ਪਟਿਆਲਾ, 27 ਮਾਰਚ (ਧਰਮਿੰਦਰ ਸਿੰਘ ਸਿੱਧੂ)-ਬੀਤੇ ਦਿਨੀਂ ਪਿੰਡ ਦੌਣ ਖ਼ੁਰਦ ਵਿਖੇ ਸਬ-ਡਵੀਜ਼ਨ ਰੀਠਖੇੜੀ ਦੇ ਬਿਜਲੀ ਨਿਗਮ ਦੇ ਮੁਲਾਜ਼ਮ ਖਪਤਕਾਰ ਵੱਲ ਬਕਾਇਆ ਰਕਮ ਦੀ ਰਿਕਵਰੀ ਕਰਵਾਉਣ ਗਏ, ਜਿਸ 'ਤੇ ਖਪਤਕਾਰ ਗੁਰਜੰਟ ਸਿੰਘ ਵਲੋਂ ਰਿਕਵਰੀ ਦੀ ਰਕਮ ਲੈਣ ਪਹੁੰਚੇ ਲਾਈਨਮੈਨ ਰਾਮਕਰਨ ਤੇ ਜੇ. ਈ. ਹਰਦੀਪ ਸਿੰਘ ਲਈ ਗੁਰਜੰਟ ਸਿੰਘ ਵਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਅਤੇ ਉਕਤ ਮੁਲਾਜ਼ਮਾਂ ਨੂੰ ਨੌਕਰੀ ਤੋਂ ਕਢਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਗੁਰਜੰਟ ਸਿੰਘ ਦਾ ਭਰਾ ਅਜੈਬ ਸਿੰਘ ਜੋ ਕਿ ਆਪਣੇ ਆਪ ਨੂੰ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਦਾ ਪ੍ਰਧਾਨ ਦੱਸਦਾ ਹੈ ਅਤੇ ਉਸ ਵਲੋਂ ਵੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ ਗਿਆ | ਇਸ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਗੁਰਜੰਟ ਸਿੰਘ ਵਿਰੁੱਧ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਸਮੂਹ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਸੇਖੋਂ ਨੇ ਕਿਹਾ ਕਿ ਉਪਰੋਕਤ ਮਸਲੇ ਨੂੰ ਲੈ ਕੇ 27 ਮਾਰਚ ਨੂੰ ਸਬ ਡਵੀਜ਼ਨ ਰੀਠਖੇੜੀ ਦਾ ਕੰਮ ਕਾਜ ਠੱਪ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਖਪਤਕਾਰ ਗੁਰਜੰਟ ਸਿੰਘ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ 28 ਮਾਰਚ ਨੂੰ ਸਬ ਡਵੀਜ਼ਨ ਰੀਠਖੇੜੀ ਦੇ ਕੈਸ਼ ਕਾਊਾਟਰ ਸਮੇਤ ਪੂਰੀ ਸਬ ਡਵੀਜ਼ਨ ਬੰਦ ਕੀਤੀ ਜਾਵੇਗੀ | ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਉਨ੍ਹਾਂ ਵਲੋਂ ਡਵੀਜ਼ਨ ਅਤੇ ਸਰਕਲ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ, ਜਿਸ ਵਿਚ ਸਰਕਲ ਪ੍ਰਧਾਨ ਟੀ. ਐੱਸ. ਯੂ. ਪਟਿਆਲਾ ਹਰਜੀਤ ਸਿੰਘ ਸੇਖੋਂ, ਸਬ ਡਵੀਜ਼ਨ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਉੱਤਮਵੀਰ ਸਿੰਘ, ਸਬ ਡਵੀਜ਼ਨ ਪ੍ਰਧਾਨ ਬਲਜਿੰਦਰ ਸਿੰਘ ਟੀ. ਐੱਸ. ਯੂ. ਬਲਦੇਵ ਸਿੰਘ ਸਬ ਡਵੀਜ਼ਨ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਏਟਕ ਆਦਿ ਨੇ ਸੰਬੋਧਨ ਕੀਤਾ |
ਪਟਿਆਲਾ, 27 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੀ ਛੋਟੀ ਬਾਰਾਂਦਰੀ 'ਚ ਨਗਰ ਨਿਗਮ ਵਲੋਂ ਲਗਪਗ ਇਕ ਸਾਲ ਪਹਿਲਾ ਲੱਖਾਂ ਰੁਪਏ ਲਗਾ ਕੇ ਜਨਤਕ ਪਾਖਾਨੇ ਤਾਂ ਜ਼ਰੂਰ ਬਣਾਏ ਗਏ ਸਨ, ਪਰ ਅੱਜ ਤੱਕ ਇਨ੍ਹਾਂ ਨੂੰ ਆਮ ਜਨਤਾ ਲਈ ਖੋਲਿ੍ਹਆ ਨਹੀਂ ਗਿਆ ਅਤੇ ਇਹ ਬਾਥਰੂਮ ...
ਸਮਾਣਾ, 27 ਮਾਰਚ (ਗੁਰਦੀਪ ਸ਼ਰਮਾ)-ਪਿੰਡ ਮਰੋੜੀ 'ਚ ਅਨੰਤ ਕੌਰ ਤੇ ਬੀਰ ਸਿੰਘ ਦੇ ਘਰ ਚਿੱਪ ਵਾਲੇ ਮੀਟਰ ਲੱਗੇ ਸਨ ਜੋ ਕੇ ਭਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਜਥੇਬੰਦੀ ਵਲੋਂ ਪੱਟ ਕੇ ਬਿਜਲੀ ਬੋਰਡ ਵਿਚ ਜਮ੍ਹਾਂ ਕਰਾ ਦਿੱਤੇ ਹਨ ਅਤੇ ਬਿਜਲੀ ਸਿੱਧੀਆਂ ...
ਪਟਿਆਲਾ, 27 ਮਾਰਚ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਸ਼ੇਰਾਂਵਾਲੇ ਗੇਟ ਲਾਗੇ ਤੋਂ ਮਹਿੰਦਰਾ ਬੋਲੈਰੋ ਪਿਕਅਪ ਚੋਰੀ ਕਰਕੇ ਫ਼ਰਾਰ ਹੋਏ ਮੁਲਜ਼ਮ ਨੂੰ ਥਾਣਾ ਕੋਤਵਾਲੀ ਦੇ ਮੁਖੀ ਇੰਸ: ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਰਾਜਪੁਰਾ ਦੇ ਗਗਨ ਚੌਂਕ ...
ਨਾਭਾ, 27 ਮਾਰਚ (ਕਰਮਜੀਤ ਸਿੰਘ)-ਪਿੰਡ ਬਿਨਾਹੇੜੀ ਤੇ ਨਰਮਾਣਾ 'ਚ ਗ਼ਰੀਬ ਮਜ਼ਦੂਰਾਂ ਦੀ ਕਣਕ 'ਤੇ ਕੱਟ ਲਗਾਉਣ ਅਤੇ ਕਣਕ ਦੀ ਸਹੀ ਵੰਡ ਨਾ ਕਰਨ 'ਤੇ ਮਜ਼ਦੂਰਾਂ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ 'ਚ ਡੀ. ਐੱਫ. ਐੱਸ. ਓ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ...
ਫ਼ਤਹਿਗੜ੍ਹ ਸਾਹਿਬ, 27 ਮਾਰਚ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਪਿਛਲੇ ਦਿਨੀਂ ਬਾਰਸ਼ ਤੇ ਗੜੇਮਾਰੀ ਕਾਰਨ ਕਣਕ, ਸਰੋਂ੍ਹ, ਮੱਕੀ, ਸਬਜ਼ੀਆਂ ਸਮੇਤ ਹੋਰਨਾਂ ਫ਼ਸਲਾਂ ਦੇ ਵੱਡੇ ਪੱਧਰ 'ਤੇ ਹੋਏ ਨੁਕਸਾਨ ...
ਸਮਾਣਾ, 27 ਮਾਰਚ (ਸਾਹਿਬ ਸਿੰਘ)-ਸਮਾਣਾ-ਗੂਹਲਾ ਸੜਕ ਦੇ ਪੁਲ ਨੇੜੇ ਭਾਖੜਾ ਨਹਿਰ 'ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਪੁਲ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਲਾਵਾਰਸ ਖੜ੍ਹਾ ਮੋਟਰਸਾਈਕਲ ਨੰਬਰ ਪੀ.ਬੀ.11 ਏ.ਆਰ-3759 ਵੀ ਬਰਾਮਦ ਹੋਇਆ ਹੈ | ਸੂਚਨਾ ਅਨੁਸਾਰ ...
ਸਮਾਣਾ, 27 ਮਾਰਚ (ਸਾਹਿਬ ਸਿੰਘ)-ਪਿੰਡ ਫ਼ਤਿਹਪੁਰ ਵਿਖੇ ਇਕ ਕਿਸਾਨ ਦੀ ਮੱਝ ਦੀ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ | ਕਿਸਾਨ ਬਲਵਿੰਦਰ ਸਿੰਘ ਪੁੱਤਰ ਵਿਸਾਖੀ ਸਿੰਘ ਵਾਸੀ ਪਿੰਡ ਫ਼ਤਹਿਪੁਰ ਨੇ ਦੱਸਿਆ ਕਿ ਉਸ ਦੀ ਮੱਝ ਬੀਤੇ ਦਿਨ ਤਾਜ਼ਾ ਸੂਈ ਸੀ | ਉਹ ...
ਪਟਿਆਲਾ, 27 ਮਾਰਚ (ਅ. ਸ. ਆਹਲੂਵਾਲੀਆ)-ਲੰਘੇ ਦਿਨੀਂ ਸੂਬੇ ਅੰਦਰ ਬਰਸਾਤ ਤੇ ਗੜੇਮਾਰੀ ਨੇ ਮਾੜੇ ਵਿੱਤੀ ਹਾਲਾਤਾਂ 'ਚੋਂ ਲੰਘ ਰਹੇ ਕਿਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸ ਤੋਂ ਪਹਿਲਾ ਜੀਰੀ ਤੇ ਕਣਕ ਦੀ ਫ਼ਸਲ ਦਾ ਨੁਕਸਾਨ ਵੀ ਸੂਬੇ ਦੇ ਕਿਸਾਨ ਨੇ ਝੱਲਿਆ ਹੈ | ਇਹ ...
ਰਾਜਪੁਰਾ, 27 ਮਾਰਚ (ਰਣਜੀਤ ਸਿੰਘ)-ਨੇੜਲੇ ਪਿੰਡ ਘੜਾਮਾਂ ਕਲਾਂ ਵਿਖੇ ਸੰਤ ਬਾਬਾ ਜੀ ਘੜਾਮਾਂ ਵਾਲਿਆਂ ਦੀ 25ਵੀਂ ਬਰਸੀ ਮਨਾਈ ਗਈ | ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜ ਪਿਆਰਿਆਂ ਨੇ 71 ਪ੍ਰਾਣੀਆਂ ਨੂੰ ਅੰਮਿ੍ਤ ...
ਭਾਦਸੋਂ, 27 ਮਾਰਚ(ਪ੍ਰਦੀਪ ਦੰਦਰਾਲਾ)-ਕੇਂਦਰ ਦੀ ਮੋਦੀ ਸਰਕਾਰ ਨੇ ਗ਼ਰੀਬਾਂ ਦੇ ਕੱਚੇ ਘਰਾਂ ਨੂੰ ਬਣਾਉਣ ਲਈ ਪੈਸੇ ਭੇਜੇ ਗਏ ਸਨ, ਪਰ ਪੰਜਾਬ ਸਰਕਾਰ ਨੇ ਕਿਸ਼ਤਾਂ ਲੋਕਾਂ ਨੂੰ ਦੇਣ ਦੀ ਥਾਂ ਫ਼ੰਡ ਹੋਰ ਪਾਸੇ ਵਰਤ ਲਏ, ਜਿਸ ਨਾਲ ਪੰਜਾਬ ਦੇ ਗਰੀਬ ਲੋਕਾਂ 'ਚ ਸਰਕਾਰ ...
ਦੇਵੀਗੜ੍ਹ, 27 ਮਾਰਚ (ਰਾਜਿੰਦਰ ਸਿੰਘ ਮੌਜੀ)-ਪੰਜਾਬ ਸਰਕਾਰ ਇਕ ਪਾਸੇ ਤਾਂ ਸਕੂਲ ਆਫ਼ ਐਮੀਨੈਂਸ ਬਣਾ ਕੇ ਸਰਕਾਰੀ ਸਕੂਲਾਂ ਵਿਚਲੀ ਸਿੱਖਿਆ ਦੇ ਮਿਆਰ ਨੂੰ ਵਿਸ਼ਵਪੱਧਰੀ ਬਣਾਉਣ ਦੇ ਦਾਅਵੇ ਕਰ ਰਹੀ ਹੈ, ਜਦੋਂ ਕਿ ਦੂਜੇ ਪਾਸੇ ਅਜੇ ਵੀ ਕਈ ਪਿੰਡਾਂ ਵਿਚ ਅਜਿਹੇ ਸਰਕਾਰੀ ...
ਨਾਭਾ, 27 ਮਾਰਚ (ਕਰਮਜੀਤ ਸਿੰਘ)-ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪਿ੍ੰਸੀਪਲ ਸ੍ਰੀਮਤੀ ਰੇਨੂੰ ਜੈਨ ਦੀ ਯੋਗ ਅਗਵਾਈ 'ਚ ਅੰਗਰੇਜ਼ੀ ਵਿਭਾਗ ਵਲੋਂ ਸਾਹਿਤ ਤੇ ਮਨੋਵਿਗਿਆਨ ਵਿਸ਼ੇ 'ਤੇ ਸਤ ਦਿਨਾਂ ਵਰਕਸ਼ਾਪ ਲਗਾਈ ਗਈ | ਇਸ ਵਿਚ ਮਨੋਵਿਗਿਆਨੀ ਜਸਲੀਨ ਸੰਧੂ ...
ਰਾਜਪੁਰਾ, 27 ਮਾਰਚ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਕਬੂਤਰਬਾਜ਼ੀ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਜੈ ਸਿੰਘ ਪੁੱਤਰ ਮਨੀ ਰਾਮ ਵਾਸੀ ਪਹਿਰ ਨੇ ਦੱਸਿਆ ਕਿ ਉਸ ਦੇ ਲੜਕੇ ...
ਅਰਨੋਂ, 27 ਮਾਰਚ (ਦਰਸ਼ਨ ਸਿੰਘ ਪਰਮਾਰ)-ਹੁੰਦਲ ਗਰੁੱਪ ਅਰਨੋਂ ਵਲੋਂ ਅਰਨੋਂ ਕਿ੍ਕਟ ਖੇਡ ਗਰਾਊਾਡ ਵਿਚ ਕਰਵਾਇਆ ਜਾ ਰਿਹਾ ਪਹਿਲਾ ਕਿ੍ਕਟ ਟੂਰਨਾਮੈਂਟ ਵਿਚ ਉਸ ਵੇਲੇ ਵਿਵਾਦ ਪੈਦਾ ਹੋ ਗਿਆ ਜਦੋਂ ਸੈਮੀਫਾਈਨਲ ਮੈਚ ਖੇਡ ਰਹੇ ਪਿੰਡ ਖ਼ਾਨਪੁਰਾ (ਕੈਥਲ) ਤੇ ਡਾਂਗਰਾ ...
ਪਟਿਆਲਾ, 27 (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ 'ਤੇ 15ਵੇਂ ਦਿਨ ਵੀ 'ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ' ਵਲੋਂ ਯੂਨੀਵਰਸਿਟੀ ਦੀ ਕਰਜ਼ਾ-ਮੁਕਤੀ ਅਤੇ ਗ੍ਰਾਂਟ ਦੀ ਮੰਗ ਲਈ ਸੰਘਰਸ਼ ਕੀਤਾ ਗਿਆ | ਆਰਟਸ ਬਲਾਕਾਂ 'ਚੋਂ ਵਿਦਿਆਰਥੀਆਂ ਨੂੰ ...
ਪਟਿਆਲਾ, 27 ਮਾਰਚ (ਅ. ਸ. ਆਹਲੂਵਾਲੀਆ)-ਪਟਿਆਲਾ ਦੇ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਨਵਰਾਤਰਿਆਂ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ 'ਚ ਪੂਰੀ ਸ਼ਰਧਾ ਭਾਵਨਾ ਦੇਖੀ ਜਾ ਰਹੀ ਹੈ, ਉੱਥੇ ਹੀ ਨਵਰਾਤਰਿਆਂ ਮੌਕੇ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਤੋਂ ਵੀ ...
ਪਟਿਆਲਾ, 27 ਮਾਰਚ (ਗੁਰਵਿੰਦਰ ਸਿੰਘ ਔਲਖ)-ਵਿਦਿਆਰਥੀਆਂ ਦੇ ਉਦਯੋਗਿਕ ਦੌਰੇ ਤਹਿਤ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਦਾ ਦੌਰਾ ਕੀਤਾ | ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉਤਪਾਦਨ, ...
ਪਟਿਆਲਾ, 27 ਮਾਰਚ (ਅ. ਸ. ਆਹਲੂਵਾਲੀਆ)-ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਨਾਭਾ ਗੇਟ ਪਟਿਆਲਾ ਵਿਖੇ ਵਾਤਾਵਰਣ ਦਿਵਸ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ 3 ਤੋਂ 15 ਸਾਲਾਂ ਦੇ ਬੱਚਿਆਂ ਨੇ ਭਾਗ ਲਿਆ | ਸਮਾਗਮ ਵਿਚ ਪਹੁੰਚੀਆਂ ਸੰਸਥਾਵਾਂ ਵਲੋਂ ਬੱਚਿਆਂ ਨੂੰ ...
ਪਟਿਆਲਾ, 27 ਮਾਰਚ (ਅ. ਸ. ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਪਟਿਆਲਾ-1 ਦੇ ਪਿੰਡ ਫ਼ਤਿਹਪੁਰ ਦੀ ਮੀਟਿੰਗ ਗੁਰਦੇਵ ਸਿੰਘ ਗੱਜੂਮਾਜਰਾ, ਜਸਵੰਤ ਸਿੰਘ ਸਦਰਪੁਰ, ਚਮਕੌਰ ਸਿੰਘ ਭੇਡਪੁਰਾ, ਬਲਕਾਰ ਸਿੰਘ ਤਰੋੜਾ ਅਤੇ ਗੁਰਵਿੰਦਰ ਸਿੰਘ ਸਦਰਪੁਰ, ...
ਸ਼ੁਤਰਾਣਾ, 27 ਮਾਰਚ (ਬਲਦੇਵ ਸਿੰਘ ਮਹਿਰੋਕ)-ਪਿਛਲੇ ਕਈ ਦਿਨਾਂ ਤੋਂ ਰੁੱਕ-ਰੁੱਕ ਕੇ ਹੋ ਰਹੀ ਬਰਸਾਤ ਨਾਲ ਕਣਕ ਤੇ ਸਬਜ਼ੀਆਂ ਸਮੇਤ ਲਗਪਗ ਸਾਰੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਸਰਕਾਰ ਵਲੋਂ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਪੈਸ਼ਲ ਗਿਰਦਾਵਰੀ ਦੇ ...
ਘਨੌਰ, 27 ਮਾਰਚ (ਸੁਸ਼ੀਲ ਕੁਮਾਰ ਸ਼ਰਮਾ)-ਬਾਬਾ ਫਰੀਦ ਮੈਮੋਰੀਅਲ ਸਪੋਰਟਸ ਕਲੱਬ ਪਿੰਡ ਕਪੂਰੀ ਵਲੋਂ ਸ਼ਹੀਦ ਮਲਕੀਤ ਸਿੰਘ ਦੀ ਯਾਦ 'ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਇਲਾਕੇ ਦੀਆਂ ਸੱਦੀਆਂ ਹੋਈਆ ਮਿੰਨੀ ਓਪਨ ਦੀਆਂ 12 ਟੀਮਾਂ ਅਤੇ ਕਬੱਡੀ ਓਪਨ ...
ਪਟਿਆਲਾ, 27 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਚ ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ ਦੀ ਪੜ੍ਹਾਈ ਪੂਰੀ ਹੋਣ ਦੇ ਸ਼ੁੱਭ ਮੌਕੇ ਕਿੰਡਰਗਾਰਟਨ ਗਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵੰਦਨਾ ...
ਭਾਦਸੋਂ, 27 ਮਾਰਚ (ਪ੍ਰਦੀਪ ਦੰਦਰਾਲਾ)-ਨੇੜਲੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਟਿਵਾਣਾ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 56ਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ, ਜਿਸ ਵਿਚ ਪੂਰੇ ਪੰਜਾਬ ਭਰ 'ਚੋਂ ਵੱਡੀ ਗਿਣਤੀ ਨਾਮੀ ...
ਖਮਾਣੋਂ, 27 ਮਾਰਚ (ਮਨਮੋਹਣ ਸਿੰਘ ਕਲੇਰ)-ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਖੇਤਰ 'ਚ ਸਿਹਤ ਸੇਵਾਵਾਂ ਦੇਣ ਲਈ ਕੋਈ ਸੈੱਟਅਪ ਬਣਾਵਾਂ ਤਾਂ ਜੋ ਹਰ ਕੋਈ ਅਜਿਹੀਆਂ ਸੇਵਾਵਾਂ ਦਾ ਲਾਭ ਅਤੇ ਫ਼ਾਇਦਾ ਉਠਾ ਸਕੇ | ਇਹ ਸ਼ਬਦ ਵਿਸ਼ਵ ...
ਬਸੀ ਪਠਾਣਾਂ, 27 ਮਾਰਚ (ਰਵਿੰਦਰ ਮੌਦਗਿਲ)-ਜੈ ਦੁਰਗਾ ਮਾਂ ਕਲੱਬ ਬਸੀ ਪਠਾਣਾਂ ਵਲੋਂ ਨਰਾਤੇ ਉਤਸਵ ਨੂੰ ਮੁੱਖ ਰੱਖਦੇ ਹੋਏ ਵਾਰਡ ਨੰ.-15 'ਚ ਮਾਤਾ ਦੀ ਚੌਂਕੀ ਕਰਵਾਈ ਗਈ, ਜਿਸ 'ਚ ਅਕਾਲੀ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਉਚੇਚੇ ਤੌਰ 'ਤੇ ਸ਼ਾਮਿਲ ਹੋ ਕੇ ਕਲੱਬ ਮੈਂਬਰਾਂ ...
ਫ਼ਤਹਿਗੜ੍ਹ ਸਾਹਿਬ, 27 ਮਾਰਚ (ਮਨਪ੍ਰੀਤ ਸਿੰਘ)-ਸੁਰਿੰਦਰ ਸਾਈ ਜੀ ਬਾਕਰਪੁਰ ਵਾਲੇ ਪੀਰ ਬਾਬਾ ਨਜ਼ੀਰ ਸ਼ਾਹ ਜੀ ਤੇ ਪੀਰ ਬਾਬਾ ਠੁੱਠੇ ਸ਼ਾਹ ਜੀ ਦੀ ਦਰਗਾਹ ਸ਼ਰੀਫ਼ ਤੇ ਪਹੁੰਚੇ ਤੇ ਪਿੰਡ ਮਲਕੋ ਮਾਜਰਾ ਵਾਸੀਆਂ ਵਲੋਂ ਮਨਾਏ ਜਾ ਰਹੇ ਉਰਸ ਵਿਚ ਹਿੱਸਾ ਲਿਆ | ਇਸ ਮੌਕੇ ...
ਅਮਲੋਹ, 27 ਮਾਰਚ (ਕੇਵਲ ਸਿੰਘ)-ਪਿਛਲੇ ਸਮੇਂ ਅਕਤੂਬਰ 2021 ਵਿਚ ਹਲਕਾ ਅਮਲੋਹ ਅੰਦਰ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਦਾ ਮੁਆਵਜ਼ਾ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਜਦੋਂ ਕਿ ਆਲੇ ਦੁਆਲੇ ਦੇ ਹਲਕਿਆਂ ਵਿਚ ਆਲੂਆਂ ਦੇ ਖ਼ਰਾਬੇ ਦਾ ...
ਅਮਲੋਹ, 27 ਮਾਰਚ (ਕੇਵਲ ਸਿੰਘ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨਾਲ ਫ਼ਤਹਿਗੜ੍ਹ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਅਮਰੀਕ ਸਿੰਘ ਔਲਖ ਤੇ ਅਹੁਦੇਦਾਰਾਂ ਵਲੋਂ ਮੁਲਾਕਾਤ ਕੀਤੀ ਗਈ, ਜਿਸ ਸਬੰਧੀ ਪ੍ਰਧਾਨ ਔਲਖ ਨੇ ਦੱਸਿਆ ਕਿ ...
ਮੰਡੀ ਗੋਬਿੰਦਗੜ੍ਹ, 27 ਮਾਰਚ (ਮੁਕੇਸ਼ ਘਈ)-ਸ੍ਰੀ ਹਰੀ ਕਥਾ ਸਮਿਤੀ ਵਲੋਂ ਸ੍ਰੀ ਰਾਮ ਨੌਮੀ ਦੇ ਸਬੰਧ 'ਚ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਪ੍ਰਭਾਤ ਫੇਰੀ ਸਜਾਈ ਗਈ | ਮੰਦਿਰ ਤੋਂ ਬਿ੍ਜ ਮੋਹਨ ਗੁਪਤਾ, ਦੇਵ ਪ੍ਰਕਾਸ਼ ਡਾਟਾ ਨੇ ਪ੍ਰਭਾਤ ਫੇਰੀ ਦੀ ਪੂਜਾ ਅਰਚਨਾ ਉਪਰੰਤ ...
ਫ਼ਤਹਿਗੜ੍ਹ ਸਾਹਿਬ, 27 ਮਾਰਚ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਵਿਖੇ ਤੇਰਾ-ਤੇਰਾ ਸੰਸਥਾ ਸੈਕਰਾਮੈਂਟੋ ਦੇ ਮੁਖੀ ਭਾਈ ਤੇਜਿੰਦਰ ਸਿੰਘ ਯੂ. ਐੱਸ. ਏ. ਦੀ ਪ੍ਰਧਾਨਗੀ ਹੇਠ ਹੋਏ ਸਾਲਾਨਾ ਸਮਾਗਮ ਦੌਰਾਨ ਸੁੰਦਰ ਲਿਖਾਈ ਤੇ ਗੀਤ ਸੰਗੀਤ ਮੁਕਾਬਲਿਆਂ 'ਚੋ ਜੇਤੂ ...
ਮੰਡੀ ਗੋਬਿੰਦਗੜ੍ਹ, 27 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਆਗੂਆਂ ਵਲੋਂ ਸਿੱਖ ਸੰਗਤਾਂ ਨੂੰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਬਾਬਾ ਸਰਬਜੀਤ ਸਿੰਘ ਭੱਲਾ ਫਰੌਰ ਵਾਲੇ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਯਾਤਰਾ ...
ਮੰਡੀ ਗੋਬਿੰਦਗੜ੍ਹ, 27 ਮਾਰਚ (ਬਲਜਿੰਦਰ ਸਿੰਘ)-ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਇੰਜੀਨੀਅਰ ਕੰਵਰਵੀਰ ਸਿੰਘ ਟੌਹੜਾ ਦੀ ਰਹਿਨੁਮਾਈ ਹੇਠ ਭਾਜਪਾ ਮੰਡਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਪੁਨੀਤ ਗੋਇਲ ਤੇ ਸੂਬਾ ਸਹਿ ਇੰਚਾਰਜ ਸ਼ਰਨ ਭੱਟੀ ਦੇ ਯਤਨਾਂ ਸਦਕਾ ...
ਫ਼ਤਹਿਗੜ੍ਹ ਸਾਹਿਬ, 27 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਕੰਪਿਊਟਰ ਐਸੋਸੀਏਸ਼ਨ ਵਲੋਂ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਜਾਗਰੂਕਤਾ ਲਈ 'ਔਰਤਾਂ ਦੀ ਮਨੋਵਿਗਿਆਨਕ ਸਿਹਤ' ਵਿਸ਼ੇ 'ਤੇ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX