ਰਾਮ ਤੀਰਥ, 27 ਮਾਰਚ (ਧਰਵਿੰਦਰ ਸਿੰਘ ਔਲਖ)-ਰਾਮ ਤੀਰਥ ਰੋਡ 'ਤੇ ਕੁਝ ਵਰੇ੍ਹ ਪਹਿਲਾਂ ਹੀ ਆਬਾਦ ਹੋਈ ਢੀਂਗਰਾ ਕਾਲੋਨੀ ਦੀ ਪੰਚਾਇਤ ਵੀ ਕੁਝ ਸਮਾਂ ਪਹਿਲਾਂ ਹੀ ਬਣੀ ਹੈ, ਉਸ ਤੋਂ ਪਹਿਲਾਂ ਇਸ ਕਾਲੋਨੀ ਦੀਆਂ ਵੋਟਾਂ ਪਿੰਡ ਗੌੰਾਸਾਬਾਦ ਵਿਖੇ ਹੀ ਪੈਂਦੀਆਂ ਸਨ | ਇਸ ਕਾਲੋਨੀ ਵਿਚ ਜਿਆਦਾਤਰ ਗਰੀਬ ਲੋਕ ਵੱਸਦੇ ਹਨ, ਜਿਨ੍ਹਾਂ ਦਾ ਕੰਮ ਮਿਹਨਤ ਮਜਦੂਰੀ ਹੈ | ਜੇਕਰ ਇਸ ਕਾਲੋਨੀ ਦੀਆਂ ਸਮੱਸਿਆਵਾਂ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਡੀ ਸਮੱਸਿਆ ਇੱਥੇ ਨਸ਼ਿਆਂ ਦੀ ਹੈ | ਇਹ ਕਾਲੋਨੀ ਇਸ ਵੇਲੇ ਨਸ਼ਿਆਂ ਦਾ ਗੜ੍ਹ ਬਣੀ ਹੋਈ ਹੈ, ਵੇਚਣ ਵਾਲੇ ਬਗੈਰ ਕਿਸੇ ਡਰ ਭੈਅ ਦੇ ਨਸ਼ੇ, ਚਿੱਟਾ ਆਦਿ ਵੇਚ ਰਹੇ ਹਨ ਅਤੇ ਖਰੀਦਣ ਵਾਲੇ ਖਰੀਦ ਰਹੇ ਹਨ | ਪਿਛਲੇ ਦਿਨੀਂ ਇਸ ਕਾਲੋਨੀ ਵਿਚੋਂ ਸਮੈਕ ਖਰੀਦ ਕੇ ਉਸ ਦਾ ਸੇਵਨ ਕਰਦੇ ਹੋਏ ਦੋ ਪੁਲਿਸ ਮੁਲਾਜ਼ਮ ਇਕ ਏ. ਐੱਸ. ਆਈ. ਤੇ ਇਕ ਹੈੱਡ ਕਾਂਸਟੇਬਲ ਵੀ ਕਾਲੋਨੀ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਸੀ ਪਰ ਨਸ਼ਿਆਂ ਦਾ ਕਾਰੋਬਾਰ ਉਸੇ ਤਰ੍ਹਾਂ ਚੱਲ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਇੱਥੇ ਕੁਝ ਪਲਾਟ ਖਾਲੀ ਵੀ ਪਏ ਹਨ, ਜਿੱਥੇ ਬੈਠ ਕੇ ਨਸ਼ਈ ਨੌਜਵਾਨ ਨਸ਼ੇ ਦੀ ਪੂਰਤੀ ਕਰਦੇ ਹਨ | ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕਾਲੋਨੀ ਦੇ ਕਈ ਨੌਜਵਾਨ ਨਸ਼ਿਆਂ ਦੀ ਭੇਟ ਵੀ ਚੜ੍ਹ ਚੁੱਕੇ ਹਨ | ਨਸ਼ਿਆਂ ਤੋਂ ਪ੍ਰੇਸ਼ਾਨ ਕਈ ਲੋਕਾਂ ਨੇ ਆਪਣੇ ਘਰ ਵੀ ਵੇਚਣੇ ਲਾਏ ਹੋਏ ਹਨ |
ਪਿੰਡ ਦੀਆਂ ਅੱਧੀਆਂ ਤੋਂ ਵੱਧ ਗਲੀਆਂ-ਨਾਲੀਆਂ ਅਜੇ ਕੱਚੀਆਂ ਹਨ, ਜਿਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਆਪ ਦੇ ਵਰਕਰ ਬਿਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਅਜੇ ਤੱਕ ਉਨ੍ਹਾਂ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ | ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਗਲੀਆਂ ਵਿਚ ਗਾਰਾ ਤੇ ਚਿੱਕੜ ਹੋ ਜਾਂਦਾ ਹੈ ਤੇ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੁੰਦਾ ਹੈ | ਗਲੀਆਂ-ਨਾਲੀਆਂ ਕੱਚੀਆਂ ਹੋਣ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ | ਲੋਕਾਂ ਨੂੰ ਵਿਦਿਆ ਤੇ ਸਿਹਤ ਸਹੂਲਤਾਂ ਦੇਣਾ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ ਪਰ ਇਸ ਕਾਲੋਨੀ ਦੇ ਲੋਕਾਂ ਨੂੰ ਇਹ ਮੁੱਢਲੀਆਂ ਸਹੂਲਤਾਂ ਦੇਣ ਤੋਂ ਵੀ ਸਰਕਾਰ ਨਾਕਾਮ ਸਿੱਧ ਹੋਈ ਹੈ | ਇਸ ਕਾਲੋਨੀ ਵਿਚ ਨਾ ਕੋਈ ਸਰਕਾਰੀ ਸਕੂਲ ਤੇ ਨਾ ਹੀ ਡਿਸਪੈਂਸਰੀ ਹੈ | ਮੁੱਢਲੀ ਵਿਦਿਆ ਪ੍ਰਾਪਤ ਕਰਨ ਵਾਸਤੇ ਵੀ ਬੱਚਿਆਂ ਨੂੰ ਗੌੰਾਸਾਬਾਦ, ਅੱਡਾ ਬਾਉਲੀ ਜਾਂ ਮਾਹਲ ਵਿਖੇ ਜਾਣਾ ਪੈਂਦਾ ਹੈ | ਕਾਲੋਨੀ ਦੇ ਬਹੁਤੇ ਲੋਕ ਛੋਟੇ-ਛੋਟੇ ਘਰਾਂ ਵਿਚ ਰਹਿੰਦੇ ਹਨ | ਕਾਲੋਨੀ ਵਿਚ ਕੋਈ ਸਾਂਝੀ ਜਗ੍ਹਾ 'ਤੇ ਕੋਈ ਜੰਝ ਘਰ ਜਾਂ ਧਰਮਸ਼ਾਲਾ ਨਾ ਹੋਣ ਕਰਕੇ ਵੀ ਲੋਕਾਂ ਨੂੰ ਦੁੱਖ-ਸੁੱਖ ਵੇਲੇ ਭਾਰੀ ਮੁਸ਼ਕਿਲ ਆਉਂਦੀ ਹੈ | ਕਾਲੋਨੀ ਵਾਸੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਕਾਲੋਨੀ ਵੱਲ ਵੀ ਮੇਹਰ ਦੀ ਨਜ਼ਰ ਕਰੇ ਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਾਲ ਮਾਲਾ-ਮਾਲ ਕਰੇ |
ਮਜੀਠਾ, 27 ਮਾਰਚ (ਮਨਿੰਦਰ ਸਿੰਘ ਸੋਖੀ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਰਕਲ ਮਜੀਠਾ ਦੀ ਇਕ ਵਿਸ਼ੇਸ਼ ਇਕੱਤਰਤਾ ਨਾਲ ਲੱਗਦੇ ਪਿੰਡ ਨਾਗ ਕਲਾਂ ਵਿਖੇ ਜਥੇਬੰਦੀ ਦੇ ਸਰਕਲ ਆਗੂ ਕੁਲਦੀਪ ਸਿੰਘ ਨਾਗ ਅਤੇ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਜਥੇਬੰਦੀ ਦੇ ...
ਤਰਸਿੱਕਾ, 27 ਮਾਰਚ (ਅਤਰ ਸਿੰਘ ਤਰਸਿੱਕਾ)-ਸਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਤੇ ਸੰਤ ਬਾਬਾ ਪ੍ਰੀਤਮ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਬਾਬਾ ਗੁਰਦੇਵ ਸਿੰਘ ਮੁੱਖ ਪ੍ਰਬੰਧਕ ਦੀ ਰਹਿਨੁਮਾਈ ਹੇਠ ...
ਚੋਗਾਵਾਂ, 27 ਮਾਰਚ (ਗੁਰਵਿੰਦਰ ਸਿੰਘ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਪਲਵਿੰਦਰ ਸਿੰਘ ਮਾਹਲ, ਮੀਤ ਪ੍ਰਧਾਨ ਡਾ. ਬਚਿੱਤਰ ਸਿੰਘ ਕੋਟਲਾ, ਜ਼ਿਲ੍ਹਾ ਆਗੂ ਜਗਜੀਤ ਸਿੰਘ ਕੋਹਾਲੀ ਦੀ ਅਗਵਾਈ ਹੇਠ ਬਲਾਕ ਚੋਗਾਵਾਂ ਦੀ 7 ...
ਮਜੀਠਾ, 27 ਮਾਰਚ (ਮਨਿੰਦਰ ਸਿੰਘ ਸੋਖੀ)-ਨਾਲ ਲੱਗਦੇ ਪਿੰਡ ਜਿਜੇਆਣੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਜਿਜੇਆਣੀ ਵਲੋਂ ਸਮਾਗਮ ਦੌਰਾਨ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ...
ਅਟਾਰੀ, 27 ਮਾਰਚ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ ਸਥਿਤ ਇੰਟੈਗ੍ਰੇਟੇਡ ਚੈੱਕ ਪੋਸਟ ਵਿਖੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵਲੋਂ ਆਰਟ ਕੰਪੀਟੀਸ਼ਨ ਕਰਵਾਇਆ ਗਿਆ | ਕੰਪੀਟੀਸ਼ਨ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ...
ਚੇਤਨਪੁਰਾ, 27 ਮਾਰਚ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਨਗਰ ਚੇਤਨਪੁਰਾ ਅਤੇ ਆਸ-ਪਾਸ ਦੇ ਪਿੰਡ ਜੇਠੂਨੰਗਲ ਆਦਿ ਵਿਚ ਭਾਜਪਾ ਆਗੂ ਤੇ ਇਕ ਹੋਰ ਦਰਜਨ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਏ ਜਾਣ ਦੀ ਸੂਚਨਾ ਹੈ | ਪੀੜਤ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ...
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਲਵਿੰਦਰ ਸਿੰਘ ਕਾਹਲਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਕਰਵਾਏ ...
ਸੁਲਤਾਨਵਿੰਡ, 27 ਮਾਰਚ (ਗੁਰਨਾਮ ਸਿੰਘ ਬੁੱਟਰ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ 'ਤੇ ਨਸ਼ਿਆਂ ਅਤੇ ਲੁੱਟਾਂ ਖੋਹਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਚੋਰੀ ਦੇ ਮੋਬਾਈਲ ਸਮੇਤ ਇੱਕ ਨੌਜਵਾਨ ...
ਚੇਤਨਪੁਰਾ, 27 ਮਾਰਚ (ਮਹਾਂਬੀਰ ਸਿੰਘ ਗਿੱਲ)-ਪਿੰਡ ਵਿਛੋਆ ਵਿਖੇ ਯਮਲਾ ਜੱਟ ਸੱਭਿਆਚਾਰਕ ਕਲੱਬ ਵਲੋਂ ਸਵ. ਲਾਲ ਚੰਦ ਯਮਲਾ ਜੱਟ ਦੀ ਯਾਦ 'ਚ 31ਵਾਂ ਸਾਲਾਨਾ ਯਾਦਗਾਰੀ ਸੱਭਿਆਚਾਰਕ ਮੇਲਾ ਕਲੱਬ ਦੇ ਪ੍ਰਧਾਨ ਗੁਰਨੇਕ ਸਿੰਘ ਰਾਏ ਯੂ. ਕੇ., ਪ੍ਰਮੋਟਰ ਜੰਗ ਬਹਾਦਰ ਪੱਪੂ ਤੇ ...
ਮਜੀਠਾ, 27 ਮਾਰਚ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪੱਧਰੀ ਸੱਦੇ 'ਤੇ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਵਲੋਂ ਐਸ. ਡੀ. ਐਮ. ਮਜੀਠਾ ਡਾ: ਹਰਨੂਰ ਕੌਰ ਢਿੱਲੋਂ ਨੂੰ ਮੰਗ ਪੱਤਰ ਦੇਣ ਉਪਰੰਤ ਗੱਲ ...
ਹਰਸਾ ਛੀਨਾ, 27 ਮਾਰਚ (ਕੜਿਆਲ)-ਬੀਤੇ ਦਿਨੀਂ ਹੋਈ ਬੇਮਮੌਸਮੀ ਬਰਸਾਤ ਕਾਰਨ ਹਜਾਰਾਂ ਏਕੜ ਕਣਕ ਦੀ ਫ਼ਸਲ ਖ਼ਰਾਬ ਹੋਣ ਕਾਰਨ ਹੋਏ ਵੱਡੇ ਆਰਥਿਕ ਨੁਕਸਾਨ ਨੂੰ ਦੇਖਦਿਆਂ ਜਿਥੇ ਕਿਸਾਨਾਂ ਦੇ ਚਿਹਰੇ 'ਤੇ ਪ੍ਰੇਸ਼ਾਨੀ ਸਾਫ ਦੇਖੀ ਜਾ ਸਕਦੀ ਹੈ ਉਥੇ ਹੀ ਬੇਜ਼ਮੀਨੇ ਤੇ ਛੋਟੇ ...
ਟਾਂਗਰਾ, 27 ਮਾਰਚ (ਹਰਜਿੰਦਰ ਸਿੰਘ ਕਲੇਰ)-ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀ ਸੂਬਾਈ ਕਨਵੀਨਰ ਹਰਦੀਪ ਕੌਰ ਕੋਟਲਾ ਦੀ ਅਗਵਾਈ ਹੇਠ ਪਿੰਡ ਟਾਂਗਰਾ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਅਮਰਜੀਤ ਕੌਰ ਸੰਧੂ ਪ੍ਰਧਾਨ, ਗੁਰਮੀਤ ਕੌਰ ਸਕੱਤਰ, ਕੁਲਵਿੰਦਰ ਕੌਰ ਢਿੱਲੋਂ ਤੇ ...
ਨਵਾ ਪਿੰਡ, 27 ਮਾਰਚ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਭਾਰੀ ਝਟਕਾ ਲੱਗਾ ਜਦੋਂ ਇਸ ਦਾ ਸਰਕਲ ਮਹਿਤਾ ਬੀ. ਸੀ. ਪ੍ਰਧਾਨ ਰਾਜਪਾਲ ਸਿੰਘ ਰਾਜੂ ਤੇ ਉਸ ਨਾਲ ਅੱਧੀ ਦਰਜਨ ਦੇ ਕਰੀਬ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ...
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਅਜਨਾਲਾ ਵਿਖੇ ਪਿ੍ੰ: ਪਰਮਿੰਦਰ ਕੌਰ ਦੀ ਅਗਵਾਈ 'ਚ ਰੈੱਡ ਕਰਾਸ ਦੇ ਇੰਚਾਰਜ ਜਸਵਿੰਦਰ ਸਿੰਘ ਤੇੜਾ ਦੇ ਉੱਦਮ ਨਾਲ ਵਿਸ਼ਵ ਓਰਲ ਸਿਹਤ ਦਿਵਸ ਮਨਾਇਆ ਗਿਆ | ਇਸ ਦੌਰਾਨ ਕਰਵਾਏ ਸਮਾਰੋਹ ਵਿਚ ਸਿਵਲ ਹਸਪਤਾਲ ...
ਜੰਡਿਆਲਾ ਗੁਰੂ, 27 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਪਿੰਡ ਵਡਾਲੀ ਡੋਗਰਾਂ ਵਲੋਂ ਮੱਖਣ ਸ਼ਾਹ ਲੁਬਾਣਾ ਅਤੇ ਲੱਖੀ ਸ਼ਾਹ ਵਣਜਾਰਾ ਦੀ ਪ੍ਰੇਮਾ ਭਗਤੀ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ 9ਵਾਂ ਦੋ ਦਿਨਾ ਅਰਦਾਸ ਸਮਾਗਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX