ਕੋਟਕਪੂਰਾ, 27 ਮਾਰਚ (ਮੇਘਰਾਜ)-ਪੰਜਾਬ ਖੇਤੀਬਾੜੀ ਯੂਨੀਵਰਸਟੀ ਵਲੋਂ ਦੋ ਰੋਜ਼ਾ ਕਿਸਾਨ ਮੇਲੇ 'ਤੇ ਸਾਉਣੀ ਦੀਆਂ ਵੱਖ-ਵੱਖ ਫ਼ਸਲਾਂ ਤੇ ਸਬਜ਼ੀਆਂ ਦੀ ਸ਼ਾਨਦਾਰ ਅਤੇ ਨਵੀਂ ਤਕਨੀਕ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਯੂਨੀਵਰਸਿਟੀ ਲੁਧਿਆਣਾ ਵਲੋਂ ਕਰਵਾਏ ਗਏ ਇਕ ਸ਼ਾਨਦਾਰ ਸਮਾਰੋਹ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ, ਇਨ੍ਹਾਂ ਕਿਸਾਨਾਂ 'ਚ ਫੁੱਲ ਗੋਭੀ ਦੀ ਫ਼ਸਲ ਦੀ ਸਫਲਤਾ ਨਾਲ ਕਾਸ਼ਤ ਕਰਨ ਵਾਲੇ ਕੋਠੇ ਬੁੱਕਣ ਸਿੰਘ ਪਿੰਡ ਬਾਹਮਣ ਵਾਲਾ ਦੇ ਕਿਸਾਨ ਪਰਮਜੀਤ ਸਿੰਘ ਮਾਨ ਪੁੱਤਰ ਜਤਿੰਦਰ ਸਿੰਘ ਉਰਫ਼ ਬਿੱਲੂ ਵੀ ਸ਼ਾਮਿਲ ਹਨ | ਉਨ੍ਹਾਂ ਫੁੱਲ ਗੋਭੀ ਦੀ ਸ਼ਾਨਦਾਰ ਫ਼ਸਲ ਉਗਾਉਣ 'ਤੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਵੱਖ-ਵੱਖ ਖੇਤੀ ਮਾਹਰਾਂ ਵਲੋਂ ਸਟਾਲਾਂ 'ਤੇ ਜਾ ਕੇ ਫ਼ਸਲਾਂ ਦਾ ਨਿਰੀਖਣ ਤੇ ਪਰਖ ਕੀਤੀ ਅਤੇ ਵਧੀਆ ਕੁਆਲਿਟੀ ਦੀ ਫ਼ਸਲ ਪੈਦਾ ਕਰਨ ਵਾਲੇ ਉਤਮ ਕਿਸਾਨਾਂ ਦੀ ਪੰਜਾਬ ਪੱਧਰੀ ਸਨਮਾਨ ਲਈ ਚੋਣ ਕੀਤੀ | ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਮਾਨ ਦਾ ਪਰਿਵਾਰ ਲੰਮੇ ਸਮੇਂ ਤੋਂ ਖੇਤੀ ਨਾਲ ਜੁੜਿਆ ਹੋਇਆ ਹੈ | ਪਰਿਵਾਰ ਨੇ ਖੇਤੀਬਾੜੀ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਤੇ ਇਲਾਕੇ 'ਚ ਉਨਤ ਖੇਤੀ ਦੇ ਖੇਤਰ 'ਚ ਨਾਂਅ ਚਮਕਾਇਆ | ਪਰਮਜੀਤ ਆਪ ਵੀ ਪੜਿ੍ਹਆ ਲਿਖਿਆ ਕਿਸਾਨ ਹੈ ਤੇ ਨਵੀਆਂ ਖੋਜਾਂ ਕਰਨ 'ਚ ਇਲਾਕੇ 'ਚ ਕਾਫ਼ੀ ਮਸ਼ਹੂਰ ਹੈ | ਪਰਮਜੀਤ ਸਿੰਘ ਮਾਨ ਗ੍ਰਾਮ ਪੰਚਾਇਤ ਬਾਹਮਣ ਵਾਲਾ ਦਾ ਦੂਜੀ ਵਾਰ ਪੰਚ ਚੁਣਿਆ ਗਿਆ ਹੈ | ਉਸ ਦੀ ਇਸ ਪ੍ਰਾਪਤੀ 'ਤੇ ਇਲਾਕੇ ਦੇ ਕਿਸਾਨਾਂ ਨੇ ਵਧਾਈ ਦਿੱਤੀ ਹੈ, ਜਿਨ੍ਹਾਂ 'ਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ, ਸੀਨੀਅਰ ਕਾਂਗਰਸੀ ਨੇਤਾ ਅਜੈਪਾਲ ਸਿੰਘ ਸੰਧੂ, ਚੇਅਰਮੇਨ ਸੁਖਜੀਤ ਸਿੰਘ ਢਿਲਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸਰਪੰਚ ਸ਼ਗਨਦੀਪ ਕੌਰ ਬਾਹਮਣ ਵਾਲਾ, ਨਿਰਮਲ ਸਿੰਘ ਫੌਜੀ, ਪੰਚ ਹੰਸਦੀਨ, ਗੁਰਮੇਲ ਸਿੰਘ ਸੰਧੂ, ਸਿਮਰਜੀਤ ਸਿੰਘ, ਗੁਰਜਰਨ ਸਿੰਘ, ਰਮਨਦੀਪ ਸ਼ਰਮਾ ਸਮੇਤ ਹੋਰ ਵੀ ਕਿਸਾਨ ਅਤੇ ਇਲਾਕਾ ਵਾਸੀ ਸ਼ਾਮਿਲ ਹਨ |
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਜ਼ਿਲ੍ਹੇ ਵਿਚ ਹੋਈ ਬੇਮੌਸਮੀ ਬਾਰਿਸ਼ ਤੇ ਗੜੇ੍ਹਮਾਰੀ ਨਾਲ ਬਹੁਤ ਭਾਰੀ ਨੁਕਸਾਨ ਹੋਇਆ | ਇਸ ਦੁੱਖ ਦੀ ਘੜੀ 'ਚ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ...
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ)-ਲੋਕ ਸੰਘਰਸ਼ ਹਜੂਮ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤਗਿੱਲ ਦੀ ਅਗਵਾਈ ਹੇਠ ਹੋਈ, ਜਿਸ 'ਚ ਪੰਜਾਬ ਦੀ ਮਾਨ ਸਰਕਾਰ ਵਲੋਂ ਮੀਂਹ ਤੇ ਗੜੇਮਾਰੀ ਨਾਲ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਹਰਮਹਿੰਦਰ ਪਾਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਉਬਰਾਏ ਵਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ | ਇਸ ਲੜੀ ਤਹਿਤ ਸੜਕਾਂ 'ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਮੁਫ਼ਤ ਰਿਫ਼ਲੈਕਟਰ ਲਗਾ ਕੇ ...
ਗਿੱਦੜਬਾਹਾ, 27 ਮਾਰਚ (ਸ਼ਿਵਰਾਜ ਸਿੰਘ ਬਰਾੜ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਗਿੱਦੜਬਾਹਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕਿ੍ਸ਼ਨ ਕਥਾ ਹੋ ਰਹੀ ਹੈ | ਸਾਧਵੀ ਪ੍ਰਜੀਤੀ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਦੜਬਾਹਾ ਸ਼ਹਿਰ ਵਾਸੀਆਂ ਦੇ ਸਹਿਯੋਗ ...
ਲੰਬੀ/ਮਲੋਟ, 27 ਮਾਰਚ (ਮੇਵਾ ਸਿੰਘ, ਪਾਟਿਲ)-ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਤੇ ਮਲਟੀਪਰਪਜ਼ ਹੈਲਥ ਵਰਕਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ 'ਚ ਓਵਰਏਜ਼ ਬੇਰੁਜ਼ਗਾਰ 7 ਅਪ੍ਰੈਲ ਨੂੰ ਮੁੱਖ ਮੰਤਰੀ ...
ਬਾਜਾਖਾਨਾ, 27 ਮਾਰਚ (ਜਗਦੀਪ ਸਿੰਘ ਗਿੱਲ)-ਬੇਮੌਸਮੀ ਮੀਂਹ ਤੇ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ | ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ...
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ)-ਬਲਾਕ ਸੰਮਤੀ ਜੈਤੋ ਦੇ ਸਮੂਹ ਫ਼ੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਸ਼ਰਨ ਕੀਤਾ | ਬੁਲਾਰਿਆਂ ਨੇ ਦੱਸਿਆ ...
ਕੋਟਕਪੂਰਾ, 27 ਮਾਰਚ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਸੀਨੀਅਰ ਅਕਾਲੀ ਆਗੂ, ਸਾਬਕਾ ਜ਼ਿਲ੍ਹਾ ਜਥੇਦਾਰ ਤੇ ਐਸ. ਜੀ. ਪੀ. ਸੀ. ਜਥੇਦਾਰ ਮੱਖਣ ਸਿੰਘ ਨੰਗਲ ਦੀ ਅਗਵਾਈ 'ਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ | ਇਸ ਮੌਕੇ ਹਲਕਾ ਜੈਤੋ ...
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦੇ ਅਧਿਕਾਰੀਆਂ ਦੇ ਨਾਲ ਕਣਕ ਦੀ ਵੰਡ ਤੇ ਮੰਡੀਆਂ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਸੰਬੰਧੀ ...
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਗੁਰਸੇਵਕ ਸਿੰਘ ਜੈਤੋ ਨੂੰ ਕੁਰੂਕਸ਼ੇਤਰ ਵਿਖੇ ਬਾਜੀਗਰ ਸਮਾਜ ਵਲੋਂ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦੇ ਅਨੁਸਾਰ ਕੁਰੂਕਸ਼ੇਤਰ ਵਿਖੇ ਬਾਜ਼ੀਗਰ ਸਮਾਜ ਵਲੋਂ ਇਕ ਵਿਸ਼ਾਲ ਸੰਮੇਲਨ ...
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ 'ਚ ਬੀਤੇ ਦਿਨੀਂ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਕਣਕ ਤੇ ਸਬਜ਼ੀਆਂ ਆਦਿ ਦੀ ਫ਼ਸਲ ਕਰੀਬ ਖ਼ਤਮ ਹੋ ਗਈ ਹੈ | ਉਥੇ ਹੀ ਪਸ਼ੂਆਂ ਦਾ ਚਾਰਾ ਖ਼ਤਮ ਤੇ ਤੂੜੀ ਬਣਨ ਦੀ ਉਮੀਦ ਵੀ ਘੱਟ ਹੀ ਨਜ਼ਰ ਆਉਂਦੀ ਹੈ | ਉਕਤ ...
ਕੋਟਕਪੂਰਾ, 27 ਮਾਰਚ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਖੰਡੇ ਦੀ ਪਾਹੁਲ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਨੂੰ 5ਵੇਂ ਤਖ਼ਤ ਸ੍ਰੀ ਦਮਦਮਾ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਹਰਮਹਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਤੇ ਮੁਆਵਜ਼ਾ ਲੈਣ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ-ਪੱਤਰ ਸੌਂਪਿਆ ਗਿਆ | ਮੰਗ ਪੱਤਰ ...
ਕੋਟਕਪੂਰਾ, 27 ਮਾਰਚ (ਮੇਘਰਾਜ)-ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਖੇ ਵਿਦਿਆਰਥੀਆਂ ਦੀ ਪਲੇਸਮੈਂਟ ਡਰਾਈਵ ਗਗਨ ਸਚਦੇਵਾ ਟ੍ਰੇਨਿੰਗ ਪਲੇਸਮੈਂਟ ਅਫ਼ਸਰ ਦੀ ਅਗਵਾਈ ਹੇਠ ਕਰਵਾਈ ਗਈ | ਇਸ 'ਚ ਪਿਛਲੇ ਸਾਲਾਂ ਤੋਂ ਪਾਸ ਹੋਏ ਤੇ ਅਖੀਰਲੇ ਸਾਲ ਦੇ ਕਰੀਬ 25 ...
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਬੀਤੀ ਕੱਲ੍ਹ ਸ਼ਾਮ ਫ਼ਰੀਦਕੋਟ 'ਚੋਂ ਲੰਘਦੀਆਂ ਸਰਹਿੰਦ ਨਹਿਰ ਤੇ ਰਾਜਸਥਾਨ ਫ਼ੀਡਰ ਨਹਿਰ ਦੀ ਵਿਚਕਾਰਲੀ ਪਟੜੀ 'ਤੇ ਪਿਆ ਕਰੀਬ 100 ਫ਼ੁੱਟ ਪਾੜ ਨੂੰ ਪੂਰਨ ਲਈ ਨਹਿਰੀ ਵਿਭਾਗ ਵਲੋਂ ਅੱਜ ਸਵੇਰ ਤੋਂ ਹੀ ਕੰਮ ਸ਼ੁਰੂ ਕਰ ...
ਸਾਦਿਕ, 27 ਮਾਰਚ (ਆਰ. ਐਸ. ਧੁੰਨਾ)-ਧਾਰਮਿਕ ਜਥੇਬੰਦੀ ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂਮਾਈ ਦਾ 37ਵਾਂ ਸਾਲਾਨਾ ਜਗਰਾਤਾ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਵਿਖੇ ਕਰਵਾਇਆ ਗਿਆ | ਇਲਾਕੇ ਦੀ ਸੁੱਖ ਸ਼ਾਤੀ ਤੇ ਚੜ੍ਹਦੀ ਕਲਾ ਲਈ ...
ਕੋਟਕਪੂਰਾ, 27 ਮਾਰਚ (ਮੋਹਰ ਸਿੰਘ ਗਿੱਲ)-ਆਸਟ੍ਰੇਲੀਆ ਤੋਂ ਆਪਣੇ ਪਰਿਵਾਰ ਸਮੇਤ ਪਰਤੇ ਹਰਜਿੰਦਰ ਸਿੰਘ ਸੰਧੂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕਰਕੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਤੇ ਪੰਜਾਬ ਦੀ ਤਰੱਕੀ ਬਾਰੇ ...
ਪੰਜਗਰਾਈਾ ਕਲਾਂ, 27 ਮਾਰਚ (ਕੁਲਦੀਪ ਸਿੰਘ ਗੋਂਦਾਰਾ)-ਗੋਇਲ ਡੈਂਟਲ ਹੱਬ ਕੋਟਕਪੂਰਾ ਵਲੋਂ ਸੇਠ ਤੋਤਾ ਰਾਮ ਗੋਇਲ ਦੀ ਯਾਦ 'ਚ ਪਿੰਡ ਬੱਗੇਆਣਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਦੰਦਾਂ ਦੇ ਮਾਹਰ ਡਾ. ਆਰਤੀ ਗੋਇਲ ਵਲੋਂ ...
ਮਲੋਟ, 27 ਮਾਰਚ (ਪਾਟਿਲ)-ਸ਼ਹਿਰ ਦੇ ਗੁਰਦੁਆਰਾ ਰੋਡ ਸੁਪਰ ਬਾਜ਼ਾਰ 'ਚ ਬਣੇ ਬਰਸਾਤੀ ਚੈਂਬਰਾਂ ਦੇ ਟੁੱਟੇ ਢੱਕਣ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਸਥਾਨਕ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਵਰਨਣਯੋਗ ਹੈ ਕਿ ਗੁਰਦੁਆਰਾ ਰੋਡ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਹਰਮਹਿੰਦਰ ਪਾਲ)-ਕੰਨਪਟੀ ਨਾਲ ਪਿਸਤੌਲ ਲਗਾ ਕੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਪਾਸੋਂ ਨਕਦੀ ਤੇ ਮੋਬਾਈਲ ਖੋਹਣ ਵਾਲੇ ਪੰਜ ਲੋਕਾਂ ਵਿਰੁੱਧ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਜਾਗਰੂਕਤਾ ਸੈੱਲ ਵਲੋਂ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਗਰੂਕਤਾ ਪੋ੍ਰਗਰਾਮ ਕਰਵਾਇਆ ਗਿਆ | ਇਸ ਮੌਕੇ ਹਰਮੰਦਰ ਸਿੰਘ ਏ. ਐੱਸ. ਆਈ. ...
ਗਿੱਦੜਬਾਹਾ, 27 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਪਿੰਡ ਕੋਟਭਾਈ ਸਥਿਤ ਬ੍ਰਹਮਾਕੁਮਾਰੀ ਆਸ਼ਰਮ ਵਿਖੇ ਸੰਸਥਾ ਦੀ ਮੁੱਖ ਪ੍ਰਕਾਸ਼ਨੀ ਰਾਜਯੋਗਿਨੀ ਦਾਦੀ ਜਾਨਕੀ ਦਾ ਦੂਜਾ ਸਮਿ੍ਤੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਗਿੱਦੜਬਾਹਾ ਸੇਵਾ ਕੇਂਦਰ ਦੀ ਸੰਚਾਲਕਾ ...
ਗਿੱਦੜਬਾਹਾ, 27 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਮਾਤਾ ਰਾਣੀ ਦੇ ਨਰਾਤਿਆਂ ਦੀ ਖ਼ੁਸ਼ੀ 'ਚ ਰੋਜ਼ਾਨਾ ਚੌਂਕੀਆਂ ਹੋ ਰਹੀਆਂ ਹਨ | ਇਸ ਸੰਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਤੇ ਰਾਕੇਸ਼ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਪ੍ਰਭਜੋਤ ਕੌਰ ਦੀ ਅਗਵਾਈ 'ਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪਹਿਲੀ ਤੋਂ ਤੀਜੀ ਦੇ ਅਧਿਆਪਕਾਂ ਦੀਆਂ ਇਕ ਰੋਜ਼ਾ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਪ੍ਰਧਾਨ ਡਾਕਟਰ ਨੀਰਜ ਗਰਗ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਪਲਵੀ ਨੂੰ ਮੰਗ ਪੱਤਰ ਰਾਜਸਥਾਨ ਦੇ ਮੁੱਖ ਮੰਤਰੀ ਤੇ ...
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਸੇਂਟ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮÏਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਇਸ ਮÏਕੇ ਸਕੂਲ ਦੇ ਚੇਅਰਮੈਨ ਸੂਰਜ ਸਿੰਘ ਬਰਾੜ ਤੇ ਪਰਮਜੀਤ ਕÏਰ ...
ਮਲੋਟ, 27 ਮਾਰਚ (ਪਾਟਿਲ)-ਮਲੋਟ ਵਿਖੇ ਸਿਹਤ ਵਿਭਾਗ ਨੇ ਅੱਧੀ ਦਰਜਨ ਤੋਂ ਵੱਧ ਡੇਅਰੀਆਂ ਤੇ ਦੁਕਾਨਾਂ 'ਤੇ ਕਾਰਵਾਈ ਕਰਦਿਆਂ ਦੁੱਧ ਤੇ ਘਿਓ ਦੇ ਸੈਂਪਲ ਭਰੇ ਹਨ | ਸਿਹਤ ਵਿਭਾਗ ਦੀ ਕਾਰਵਾਈ ਕਾਰਨ ਅੱਜ ਕਈ ਦਿਨਾਂ ਪਿੱਛੋਂ ਡੇਅਰੀਆਂ 'ਤੇ ਦੋਧੀਆਂ ਵਿਚ ਹਿਲਜੁਲ ਦਿਸੀ | ਇਸ ...
ਮਲੋਟ, 27 ਮਾਰਚ (ਅਜਮੇਰ ਸਿੰਘ ਬਰਾੜ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਗਪਾਲ ਸਿੰਘ ਅਬਲ ਖੁਰਾਣਾ ਨੇ ਨੁਕਸਾਨੀਆਂ ਫ਼ਸਲਾਂ ਦੇ ਮਾਲਕਾਂ, ਠੇਕੇਦਾਰਾਂ ਨੂੰ ਮਿਲ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਪਿੰਡ ਡੱਬਵਾਲੀ ਢਾਬ ...
ਫ਼ਰੀਦਕੋਟ, 27 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਗਰੋਵਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ, ਝੱਖੜ, ਬਾਰਿਸ਼ਾਂ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ | ਹੁਣ ...
ਕੋਟਕਪੂਰਾ, 27 ਮਾਰਚ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦੇਵੇ | ...
ਕਿਸ਼ਨਪੁਰਾ ਕਲਾਂ, 27 ਮਾਰਚ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ (ਇੰਟਕ) ਦੇ ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਵਲੋਂ ਚਮਕੌਰ ਸਿੰਘ ਬੁੱਟਰ ਚੱਕ ਤਾਰੇਵਾਲਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ...
ਮੋਗਾ, 27 ਮਾਰਚ (ਗੁਰਤੇਜ ਸਿੰਘ)-ਆਪਣਾ ਟਰੈਕਟਰ ਵੇਚ ਕੇ ਘਰ ਵਾਪਸ ਜਾ ਰਹੇ ਕਿਸਾਨ ਨੂੰ ਦਿਨ ਦਿਹਾੜੇ ਅਣਪਛਾਤੇ 6 ਲੁਟੇਰਿਆਂ ਵਲੋਂ ਕੁੱਟਮਾਰ ਕਰਕੇ ਉਸ ਪਾਸੋਂ 2 ਲੱਖ 30 ਹਜਾਰ ਰੁਪਏ ਦੀ ਨਕਦੀ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਦਰ ਮੋਗਾ ਦੇ ਸਹਾਇਕ ...
ਮੋਗਾ, 27 ਮਾਰਚ (ਅਸ਼ੋਕ ਬਾਂਸਲ)-ਡੀ. ਜੀ. ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮਨਮੀਤ ਸਿੰਘ ਢਿੱਲੋਂ ਮੋਗਾ ਦੀ ਅਗਵਾਈ 'ਚ ਮੀਟਿੰਗ ਹੋਈ | ਮੀਟਿੰਗ 'ਚ ਸਾਂਝ ...
ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਉਨ੍ਹਾਂ ਦੇ ਢੁਕਵੇਂ ਹੱਲ ਲਈ ਜਨਤਕ ਮਿਲਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਇਨ੍ਹਾਂ ਜਨਤਕ ਮਿਲਣੀਆਂ ...
ਠੱਠੀ ਭਾਈ, 27 ਮਾਰਚ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਆਖ਼ਰੀ ਪਿੰਡ ਸੰਤੂ ਵਾਲਾ (ਸੁਖਾਨੰਦ) ਵਿਖੇ ਬੀਤੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਦੀ ਮਾਰ ਕਾਰਨ ਪਿੰਡ ਦੇ ਬੌਰੀਆ ਸਿੱਖ ਬਰਾਦਰੀ ਨਾਲ ਸੰਬੰਧਿਤ ਲੋਕਾਂ ਵਲੋਂ ਠੇਕੇ 'ਤੇ ਜ਼ਮੀਨਾਂ ਲੈ ਕੇ ...
ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਦੇ ਪਿੰਡ ਡਾਲਾ ਦੇ ਮਹਿਰੋ ਰੋਡ 'ਤੇ ਲੱਗਦੀ ਗ਼ਰੀਬ ਬਸਤੀ ਦੇ ਲੋਕਾਂ ਦਾ ਅੱਜ ਸਰਕਾਰ ਤੇ ਪਿੰਡ ਦੀ ਪੰਚਾਇਤ ਖ਼ਿਲਾਫ਼ ਗ਼ੁੱਸਾ ਉਸ ਵਕਤ ਫੁੱਟਦਾ ਨਜ਼ਰ ਆਇਆ ਜਦੋਂ ਕਈ ਦਿਨ ਬਾਰਿਸ਼ ਪੈਣ ਤੋਂ ਬਾਅਦ ਗੰਦੇ ਪਾਣੀ ...
ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਠਾਕਰ ਸਿੰਘ ਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ (2023-26) ਲਈ ਰਾਜ ਪੱਧਰੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ...
ਮੋਗਾ, 27 ਮਾਰਚ (ਗੁਰਤੇਜ ਸਿੰਘ)-ਨਾਜਾਇਜ਼ ਮਾਈਨਿੰਗ ਕਰ ਕੇ ਰੇਤਾ ਚੋਰੀ ਕਰਨ ਦੇ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਨੂੰ ਦੋਸ਼ ਨਾ ਸਾਬਤ ਹੋਣ 'ਤੇ ਅਦਾਲਤ ਨੇ ਬਰੀ ਕਰਨ ਦੇ ਆਦੇਸ਼ ਦੇ ਦਿੱਤੇ | ਜਾਣਕਾਰੀ ਅਨੁਸਾਰ 18 ਜੁਲਾਈ 2021 ਨੂੰ ਥਾਣਾ ਕੋਟ ਈਸੇ ...
ਕਿਸ਼ਨਪੁਰਾ ਕਲਾਂ, 27 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਪਿੰਡ ਰੌਸ਼ਨ ਵਾਲਾ ਵਿਖੇ ਚੋਣ ਸੰਬੰਧੀ ਮੀਟਿੰਗ ਹੋਈ, ਜਿਸ 'ਚ ਪ੍ਰਧਾਨ ਸੁਖਮੰਦਰ ਸਿੰਘ ਜ਼ੈਲਦਾਰ ਕਿਸ਼ਨਪੁਰਾ ਕਲਾਂ ਦੀ ਅਗਵਾਈ ਹੇਠ ਇਕਾਈ ਦੀ ...
ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਤੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਆਪਣੇ ਨਿੱਜੀ ਦੌਰੇ 'ਤੇ ਸੁਨਾਮ ਗਏ | ਇਸ ਦੌਰਾਨ ਉਨ੍ਹਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX