ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿਛਲੇ ਦਿਨੀਂ ਬੇਮੌਸਮੀਂ ਮੀਂਹ ਅਤੇ ਗੜ੍ਹੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ, ਬਾਗਾਂ ਅਤੇ ਤੁਫ਼ਾਨ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ (ਭਾਕਿਯੂ ਏਕਤਾ ਸਿੱਧੂਪੁਰ, ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ (ਮਾਨਸਾ), ਭਾਕਿਯੂ (ਏਕਤਾ) ਡਕੌਂਦਾ) ਨੇ ਪੰਜਾਬ ਸਰਕਾਰ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ | ਜਿਲ੍ਹਾ ਪੱਧਰ 'ਤੇ ਇਕੱਠ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਦੇ ਰਾਹੀਂ ਭੇਜਣ ਦੀ ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ, ਬਾਗਾਂ ਅਤੇ ਮਕਾਨਾਂ ਦੇ ਨੁਕਸਾਨ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਮਿਲੇ¢ ਇਸ ਮੌਕੇ ਜਥੇਬੰਦੀ ਦੇ ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਕਈ ਫਸਲਾਂ ਉੱਪਰ ਪਈਆਂ ਕੁਦਰਤੀ ਮਾਰਾਂ ਅਤੇ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ ਕਰਕੇ ਕਿਸਾਨੀ ਦਾ ਲੱਕ ਟੁੱਟ ਚੁੱਕਾ ਹੈ | ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਫਸਲਾਂ ਦੇ ਮਾੜੇ ਮੋਟੇ ਨੁਕਸਾਨ ਦੇ ਬਿਆਨ ਦੀ ਵੀ ਨਿਖੇਧੀ ਕੀਤੀ | ਯਾਤਰੀ ਨੇ ਕਿਹਾ ਕਿ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਅਤੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਹੋ ਰਹੇ ਇਸ ਨੁਕਸਾਨ ਦੀ ਪੂਰਤੀ ਕਰਨ ਲਈ ਪੰਜਾਬ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਬੀਮਾ ਆਪਣੇ ਤੌਰ 'ਤੇ ਕਰਵਾਏ ¢ ਜੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੱੁਬੇ, ਰਣਜੀਤ ਸਿੰਘ ਜੀਦਾ ਨੇ ਕਿਹਾ ਕਿ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਣਕ, ਸਰੋਂ, ਸਬਜ਼ੀਆਂ, ਹਰੇ-ਚਾਰੇ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ | ਜਦੋ ਕਿ ਫ਼ਸਲਾਂ ਸਹਾਰੇ ਕਿਸਾਨਾਂ ਨੇ ਆਪਣੇ ਘਰਾਂ ਦੀਆਂ ਕਬੀਲਦਾਰੀਆਂ ਨੂੰ ਅੱਗੇ ਤੋਰਨਾ ਹੁੰਦਾ ਹੈ | ਕਿਸਾਨ ਆਗੂ ਮਹਿਮਾ ਸਿੰਘ ਚੱਠੇਵਾਲ, ਬਲਵਿੰਦਰ ਸਿੰਘ ਜੋਧਪੁਰ, ਭੋਲਾ ਸਿੰਘ ਕੋਟੜਾ, ਜਵਰਜੰਗ ਸਿੰਘ ਪੱਕਾ ਕਲਾ, ਕੁਲਵੰਤ ਸਿੰਘ ਨੇਹੀਆਵਾਲਾ, ਜਸਬੀਰ ਸਿੰਘ ਗਹਿਰੀ, ਹਰਨੇਕ ਸਿੰਘ ਫੂਲ, ਮਹਿੰਦਰ ਸਿੰਘ ਦਿਆਲਪੁਰ, ਅੰਗਰੇਜ ਸਿੰਘ ਕਲਿਆਣ ਆਦਿ ਕਿਸਾਨਾਂ ਦੇ ਫ਼ਸਲੀ ਹੱਦ ਕਰਜ਼ੇ ਦੀਆਂ ਕਿਸ਼ਤਾਂ ਅਗਲੀ ਫ਼ਸਲ ਤੱਕ ਅੱਗੇ ਪਾਉਣ ਅਤੇ ਫ਼ਸਲੀ ਹੱਦ ਕਰਜ਼ੇ ਉੱਪਰ ਲੱਗਣ ਵਾਲੇ ਵਿਆਜ ਨੂੰ ਮੁਆਫ਼ ਕਰਨ ਦੀ ਮੰਗ ਕੀਤੀ ਹੈ¢ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਜਿਲਾ ਬਠਿੰਡਾ ਦੇ ਵਫ਼ਦ ਨੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫ਼ਸਲਾਂ ਦੇ ਨੁਕਸਾਨ ਦੇ ਮੁਆਵਜੇ ਸੰਬੰਧੀ ਮੰਗ-ਪੱਤਰ ਦਿੱਤਾ¢ ਉਪਰੰਤ ਬਸੰਤ ਸਿੰਘ ਕੋਠਾ ਗੁਰੂ ਅਤੇ ਦਰਸ਼ਨ ਸਿੰਘ ਮਾਈਸਰਖਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਸਲਾਂ ਅਤੇ ਹੋਰ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਅਤੇ ਪੜ੍ਹਤਾਲ ਸ਼ੁਰੂ ਕਰਵਾਈ ਜਾਵੇ, ਫਸਲਾਂ ਦੇ ਪੂਰੇ ਨੁਕਸਾਨ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ 20 ਹਜ਼ਾਰ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ, ਅੱਗੀਓ ਫਸਲਾਂ ਦੇ ਨੁਕਸਾਨ ਦੇ ਪੂਰੇ ਮੁਆਵਜ਼ੇ ਲਈ ਸਰਕਾਰੀ ਬੀਮਾ ਯੋਜਨਾ ਨੀਤੀ ਬਣਾਈ ਜਾਵੇ ¢ ਇਸ ਤੋਂ ਬਿਨਾ ਰਾਮਗੜ੍ਹ ਭੂੰਦੜ, ਕੋਟਫੱਤਾ ਤੇ ਕੋਟਭਾਰਾ ਪਿੰਡਾਂ ਦੇ ਕਿਸਾਨਾਂ ਦੀ ਟੇਲਾਂ 'ਤੇ ਪਾਣੀ ਦੀ ਸਮੱਸਿਆ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤਾ¢ ਕਿਸਾਨ ਆਗੂਆਂ ਨੇ ਸਰਕਾਰ ਵਲੋਂ ਮੁਆਵਜ਼ੇ ਸੰਬੰਧੀ ਦੇਰੀ ਕਰਨ ਜਾਂ ਮਾਲ ਵਿਭਾਗ ਅਤੇ ਖੇਤੀਬਾੜੀ ਮਹਿਕਮੇ ਵਲੋਂ ਗਲਤ ਰਿਪੋਰਟਾਂ 'ਤੇ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ¢ ਉਨ੍ਹਾਂ ਸੂਬਾ ਕਮੇਟੀ ਵੱਲੋਂ ਕਿਸਾਨ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਲਈ 3 ਅਪ੍ਰੈਲ ਤੋਂ 7 ਅਪ੍ਰੈਲ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜ ਰੋਜ਼ਾ ਮੋਰਚੇ ਲਾਉਣ ਦੇ ਦਿੱਤੇ ਸੱਦੇ ਨੂੰ ਲਾਗੂ ਕਰਨ ਲਈ ਕਿਸਾਨਾਂ ਨੂੰ ਤਿਆਰੀ ਕਰਨ ਦਾ ਵੀ ਸੱਦਾ ਦਿੱਤਾ¢ ਵਫ਼ਦ ਵਿਚ ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਅਜੈਪਾਲ ਘੁੱਦਾ, ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ, ਰਾਜਵਿੰਦਰ ਸਿੰਘ ਰਾਜੂ ਰਾਮਨਗਰ, ਗੁਰਮੇਲ ਸਿੰਘ ਰਾਮਗੜ੍ਹ ਭੂੰਦੜ, ਹਰਪ੍ਰੀਤ ਸਿੰਘ ਚੱਠੇਵਾਲਾ ਸਮੇਤ ਹੋਰ ਕਿਸਾਨ ਵੀ ਸ਼ਾਮਲ ਸਨ¢ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਨੇ ਕਾਰਜਕਾਰੀ ਸੂਬਾ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ ਦੀ ਅਗਵਾਈ ਵਿਚ ਸਥਾਨਕ ਚਿਲਡਰਨ ਪਾਰਕ ਵਿਖ,ੇ ਮੀਟਿੰਗ ਕਰਨ ਉਪਰੰਤ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਸੰਬੰਧੀ ਐਸ.ਡੀ.ਐਮ., ਬਠਿੰਡਾ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਕਾਰਜਕਾਰੀ ਸੂਬਾ ਪ੍ਰਧਾਨ ਨੇ ਕਿਹਾ ਕਿ ਖ਼ਰਾਬ ਫਸਲਾਂ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਕੇ ਸਾਰੀਆਂ ਫ਼ਸਲਾਂ ਅਤੇ ਘਰਾਂ ਦਾ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ | ਇਸ ਮੌਕੇ ਸੋਹਣ ਸਿੰਘ ਕੋਟਫੱਤਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ, ਸੁਖਦਰਸ਼ਨ ਸਿੰਘ ਖੇਮੂਆਣਾ ਜਨਰਲ ਸਕੱਤਰ, ਗੁਰਪਾਲ ਸਿੰਘ ਮੀਤ ਪ੍ਰਧਾਨ, ਵਰਿੰਦਰ ਸਿੰਘ ਲੱਖੀ ਜੰਗਲ, ਰੇਸ਼ਮ ਸਿੰਘ ਜੀਦਾ ਬਲਾਕ ਪ੍ਰਧਾਨ, ਸਰਬਜੀਤ ਸਿੰਘ ਮਹਿਮਾ ਸਰਜਾ, ਹਰਨੇਕ ਬੱਗਾ ਗੋਨਿਆਣਾ, ਗਗਨਦੀਪ ਗੋਨਿਆਣਾ ਆਦਿ ਮੌਜੂਦ ਸਨ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੈਲੀ ਕਰਨ ਉਪਰੰਤ ਫ਼ਸਲਾਂ ਦੇ ਨੁਕਸਾਨ ਸੰਬੰਧੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਜਿਲ੍ਹਾ ਜਨਰਲ ਸਕੱਤਰ ਰਾਜ ਮਹਿੰਦਰ ਸਿੰਘ ਕੋਟਭਾਰਾ, ਅਵਤਾਰ ਸਿੰਘ ਰਾਜਗੜ੍ਹ ਕੁੱਬੇ, ਸਵਰਨ ਸਿੰਘ ਭਾਈਰੂਪਾ, ਬਲਦੇਵ ਸਿੰਘ ਬੱਲੂਆਣਾ, ਦਰਸ਼ਨ ਸਿੰਘ ਗਹਿਰੀ ਬੁੱਟਰ, ਬੂਟਾ ਸਿੰਘ ਤੁੰਗਵਾਲੀ, ਰਣਜੀਤ ਸਿੰਘ ਢਪਾਲੀ ਵੀ ਮੌਜੂਦ ਸਨ | ਇਸ ਮੌਕੇ ਬੂਟਾ ਸਿੰਘ ਬੁਰਜ ਗਿੱਲ ਅਤੇ ਬਲਦੇਵ ਸਿੰਘ ਭਾਈਰੂਪਾ ਨੇ ਪੰਜਾਬ ਸਰਕਾਰ ਵਲੋਂ ਖਰਾਬ ਹੋਈਆਂ ਫ਼ਸਲਾਂ ਦਾ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜੇ ਦੇ ਐਲਾਨ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਮੰਨਿਆ ਹੈ ਕਿ ਫ਼ਸਲਾਂ ਦਾ 100 ਫੀਸਦੀ ਨੁਕਸਾਨ ਹੋਇਆ ਹੈ | ਇਸ ਲਈ ਕਿਸਾਨਾਂ ਨੂੰ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਹਾੜੀ ਦੀਆਂ ਫਸਲਾਂ ਕਣਕ, ਸਰੋਂ, ਸਬਜ਼ੀਆਂ, ਹਰਾ ਚਾਰਾ ਅਤੇ ਬਾਗ ਦਾ ਮੁਆਵਜਾ ਦਸ ਦਿਨ੍ਹਾਂ ਵਿਚ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇ, ਕਿਸਾਨਾਂ ਦਾ ਖੇਤੀਬਾੜੀ ਕਰਜ਼ਾ ਦੋ ਸਾਲ ਪਿੱਛੇ ਪਾ ਕੇ ਵਿਆਜ ਮੁਕਤ ਕੀਤਾ ਜਵੇ | ਇਸ ਮੌਕੇ ਬੂਟਾ ਸਿੰਘ ਰਾਮਪੁਰਾ, ਭੋਲਾ ਸਿੰਘ ਫੁੱਲੋਮਿਠੀ, ਨਛੱਤਰ ਸਿੰਘ ਕੋਟਭਾਰਾ, ਸੁਖਜਿੰਦਰ ਸਿੰਘ ਪੂਹਲਾ, ਗੁਰਦਾਸ ਸਿੰਘ ਸੇਮਾਂ, ਮਨਜੀਤ ਸਿੰਘ ਭਾਈਰੂਪਾ, ਰਾਮ ਸਿੰਘ ਲਹਿਰਾ ਮੁਹੱਬਤ, ਤੋਗਾ ਸਿੰਘ ਬੇਗਾ ਲਹਿਰਾ, ਭੋਲਾ ਸਿੰਘ ਭੁੱਚੋ ਕਲਾਂ, ਵੀਰੀ ਸਿੰਘ ਗੋਬਿੰਦਪੁਰਾ, ਧੰਨਾ ਸਿੰਘ ਬੁਰਜਗਿੱਲ, ਗੱਗੀ ਦਿਆਲਪੁਰਾ, ਸੁਖਵਿੰਦਰ ਸਿੰਘ ਭਾਈਰੂਪਾ ਆਦਿ ਵੀ ਮੌਜੂਦ ਰਹੇ |
ਬਠਿੰਡਾ, 27 ਮਾਰਚ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਗੈਸ ਸਿਲੰਡਰ ਚੋਰੀ ਕਰਨ ਦੇ ਆਦੀ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ ਪੁਲਿਸ ਅਧਿਕਾਰੀ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਪੁਲਿਸ ਨੂੰ ਮਿਲੀ ਗੁਪਤ ...
ਬੋਹਾ, 27 ਮਾਰਚ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਿੰਡ ਚੱਕ ਅਲੀਸ਼ੇਰ ਵਿਖੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਪਿੰਡ ਦੇ ਗੁਰੂ ਘਰ ਵਿਖੇ ਕਿਸਾਨਾਂ ਦਾ ਇਕੱਠ ਰੱਖਿਆ ਗਿਆ | ਸੰਬੋਧਨ ਕਰਦਿਆਂ ਜ਼ਿਲ੍ਹਾ ...
ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ 4 ਮੋਟਰ ਸਾਈਕਲ ਅਤੇ ਇਕ ਸਕੂਟਰੀ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ | ਜਾਂਚ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ...
ਬਠਿੰਡਾ, 27 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਧੋਬੀਆਣਾ ਦੇ ਮੱਛੀ ਮੰਡੀ ਦੇ ਬੱਸ ਸਟੈਂਡ 'ਤੇ ਇਕ ਸਾਧ ਦੀ ਲਾਸ਼ ਪਈ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ, ਵਿੱਕੀ ਕੁਮਾਰ ਐਂਬੂਲੈਂਸ ਸਮੇਤ ਘਟਨਾ ਸਥਾਨ ...
ਬਠਿੰਡਾ, 27 ਮਾਰਚ (ਅਵਤਾਰ ਸਿੰਘ ਕੈਂਥ)-ਬਠਿੰਡਾ ਗੋਨਿਆਣਾ ਰੋਡ 'ਤੇ ਟਰਾਂਸਪੋਰਟ ਨਗਰ ਨੇੜੇ ਦੋ ਮੋਟਰ ਸਾਈਕਲਾਂ ਦੀ ਆਪਸ 'ਚ ਟੱਕਰ ਕਾਰਨ ਦੋਂਵੇ ਮੋਟਰ ਸਾਈਕਲ ਸਵਾਰ ਨੌਜਵਾਨ ਪਰਮੇਸ਼ ਕੁਮਾਰ (29) ਪੁੱਤਰ ਹਰੀਚੰਦ ਵਾਸੀ ਅਹਾਤਾ ਨਿਜ਼ਾਮ ਮੁਹੰਮਦ ਅਤੇ ਪਵਨ ਸ਼ਰਮਾ (22) ...
ਬਠਿੰਡਾ, 27 ਮਾਰਚ (ਵੀਰਪਾਲ ਸਿੰਘ)-ਸੂਬੇ ਭਰ ਵਿਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਝੱਖੜ ਨਾਲ ਹੋਏ ਫ਼ਸਲ ਦੇ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕੁੱਲ ਹਿੰਦ ਕਿਸਾਨ ਸਭਾ ਵਲੋਂ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ...
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੁਹਿਰਦ ਯਤਨ ਜੁਟਾਉਣੇ ਚਾਹੀਦੇ ਹਨ ਤਾਂ ਹੀ ਗਿਆਨ ਵਾਲੇ ਵਿਦਿਆਰਥੀ ਪੈਦਾ ਹੋ ਸਕਦੇ ਹਨ | ਖ਼ਾਸ ਕਰ ਕੇ ਸਰਕਾਰਾਂ ਅਤੇ ਅਧਿਆਪਕ ਵਰਗ ਨੂੰ ਇਸ ਕਾਰਜ ਲਈ ਮੋਹਰੀ ਭੂਮਿਕਾ ਨਿਭਾਅ ...
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੁਹਿਰਦ ਯਤਨ ਜੁਟਾਉਣੇ ਚਾਹੀਦੇ ਹਨ ਤਾਂ ਹੀ ਗਿਆਨ ਵਾਲੇ ਵਿਦਿਆਰਥੀ ਪੈਦਾ ਹੋ ਸਕਦੇ ਹਨ | ਖ਼ਾਸ ਕਰ ਕੇ ਸਰਕਾਰਾਂ ਅਤੇ ਅਧਿਆਪਕ ਵਰਗ ਨੂੰ ਇਸ ਕਾਰਜ ਲਈ ਮੋਹਰੀ ਭੂਮਿਕਾ ਨਿਭਾਅ ...
ਲਹਿਰਾ ਮੁਹੱਬਤ, 27 ਮਾਰਚ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਬੇਗਾ ਦੇ ਟੇਡਾ ਰਾਹ ਵਾਲੇ ਖੇਤਾਂ 'ਚੋਂ ਬੀਤੇ ਦਿਨੀਂ ਰਾਤ ਸਮੇਂ ਦਰਜਨ ਭਰ ਮੋਟਰਾਂ ਤੋਂ ਕੇਬਲ ਤਾਰਾਂ ਕੱਟਣ ਸਮੇਤ ਬਣੇ ਕਮਰਿਆਂ 'ਚ ਪਏ ਖੇਤੀ ਸੰਦ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਪੀੜ੍ਹਤ ...
ਭੁੱਚੋ ਮੰਡੀ, 27 ਮਾਰਚ (ਪਰਵਿੰਦਰ ਸਿੰਘ ਜੌੜਾ)-ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਦਿਲਬਾਗ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਜਸਕਰਨ ਸਿੰਘ ਕੁਲਾਰ ਦੀ ਅਗਵਾਈ ਹੇਠ ਤੁੰਗਵਾਲੀ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ...
ਨਥਾਣਾ, 27 ਮਾਰਚ (ਗੁਰਦਰਸ਼ਨ ਲੁੱਧੜ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਮੌਸਮ ਦੀ ਕਰੋਪੀ ਕਾਰਨ ਹੋਏ ਫ਼ਸਲੀ ਨੁਕਸਾਨ ਬਾਬਤ ਕਾਸ਼ਤਕਾਰ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਨੰਬਰਦਾਰ ਆਗੂਆਂ ਦੇ ਵਫ਼ਦ ਵਲੋਂ ...
ਚਾਉਕੇ, 27 ਮਾਰਚ (ਮਨਜੀਤ ਸਿੰਘ ਘੜੈਲੀ)-ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ¢ ਇਸ ਮੌਕੇ ਨਰਸਰੀ, ਐਲ ਕੇ ਜੀ, ਯੂ ਕੇ ਜੀ ਕਲਾਸ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ ¢ ਇਸ ਦੌਰਾਨ ਮਾਪਿਆਂ ਤੇ ਬੱਚਿਆਂ 'ਚ ਬੜਾ ਉਤਸ਼ਾਹ ਦੇਖਿਆ ...
ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਇੱਥੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਖੇ 10 ਲੱਖ ਰੁਪਏ ਦੀ ਕੀਮਤ ਵਾਲੀ ਬਾਇਓ ਕੈਮੀਕਲ ਆਟੋਮੈਟਿਕ ਐਨਾਲਾਈਜ਼ਰ ਮਸ਼ੀਨ ਦੀ ਸ਼ੁਰੂਆਤ ਕੀਤੀ ਗਈ ¢ ਇਕੋ ਸਮੇਂ ਹੀ 200 ...
ਤਲਵੰਡੀ ਸਾਬੋ, 27 ਮਾਰਚ (ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਾਲਜ ਪਿ੍ੰਸੀਪਲ ਡਾ: ਕਮਲਪ੍ਰੀਤ ...
ਗੋਨਿਆਣਾ, 27 ਮਾਰਚ (ਬਰਾੜ ਆਰ. ਸਿੰਘ)-ਪੰਜਾਬ ਸਿਹਤ ਵਿਭਾਗ ਦੇ ਅਦਾਰੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਜੋ ਕਿ ਸੂਬੇ ਅੰਦਰ ਐਚ. ਆਈ. ਵੀ. ਏਡਜ਼ ਦੀਆਂ ਸੇਵਾਵਾਂ ਦੇਣ ਵਾਲਾ ਅਦਾਰਾ ਹੈ ਵਲੋਂ ਪੰਜਾਬ ਦੇ ਲੋਕਾਂ ਨੂੰ ਐਚ. ਆਈ. ਵੀ. ਦੀਆਂ ਸੇਵਾਵਾਂ ਨਾ ਦੇਣ ਦਾ ਨਿਰਣਾ ...
ਕੋਟਫੱਤਾ, 27 ਮਾਰਚ (ਰਣਜੀਤ ਸਿੰਘ ਬੁੱਟਰ)-ਪਿੰਡ ਗਹਿਰੀ ਭਾਗੀ (ਬਠਿੰਡਾ) ਵਿਖੇ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਚੋਣ ਬਲਾਕ ਪ੍ਰਧਾਨ ਜਸਵੀਰ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੇਰ ਤੋਂ ...
ਗੋਨਿਆਣਾ, 27 ਮਾਰਚ (ਬਰਾੜ ਆਰ. ਸਿੰਘ)-ਸਬ-ਤਹਿਸੀਲ ਗੋਨਿਆਣਾ ਦੀ ਨੰਬਰਦਾਰ ਯੂਨੀਅਨ 643 ਦੇ ਪ੍ਰਧਾਨ ਮਨਦੀਪ ਸਿੰਘ ਦਾਨ ਸਿੰਘ ਵਾਲਾ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਵਲੋਂ ਨਾਇਬ ਤਹਿਸੀਲਦਾਰ ਗੋਨਿਆਣਾ ਮੰਡੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਇਹ ਮੰਗ ਪੱਤਰ ਉਨ੍ਹਾਂ ...
ਬਠਿੰਡਾ, 27 ਮਾਰਚ (ਅਵਤਾਰ ਸਿੰਘ ਕੈਂਥ)-ਰਾਸ਼ਟਰੀ ਵਿਕਲਾਂਗ ਐਸੋਸ਼ੀਏਸ਼ਨ ਪੰਜਾਬ ਦੇ ਮੈਂਬਰਾਂ ਵਲੋਂ ਡਾ: ਅੰਬੇਦਕਰ ਪਾਰਕ ਬਠਿੰਡਾ ਵਿਖੇ ਡਾ: ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਮੰਤਰੀ ਵਲੋਂ ਪੇਸ਼ ਕੀਤੇ ਬਜਟ ਦਾ ਸਖ਼ਤ ਵਿਰੋਧ ਕਰਦਿਆਂ ਬਜਟ ਦੀਆਂ ...
ਤਲਵੰਡੀ ਸਾਬੋ, 27 ਮਾਰਚ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਐਨ. ਐਸ. ਐਸ. ਵਿਭਾਗ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਲੋਂ ਉਪ ਕੁਲਪਤੀ ਪ੍ਰੋ. (ਡਾ:) ਐਸ. ਕੇ. ਬਾਵਾ ਦੀ ਪ੍ਰੇਰਣਾ ਸਦਕਾ ਪ੍ਰੋ: ਵਾਇਸ ਚਾਂਸਲਰ ਡਾ: ਪੁਸ਼ਪਿੰਦਰ ਸਿੰਘ ...
ਭੁੱਚੋ ਮੰਡੀ, 27 ਮਾਰਚ (ਪਰਵਿੰਦਰ ਸਿੰਘ ਜੌੜਾ)-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਭੁੱਚੋ ਮੰਡੀ ਦੀ ਮੀਟਿੰਗ ਪਿ੍ੰ. ਪ੍ਰਮੇਸ਼ਵਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੌਕੇ ਸੁਸਾਇਟੀ ਦੀ ਅਗਲੇ 2 ਵਰਿ੍ਹਆਂ ਲਈ ਚੋਣ ਕੀਤੀ ਗਈ, ਵਿਚ ਸਰਬ ਸੰਮਤੀ ਨਾਲ ...
ਤਲਵੰਡੀ ਸਾਬੋ, 27 ਮਾਰਚ (ਰਣਜੀਤ ਸਿੰਘ ਰਾਜੂ)-ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਨੱਤ ਰੋਡ 'ਤੇ ਇੱਕ ਮੁਹੱਲੇ ਵਿਚੋਂ ਅੱਜ ਦਿਨ ਦਿਹਾੜੇ ਇੱਕ ਘਰ ਵਿਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨਾ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਦੋਂਕਿ ਸ਼ਿਕਾਇਤ ਮਿਲਣ ਉਪਰੰਤ ਪੁਲਿਸ ...
ਸੀਂਗੋ ਮੰਡੀ, 27 ਮਾਰਚ (ਪਿ੍ੰਸ ਗਰਗ) ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀ ਮੈਨੇਜਿੰਗ ਕਮੇਟੀ ਦੀ ਤਰਫ਼ੋਂ ਸ਼ੈਸ਼ਨ ਦੀ ਸਮੇਂ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ 100% ਹਾਜ਼ਰੀਆਂ ਵਾਲੇ ਨਰਸਰੀ ਤੋਂ ...
ਰਾਮਾਂ ਮੰਡੀ, 27 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਰਾਮਸਰਾ ਵਿਖੇ ਅਚਾਨਕ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਢਹਿ-ਢੇਰੀ ਹੋਣ ਦਾ ਸਮਾਚਾਰ ਮਿਲਿਆ ਹੈ ¢ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਦੇ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਜਾਤੀ ...
ਰਾਮਪੁਰਾ ਫੂਲ, 27 ਮਾਰਚ (ਹੇਮੰਤ ਕੁਮਾਰ ਸ਼ਰਮਾ/ਨਰਪਿੰਦਰ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਅਤੇ ...
ਰਾਮਪੁਰਾ ਫੂਲ, 27 ਮਾਰਚ (ਹੇਮੰਤ ਕੁਮਾਰ ਸ਼ਰਮਾ)- ਸਮਾਜ ਸੇਵਾ ਨੂੰ ਸਮਰਪਿਤ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵਲੋਂ ਅੱਖਾਂ ਦਾ ਚੈੱਕਅਪ ਅਤੇ ਮੁਫ਼ਤ ਅਪਰੇਸ਼ਨ ਲੈਂਜ ਕੈਂਪ ਲਗਾਇਆ ਗਿਆ | ਜਿਸ ਵਿਚ 250 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਤੇ 192 ਮਰੀਜ਼ਾਂ ਨੂੰ ਲੈਂਜ ...
ਰਾਮਾਂ ਮੰਡੀ, 27 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਰਾਮਸਰਾ ਵਿਖੇ ਅਚਾਨਕ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਢਹਿ-ਢੇਰੀ ਹੋਣ ਦਾ ਸਮਾਚਾਰ ਮਿਲਿਆ ਹੈ ¢ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਦੇ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਜਾਤੀ ...
ਭਗਤਾ ਭਾਈਕਾ, 27 ਮਾਰਚ (ਸੁਖਪਾਲ ਸਿੰਘ ਸੋਨੀ)-ਸ਼ਹਿਰ ਦੀ ਸਭ ਤੋਂ ਪੁਰਾਣੀ ਤੇ ਨਾਮਵਰ ਸੰਸਥਾ, ਸਿਲਵਰ ਸਟੋਨ ਇਮੀਗ੍ਰੇਸ਼ਨ ਜੋ ਕੇ ਹੁਣ ਤੱਕ ਸੈਂਕੜੇ ਲੋਕਾਂ ਨੂੰ ਵਿਦੇਸ਼ ਭੇਜ ਚੁੱਕੀ ਹੈ, ਨੇ ਇਕ ਹੋਰ ਉਪਲਬਧੀ ਆਪਣੇ ਨਾਮ ਕਰਦਿਆਂ ਜਸਕਰਨ ਸਿੰਘ ਮਾਨ ਅਤੇ ਗੁਰਜੀਤ ਕੌਰ ...
ਬਠਿੰਡਾ, 27 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਗ੍ਰੰਥੀ ਸਾਹਿਬ ਨੇ ਪਾਠ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਕੂਲ ਦੇ ...
ਸੀਂਗੋ ਮੰਡੀ, 27 ਮਾਰਚ (ਲਕਵਿੰਦਰ ਸ਼ਰਮਾ)-ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਗੜੇਮਾਰੀ ਅਤੇ ਤੂਫ਼ਾਨ ਦੇ ਨਾਲ ਹਲਕਾ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਦੀਆਂ ਫ਼ਸਲਾਂ ...
ਤਲਵੰਡੀ ਸਾਬੋ, 27 ਮਾਰਚ (ਰਣਜੀਤ ਸਿੰਘ ਰਾਜੂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਵਿਰੁੱਧ ਪੁਲਿਸ ਆਪਰੇਸ਼ਨ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਦੌਰਾਨ 18 ਮਾਰਚ ਨੂੰ ਗਿ੍ਫ਼ਤਾਰੀ ਉਪਰੰਤ ਨਿਆਇਕ ਹਿਰਾਸਤ 'ਚ ਜੇਲ੍ਹ ਭੇਜੇ ਇਲਾਕੇ ਦੇ ...
ਮਾਨਸਾ, 27 ਮਾਰਚ (ਰਾਵਿੰਦਰ ਸਿੰਘ ਰਵੀ)- ਦਿੱਲੀ ਵਿਖੇ ਮੋਦੀ ਹਟਾਓ, ਭਾਰਤ ਬਚਾਓ ਦੇ ਪੋਸਟਰ ਲਗਾਉਣ ਅਤੇ ਛਾਪਣ ਵਾਲੀ ਪਿ੍ਟਿੰਗ ਪ੍ਰੈੱਸ ਸਮੇਤ 30 ਲੋਕਾਂ ਤੇ ਪਰਚਾ ਦਰਜ ਕਰਨ ਅਤੇ ਰਾਹੁਲ ਗਾਂਧੀ ਦੀ ਪਾਰਲੀਮੈਂਟ ਮੈਂਬਰੀ ਖ਼ਤਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ...
ਮਾਨਸਾ, 27 ਮਾਰਚ (ਰਾਵਿੰਦਰ ਸਿੰਘ ਰਵੀ)- ਦਿੱਲੀ ਵਿਖੇ ਮੋਦੀ ਹਟਾਓ, ਭਾਰਤ ਬਚਾਓ ਦੇ ਪੋਸਟਰ ਲਗਾਉਣ ਅਤੇ ਛਾਪਣ ਵਾਲੀ ਪਿ੍ਟਿੰਗ ਪ੍ਰੈੱਸ ਸਮੇਤ 30 ਲੋਕਾਂ ਤੇ ਪਰਚਾ ਦਰਜ ਕਰਨ ਅਤੇ ਰਾਹੁਲ ਗਾਂਧੀ ਦੀ ਪਾਰਲੀਮੈਂਟ ਮੈਂਬਰੀ ਖ਼ਤਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ...
ਜੋਗਾ, 27 ਮਾਰਚ (ਮਨਜੀਤ ਸਿੰਘ ਘੜੈਲੀ)-ਨੇੜਲੇ ਪਿੰਡ ਅਕਲੀਆ ਵਿਖੇ ਜਨ ਸੁਣਵਾਈ ਕੈਂਪ ਦੌਰਾਨ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਤੇ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ...
ਮਾਨਸਾ, 27 ਮਾਰਚ (ਧਾਲੀਵਾਲ)- ਪੰਜਾਬ ਅਤੇ ਹਰਿਆਣਾ ਦੇ ਜਸਟਿਸ ਵਿਕਾਸ ਸੂਰੀ ਨੇ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਉਹ ਪਿਛਲੇ 3 ਦਿਨਾਂ ਤੋਂ ਜ਼ਿਲ੍ਹਾ ਅਦਾਲਤਾਂ ਦਾ ਨਿਰੀਖਣ ਕਰਨ ਪਹੁੰਚੇ ਹੋਏ ਹਨ | ਉਨ੍ਹਾਂ ਜੇਲ੍ਹ 'ਚ ਬੰਦ ਹਵਾਲਾਤੀਆਂ ਅਤੇ ...
ਲਹਿਰਾ ਮੁਹੱਬਤ, 27 ਮਾਰਚ (ਸੁਖਪਾਲ ਸਿੰਘ ਸੁੱਖੀ)-ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਵਿਚ ਅੱਜ ਦੇਰ ਸ਼ਾਮ ਯੂਨਿਟ ਨੰਬਰ-3 ਦੀ ਚੱਲ ਰਹੀ ਸਾਲਾਨਾ ਮੁਰੰਮਤ ਦੌਰਾਨ ਕੋਲ ਮਿੱਲ-3 ਏ ਨੂੰ ਕੰਟਰੋਲ ਯੂਨਿਟ ਤੋਂ ਡਿਊਟੀ ਅਧਿਕਾਰੀ ਵਲੋਂ ਚਲਾਉਣ ਨਾਲ ਕੰਮ ਕਰ ਰਹੇ ਇੱਕ ਠੇਕਾ ...
ਮਾਨਸਾ, 27 ਮਾਰਚ (ਸਟਾਫ਼ ਰਿਪੋਰਟਰ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਬੀਤੇ ਦਿਨਾਂ 'ਚ ਹੋਈ ਬੇਮੌਸਮੀ ਬਾਰਸ਼ ਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ, ਸਬਜ਼ੀਆਂ ਅਤੇ ਮਕਾਨਾਂ ਦੇ ਨੁਕਸਾਨ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਇੱਥੇ ਪੰਜਾਬ ਸਰਕਾਰ ਦੇ ...
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਕਲਾ ਮੰਚ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਵਿਖੇ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਲਾ ਤੇ ਕਿਤਾਬ ਮੇਲੇ ਦੇ ਦੂਸਰੇ ਦਿਨ ...
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਕਲਾ ਮੰਚ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਵਿਖੇ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਲਾ ਤੇ ਕਿਤਾਬ ਮੇਲੇ ਦੇ ਦੂਸਰੇ ਦਿਨ ...
ਬਰੇਟਾ, 27 ਮਾਰਚ (ਪਾਲ ਸਿੰਘ ਮੰਡੇਰ)- ਵੱਖ ਵੱਖ ਸਰਕਾਰਾਂ ਵਲੋਂ ਬਰੇਟਾ ਇਲਾਕੇ ਦੇ ਵਿਕਾਸ ਵੱਲ ਪੂਰਾ ਧਿਆਨ ਨਾ ਦੇਣ ਕਾਰਨ ਇਹ ਪਛੜੇਪਣ ਦਾ ਸ਼ਿਕਾਰ ਹੋ ਗਿਆ | ਵਿਕਾਸ ਕਮੇਟੀ ਦੀ ਮੀਟਿੰਗ ਸਮੇਂ ਮੈਂਬਰਾਂ ਨੇ ਇਲਾਕੇ ਦੀਆਂ ਮੁੱਖ ਮੰਗਾਂ ਵਿਚ ਰੇਲਵੇ ਬਿ੍ਜ ਬਣਾਉਣਾ, ...
ਬੁਢਲਾਡਾ, 27 ਮਾਰਚ (ਸਵਰਨ ਸਿੰਘ ਰਾਹੀ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵੱਲੋਂ ਅੱਜ ਪਿੰਡ ਕੁਲਾਣਾ, ਫੁੱਲੂਵਾਲਾ ਡੋਡ, ਦਰੀਆਪੁਰ ਕਲਾਂ, ਰਾਮਗੜ੍ਹ ਦਰੀਆਪੁਰ ਅਤੇ ਅਚਾਨਕ ਆਦਿ ਪਿੰਡਾਂ ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ...
ਸਰਦੂਲਗੜ੍ਹ, 27 ਮਾਰਚ (ਜੀ.ਐਮ.ਅਰੋੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਦੀ ਅਗਵਾਈ 'ਚ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਕਾਰੀ ਸਕੂਲ ਮੀਰਪੁਰ ਕਲਾਂ ਦੇ ਸਕੂਲ ਵਿਚ ਬਿਜਲੀ ਬੋਰਡ ਵਲੋਂ ਲਗਾਏ ਚਿੱਪ ...
ਬਰੇਟਾ, 27 ਮਾਰਚ (ਪ.ਪ.)- ਆਸਰਾ ਫਾਊਾਡੇਸ਼ਨ ਬਰੇਟਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਸਥਾਨਕ ਭਾਈ ਘਨੱਈਆ ਜੀ ਗੁਰਦੁਆਰਾ ਸਾਹਿਬ ਵਿਖੇ ਡਾ. ਪਿ੍ਅੰਕਾ ਯਾਦਵ ਦੀ ਅਗਵਾਈ 'ਚ ਲਗਾਇਆ ਗਿਆ | ਫਾਊਾਡੇਸ਼ਨ ਦੇ ਆਗੂ ਅਜੈਬ ...
ਮਾਨਸਾ, 27 ਮਾਰਚ (ਸ.ਰਿ.)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਪਿੰਡ ਮਾਖੇਵਾਲਾ 'ਚ ਬਲਾਕ ਕਨਵੀਨਰ ਬਲਵੀਰ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਹੋਈ ਚੋਣ 'ਚ ਪ੍ਰਧਾਨ ਨਾਜ਼ਮ ਸਿੰਘ, ਖਜ਼ਾਨਚੀ ਡਾ. ਬਲਦੇਵ ਸਿੰਘ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX