ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੀਸੂ ਕੰਪਲੈਕਸ ਵਿਖੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਦੀ ਅਗਵਾਈ ਵਿਚ ਹੋਈ, ਮੀਟਿੰਗ ਦੌਰਾਨ ਮੈਂਬਰ ਨੇ ਉਦਯੋਗ ਨੂੰ ਦਰਪੇਸ਼ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਅਤੇ ਕੇਂਦਰ ਤੇ ਰਾਜ ਸਰਕਾਰ ਨਾਲ ਸੰਬੰਧਿਤ ਉਦਯੋਗਿਕ ਮੁੱਦਿਆਂ 'ਤੇ ਚਰਚਾ ਕੀਤੀ ਗਈ | ਪ੍ਰਧਾਨ ਸ. ਆਹੂਜਾ ਨੇ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਵਿਚ ਉਦਯੋਗ ਦੇ ਮੁੱਦੇ ਨੂੰ ਉਜਾਗਰ ਕੀਤਾ ਕਿਉਂਕਿ ਸਮਾਂ ਸੀਮਾ ਸਤੰਬਰ ਵਿਚ ਸਮਾਪਤ ਹੋ ਜਾਵੇਗੀ | ਰਜਨੀਸ਼ ਆਹੂਜਾ ਨੇ ਦੱਸਿਆ ਕਿ ਬਕਾਇਆ ਭੁਗਤਾਨ ਦੀ ਵਸੂਲੀ ਲਈ ਦੇਰੀ ਨਾਲ ਭੁਗਤਾਨ ਐਕਟ ਵਧੇਰੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ | ਐਸ.ਬੀ. ਸਿੰਘ ਨੇ ਜ਼ੈੱਡ ਯੋਜਨਾਵਾਂ ਦੇ ਲਾਭਾਂ ਬਾਰੇ ਚਾਨਣਾ ਪਾਇਆ | ਰਾਮ ਲੁਭਾਇਆ ਨੇ ਨਵੇਂ ਰੁਜ਼ਗਾਰਦਾਤਾ ਲਈ ਪ੍ਰਾਵੀਡੈਂਟ ਫੰਡ ਸਕੀਮ ਦਾ ਮੁੱਦਾ ਰੱਖਿਆ, ਜਿਸ ਨੂੰ ਵਧਾਇਆ ਜਾਣਾ ਚਾਹੀਦਾ ਹੈ | ਸਰਵਜੀਤ ਸਿੰਘ ਨੇ ਦੱਸਿਆ ਕਿ ਨਿਰਯਾਤਕਾਂ ਲਈ ਸਬਵੇਨਸ਼ਨ ਯੋਜਨਾ ਨੂੰ 5 ਫ਼ੀਸਦੀ ਦੇ ਨਾਲ 3 ਸਾਲਾਂ ਲਈ ਵਧਾਇਆ ਜਾਵੇਗਾ ਕਿਉਂਕਿ ਸਮਾਂ ਸੀਮਾ ਅਪ੍ਰੈਲ-2023 ਵਿਚ ਖ਼ਤਮ ਹੋ ਰਹੀ ਹੈ | ਜੇ.ਕੇ. ਸਬਲੋਕ ਨੇ ਪਾਣੀ ਕੱਢਣ ਦੇ ਉੱਚ ਖਰਚਿਆਂ ਬਾਰੇ ਚਾਨਣਾ ਪਾਇਆ, ਜਿਸ ਨਾਲ ਉਦਯੋਗ 'ਤੇ ਭਾਰੀ ਬੋਝ ਪਵੇਗਾ | ਓ.ਪੀ ਬੱਸੀ ਨੇ ਪੀ.ਐਸ.ਆਈ.ਈ.ਸੀ. ਦੇ ਕੰਮਕਾਜ ਵਿਚ ਸੁਧਾਰ ਲਈ ਸੁਝਾਅ ਦਿੱਤੇ | ਐਡਵੋਕੇਟ ਅਸ਼ੋਕ ਜੁਨੇਜਾ ਨੇ ਪਲਾਈਵੁੱਡ ਨਿਰਮਾਤਾਵਾਂ ਲਈ ਲੱਕੜ ਦੀ ਕਮੀ ਦਾ ਮੁੱਦਾ ਚੁੱਕਿਆ | ਸ. ਆਹੂਜਾ ਨੇ ਭਰੋਸਾ ਦਿੱਤਾ ਕਿ ਸਾਰੇ ਵਿਚਾਰੇ ਗਏ ਉਦਯੋਗਿਕ ਮੁੱਦਿਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਕੋਲ ਉਠਾਇਆ ਜਾਵੇਗਾ | ਮੀਟਿੰਗ 'ਚ 60 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਦੀਦਾਰਜੀਤ ਸਿੰਘ ਲੋਟੇ, ਫੁੰਮਣ ਸਿੰਘ ਵਿੱਤ ਸਕੱਤਰ, ਹਨੀ ਸੇਠੀ ਕਾਨੂੰਨੀ ਸਕੱਤਰ, ਸਤਿੰਦਰਜੀਤ ਸਿੰਘ ਆਟੋਮ, ਮਨਦੀਪ ਸਿੰਘ, ਪ੍ਰੇਮ ਸਿੰਘ, ਆਕਾਸ਼ ਬੱਸੀ, ਕਰਨਲ ਕਿ੍ਸ਼ਟੋਫਰ, ਕਨਿਸ਼ ਕੌੜਾ, ਐਸ.ਐਸ. ਆਹੂਜਾ, ਕੇ.ਆਰ ਵਿਜ, ਸਤਿੰਦਰਜੀਤ ਸਿੰਘ ਬਰਨਾਲਾ ਅਤੇ ਹੋਰ ਪ੍ਰਮੁੱਖ ਮੈਂਬਰ ਹਾਜ਼ਰ ਸਨ |
ਲੁਧਿਆਣਾ, 28 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਚੱਲ ਰਹੀ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਿਚ ਤਾਇਨਾਤ ਠੇਕਾ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਸਿਵਲ ...
ਲੁਧਿਆਣਾ, 28 ਮਾਰਚ (ਸਲੇਮਪੁਰੀ)-ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਤੋਂ ਸ਼ੁਰੂ ਹੋਈ ਸਿਵਲ ਹਸਪਤਾਲ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ (ਡੀ.ਐਮ.ਸੀ.) ਵਲੋਂ ਹੜਤਾਲੀ ਮੁਲਾਜ਼ਮਾਂ ਨੂੰ ...
ਲੁਧਿਆਣਾ, 28 ਮਾਰਚ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਡਾ. ਅੰਬੇਡਕਰ ਭਵਨ ਸਲੇਮ ਟਾਬਰੀ ਨੇੜੇ ਜਲੰਧਰ ਬਾਈ ਪਾਸ ਚੌਕ ਲੁਧਿਆਣਾ ਨੂੰ ਡਾ. ਬੀ. ਆਰ ਅੰਬੇਡਕਰ ਭਵਨ ਵੈੱਲਫੇਅਰ ਸੁਸਾਇਟੀ ਦੇ ਸਪੁਰਦ ਕਰਨ ਲਈ ਕੌਂਸਲਰ ਹੰਸਰਾਜ, ਪ੍ਰੀਤਮ ਦਾਸ ਮਲ, ਗਿਆਨ ਸਿੰਘ ਬਾਲੀ, ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ 'ਬਾਜਰੇ ਦੀ ਉਤਪਾਦਕਤਾ ਤੇ ਮੁੱਲ ਵਾਧੇ' 'ਤੇ ਗਲੋਬਲ ਮਿਲਟਸ ਕਾਨਫਰੰਸ ਕਰਵਾਈ ਗਈ, ਜਿਸ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਤੇ ਮਾਹਿਰਾਂ ਨੇ ਹਿੱਸਾ ਲਿਆ | ਸਾਲ 2023 ਨੂੰ ...
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਪੁਲਿਸ ਚੌਂਕੀ 'ਚ ਤਾਇਨਾਤ ਪੰਜਾਬ ਹੋਮ ਗਾਰਡ ਦਾ ਜਵਾਨ ਡਿਊਟੀ ਦੌਰਾਨ ਅਚਾਨਕ ਬਿਮਾਰ ਹੋ ਗਿਆ, ਜਿਸ ਨੂੰ ਨਾਲ ਦੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ...
ਲੁਧਿਆਣਾ, 28 ਮਾਰਚ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ 4 ਮਰੀਜ਼ ਹੋਰ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਲੈਬ ਜਾਂਚ ਦੌਰਾਨ ਜਿਹੜੇ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਪਾਇਆ ...
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਦੋਸ਼ੀ ਜਸਵੰਤ ਸਿੰਘ, ਉਸ ਦੇ ਪੁੱਤਰਾਂ ਅੰਗਰੇਜ਼ ਸਿੰਘ ਅਤੇ ਰੂਪ ਸਿੰਘ ਅਤੇ ਅੰਗਰੇਜ਼ ਸਿੰਘ ਪੁੱਤਰ ਕੱਕਾ ਸਿੰਘ ਨੂੰ ਆਪਣੀ ਪਤਨੀ ਅਤੇ ਇਕ ਹੋਰ ਵਿਅਕਤੀ ਨੂੰ ਕਤਲ ਦੇ ...
ਲੁਧਿਆਣਾ, 28 ਮਾਰਚ (ਸਲੇਮਪੁਰੀ)-ਸਿਹਤ ਵਿਭਾਗ ਪੰਜਾਬ ਵਲੋਂ ਲੁਧਿਆਣਾ ਜ਼ਿਲੇ੍ਹ ਵਿਚ ਐਚ.ਆਈ.ਵੀ./ਏਡਜ਼ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਵੈਨ ਭੇਜੀ ਗਈ, ਜੋ ਜ਼ਿਲੇ੍ਹ ਭਰ 'ਚ ਲੋਕਾਂ ਨੂੰ ਐਚ.ਆਈ.ਵੀ./ਏਡਜ਼ ਤੋਂ ਜਾਗਰੂਕ ਕਰੇਗੀ | ਇਸ ਮੌਕੇ ਸਿਵਲ ...
ਲੁਧਿਆਣਾ, 28 ਮਾਰਚ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਤੋਂ ਵਿਧਾਇਕ-ਕਮ-ਚੇਅਰਮੈਨ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਡਾ. ਅੰਬੇਡਕਰ ਭਵਨ ਸਲੇਮ ਟਾਬਰੀ ਨੇੜੇ ਜਲੰਧਰ ਬਾਈ ਪਾਸ ਚੌਕ ਲੁਧਿਆਣਾ ਵਿਚੇ ਮੀਟਿੰਗ ਕੀਤੀ ਗਈ, ਜਿਸ 'ਚ ਭਵਨ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਪੀ.ਏ.ਯੂ. ਦੀ ਪ੍ਰਬੰਧਕ ਕਮੇਟੀ ਵਲੋਂ ਖੇਤੀ ਕਾਰੋਬਾਰ ਮਾਹਿਰ ਡਾ. ਰਮਨਦੀਪ ਸਿੰਘ ਨੂੰ ਪੀ.ਏ.ਯੂ. ਦੇ ਸਕੂਲ ਆਫ ਬਿਜਨੈੱਸ ਸਟੱਡੀਜ਼ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੇ ਬੀ.ਐੱਸ.ਸੀ. (ਜੰਗਲਾਤ) ਪੰਜਾਬ ਖੇਤੀਬਾੜੀ ...
ਲੁਧਿਆਣਾ, 28 ਮਾਰਚ (ਕਵਿਤਾ ਖੁੱਲਰ)-ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਹੇ ਰਾਹੁਲ ਗਾਂਧੀ ਦੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਾਜ਼ਿਸ਼ ਤਹਿਤ ਰੱਦ ਕੀਤੀ ਲੋਕ ਸਭਾ ਮੈਂਬਰਸ਼ਿਪ ਨੂੰ ਲੈ ਕੇ ਪੂਰੇ ਦੇਸ਼ ਸਮੇਤ ਹਰ ਸੂਬੇ ਵਿਚ ਆਲ ਇੰਡੀਆ ਕਾਂਗਰਸ ...
ਲੁਧਿਆਣਾ, 28 ਮਾਰਚ (ਸਲੇਮਪੁਰੀ)-ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਕਾਲਜ ਦੇ ਵਿਦਿਆਰਥੀਆਂ ਨੇ ਛੋਟਾ ਘੱਲੂਘਾਰਾ ਸਪੋਰਟਸ ਕਲੱਬ ਗੁਰਦਾਸਪੁਰ (ਪੰਜਾਬ) ਵਲੋਂ 25-26 ਮਾਰਚ ਨੂੰ ਕਰਵਾਈ ਗਈ ਆਲ ਇੰਡੀਆ ਵਾਲੀਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਦੂਜੇ ਸਥਾਨ 'ਤੇ ਰਹਿ ਕੇ ਇਕ ਲੱਖ ਰੁਪਏ ...
ਲੁਧਿਆਣਾ, 28 ਮਾਰਚ (ਕਵਿਤਾ ਖੁੱਲਰ)-ਸ਼ਹਿਰ ਦੇ ਹਲਕਾ ਪੱਛਮੀ ਦੇ ਵਾਰਡ ਨੰਬਰ 71 'ਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਰੇਲਵੇ ਲਾਈਨ ਦੇ ਨਾਲ ਗ੍ਰੀਨ ਬੈਲਟ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਹਿਯੋਗ ਨਾਲ ਇੰਟਰਲਾਕ ਟਾਈਲਾਂ ਲਗਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਆਮ ...
ਲੁਧਿਆਣਾ, 28 ਮਾਰਚ (ਜੁਗਿੰਦਰ ਸਿੰਘ ਅਰੋੜਾ)-ਗੈਸ ਏਜੰਸੀ ਮਾਲਕਾਂ ਦੀ ਸੂਬਾ ਪੱਧਰੀ ਬੈਠਕ ਹੋਈ ਜਿਸ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਫੈੱਡਰੇਸ਼ਨ ਆਫ ਐਲ.ਪੀ.ਜੀ. ਡਿਸਟਰੀਬਿਊਸ਼ਨ ਐਸੋਸੀਏਸ਼ਨ ਐਫ.ਐਲ.ਡੀ. ਪੀ. ਦੇ ਪ੍ਰਧਾਨ ਗੁਰਪਾਲ ਸਿੰਘ ...
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਐਕਟੀਵਿਸਟ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ ਨਗਰ ਨਿਗਮ ਦੀ ਮਹਿਲਾ ਮੁਲਾਜ਼ਮ ਦਾ ਪਤੀ ਵੀ ਪੁਲਿਸ ਦੀ ਰਡਾਰ 'ਤੇ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨ ਪੁਲਿਸ ਵਲੋਂ ਆਰ.ਟੀ.ਆਈ. ਐਕਟੀਵਿਸਟ 'ਤੇ ਹਮਲੇ ਦੇ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਆਬਕਾਰੀ ਵਿਭਾਗ ਵਲੋਂ ਵਾਰ-ਵਾਰ ਕੋਸਸ਼ਿਾਂ ਦੇ ਬਾਵਜੂਦ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦੇ ਕਈ ਗਰੁੱਪਾਂ ਦੀ ਨਿਲਾਮੀ ਨਹੀਂ ਹੋ ਰਹੀ ਸੀ, ਪਰ ਆਖਰ ਵਿਭਾਗ ਵਲੋਂ ਬਕਾਇਆ ਰਹਿੰਦੇ 6 'ਚੋਂ 5 ਸਮੂਹਾਂ ਨੂੰ ਈ.ਨਿਲਾਮੀ ਰਾਹੀਂ ...
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਦੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਪਿ੍ੰਸ ਪੁੱਤਰ ਜੋਗਿੰਦਰ ਸਿੰਘ ਵਾਸੀ ਗਾਂਧੀ ਨਗਰ ਨੂੰ ਗਿ੍ਫ਼ਤਾਰ ...
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਈ ਰਣਧੀਰ ਸਿੰਘ ਨਗਰ ਸਥਿਤ ਪਾਬਲੋ ਰੈਸਟੋਰੈਂਟ 'ਚ ਗਾਹਕਾਂ ਨੂੰ ਹੁੱਕੇ ਪਿਲਾਉਣ ਵਾਲੇ ਮਾਲਕ ਤੇ ਮੈਨੇਜਰ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ...
ਲੁਧਿਆਣਾ, 28 ਮਾਰਚ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਨਵੀਂ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਡੀ.ਏ.ਸੀ. ਸਿਸਟਮ ਲਾਗੂ ਕਰ ਦਿੱਤਾ ਗਿਆ ਹੈ ਜਿਸ ਨੂੰ ਡਿਲਿਵਰੀ ਅਥੈਂਟਿਕ ਕੋਡ ਕਿਹਾ ਜਾਂਦਾ ਹੈ, ਭਾਵੇਂ ਕਿ ਗੈਸ ਕੰਪਨੀਆਂ ਵਲੋਂ ਇਹ ਪ੍ਰਣਾਲੀ ਲਾਗੂ ਕੀਤੀ ਗਈ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਮਿਊਜ਼ਿਕ ਵੋਕਲ ਵਿਭਾਗ ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਵਲੋਂ ਡਾ. ਰੀਮਾ ਸ਼ਰਮਾ (ਮੁਖੀ ਮਿਊਜ਼ਿਕ ਵੋਕਲ) ਦੀ ਸੁਚੱਜੀ ਅਗਵਾਈ ਹੇਠ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਦਰਸਾਉਣ ਲਈ ਰੂਹ ਦਾ ਗੀਤ-ਇਕ ...
ਲੁਧਿਆਣਾ, 28 ਮਾਰਚ (ਸਲੇਮਪੁਰੀ)-ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦਾ ਵਫ਼ਦ ਚੇਅਰਮੈਨ ਦਲੀਪ ਸਿੰਘ ਦੀ ਅਗਵਾਈ ਹੇਠ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਲਈ ਮਿਲਿਆ | ਇਸ ਮੌਕੇ ਚੇਅਰਮੈਨ ਦਲੀਪ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਜੀਵ ਵਿਗਿਆਨ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਵਰਮੀ ਕੰਪੋਸਟਿੰਗ ਸੰਬੰਧੀ ਵਰਕਸ਼ਾਪ ਲਗਾਈ ਗਈ | ਰਿਸੋਰਸ ਪਰਸਨ ਐੱਸ.ਐੱਸ. ਹੁੰਦਲ ਦਾ ਜ਼ੂਆਲੋਜੀ ਵਿਭਾਗ ਦੇ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਪੰਜਾਬ ਟੈਕਨੀਕਲ ਸਪੋਰਟਸ ਇੰਸਟੀਚਿਊਟ (ਪੀ.ਟੀ.ਆਈ.ਐਸ.) ਵਲੋਂ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਪੋਲੀਟੈਕਨਿਕਾਂ ਦੇ ਚੱਲ ਰਹੇ ਅੰਤਰ ਪੋਲੀਟੈਕਨਿਕ ਖੇਡ ਮੁਕਾਬਲਿਆਂ ਵਿਚ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ...
ਲੁਧਿਆਣਾ/ਫੁੱਲਾਂਵਾਲ, 28 ਮਾਰਚ (ਕਵਿਤਾ ਖੁੱਲਰ/ਮਨਜੀਤ ਸਿੰਘ ਦੁੱਗਰੀ)-ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਵਲੋਂ ਹਲਕਾ ਗਿੱਲ ਅਤੇ ...
ਲੁਧਿਆਣਾ, 28 ਮਾਰਚ (ਪੁਨੀਤ ਬਾਵਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ, ਮੂਫਾਰਮ ਇਸ ਮਿਸ਼ਨ ਵਿਚ ਦਿਨ ਰਾਤ ਕੰਮ ਕਰ ਰਿਹਾ ਹੈ | ਇਸੇ ਤਹਿਤ ਸਟਾਰਟਅੱਪ ਕੰਪਨੀ ਮੂਫਾਰਮ ਨੇ ਗਡਵਾਸੂ ਪਸ਼ੂ ਮੇਲੇ ਵਿਚ ਪਸ਼ੂ ਪਾਲਕਾਂ ...
ਲੁਧਿਆਣਾ, 28 ਮਾਰਚ (ਸਲੇਮਪੁਰੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਮੇਟੀ ਦੇ ਅਹੁਦੇਦਾਰਾਂ ਨਾਲ ਪਹਿਲਾਂ 16 ਮਾਰਚ ਅਤੇ ਹੁਣ ਕੱਲ੍ਹ 29 ਮਾਰਚ ਨੂੰ ਹੋਣ ਜਾ ਰਹੀ ਮੀਟਿੰਗ ਮੁਲਤਵੀ ...
ਲੁਧਿਆਣਾ, 28 ਮਾਰਚ (ਜੁਗਿੰਦਰ ਸਿੰਘ ਅਰੋੜਾ)-ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਵਲੋਂ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਰਾਸ਼ਨ ਡੀਪੂ ਲੈਣ ਲਈ ਅਰਜ਼ੀਆਂ ਦੇਣ ਦੀ ਤਰੀਕ ਅੱਗੇ ਵਧਾਈ ਗਈ ਹੈ | ਖੁਰਾਕ ਸਪਲਾਈ ਵਿਭਾਗ ...
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਬੱਸ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਘਟਨਾ ਹਾਰਡੀਜ਼ ਵਰਲਡ ਦੇ ਨੇੜੇ ਵਾਪਰੀ | ਘਟਨਾ ਤੋਂ ਬਾਅਦ ਬੱਸ ਚਾਲਕ ਬੱਸ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਜਦਕਿ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ...
ਲੁਧਿਆਣਾ, 28 ਮਾਰਚ (ਕਵਿਤਾ ਖੁੱਲਰ/ਪੁਨੀਤ ਬਾਵਾ)-ਗੁੱਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨਲ ਕੌਂਸਲ ਲੁਧਿਆਣਾ ਦੇ ਪ੍ਰਧਾਨ ਡਾ. ਐਸ.ਪੀ. ਸਿੰਘ ਦੀ ਸਰਪ੍ਰਸਤੀ ਹੇਠ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸੈਂਟਰ ਫ਼ਾਰ ਪੰਜਾਬ ਸਟੱਡੀਜ਼ ਨੇ ਦੁੱਲਾ ਭੱਟੀ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX