ਗੁਰਦਾਸਪੁਰ, 28 ਮਾਰਚ (ਆਰਿਫ਼)-ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਵਲੋਂ ਬੀਤੇ ਦਿਨੀਂ ਪਏ ਭਾਰੀ ਮੀਂਹ, ਹਨੇਰੀ, ਝੱਖੜ ਕਾਰਨ ਕਣਕ ਸਮੇਤ ਹੋਰ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਨੰੂ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਮੰਗ-ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਨੇ ਕਿਹਾ ਕਿ ਬੇਮੌਸਮੀ ਮੀਂਹ ਤੇ ਤੇਜ਼ ਹਨੇਰੀ ਕਾਰਨ ਜਿੱਥੇ ਪੰਜਾਬ ਭਰ ਵਿਚ ਭਾਰੀ ਨੁਕਸਾਨ ਹੋਇਆ ਹੈ, ਉੱਥੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੀ ਕਣਕ ਸਮੇਤ ਬਾਕੀ ਫ਼ਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਚੁੱਕੀ ਹੈ, ਜਿਸ ਦੀ ਕਟਾਈ ਕਰਨ ਮੌਕੇ ਕੰਬਾਈਨਾਂ ਦੇ ਰੇਟ ਵੀ ਵੱਧ ਦੇਣੇ ਪੈਣਗੇ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਵਿਚੋਂ ਲੰਘ ਰਹੇ ਹਨ, ਉੱਪਰੋਂ ਬੈਂਕਾਂ ਦੇ ਕਰਜ਼ੇ ਦੀਆਂ ਲਿਮਟਾਂ ਵੀ ਦੇਣੀਆਂ ਹਨ | ਦੂਜੇ!ੇ ਪਾਸੇ ਕਣਕ ਦਾ ਝਾੜ ਵੱਧ ਤੋਂ ਵੱਧ ਇਸ ਵਾਰ 8 ਤੋਂ 10 ਕੁਇੰਟਲ ਰਹਿ ਸਕਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਬੈਂਕ ਕਰਜ਼ੇ ਦੀਆਂ ਲਿਮਟਾਂ 6 ਮਹੀਨੇ ਅੱਗੇ ਪਾਈਆਂ ਜਾਣ ਅਤੇ ਕਣਕ ਦੇ ਖ਼ਰਾਬੇ ਨੰੂ ਦੇਖਦੇ ਹੋਏ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੰੂ ਬਣਦਾ ਮੁਆਵਜ਼ਾ ਘੱਟੋ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੰੂ ਥੋੜ੍ਹੀ ਰਾਹਤ ਮਿਲ ਸਕੇ | ਇਸ ਮੌਕੇ ਜਨਰਲ ਸਕੱਤਰ ਅਮਰੀਕ ਸਿੰਘ ਮੀਕੇ, ਪ੍ਰਚਾਰ ਸਕੱਤਰ ਸਰਵਨ ਸਿੰਘ, ਹਰਭਜਨ ਸਿੰਘ, ਪ੍ਰੈੱਸ ਸਕੱਤਰ ਕਰਨੈਲ ਸਿੰਘ ਪੰਛੀ, ਰਣਬੀਰ ਸਿੰਘ ਕਾਹਨੰੂਵਾਨ, ਸਿਕੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸਤਬੀਰ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਕਮਲਜੀਤ ਸਿੰਘ, ਸੰਤੋਖ ਸਿੰਘ, ਦਰਸ਼ਨ ਸਿੰਘ, ਨਿਰਵੈਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |
ਕਾਦੀਆਂ, 28 ਮਾਰਚ (ਕੁਲਦੀਪ ਸਿੰਘ ਜਾਫਲਪੁਰ, ਕੁਲਵਿੰਦਰ ਸਿੰਘ)-ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਬਰਖਾਸਤਗੀ ਦੇ ਵਿਰੋਧ ਵਿਚ ਸਮੁੱਚੇ ਦੇਸ਼ ਅੰਦਰ ਕਾਂਗਰਸ ਪਾਰਟੀ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਖ਼ਿਲਾਫ਼ ...
ਗੁਰਦਾਸਪੁਰ, 28 ਮਾਰਚ (ਆਰਿਫ਼)-ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੀਨੀਅਰਤਾ ਸੂਚੀ ਵਿਚ ਰਹਿ ਗਏ ਕਾਮਿਆਂ ਦਾ ਨਾਂਅ ਦਰਜ ਕਰਵਾਉਣ ਲਈ ਰਛਪਾਲ ਸਿੰਘ ਅਤੇ ਨਿਰਮਲ ਸਿੰਘ ਸਰਵਾਲੀ ਦੀ ਅਗਵਾਈ ਹੇਠ ਇਕ ਵਫ਼ਦ ਵਣ ਮੰਡਲ ਗੁਰਦਾਸਪੁਰ ਨੂੰ ਮਿਲਿਆ | ...
ਪੁਰਾਣਾ ਸ਼ਾਲਾ, 28 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦਾ ਬੇਟ ਖੇਤਰ ਵਿਕਾਸ ਪੱਖੋਂ ਮੋਹਰੀ ਹੈ | ਪਰ ਕਸਬਾ ਪੁਰਾਣਾ ਸ਼ਾਲਾ ਵਿਖੇ ਬੱਸ ਅੱਡੇ ਦੀ ਘਾਟ ਕਾਰਨ ਇਲਾਕੇ ਦੇ 70 ਪਿੰਡਾਂ ਦੇ ਲੋਕਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਦੱਸਣਯੋਗ ਹੈ ਕਿ ...
ਪੁਰਾਣਾ ਸ਼ਾਲਾ, 28 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦਾ ਬੇਟ ਖੇਤਰ ਵਿਕਾਸ ਪੱਖੋਂ ਮੋਹਰੀ ਹੈ | ਪਰ ਕਸਬਾ ਪੁਰਾਣਾ ਸ਼ਾਲਾ ਵਿਖੇ ਬੱਸ ਅੱਡੇ ਦੀ ਘਾਟ ਕਾਰਨ ਇਲਾਕੇ ਦੇ 70 ਪਿੰਡਾਂ ਦੇ ਲੋਕਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਦੱਸਣਯੋਗ ਹੈ ਕਿ ...
ਬਟਾਲਾ, 28 ਮਾਰਚ (ਕਾਹਲੋਂ)-ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਇਕੱਤਰਤਾ ਕਰਕੇ ਸਿੱਖਾਂ ਦੇ ਖਿਲਾਫ਼ ਸੂਬਾ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਜ਼ਹੀਨ ਤੇ ਕੂਟਨੀਤਕ ਘੇਰਾਬੰਦੀ ਦਰਸਾਉਂਦਿਆਂ ...
ਭੈਣੀ ਮੀਆਂ ਖਾਂ, 28 ਮਾਰਚ (ਜਸਬੀਰ ਸਿੰਘ ਬਾਜਵਾ)-ਕਾਹਨੂੰਵਾਨ ਬਲਾਕ ਤੋਂ ਦਲ ਖ਼ਾਲਸਾ ਦੇ ਕਾਰਕੰੁਨ ਦਿਲਬਾਗ ਸਿੰਘ ਨੂੰ ਬੀਤੀ ਦੇਰ ਰਾਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ | ਇਸ ਸਬੰਧੀ ਦਲ ਖ਼ਾਲਸਾ ਦੇ ਆਗੂ ਜਸਵਿੰਦਰ ਸਿੰਘ ਕਥਾਵਾਚਕ ਨੇ ਦੱਸਿਆ ਕਿ ਉਨ੍ਹਾਂ ਦੀ ...
ਡੇਰਾ ਬਾਬਾ ਨਾਨਕ, 28 ਮਾਰਚ (ਅਵਤਾਰ ਸਿੰਘ ਰੰਧਾਵਾ)-ਬਿਜਲੀ ਏਕਤਾ ਮੰਚ ਵਲੋਂ ਸੀ.ਆਰ.ਏ.295/19 ਤਹਿਤ ਭਰਤੀ ਹੋਏ ਸਹਾਇਕ ਲਾਇਨਮੈਨਾਂ ਵਿਰੁੱਧ ਦਰਜ ਹੋਏ ਮੁਕੱਦਮੇ ਰੱਦ ਕਰਾਉਣ ਸਬੰਧੀ ਮੁੱਖ ਮੰਤਰੀ ਦੇ ਨਾਂਅ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ...
ਬਟਾਲਾ, 28 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਗਏ ਨਤੀਜਿਆਂ ਵਿਚ ਸੈਂਟਰਲ ਕਾਲਜ ਘੁਮਾਣ ਦੇ ਬੀ.ਕਾਮ. ਅਤੇ ਬੀ.ਸੀ.ਏ. ਦੇ ਨਤੀਜੇ ਜਿੱਥੇ 100 ਫ਼ੀਸਦੀ ਰਹੇ, ਉਥੇ ਕਾਲਜ ਨੇ ਜ਼ਿਲ੍ਹੇ ਵਿਚ ਵਧੀਆ ਪ੍ਰਦਰਸ਼ਨ ਕਰਕੇ ਕਾਮਰਸ ਅਤੇ ਕੰਪਿਊਟਰ ...
ਗੁਰਦਾਸਪੁਰ, 28 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਿਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਨਾਰਕੋ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਐੱਸ.ਐੱਸ.ਪੀ ਹਰੀਸ਼ ਦਯਾਮਾ, ਐੱਸ.ਐੱਸ.ਪੀ. ਬਟਾਲਾ ...
ਬਟਾਲਾ, 28 ਮਾਰਚ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਅਸ਼ਵਨੀ ਕਾਂਸਰਾ ਦੇ ਅਧੀਨ ਚੱਲ ਰਹੇ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ (ਇਗਨੂੰ) ਸਟੱਡੀ ਸੈਂਟਰ ਦੇ ਕੋਆਰਡੀਨੇਟਰ ਡਾ. ਸੁਸ਼ਮਾ ਸ਼ਰਮਾ ਨੇ ਦੱਸਿਆ ...
ਕਲਾਨੌਰ, 28 ਮਾਰਚ (ਪੁਰੇਵਾਲ)-ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਟੋਲ ਪਲਾਜ਼ਾ ਵਿਰੋਧੀ ਐਕਸ਼ਨ ਕਮੇਟੀ ਗੁਰਦਾਸਪੁਰ ਦੀ ਵਿਸ਼ੇਸ਼ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 85 ਦਿਨ ਤੋ ਲਗਾਤਾਰ ਚੱਲ ਰਹੇ ਧਰਨੇ 'ਤੇ ਤਸੱਲੀ ਪ੍ਰਗਟ ਕੀਤੀ ...
ਅਲੀਵਾਲ, 28 ਮਾਰਚ (ਸੁੱਚਾ ਸਿੰਘ ਬੁੱਲੋਵਾਲ)-ਨਜ਼ਦੀਕੀ ਪਿੰਡ ਘਣੀਏ ਕੇ ਬਾਂਗਰ ਦੇ ਡੀਪੂ ਹੋਲਡਰ 'ਤੇ ਲਾਭਪਾਤਰੀਆਂ ਤੇ ਆਪ ਆਗੂਆਂ ਨੇ ਰਾਸ਼ਨ ਦੀਆਂ ਪਰਚੀਆਂ ਨਾ ਕੱਟਣ ਦੇ ਦੋਸ਼ ਲਗਾਏ ਹਨ | ਆਪ ਆਗੂਆਂ ਬਿਕਰਮਜੀਤ ਸਿੰਘ ਸ਼ੇਰਾ ਅਤੇ ਬਰਨਾਂਰਡ ਮਸੀਹ ਸੱਬਾ ਨੇ ਦੱਸਿਆ ...
ਬਟਾਲਾ, 28 ਮਾਰਚ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਕੋਟਲਾ ਸਰਫ਼ ਵਿਖੇ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਹੋਇਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਉਘੇ ਪੰਜਾਬੀ ਵਿਦਵਾਨ ਤੇ ਅਕੈਡਮੀ ਦੇ ਚੇਅਰਮੈਨ ...
ਡੇਹਰੀਵਾਲ ਦਰੋਗਾ, 28 ਮਾਰਚ (ਹਰਦੀਪ ਸਿੰਘ ਸੰਧੂ)-ਅੱਜ ਏ.ਐੱਸ.ਆਈ. ਬਲਵੰਤ ਰਾਜ 'ਤੇ ਕੁਝ ਲੁਟੇਰਿਆਂ ਵਲੋਂ ਹਮਲਾ ਕਰ ਕੇ ਉਸ ਨੂੰ ਸੱਟਾਂ ਲਾ ਦਿੱਤੀਆਂ ਤੇ ਉਸ ਕੋਲੋਂ ਪੈਸੇ ਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ | ਬਲਵੰਤ ਰਾਜ ਨੇ ਦੱਸਿਆ ਕਿ ਉਹ ਪਿੰਡ ਠੱਕਰ ਸੰਧੂ ਦੇ ...
ਕਲਾਨੌਰ, 28 ਮਾਰਚ (ਪੁਰੇਵਾਲ)-ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਵਿਛੋਆ ਦੀ ਯਮਲਾ ਜੱਟ ਸੱਭਿਆਚਾਰਕ ਕਲੱਬ ਵਲੋਂ ਲਾਲ ਚੰਦ ਯਮਲਾ ਜੱਟ ਦੀ ਯਾਦ 'ਚ ਹੋਏ 31ਵੇਂ ਸੱਭਿਆਚਾਰਕ ਮੇਲੇ ਦੌਰਾਨ ਰੂਹੇ-ਰਵਾਂ ਲਾਲ ਚੰਦ ਯਮਲਾ ਦੇ ਸ਼ਗਿਰਦ ਸਵਰਨ ਯਮਲਾ ਦੇ ਸੱਦੇ ਤੇ ਸੈਂਕੜੇ ਲੋਕ ...
ਧਾਰੀਵਾਲ, 28 ਮਾਰਚ (ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮੀ ਫ਼ੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਬਜਟ ਇਜਲਾਸ ਦੌਰਾਨ ਰੱਖੇ ਗਏ 9 ਕਰੋੜ ਰੁਪਏ ਦੀ 'ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈਲਫ਼ੇਅਰ ਐਸੋਸੀਏਸ਼ਨ' ਭਰਵਾਂ ਸਵਾਗਤ ਕਰਦੀ ...
ਗੁਰਦਾਸਪੁਰ, 28 ਮਾਰਚ (ਆਰਿਫ਼)-ਮਾਨਯੋਗ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਪੰਜਾਬ (ਮੋਹਾਲੀ) ਵਲੋਂ ਆਪਣੇ ਦਫ਼ਤਰ ਦੇ ਪੱਤਰ ਨੰਬਰ ਮੀਮੋ ਨੰ: ਈ-471658 /ਐੱਸ.ਈ.ਸੀ.ਆਰ.ਟੀ /ਕਿਊ.ਪੀ /ਯੂ.ਪੀ /2023 ਮਿਤੀ 20/03/2023 ਰਾਹੀਂ ਸੂਚਿਤ ਕੀਤਾ ਸੀ ਕਿ ਪੰਜਾਬ ਰਾਜ ਦੇ ਸਾਰੇ ...
ਪੰਜਗਰਾਈਆਂ, 28 ਮਾਰਚ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ 'ਰਾਇਲ ਇੰਸਟੀਚਿਊਟ ਆਫ ਨਰਸਿੰਗ ਕਾਲਜ ਜੈਤੋਸਰਜਾ (ਬਟਾਲਾ) ਵਿਖੇ ਮੈਡਮ ਸੁਖਵੰਤ ਕੌਰ ਰੰਧਾਵਾ, ਮੇੈਨੇਜਿੰਗ ਐਡਵਾਈਜਰ ਗੁਰਮੀਤ ਸਿੰਘ ਸੋਹਲ, ਪਿ੍ੰਸੀਪਲ ਚਰਨਜੀਤ ਕੌਰ ਚੀਮਾ, ਉੱਪ ਪਿ੍ੰਸੀਪਲ ਮਮਤਾ ...
ਪੁਰਾਣਾ ਸ਼ਾਲਾ, 28 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅਧੀਨ ਪੈਂਦੀਆਂ ਫੋਕਲ ਪੁਆਇੰਟ ਮੰਡੀਆਂ ਦੀ ਹਾਲਤ ਖਸਤਾ ਹੋਈ ਪਈ ਹੈ | ਇਸ ਸਬੰਧੀ ਸਹਿਕਾਰੀ ਸਭਾਵਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ | ਜਿਸ ਕਾਰਨ ਆੜਤੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ...
ਗੁਰਦਾਸਪੁਰ, 28 ਮਾਰਚ (ਆਰਿਫ਼)-ਮਿਲਕ ਪਲਾਂਟ ਗੁਰਦਾਸਪੁਰ ਵਿਖੇ ਚੇਅਰਮੈਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ | ਜਿਸ ਵਿਚ ਡਾਇਰੈਕਟਰ ਪੰਜਾਬ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ...
ਗੁਰਦਾਸਪੁਰ, 28 ਮਾਰਚ (ਆਰਿਫ਼)-ਪੰਜਾਬ ਭਰ ਵਿਚ ਆਸਟ੍ਰੇਲੀਆ ਸਟੱਡੀ ਵੀਜ਼ੇ ਸਬੰਧੀ ਜਾਣੀ ਜਾਂਦੀ ਗੁਰਦਾਸਪੁਰ ਦੀ ਮਸ਼ਹੂਰ ਸੰਸਥਾ ਔਜ਼ੀ ਹੱਬ ਦੇ ਆਸਟ੍ਰੇਲੀਆ ਤੋਂ ਵਧੀਆ ਨਤੀਜੇ ਆ ਰਹੇ ਹਨ | ਸੰਸਥਾ ਵਲੋਂ ਵਿਦਿਆਰਥੀ ਅਮਰਿੰਦਰ ਬਾਜਵਾ ਦਾ ਆਸਟ੍ਰੇਲੀਆ ਦਾ ਵੀਜ਼ਾ ...
ਬਹਿਰਾਮਪੁਰ, 28 ਮਾਰਚ (ਬਲਬੀਰ ਸਿੰਘ ਕੋਲਾ)-ਜਨਤਾ ਪਾਰਟੀ ਮੰਡਲ ਬਹਿਰਾਮਪੁਰ ਦੀ ਅਹਿਮ ਮੀਟਿੰਗ ਮੰਡਲ ਪ੍ਰਧਾਨ ਭੀਸ਼ਮ ਸਿੰਘ ਬਿੱਟੂ ਦੀ ਅਗਵਾਈ ਵਿਚ ਬਹਿਰਾਮਪੁਰ ਵਿਖੇ ਹੋਈ | ਜਿਸ ਵਿਚ ਸਾਬਕਾ ਜ਼ਿਲ੍ਹਾ ਸੈਕਟਰੀ ਸੰਜੀਵ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...
ਫਤਹਿਗੜ੍ਹ ਚੂੜੀਆਂ, 28 ਮਾਰਚ (ਐਮ.ਐਸ. ਫੁੱਲ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬਾਬਾ ਮੋਤੀਰਾਮ ਵੈੱਲਫੇਅਰ ਸੁਸਾਇਟੀ ਵਲੋਂ ਬਾਬਾ ਮੋਤੀ ਰਾਮ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਸਮਾਗਮ ਦੌਰਾਨ ਭਾਈ ...
ਭੈਣੀ ਮੀਆਂ ਖਾਂ, 28 ਮਾਰਚ (ਜਸਬੀਰ ਸਿੰਘ ਬਾਜਵਾ)-ਖੂਨ ਦਾਨ ਸੁਸਾਇਟੀ ਗੁਰਦਾਸਪੁਰ ਅਤੇ ਸ਼੍ਰੀ ਰਾਮਾ ਨਾਟਕ ਕਲੱਬ ਪਿੰਡ ਕੋਟ ਖਾਨ ਮੁਹੰਮਦ ਅਤੇ ਦਤਾਰਪੁਰ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਯਾਦ ਨੂੰ ਸਮਰਪਿਤ ਖੂਨ ਦਾਨ ਕੈਂਪ ...
ਕਾਹਨੂੰਵਾਨ/ਭੈਣੀ ਮੀਆਂ ਖਾਂ, 28 ਮਾਰਚ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਅੰਮਿ੍ਤ ਛਕੋ ਸਿੰਘ ਸਜੋ ਲਹਿਰ ਤਹਿਤ ਅੱਜ ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਗੁਰਦੁਆਰਾ ਮੱਖਣ ਸਿੰਘ ਲੁਬਾਣਾ ਚੱਕ ...
ਬਟਾਲਾ, 28 ਮਾਰਚ (ਹਰਦੇਵ ਸਿੰਘ ਸੰਧੂ)-ਕਣਕ ਦੇ ਸੀਜ਼ਨ ਦੌਰਾਨ ਸਰਕਾਰ ਵਲੋਂ ਪੰਜਾਬ ਦੀਆਂ ਦਾਣਾ ਮੰਡੀਆਂ 'ਚ ਕੰਪਿਊਟਰ ਕੰਡੇ ਲਗਾਉਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲਵੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਬਟਾਲਾ ਦੇ ...
ਡੇਰਾ ਬਾਬਾ ਨਾਨਕ, 28 ਮਾਰਚ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂੰ ਵਲੋਂ ਵੱਖ-ਵੱਖ ਪਿੰਡਾਂ ਅੰਦਰ ਕੀਤੀਆਂ ਜਾ ਰਹੀਆਂ ਨਿਰੰਤਰ ਮੀਟਿੰਗਾਂ ਦੇ ਚਲਦਿਆਂ ਰਵਾਇਤੀ ਪਾਰਟੀਆਂ ਨੂੰ ਛੱਡਦੇ ਹੋਏ ...
ਪੰਜਗਰਾਈਆਂ, 28 ਮਾਰਚ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ 'ਰਾਇਲ ਇੰਸਟੀਚਿਊਟ ਐਂਡ ਨਰਸਿੰਗ ਕਾਲਜ' ਜੇੈਤੋਸਰਜਾ (ਬਟਾਲਾ) ਵਿਖੇ ਕਾਲਜ ਪ੍ਰਬੰਧਕ ਮੈਡਮ ਸੁਖਵੰਤ ਕੌਰ ਰੰਧਾਵਾ, ਗੁਰਮੀਤ ਸਿੰਘ ਸੋਹਲ, ਪਿ੍ੰਸੀਪਲ ਚਰਨਜੀਤ ਕੌਰ ਚੀਮਾ, ਉੱਪ ਪਿ੍ੰਸੀਪਲ ਮਮਤਾ ...
ਗੁਰਦਾਸਪੁਰ, 28 ਮਾਰਚ (ਗੁਰਪ੍ਰਤਾਪ ਸਿੰਘ)-ਪਿੰਡ ਬੱਬੇਹਾਲੀ ਵਿਖੇ ਹੋਣ ਵਾਲੇ ਸਲਾਨਾ ਧਾਰਮਿਕ ਪੰਜ ਰੋਜ਼ਾ ਦੀਵਾਨ 7 ਅਪ੍ਰੈਲ ਤੋਂ 11 ਅਪ੍ਰੈਲ ਤੱਕ ਸੱਜ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ...
ਫਤਹਿਗੜ੍ਹ ਚੂੜੀਆਂ, 28 ਮਾਰਚ (ਐੱਮ.ਐੱਸ. ਫੁੱਲ)-ਮਾਸਟਰ ਅਥਲੈਟਿਕ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਓਪਨ ਪੰਜਾਬ ਮਾਸਟਰ ਅਥਲੈਟਿਕਸ ਮੀਟ 2023 ਕਰਵਾਈ ਗਈ | ਇਸ ਮੀਟ ਵਿਚ 30 ਸਾਲ ਤੋਂ ਉੱਪਰ ਦੀ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ ...
ਕਿਲ੍ਹਾ ਲਾਲ ਸਿੰਘ, 28 ਮਾਰਚ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨਾ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣਾ ਮੇਰੀ ਪਹਿਲੀ ਤਰਜੀਹ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ...
ਬਟਾਲਾ, 28 ਮਾਰਚ (ਬੁੱਟਰ)-ਸਥਾਨਕ ਕਾਂਗਰਸ ਭਵਨ ਵਿਖੇ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਸ਼ਹਿਰੀ ਕਾਂਗਰਸ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਹਾਜ਼ਰ ਕਾਂਗਰਸੀ ਆਗੂਆਂ ਨੇ ਕਾਂਗਰਸ ਦੇ ਮੁੱਖ ਨੇਤਾ ਸ੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ 'ਤੇ ...
ਪੁਰਾਣਾ ਸ਼ਾਲਾ, 28 ਮਾਰਚ (ਗੁਰਵਿੰਦਰ ਸਿੰਘ ਗੋਰਾਇਆ)-ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਨਾਲ ਜੁੜੇ ਵਿਦਿਆਰਥੀਆਂ ਦੀ ਮੀਟਿੰਗ ਪਿੰਡ ਭੂੰਡੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦੇ ਮਾਤਾ ...
ਕਾਦੀਆਂ, 28 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਨਹਿਰੀ ਵਿਭਾਗ ਦੇ ਸਬ ਡਵੀਜ਼ਨ ਦਫ਼ਤਰ ਸਠਿਆਲੀ ਵਿਖੇ ਪਿਛਲੇ 4 ਸਾਲਾਂ ਤੋਂ ਕੋਈ ਅਧਿਕਾਰੀ ਨਹੀਂ ਆ ਰਿਹਾ ਹੈ | ਕੇਵਲ ਕੋਈ ਅਧਿਕਾਰੀ ਫਰਜ਼ੀ ਤੌਰ 'ਤੇ ਇਸ ਦਫ਼ਤਰ ਦਾ ਗੇੜਾ ਮਾਰਦੇ ਹਨ, ਜਦਕਿ ਕਿਸਾਨਾਂ, ਕੁਝ ਲੋਕਾਂ ਅਤੇ ਕੁਝ ...
ਗੁਰਦਾਸਪੁਰ, 28 ਮਾਰਚ (ਪੰਕਜ ਸ਼ਰਮਾ)-ਮਿਲਕ ਪਲਾਂਟ ਚੌਕ ਤੋਂ ਮਾਨ ਕੌਰ ਸਿੰਘ ਨੰੂ ਜਾਂਦੀ ਸੜਕ ਦੇ ਬਣਨ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਉਸਾਰੀ ਅਧੀਨ ਹੈ | ਪਰ ਸਬੰਧਿਤ ਵਿਭਾਗ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ...
ਡੇਰਾ ਬਾਬਾ ਨਾਨਕ, 28 ਮਾਰਚ (ਵਿਜੇ ਸ਼ਰਮਾ)-ਪੈਗਾਮ ਮਿਊਜ਼ਿਕ ਅਕੈਡਮੀ ਵਲੋਂ ਮਸੀਹ ਸੰਗੀਤ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਦਾ ਆਡੀਸ਼ਨ ਪ੍ਰੀਤ ਪੈਲੇਸ ਡੇਰਾ ਬਾਬਾ ਨਾਨਕ ਵਿਖੇ 30 ਮਾਰਚ ਨੂੰ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਗਾਇਕ ਪੀਟਰ ਸਿੱਧੂ ਨੇ ਦੱਸਿਆ ਕਿ ...
ਪੰਜਗਰਾਈਆਂ, 28 ਮਾਰਚ (ਬਲਵਿੰਦਰ ਸਿੰਘ)-ਜਲੰਧਰ ਰੋਡ 'ਤੇ ਸਥਿਤ ਦਾ ਮਿਲੇਨੀਅਮ ਸਕੂਲ ਬਟਾਲਾ ਦਾ ਸਾਲਾਨਾ ਨਤੀਜਾ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ਼੍ਰੀ ਵਰੁਣ ਖੋਸਲਾ, ਡਾਇਰੈਕਟਰ ਪਾਇਲ ਖੋਸਲਾ ਅਤੇ ਪਿ੍ੰਸੀਪਲ ਕੁਲਤਾਜ ਸਿੰਘ ...
ਦੋਰਾਂਗਲਾ, 28 ਮਾਰਚ (ਚੱਕਰਾਜਾ)-ਦਸਮੇਸ਼ ਲੋਕ ਭਲਾਈ ਕਲੱਬ ਵਲੋਂ ਥਿੰਦ ਆਈ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਪਿੰਡ ਗਾਹਲੜੀ ਨੇੜੇ ਪੈਂਦੀ ਗਰਾਊਾਡ 'ਚ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ | ਜਿਸ ਦੀ ਆਰੰਭਤਾ ਹਰਜਿੰਦਰ ਸਿੰਘ ਬੇਦੀ ਆਈ.ਏ.ਐਸ. ਵਲੋਂ ਕਰਵਾਈ ਗਈ | ਇਸ ...
ਕੋਟਲੀ ਸੂਰਤ ਮੱਲ੍ਹੀ, 28 ਮਾਰਚ (ਕੁਲਦੀਪ ਸਿੰਘ ਨਾਗਰਾ)-ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿਸਾਨ ਜਾਗਰੂਕਤਾ ਮੁਹਿੰਮ ਤਹਿਤ ਕਿਸਾਨ ਗੁਰਦੇਵ ਸਿੰਘ ਫੱਤੂਪੁਰ ਦੀ ਅਗਵਾਈ ਹੇਠ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ...
ਪੁਰਾਣਾ ਸ਼ਾਲਾ, 28 ਮਾਰਚ (ਅਸ਼ੋਕ ਸ਼ਰਮਾ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਨਵਾਂ ਨੌਸ਼ਹਿਰਾ-ਚਾਵਾ ਵਿਖੇ 27ਵਾਂ ਮਹਾਂਮਾਈ ਦਾ ਵਿਸ਼ਾਲ ਜਾਗਰਣ ਪਿੰਡ ਦੀ ਕਮੇਟੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX