ਤਾਜਾ ਖ਼ਬਰਾਂ


ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  57 minutes ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 minute ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  about 1 hour ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  about 1 hour ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  about 2 hours ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  about 2 hours ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  about 2 hours ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  about 3 hours ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  about 4 hours ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  about 4 hours ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  about 6 hours ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  about 6 hours ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  about 6 hours ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  about 7 hours ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  about 7 hours ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  about 7 hours ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  about 7 hours ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  about 7 hours ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  about 8 hours ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  about 8 hours ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  about 8 hours ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਬਾਲਾਸੋਰ ਹਾਦਸਾ: ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ ਸੀ.ਬੀ.ਆਈ. ਟੀਮ
. . .  about 8 hours ago
ਭੁਵਨੇਸ਼ਵਰ, 6 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸੀ.ਬੀ.ਆਈ. ਦੀ 10 ਮੈਂਬਰੀ ਟੀਮ ਜਾਂਚ ਲਈ ਪੁੱਜ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ. ਓ.....
ਮਨੀਪੁਰ: ਸੁਰੱਖਿਆ ਬਲਾਂ ਤੇ ਵਿਦਰੋਹੀਆਂ ਵਿਚਕਾਰ ਹੋਈ ਗੋਲੀਬਾਰੀ
. . .  1 minute ago
ਇੰਫ਼ਾਲ, 6 ਜੂਨ- ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਮਨੀਪੁਰ ਦੇ ਸੁਗਨੂ/ਸੇਰਾਉ ਖ਼ੇਤਰਾਂ ਵਿਚ ਅਸਾਮ ਰਾਈਫ਼ਲਜ਼, ਬੀ.ਐਸ.ਐਫ਼. ਅਤੇ ਪੁਲਿਸ ਵਲੋਂ ਇਕ....
ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ ਵਿਚ 10 ਥਾਵਾਂ ’ਤੇ ਛਾਪੇਮਾਰੀ
. . .  about 9 hours ago
ਨਵੀਂ ਦਿੱਲੀ, 6 ਜੂਨ- ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ’ਚ 10....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਚੇਤ ਸੰਮਤ 555

ਖੰਨਾ / ਸਮਰਾਲਾ

ਨਗਰ ਕੌਂਸਲ ਦੇ ਪ੍ਰਧਾਨ ਲੱਧੜ ਦੀ ਅਗਵਾਈ ਹੇਠ 59.57 ਕਰੋੜ ਦਾ ਬਜਟ ਸਰਬਸੰਮਤੀ ਨਾਲ ਪਾਸ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਮੀਟਿੰਗ ਹਾਲ 'ਚ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਅਗਵਾਈ 'ਚ ਅੱਜ ਪਿਛਲੇ ਸਾਲ ਨਾਲੋਂ ਕਰੀਬ ਸਵਾ 5 ਕਰੋੜ ਰੁਪਏ ਵਧੇਰੇ ਨਗਰ ਕੌਂਸਲ ਦਾ ਸਾਲ 2023-24 ਦਾ ਬਜਟ ਪਾਸ ਕੀਤਾ ਗਿਆ | ਸਮੂਹ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ 59.57 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ, ਪਿਛਲੇ ਸਾਲ ਕਰੀਬ 54.36.30 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ | ਅੱਜ ਦੀ ਮੀਟਿੰਗ ਵਿਚ ਵਿਰੋਧੀ ਮੈਂਬਰਾਂ ਨੇ ਕਾਫੀ ਰੌਲਾ ਪਾਇਆ, ਪਰ ਇਸ ਦਰਮਿਆਨ ਬਜਟ ਸਰਬਸੰਮਤੀ ਨਾਲ ਪਾਸ ਹੋ ਗਿਆ | ਮੀਟਿੰਗ ਵਿਚ ਖੰਨਾ ਦੇ 'ਆਪ' ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੀ ਸ਼ਾਮਿਲ ਹੋਏ | ਇਸ ਮੌਕੇ ਈ. ਓ. ਗੁਰਪਾਲ ਸਿੰਘ ਵੀ ਹਾਜ਼ਰ ਸਨ | ਸਾਬਕਾ ਉਪ ਪ੍ਰਧਾਨ ਅਤੇ ਹੁਣ 'ਆਪ' ਕੌਂਸਲਰ ਜਤਿੰਦਰ ਪਾਠਕ ਨੇ ਕੁੱਝ ਸਵਾਲ ਉਠਾਏ ਜਿਨ੍ਹਾਂ 'ਤੇ ਕਾਫੀ ਬਹਿਸ ਹੋਈ, ਜਦੋਂ ਕਿ ਕੌਂਸਲ ਪ੍ਰਧਾਨ ਕਮਲਜੀਤ ਲੱਧੜ ਨੇ ਇਸ ਸੰਬੰਧੀ ਲਿਸਟ ਜਾਰੀ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਪਿਛਲੇ ਸਾਲ ਵਿਚ ਕੁੱਲ 2709.01 ਲੱਖ ਦੇ ਵੱਖ ਵੱਖ ਤਰ੍ਹਾਂ ਦੇ ਕੁੱਲ 275 ਟੈਂਡਰ ਜਾਰੀ ਕੀਤੇ ਗਏ ਹਨ | ਜਦੋਂ ਕਿ 118.70 ਲੱਖ ਰੁਪਏ ਦੇ ਖਰਚੇ ਨਾਲ ਜੇ. ਸੀ. ਬੀ. ਮਸ਼ੀਨ, ਐਟੀਸਮੋਕ ਗੰਨ, ਰਿਕਸ਼ਾ ਰੇਹੜੇ, ਵਹੀਕਲ ਫ਼ਾਗਿੰਗ ਮਸ਼ੀਨ ਅਤੇ ਹੋਰ ਫ਼ਾਗਿੰਗ ਮਸ਼ੀਨਾਂ ਦੀ ਖ਼ਰੀਦ ਕੀਤੀ ਗਈ, ਜਦੋਂ ਕਿ 319.93 ਲੱਖ ਰੁਪਏ ਨਾਲ ਜੈਟਿੰਗ, ਸਵੀਪਿੰਗ ਅਤੇ ਕੈਟਲ ਕੈਚਰ ਫੜਨ ਵਾਲੀਆਂ ਮਸ਼ੀਨਾਂ ਅਤੇ ਇਕ ਟਾਟਾ ਏਸ ਵਹੀਕਲ ਖ਼ਰੀਦੇ ਗਏ ਹਨ | ਅੱਜ ਦੀ ਮੀਟਿੰਗ ਵਿਚ ਜ਼ਿਆਦਾਤਰ ਕੌਂਸਲਰ ਹਾਜ਼ਰ ਸਨ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਸਾਬਕ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ, ਪ੍ਰਧਾਨ ਏ. ਐੱਸ. ਮੈਨੇਜਮੈਂਟ ਸ਼ਮਿੰਦਰ ਸਿੰਘ ਮਿੰਟੂ, ਸੰਦੀਪ ਘਈ, ਸੁਖਦੇਵ ਮਿੰਡਾ, ਗੌਰਵ ਵਿਜਨ, ਅਮਰੀਸ਼ ਕਾਲੀਆ, ਗੁਰਮੀਤ ਨਾਗਪਾਲ, ਰਵਿੰਦਰ ਬੱਬੂ, ਹਰਦੀਪ ਸਿੰਘ ਨੀਨੂ, ਸਰਬਦੀਪ ਸਿੰਘ ਕਾਲੀਰਾਓ, ਸੁਨੀਲ ਨੀਟਾ, ਸੁਰਿੰਦਰ ਬਾਵਾ, ਪਰਮਪ੍ਰੀਤ ਸਿੰਘ ਤੋਂ ਇਲਾਵਾ ਔਰਤ ਕੌਂਸਲਰਾਂ ਅਮਨਪ੍ਰੀਤ ਕੌਰ (ਪਤਨੀ ਕਾਂਗਰਸੀ ਆਗੂ ਰਣਵੀਰ ਸਿੰਘ ਕਾਕਾ), ਅੰਜਨਜੀਤ ਕੌਰ, ਰੂਬੀ ਭਾਟੀਆ, ਰਾਖੀ ਮਨੋਚਾ, ਮਿਸਜ. ਤਿਵਾੜੀ, ਨੀਰੂ ਰਾਣੀ, ਰਜਨੀ ਫ਼ਲੀ, ਰੀਟਾ ਰਾਣੀ, ਮਿਸਜ. ਅਟਵਾਲ, ਸੁਖਵਿੰਦਰ ਕੌਰ ਆਦਿ ਤੋ ਇਲਾਵਾ ਕੁੱਝ ਹੋਰ ਔਰਤਾਂ ਤੇ ਮਰਦ ਕੌਂਸਲਰ ਵੀ ਹਾਜ਼ਰ ਸਨ |
ਕਿੱਥੋਂ-ਕਿਥੋਂ ਤੇ ਕਿਵੇਂ ਆਵੇਗਾ ਪੈਸਾ
ਵੈਟ/ਜੀ. ਐੱਸ. ਟੀ. ਤੋਂ ਸਾਲ 2022-23 ਲਈ ਸਰਕਾਰ ਤੇ ਪ੍ਰਾਪਤ ਵੈਟ/ ਜੀ. ਐੱਸ. ਟੀ. ਦੀ ਰਕਮ ਲਈ 4300.00 ਲੱਖ ਰੁਪਏ ਦਾ ਬਜਟ ਦਾ ਉਪਬੰਧ ਕੀਤਾ ਗਿਆ ਸੀ | ਜਿਸ ਅਧੀਨ ਸਾਲ 2022-23 ਵਿਚ 3148.62 ਲੱਖ ਰੁਪਏ ਇਕੱਠੇ ਹੋ ਜਾਣਗੇ, ਜੋ ਕਿ ਰੱਖੇ ਗਏ ਬਜਟ ਦਾ 73 ਫ਼ੀਸਦੀ ਹੋਵੇਗਾ | ਇਸ ਲਈ ਇਸ ਮੱਦ ਅਧੀਨ ਇਸ ਵਾਰ 2023-24 ਲਈ ਵੀ 4300.00 ਲੱਖ ਰੁਪਏ ਦੀ ਆਮਦਨ ਹੀ ਤਜਵੀਜ਼ ਕੀਤੀ ਗਈ ਹੈ | ਬਿਜਲੀ ਤੋਂ ਚੂੰਗੀ ਰਾਹੀਂ ਸਾਲ 2022-23 ਲਈ 170.00 ਲੱਖ ਰੁਪਏ ਦਾ ਅਨੁਮਾਨ ਰੱਖਿਆ ਗਿਆ ਸੀ | ਜਿਸ ਅਧੀਨ ਸਾਲ 2022-23 ਵਿਚ ਕੁੱਲ 274.26 ਲੱਖ ਰੁਪਏ ਪ੍ਰਾਪਤ ਹੋ ਜਾਣਗੇ, ਜੋ ਕਿ ਬਜਟ ਦਾ 161 ਫ਼ੀਸਦੀ ਹੋਵੇਗਾ | ਇਸ ਲਈ ਇਸ ਸਾਲ 2023-24 ਲਈ ਇਸ ਮਦ ਤੋਂ ਹੋਣ ਵਾਲੀ ਆਮਦਨ ਦਾ ਅੰਦਾਜਾ ਵਧਾ ਕੇ 250.00 ਲੱਖ ਰੁਪਏ ਕਰਨ ਦੀ ਤਜਵੀਜ਼ ਹੈ | ਐਕਸਾਈਜ਼ ਡਿਊਟੀ ਤੋਂ ਪਿਛਲੇ ਸਾਲ 200.00 ਲੱਖ ਰੁਪਏ ਆਮਦਨ ਦਾ ਟੀਚਾ ਰੱਖਿਆ ਗਿਆ ਸੀ | ਜਿਸ 'ਚੋਂ 193.09 ਲੱਖ ਰੁਪਏ ਵੀ ਆਮਦਨ ਪ੍ਰਾਪਤ ਹੋ ਚੁੱਕੀ ਹੈ ਜੋ ਕਿ ਬਜਟ ਦਾ 97 ਫ਼ੀਸਦੀ ਬਣਦਾ ਹੈ | ਇਸ ਲਈ ਇਸ ਮੱਦ ਅਧੀਨ 2023-24 ਲਈ ਵੀ 200.00 ਲੱਖ ਰੁਪਏ ਦੀ ਆਮਦਨ ਹੀ ਤਜਵੀਜ਼ ਕੀਤੀ ਗਈ ਹੈ | ਹਾਊਸ ਟੈਕਸ/ਪ੍ਰਾਪਰਟੀ ਟੈਕਸ ਤੋਂ ਸਾਲ 2022-23 ਲਈ ਪ੍ਰਾਪਰਟੀ ਟੈਕਸ ਤੋਂ ਪ੍ਰਾਪਤ ਆਮਦਨ ਦਾ ਟੀਚਾ 290.00 ਲੱਖ ਰੁਪਏ ਰੱਖਿਆ ਗਿਆ ਸੀ | ਪਰ ਇਸ ਵਿਚ ਪਿਛਲੇ ਸਾਲ 347.89 ਲੱਖ ਰੁਪਏ ਪ੍ਰਾਪਤ ਹੋ ਜਾਣਗੇ, ਜੋ ਬਜਟ ਦਾ 120 ਫ਼ੀਸਦੀ ਹੋ ਜਾਵੇਗਾ | ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਵਿੱਤੀ ਸਾਲ 2023- 24 ਵਿਚ ਪ੍ਰਾਪਰਟੀ ਟੈਕਸ ਦੀ ਸਵੈ ਕਾਬਜ਼ ਯੂਨਿਟਾਂ 'ਚ 5 ਫ਼ੀਸਦੀ ਟੈਕਸ ਵਾਧੇ ਕਰਕੇ ਇਸ ਮੱਦ ਅਧੀਨ 2023-24 ਲਈ ਵਾਰ 350.00 ਲੱਖ ਰੁਪਏ ਦੀ ਆਮਦਨ ਦੀ ਤਜਵੀਜ਼ ਹੈ |
ਵਾਟਰ ਸਪਲਾਈ ਤੇ ਸੀਵਰੇਜ ਸਾਲ 2022-23 ਲਈ ਵਾਟਰ ਸਪਲਾਈ ਤੇ ਸੀਵਰੇਜ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਟੀਚਾ 20.00 ਲੱਖ ਰੁਪਏ ਰੱਖਿਆ ਗਿਆ ਸੀ | ਜੋ ਕਿ 31.3.2022 ਤੱਕ 66.00 ਲੱਖ ਰੁਪਏ ਹੋ ਜਾਣੀ ਹੈ | ਇਸ ਲਈ ਇਸ ਸਾਲ 100.00 ਲੱਖ ਰੁਪਏ ਦੀ ਆਮਦਨ ਹੋਣ ਦੀ ਆਸ ਪ੍ਰਗਟ ਕੀਤੀ ਗਈ ਹੈ | ਕਿਰਾਇਆ ਤੋਂ ਨਗਰ ਕੌਂਸਲ ਨੂੰ ਸਾਲ 2023-24 ਲਈ ਸਮੇਤ ਪਿਛਲਾ ਬਕਾਇਆ 35.00 ਲੱਖ ਰੁਪਏ ਦੀ ਆਮਦਨ ਤਜਵੀਜ਼ ਕੀਤੀ ਗਈ ਹੈ | ਬਿਲਡਿੰਗ ਐਪਲੀਕੇਸ਼ਨ ਫ਼ੀਸ ਤੋਂ ਸਾਲ 2022-23 ਲਈ 31.3.2023 ਤੱਕ 362.01 ਲੱਖ ਰੁਪਏ ਪ੍ਰਾਪਤ ਹੋ ਜਾਣਗੇ | ਜੋ ਕਿ ਬਜਟ ਤਜਵੀਜ਼ ਦਾ 181 ਫ਼ੀਸਦੀ ਹੈ | ਇਸ ਲਈ ਸਾਲ 2023-24 ਲਈ 350.00 ਲੱਖ ਰੁਪਏ ਦੀ ਆਮਦਨ ਤਜਵੀਜ਼ ਕੀਤੀ ਗਈ ਹੈ | ਇਸ ਤੋਂ ਬਿਨਾਂ ਐਡਵਰਟਾਈਜ਼ਮੈਂਟ ਟੈਕਸ ਤੋਂ ਵਿੱਤੀ ਸਾਲ 2023- 24 ਲਈ ਠੇਕਾ ਹੋਣ ਦੀ ਆਸ ਵਿਚ ਇਸ ਲਈ ਇਸ ਮਦ ਅਧੀਨ 22.00 ਲੱਖ ਦੇ ਬਜਟ ਆਮਦਨ ਦੀ ਤਜਵੀਜ਼ ਕੀਤੀ ਗਈ ਹੈ | ਲਾਇਸੈਂਸ ਫ਼ੀਸ ਸਾਲ 2022-23 ਵਿਚ 31.3.2023 ਤੱਕ 2.50 ਲੱਖ ਰੁਪਏ ਪ੍ਰਾਪਤ ਹੋਣ ਦੀ ਸੰਭਾਵਨਾ ਹੈ | ਇਸ ਸਾਲ 2023-24 ਲਈ ਇਸ ਮਦ ਵਿਚ 5.00 ਲੱਖ ਰੁਪਏ ਦੇ ਹੀ ਬਜਟ ਆਮਦਨ ਦੀ ਤਜਵੀਜ਼ ਕੀਤੀ ਗਈ ਹੈ | ਬੱਸ ਅੱਡਾ ਫ਼ੀਸ ਸਾਲ 2022-23 ਵਿਚ 07.74 ਲੱਖ ਰੁਪਏ ਪ੍ਰਾਪਤ ਹੋ ਜਾਣਗੇ | ਜੋ ਕਿ ਬਜਟ ਦਾ 39 ਫ਼ੀਸਦੀ ਬਣਦਾ ਹੈ | ਇਸ ਮੱਦ ਅਧੀਨ ਸਾਲ 2023-24 ਲਈ 25.00 ਲੱਖ ਰੁਪਏ ਬਜਟ ਆਮਦਨ ਤਜਵੀਜ਼ ਕੀਤੀ ਗਈ ਹੈ | ਜ਼ਮੀਨ ਦੀ ਵਿੱਕਰੀ ਤੋਂ ਨਗਰ ਕੌਂਸਲ ਵਲੋਂ ਸਾਲ 2022-23 ਵਿਚ ਕੋਈ ਆਮਦਨ ਨਹੀਂ ਹੋਈ | ਇਸ ਸਾਲ 2023-24 ਲਈ 100.00 ਲੱਖ ਰੁਪਏ ਬਜਟ ਦੀ ਤਜਵੀਜ਼ ਕੀਤਾ ਗਿਆ | ਹੋਰ ਮੱਦਾਂ ਵਿਚ ਸਾਲ 2022-23 ਵਿਚ 31.3.2023 186.31 ਲੱਖ ਰੁਪਏ ਪ੍ਰਾਪਤ ਹੋ ਜਾਣਗੇ ਜੋ ਕਿ ਬਜਟ ਦਾ 93 ਫ਼ੀਸਦੀ ਬਣਦਾ ਹੈ | ਜਿਸ ਕਰ ਕੇ 2023-24 ਲਈ 200.00 ਲੱਖ ਰੁਪਏ ਬਜਟ ਆਮਦਨ ਦੀ ਤਜਵੀਜ਼ ਕੀਤੀ ਗਈ ਹੈ | ਇਸ ਤਰ੍ਹਾਂ ਸਾਰੀਆਂ ਮੱਦਾਂ ਤੋਂ ਸਾਲ 2023-24 ਲਈ ਤਜਵੀਜ਼ ਕੀਤੀ ਗਈ ਕੁੱਲ ਆਮਦਨ ਜੋ ਕਿ 59.57 ਲੱਖ ਹੋਵੇਗੀ |
ਕਿੱਥੇ-ਕਿੱਥੇ ਹੋਵੇਗਾ ਖ਼ਰਚ ਨਗਰ ਕੌਂਸਲ ਦਾ ਪੈਸਾ
ਸਾਲ 2020-21 ਲਈ ਕੀਤਾ ਜਾਣ ਵਾਲਾ ਕੁੱਲ ਖ਼ਰਚ (ਬਾਕਸ 'ਚ) ਚਾਲੂ ਵਿੱਤੀ ਸਾਲ 2022-23 ਲਈ ਨਗਰ ਕੌਂਸਲ ਵਲੋਂ ਕੁੱਲ 5285.80 ਲੱਖ ਰੁਪਏ ਦੇ ਖਰਚੇ ਵਜੋਂ ਪ੍ਰਵਾਨ ਕੀਤੇ ਗਏ ਸਨ, ਜਿਸ ਵਿਚ ਨਗਰ ਕੌਂਸਲ ਖੰਨਾ 28 ਫਰਵਰੀ 2023 ਤੱਕ 4066.93 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਅਤੇ 31 ਮਾਰਚ 2023 ਵਿਚ 522.95 ਲੱਖ ਰੁਪਏ ਹੋਰ ਖ਼ਰਚ ਹੋਣ ਦੀ ਸੰਭਾਵਨਾ ਹੈ, ਇਸ ਤਰ੍ਹਾਂ ਸਾਲ 2022-23 ਦੌਰਾਨ ਕੁੱਲ 4589.88 ਲੱਖ ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ ਜੋਕਿ ਬਜਟ ਦਾ 87 ਫ਼ੀਸਦੀ ਹੈ, ਪਰ ਸਾਲ 2023-24 ਲਈ ਨਗਰ ਕੌਂਸਲ ਵਲੋਂ ਕੁੱਲ 5957.00 ਲੱਖ ਰੁਪਏ ਦਾ ਖਰਚਾ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ | ਜਿਸ ਵਿਚ ਸਭ ਤੋਂ ਵੱਧ ਖਰਚਾ ਅਮਲੇ 'ਤੇ ਹੀ ਹੋਵੇਗਾ | ਇਸ ਮੱਦ ਅਧੀਨ ਮਨਜ਼ੂਰ ਸ਼ੁਦਾ ਅਸਾਮੀਆਂ ਲਈ 2100.00 ਲੱਖ ਰੁਪਏ ਦਾ ਬਜਟ ਸਾਲ 2022-23 ਲਈ ਪ੍ਰਵਾਨ ਕੀਤਾ ਗਿਆ ਸੀ ਪਰ ਸਾਲ 2023-24 ਲਈ ਇਹ ਖਰਚਾ 2300.00 ਲੱਖ ਰੁਪਏ ਦਾ ਹੋਣ ਦਾ ਉਪਬੰਧ ਕੀਤਾ ਗਿਆ ਹੈ | ਜਦੋਂ ਕਿ ਅਚਨਚੇਤ ਖ਼ਰਚਿਆਂ ਵਿਚ ਚਾਲੂ ਸਾਲ 2022-23 ਲਈ 31.03.2023 ਤੱਕ ਕੁੱਲ 168. 48 ਲੱਖ ਰੁਪਏ ਖ਼ਰਚ ਹੋ ਜਾਣ ਦੀ ਸੰਭਾਵਨਾ ਹੈ, ਜੋ ਕਿ ਰੱਖੇ ਗਏ ਬਜਟ ਦਾ 67 ਫ਼ੀਸਦੀ ਹੋਵੇਗਾ | ਇਸ ਲਈ ਅਗਲੇ ਮਾਲੀ ਸਾਲ 2023-24 ਲਈ ਇਸ ਮੱਦ ਅਧੀਨ 256.50 ਲੱਖ ਰੁਪਏ ਖਰਚੇ ਦੀ ਤਜਵੀਜ਼ ਕੀਤੀ ਗਈ ਹੈ | ਜੋ ਕਿ ਆਮਦਨ ਦਾ 4 ਫ਼ੀਸਦੀ ਬਣਦਾ ਹੈ | ਵਿਕਾਸ ਦੇ ਕੰਮ ਸਾਲ 2022-23 ਦੇ ਬਜਟ ਵਿਚ ਕੁਮਿਟੀਡ ਖ਼ਰਚਿਆਂ ਲਈ 1105.00 ਲੱਖ ਰੁਪਏ ਤੇ ਨਾਨ ਕੁਮਿਟੀਡ ਵਿਚ 1830.00 ਲੱਖ ਰੁਪਏ ਰੱਖੇ ਗਏ ਸਨ | ਜਿਸ ਵਿਚੋਂ 31.03.2022 ਤੱਕ ਕੁਮਿਟੀਡ 953.27 ਲੱਖ ਰੁਪਏ ਤੇ ਨਾਨ ਕੁਮਿਟੀਡ ਤੇ 1368.13 ਲੱਖ ਰੁਪਏ ਕੁੱਲ 2105.50 ਲੱਖ ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ, ਜੋ ਕਿ ਬਜਟ ਦਾ 79 ਫ਼ੀਸਦੀ ਹੋ ਜਾਵੇਗਾ | ਇਸ ਲਈ ਸਾਲ 2023-24 ਲਈ ਕੁਮਿਟੀਡ 1355.00 ਲੱਖ ਰੁਪਏ ਤੇ ਨਾਨ ਕੁਮਿਟੀਡ 2045.50 ਲੱਖ ਕੁੱਲ 3400.50 ਲੱਖ ਰੁਪਏ ਦਾ ਟੀਚਾ ਰੱਖਿਆ ਗਿਆ ਹੈ |

20 ਗਰਾਮ ਹੈਰੋਇਨ ਸਮੇਤ 2 ਕਾਰ ਸਵਾਰ ਵਿਅਕਤੀ ਕਾਬੂ

ਖੰਨਾ, 27 ਮਾਰਚ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ 20 ਗਰਾਮ ਹੈਰੋਇਨ ਸਮੇਤ 2 ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸ. ਸਨਦੀਪ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੁਰਾਜਦੀਨ ਪੁਲਿਸ ਪਾਰਟੀ ਸਮੇਤ ਕੀਤੀ ਨਾਕਾਬੰਦੀ ...

ਪੂਰੀ ਖ਼ਬਰ »

ਭਗੌੜਾ ਕਾਬੂ

ਖੰਨਾ, 27 ਮਾਰਚ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਨਛੱਤਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨਰੇਸ਼ ਕੁਮਾਰ ਵਾਸੀ ਨਿਊ ਮਾਡਲ ਟਾਊਨ ਜਿਸ ਦੇ ਖ਼ਿਲਾਫ਼ ...

ਪੂਰੀ ਖ਼ਬਰ »

ਆਈ. ਐਮ. ਏ. ਖੰਨਾ ਨੇ ਐਸ. ਡੀ. ਐਮ. ਮਨਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ, ਆਈ. ਐਮ. ਏ. ਖੰਨਾ ਸ਼ਾਖਾ ਨੇ ਰਾਜਸਥਾਨ ਸਰਕਾਰ ਵਲੋਂ ਪਾਸ ਕੀਤੇ ਸਿਹਤ ਦਾ ਅਧਿਕਾਰ ਬਿੱਲ ਦੇ ਸੰਬੰਧ ਵਿਚ ਇੱਕ ਐਮਰਜੈਂਸੀ ਕਾਰਜਕਾਰੀ ਕੌਂਸਲ ਦੀ ਮੀਟਿੰਗ ਬੁਲਾਈ | ਪੂਰੇ ਦੇਸ਼ 'ਚ ਆਈ. ...

ਪੂਰੀ ਖ਼ਬਰ »

ਬੁੱਢੇਵਾਲ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 535 ਮਰੀਜ਼ਾਂ ਨੇ ਲਿਆ ਲਾਭ

ਕੁਹਾੜਾ, 27 ਮਾਰਚ (ਸੰਦੀਪ ਸਿੰਘ ਕੁਹਾੜਾ)-ਯੂਨਾਈਟਿਡ ਸਿੱਖ ਮਿਸ਼ਨ ਯੂ.ਐੱਸ.ਏ ਦੇ ਸਹਿਯੋਗ ਨਾਲ ਬਲਦੇਵ ਸਿੰਘ ਗਰੇਵਾਲ ਅਤੇ ਸਵਰਗੀ ਮਾਤਾ ਗੁਰਦੀਪ ਕੌਰ ਗਰੇਵਾਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਗੁਰਚਰਨ ਸਿੰਘ ਗਰੇਵਾਲ ਅਤੇ ਹਰਦੀਪ ਸਿੰਘ ਗਰੇਵਾਲ ਵਲੋਂ ਰਣਜੀਤ ...

ਪੂਰੀ ਖ਼ਬਰ »

ਪੋਰਟਲ 'ਤੇ ਸ਼ਿਕਾਇਤ ਕਰਨ ਤੋਂ ਬਾਅਦ ਗਲੀ ਬਣਾਉਣ ਦੇ ਹੁਕਮ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਰਣਵੀਰ ਸਿੰਘ ਵਾਸੀ ਪਿੰਡ ਗੋਹ ਵਲੋਂ ਕੀਤੀ ਸ਼ਿਕਾਇਤ ਦਾ ਅਸਲ ਸਾਹਮਣੇ ਆਇਆ ਅਤੇ ਗਲੀ ਦਾ ਕੰਮ ਸ਼ੁਰੂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ | ਇਸ ਸੰਬੰਧੀ ਜਾਰੀ ਹੁਕਮਾਂ 'ਚ ਲਿਖਿਆ ਗਿਆ ਹੈ ਕਿ ਪੀ. ਜੀ. ਆਰ. ਐੱਸ. ਪੋਰਟਲ 'ਤੇ ਸ਼ਿਕਾਇਤ ...

ਪੂਰੀ ਖ਼ਬਰ »

ਡਾਕਟਰਾਂ ਨੇ ਰਾਜਸਥਾਨ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ਦਾ ਵਿਰੋਧ ਕੀਤਾ

ਅਹਿਮਦਗੜ੍ਹ, 27 ਮਾਰਚ (ਪੁਰੀ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਅਹਿਮਦਗੜ੍ਹ ਵਲੋਂ ਰਾਜਸਥਾਨ ਸਰਕਾਰ ਦੁਆਰਾ ਪਾਸ ਕੀਤੇ ਗਏ 'ਰਾਈਟ ਟੂ ਹਾਲਤ 2023' ਬਿੱਲ ਦਾ ਵਿਰੋਧ ਕਰਦਿਆਂ ਕਾਲਾ ਰਿਬਨ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ | ਜਿਸ ਦੌਰਾਨ ਸਰਕਾਰ ਨੂੰ ਇਸ ਬਿੱਲ ਨੂੰ ਖਾਰਜ ਕਰਨ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਬੁਆਣੀ ਵਿਖੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਦੋਰਾਹਾ, 27 ਮਾਰਚ (ਜਸਵੀਰ ਝੱਜ)-ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ, ਇਸ ਲਈ ਹਰ ਸੰਭਵ ਯਤਨ ਕਰ ਰਹੀ ਹੈ | ਇਹ ਪ੍ਰਗਟਾਵਾ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਬੁਆਣੀ ਵਿਖੇ ਸੁਵਿਧਾ ਕੈਂਪ ਦੌਰਾਨ ਕੀਤਾ | ਸੁਵਿਧਾ ਕੈਂਪ ਵਿਚ ਪਿੰਡ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਂਦਾ ਵਿਅਕਤੀ ਕਾਬੂ

ਖੰਨਾ, 27 ਮਾਰਚ (ਮਨਜੀਤ ਸਿੰਘ ਧੀਮਾਨ)-ਦੜਾ ਸੱਟਾ ਲਗਾਉਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਏ. ਐੱਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਵਿਨੋਦ ਕੁਮਾਰ ਵਾਸੀ ਮੁਹੱਲਾ ਧਰਮਪੁਰਾ ਬਿੱਲਾਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਸ਼ਹੀਦੀ ਸਮਾਗਮ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਪ੍ਰਧਾਨ ਜੋਤੀ ਰਸੂਲੜਾ ਦੀ ਅਗਵਾਈ ਹੇਠ ਸ਼ਹੀਦੀ ਸਮਾਗਮ ਕਮੇਟੀ, ਰਸੂਲੜਾ ਤੇ ਪਿੰਡ ਵਾਸੀਆਂ ਵਲੋਂ ਖੇਡ ਗਰਾਊਾਡ ਰਸੂਲੜਾ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ...

ਪੂਰੀ ਖ਼ਬਰ »

ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ 17ਵੀਂ ਸੀਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਕਰਵਾਈ

ਸਮਰਾਲਾ, 27 ਮਾਰਚ (ਕੁਲਵਿੰਦਰ ਸਿੰਘ)-ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਅਤੇ ਫਿਜ਼ੀਕਲ ਐਜੂਕੇਸ਼ਨ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 17ਵੀਂ ਸੀਨੀਅਰ ਪੰਜਾਬ ਸਟੇਟ ਬੇਸਬਾਲ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੋਰਾਹਾ ਰਾਹੀਂ ਕੋਚਿੰਗ ਲੈ ਕੇ ਲਵਪ੍ਰੀਤ ਕੌਰ ਨੇ ਆਈਲਟਸ 'ਚੋਂ 6.5 ਬੈਂਡ ਲਏ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਹਰ ਕੋਨੇ 'ਚੋਂ ਵਿਦਿਆਰਥੀਆਂ 'ਚ ਲੋਕ ਪਿ੍ਅ ਬਣੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਸੈਂਟਰਾਂ 'ਚੋਂ ਵਿਸ਼ੇਸ਼ ਮੈਕਰੋ ਗਲੋਬਲ ਦੋਰਾਹਾ ਬਰਾਂਚ ਵਿਚ ਬੱਚਿਆਂ 'ਚ ਵਿਦੇਸ਼ ਪੜ੍ਹਾਈ ਲਈ ਕਾਲਪਨਿਕ ਸੁਪਨੇ ਨੂੰ ...

ਪੂਰੀ ਖ਼ਬਰ »

ਖੇਤੀਬਾੜੀ ਮਹਿਕਮੇ ਅਤੇ ਇੰਡੀਆ ਪਰਿਆਵਰਨ ਸਹਾਇਕ ਫਾਊਾਡੇਸ਼ਨ ਨੇ ਸਾਂਝੇ ਤੌਰ 'ਤੇ ਕੈਂਪ ਲਗਾਇਆ

ਮਲੌਦ, 27 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰੱਬੋਂ ਨੀਚੀ ਵਿਖੇ ਖੇਤੀਬਾੜੀ ਮਹਿਕਮੇ ਅਤੇ ਇੰਡੀਆ ਪਰਿਆਵਰਣ ਸਹਾਇਕ ਫਾਊਾਡੇਸ਼ਨ ਨੇ ਸਾਂਝੇ ਤੌਰ 'ਤੇ ਕੈਂਪ ਲਗਾਇਆ | ਜਿਸ ਵਿਚ ਆਰਗੈਨਿਕ ਫਾਰਮਿੰਗ ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬੱਚਤ, ਕੰਪੋਸਟ ਖਾਦ ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਤੇ ਸਭਾਵਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕੀਤਾ ਜਾਵੇਗਾ-ਕੂਹਲੀ

ਮਲੌਦ, 27 ਮਾਰਚ (ਸਹਾਰਨ ਮਾਜਰਾ)-ਬੇਸ਼ੱਕ ਦੁੱਧ ਉਤਪਾਦਕ ਅਤੇ ਸਕੱਤਰ ਯੂਨੀਅਨ ਦੀ ਮੰਗ 'ਤੇ ਮਿਲਕਫੈੱਡ ਵਲੋਂ ਦੁੱਧ ਦੇ ਰੇਟਾਂ ਵਿਚ 2 ਰੁਪਏ ਦਾ ਵਾਧਾ ਕੀਤਾ ਗਿਆ ਹੈ¢ ਪ੍ਰੰਤੂ ਦੁੱਧ ਪੈਦਾ ਕਰਨ 'ਤੇ ਆਉਂਦੇ ਖਰਚੇ ਮੁਤਾਬਿਕ ਇਹ ਵਾਧਾ ਕਾਫ਼ੀ ਨਹੀਂ¢ ਇਹ ਗੱਲ ਪੰਜਾਬ ਰਾਜ ...

ਪੂਰੀ ਖ਼ਬਰ »

ਕੋਟਆਗਾਂ ਵਿਖੇ ਜ਼ਮੀਨਾਂ ਅਕਵਾਇਰ ਕਰਨ ਖ਼ਿਲਾਫ਼ ਮੋਰਚਾ 275ਵੇਂ ਦਿਨ ਵਿਚ ਸ਼ਾਮਿਲ

ਡੇਹਲੋਂ, 27 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਭਾਰਤ ਮਾਲਾ ਪਰਿਯੋਜਨਾ ਤਹਿਤ ਜਬਰੀ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਕੋਟਆਗਾਂ ਸਮੇਤ ਪਿੰਡਾਂ ਅੰਦਰ ਚੱਲ ...

ਪੂਰੀ ਖ਼ਬਰ »

ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਥਾਣਾ ਕੂੰਮਕਲਾਂ ਦੇ ਮੁਖੀ ਦਾ ਅਹੁਦਾ ਸੰਭਾਲਿਆ

ਕੁਹਾੜਾ, 27 ਮਾਰਚ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਵਿਖੇ ਸਬ ਇੰਸਪੈਕਟਰ ਪਰਮਜੀਤ ਸਿੰਘ ਵਲੋਂ ਥਾਣਾ ਕੂੰਮਕਲਾਂ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਗਿਆ ¢ ਇਸ ਮੌਕੇ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵਿਰਾਸਤੀ ਜੰਗਲ 'ਚ ਐਨ. ਆਰ. ਆਈ. ਤੂਰ ਨੇ ਲਗਾਏ ਬੂਟੇ

ਬੀਜਾ, 27 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਆਰ. ਐੱਸ. ਖ਼ਾਲਸਾ ਹਾਈ ਸਕੂਲ ਜਸਪਾਲੋਂ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਿੰਘ ਵਿਰਾਸਤੀ ਜੰਗਲ 'ਚ ਦੂਜੇ ਪੜਾਅ ਦੌਰਾਨ ਪਿੰਡ ਬਰਮਾਲੀਪੁਰ ਦੇ ਸਮਾਜ ਸੇਵੀ ਸਰਬਜੀਤ ਸਿੰਘ ਤੂਰ ਯੂ. ਐਸ. ਏ. ਨੇ ਬੂਟੇ ਲਗਾਉਂਦਿਆਂ ਕਿਹਾ ...

ਪੂਰੀ ਖ਼ਬਰ »

ਸਾਹਬਾਣਾ ਵਿਖੇ ਗ਼ਦਰੀ ਸ਼ਹੀਦ ਬਾਬਾ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਕੁਹਾੜਾ, 27 ਮਾਰਚ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਸਾਹਬਾਣਾ ਵਿਖੇ ਗ਼ਦਰੀ ਸ਼ਹੀਦ ਬਾਬਾ ਲਾਲ ਸਿੰਘ ਕਮੇਟੀ ਵਲੋਂ ਸ਼ਹੀਦ ਬਾਬਾ ਲਾਲ ਸਿੰਘ ਦਾ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ ¢ ਸਮਾਗਮ ਦੌਰਾਨ ਸਹਿਕਾਰੀ ਖੰਡ ਮਿਲ ...

ਪੂਰੀ ਖ਼ਬਰ »

'ਆਪ' ਨੇਤਾ ਨੇ ਹੇਠਲੀ ਅਫ਼ਸਰਸ਼ਾਹੀ 'ਤੇ ਲਾਏ ਦੋਸ਼

ਦੋਰਾਹਾ, 27 ਮਾਰਚ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਰਮਨ ਕੁਮਾਰ ਚਾਂਦੀ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਅਫ਼ਸਰਸ਼ਾਹੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਦੀ ਕੋਈ ਪ੍ਰਵਾਹ ਨਹੀਂ ਹੈ | ਹਲਕਾ ਪਾਇਲ ਵਿਚ ...

ਪੂਰੀ ਖ਼ਬਰ »

ਗੜੇਮਾਰੀ ਅਤੇ ਤੇਜ਼ ਹਨੇਰੀ ਕਾਰਨ ਹੋਈ ਫ਼ਸਲਾਂ ਦੀ ਬਰਬਾਦੀ ਦੇ ਮੁਆਵਜ਼ੇ ਦੀ ਮੰਗ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼, ਗੜੇਮਾਰੀ ਅਤੇ ਤੇਜ ਹਨੇਰੀ ਕਾਰਨ ਹੋਈ ਫ਼ਸਲਾਂ ਦੀ ਬਰਬਾਦੀ ਦੇ ਸੰਬੰਧ 'ਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਪੰਜਾਬ ਵਲੋਂ ਇਕ ਮੰਗ ਪੱਤਰ ਖੰਨਾ ਦੇ ਐੱਸ. ਡੀ. ਐਮ. ...

ਪੂਰੀ ਖ਼ਬਰ »

ਦੋਰਾਹਾ ਨਗਰ ਕੌਂਸਲ ਵਲੋਂ 14 ਕਰੋੜ ਦਾ ਬਜਟ ਸਰਬਸੰਮਤੀ ਨਾਲ ਪਾਸ

ਦੋਰਾਹਾ, 27 ਮਾਰਚ (ਮਨਜੀਤ ਸਿੰਘ ਗਿੱਲ)-ਨਗਰ ਕੌਂਸਲ ਦੋਰਾਹਾ ਵਲੋਂ ਅੱਜ ਅਗਲੇ ਵਿੱਤੀ ਵਰ੍ਹੇ ਲਈ ਕਰੀਬ 14 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਬਜਟ ਨੂੰ ਪ੍ਰਵਾਨਗੀ ਦੇਣ ਲਈ ਅੱਜ ਦੋਰਾਹਾ ਨਗਰ ਕੌਂਸਲ ਵਿਖੇ ਪ੍ਰਧਾਨ ਸੁਦਰਸ਼ਨ ...

ਪੂਰੀ ਖ਼ਬਰ »

ਦੀ ਮੁੱਲਾਂਪੁਰ ਆੜ੍ਹਤੀ ਐਸੋਸੀਏਸ਼ਨ ਦੀ ਚੋਣ, ਮਾਜਰੀ ਪ੍ਰਧਾਨ ਤੇ ਕਾਲੜਾ ਚੇਅਰਮੈਨ ਚੁਣੇ

ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਦਾਣਾ ਮੰਡੀ ਮੁੱਲਾਂਪੁਰ ਦਾਖਾ ਦੇ ਆੜ੍ਹਤੀਆਂ ਨੂੰ ਲਾਮਬੰਦ ਰੱਖਣ ਲਈ ਦੀ ਮੁੱਲਾਂਪੁਰ ਆੜ੍ਹਤੀ ਐਸੋਸੀਏਸ਼ਨ ਦੀ ਚੋਣ ਸਮੇਂ ਸਰਬਸੰਮਤੀ ਨਾਲ ਰਜਿੰਦਰ ਸਿੰਘ ਮਾਜਰੀ ਨੂੰ ਮੁੜ ਪ੍ਰਧਾਨ, ਸ਼ੰਕਰ ਗੋਇਲ ਜਨ: ...

ਪੂਰੀ ਖ਼ਬਰ »

ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਨੇ ਵੱਖ-ਵੱਖ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ

ਜਗਰਾਉਂ, 27 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ 110ਵੇਂ ਜਨਮ ਦਿਹਾੜੇ 'ਤੇ ਗੁਰਦੁਆਰਾ ਤੇਰ੍ਹਾਂ ਮੰਜ਼ਿਲਾਂ ਅਤੇ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ ਪਹੁੰਚਣ ਵਾਲੀਆਂ ...

ਪੂਰੀ ਖ਼ਬਰ »

ਭਾਕਿਯੂ ਏਕਤਾ ਡਕੌਂਦਾ ਵਲੋਂ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਐੱਸ.ਡੀ.ਐੱਮ. ਦਫ਼ਤਰ ਮੂਹਰੇ ਪ੍ਰਦਰਸ਼ਨ

ਜਗਰਾਉਂ, 27 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ 'ਚ ਜਗਰਾਉਂ ਬਲਾਕ ਦੇ ਕਿਸਾਨਾਂ ਨੇ ਸਥਾਨਕ ਐੱਸ.ਡੀ.ਐੱਮ ਦਫ਼ਤਰ ਮੂਹਰੇ ਪਿਛਲੇ ਦਿਨੀਂ ਬਾਰਿਸ਼ ਅਤੇ ਤੇਜ਼ ਹਨੇਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਹਾਸਲ ...

ਪੂਰੀ ਖ਼ਬਰ »

ਭਵਨ ਰਕਬਾ ਵਿਖੇ ਭਗਤ ਰਾਮਾਨੰਦ ਦਾ ਜਨਮ ਦਿਹਾੜਾ ਮਨਾਇਆ

ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੈਰਾਗੀ ਸੰਪਰਦਾਇ ਦੇ ਬਾਨੀ ਸਵਾਮੀ ਰਾਮਾ ਨੰਦ ਦਾ ਜਨਮ ਉਤਸਵ ਬੈਰਾਗੀ ਵੈਸ਼ਨਵ ਮਹਾਂ ਮੰਡਲ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਮਨਾਇਆ ਗਿਆ | ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਅਖੰਡ ਪਾਠਾਂ ਦੇ ਭੋਗ ਪਾਏ

ਸਿੱਧਵਾਂ ਬੇਟ, 27 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਤਿੰਨ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਿਆ | ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਸਜਾਏ ਗਏ ...

ਪੂਰੀ ਖ਼ਬਰ »

ਸੰਗਤ ਬਾਣੀ ਤੇ ਬਾਣੇ ਨਾਲ ਜੁੜੇ-ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ

ਜਗਰਾਉਂ, 27 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਨਾਲ ਲਿਆ ਕੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ), ਝੋਰੜਾਂ ਅਤੇ ਬੜੂੰਦੀ ਦੇ ਅਸਥਾਨਾਂ ਵਿਖੇ ਮੱਥਾ ਟੇਕਿਆ | ਉਹ ਸੰਤ ਬਾਬਾ ਈਸ਼ਰ ...

ਪੂਰੀ ਖ਼ਬਰ »

ਸਨਮਤੀ ਵਿਮਲ ਜੈਨ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ

ਜਗਰਾਉਂ, 27 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਪ੍ਰੀ-ਨਰਸਰੀ ਤੋਂ ਲੈ ਕੇ ਚੌਥੀ ਜਮਾਤ ਤੱਕ, ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ...

ਪੂਰੀ ਖ਼ਬਰ »

ਬਲੌਜ਼ਮ ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ

ਜਗਰਾਉਂ, 27 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਸੀ.ਬੀ.ਐੱਸ.ਈ ਵਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਲੌਜ਼ਮ ਸਕੂਲ ਦੇ ਸਾਰੇ ਹੀ ਅਧਿਆਪਕਾਂ ਅਤੇ 'ਹੱਬਜ਼ ਆਫ਼ ਲਰਨਿੰਗ' ਦੇ ਹੇਠ ਆਉਂਦੇ ਸਕੂਲਾਂ ਦੇ ਅਧਿਆਪਕਾਂ ...

ਪੂਰੀ ਖ਼ਬਰ »

ਏ. ਐੱਸ. ਕਾਲਜ ਦਾ ਬੀ. ਕਾਮ ਪਹਿਲੇ ਅਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਏ. ਐੱਸ. ਕਾਲਜ ਦਾ ਬੀ. ਕਾਮ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਜੋਤੀ ਸ਼ਰਮਾ ਨੇ 86.16 ਪ੍ਰਤੀਸ਼ਤ ਅੰਕ ਲੈ ਕੇ ਪਹਿਲਾਂ, ਜਸ਼ਨਵੀਰ ਕੌਰ ਨੇ 84.33 ਪ੍ਰਤੀਸ਼ਤ ਅੰਕ ...

ਪੂਰੀ ਖ਼ਬਰ »

ਸਿਲਾਈ ਕੋਰਸ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ

ਸਿੱਧਵਾਂ ਬੇਟ, 27 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਅੰਦਰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਨ ਸਿਖਸਾ ਸੰਸਥਾਨ ਲੁਧਿਆਣਾ ਵਲੋਂ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਢੇ ਤਿੰਨ ਮਹੀਨਿਆਂ ਦਾ ਮੁਫ਼ਤ ਸਿਲਾਈ ਕੋਰਸ ਕਰਵਾਇਆ ਗਿਆ | ਇਸ ਕੋਰਸ 'ਚ ...

ਪੂਰੀ ਖ਼ਬਰ »

ਕਰਮਸਰ ਕਾਲਜ ਦੇ ਕਰੀਅਰ ਗਾਈਡੈਂਸ ਸੈੱਲ ਨੇ ਵਿੱਦਿਅਕ ਯਾਤਰਾ ਕਰਵਾਈ

ਰਾੜਾ ਸਾਹਿਬ, 27 ਮਾਰਚ (ਸਰਬਜੀਤ ਸਿੰਘ ਬੋਪਾਰਾਏ)-ਸਥਾਨਕ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਦੇ ਪਿ੍ੰਸੀਪਲ ਹਰਮੇਸ਼ ਲਾਲ ਦੀ ਯੋਗ ਅਗਵਾਈ ਹੇਠ ਕਾਲਜ ਦੇ ਕਰੀਅਰ ਗਾਈਡੈਂਸ ਸੈੱਲ ਵਲੋਂ ਪੰਜਾਬੀ ਅਤੇ ਭੂਗੋਲ ਵਿਭਾਗ ਦੇ ਵਿਦਿਆਰਥੀਆਂ ਦੀ ਇੱਕ ਵਿੱਦਿਅਕ ਯਾਤਰਾ ...

ਪੂਰੀ ਖ਼ਬਰ »

ਏਡਜ਼ ਜਨ ਜਾਗਰੂਕਤਾ ਵੈਨ ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਕਲਾਲਮਾਜਰਾ ਪਹੁੰਚੀ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਸੀ. ਐੱਚ. ਸੀ. ਮਾਨੂੰਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਡਜ਼ ਜਨ ਜਾਗਰੂਕਤਾ ਵੈਨ ਵੱਖ-ਵੱਖ ਪਿੰਡਾਂ 'ਚੋਂ ਪਿੰਡ ਕਲਾਲ ਮਾਜਰਾ ਪਹੁੰਚੀ ਅਤੇ ਪਿੰਡਾਂ 'ਚ ਏਡਜ਼ ਵਰਗੀ ਭਿਆਨਕ ਬਿਮਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX