ਬਠਿੰਡਾ, 27 ਮਾਰਚ (ਸੱਤਪਾਲ ਸਿੰਘ ਸਿਵੀਆਂ)-ਸਪਤ ਸਿੰਧੂ ਡਾ. ਭੀਮ ਰਾਓ ਅੰਬੇਡਕਰ ਸਟੱਡੀ ਸਰਕਲ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਐਜੂਕੇਸ਼ਨ ਟਰੱਸਟ ਵਲੋਂ ਟੀਚਰ ਹੋਮ ਬਠਿੰਡਾ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਭਾਰਤੀ ਸੰਸਕ੍ਰਿਤੀ, ਇਤਿਹਾਸ ਅਤੇ ਸਮਾਜ ਨੂੰ ਯੋਗਦਾਨ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਮੁਖ ਧੁਰਾ ਸਿੱਖਿਆ, ਗਿਆਨ ਤੇ ਰੁਜ਼ਗਾਰ ਰਿਹਾ ¢ ਸੈਮੀਨਾਰ 'ਚ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਵਾਇਸ ਚਾਂਸਲਰ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਨੇ ਮੁਖ ਮਹਿਮਾਨ ਅਤੇ ਸਪਤ ਸਿੰਧੂ ਡਾ. ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਦੇ ਪ੍ਰਧਾਨ ਦਵਿੰਦਰ ਸਿੰਘ ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ¢ ਜਦਕਿ ਪ੍ਰਬੰਧਕੀ ਅਗਵਾਈ ਨੌਜਵਾਨ ਦਲਿਤ ਆਗੂ ਗੁਰਤੇਜ ਸਿੰਘ ਜੋਧਪੁਰੀ ਨੇ ਕੀਤੀ ¢ ਇਸ ਮੌਕੇ ਪ੍ਰੋ. ਅਗਨੀਹੋਤਰੀ ਨੇ ਕਿਹਾ ਕਿ ਅੱਜ ਦੁਨੀਆਂ 'ਚ ਡਾ. ਅੰਬੇਦਕਰ ਦੀ ਭਾਰਤੀ ਸੰਸਕ੍ਰਿਤੀ, ਇਤਿਹਾਸ ਅਤੇ ਸਮਾਜ ਨੂੰ ਵੱਡੀ ਦੇਣ ਅਤੇ ਲਿਖਤਾਂ ਦੀ ਗੱਲ ਤਾਂ ਹੋ ਰਹੀ ਹੈ, ਪਰ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਸਮੇਂ ਦੀ ਲੋੜ ਹੈ ¢ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਸਮੁੱਚੇ ਲੋਕਾਂ ਨੂੰ ਸਿੱਖਿਅਤ ਕੀਤੇ ਬਿਨਾਂ ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ ਨਹੀਂ ਸਿਰਜਿਆ ਜਾ ਸਕਦਾ, ਜਿਸ ਲਈ ਸਟੱਡੀ ਸਰਕਲ ਵਲੋਂ ਸਮੇਂ-ਸਮੇਂ 'ਤੇ ਅਜਿਹੇ ਸਮਾਗਮ ਕੀਤੇ ਜਾਂਦੇ ਹਨ ¢ ਉੱਘੇ ਸਿਆਸੀ ਵਿਸ਼ਲੇਸ਼ਕ ਹਰਬੰਸ ਸਿੰਘ ਬਠਿੰਡਾ ਨੇ ਕਿਹਾ ਕਿ ਡਾ. ਅੰਬੇਦਕਰ ਦੀ ਸੋਚ ਨੂੰ ਪ੍ਰਣਾਏ ਵਿਅਕਤੀ ਬੇਸ਼ੱਕ ਕਿਸੇ ਵੀ ਮੰਚ 'ਤੇ ਕਾਰਜਸ਼ੀਲ ਹੋਣ ਪਰ ਉਨ੍ਹਾਂ ਨੂੰ ਬਾਬਾ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਹੋਰ ਚੰਗੀ ਤਰਾਂ ਲੋਕਾਂ 'ਚ ਲਿਜਾਉਣ ਲਈ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨਾ ਚਾਹੀਦਾ ¢ ਮੰਚ ਦਾ ਸੰਚਾਲਨ ਕੁਲਵੰਤ ਸਿੰਘ ਕਾਲਝਰਾਣੀ ਨੇ ਕੀਤਾ ਅਤੇ ਨਾਟਕਕਾਰ ਕੇਸਰ ਦੀ ਟੀਮ ਨੇ ਸਮਾਜਿਕ ਸਕਿੱਟਾਂ ਪੇਸ਼ ਕੀਤੀਆਂ ¢ ਇਸ ਮੌਕੇ ਉੱਘੇ ਦਲਿਤ ਆਗੂ ਜਸਵੀਰ ਸਿੰਘ ਮਹਿਰਾਜ, ਸੂਬੇਦਾਰ ਸਵਰਨਦੀਪ ਸਿੰਘ ਨੂਰ, ਡਾ. ਕੁਲਰਾਜ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਅਬੋਹਰ, ਹਰਬੰਸ ਸਿੰਘ ਝੁੰਬਾ, ਡਾ.ਅਸ਼ਵਨੀ ਗਿੱਲ, ਐਡ. ਅਰੁਣ ਕੁਮਾਰ, ਬਲਵੰਤ ਸਿੰਘ ਭੀਖੀ, ਮਾਸਟਰ ਅੰਮਿ੍ਤਪਾਲ ਸਿੰਘ, ਐਡ. ਗੁਰਪ੍ਰੀਤ ਸਿੰਘ ਬਠਿੰਡਾ, ਗੁਰਮੇਲ ਸਿੰਘ ਕਾਲਝਰਾਣੀ, ਨਛੱਤਰ ਸਿੰਘ, ਸਾਬਕਾ ਡੀ.ਐਮ. ਭਰਪੂਰ ਸਿੰਘ, ਇਕਬਾਲ ਸਿੰਘ ਤੇ ਅਮਨਦੀਪ ਸਿੰਘ ਸਿਵੀਆਂ ਨੇ ਵੀ ਸੰਬੋਧਨ ਕੀਤਾ¢
ਮਾਨਸਾ, 27 ਮਾਰਚ (ਰਾਵਿੰਦਰ ਸਿੰਘ ਰਵੀ)- ਦਿੱਲੀ ਵਿਖੇ ਮੋਦੀ ਹਟਾਓ, ਭਾਰਤ ਬਚਾਓ ਦੇ ਪੋਸਟਰ ਲਗਾਉਣ ਅਤੇ ਛਾਪਣ ਵਾਲੀ ਪਿ੍ਟਿੰਗ ਪ੍ਰੈੱਸ ਸਮੇਤ 30 ਲੋਕਾਂ ਤੇ ਪਰਚਾ ਦਰਜ ਕਰਨ ਅਤੇ ਰਾਹੁਲ ਗਾਂਧੀ ਦੀ ਪਾਰਲੀਮੈਂਟ ਮੈਂਬਰੀ ਖ਼ਤਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ...
ਮਾਨਸਾ, 27 ਮਾਰਚ (ਧਾਲੀਵਾਲ)- ਪੰਜਾਬ ਅਤੇ ਹਰਿਆਣਾ ਦੇ ਜਸਟਿਸ ਵਿਕਾਸ ਸੂਰੀ ਨੇ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਉਹ ਪਿਛਲੇ 3 ਦਿਨਾਂ ਤੋਂ ਜ਼ਿਲ੍ਹਾ ਅਦਾਲਤਾਂ ਦਾ ਨਿਰੀਖਣ ਕਰਨ ਪਹੁੰਚੇ ਹੋਏ ਹਨ | ਉਨ੍ਹਾਂ ਜੇਲ੍ਹ 'ਚ ਬੰਦ ਹਵਾਲਾਤੀਆਂ ਅਤੇ ...
ਮਾਨਸਾ, 27 ਮਾਰਚ (ਸਟਾਫ਼ ਰਿਪੋਰਟਰ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਬੀਤੇ ਦਿਨਾਂ 'ਚ ਹੋਈ ਬੇਮੌਸਮੀ ਬਾਰਸ਼ ਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ, ਸਬਜ਼ੀਆਂ ਅਤੇ ਮਕਾਨਾਂ ਦੇ ਨੁਕਸਾਨ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਇੱਥੇ ਪੰਜਾਬ ਸਰਕਾਰ ਦੇ ...
ਜੋਗਾ, 27 ਮਾਰਚ (ਮਨਜੀਤ ਸਿੰਘ ਘੜੈਲੀ)-ਨੇੜਲੇ ਪਿੰਡ ਅਕਲੀਆ ਵਿਖੇ ਜਨ ਸੁਣਵਾਈ ਕੈਂਪ ਦੌਰਾਨ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਤੇ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ...
ਬੁਢਲਾਡਾ, 27 ਮਾਰਚ (ਸਵਰਨ ਸਿੰਘ ਰਾਹੀ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵੱਲੋਂ ਅੱਜ ਪਿੰਡ ਕੁਲਾਣਾ, ਫੁੱਲੂਵਾਲਾ ਡੋਡ, ਦਰੀਆਪੁਰ ਕਲਾਂ, ਰਾਮਗੜ੍ਹ ਦਰੀਆਪੁਰ ਅਤੇ ਅਚਾਨਕ ਆਦਿ ਪਿੰਡਾਂ ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ...
ਮਾਨਸਾ, 27 ਮਾਰਚ (ਸ.ਰਿ.)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਪਿੰਡ ਮਾਖੇਵਾਲਾ 'ਚ ਬਲਾਕ ਕਨਵੀਨਰ ਬਲਵੀਰ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਹੋਈ ਚੋਣ 'ਚ ਪ੍ਰਧਾਨ ਨਾਜ਼ਮ ਸਿੰਘ, ਖਜ਼ਾਨਚੀ ਡਾ. ਬਲਦੇਵ ਸਿੰਘ, ...
ਸਰਦੂਲਗੜ੍ਹ, 27 ਮਾਰਚ (ਜੀ.ਐਮ.ਅਰੋੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਦੀ ਅਗਵਾਈ 'ਚ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਕਾਰੀ ਸਕੂਲ ਮੀਰਪੁਰ ਕਲਾਂ ਦੇ ਸਕੂਲ ਵਿਚ ਬਿਜਲੀ ਬੋਰਡ ਵਲੋਂ ਲਗਾਏ ਚਿੱਪ ...
ਬਰੇਟਾ, 27 ਮਾਰਚ (ਪਾਲ ਸਿੰਘ ਮੰਡੇਰ)- ਵੱਖ ਵੱਖ ਸਰਕਾਰਾਂ ਵਲੋਂ ਬਰੇਟਾ ਇਲਾਕੇ ਦੇ ਵਿਕਾਸ ਵੱਲ ਪੂਰਾ ਧਿਆਨ ਨਾ ਦੇਣ ਕਾਰਨ ਇਹ ਪਛੜੇਪਣ ਦਾ ਸ਼ਿਕਾਰ ਹੋ ਗਿਆ | ਵਿਕਾਸ ਕਮੇਟੀ ਦੀ ਮੀਟਿੰਗ ਸਮੇਂ ਮੈਂਬਰਾਂ ਨੇ ਇਲਾਕੇ ਦੀਆਂ ਮੁੱਖ ਮੰਗਾਂ ਵਿਚ ਰੇਲਵੇ ਬਿ੍ਜ ਬਣਾਉਣਾ, ...
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਕਲਾ ਮੰਚ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਵਿਖੇ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਲਾ ਤੇ ਕਿਤਾਬ ਮੇਲੇ ਦੇ ਦੂਸਰੇ ਦਿਨ ...
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਕਲਾ ਮੰਚ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਵਿਖੇ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਲਾ ਤੇ ਕਿਤਾਬ ਮੇਲੇ ਦੇ ਦੂਸਰੇ ਦਿਨ ...
ਲਹਿਰਾ ਮੁਹੱਬਤ, 27 ਮਾਰਚ (ਸੁਖਪਾਲ ਸਿੰਘ ਸੁੱਖੀ)-ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਵਿਚ ਅੱਜ ਦੇਰ ਸ਼ਾਮ ਯੂਨਿਟ ਨੰਬਰ-3 ਦੀ ਚੱਲ ਰਹੀ ਸਾਲਾਨਾ ਮੁਰੰਮਤ ਦੌਰਾਨ ਕੋਲ ਮਿੱਲ-3 ਏ ਨੂੰ ਕੰਟਰੋਲ ਯੂਨਿਟ ਤੋਂ ਡਿਊਟੀ ਅਧਿਕਾਰੀ ਵਲੋਂ ਚਲਾਉਣ ਨਾਲ ਕੰਮ ਕਰ ਰਹੇ ਇੱਕ ਠੇਕਾ ...
ਮਾਨਸਾ, 27 ਮਾਰਚ (ਰਾਵਿੰਦਰ ਸਿੰਘ ਰਵੀ)- ਦਿੱਲੀ ਵਿਖੇ ਮੋਦੀ ਹਟਾਓ, ਭਾਰਤ ਬਚਾਓ ਦੇ ਪੋਸਟਰ ਲਗਾਉਣ ਅਤੇ ਛਾਪਣ ਵਾਲੀ ਪਿ੍ਟਿੰਗ ਪ੍ਰੈੱਸ ਸਮੇਤ 30 ਲੋਕਾਂ ਤੇ ਪਰਚਾ ਦਰਜ ਕਰਨ ਅਤੇ ਰਾਹੁਲ ਗਾਂਧੀ ਦੀ ਪਾਰਲੀਮੈਂਟ ਮੈਂਬਰੀ ਖ਼ਤਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ...
ਬਠਿੰਡਾ, 27 ਮਾਰਚ (ਪੱਤਰ ਪ੍ਰੇਰਕ)-ਕਾਪੀ ਰਾਈਟ ਐਕਟ ਦੇ ਮਾਮਲੇ 'ਚ ਪਿਛਲੇ 15 ਦਿਨਾਂ ਤੋਂ ਕੇਂਦਰੀ ਜੇਲ੍ਹ 'ਚ ਬੰਦ ਇਕ ਨੌਜਵਾਨ ਨੂੰ ਪੋ੍ਰਡਕਸ਼ਨ ਵਰੰਟ 'ਤੇ ਲੈ ਕੇ ਇਕ ਹੋਰ ਝੂਠੇ ਕੇਸ 'ਚ ਫਸਾਉਣ ਦੀ ਬਠਿੰਡਾ ਪੁਲਿਸ ਦੀ ਕਾਰਵਾਈ ਨੂੰ ਉੱਘੇ ਵਕੀਲ ਹਰਪਾਲ ਸਿੰਘ ਖਾਰਾ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX