ਮਲੇਰਕੋਟਲਾ, 27 ਮਾਰਚ (ਪਰਮਜੀਤ ਸਿੰਘ ਕੁਠਾਲਾ) - ਅੱਜ ਨਗਰ ਕੌਂਸਲ ਮਲੇਰਕੋਟਲਾ ਦੀ ਚੱਲ ਰਹੀ ਮੀਟਿੰਗ ਦੌਰਾਨ ਸਥਾਨਕ ਖ਼ੁਸ਼ਹਾਲ ਬਸਤੀ ਦੇ 'ਦੁਖੀ' ਵਸਨੀਕਾਂ ਵੱਲੋਂ ਕੌਂਸਲਰ ਬੀਬੀ ਰਜ਼ੀਆ ਪਰਵੀਨ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਦੇ ਸਾਹਮਣੇ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ | ਧਰਨਾਕਾਰੀਆਂ ਵਿਚ ਸਥਾਨਕ ਕਾਂਗਰਸੀ ਕੌਂਸਲਰਾਂ ਦੇ ਨਾਲ ਵੱਡੀ ਗਿਣਤੀ ਰੋਜ਼ਾਦਾਰ ਮੁਸਲਿਮ ਔਰਤਾਂ ਵੀ ਸ਼ਾਮਿਲ ਸਨ | ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਵੱਲੋਂ ਕਥਿਤ ਤੌਰ 'ਤੇ ਹਲਕਾ ਵਿਧਾਇਕ ਦੇ ਇਸ਼ਾਰੇ 'ਤੇ ਖ਼ੁਸ਼ਹਾਲ ਬਸਤੀ ਦੇ ਪਿਛਲੀ ਕਾਂਗਰਸ ਸਰਕਾਰ ਵੇਲੇ ਹੀ ਪਾਸ ਹੋ ਚੁੱਕੇ ਕਰੀਬ 34 ਲੱਖ ਰੁਪਏ ਦੇ ਵਿਕਾਸ ਕਾਰਜ ਇਕ ਸਾਲ ਤੋਂ ਠੱਪ ਕਰਨ ਦਾ ਦੋਸ਼ ਲਾਉਂਦਿਆਂ ਕੌਂਸਲਰ ਬੀਬੀ ਰਜ਼ੀਆ ਪਰਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੀਆਂ ਗਲੀਆਂ ਚਿੱਕੜ ਤੇ ਵੱਡੇ ਵੱਡੇ ਟੋਇਆ ਕਾਰਨ ਨਰਕਕੁੰਭੀ ਬਣ ਚੁੱਕੀਆਂ ਹਨ ਜਦਕਿ ਨਗਰ ਕੌਂਸਲ ਨੇ ਇਨ੍ਹਾਂ ਗਲੀਆਂ ਨੂੰ ਪੱਕਾ ਕਰਨ ਲਈ ਇਕ ਸਾਲ ਪਹਿਲਾਂ ਕੰਮ ਪਾਸ ਕੀਤੇ ਹੋਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਗਰ ਕੌਂਸਲ ਮੀਟਿੰਗਾਂ ਵਿਚ ਸਥਾਨਕ ਵਿਧਾਇਕ ਨੂੰ ਇਸ ਇਲਾਕੇ ਦੇ ਰੋਕੇ ਕੰਮ ਸੁਰੂ ਕਰਨ ਲਈ ਵਾਰ ਵਾਰ ਬੇਨਤੀ ਕੀਤੀ ਅਤੇ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਪ੍ਰਧਾਨ ਦੇ ਘਰ ਕਈ ਵਾਰ ਗੇੜੇ ਮਾਰੇ ਪ੍ਰੰਤੂ ਕਿਸੇ ਨੇ ਕੋਈ ਸਾਰ ਨਹੀਂ ਲਈ |
ਮੀਟਿੰਗ ਹਾਲ ਦੇ ਬਾਹਰ ਨਗਰ ਕੌਂਸਲ ਪ੍ਰਧਾਨ ਦੇ ਪਤੀ ਨੇ ਗਾਲ਼ੀ-ਗਲੋਚ ਕਰਕੇ ਹੱਥੋਪਾਈ ਕੀਤੀ- ਕੌਂਸਲਰ ਮਨੋਜ ਉੱਪਲ ਮੌਜੀ
ਧਰਨਾਕਾਰੀਆਂ ਵਿਚ ਸ਼ਾਮਿਲ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਕਾਂਗਰਸੀ ਕੌਂਸਲਰ ਸ੍ਰੀ ਮਨੋਜ ਕੁਮਾਰ ਮੌਜੀ ਉੱਪਲ ਨੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਉੱਪਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਦੇ ਠੇਕੇਦਾਰ ਪਤੀ ਨੇ ਉਸ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ |ਸ੍ਰੀ ਮੌਜੀ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਬਦਤਮੀਜ਼ੀ ਦਾ ਮਾਮਲਾ ਡਿਪਟੀ ਕਮਿਸ਼ਨਰ ਕੋਲ ਉਠਾਉਣਗੇ ਅਤੇ ਠੇਕੇਦਾਰ ਦਾ ਲਾਇਸੰਸ ਰੱਦ ਕਰਨ ਦੀ ਮੰਗ ਕਰਨਗੇ |ਆਪਣੇ ਉੱਪਰ ਕਾਂਗਰਸੀ ਕੌਂਸਲਰ ਸ੍ਰੀ ਮੌਜੀ ਵਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਅਸ਼ਰਫ਼ ਅਬਦੁੱਲਾ ਨੇ ਕਿਹਾ ਕਿ ਇਹ ਸਭ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ , ਅਜਿਹਾ ਕੁੱਝ ਵੀ ਨਹੀਂ ਹੋਇਆ |
ਜਿਹੜੇ ਕੰਮਾਂ ਦੇ ਟੈਂਡਰ ਹੋ ਚੁੱਕੇ ਹਨ ਉਹ ਸਾਰੇ ਕੰਮ ਜਲਦੀ ਸ਼ੁਰੂ ਕਰਵਾ ਦਿਤੇ ਜਾਣਗੇ: ਈ.ਓ.
ਮੁਹੱਲਾ ਖ਼ੁਸ਼ਹਾਲ ਬਸਤੀ ਵਾਸੀਆਂ ਵੱਲੋਂ ਦਿੱਤੇ ਰੋਸ਼ ਧਰਨੇ ਵਿਚ ਪਹੁੰਚੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮਨਿੰਦਰਪਾਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਜਿਹੜੇ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ ਉਨ੍ਹਾਂ ਨੂੰ ਜਲਦੀ ਹੀ ਸ਼ੁਰੂ ਕਰਵਾ ਦਿਤਾ ਜਾਵੇਗਾ |
ਮੁਹੱਲਾ ਵਾਸੀਆਂ ਦੀ ਇੱਛਾ ਅਨੁਸਾਰ ਗਲੀਆਂ 'ਚ ਟਾਇਲਾਂ ਦੀ ਬਜਾਇ ਕੰਕਰੀਟ ਦਾ ਫ਼ਰਸ਼ ਲੱਗੇਗਾ
ਵਿਧਾਇਕ ਡਾ. ਜਮੀਲ ਉਰ ਰਹਿਮਾਨ ਅੱਜ ਨਗਰ ਕੌਂਸਲ ਸਾਹਮਣੇ ਮੁਹੱਲਾ ਖ਼ੁਸ਼ਹਾਲ ਬਸਤੀ ਦੇ ਲੋਕਾਂ ਵੱਲੋਂ ਲਗਾਏ ਧਰਨੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਵਿਧਾਇਕ ਡਾ. ਜਮੀਲ਼ ਉਰ ਰਹਿਮਾਨ ਨੇ ਸਪਸ਼ਟ ਕੀਤਾ ਕਿ ਕਿਤੇ ਵੀ ਕੋਈ ਕੰਮ ਨਹੀਂ ਰੋਕਿਆ ਗਿਆ ਸਗੋਂ ਉਹ ਖ਼ੁਦ ਇਸ ਇਲਾਕੇ ਅੰਦਰ ਰਾਏਕੋਟ ਰੋਡ ਤੋਂ ਮਾਨਾਂ ਰੋਡ ਤੱਕ ਪੱਕੀ ਸੜਕ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਆਏ ਹਨ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਿਲ ਕੇ ਗਲੀਆਂ ਵਿਚ ਇੰਟਰਲਾਕ ਟਾਇਲਾਂ ਦੀ ਬਜਾਇ ਕੰਕਰੀਟ ਦਾ ਫ਼ਰਸ਼ ਪਾਉਣ ਦੀ ਮੰਗ ਕੀਤੀ ਸੀ, ਜਿਸ ਕਰਕੇ ਹੁਣ ਗਲੀਆਂ 'ਚ ਕੰਕਰੀਟ ਦਾ ਫ਼ਰਸ਼ ਪਾਇਆਂ ਜਾਵੇਗਾ | ਕਾਂਗਰਸੀ ਕੌਂਸਲਰ ਵੱਲੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਉੱਪਰ ਲਗਾਏ ਹੱਥੋਪਾਈ ਦੇ ਦੋਸ਼ਾਂ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਮੀਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਸਗੋਂ ਖੁਸ਼ਗਵਾਰ ਮਾਹੌਲ ਵਿਚ ਚੱਲੀ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਦਿਤੇ ਸੁਝਾਵਾਂ ਨੂੰ ਵੀ ਵਿਚਾਰਿਆ ਗਿਆ ਹੈ |
ਲਹਿਰਾਗਾਗਾ, 27 ਮਾਰਚ (ਪ੍ਰਵੀਨ ਖੋਖਰ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਬਲਾਕ ਲਹਿਰਾਗਾਗਾ ਅਤੇ ਮੂਣਕ ਦੀ ਅਡਹਾਕ ਕਮੇਟੀ ਦੇ ਆਗੂ ਮੱਖਣ ਸਿੰਘ ਪਾਪੜਾ, ਲੀਲਾ ਸਿੰਘ ਚੋਟੀਆਂ, ਬਖਤੋਰ ਸਿੰਘ ਲਾਭ ਗੁਰਨੇ, ਨਾਜਰ ਸਿੰਘ ਬਲੱਰਾ, ਬੱਬੂ ਮੂਣਕ ਦੀ ਅਗਵਾਈ ਵਿਚ ...
ਲਹਿਰਾਗਾਗਾ, 27 ਮਾਰਚ (ਪ੍ਰਵੀਨ ਖੋਖਰ) - ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਵਿਚ ਪਿੰਡ ਦੇ ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਨੌਜਵਾਨਾਂ ਤੇ ਲੋਕਾਂ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ ਮੇਲੇ ਦਾ ਆਯੋਜਨ ...
ਸੰਗਰੂਰ, 27 ਮਾਰਚ (ਧੀਰਜ ਪਸ਼ੌਰੀਆ) - ਵਧੀਕ ਸ਼ੈਸ਼ਨ ਜੱਜ ਸਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਅਜੇਪਾਲ ਸਿੰਘ ਅਕੋਈ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ ਵਿਚੋਂ ਇਕ ਔਰਤ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ...
ਮਲੇਰਕੋਟਲਾ, 27 ਮਾਰਚ (ਪਰਮਜੀਤ ਸਿੰਘ ਕੁਠਾਲਾ, ਪਾਰਸ ਜੈਨ) - ਪੰਜਾਬ ਸਰਕਾਰ ਦੇ ਮੌਜੂਦਾ ਮਾਸਟਰ ਪਲਾਨ ਅਨੁਸਾਰ ਕਥਿਤ ਤੌਰ 'ਤੇ ਮਲੇਰਕੋਟਲਾ ਦੇ ਰਿਹਾਇਸ਼ੀ ਜ਼ੋਨ ਵਿਚ ਪੈਂਦੀ ਜ਼ਮੀਨ ਦੀ ਤਬਦੀਲੀ ਕਰਕੇ ਇੰਡਸਟਰੀ ਵਿਚ ਬਦਲਣ ਦੇ ਮਾਮਲੇ ਨੇ ਸਥਾਨਕ ਦਿਓਲ ਸਿਟੀ ...
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ) - ਬੱਚਿਆਂ ਅਤੇ ਔਰਤਾਂ ਵਿਚ ਪੋਸ਼ਣ ਤੇ ਸਿਹਤ ਦੇਖਭਾਲ ਸੰਬੰਧੀ ਜਾਗਰੂਕਤਾ ਅਤੇ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆਉਣ ਲਈ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਪੋਸ਼ਣ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਇਹ ਪੋਸ਼ਣ ...
ਧੂਰੀ, 27 ਮਾਰਚ (ਸੰਜੇ ਲਹਿਰੀ)-ਪੰਜਾਬ ਦੇ ਮੁਹੱਲਾ ਕਲੀਨਿਕਾਂ ਦੇ ਵਿਚ ਇਕ ਛੱਤ ਥੱਲੇ ਲੋਕਾਂ ਨੰੂ ਸਾਰੀਆਂ ਮੈਡੀਕਲ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਸਰਕਾਰ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ, ਕੁਝ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਲੀ ...
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਭਾਸ਼ਾ ਦਫ਼ਤਰ ਸੰਗਰੂਰ ਵਿਖੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਰੰਗਮੰਚ ਦਿਵਸ ਡਾ. ਰਣਜੋਧ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ ...
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ) - ਰੰਗਸ਼ਾਲਾ ਥੀਏਟਰ ਗਰੁੱਪ ਅਤੇ ਕਲਾ ਕੇਂਦਰ ਸੰਗਰੂਰ ਵਲੋਂ ਰਾਮ ਵਾਟਿਕਾ ਬਾਗੀਖਾਨਾ ਦੀ ਸਟੇਜ 'ਤੇ ਚੱਲ ਰਹੇ ਤਿੰਨ ਰੋਜ਼ਾ ਪਰਮਜੀਤ ਗੱਗਾ ਯਾਦਗਰੀ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਅਸਗਰ ਵਜਾਹਤ ਦੇ ਨਾਟਕ ਦਾ ਮੰਚਨ ਕੀਤਾ ...
ਸੰਗਰੂਰ, 27 ਮਾਰਚ (ਧੀਰਜ ਪਸ਼ੌਰੀਆ) - ਲੋਕਾਂ ਤੱਕ ਸ਼ੁੱਧ ਆਰਗੈਨਿਕ ਉਤਪਾਦ ਪਹੁੰਚਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ ਦਾ ਦਾਇਰਾ ਲਗਾਤਾਰ ਵਿਸ਼ਾਲ ਹੋ ਰਿਹਾ ਹੈ | ਆਰਗੈਨਿਕ ਫਾਰਮਿੰਗ ਸੁਸਾਇਟੀ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਦਾ ਕਹਿਣਾ ਇਹ ਮੰਡੀ ...
ਸੁਨਾਮ ਊਧਮ ਸਿੰਘ ਵਾਲਾ, 27 ਮਾਰਚ (ਭੁੱਲਰ, ਧਾਲੀਵਾਲ) - ਲਾਇਨਜ਼ ਕਲੱਬ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਪ੍ਰਧਾਨ ਸੁਸ਼ੀਲ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ, ਕਲੱਬ ਦੇ ਸਕੱਤਰ ਕੁਲਦੀਪ ਗਰਗ ਨੇ ਆਏ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ...
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ)-ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਸੰਗਰੂਰ ਵਿਖੇ ਇਲਾਕੇ ਦੇ ਮਸ਼ਹੂਰ ਡਾਕਟਰ ਡਾ. ਵੀ.ਕੇ. ਅਹੂਜਾ ਨੇ ਸ਼ਮੂਲੀਅਤ ਕੀਤੀ | ਕਾਲਜ ਡਾਇਰੈਕਟਰ ਸ੍ਰੀ ਸ਼ਿਵ ਆਰੀਆ ਅਤੇ ਪਿੰ੍ਰਸੀਪਲ ਡਾ. ਪਰਮਜੀਤ ਕੌਰ ਗਿੱਲ ਨੇ ਉਨ੍ਹਾਂ ਦਾ ...
ਅਮਰਗੜ੍ਹ, 27 ਮਾਰਚ (ਜਤਿੰਦਰ ਮੰਨਵੀ) - ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ 'ਤੇ ਸਥਿਤ ਪਿੰਡ ਮਾਹੋਰਾਣਾ ਵਿਖੇ ਲੱਗੇ ਟੋਲ ਪਲਾਜ਼ਾ 'ਤੇ ਪਰਚੀ ਨੂੰ ਲੈ ਕੇ ਟੋਲ ਕਰਿੰਦੇ ਕਿਸਾਨ ਆਗੂਆਂ ਨਾਲ ਉਲਝ ਗਏ | ਤਲਖ਼ੀ ਇੰਨੀ ਵੱਧ ਗਈ ਕਿ ਕਿਸਾਨ ਆਗੂਆਂ ਵਲੋਂ ਵਿਰੋਧ ਕਰਦਿਆਂ ਜਿੱਥੇ ...
ਕੌਹਰੀਆਂ, 27 ਮਾਰਚ (ਮਾਲਵਿੰਦਰ ਸਿੰਘ ਸਿੱਧੂ) - ਦਸਮੇਸ਼ ਵੈੱਲਫੇਅਰ ਕਲੱਬ ਅਤੇ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਾਈ ਗੁਰਪ੍ਰੀਤ ਸਿੰਘ ਨਿਹਾਲਗੜ ਦੀ ਅਗਵਾਈ ਵਿਚ ਦੋ ਦਿਨਾਂ 'ਗੁਰਮਤਿ ਸਮਾਗਮ' ਪਿੰਡ ਨਿਹਾਲਗੜ ਵਿਚ ਕਰਵਾਇਆ ...
ਭਵਾਨੀਗੜ੍ਹ, 27 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਮਾਝੀ ਇਕਾਈ ਦੀ ਚੋਣ ਗੁਰਦੁਆਰਾ ਸ਼ਹੀਦ ਸਰ ਵਿਖੇ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਘੇਲ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ, ...
ਸ਼ੇਰਪੁਰ, 27 ਮਾਰਚ (ਮੇਘ ਰਾਜ ਜੋਸ਼ੀ) - ਸਥਾਨਕ ਛੰਨਾ ਰੋਡ 'ਤੇ ਪੁਲਿਸ ਥਾਣਾ ਸ਼ੇਰਪੁਰ ਦੀ ਇਕ ਟੀਮ ਵਲੋਂ ਲਗਾਏ ਨਾਕੇ ਦੌਰਾਨ ਦੋ ਨੌਜਵਾਨਾਂ ਦਾ ਚਲਾਣ ਕਰਕੇ ਮੋਟਰਸਾਈਕਲ ਥਾਣੇ ਬੰਦ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਥਾਣੇ ਅੱਗੇ ...
ਮਲੇਰਕੋਟਲਾ, 27 ਮਾਰਚ (ਪਾਰਸ ਜੈਨ) - ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਮੌਜੂਦਾ ਹਾੜੀ ਸੀਜ਼ਨ ਦੌਰਾਨ ਜ਼ਿਲੇ੍ਹ 'ਚ ਕਣਕ ਦੀ ਸੁਚਾਰੂ ਖ਼ਰੀਦ ਲਈ ਜ਼ਿਲ੍ਹਾ ਅਧਿਕਾਰੀਆਂ ਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ | ਡਿਪਟੀ ਕਮਿਸ਼ਨਰ ਨੇ ...
ਅਮਰਗੜ੍ਹ, 27 ਮਾਰਚ (ਸੁਖਜਿੰਦਰ ਸਿੰਘ ਝੱਲ) - ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਮਹਿੰਦਰ ਸਿੰਘ ਅਮਰਗੜ੍ਹ ਨੂੰ ਹਾਈ ਕਮਾਂਡ ਵਲੋਂ ਮਾਣ ਦਿੰਦਿਆ ਅਮਰਗੜ੍ਹ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸਿਹਤ ਵਿਭਾਗ ਤੋਂ ਸੇਵਾ ...
ਲਹਿਰਾਗਾਗਾ, 27 ਮਾਰਚ (ਪ੍ਰਵੀਨ ਖੋਖਰ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਕੁਦਨੀ ਨੂੰ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੀ ਖ਼ੁਸ਼ੀ ਵਿਚ ਪਿੰਡ ਭੂਟਾਲ ਕਲਾਂ ਵਿਖੇ ਆਪ ਆਗੂ ਅਮਰਦੀਪ ਕੌਰ ਅਤੇ ਉਨ੍ਹਾਂ ਦੇ ਪਰਿਵਾਰ ...
ਜਖੇਪਲ, 27 ਮਾਰਚ (ਮੇਜਰ ਸਿੰਘ ਸਿੱਧੂ) - ਬਾਬਾ ਪਰਮਾਨੰਦ ਕੰਨਿਆਂ ਮਹਾਂਵਿਦਿਆਲਾ ਜਖੇਪਲ ਦੀਆਂ ਵਿਦਿਆਰਥਣਾਂ ਨੇ ਪਿ੍ੰਸੀਪਲ ਡਾ. ਉਂਕਾਰ ਸਿੰਘ ਦੀ ਅਗਵਾਈ ਹੇਠ ਤਿੰਨ ਰੋਜਾ ਵਿੱਦਿਅਕ ਟੂਰ ਲਗਾਇਆ | ਟੂਰ ਦੌਰਾਨ ਵਿਦਿਆਰਥਣਾਂ ਨੇ ਜੈਪੂਰ (ਰਾਜਸਥਾਨ) ਵਿਖੇ ਵਿਰਲਾ ...
ਲਹਿਰਾਗਾਗਾ, 27 ਮਾਰਚ (ਪ੍ਰਵੀਨ ਖੋਖਰ) - ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਰਾਮਗੜ੍ਹ ਵਿਚ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਸ੍ਰ. ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਦੇ ...
ਲਹਿਰਾਗਾਗਾ, 27 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਕੰਮ ਕਰਦੀਆਂ ਪ੍ਰਮੁੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਏਟਕ, ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ, ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਅਤੇ ਇੰਪਲਾਈਜ਼ ...
ਮੂਨਕ, 27 ਮਾਰਚ (ਪ੍ਰਵੀਨ ਮਦਾਨ) - ਭਾਰਤੀ ਜਨਤਾ ਪਾਰਟੀ ਮੰਡਲ ਮੂਨਕ ਦੀ ਮੀਟਿੰਗ ਰਘੁਨਾਥ ਕਥੂਰੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖਹਿਰਾ ਪਹੁੰਚੇ | ਉਨ੍ਹਾਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ...
ਸ਼ੇਰਪੁਰ, 27 ਮਾਰਚ (ਦਰਸ਼ਨ ਸਿੰਘ ਖੇੜੀ) - ਸਰਕਾਰੀ ਪ੍ਰਾਇਮਰੀ ਸਕੂਲ ਕਾਤਰੋਂ ਵਿਖੇ ਸਵਰਗੀ ਬਲਵੰਤ ਸਿੰਘ ਚੌਹਾਨ ਯਾਦਗਾਰੀ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦਾ ਉਦਘਾਟਨ ਰਸਮੀ ਤੌਰ ਉੱਤੇ ਸਰਪੰਚ ਬਹਾਦਰ ਸਿੰਘ ਕਾਤਰੋਂ , ਸਾਬਕਾ ਸਰਪੰਚ ਰਣਜੀਤ ਸਿੰਘ ਰੰਧਾਵਾ ...
ਦਿੜ੍ਹਬਾ ਮੰਡੀ, 27 ਮਾਰਚ (ਹਰਪ੍ਰੀਤ ਸਿੰਘ ਕੋਹਲੀ) - ਪਿੰਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਸਰਕਾਰੀ ਵਾਟਰ ਵਰਕਸ ਚਿੱਟਾ ਹਾਥੀ ਸਾਬਤ ਹੋ ਰਹੇ ਹਨ | ਸੂਚਨਾ ਦਾ ਅਧਿਕਾਰ ਐਕਟ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਵਾਲੇ ...
ਸੰਗਰੂਰ, 27 ਮਾਰਚ (ਦਮਨਜੀਤ ਸਿੰਘ)- ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਐਸ.ਸੀ., ਬੀ.ਸੀ. ਬੁਧਿਜੀਵੀ ਅਤੇ ਡਾ. ਭੀਮ ਰਾਉ ਅੰਬੇਦਕਰ ਦੀ ਵਿਚਾਰਧਾਰਾ ਰੱਖਣ ਵਾਲਿਆਂ ਦੀ ਮੀਟਿੰਗ ਹੋਈ | ਜਿਸ ਵਿਚ ਵਰਿਆਮ ਸਿੰਘ ਚੰਦੜ, ਮਾਗੇ ਰਾਮ ਅਤੇ ਡਾ. ਸੁਖਚੈਨ ਸਿੰਘ ਸਾਰੋ ...
ਮਲੇਰਕੋਟਲਾ, 27 ਮਾਰਚ (ਪਾਰਸ ਜੈਨ) - ਸਥਾਨਕ ਸੋਮਸਨਸ ਐਕਸਟੈਂਸ਼ਨ ਕਲੋਨੀ ਵਿਚ ਟੱਟੀਆਂ ਸੜਕਾਂ ਕਾਰਨ ਉੱਥੇ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਲੇਰਕੋਟਲਾ ਦੀ ਸਬ ਤੋਂ ਮਹਿੰਗੀ ਤੇ ਅਪਰੂਵਡ ਕਾਲੋਨੀ ਵਿਚ ਟੱਟੀਆਂ ਸੜਕਾਂ ...
ਜਖੇਪਲ, 27 ਮਾਰਚ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਡੇਰਾ ਬਾਬਾ ਟੀਕਮਦਾਸ ਉਗਰਾਹਾਂ ਵਿਖੇ ਹੋਈ | ਮੀਟਿੰਗ ਵਿਚ ਖੇਤੀਬਾੜੀ ਖਰੜਾ, ਸਾਡੀ ਖੇਤੀ ਨੀਤੀ, ਭਗਤ ...
ਲਹਿਰਾਗਾਗਾ, 27 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਵਾਮੀ ਚਤਰਦਾਸ ਗਊਸ਼ਾਲਾ ਕਮੇਟੀ ਭੁਟਾਲ ਕਲਾਂ ਦੇ ਪ੍ਰਧਾਨ ਦੀ ਚੋਣ ਕਰਵਾਉਣ ਸੰਬੰਧੀ ਪਿੰਡ ਦਾ ਇਕੱਠ ਗਊਸ਼ਾਲਾ ਵਿਚ ਹੋਇਆ, ਜਿਸ ਵਿਚ ਗੁੱਗਾ ਕਮੇਟੀ, ਬ੍ਰਾਮਣ ਸਭਾ, ਗੁਰਦੁਆਰਾ ਕਮੇਟੀ, ਗੋਸਵਾਮੀ ...
ਸੰਗਰੂਰ, 27 ਮਾਰਚ (ਧੀਰਜ਼ ਪਸ਼ੌਰੀਆ) - ਜੁਡੀਸ਼ੀਅਲ ਕੋਰਟ ਕੰਪਲੈਕਸ ਸੰਗਰੂਰ ਵਿਖੇ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ 'ਤੇ ਖ਼ਰਚ ਕਰਨ ਲਈ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ | ਮਾਮਲੇ ਦੀ ਪੈਰਵੀ ਕਰ ਰਹੇ ਐਡਵੋਕੇਟ ਸੰਜੀਵ ਗੋਇਲ ਨੇ ...
ਧੂਰੀ, 27 ਮਾਰਚ (ਲਖਵੀਰ ਸਿੰਘ ਧਾਂਦਰਾ) - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਧੂਰੀ ਬਲਾਕ ਦੀ ਸਰਬਸੰਮਤੀ ਨਾਲ਼ ਹੋਈ ਚੋਣ ਵਿਚ ਅਮਜ਼ਦ ਖਾਨ ਨੂੰ ਤੀਜੀ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਮਜਦ ਖਾਨ ਨੇ ਜ਼ਿਲ੍ਹਾ ...
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ) - ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਸਥਾਨਿਕ ਬਨਾਸਰ ਬਾਗ਼ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਮਾਰਚ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਦੇ ਜਨਮ ਦਿਨ ਸੰਬੰਧੀ ਵਿਸ਼ੇਸ਼ ...
ਭਵਾਨੀਗੜ੍ਹ, 27 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਪਿੰਡ ਕਪਿਆਲ ਵਿਖੇ ਇਕਾਈ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਵਿਚ ਪਿੰਡ ਵਿਚ ਪਾਵਰਕਾਮ ਵਲੋਂ ਲਗਾਏ ਚਿੱਪ ਵਾਲੇ ਮੀਟਰ ਨੂੰ ਪੁੱਟ ਕੇ ਪੰਜਾਬ ਸਰਕਾਰ ...
ਧਰਮਗੜ੍ਹ, 27 ਮਾਰਚ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਜੋ ਕਿ ਵੱਖ-ਵੱਖ ਗਤੀਵਿਧੀਆਂ 'ਚ ਚੰਗਾ ਨਾਮਣਾ ਖੱਟ ਰਹੀ ਹੈ ਵਲੋ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਅਕੈਡਮੀ ਪ੍ਰਬੰਧਕਾ, ਸਟਾਫ਼ ਅਤੇ ਵਿਦਿਆਰਥੀਆਂ ...
ਮਲੇਰਕੋਟਲਾ, 27 ਮਾਰਚ (ਪਰਮਜੀਤ ਸਿੰਘ ਕੁਠਾਲਾ) - ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹੇ 'ਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਤ 'ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ' ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਇੱਥੇ ਹੋਈ ਮੀਟਿੰਗ ...
ਅਹਿਮਦਗੜ੍ਹ, 27 ਮਾਰਚ (ਸੋਢੀ, ਰਣਧੀਰ ਸਿੰਘ ਮਹੋਲੀ) - ਇੰਡੀਅਨ ਮੈਡੀਕਲ ਐਸੋਸੀਏਸ਼ਨ, ਸ਼ਾਖਾ ਅਹਿਮਦਗੜ੍ਹ ਵਲੋਂ ਰਾਜਸਥਾਨ ਸਰਕਾਰ ਦੁਆਰਾ ਪਾਸ ਕੀਤੇ ਗਏ 'ਰਾਈਟ ਟੂ ਹਾਲਤ 2023' ਬਿੱਲ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਸਰਕਾਰ ਨੂੰ ਇਸ ਬਿੱਲ ਨੂੰ ...
ਸੰਗਰੂਰ, 27 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸਕੂਲੀ ਬੱਸਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ 'ਤੇ ਉਪ ਮੰਡਲ ਮੈਜਿਸਟਰੇਟ, ਸੰਗਰੂਰ ਨਵਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਗਠਿਤ ਟੀਮ ...
ਧੂਰੀ, 27 ਮਾਰਚ (ਲਖਵੀਰ ਸਿੰਘ ਧਾਂਦਰਾ) - ਮੁੱਖ ਮੰਤਰੀ ਪੰਜਾਬ ਦੇ ਧੂਰੀ ਸ਼ਹਿਰ ਵਿਖੇ ਕਰੋੜਾਂ ਰੂਪੈ ਦੀ ਲਾਗਤ ਨਾਲ਼ ਪੈਣ ਵਾਲੇ ਸੀਵਰੇਜ ਸਿਸਟਮ ਦੀ ਸ਼ੁਰੂਆਤ ਸ਼ਹਿਰ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਆਗੂ ਡਾ. ਅਨਵਰ ਭਸੌੜ ਅਤੇ ਨਗਰ ਕੌਂਸਲ ਦੀ ਪ੍ਰਧਾਨ ...
ਧੂਰੀ, 27 ਮਾਰਚ (ਲਖਵੀਰ ਸਿੰਘ ਧਾਂਦਰਾ) - ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਾਵਰਕਾਮ ਦੇ ਮੰਡਲ ਧੂਰੀ ਦਫ਼ਤਰ ਵਿਖੇ ਪਾਵਰਕਾਮ ਦੇ ਐਕਸੀਅਨ ਦੇ ਨਾਮ ਇੱਕ ਮੰਗ ਪੱਤਰ ਸੌਂਪਦਿਆਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ...
ਧੂਰੀ, 27 ਮਾਰਚ (ਲਖਵੀਰ ਸਿੰਘ ਧਾਂਦਰਾ) - ਪਿ੍ੰਸੀਪਲ ਡਾ. ਕਵਿਤਾ ਮਿੱਤਲ ਦੀ ਅਗਵਾਈ ਹੇਠ ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ ਬਰੜਵਾਲ-ਧੂਰੀ ਵਿਖੇ ਅੰਤਰ ਕਾਲਜ ਸਕਿੱਲ-ਇਨ-ਟੀਚਿੰਗ ਅਤੇ ਔਨ-ਦ -ਸਪੌਟ ਟੀਚਿੰਗ ਏਡ ਪਰੇਪਰੇਸ਼ਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX