ਤਾਜਾ ਖ਼ਬਰਾਂ


ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  28 minutes ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  43 minutes ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  58 minutes ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 1 hour ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 1 hour ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 1 hour ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 2 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਚੇਤ ਸੰਮਤ 555

ਰੂਪਨਗਰ

8 ਕੌਂਸਲਰਾਂ ਦੇ ਵਿਰੋਧ ਦੇ ਬਾਵਜੂਦ ਨਗਰ ਕੌਂਸਲ ਰੂਪਨਗਰ ਦਾ ਸਾਲਾਨਾ ਬਜਟ ਬਹੁਸੰਮਿਤੀ ਨਾਲ ਪਾਸ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਸਲਾਨਾ ਬਜਟ ਸਬੰਧੀ ਵਿਸ਼ੇਸ਼ ਬਜਟ ਮੀਟਿੰਗ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੀ ਪ੍ਰਧਾਨਗੀ ਹੇਠ ਹੋਈ | ਬਜਟ ਪੇਸ਼ ਕਰਦਿਆਂ ਹੀ ਸਾਬਕਾ ਪ੍ਰਧਾਨ ਅਸ਼ੋਕ ਵਾਹੀ ਨੇ ਬਜਟ 'ਚ ਕਰਜ਼ੇ ਅਤੇ ਦੇਣਦਾਰੀਆਂ ਦਾ ਜ਼ਿਕਰ ਨਾਂ ਕਰਨ 'ਤੇ ਕਾਰਜ ਸਾਧਕ ਅਫ਼ਸਰ ਨੂੰ ਘੇਰਿਆ ਅਤੇ ਇਸਦੇ ਵਿਰੋਧ 'ਚ ਟਿੱਪਣੀ ਦਰਜ ਕਰਾਈ ਜਦੋਂਕਿ ਸ਼੍ਰੋ: ਅ: ਦਲ ਦੀ ਕੌਂਸਲਰ ਚਰਨਜੀਤ ਕੌਰ ਨੇ ਸਾਲ 2022-23 ਦੇ ਟੀਚੇ ਮੁਤਾਬਿਕ ਖਰਚਾ ਜ਼ੀਰੋ ਦਿਖਾਉਣ ਦੇ ਬਾਵਜੂਦ ਨਵਾਂ ਟੀਚਾ ਫੇਰ ਵਧਾ ਕੇ ਦਿਖਾਉਣ ਸਮੇਤ ਇਸ ਬਜਟ ਨੂੰ ਦਿਸ਼ਾਹੀਣ ਦੱਸਦਿਆਂ ਨਕਾਰ ਦਿੱਤਾ ਅਤੇ ਬਜਟ ਦੁਬਾਰਾ ਲਿਖਣ ਦੀ ਮੰਗ ਕੀਤੀ | ਇਸ ਦੇ ਹੱਕ 'ਚ ਕਾਬਜ਼ ਧੜੇ ਦੇ ਸੀਨੀ: ਮੀਤ ਪ੍ਰਧਾਨ ਰਜੇਸ਼ ਕੁਮਾਰ ਸਮੇਤ ਪੋਮੀ ਸੋਨੀ, ਰਾਜੂ ਸਤਿਆਲ, ਕਿਰਨ ਸੋਨੀ, ਅਮਰਿੰਦਰ ਸਿੰਘ ਬਾਵਾ ਰੀਹਲ, ਇਕਬਾਲ ਕੌਰ ਮਾਕੜ ਨੇ ਬਜਟ ਦਾ ਵਿਰੋਧ ਕੀਤਾ ਅਤੇ ਦੁਬਾਰਾ ਲਿਖਣ ਦੀ ਮੰਗ ਕੀਤੀ | ਹਾਲਾਂਕਿ ਕਾਬਜ਼ ਧੜੇ ਦੇ ਕੌਂਸਲਰ ਮੋਹਿਤ ਕੁਮਾਰ ਨੇ ਵੀ ਬਜਟ ਦੀਆਂ ਤਕਨੀਕੀ ਖ਼ਾਮੀਆਂ ਦਾ ਵਿਰੋਧ ਕੀਤਾ ਪਰ ਉਨ੍ਹਾਂ ਬਜਟ ਦਾ ਵਿਰੋਧ ਨਾਂ ਕੀਤਾ ਅਤੇ ਸਲਾਨਾ ਬਜਟ ਬਹੁਮਤ ਨਾਲ ਪਾਸ ਹੋ ਗਿਆ | ਉਕਤ ਮੈਂਬਰਾਂ ਨੇ ਕੌਂਸਲ ਦੇ ਕੰਮਾਂ ਤੇ ਵੀ ਸਵਾਲ ਉਠਾਏ |
14 ਕਰੋੜ 90 ਲੱਖ ਦਾ ਸਾਲਾਨਾ ਬਜਟ ਪਾਸ
ਸਾਲ 2023-24 ਲਈ ਪੇਸ਼ ਕੀਤਾ ਗਿਆ 14 ਕਰੋੜ 90 ਲੱਖ ਦੇ ਤਜਵੀਜਤ ਬਜਟ 'ਚ ਵੈਟ/ਜੀ. ਐਸ. ਟੀ. ਤੋਂ 6 ਕਰੋੜ 50 ਲੱਖ, ਹਾਊਸ/ਪ੍ਰਾਪਰਟੀ ਟੈਕਸ ਤੋਂ 2 ਕਰੋੜ 10 ਲੱਖ, ਵਾਟਰ ਸਪਲਾਈ ਤੇ ਸੀਵਰੇਜ ਤੋਂ 1 ਕਰੋੜ ਵੀਹ ਲੱਖ, ਕਿਰਾਇਆ ਤੇ ਤਹਿਬਜਾਰੀ ਤੋਂ 15 ਲੱਖ, ਆਭਕਾਰੀ ਟੈਕਸ ਤੋਂ 2 ਕਰੋੜ, ਇਮਾਰਤੀ ਦਰਖਾਸਤਾਂ ਦੀ ਫ਼ੀਸ ਤੋਂ 1 ਕਰੋੜ 80 ਲੱਖ, ਬਿਜਲੀ ਚੁੰਗੀ/ਮਿਉਂਸਪਲ ਟੈਕਸ ਤੋਂ 50 ਲੱਖ, ਲਾਇਸੈਂਸ ਫ਼ੀਸ ਤੋਂ 2 ਲੱਖ, ਇਸ਼ਤਿਹਾਰਬਾਜ਼ੀ ਤੋਂ ਪਿਛਲੇ ਬਜਟ ਤੋਂ ਘਟਾ ਕੇ 7 ਲੱਖ, ਹੋਰ ਸਾਧਨ ਭਾਵ ਚਲਾਣ ਜਾਂ ਜੁਰਮਾਨਿਆਂ ਤੋਂ 30 ਲੱਖ ਰੁਪਏ, ਫਾਇਰ ਸੈਸ ਤੋਂ 10 ਲੱਖ, ਗਊ ਸੈਸ ਤੋਂ 16 ਲੱਖ ਕੁਲ 14 ਕਰੋੜ 90 ਲੱਖ ਆਮਦਨ ਸਾਲ 2022-23 ਦੇ 12 ਕਰੋੜ 38 ਲੱਖ ਟੀਚੇ ਦੇ ਮੁਕਾਬਲੇ ਅਰਜਿਤ ਕਰਨ ਦੀ ਤਜਵੀਜ਼ ਪਾਸ ਕੀਤੀ ਗਈ ਹਾਲਾਂਕਿ ਪਿਛਲੇ ਬਜਟ ਦਾ ਟੀਚਾ 2 ਕਰੋੜ 17 ਲੱਖ 44 ਹਜ਼ਾਰ ਘੱਟ ਹੀ ਪੂਰਾ ਹੋ ਸਕਿਆ ਸੀ |
ਖ਼ਰਚੇ ਦਾ ਅਨੁਮਾਨ
ਪੇਸ਼ ਕੀਤੇ ਗਏ ਬਜਟ 'ਚ ਸਾਲ 2023-24 'ਚ ਦਫ਼ਤਰੀ ਕਾਰਜਾਂ, ਸੇਵਾਮੁਕਤ ਕਰਮਚਾਰੀਆਂ ਦੀ ਗਰੈਚੁਟੀ, ਪੈਨਸ਼ਨਾਂ ਅਤੇ ਮੈਂਬਰਾਂ ਦੇ ਮਾਣਭੱਤੇ ਤੇ ਪਿਛਲੇ ਬਜਟ 7 ਕਰੋੜ 50 ਲੱਖ ਦੇ ਮੁਕਾਬਲੇ 8 ਕਰੋੜ 89 ਲੱਖ ਰੁਪਏ, ਸਟੇਸ਼ਨਰੀ, ਦਫ਼ਤਰ ਦੀ ਬਿਜਲੀ, ਵਰਦੀਆਂ ਆਦਿ ਲਈ 76 ਲੱਖ ਰੁਪਏ, ਸੜਕਾਂ ਨਾਲੀਆਂ ਲਈ 15 ਲੱਖ ਸੀ: ਬੋਰਡ ਦੇ ਨਵਾਂ ਕੰਮਾਂ ਲਈ 2 ਲੱਖ, ਸਲੱਮ ਖੇਤਰ ਦੇ ਵਿਕਾਸ ਲਈ 4 ਲੱਖ ਹਾਲਾਂਕਿ ਰੂਪਨਗਰ 'ਚ ਸਲੱਮ ਖੇਤਰ ਰਜਿਸਟਰਡ ਹੀ ਨਹੀਂ ਹੈ, ਗਊਸ਼ਾਲਾ 16 ਲੱਖ, ਸੀਵਰੇਜ ਮੁਰੰਮਤ 10 ਲੱਖ ਨਾਲੀਆਂ ਸੜਕਾਂ ਦੀ ਮੁਰੰਮਤ ਲਈ 15 ਲੱਖ ਪਾਰਕਾਂ, ਗਰੀਨਿੰਗ ਲਈ 3.50 ਲੱਖ, ਟਰੀਟਮੈਂਟ ਪਲਾਂਟ ਦੇ ਬਿਲ ਲਈ 60 ਲੱਖ, ਸਾਫ਼ ਸਫ਼ਾਈ, ਦਫ਼ਤਰ ਅਤੇ ਪਾਣੀ ਸਪਲਾਈ ਦੀ ਲੇਬਰ ਲਈ 1 ਕਰੋੜ 76 ਲੱਖ, ਡਾਇਰੈਕਟੋਰੇਟ ਦੇ ਖ਼ਰਚੇ ਲਈ 10 ਲੱਖ, ਆਡਿਟ ਫ਼ੀਸ 50 ਹਜ਼ਾਰ, ਸਟਰੀਟ ਲਾਈਟਾਂ ਦੀ ਮੁਰੰਮਤ ਲਈ 8 ਲੱਖ ਅਤੇ ਬਿੱਲਾਂ ਦੀ ਅਦਾਇਗੀ ਲਈ 1 ਕਰੋੜ 50 ਲੱਖ,ਟਰੈਫ਼ਿਕ ਲਾਈਟਾਂ ਲਈ 1 ਲੱਖ, ਵਿਕਾਸ ਕਾਰਜ ਤੇ ਫਾਇਰ ਬਿ੍ਗੇਡ ਲਈ 25 ਲੱਖ, ਸੋਲਿਡ ਵੇਸਟ ਮੈਨੇਜਮੈਂਟ ਪ੍ਰਬੰਧ ਲਈ 26 ਲੱਖ ਅਤੇ ਹਾਰਵੈਸਟਿੰਗ ਪ੍ਰਣਾਲੀ ਲਈ 2 ਲੱਖ, ਕੁਲ 5 ਕਰੋੜ 25 ਲੱਖ ਦੇ ਅਨੁਮਾਨਿਤ ਖ਼ਰਚੇ ਪ੍ਰਵਾਨ ਕੀਤੇ ਗਏ | ਇਸ ਤੋਂ ਇਲਾਵਾ 40 ਲੱਖ 38 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਦਾ ਖ਼ਰਚ ਵੀ ਪਾਸ ਕੀਤਾ ਗਿਆ |
ਹੰਗਾਮਾ ਅਤੇ ਈ. ਓ. ਸਮੇਤ ਅਮਲੇ ਵਲੋਂ ਵਾਕਆਊਟ
ਅਜਾਦ ਕੌਂਸਲਰ ਅਮਰਿੰਦਰ ਸਿੰਘ ਰੀਹਲ ਨੇ ਪਲਾਸਟਿਕ ਦੇ ਲਿਫ਼ਾਫ਼ਿਆਂ ਸਮੇਤ ਹੋਰ ਚੀਜ਼ਾਂ ਤੇ ਜੁਰਮਾਨੇ ਦਾ ਮੁੱਦਾ, ਸਰਬਜੀਤ ਸਿੰਘ ਵਲੋਂ ਨਵੀਂ ਭਰਤੀ ਮੌਕੇ 14-15 ਸਾਲਾਂ ਤੋਂ ਕੱਚੇ ਕੰਮ ਕਰਨ ਵਾਲੇ ਕਾਮਿਆਂ ਨੂੰ ਵਿਚਾਰਨ ਸਮੇਤ ਪੀ. ਡਬਲਿਊ. ਡੀ. ਕਲੋਨੀ 'ਚ ਫ਼ੇਲ੍ਹ ਹੋ ਚੁੱਕੇ ਬੋਰ ਅਤੇ ਨਵੇਂ ਬੋਰ ਦੀ ਤਜਵੀਜ਼ ਦੇ ਮੁੱਦੇ ਚੁੱਕੇ ਗਏ | ਸਾਬਕਾ ਪ੍ਰਧਾਨ ਅਸ਼ੋਕ ਵਾਹੀ ਵਲੋਂ ਕੀਤੀ ਗਈ ਟਿੱਪਣੀ ਤੇ ਕਾਰਜ ਸਾਧਕ ਅਫ਼ਸਰ ਮੀਟਿੰਗ 'ਚੋਂ ਵਾਕਆਊਟ ਕਰਕੇ ਚਲੇ ਗਏ ਜਿਨ੍ਹਾਂ ਦੇ ਪਿੱਛੇ ਹੋਰ ਸਰਕਾਰੀ ਅਮਲਾ ਫੈਲਾ ਵੀ ਮੀਟਿੰਗ ਛੱਡ ਕੇ ਬਾਹਰ ਚਲਾ ਗਿਆ ਅਤੇ ਮੀਟਿੰਗ ਸਮਾਪਤ ਹੋ ਗਈ ਗਈ, ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਦੋਸ਼ ਲਾਇਆ ਕਿ ਅਸ਼ੋਕ ਵਾਹੀ ਨੂੰ ਬੇਵਜ੍ਹਾ ਵਿਰੋਧੀ ਟਿੱਪਣੀਆਂ ਕਰਨ ਦੀ ਆਦਤ ਹੈ ਅਤੇ ਉਨ੍ਹਾਂ ਕੌਂਸਲਰ ਨੂੰ ਇਹ ਕਿਹਾ ਕਿ ਈ. ਓ. ਕੌਣ ਹੁੰਦਾ ਹੈ, ਤੁਸੀਂ ਮੈਂਬਰ ਦੀ ਗੱਲ ਦਾ ਜਵਾਬ ਦਿਓ ਜਿਸ ਕਰਕੇ ਈ. ਓ. ਨੇ ਮੀਟਿੰਗ ਛੱਡੀ ਹੈ | ਜਦੋਂਕਿ ਅਸ਼ੋਕ ਵਾਹੀ ਨੇ ਇਸ ਨੂੰ ਮੀਟਿੰਗ ਸਮਾਪਤ ਕਰਨ ਦਾ ਬਹਾਨਾ ਦੱਸਿਆ | ਮੀਟਿੰਗ ਵਿਚ ਸਮੂਹ 21 ਮੈਂਬਰ ਹਾਜ਼ਰ ਸਨ ਅਤੇ ਅਖੀਰ ਵਿਚ ਕੌਂਸਲਰ ਅਮਰਜੀਤ ਸਿੰਘ ਜੌਲੀ ਦੇ ਜਨਮ ਦਿਨ ਦਾ ਕੇਸ ਕੱਟਿਆ ਗਿਆ |

ਜ਼ਿਲ੍ਹਾ ਰੂਪਨਗਰ ਦੀਆਂ 46 ਮੰਡੀਆਂ 'ਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਲਈ ਮੰਡੀਆਂ 'ਚ ਤਿਆਰੀ ਜੰਗੀ ਪੱਧਰ 'ਤੇ ਜਾਰੀ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਵੇਗੀ ਅਤੇ ਇਸ ਲਈ ਜ਼ਿਲ੍ਹੇ ਵਿਚ ਕਣਕ ਦੀ ਸੁਚਾਰੂ ਖ਼ਰੀਦ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ...

ਪੂਰੀ ਖ਼ਬਰ »

ਪਾਣੀ ਬਚਾਉਣ ਲਈ ਪਿੰਡ ਬੈਂਸਪੁਰ ਵਾਸੀਆਂ ਨੇ ਕੀਤਾ ਇਕਮੁੱਠਤਾ ਦਾ ਪ੍ਰਗਟਾਵਾ

ਸੁਖਸਾਲ, 28 ਮਾਰਚ (ਧਰਮ ਪਾਲ)-ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਜੁਆਇੰਟ ਸਕੱਤਰ ਮਹਿੰਦਰ ਸਿੰਘ ਸੰਗਤਪੁਰ ਦੀ ਅਗਵਾਈ ਹੇਠ ਨੇੜਲੇ ਪਿੰਡ ਬੈਂਸਪੁਰ ਵਿਖੇ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਹੋਕਾ ਦੇਣ ਵਾਲੀ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦੇਣ ਤੋਂ ਕੋਰੀ ਨਾਂਹ

ਬੇਲਾ, 28 ਮਾਰਚ (ਮਨਜੀਤ ਸਿੰਘ ਸੈਣੀ)-ਆਪਣੇ ਆਪ ਨੂੰ ਸ਼ਹੀਦਾਂ ਦੇ ਵਾਰਿਸਾਂ ਅਖਵਾਉਣ ਵਾਲੀ ਝਾੜੂ ਪਾਰਟੀ ਨੇ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੇ ਵਾਅਦੇ ਨਾਲ ਪੰਜਾਬ ਵਿਚ ਸਰਕਾਰ ਬਣਾਉਣ ਵਾਲੇ ਸ਼ਹੀਦਾਂ ਨੂੰ ਮੁੱਢੋਂ ਹੀ ...

ਪੂਰੀ ਖ਼ਬਰ »

ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀਆਂ ਗੈਰ ਬੋਰਡ ਕਲਾਸਾਂ ਦਾ ਸਾਲਾਨਾ ਨਤੀਜਾ ਐਲਾਨਿਆ

ਨੂਰਪੁਰ ਬੇਦੀ, 28 ਮਾਰਚ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਅਤੇ ਇਸ ਦੇ ਮਾਡਲ ਵਿੰਗ ਡੀ.ਏ.ਵੀ ਸਮਾਰਟ ਏਾਜਲ ਸਕੂਲ ਦੀਆਂ ਗੈਰ ਬੋਰਡ ਕਲਾਸਾਂ ਦਾ ਸਲਾਨਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ | ਇਸ ਮੌਕੇ ਗਰੈਜੂਏਸ਼ਨ ...

ਪੂਰੀ ਖ਼ਬਰ »

ਅਸ਼ੀਰਵਾਦ ਸਕੀਮ ਤਹਿਤ 390 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਲਈ 1.98 ਕਰੋੜ ਜਾਰੀ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਸ਼ੀਰਵਾਦ ਸਕੀਮ ਤਹਿਤ ਰੂਪਨਗਰ ਜ਼ਿਲ੍ਹੇ ਵਿਚ ਮਾਰਚ, ਅਪ੍ਰੈਲ ਅਤੇ ਮਈ 2022 ਤੱਕ 390 ਲਾਭਪਾਤਰੀਆਂ ਦੇ ਖਾਤੇ ...

ਪੂਰੀ ਖ਼ਬਰ »

ਗੈਸ ਏਜੰਸੀ ਵਿਖੇ ਹੋਈ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਬੀਮਾ ਕੰਪਨੀ ਵਲੋਂ ਮੁਆਵਜ਼ਾ ਦੇਣ ਤੋਂ ਕੀਤਾ ਗਿਆ ਇਨਕਾਰ

ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਇਕ ਬੀਮਾ ਕੰਪਨੀ ਵਲੋਂ ਗੈਸ ਏਜੰਸੀ ਵਿਚ ਹੋਈ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਬਣਦਾ ਮੁਆਵਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ | ਜਿਸ ਤੋਂ ਬਾਅਦ ਏਜੰਸੀ ਮਾਲਕ ਵਲੋਂ ਖਪਤਕਾਰ ਅਦਾਲਤ ਜਾਣ ਦਾ ...

ਪੂਰੀ ਖ਼ਬਰ »

ਅਸ਼ੀਰਵਾਦ ਸਕੀਮ ਤਹਿਤ 390 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਲਈ 1.98 ਕਰੋੜ ਜਾਰੀ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਸ਼ੀਰਵਾਦ ਸਕੀਮ ਤਹਿਤ ਰੂਪਨਗਰ ਜ਼ਿਲ੍ਹੇ ਵਿਚ ਮਾਰਚ, ਅਪ੍ਰੈਲ ਅਤੇ ਮਈ 2022 ਤੱਕ 390 ਲਾਭਪਾਤਰੀਆਂ ਦੇ ਖਾਤੇ ...

ਪੂਰੀ ਖ਼ਬਰ »

ਮਗਨਰੇਗਾ ਤਹਿਤ ਹੋਣ ਵਾਲੀ ਭਰਤੀ ਸੰਬੰਧੀ ਲਿਖਤੀ ਪੇਪਰਾਂ ਲਈ ਐਡਮਿਟ ਕਾਰਡ ਕੀਤੇ ਜਾਰੀ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਵਧੀਕ ਡਿਪਟੀ ਕਮਿਸ਼ਨਰ (ਜ) ਅਮਰਦੀਪ ਸਿੰਘ ਗੁਜਰਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ (ਮਗਨਰੇਗਾ) ਅਧੀਨ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਹੋਣ ਵਾਲੇ ਲਿਖਤੀ ...

ਪੂਰੀ ਖ਼ਬਰ »

ਪੁਲਿਸ ਵਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਕੀਤਾ ਫਲੈਗ ਮਾਰਚ

ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਅੱਜ ਸ਼ਹਿਰ 'ਚ ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਦੀ ਅਗਵਾਈ 'ਚ ਫਲੈਗ ਮਾਰਚ ਕੀਤਾ ਗਿਆ | ਇੱਥੋਂ ਦੀ ਪੁਲਿਸ ਚੌਕੀ ...

ਪੂਰੀ ਖ਼ਬਰ »

ਦਸਮੇਸ਼ ਪਿਤਾ ਜੀ ਅਤੇ ਵਿਦਵਾਨ ਕਵੀ ਭਾਈ ਨੰਦ ਲਾਲ ਜੀ ਦੇ ਮਿਲਾਪ ਸੰਬੰਧੀ ਗੁਰਮਤਿ ਸਮਾਗਮ ਅੱਜ

ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹੋਏ ਮਿਲਾਪ ਨੂੰ ਸਮਰਪਿਤ 6ਵਾਂ ਮਹਾਨ ਗੁਰਮਤਿ ਸਮਾਗਮ ਅੱਜ 29 ਮਾਰਚ ਦਿਨ ਬੁੱਧਵਾਰ ਨੂੰ ...

ਪੂਰੀ ਖ਼ਬਰ »

ਪਿੰਡ ਬੈਂਸ ਵਿਖੇ ਦਿਨ-ਦਿਹਾੜੇ ਘਰ 'ਚ ਦਾਖ਼ਲ ਹੋਏ ਲੁਟੇਰਿਆਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਔਰਤ ਦੀਆਂ ਵਾਲੀਆਂ ਝਪਟੀਆਂ

ਨੂਰਪੁਰ ਬੇਦੀ, 28 ਮਾਰਚ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ 'ਚ ਇਸ ਸਮੇਂ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ | ਜਿਸ ਕਾਰਨ ਇਲਾਕੇ 'ਚ ਲੁੱਟ-ਖੋਹ ਅਤੇ ਵਾਲੀਆਂ ਝਪਟਣ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਜਿਸਨੂੰ ਰੋਕਣ 'ਚ ਸਥਾਨਕ ਪੁਲਿਸ ਅਸਫਲ ...

ਪੂਰੀ ਖ਼ਬਰ »

ਖਾਦੀ ਖੱਦਰ ਭੰਡਾਰ ਦੇ ਮੈਨੇਜਰ ਜੋਗਿੰਦਰ ਸਿੰਘ ਦਾ ਸੇਵਾ ਮੁਕਤੀ 'ਤੇ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਜੇ. ਐਸ. ਨਿੱਕੂਵਾਲ)-ਖਾਦੀ ਗ੍ਰਾਮ ਉਦਯੋਗ ਸ੍ਰੀ ਅਨੰਦਪੁਰ ਸਾਹਿਬ ਇਕਾਈ ਵਿਖੇ ਤੈਨਾਤ ਮੈਨੇਜਰ ਜ਼ੋਗਿੰਦਰ ਸਿੰਘ ਦਾ ਸੇਵਾ ਮੁਕਤੀ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਬੁਲਾਰਿਆਂ ਨੇ ਉਹਨਾ ਦੇ ਜੀਵਨ ਬਾਰੇ ਦੱਸਿਆ ਕਿ ਉਹ ਉੱਤਰ ...

ਪੂਰੀ ਖ਼ਬਰ »

ਬੀ.ਕੇ.ਯੂ. ਲੱਖੋਵਾਲ ਨੇ ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਸੰਬੰਧੀ ਕੀਤੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ

ਮੋਰਿੰਡਾ, 28 ਮਾਰਚ (ਕੰਗ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਹੰਗਾਮੀ ਇਕੱਤਰਤਾ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਮੂਹ ਕਿਸਾਨਾਂ ਨੇ ਇਲਾਕੇ ਵਿਚ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜੀਨੀਅਸ ਸਕੂਲ 'ਚ ਉਪਭੋਗਤਾ ਟੈਲੀਕਾਮ ਇੰਟਰਨੈੱਟ ਜਾਗਰੂਕਤਾ ਪ੍ਰੋਗਰਾਮ

ਰੂਪਨਗਰ, 28 ਮਾਰਚ (ਪ. ਪ.)-ਸੋਲਖੀਆ ਰੋਪੜ ਵਿਖੇ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਸਵੇਰ ਦੀ ਸਭਾ ਵਿਚ ਸਕੂਲ ਮੈਨੇਜਮੈਂਟ ਭੁਪਿੰਦਰ ਸਿੰਘ ਅਤੇ ਮੈਡਮ ਸ੍ਰੀਮਤੀ ਗੁਣਵੰਤ ਕੌਰ ਨੇ ਸਕੂਲ ਵਿਦਿਆਰਥੀਆਂ ਲਈ ਟਰਾਈ ਵਲੋਂ ਉਪਭੋਗਤਾ ਟੈਲੀਕਾਮ ਇੰਟਰਨੈੱਟ ...

ਪੂਰੀ ਖ਼ਬਰ »

ਪਿੰਡ ਬੂਰਮਾਜਰਾ ਵਿਖੇ ਖੇਡ ਮੇਲਾ 16 ਅਪ੍ਰੈਲ ਨੂੰ

ਮੋਰਿੰਡਾ, 28 ਮਾਰਚ (ਕੰਗ)-ਪਿੰਡ ਬੂਰਮਾਜਰਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਬੂਰਮਾਜਰਾ ਵਲੋਂ ਮਿਤੀ 16 ਅਪ੍ਰੈਲ 2023 ਨੂੰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਅਤੇ ਰਵਿੰਦਰ ਸਿੰਘ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਵਿਭਾਗੀ ਮੁਖੀ ਨਾਲ ਕੀਤੀ ਇਕੱਤਰਤਾ

ਮੋਰਿੰਡਾ, 28 ਮਾਰਚ (ਕੰਗ)-ਪੀ.ਡਬਲਿਊ.ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਵਿਭਾਗੀ ਮੁਖੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਨਾਲ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸਲਾਹਕਾਰ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਕੀਤੀ ਰੋਸ ਰੈਲੀ

ਘਨੌਲੀ, 28 ਮਾਰਚ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਲੋਂ ਅੱਜ ਪੰਜਾਬ ਸਰਕਾਰ, ਪਾਵਰਕਾਮ ਅਤੇ ਥਰਮਲ ਪਲਾਂਟ ਦੀ ਮੈਨੇਜਮੈਂਟ ਵਿਰੁੱਧ ਥਰਮਲ ਪਲਾਂਟ ਦੇ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਕੀਤੀ ਰੋਸ ਰੈਲੀ

ਘਨੌਲੀ, 28 ਮਾਰਚ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਲੋਂ ਅੱਜ ਪੰਜਾਬ ਸਰਕਾਰ, ਪਾਵਰਕਾਮ ਅਤੇ ਥਰਮਲ ਪਲਾਂਟ ਦੀ ਮੈਨੇਜਮੈਂਟ ਵਿਰੁੱਧ ਥਰਮਲ ਪਲਾਂਟ ਦੇ ...

ਪੂਰੀ ਖ਼ਬਰ »

ਡਾ. ਬੀ. ਆਰ. ਅੰਬੇਡਕਰ ਭਵਨ ਦੀ ਮੁਰੰਮਤ ਸੰਬੰਧੀ ਪੰਜਾਬ ਸਰਕਾਰ ਵਲੋਂ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਸਥਿਤ 1994 ਦੇ ਬਣੇ ਡਾ. ਬੀ. ਆਰ. ਅੰਬੇਡਕਰ ਭਵਨ ਦੀ ਮੁਰੰਮਤ ਸੰਬੰਧੀ ਪੰਜਾਬ ਸਰਕਾਰ ਵਲੋਂ 25 ਲੱਖ ਰੁਪਏ ਦੀ ਗ੍ਰਾਂਟ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਭੂਗੋਲ ਵਿਭਾਗ ਨੇ ਕਰਵਾਇਆ ਗੈੱਸਟ ਲੈਕਚਰ

ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਜਿਓਗ੍ਰਫ਼ੀ ਵਿਭਾਗ ਵਲੋਂ ਭੂਗੋਲ 'ਚ 'ਕਰੀਅਰ ਦੇ ਮੌਕੇ' ਵਿਸ਼ੇ' 'ਤੇ ਗੈੱਸਟ ਲੈਕਚਰ ਕਰਵਾਇਆ ਗਿਆ | ਜਿਸ 'ਚ ਗੁਰਪ੍ਰੀਤ ਸਿੰਘ ਸਹਾਇਕ ਸ਼ਹਿਰੀ ...

ਪੂਰੀ ਖ਼ਬਰ »

ਬਣ ਰਹੀ ਨਵੀਂ ਖੇਤੀ ਨੀਤੀ ਸੰਬੰਧੀ ਕੁੱਲ ਹਿੰਦ ਕਿਸਾਨ ਸਭਾ ਵਲੋਂ ਪੰਜਾਬ ਸਰਕਾਰ ਨੂੰ ਦਿੱਤੇ ਗਏ ਸੁਝਾਅ

ਰੂਪਨਗਰ 28 ਮਾਰਚ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਨਵੀਂ ਖੇਤੀ ਨੀਤੀ ਦੇ ਸੰਬੰਧ ਵਿਚ ਸੁਝਾਅ ਮੰਗੇ ਗਏ ਹਨ, ਇਸ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਰੂਪਨਗਰ ਦੇ ਵਫ਼ਦ ਵਲੋਂ ਕਾਮਰੇਡ ਦਲੀਪ ਸਿੰਘ ਘਨੌਲਾ ਸੀਨੀਅਰ ਕਿਸਾਨ ਆਗੂ ਦੀ ਅਗਵਾਈ ਹੇਠ ਡਿਪਟੀ ...

ਪੂਰੀ ਖ਼ਬਰ »

ਮਕੜੋਨਾ ਕਲਾਂ ਸਕੂਲ 'ਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਕੂਲ ਮੁਖੀਆਂ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 28 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੋਨਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਕੂਲ ਮੁਖੀਆਂ ਦੀ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਲਗਾਏ ਵਿਸ਼ੇਸ਼ ਨਾਕੇ ਦੌਰਾਨ 4 ਟਿੱਪਰ ਥਾਣੇ ਕੀਤੇ ਬੰਦ

ਸ੍ਰੀ ਚਮਕੌਰ ਸਾਹਿਬ, 28 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ ਵਲੋਂ ਅੱਜ ਸਥਾਨਕ ਅਨਾਜ ਮੰਡੀ ਗੇਟ ਨੇੜੇ ਲਗਾਏ ਵਿਸ਼ੇਸ਼ ਨਾਕੇ ਦੌਰਾਨ 4 ਟਿੱਪਰਾਂ ਨੂੰ ਕਾਬੂ ਕਰਕੇ ਸਥਾਨਕ ਥਾਣੇ ਬੰਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿਛਲੇ ਕਾਫ਼ੀ ...

ਪੂਰੀ ਖ਼ਬਰ »

ਪਾਵਰ ਸਪੋਰਟਸ ਕੰਟਰੋਲ ਬੋਰਡ ਦੀਆਂ ਪਾਵਰ ਸੈਕਟਰ ਟੀਮਾਂ ਦੇ ਚੱਲ ਰਹੇ ਕਬੱਡੀ ਮੁਕਾਬਲਿਆਂ ਦੇ ਦੂਜੇ ਦਿਨ ਦਿਲਚਸਪ ਮੈਚ ਖੇਡੇ ਗਏ

ਨੰਗਲ 28 ਮਾਰਚ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਨੰਗਲ ਵਿਖੇ 22ਵੇਂ ਪਾਵਰ ਸਪੋਰਟਸ ਕੰਟਰੋਲ ਬੋਰਡ ਦੀਆਂ ਪਾਵਰ ਸੈਕਟਰ ਟੀਮਾਂ ਦੇ ਕਬੱਡੀ ਮੁਕਾਬਲੇ ਜੋ ਕਿ ਬੀ.ਬੀ.ਐਮ.ਬੀ ਇਨਡੋਰ ਸਟੇਡੀਅਮ ਨੰਗਲ ਵਿਖੇ ਚੱਲ ਰਹੇ ਹਨ ਦੇ ਦੂਜੇ ਦਿਨ ਕੁੱਝ ਬਹੁਤ ...

ਪੂਰੀ ਖ਼ਬਰ »

ਮਕੜੋਨਾ ਕਲਾਂ ਸਕੂਲ 'ਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਕੂਲ ਮੁਖੀਆਂ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 28 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੋਨਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਕੂਲ ਮੁਖੀਆਂ ਦੀ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਬੀ. ਐਸ. ਐਫ. ਦੀ ਟੁਕੜੀ ਨਾਲ ਕੀਤਾ ਫਲੈਗ ਮਾਰਚ

ਸ੍ਰੀ ਚਮਕੌਰ ਸਾਹਿਬ, 28 ਮਾਰਚ (ਜਗਮੋਹਣ ਸਿੰਘ ਨਾਰੰਗ)-ਅੱਜ ਸਥਾਨਕ ਪੁਲਿਸ ਵਲੋਂ ਅੱਜ ਬੀ. ਐਸ. ਐਫ. ਦੀ ਟੁਕੜੀ ਦੇ ਸਹਿਯੋਗ ਨਾਲ ਇੱਥੋਂ ਦੇ ਡੀ. ਐਸ. ਪੀ. ਜਰਨੈਲ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ | ਇਹ ਮਾਰਚ ਸ਼ਹਿਰ ਦੇ ਨਾਲ ਨੇੜਲੇ ਕਸਬਿਆਂ ਵਿਚ ਵੀ ਕੀਤਾ ਗਿਆ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਬੀ. ਐਸ. ਐਫ. ਦੀ ਟੁਕੜੀ ਨਾਲ ਕੀਤਾ ਫਲੈਗ ਮਾਰਚ

ਸ੍ਰੀ ਚਮਕੌਰ ਸਾਹਿਬ, 28 ਮਾਰਚ (ਜਗਮੋਹਣ ਸਿੰਘ ਨਾਰੰਗ)-ਅੱਜ ਸਥਾਨਕ ਪੁਲਿਸ ਵਲੋਂ ਅੱਜ ਬੀ. ਐਸ. ਐਫ. ਦੀ ਟੁਕੜੀ ਦੇ ਸਹਿਯੋਗ ਨਾਲ ਇੱਥੋਂ ਦੇ ਡੀ. ਐਸ. ਪੀ. ਜਰਨੈਲ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ | ਇਹ ਮਾਰਚ ਸ਼ਹਿਰ ਦੇ ਨਾਲ ਨੇੜਲੇ ਕਸਬਿਆਂ ਵਿਚ ਵੀ ਕੀਤਾ ਗਿਆ ...

ਪੂਰੀ ਖ਼ਬਰ »

ਵੇਰਕਾ ਡਾਇਰੈਕਟਰ ਵਲੋਂ ਮਰੇ ਹੋਏ ਪਸ਼ੂਆਂ ਦੇ ਮੁਆਵਜ਼ੇ ਦੇ ਚੈੱਕ ਵੰਡੇ

ਢੇਰ, 28 ਮਾਰਚ (ਸ਼ਿਵ ਕੁਮਾਰ ਕਾਲੀਆ)-ਮਿਲਕਫੈੱਡ ਵੇਰਕਾ ਵਲੋਂ ਅੱਜ ਪਿੰਡ ਗੰਭੀਰ ਉੱਪਰਲਾ ਵਿਖੇ ਮਰੇ ਹੋਏ ਪਸ਼ੂਆਂ ਦੇ ਮੁਆਵਜ਼ੇ ਸਬੰਧੀ ਚੈੱਕ ਵੰਡੇ ਗਏ | ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਮਿਲਕਫੈਡ ਵੇਰਕਾ ਮਹਿੰਦਰਪਾਲ ਸਿੰਘ ਢਾਹੇ ਹਾਜ਼ਰ ਹੋਏ | ਇਸ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਭਾਰੀ ਬਾਰਿਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਗੁਰਪੁਰਾ ਵਿਖੇ ਖੇਤਾਂ ਵਿਚ ਪਹੁੰਚ ਕਰਕੇ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਕਣਕ ਦੀ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ | ਡਿਪਟੀ ਕਮਿਸ਼ਨਰ ਕਿਹਾ ਕਿ ਸਰਕਾਰ ਦੀਆਂ ...

ਪੂਰੀ ਖ਼ਬਰ »

ਇਲਾਕਾ ਸੰਘਰਸ਼ ਕਮੇਟੀ ਲੋਦੀ ਮਾਜਰਾ ਘਨੌਲੀ ਵਲੋਂ ਪੀ. ਡਬਲਿਊ. ਡੀ. ਦਫ਼ਤਰ ਮੂਹਰੇ ਧਰਨਾ

ਰੂਪਨਗਰ, 28 ਮਾਰਚ (ਸਤਨਾਮ ਸਿੰਘ ਸੱਤੀ)-ਨਵੇਂ ਬੱਸ ਸਟੈਂਡ ਰੂਪਨਗਰ ਨੇੜੇ ਸਰਕਾਰ ਵਲੋਂ ਸਰਹਿੰਦ ਨਹਿਰ ਦੇ ਪੁਲ ਉੱਤੇ ਬਣੇ ਰਹੇ ਪੁਲ ਦੇ ਨਿਰਮਾਣ ਕਾਰਜ ਲਟਕਣ ਖ਼ਿਲਾਫ਼ ਇਲਾਕਾ ਸੰਘਰਸ਼ ਕਮੇਟੀ ਲੋਦੀ ਮਾਜਰਾ ਘਨੌਲੀ ਵਲੋਂ ਦਫ਼ਤਰ ਐਕਸੀਅਨ ਪੀ. ਡਬਲਿਊ. ਡੀ. ਰੂਪਨਗਰ ...

ਪੂਰੀ ਖ਼ਬਰ »

ਬੇਮੌਸਮੀ ਬਰਸਾਤ ਨੇ ਰੂਪਨਗਰ ਜ਼ਿਲ੍ਹੇ ਅੰਦਰ ਮਚਾਈ ਤਬਾਹੀ

ਘਨੌਲੀ, 28 ਮਾਰਚ (ਜਸਵੀਰ ਸਿੰਘ ਸੈਣੀ)-ਪਿਛਲੇ ਦਿਨਾਂ ਦੌਰਾਨ ਪਈ ਬੇਮੌਸਮੀ ਬਰਸਾਤ ਨੇ ਘਨੌਲੀ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਭਾਰੀ ਤਬਾਹੀ ਮਚਾ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਹਿੰਦਰ ਸਿੰਘ ਪੰਚ ਚੱਕ ਕਰਮਾ, ਬਲਵਿੰਦਰ ਕੁਮਾਰ ਸ਼ਰਮਾ, ...

ਪੂਰੀ ਖ਼ਬਰ »

ਬੇਮੌਸਮੀ ਬਰਸਾਤ ਨੇ ਰੂਪਨਗਰ ਜ਼ਿਲ੍ਹੇ ਅੰਦਰ ਮਚਾਈ ਤਬਾਹੀ

ਘਨੌਲੀ, 28 ਮਾਰਚ (ਜਸਵੀਰ ਸਿੰਘ ਸੈਣੀ)-ਪਿਛਲੇ ਦਿਨਾਂ ਦੌਰਾਨ ਪਈ ਬੇਮੌਸਮੀ ਬਰਸਾਤ ਨੇ ਘਨੌਲੀ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਭਾਰੀ ਤਬਾਹੀ ਮਚਾ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਹਿੰਦਰ ਸਿੰਘ ਪੰਚ ਚੱਕ ਕਰਮਾ, ਬਲਵਿੰਦਰ ਕੁਮਾਰ ਸ਼ਰਮਾ, ...

ਪੂਰੀ ਖ਼ਬਰ »

ਪਿੰਡ ਢੇਰ ਦਾ ਏ. ਟੀ. ਐਮ. ਬੰਦ ਹੋਣ ਨਾਲ ਲੋਕਾਂ ਵਿਚ ਭਾਰੀ ਰੋਸ

ਢੇਰ, 28 ਮਾਰਚ (ਸ਼ਿਵ ਕੁਮਾਰ ਕਾਲੀਆ)-ਐਸ. ਬੀ. ਆਈ. ਬੈਂਕ ਬ੍ਰਾਂਚ ਢੇਰ ਦਾ ਏ. ਟੀ. ਐਮ. ਲੰਬੇ ਸਮੇਂ ਤੋਂ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਸਮਾਜਸੇਵੀ ਨੰਬਰਦਾਰ ਸੁਰਿੰਦਰ ਸਿੰਘ ਢੇਰ, ...

ਪੂਰੀ ਖ਼ਬਰ »

ਡੀ.ਟੀ.ਐੱਫ. ਵਲੋਂ 4161 ਮਾਸਟਰ ਕਾਡਰ ਯੂਨੀਅਨ ਦੇ ਪੱਕੇ ਮੋਰਚੇ ਦੀ ਹਿਮਾਇਤ

ਨੂਰਪੁਰ ਬੇਦੀ, 28 ਮਾਰਚ (ਹਰਦੀਪ ਸਿੰਘ ਢੀਂਡਸਾ)-4161 ਮਾਸਟਰ ਕਾਡਰ ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਸ਼ਕਸ਼ ਪੱਤਰ ਦੇਣ ਦੇਲਗਭਗ ਤਿੰਨ ਮਹੀਨੇ ਸਮਾਂ ਬੀਤਣ ਦੇ ਬਾਵਜੂਦ ਸਿੱਖਿਆ ਵਿਭਾਗ ਵਲੋਂ ਇਨ੍ਹਾਂ ਨੂੰ ਸਟੇਸ਼ਨ ਚੋਣ ਦਾ ਮੌਕਾ ਨਹੀਂ ਦਿੱਤਾ ਗਿਆ, ...

ਪੂਰੀ ਖ਼ਬਰ »

ਪਿੰਡ ਢੇਰ ਦਾ ਏ. ਟੀ. ਐਮ. ਬੰਦ ਹੋਣ ਨਾਲ ਲੋਕਾਂ ਵਿਚ ਭਾਰੀ ਰੋਸ

ਢੇਰ, 28 ਮਾਰਚ (ਸ਼ਿਵ ਕੁਮਾਰ ਕਾਲੀਆ)-ਐਸ. ਬੀ. ਆਈ. ਬੈਂਕ ਬ੍ਰਾਂਚ ਢੇਰ ਦਾ ਏ. ਟੀ. ਐਮ. ਲੰਬੇ ਸਮੇਂ ਤੋਂ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਸਮਾਜਸੇਵੀ ਨੰਬਰਦਾਰ ਸੁਰਿੰਦਰ ਸਿੰਘ ਢੇਰ, ...

ਪੂਰੀ ਖ਼ਬਰ »

ਸੰਤਾਂ ਦੀ ਯਾਦ ਵਿਚ ਦੂਜਾ ਕੁਸ਼ਤੀ ਦੰਗਲ ਕਰਾਇਆ

ਬੇਲਾ, 28 ਮਾਰਚ (ਮਨਜੀਤ ਸਿੰਘ ਸੈਣੀ)-ਸਤਲੁਜ ਦਰਿਆ ਦੇ ਕੰਢੇ ਪਿੰਡ ਬੜਾ ਦਾਊਦਪੁਰ ਵਿਖੇ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ, ਸੰਤ ਸਰਦੂਲ ਸਿੰਘ ਜੀ, ਸੰਤ ਅਜੀਤ ਸਿੰਘ ਹੰਸਾਲੀ, ਅਤੇ ਸੰਤ ਮਹਿੰਦਰ ਸਿੰਘ ਜੀ ਧਿਆਨੂੰ ਮਾਜਰੇ ਵਾਲਿਆਂ ਦੀ ਯਾਦ ਵਿਚ ਬੇਟ ਇਲਾਕੇ ਦੀਆਂ ...

ਪੂਰੀ ਖ਼ਬਰ »

ਸੰਤਾਂ ਦੀ ਯਾਦ ਵਿਚ ਦੂਜਾ ਕੁਸ਼ਤੀ ਦੰਗਲ ਕਰਾਇਆ

ਬੇਲਾ, 28 ਮਾਰਚ (ਮਨਜੀਤ ਸਿੰਘ ਸੈਣੀ)-ਸਤਲੁਜ ਦਰਿਆ ਦੇ ਕੰਢੇ ਪਿੰਡ ਬੜਾ ਦਾਊਦਪੁਰ ਵਿਖੇ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ, ਸੰਤ ਸਰਦੂਲ ਸਿੰਘ ਜੀ, ਸੰਤ ਅਜੀਤ ਸਿੰਘ ਹੰਸਾਲੀ, ਅਤੇ ਸੰਤ ਮਹਿੰਦਰ ਸਿੰਘ ਜੀ ਧਿਆਨੂੰ ਮਾਜਰੇ ਵਾਲਿਆਂ ਦੀ ਯਾਦ ਵਿਚ ਬੇਟ ਇਲਾਕੇ ਦੀਆਂ ...

ਪੂਰੀ ਖ਼ਬਰ »

ਦੁੱਧ ਉਤਪਾਦਕ ਦੀ ਆਰਥਿਕ ਸਹਾਇਤਾ ਵਜੋਂ ਸੌਂਪਿਆ 40 ਹਜ਼ਾਰ ਰੁਪਏ ਦਾ ਚੈੱਕ

ਭਰਤਗੜ੍ਹ, 28 ਮਾਰਚ (ਜਸਬੀਰ ਸਿੰਘ ਬਾਵਾ)-ਦੀ ਬੜਾ ਪਿੰਡ, ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ. ਨਾਲ਼ ਸਬੰਧਿਤ ਦੁੱਧ ਉਤਪਾਦਕ ਰਾਣੀ ਦੇਵੀ ਪਤਨੀ ਗੁਰਮੀਤ ਸਿੰਘ ਨੂੰ ਆਰਥਿਕ ਸਹਾਇਤਾ ਵਜੋਂ ਅੱਜ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਹਰਮਿੰਦਰਪਾਲ ਸਿੰਘ ਵਲੋਂ 40 ਹਜ਼ਾਰ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਸਲਾਹਪੁਰ ਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਬੇਲਾ, 28 ਮਾਰਚ (ਮਨਜੀਤ ਸਿੰਘ ਸੈਣੀ)-ਈਨਰ ਵਹੀਲ ਕਲੱਬ ਰੂਪਨਗਰ ਵਲੋਂ ਸਰਕਾਰੀ ਮਿਡਲ ਸਕੂਲ ਸਲਾਹਪੁਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ, ਬੈਗ, ਸਟੱਡੀ ਟੇਬਲ ਅਤੇ ਚਾਕਲੇਟ ਵੰਡੀਆਂ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਰਿਧਮ ਗੁਪਤਾ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX