ਫ਼ਿਰੋਜ਼ਪੁਰ, 27 ਮਾਰਚ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਸ਼ਰਾਬ ਮਾਫ਼ੀਆ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਅਤੇ ਐੱਸ.ਪੀ. (ਡੀ) ਰਣਧੀਰ ਕੁਮਾਰ ਦੇ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਲਗਾਤਾਰ ਛਾਪੇਮਾਰੀਆਂ ਤੇ ਨਾਕੇਬੰਦੀਆਂ ਕਰਕੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕਰਕੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ, ਲਾਹਣ ਬਰਾਮਦ ਕੀਤੀ ਗਈ ਹੈ | ਇਸੇ ਲੜੀ ਦੇ ਚੱਲਦੇ ਬੀਤੇ ਦਿਨ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਨੇੜੇ ਪੁਲਿਸ ਪਾਰਟੀ ਨੂੰ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕੀਤੀ ਗਈ ਤਾਂ ਚਾਲੂ ਭੱਠੀਆਂ ਸਮੇਤ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ, ਲਾਹਣ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਿਰੋਜ਼ਪੁਰ ਦੇ ਹੌਲਦਾਰ ਰਮੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਦੁਲਚੀ ਕੇ ਵਿਖੇ ਸਨ, ਜਿਸ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਦੀਪੀ ਪੁੱਤਰ ਕਰਨੈਲ ਸਿੰਘ, ਗੁਰਨਾਮ ਸਿੰਘ ਉਰਫ਼ ਢੋਲੀ ਪੁੱਤਰ ਗਾਹਰਾ ਸਿੰਘ, ਅਸ਼ੋਕ ਕੁਮਾਰ ਪੁੱਤਰ ਲਛਮਣ ਸਿੰਘ, ਉਮਾ ਪੁੱਤਰ ਕਰਤਾਰ ਸਿੰਘ ਅਤੇ ਧਰਮਾ ਪੁੱਤਰ ਨਾਮਾਲੂਮ ਵਾਸੀਆਨ ਪਿੰਡ ਅਲੀ ਕੇ ਥਾਣਾ ਸਦਰ ਫ਼ਿਰੋਜ਼ਪੁਰ ਜੋ ਨਾਜਾਇਜ਼ ਸ਼ਰਾਬ ਕਸੀਦ ਕਰਨ ਤੇ ਵੇਚਣ ਦੇ ਆਦੀ ਹਨ ਤੇ ਹੁਣ ਦਰਿਆ ਸਤਲੁਜ ਦੇ ਕਿਨਾਰੇ ਨੇੜੇ ਪਿੰਡ ਅਲੀ ਕੇ ਵਿਖੇ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ, ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਨੇ ਮਿਲੀ ਇਤਲਾਹ 'ਤੇ ਜਦ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ, ਪਰ ਪੁਲਿਸ ਪਾਰਟੀ ਨੂੰ ਛਾਪੇਮਾਰੀ ਦੌਰਾਨ 3 ਚਾਲੂ ਭੱਠੀਆਂ, 1 ਹਜ਼ਾਰ ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1800 ਲੀਟਰ ਲਾਹਣ ਬਰਾਮਦ ਹੋਈ | ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਹੌਲਦਾਰ ਰਮੇਸ਼ ਕੁਮਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਮੁਲਜ਼ਮਾਂ ਵਿਰੁੱਧ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਫ਼ਿਰੋਜ਼ਪੁਰ, 27 ਮਾਰਚ (ਕੁਲਬੀਰ ਸਿੰਘ ਸੋਢੀ)- ਪਿਛਲੇ ਦਿਨਾਂ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਖੇਤਰਾਂ ਵਿਚ ਭਾਰੀ ਬਾਰਿਸ਼ ਤੇ ਗੜੇਮਾਰੀ ਨਾਲ ਹਾੜੀ ਦੀ ਫ਼ਸਲ, ਸਬਜ਼ੀਆਂ ਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ, ਜਿਸ ਦੇ ਮੁਆਵਜ਼ੇ ਸਬੰਧੀ ਭਾਰਤੀ ...
ਫ਼ਿਰੋਜ਼ਸ਼ਾਹ, 27 ਮਾਰਚ (ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਦੇ ਦਰਿਆਈ ਪਾਣੀਆਂ ਦੇ ਰਿਪੇਰੀਅਨ ਅਤੇ ਸੰਵਿਧਾਨਕ ਹੱਕਾਂ ਅਤੇ ਜੌੜੀਆਂ ਨਹਿਰਾਂ ਰਾਜਸਥਾਨ ਕਨਾਲ ਅਤੇ ਸਰਹਿੰਦ ਫੀਡਰ ਦੇ ਕੰਨਕਰੀਟੀਕਰਨ ਵਿਰੁੱਧ ਮਿਸਲ ਸਤਲੁਜ ਵਲੋਂ ਵਿੱਢਿਆ ਮੁੱਦਕੀ ਮੋਰਚਾ (ਜੰਗ ...
ਫ਼ਿਰੋਜ਼ਪੁਰ, 27 ਮਾਰਚ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਖੇਤਰਾਂ ਵਿਚ ਨਸ਼ੇ ਦੀ ਸਪਲਾਈ ਤੇ ਸੇਵਨ ਕਰਨ ਵਾਲਿਆਂ ਵਿਰੁੱਧ ਪੁਲਿਸ ਵਲੋਂ ਸ਼ਿਕੰਜਾ ਕੱਸਦੇ ਹੋਏ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸੇ ਲੜੀ ਦੇ ਚੱਲਦੇ ਬੀਤੇ ਦਿਨ ...
ਫਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-'ਵਾਰਿਸ ਪੰਜਾਬ ਦੇ' ਮੁਖੀ ਅੰਮਿ੍ਤਪਾਲ ਸਿੰਘ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਸਿੱਖ ਨÏਜਵਾਨਾਂ ਦੀ ਕੀਤੀ ਜਾ ਰਹੀ ਫੜੋ-ਫੜਾਈ ਦੇ ਵਿਰੋਧ 'ਚ ਮਾਝਾ-ਮਾਲਵਾ ਨੂੰ ਜੋੜਦੇ ਬੰਡਾਲਾ-ਕੋਟ ਬੁੱਢਾ ਪੁਲ 'ਤੇ ਲੱਗੇ ਰੋਸ ...
ਮੁੱਦਕੀ, 27 ਮਾਰਚ (ਭੁਪਿੰਦਰ ਸਿੰਘ)- ਇਕ ਪਾਸੇ ਤਾਂ ਮੌਸਮ ਦੀ ਕਰੋਪੀ ਕਾਰਨ ਫ਼ਸਲ ਹਨੇਰੀ-ਝੱਖੜਾਂ ਦੀ ਭੇਟ ਚੜ੍ਹ ਰਹੀ ਹੈ, ਦੂਜੇ ਪਾਸੇ ਡਰੇਨੇਜ਼ ਵਿਭਾਗ ਦੀ ਨਾਲਾਇਕੀ ਕਾਰਨ ਸੇਮ-ਨਾਲੇ ਦੀ ਸਫ਼ਾਈ ਨਾ ਕੀਤੇ ਜਾਣ ਕਾਰਨ ਕਸਬਾ ਮੁੱਦਕੀ ਦੇ ਕਿਸਾਨਾਂ ਦੀਆਂ ਫ਼ਸਲਾਂ ...
ਜ਼ੀਰਾ, 27 ਮਾਰਚ (ਪ੍ਰਤਾਪ ਸਿੰਘ ਹੀਰਾ)-ਮਾਲਬਰੋਜ਼ ਇੰਟਰਨੈਸ਼ਨਲ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ ਜ਼ੀਰਾ ਵਿਖੇ ਚੱਲ ਰਹੇ ਸਾਂਝੇ ਮੋਰਚੇ ਧਰਨੇ ਵਿਚ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਲਗਾਤਾਰ ਸ਼ਮੂਲੀਅਤ ਜ਼ਾਰੀ ਹੈ ਅਤੇ ਮੈਂਬਰਾਂ ਦਾ ਕਹਿਣਾ ਹੈ ਕਿ ਮੋਰਚਾ ...
ਫ਼ਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ)- ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ (ਜ) ਸੂਰਜ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹੇ ਵਿਚ ਆਧਾਰ ਅਪਡੇਟ ਦੇ ਕੰਮਾਂ ਬਾਰੇ ਵਿਸਥਾਰ ...
ਫ਼ਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਵਲੋਂ ਕੀਤੇ ਜਾਂਦੇ ਦਾਅਵਿਆਂ ਦੇ ਉਲਟ ਜੇਲ੍ਹਾਂ ਵਿਚ ਦਿਨੋ-ਦਿਨ ਵੱਧ ਰਹੇ ਨਸ਼ਿਆਂ ਦੇ ਪ੍ਰਚਲਣ ਦੇ ਚੱਲਦਿਆਂ ਹੁਣ ਜੇਲ੍ਹਾਂ ਅੰਦਰੋਂ ਵੀ ਕੈਦੀਆਂ, ਹਵਾਲਾਤੀਆਂ ਦੀਆਂ ਨਸ਼ੇ ਦੀ ਓਵਰਡੋਜ਼ ...
ਜ਼ੀਰਾ, 27 ਮਾਰਚ (ਪ੍ਰਤਾਪ ਸਿੰਘ ਹੀਰਾ)-ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ: ਸੁਰਿੰਦਰ ਪਾਲ ਸਿੰਘ ਓਬਰਾਏ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਸ਼ੁਰੂ ਕੀਤੇ ਗਏ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਅੰਗਹੀਣਾਂ, ਵਿਧਵਾ ਅਤੇ ਬਜ਼ੁਰਗਾਂ ...
ਤਲਵੰਡੀ ਭਾਈ, 27 ਮਾਰਚ (ਰਵਿੰਦਰ ਸਿੰਘ ਬਜਾਜ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਰੈੱਡ ਰੀਬਨ ਕਲੱਬ, ਐਨ.ਐੱਸ.ਐੱਸ. ਯੂਨਿਟ ਅਤੇ ਭਾਸ਼ਾ ਮੰਚ ਵਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ...
ਮੱਲਾਂਵਾਲਾ, 27 ਮਾਰਚ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਵਲੋਂ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਅਨਾਜ ਮੰਡੀ ਮੱਲਾਂਵਾਲਾ ਵਿਖੇ ਜ਼ੀਰਾ ਤੇ ਮੱਲਾਂਵਾਲਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਜਗਜੀਤ ਸਿੰਘ ਲੋਪੋਂ ਦੀ ...
ਫ਼ਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ)- ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਸਮੂਹ ਸ਼ੋ੍ਰਮਣੀ ਭਗਤਾਂ ਦੀ ਯਾਦ ਤੇ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਜੱਜਾਂ, ਧਰਮਸ਼ਾਲਾ ਭਾਈ ਮੋਤੀ ਰਾਮ, ਕੰਬੋਜ ...
ਫ਼ਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ)- ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ, ਜਿਸ ਵਿਚ ਪਰਮ ਸ਼ਿਸ਼ ਸਾਧਵੀ ਸੁਖਬੀਰ ਭਾਰਤੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਵਨ ਇਕ 'ਪ੍ਰਵਾਹ' ਹੈ, ਜਿਸ ਨੂੰ ਰੋਕਣਾ ...
ਫ਼ਿਰੋਜ਼ਪੁਰ, 27 ਮਾਰਚ (ਰਾਕੇਸ਼ ਚਾਵਲਾ)-ਸ੍ਰੀ ਸਾਲਾਸਰ ਬਾਲਾਜੀ ਸੇਵਾ ਸੰਘ ਰਜਿਸਟਰ ਫ਼ਿਰੋਜ਼ਪੁਰ ਛਾਉਣੀ ਦੀ ਤਰਫ਼ੋਂ 110ਵੀਂ ਬੱਸ ਯਾਤਰਾ ਪ੍ਰਧਾਨ ਸੋਹਣ ਸਿੰਘ, ਉਪ ਪ੍ਰਧਾਨ ਸਤਪਾਲ, ਖ਼ਜ਼ਾਨਚੀ ਵਿਜੇ ਕੁਮਾਰ ਠਾਕੁਰ, ਸਕੱਤਰ ਅਰੁਣ ਆਰੀਆ, ਮਨਮੋਹਨ ਗੁਪਤਾ, ...
ਮੱਲਾਂਵਾਲਾ, 27 ਮਾਰਚ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਜ਼ੀਰਾ ਤੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਵਲੋਂ ਲਖਵਿੰਦਰ ਸਿੰਘ ਜੌੜਾ ਮੈਂਬਰ ਪੀ.ਪੀ.ਸੀ. ਨੂੰ ...
ਮਖੂ, 27 ਮਾਰਚ (ਵਰਿੰਦਰ ਮਨਚੰਦਾ) - ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਡੇਰਾ ਬਾਬਾ ਮਸਤ ਕਰਮ ਚੰਦ ਬਾਠਾਂ ਵਾਲਾ ਮਖੂ ਵਿਖੇ ਸੂਬਾ ਆਗੂ ਗੁਰਦੇਵ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਗੁਰਦੇਵ ਸਿੰਘ ਨੇ ਕਿਹਾ ਕਿ ...
ਜ਼ੀਰਾ, 27 ਮਾਰਚ (ਪ੍ਰਤਾਪ ਸਿੰਘ ਹੀਰਾ)- ਬੀਤੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਇਲਾਕੇ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ ਅਤੇ ਤੇਜ਼ ਮੀਂਹ-ਹਨੇਰੀ ਕਾਰਨ ਜ਼ੀਰਾ ਨੇੜਲੇ ਪਿੰਡ ਚੋਹਲਾ ਦੇ ਇੱਕ ਗਰੀਬ ...
ਫ਼ਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ)-ਜ਼ਿਲ੍ਹੇ ਅੰਦਰ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਵੱਖ-ਵੱਖ ਪਿੰਡਾਂ ਦੇ ਸਾਬਕਾ ਸਰਪੰਚਾਂ ਨੇ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਡਾ: ਰਾਣਾ ...
ਮਮਦੋਟ, 27 ਮਾਰਚ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਲੱਖੋਂ ਕਿ ਬਹਿਰਾਮ ਦੇ ਮੁਖੀ ਇੰਸਪੈਕਟਰ ਬਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਕ ਦੋਸ਼ੀ ਨੂੰ ਮੋਟਰਸਾਈਕਲ, ਨਸ਼ੀਲੀਆਂ ਗੋਲੀਆਂ ਅਤੇ ਮੋਬਾਈਲ ਸਮੇਤ ਕਾਬੂ ਕੀਤਾ ਗਿਆ ਹੈ | ਮਾਮਲੇ ...
ਗੁਰੂਹਰਸਹਾਏ, 27 ਮਾਰਚ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਦੇ ਪ੍ਰਸਿੱਧ ਬ੍ਰਹਮ ਰਿਸ਼ੀ ਬਾਬਾ ਦੂਧਾਧਾਰੀ ਮੰਦਿਰ ਵਿਚ ਰਮਾਇਣ ਪਾਠਾਂ ਦੇ ਭੋਗ ਦੀ ਲੜੀ ਸ਼ੁਰੂ ਹੋ ਗਈ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ...
ਜ਼ੀਰਾ, 27 ਮਾਰਚ (ਮਨਜੀਤ ਸਿੰਘ ਢਿੱਲੋਂ)- ਰੋਟਰੀ ਕਲੱਬ ਇੰਟਰਨੈਸ਼ਨਲ ਵਲੋਂ ਅਗਲੇ ਸਾਲ ਲਈ ਚੁਣੇ ਸਮੂਹ ਅਹੁਦੇਦਾਰਾਂ ਲਈ ਇਕ ਟਰੇਨਿੰਗ ਸੈਮੀਨਾਰ ਕਰਵਾ ਕੇ ਵਡਮੁੱਲੀ ਜਾਣਕਾਰੀ ਸਾਂਝੀ ਕਰਦਿਆਂ ਅਹੁਦੇਦਾਰਾਂ ਨੂੰ ਕੰਮ ਕਰਨ ਸੰਬੰਧੀ ਟਰੇਨਿੰਗ ਦਿੱਤੀ ਗਈ ਤਾਂ ਜੋ ...
ਮਮਦੋਟ, 27 ਮਾਰਚ (ਰਾਜਿੰਦਰ ਸਿੰਘ ਹਾਂਡਾ)- ਮਮਦੋਟ ਬਲਾਕ ਦੇ ਸਰਹੱਦੀ ਪਿੰਡ ਭੰਬਾ ਹਾਜੀ ਵਿਖੇ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਗੇਟ ਨੰਬਰ-195 ਨੂੰ ਜਾਣ ਵਾਲੇ ਰਸਤੇ 'ਤੇ ਸਰਹੱਦੀ ਪਿੰਡ ਭੰਬਾ ਹਾਜੀ, ਰੁਹੇਲਾ ਹਾਜੀ, ਗੰਦੂ ਕਿਲਚਾ, ਨਹਾਲਾ ਕਿਲਚਾ, ਦੋਨਾ ਤੇਲੂ ਮੱਲ ...
ਫ਼ਿਰੋਜ਼ਸ਼ਾਹ, 27 ਮਾਰਚ (ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ ਸਿੱਧੂ ਕੈਲਾਸ਼ ਦੀ ਪ੍ਰਧਾਨਗੀ ਹੇਠ ਘੱਲ ਖ਼ੁਰਦ ਵਿਖੇ ਹੋਈ, ਜਿਸ 'ਚ ਯੂਨੀਅਨ ਦੇ ...
ਫ਼ਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ)- ਜ਼ਿਲ੍ਹਾ ਬਿਊਰੋ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 28 ਤੇ 29 ਮਾਰਚ ਨੂੰ ਰੋਜ਼ਗਾਰ ਮੇਲੇ ਲਗਾਏ ਜਾਣਗੇ | ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ...
ਫ਼ਿਰੋਜ਼ਪੁਰ, 27 ਮਾਰਚ (ਤਪਿੰਦਰ ਸਿੰਘ)- ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਜੈਨੇਸਿਜ ਡੈਂਟਲ ਕਾਲਜ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਪ੍ਰੋਗਰਾਮ ਤਹਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੇ ਮੱੁਖ ਮਹਿਮਾਨ ਵਜੋਂ ਵਿਧਾਇਕ ...
ਮੋਬਾਈਲ, ਪਰਸ, ਮੋਟਰਸਾਈਕਲ ਦੀ ਕਾਪੀ ਤੇ ਚਾਬੀ ਲੈ ਕੇ ਹੋਏ ਫ਼ਰਾਰ ਗੁਰੂਹਰਸਹਾਏ, 27 ਮਾਰਚ (ਹਰਚਰਨ ਸਿੰਘ ਸੰਧੂ)- ਮੋਟਰਸਾਈਕਲ 'ਤੇ ਸਵਾਰ ਤਿੰਨ ਨਾਮਾਲੂਮ ਵਿਅਕਤੀਆਂ ਵਲੋਂ ਬਿਜਲੀ ਬੋਰਡ ਮਹਿਕਮੇ ਵਿਚ ਬਤੌਰ ਲਾਈਨਮੈਨ ਵਜੋਂ ਡਿਊਟੀ 'ਤੇ ਤਾਇਨਾਤ ਕਰਮਚਾਰੀ ਦੀ ...
ਜ਼ੀਰਾ, 27 ਮਾਰਚ (ਮਨਜੀਤ ਸਿੰਘ ਢਿੱਲੋਂ)- ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਜ਼ੀਰਾ ਵਿਖੇ ਹੋਈ, ਜਿਸ ਦੌਰਾਨ ਕੌਂਸਲ ਵਲੋਂ ਪਿਛਲੇ ਦਿਨੀਂ ਮਨਾਏ ਗਏ ਇਸਤਰੀ ਦਿਵਸ ਸਮਾਗਮ ਸਬੰਧੀ ਰੀਵਿਊ ਕੀਤਾ ...
ਜ਼ੀਰਾ, 27 ਮਾਰਚ (ਮਨਜੀਤ ਸਿੰਘ ਢਿੱਲੋਂ)- ਸਰਕਾਰ ਦੁਆਰਾ ਮੰਡੀਆਂ 'ਚ ਸੀਜ਼ਨ ਦੌਰਾਨ ਇਲੈਕਟ੍ਰੋਨਿਕ ਕੰਡਿਆਂ ਦੀ ਵਰਤੋਂ ਲਾਜ਼ਮੀ ਬਣਾਏ ਦੀਆਂ ਹਦਾਇਤਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ...
ਗੁਰੂਹਰਸਹਾਏ, 27 ਮਾਰਚ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਹਲਕਾ ਗੁਰੂਹਰਸਹਾਏ ਵਿਚ ਤੇਜ਼ ਮੀਂਹ ਅਤੇ ਗੜੇਮਾਰੀ ਦੌਰਾਨ ਕਣਕ ਦੀ ਪੱਕੀ ਫ਼ਸਲ ਸਰੋਂ੍ਹ, ਮੱਕੀ ਅਤੇ ਸਬਜ਼ੀਆਂ ਜੋ ਕੇ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ | ਪੀੜਤ ਕਿਸਾਨਾਂ ਦੇ ਨਾਲ ਇਸ ਕੁਦਰਤੀ ਆਫ਼ਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX