ਤਪਾ ਮੰਡੀ, 27 ਮਾਰਚ (ਪ੍ਰਵੀਨ ਗਰਗ)-ਸ਼ਹਿਰ ਦੀ ਗਊਸ਼ਾਲਾ ਰੋਡ 'ਤੇ ਬਰਸਾਤ ਪੈਣ ਦੇ 48 ਘੰਟੇ ਬੀਤਣ ਤੋਂ ਬਾਅਦ ਵੀ ਪਾਣੀ ਦੀ ਨਿਕਾਸੀ ਸੰਬੰਧੀ ਨਗਰ ਕੌਂਸਲ ਵਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਵਿਚੋਂ ਭਿਆਨਕ ਬਦਬੂ ਮਾਰ ਰਹੀ ਹੈ ਨੇ ਰਾਹਗੀਰਾਂ ਦਾ ਲੰਘਣਾ ਵੀ ਮੁਹਾਲ ਕਰ ਦਿੱਤਾ ਹੈ ¢ ਜਦਕਿ ਨਗਰ ਕੌਂਸਲ ਦੇ ਸੰਬੰਧਤ ਅਧਿਕਾਰੀਆਂ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵਾਰ-ਵਾਰ ਪਾਣੀ ਦੀ ਨਿਕਾਸੀ ਸੰਬੰਧੀ ਫ਼ੋਨ ਕੀਤੇ ਗਏ, ਪ੍ਰੰਤੂ ਇਨ੍ਹਾਂ ਫੋਨਾਂ ਦਾ ਵੀ ਕੋਈ ਵੀ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਬਲਕਿ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਨੂੰ ਵੀ ਅਣਗੌਲਿਆ ਕਰ ਕੇ ਰੱਖ ਦਿੱਤਾ ਹੈ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ ¢ ਜਦ ਇਸ ਸੰਬੰਧੀ ਆਜ਼ਾਦ ਨਗਰ ਦੇ ਕੁਝ ਵਸਨੀਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਇਸ ਸਮੱਸਿਆ ਨੂੰ ਲੈ ਕੇ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ, ਜਦ ਕਿ ਉਨ੍ਹਾਂ ਨੂੰ ਆਉਣ-ਜਾਣ ਸਮੇਂ ਇਸ ਪਾਣੀ ਵਿਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ¢ ਉਨ੍ਹਾਂ ਆਖਿਆ ਕਿ ਜੇਕਰ ਜਲਦ ਹੀ ਇਸ ਗੰਦੇ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ ਉਹ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ¢ ਇਸ ਮÏਕੇ ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਹੋ ਜਿਹੇ ਗੈਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਵੀ ਮੁਲਾਜ਼ਮ ਇਸ ਤਰ੍ਹਾਂ ਦੀ ਅਣਗਹਿਲੀ ਕਰਨ ਦੀ ਜੁਰਅਤ ਨਾ ਕਰੇ¢ ਜਦ ਇਸ ਸਬੰਧੀ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ¢
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਵਲੋਂ ਪਿੰਡ ਕੱੁਬੇ ਦੇ ਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ...
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ ਕੁਦਰਤੀ ਆਫ਼ਤ ਦੇ ਕਾਰਨ ਜ਼ਿਲ੍ਹਾ ਭਰ ਅੰਦਰ ਕਿਸਾਨਾਂ, ਮਜ਼ਦੂਰਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਕਣਕ, ਮੱਕੀ, ਸਬਜ਼ੀਆਂ ਆਦਿ ਦੀਆਂ ਦਰੁਸਤ ਗਿਰਦਾਵਰੀ ਕਰਵਾ ...
ਸ਼ਹਿਣਾ, 27 ਮਾਰਚ (ਸੁਰੇਸ਼ ਗੋਗੀ)-ਵੱਖ-ਵੱਖ ਪਿੰਡਾਂ ਵਿਚ ਲੱਕੀ ਡਰਾਅ ਦੇ ਨਾਂਅ 'ਤੇ ਕਾਰਾਂ, ਟਰੈਕਟਰ ਅਤੇ ਮੋਟਰਸਾਈਕਲ ਕੱਢੇ ਜਾਣ ਦਾ ਲਾਲਚ ਦੇ ਕੇ ਧੜਾਧੜ ਪਰਚੀਆਂ ਕੱਟੀਆਂ ਜਾ ਰਹੀਆਂ ਹਨ | ਪਿਛਲੇ ਕੁਝ ਹਫ਼ਤਿਆਂ ਤੋਂ ਪੱਖੋਂ ਕੈਂਚੀਆਂ ਵਿਖੇ ਲੱਕੀ ਡਰਾਅ ਦੇ ...
ਬਰਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪਿੰਡ ਸੇਖਾ ਵਿਖੇ ਸਰਦਾਰੀਆਂ ਯੂਥ ਕਲੱਬ ਵਲੋਂ ਲਖਵਿੰਦਰ ਸਿੰਘ ਬਿੰਦੀ ਦੀ ਅਗਵਾਈ ਵਿਚ ਦਸ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਸਰਦਾਰੀਆਂ ਯੂਥ ਕਲੱਬ ਸੇਖਾ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਦੱਸਿਆ ...
ਤਪਾ ਮੰਡੀ, 27 ਮਾਰਚ (ਪ੍ਰਵੀਨ ਗਰਗ)-ਸੂਬਾ ਸਰਕਾਰ ਕਣਕ ਦੇ ਸੀਜ਼ਨ ਮÏਕੇ ਕੰਪਿਊਟਰ ਕੰਡੇ ਲਾਉਣ ਸੰਬੰਧੀ ਜਾਰੀ ਕੀਤੇ ਹੁਕਮਾਂ ਨੂੰ ਤੁਰੰਤ ਰੱਦ ਕਰੇ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਹੇਮਰਾਜ ...
ਧਨੌਲਾ, 27 ਮਾਰਚ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਵਲੋਂ ਕਰਵਾਇਆ ਗਿਆ 38ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਫਲਤਾ ਪੂਰਵਕ ਸਮਾਪਤ ਹੋ ਗਿਆ | ਉਚੇਚੇ ਤੌਰ 'ਤੇ ਪੁੱਜੇ ਖੇਡ ਮੰਤਰੀ ...
ਧਨੌਲਾ, 27 ਮਾਰਚ (ਜਤਿੰਦਰ ਸਿੰਘ ਧਨੌਲਾ)-ਰਮਜ਼ਾਨ ਸ਼ਰੀਫ਼ ਦੇ ਪਵਿੱਤਰ ਮਹੀਨੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂਆਂ ਜਸ਼ਨਦੀਪ ਸਿੰਘ ਜੇ.ਡੀ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਧਨੌਲਾ ਦੇ ਸਿਰਕੱਢ ਆਗੂ ਬਿਕਰਮ ਸਿੰਘ, ...
ਭਦੌੜ, 27 ਮਾਰਚ (ਵਿਨੋਦ ਕਲਸੀ, ਰਾਜਿੰਦਰ ਬੱਤਾ)-ਭਦੌੜ ਪੁਲਿਸ ਨੇ ਇੱਕ ਨੌਜਵਾਨ ਮੋਟਰਸਾਇਕਲ ਚਾਲਕ ਨੂੰ ਕਾਬੁੂ ਕਰਕੇ ਉਸ ਕੋਲੋਂ 210 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਭਦੌੜ ਦੇ ਐਸ.ਐਚ.ਓ. ਜਗਦੇਵ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ...
ਤਪਾ ਮੰਡੀ, 27 ਮਾਰਚ (ਪ੍ਰਵੀਨ ਗਰਗ)-ਪਿਛਲੇ ਦਿਨੀਂ ਹੋਈ ਬੇਮÏਸਮੀ ਬਰਸਾਤ ਕਾਰਨ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਦਾ ਭਾਰੀ ਨੁਕਸਾਨ ਹੋ ਗਿਆ, ਉੱਥੇ ਦੂਜੇ ਪਾਸੇ ਇਸ ਬਰਸਾਤ ਨੇ ਸ਼ਹਿਰ ਦੇ ਨਾਮਦੇਵ ਮਾਰਗ 'ਤੇ ਲੋਕ ਨਿਰਮਾਣ ਵਿਭਾਗ ਵਲੋਂ ਕਰੋੜਾਂ ...
ਟੱਲੇਵਾਲ, 27 ਮਾਰਚ (ਸੋਨੀ ਚੀਮਾ)-ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੀ ਪੁਲਿਸ ਪਾਰਟੀ ਵਲੋਂ ਦੋ ਨੌਜਵਾਨਾਂ ਤੋਂ ਚਿੱਟਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ...
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵਲੋਂ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਹੇਠ ਮੀਂਹ ਅਤੇ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ...
ਧਨੌਲਾ, 27 ਮਾਰਚ (ਜਤਿੰਦਰ ਸਿੰਘ ਧਨੌਲਾ)-ਰਮਜ਼ਾਨ ਸ਼ਰੀਫ਼ ਦੇ ਪਵਿੱਤਰ ਮਹੀਨੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂਆਂ ਜਸ਼ਨਦੀਪ ਸਿੰਘ ਜੇ.ਡੀ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਧਨੌਲਾ ਦੇ ਸਿਰਕੱਢ ਆਗੂ ਬਿਕਰਮ ਸਿੰਘ, ...
ਧਨੌਲਾ, 27 ਮਾਰਚ (ਜਤਿੰਦਰ ਸਿੰਘ ਧਨੌਲਾ)-ਰਮਜ਼ਾਨ ਸ਼ਰੀਫ਼ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਨੇ ਅੱਜ ਸ਼ਾਮ ਛੋਟੀ ਮਸਜਿਦ ਵਿਚ ਮੁਸਲਿਮ ਭਾਈਚਾਰੇ ਦੇ ਰੋਜ਼ੇ ਇਫਤਾਰੀ ਸਮੇਂ ਥਾਣਾ ਮੁਖੀ ਲਖਵਿੰਦਰ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਪ੍ਰੈੱਸ ਨਾਲ ਗੱਲਬਾਤ ...
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ...
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੈਰੀਅਰ ਕਾਉਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਸਚਿਨ ਗੁਪਤਾ ਨੇ ਕਿਹਾ ਕਿ ਕੈਰੀਅਰ ਕਾਉਂਸਲਿੰਗ ਇਕ ਪ੍ਰਕਿਰਿਆ ਹੈ ਜੋ ...
ਟੱਲੇਵਾਲ, 27 ਮਾਰਚ (ਸੋਨੀ ਚੀਮਾ)-ਪਿੰਡ ਮੱਲੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿਚ ਮੱਲੀਆਂ ਵਾਸੀਆਂ ਵਲੋਂ ਪਿੰਡ ਦੇ ਬੱਸ ਅੱਡੇ 'ਤੇ ਟੋਲ ਪਲਾਜ਼ਾ ਲਗਾਉਣ ਸੰਬੰਧੀ ਜਿੱਥੇ ਜੇ.ਸੀ.ਬੀ ਰਾਹੀਂ ਸ਼ੁਰੂ ਕੀਤੇ ਕਾਰਜ ਨੂੰ ਰੁਕਵਾਇਆ ਗਿਆ, ੳੱੁਥੇ ਸੜਕ ...
ਭਦੌੜ, 27 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੀਆਂ ਨਾਨ ਬੋਰਡ ਕਲਾਸਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਕਲਾਸਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ...
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਸੂਰਿਆਵੰਸ਼ੀ ਖੱਤਰੀ ਸਭਾ ਰਜਿ: ਬਰਨਾਲਾ ਵਲੋਂ ਚਲਾਏ ਜਾ ਰਹੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਪ੍ਰੇਮ ਨਗਰ ਧਨੌਲਾ ਰੋਡ ਬਰਨਾਲਾ ਵਿਖੇ ਸਿਲਾਈ ਸੈਂਟਰ ਦੇ 17ਵੇਂ ਬੈਚ ਦੀਆਂ ਸਿਲਾਈ ਦਾ ਕੋਰਸ ਪਾਸ ਕਰ ਚੁੱਕੀਆਂ ਲੜਕੀਆਂ ...
ਬਰਨਾਲਾ, 27 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਵਲੋਂ ਮਾਰਚ 2016 ਵਿਚ ਵਿਸਾਲ ...
ਬਰਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਸੰਸਥਾਵਾਂ, ਸੰਪਰਦਾਵਾਂ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ...
ਬਰਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਸ਼ਹਿਰ ਵਿਚ ਚਾਰ ਚÏਕਾਂ ਦਾ ਸੁੰਦਰੀਕਰਨ ਕੀਤਾ ਜਾਣਾ ਹੈ ਤਾਂ ਜੋ ਸ਼ਹਿਰ ਨੂੰ ਸੋਹਣੀ ਦਿੱਖ ਦਿੱਤੀ ਜਾ ਸਕੇ ¢ ਇਸ ਸਬੰਧੀ ਕਾਰਵਾਈ ਪੂਰੀ ਕਰਨ ਤੋਂ ਬਾਅਦ, ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ¢ ਡਿਪਟੀ ਕਮਿਸ਼ਨਰ ...
ਮਹਿਲ ਕਲਾਂ, 27 ਮਾਰਚ (ਅਵਤਾਰ ਸਿੰਘ ਅਣਖੀ)-ਪਿੰਡ ਵਜੀਦਕੇ ਕਲਾਂ ਵਿਖੇ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਯਾਦਗਾਰੀ ਕਲੱਬ, ਗਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਗਦਰ ਲਹਿਰ ਦੇ ਅਨਮੋਲ ਹੀਰੇ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਸ਼ਹੀਦੀ ...
ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਦੀ ਅਗਵਾਈ ਵਿਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਐਮਡੀ ਸ: ਰਣਪ੍ਰੀਤ ਸਿੰਘ ਅਤੇ ਪਿ੍ੰਸੀਪਲ ...
ਲਹਿਰਾਗਾਗਾ, 27 ਮਾਰਚ (ਪ੍ਰਵੀਨ ਖੋਖਰ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਬਲਾਕ ਲਹਿਰਾਗਾਗਾ ਅਤੇ ਮੂਣਕ ਦੀ ਅਡਹਾਕ ਕਮੇਟੀ ਦੇ ਆਗੂ ਮੱਖਣ ਸਿੰਘ ਪਾਪੜਾ, ਲੀਲਾ ਸਿੰਘ ਚੋਟੀਆਂ, ਬਖਤੋਰ ਸਿੰਘ ਲਾਭ ਗੁਰਨੇ, ਨਾਜਰ ਸਿੰਘ ਬਲੱਰਾ, ਬੱਬੂ ਮੂਣਕ ਦੀ ਅਗਵਾਈ ਵਿਚ ...
ਮਲੇਰਕੋਟਲਾ, 27 ਮਾਰਚ (ਪਰਮਜੀਤ ਸਿੰਘ ਕੁਠਾਲਾ, ਪਾਰਸ ਜੈਨ) - ਪੰਜਾਬ ਸਰਕਾਰ ਦੇ ਮੌਜੂਦਾ ਮਾਸਟਰ ਪਲਾਨ ਅਨੁਸਾਰ ਕਥਿਤ ਤੌਰ 'ਤੇ ਮਲੇਰਕੋਟਲਾ ਦੇ ਰਿਹਾਇਸ਼ੀ ਜ਼ੋਨ ਵਿਚ ਪੈਂਦੀ ਜ਼ਮੀਨ ਦੀ ਤਬਦੀਲੀ ਕਰਕੇ ਇੰਡਸਟਰੀ ਵਿਚ ਬਦਲਣ ਦੇ ਮਾਮਲੇ ਨੇ ਸਥਾਨਕ ਦਿਓਲ ਸਿਟੀ ...
ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ) - ਬੱਚਿਆਂ ਅਤੇ ਔਰਤਾਂ ਵਿਚ ਪੋਸ਼ਣ ਤੇ ਸਿਹਤ ਦੇਖਭਾਲ ਸੰਬੰਧੀ ਜਾਗਰੂਕਤਾ ਅਤੇ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆਉਣ ਲਈ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਪੋਸ਼ਣ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਇਹ ਪੋਸ਼ਣ ...
ਲਹਿਰਾਗਾਗਾ, 27 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਕੰਮ ਕਰਦੀਆਂ ਪ੍ਰਮੁੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਏਟਕ, ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ, ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਅਤੇ ਇੰਪਲਾਈਜ਼ ...
ਸੰਗਰੂਰ, 27 ਮਾਰਚ (ਧੀਰਜ ਪਸ਼ੌਰੀਆ) - ਵਧੀਕ ਸ਼ੈਸ਼ਨ ਜੱਜ ਸਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਅਜੇਪਾਲ ਸਿੰਘ ਅਕੋਈ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ ਵਿਚੋਂ ਇਕ ਔਰਤ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ...
ਸੰਗਰੂਰ, 27 ਮਾਰਚ (ਧੀਰਜ ਪਸ਼ੌਰੀਆ) - ਲੋਕਾਂ ਤੱਕ ਸ਼ੁੱਧ ਆਰਗੈਨਿਕ ਉਤਪਾਦ ਪਹੁੰਚਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ ਦਾ ਦਾਇਰਾ ਲਗਾਤਾਰ ਵਿਸ਼ਾਲ ਹੋ ਰਿਹਾ ਹੈ | ਆਰਗੈਨਿਕ ਫਾਰਮਿੰਗ ਸੁਸਾਇਟੀ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਦਾ ਕਹਿਣਾ ਇਹ ਮੰਡੀ ...
ਸੁਨਾਮ ਊਧਮ ਸਿੰਘ ਵਾਲਾ, 27 ਮਾਰਚ (ਭੁੱਲਰ, ਧਾਲੀਵਾਲ) - ਲਾਇਨਜ਼ ਕਲੱਬ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਪ੍ਰਧਾਨ ਸੁਸ਼ੀਲ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ, ਕਲੱਬ ਦੇ ਸਕੱਤਰ ਕੁਲਦੀਪ ਗਰਗ ਨੇ ਆਏ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ...
ਅਮਰਗੜ੍ਹ, 27 ਮਾਰਚ (ਸੁਖਜਿੰਦਰ ਸਿੰਘ ਝੱਲ) - ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਮਹਿੰਦਰ ਸਿੰਘ ਅਮਰਗੜ੍ਹ ਨੂੰ ਹਾਈ ਕਮਾਂਡ ਵਲੋਂ ਮਾਣ ਦਿੰਦਿਆ ਅਮਰਗੜ੍ਹ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸਿਹਤ ਵਿਭਾਗ ਤੋਂ ਸੇਵਾ ...
ਮਲੇਰਕੋਟਲਾ, 27 ਮਾਰਚ (ਪਰਮਜੀਤ ਸਿੰਘ ਕੁਠਾਲਾ) - ਅੱਜ ਨਗਰ ਕੌਂਸਲ ਮਲੇਰਕੋਟਲਾ ਦੀ ਚੱਲ ਰਹੀ ਮੀਟਿੰਗ ਦੌਰਾਨ ਸਥਾਨਕ ਖ਼ੁਸ਼ਹਾਲ ਬਸਤੀ ਦੇ 'ਦੁਖੀ' ਵਸਨੀਕਾਂ ਵੱਲੋਂ ਕੌਂਸਲਰ ਬੀਬੀ ਰਜ਼ੀਆ ਪਰਵੀਨ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਦੇ ਸਾਹਮਣੇ ਜ਼ਬਰਦਸਤ ਰੋਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX