਂ ਮਨੋਹਰ ਲਾਲ, ਪਵਨ ਕੁਮਾਰ, ਤਰਲੋਚਨ ਸਿੰਘ, ਬਲਵਿੰਦਰ ਕੌਰ, ਅਜਮੇਰ ਸਿੰਘ, ਕਮਲਾ ...

ਪੂਰੀ ਖ਼ਬਰ »

ਭੂਰੀ ਵਾਲੇ ਕਾਲਜ ਟਿੱਬਾ ਨੰਗਲ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਨੂਰਪੁਰ ਬੇਦੀ, 27 ਮਾਰਚ (ਵਿੰਦਰ ਪਾਲ ਝਾਂਡੀਆ)-ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮ ਸਾਗਰ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਖੇ ਸ਼ਹੀਦ ਭਗਤ ਸਿੰਘ, ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਨੇ ਪੈਨ-ਚੈੱਕ ਸਿਲਾਟ ਚੈਂਪੀਅਨਸ਼ਿਪ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮੋਰਿੰਡਾ, 27 ਮਾਰਚ (ਕੰਗ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਖਿਡਾਰਨਾਂ ਨੇ ਆਲ ਇੰਡੀਆ ਪੈਨ-ਚੈੱਕ ਸਿਲਾਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆ ਪਿ੍ੰਸੀਪਲ ਡਾ. ਪੁਸ਼ਪਿੰਦਰ ਕੌਰ ...

ਪੂਰੀ ਖ਼ਬਰ »

28 ਮਾਰਚ ਅਤੇ 10 ਅਪ੍ਰੈਲ ਦੇ ਧਰਨੇ-ਪ੍ਰਦਰਸ਼ਨ ਲਈ ਇਲਾਕਾ ਸੰਘਰਸ਼ ਕਮੇਟੀ ਨੇ ਇਲਾਕਾ ਵਾਸੀਆਂ ਨੂੰ ਲਾਮਬੰਦ ਕੀਤਾ

ਘਨੌਲੀ, 27 ਮਾਰਚ (ਜਸਵੀਰ ਸਿੰਘ ਸੈਣੀ)-ਰੂਪਨਗਰ ਵਿਖੇ ਸਰਹਿੰਦ ਨਹਿਰ ਉੱਤੇ ਪੁਰਾਣੇ ਪੁਲ ਨੂੰ ਢਾਹੁਣ ਦੀ ਥਾਂ ਨਵਾਂ ਪੁਲ ਬਣਾਉਣ ਲਈ ਇਲਾਕਾ ਸੰਘਰਸ਼ ਕਮੇਟੀ ਲੋਦੀ ਮਾਜਰਾ ਘਨੌਲੀ ਵਲੋਂ ਪਿੰਡ ਬਹਾਦਰਪੁਰ ਵਿਖੇ 28 ਮਾਰਚ ਤੇ 10 ਅਪ੍ਰੈਲ ਦੇ ਧਰਨੇ-ਪ੍ਰਦਰਸ਼ਨ 'ਚ ਪਹੁੰਚਣ ...

ਪੂਰੀ ਖ਼ਬਰ »

ਪਿੰਡ ਮੜੌਲੀ ਕਲਾਂ ਵਿਖੇ ਸ਼ਹੀਦ ਕਾਂਸ਼ੀ ਰਾਮ ਦਾ ਸ਼ਹੀਦੀ ਦਿਹਾੜਾ ਮਨਾਇਆ

ਮੋਰਿੰਡਾ, 27 ਮਾਰਚ (ਕੰਗ)-ਪਿੰਡ ਮੜੌਲੀ ਕਲਾਂ ਵਿਖੇ ਸ਼ਹੀਦ ਕਾਂਸ਼ੀ ਰਾਮ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ...

ਪੂਰੀ ਖ਼ਬਰ »

'ਆਪ' ਸਰਕਾਰ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਜਾਰੀ ਕਰੇ- ਰਾਜੂ ਖੰਨਾ

ਅਮਲੋਹ, 27 ਮਾਰਚ (ਕੇਵਲ ਸਿੰਘ)-ਪਿਛਲੇ ਸਮੇਂ ਅਕਤੂਬਰ 2021 ਵਿਚ ਹਲਕਾ ਅਮਲੋਹ ਅੰਦਰ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਦਾ ਮੁਆਵਜ਼ਾ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਜਦੋਂ ਕਿ ਆਲੇ ਦੁਆਲੇ ਦੇ ਹਲਕਿਆਂ ਵਿਚ ਆਲੂਆਂ ਦੇ ਖ਼ਰਾਬੇ ਦਾ ...

ਪੂਰੀ ਖ਼ਬਰ »

ਵਿਆਹੁਤਾ ਦੀ ਸ਼ਿਕਾਇਤ 'ਤੇ ਪਤੀ ਦਾਜ ਲਈ ਤੰਗ ਕਰਨ ਦੇ ਦੋਸ਼ ਤਹਿਤ ਨਾਮਜ਼ਦ

ਬਸੀ ਪਠਾਣਾਂ, 27 ਮਾਰਚ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ਦੀ ਜਾਂਚ ਉਪਰੰਤ ਪਤੀ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ਤਹਿਤ ਨਾਮਜ਼ਦ ਕੀਤਾ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਬਸੀ ਪਠਾਣਾਂ ਥਾਣੇ 'ਚ ਧਾਰਾ 406 ਅਤੇ 498ਏ ਤਹਿਤ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

3 ਛੋਟੇ ਬੱਚਿਆਂ ਦੀ ਸ਼ੈਲਬੀ ਹਸਪਤਾਲ ਵਿਖੇ ਸਫ਼ਲ ਕੋਕਲੀਅਰ ਇਮਪਲਾਂਟ ਸਰਜਰੀ ਹੋਈ

ਐੱਸ. ਏ. ਐੱਸ. ਨਗਰ, 27 ਮਾਰਚ (ਕੇ. ਐੱਸ. ਰਾਣਾ)-ਸ਼ੈਲਬੀ ਮਲਟੀਸਪੈਸ਼ਲਿਟੀ ਹਸਪਤਾਲ ਮੁਹਾਲੀ ਵਿਖੇ ਹਾਲ ਹੀ ਵਿਚ ਤਿੰਨ ਛੋਟੇ ਬੱਚਿਆਂ ਦੀ ਸਫ਼ਲ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ ਗਈ ਹੈ | ਇਨ੍ਹਾਂ 'ਚੋਂ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਬੱਚੀ ਡੇਢ ਸਾਲ ਦੀ ਹੈ, ਜਦਕਿ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਰੁਜ਼ਗਾਰ ਮੇਲਾ ਅੱਜ

ਐੱਸ. ਏ. ਐੱਸ. ਨਗਰ, 27 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ. ਬੀ. ਈ. ਈ.) ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਅੱਜ 28 ਮਾਰਚ ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ...

ਪੂਰੀ ਖ਼ਬਰ »

ਸ੍ਰੀ ਸ਼ਿਵ ਸਾਈਾ ਮੰਦਰ ਖਰੜ ਵਿਚ ਸ੍ਰੀ ਰਾਮ ਨੌਮੀ ਨੂੰ ਸਮਰਪਿਤ ਪਾਲਕੀ ਸ਼ੋਭਾ ਯਾਤਰਾ 30 ਨੂੰ

ਖਰੜ, 27 ਮਾਰਚ (ਗੁਰਮੁੱਖ ਸਿੰਘ ਮਾਨ)-ਸ੍ਰੀ ਸ਼ਿਵ ਸਾਈਾ ਸੇਵਾ ਸਮਿਤੀ ਖਰੜ ਵਲੋਂ 30 ਮਾਰਚ ਨੂੰ ਸ੍ਰੀ ਰਾਮ ਨੌਮੀ ਦਾ ਤਿਉਹਾਰ ਸ੍ਰੀ ਸ਼ਿਵ ਸਾਈਾ ਮੰਦਰ ਦੁਸਹਿਰਾ ਗਰਾੳਾੂਡ ਖਰੜ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਸੰਸਥਾ ਦੇ ਪ੍ਰਧਾਨ ਕਮਲਦੀਪ ...

ਪੂਰੀ ਖ਼ਬਰ »

ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਨੁਕਸਾਨ ਦੀ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਮੰਗ

ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਪੰਜਾਬ ਸਮੇਤ ਜ਼ਿਲ੍ਹਾ ਰੂਪਨਗਰ 'ਚ ਵੀ ਪੁੱਤਾਂ ਵਰਗੀਆਂ ਕਣਕਾਂ ਅਤੇ ਸਰ੍ਹੋਂ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ ਜਿਸ ਕਾਰਨ ਕਿਸਾਨਾਂ ਦਾ ਬੇਹੱਦ ਨੁਕਸਾਨ ਹੋ ਗਿਆ ਹੈ ਜਿਸ ਦਾ ਪ੍ਰਭਾਵ ...

ਪੂਰੀ ਖ਼ਬਰ »

ਬੀ. ਕੇ. ਯੂ. ਸਿੱਧੂਪੁਰ ਅਤੇ ਕਿਰਤੀ ਕਿਸਾਨ ਮੋਰਚੇ ਦੇ ਵਫ਼ਦਾਂ ਨੇ ਦਿੱਤੇ ਮੰਗ ਪੱਤਰ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਨੁਕਸਾਨ ਦੀ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਮੰਗ

ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਪੰਜਾਬ ਸਮੇਤ ਜ਼ਿਲ੍ਹਾ ਰੂਪਨਗਰ 'ਚ ਵੀ ਪੁੱਤਾਂ ਵਰਗੀਆਂ ਕਣਕਾਂ ਅਤੇ ਸਰ੍ਹੋਂ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ ਜਿਸ ਕਾਰਨ ਕਿਸਾਨਾਂ ਦਾ ਬੇਹੱਦ ਨੁਕਸਾਨ ਹੋ ਗਿਆ ਹੈ ਜਿਸ ਦਾ ਪ੍ਰਭਾਵ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜਥੇਬੰਦੀ ਦੀ 16ਵੀਂ ਜਨਰਲ ਕੌਂਸਲ ਦਾ ਤੀਸਰਾ ਇਜਲਾਸ 8 ਅਪ੍ਰੈਲ ਨੂੰ ਬਰਨਾਲਾ ਵਿਖੇ ਕਰਨ ਦਾ ਫ਼ੈਸਲਾ

ਨੂਰ ਪੁਰ ਬੇਦੀ, 27 ਮਾਰਚ (ਹਰਦੀਪ ਸਿੰਘ ਢੀਂਡਸਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਪ੍ਰੈੱਸ ਸਕੱਤਰ ਸੁਰਜੀਤ ਮੁਹਾਲੀ, ਸਹਾਇਕ ਪ੍ਰੈੱਸ ਸਕੱਤਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX