ਪਟਿਆਲਾ, 28 ਮਾਰਚ (ਧਰਮਿੰਦਰ ਸਿੰਘ ਸਿੱਧੂ)-ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ., ਪੰਜਾਬ ਵਲੋੋ ਪ੍ਰਭਾਤ ਪਰਵਾਨਾ, ਪਟਿਆਲਾ ਵਿਖੇ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਵਿਚ ਪਾਵਰਕਾਮ ਤੇ ਪੰਜਾਬ ਸਰਕਾਰ ਵਲੋ ਰਾਖਵਾਂਕਰਨ ਨੀਤੀਆਂ ਦੀ ਲਗਾਤਾਰ ਉਲੰਘਣਾ ਕੀਤੇ ਜਾਣ ਦੇ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਅਤੇ ਸਕੱਤਰ ਜਨਰਲ ਹਰਬੰਸ ਸਿੰਘ ਗੁਰੂ ਵਲੋਂ ਦੱਸਿਆ ਗਿਆ ਕਿ ਫੈਡਰੇਸ਼ਨ ਵਲੋਂ ਜਨਵਰੀ ਮਹੀਨੇ ਦੇ ਅੰਦਰ ਪੂਰੇ ਪੰਜਾਬ ਦੇ ਐਮ.ਐਮ.ਏਜ਼ ਅਤੇ ਐਮ.ਪੀਜ਼ ਨੂੰ ਐੱਸ.ਸੀ/ਬੀ.ਸੀ. ਵਰਗਾਂ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਦੀਆਂ ਸੰਵਿਧਾਨਿਕ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਗਏ, ਦੂਜੇ ਪੜਾਅ ਅੰਦਰ ਫਰਵਰੀ ਮਹੀਨੇ 'ਚ ਜ਼ਿਲ੍ਹਾ ਪੱਧਰ 'ਤੇ ਡੀ. ਸੀਜ਼ ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ, ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਮੰਗਾਂ ਸੰਬੰਧੀ ਫੈਡਰੇਸ਼ਨ ਨੂੰ ਪੈਨਲ ਮੀਟਿੰਗ ਨਹੀਂ ਦਿੱਤੀ ਗਈ, ਜਿਸ ਦੇ ਰੋਸ ਵਜੋਂ ਫੈਡਰੇਸ਼ਨ ਵਲੋਂ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ 16 ਅਪ੍ਰੈਲ ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਮਿਤੀ 29 ਅਪ੍ਰੈਲ ਨੂੰ ਭਲਾਈ ਮੰਤਰੀ ਪੰਜਾਬ ਬਲਜੀਤ ਕੌਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਥ, ਹਰਬੰਸ ਸਿੰਘ ਗੁਰੂ, ਇੰਜ: ਗੁਰਬਖਸ਼ ਸਿੰਘ ਸ਼ੇਰਗਿੱਲ ਅੰਿ੍ਮਤਸਰ, ਇੰਜ: ਹਰਜਿੰਦਰ ਸਿੰਘ, ਰਾਜ ਕੁਮਾਰ, ਇੰਜ: ਵਰਿੰਦਰ ਸਿੰਘ, ਨਰਿੰਦਰ ਸਿੰਘ ਕਲਸੀ, ਇੰਜ: ਹਰਿੰਦਰ ਸਿੰਘ ਮੁਕਤਸਰ, ਰਮੇਸ ਕੁਮਾਰ, ਅਮਰਜੀਤ ਸਿੰਘ ਬਾਗੀ, ਇੰਜ: ਸਖਦੇਵ ਸਿੰਘ, ਲੁਧਿਆਣਾ, ਜਗਵਿੰਦਰ ਸਿੰਘ ਰੋਪੜ, ਹਰਬੰਸ ਸਿੰਘ ਗੁਰੂ, ਪਟਿਆਲਾ, ਇੰਜ: ਸਿੰਗਾਰ ਸਿੰਘ ਫਿਰੋਜ਼ਪੁਰ, ਗਗਨ ਕੁਮਾਰ ਅਤੇ ਇੰਜ; ਪ੍ਰਬੋਧ ਮੰਗੋਤਰਾ ਗੁਰਦਾਸਪੁਰ, ਜਤਿੰਦਰ ਕੁਮਾਰ ਅਤੇ ਪ੍ਰਦੀਪ ਸਿੰਘ ਪਠਾਨਕੋਟ, ਇੰਜ: ਸੁਰਜੀਤ ਸਿੰਘ ਤਰਨਤਾਰਨ, ਵਿਪਨ ਕੁਮਾਰ ਜਲੰਧਰ, ਹਰਜਿੰਦਰ ਸਿੰਘ, ਫ:ਗ:ਸ:, ਇੰਜ: ਹਰਪਾਲ ਸਿੰਘ ਬਠਿੰਡਾ, ਇੰਜ: ਮਨਜੀਤ ਸਿੰਘ ਮਾਨਸਾ, ਜਸਪਾਲ ਸਿੰਘ, ਧੰਨਾ ਸਿੰਘ ਸੇਰੋ, ਇੰਜ: ਮੇਜਰ ਸਿੰਘ, ਅਰੁਣ ਕੁਮਾਰ, ਗਗਨਦੀਪ ਸਿੰਘ, ਕੁਲਦੀਪ ਸਿੰਘ ਕੈਂਥ, ਅਮਰੀਕ ਸਿੰਘ, ਪਾਲ ਸਿੰਘ, ਵਿਜੇ ਕੁਮਾਰ, ਬਲਵਿੰਦਰ ਪਾਲ, ਮਦਨ ਸਿੰਘ, ਸੁਰਿੰਦਰ ਕੁਮਾਰ, ਜ਼ਸਵੰਤ ਸਿੰਘ ਆਦਿ ਨੇ ਵੀ ਸੰਬੋੋਧਨ ਕੀਤਾ |
ਫ਼ਤਹਿਗੜ੍ਹ ਸਾਹਿਬ, 28 ਮਾਰਚ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਕੋਟਲਾ ਸੁਲੇਮਾਨ ਵਿਖੇ ਨਵੇਂ ਬਣੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਪੰਚਾਇਤ ਤੇ ਨਗਰ ਨਿਵਾਸੀਆਂ ਰਣਜੋਧ ਸਿੰਘ ਢਿੱਲੋਂ, ਅਜੀਤ ਸਿੰਘ, ਪੰਚ ਬਲਦੇਵ ਸਿੰਘ, ਬਖ਼ਸ਼ੀਸ਼ ਸਿੰਘ, ਪੰਚ ਰੁਪਿੰਦਰ ...
ਫ਼ਤਹਿਗੜ੍ਹ ਸਾਹਿਬ, 28 ਮਾਰਚ (ਬਲਜਿੰਦਰ ਸਿੰਘ)-ਕੱਚਾ ਆੜ੍ਹਤੀਆ ਐਸੋਸੀਏਸ਼ਨ ਬਸੀ ਪਠਾਣਾਂ ਵਲੋਂ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਤੇ ਫੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਕੰਟਰੋਲਰ ਜ਼ਿਲ੍ਹਾ ਖ਼ੁਰਾਕ ਸਪਲਾਈ ...
ਫ਼ਤਹਿਗੜ੍ਹ ਸਾਹਿਬ, 28 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 1 ਅਪ੍ਰੈਲ ਨੂੰ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ 'ਹਾਅ ਦਾ ...
ਪਾਤੜਾਂ, 28 ਮਾਰਚ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਹੋਈ ਗੜ੍ਹੇਮਾਰੀ ਅਤੇ ਬਾਰਸ਼ ਨਾਲ ਮਾਰੀਆਂ ਗਈਆਂ ਫ਼ਸਲਾ 'ਚੋਂ ਸਿਰਫ਼ ਕਣਕ ਦੀ ਮਾਰ ਦਾ ਮੁਆਵਜ਼ਾ ਦੇਣ ਦੇ ਕੀਤੇ ਗਏ ਐਲਾਨ ਨੂੰ ਕਿਸਾਨਾਂ ਨਾਲ ਧੋਖਾ ਦੱਸਿਆ ਹੈ ਅਤੇ ਮਾਰੀਆਂ ਗਈਆਂ ਸਾਰੀਆਂ ਫ਼ਸਲਾਂ ਦੇ ਹੋਏ ...
ਰਾਜਪੁਰਾ, 28 ਮਾਰਚ (ਰਣਜੀਤ ਸਿੰਘ)-ਸਥਾਨਕ ਸ਼ਹਿਰ ਵਿਚ ਰਾਜਪੁਰਾ-ਅੰਬਾਲਾ ਓਵਰਬਿ੍ਜ ਹੇਠਲੇ ਪਾਸੇ ਸੜਕ 'ਤੇ ਪਏ ਡੂੰਘੇ ਟੋਏ ਕਾਰਨ ਕਿਸੇ ਦਾ ਹੱਸਦਾ-ਵੱਸਦਾ ਘਰ ਉੱਜੜ ਸਕਦੇ ਹੈ, ਪਰ ਪ੍ਰਸ਼ਾਸਨ ਹਾਲ ਦੀ ਘੜੀ ਅੱਖਾਂ 'ਤੇ ਪੱਟੀ ਬੰਨੀ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ...
ਨਾਭਾ, 28 ਮਾਰਚ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਨਾਭਾ ਵਿਖੇ ਹਰਲਵਲੀਨ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਮਕਾਨ ਨੰਬਰ 20ਡੀ ਮਾਡਲ ਟਾਊਨ ਪਟਿਆਲਾ ਦੀ ਸ਼ਿਕਾਇਤ 'ਤੇ ਇਕਬਾਲ ਸਿੰਘ, ਹਰਪ੍ਰੀਤ ਸਿੰਘ ਪੁਤਰਾਨ ਮਰਹੂਮ ਡੀ.ਐੱਸ.ਪੀ. ਹਰਭਜਨ ਸਿੰਘ ਵਾਸੀ ਪ੍ਰੀਤ ਵਿਹਾਰ ਨਾਭਾ, ...
ਪਟਿਆਲਾ, 28 ਮਾਰਚ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ 'ਤੇ ਐਵੀਏਸ਼ਅਨ ਕਲੱਬ ਨੇੜੇ ਪੀ. ਆਰ. ਟੀ. ਸੀ. ਬੱਸ ਨੇ ਸਾਈਕਲ ਸਵਾਰ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਪਿੱਛੇ ਆ ਰਹੇ ਰੋੜ ਕੁੱਟਣਾ (ਰੋਡ ਰੋਲਰ) ਦੇ ਨੀਚੇ ਆ ਕੇ ਸਾਈਕਲ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ...
ਪਟਿਆਲਾ, 28 ਮਾਰਚ (ਅ. ਸ. ਆਹਲੂਵਾਲੀਆ)-ਫਰੀਡਮ ਫਾਈਟਰ ਉੱਤਰਅਧਿਕਾਰੀ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਦੋਸਤੀ ਭਵਨ ਪਟਿਆਲਾ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਦੇ ਜ਼ਿਲਿ੍ਹਆਂ ਦੇ ...
ਨਾਭਾ, 28 ਮਾਰਚ (ਕਰਮਜੀਤ ਸਿੰਘ)-ਪਿੰਡਾਂ ਤੇ ਸ਼ਹਿਰਾਂ 'ਚ ਰਾਹ ਜਾਂਦੀਆਂ ਮਹਿਲਾਵਾਂ ਦੇ ਗਲੇ ਵਿਚ ਪਾਈ ਸੋਨੇ ਦੀਆਂ ਚੇਨਾਂ ਅਤੇ ਹੋਰ ਸਮਾਨ ਝਪਟਣ ਜਾ ਕਟਰ ਨਾਲ ਕੱਟਣ ਵਾਲਾ ਗਿਰੋਹ ਸਰਗਰਮ ਹੈ | ਇਸ ਗੈਂਗ ਨੇ ਸਕੂਟਰੀ ਸਵਾਰ ਨੂੰ ਹ ਸੱਸ ਨੂੰ ਆਪਣਾ ਨਿਸ਼ਾਨਾ ਬਣਾਇਆ | ...
ਬਨੂੜ, 28 ਮਾਰਚ (ਭੁਪਿੰਦਰ ਸਿੰਘ)-ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਤੇ ਮੈਡੀਕਲ ਕਾਲਜ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੇ ਕਾਲਜ ਦੀ ਮੈੱਸ ਤੋਂ ਮਿਲਦੇ ਘਟਿਆ ਖਾਣੇ ਅਤੇ ਗ਼ੈਰ ਜ਼ਰੂਰੀ ਪਾਬੰਦੀਆਂ ਦੇ ਰੋਸ ਵਜੋਂ ਹਸਪਤਾਲ ਦੇ ਮੁੱਖ ਗੇਟ ਅੱਗੇ ਧਰਨਾ ...
ਫ਼ਤਹਿਗੜ੍ਹ ਸਾਹਿਬ, 28 ਮਾਰਚ (ਮਨਪ੍ਰੀਤ ਸਿੰਘ)-ਸਾਨੂੰ ਸਾਡੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ 'ਤੇ ਚਲਦੇ ਹੋਏ ਮਾਨਵਤਾ ਦੀ ਭਲਾਈ ਲਈ ਗੁਰੂ ਸਾਹਿਬਾਨ ਦਾ ਓਟ-ਆਸਰਾ ਲੈ ਕੇ ਹੀ ਕਾਰਜ ਕਰਨੇ ਚਾਹੀਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਧੂਰਾਮ ਭੱਟ ਮਾਜਰਾ ...
ਪਟਿਆਲਾ, 28 ਮਾਰਚ (ਕੁਲਵੀਰ ਸਿੰਘ ਧਾਲੀਵਾਲ)-'ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ' ਵਲੋਂ ਯੂਨੀਵਰਸਿਟੀ ਦੀ ਕਰਜ਼ਾ-ਮੁਕਤੀ ਤੇ ਗ੍ਰਾਂਟ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨੂੰ ਉਸ ਵੇਲ਼ੇ ਹੋਰ ਵੀ ਬਲ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ...
ਪਟਿਆਲਾ, 28 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਰਕੇ ਵਿੱਤੀ ਬੋਝ ਹੇਠਾਂ ਦੱਬੇ ਪੀ.ਐੱਸ.ਪੀ.ਸੀ.ਐੱਲ. ਨੂੰ 200 ਕਰੋੜ ਰੁਪਏ ਦੀ ਹੋਰ ਮਾਰ ਪੈ ਗਈ ...
ਪਟਿਆਲਾ, 28 ਮਾਰਚ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਤੇ ਹੋਮ-ਸਾਇੰਸ ਵਿਭਾਗ ਵਲੋਂ ਇਕ ਦਿਨਾ ਹਸਤਕਾਰੀ ਕਲਾ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਬੀ.ਵਾਕ ਫ਼ੈਸ਼ਨ ਡਿਜ਼ਾਇਨਿੰਗ, ਐੱਮ. ਐੱਸ. ਸੀ ਫੈਸ਼ਨ ...
ਪਟਿਆਲਾ, 28 ਮਾਰਚ (ਮਨਦੀਪ ਸਿੰਘ ਖਰੌੜ)-ਪਟਿਆਲਾ ਸ਼ਹਿਰ ਦੇ ਆਲੇ ਦੁਆਲੇ ਦੇ ਇਲਾਕੇ 'ਚੋਂ 14 ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਲਾਹੌਰੀ ਦੇ ਮੁਖੀ ਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਕਾਬੂ ਕੀਤੇ ...
ਪਟਿਆਲਾ, 28 ਮਾਰਚ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਕਾਲਜ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ | ਇਸ ਸਮਾਗਮ ਦੌਰਾਨ ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਦੇ ਡਾਇਰੈਕਟਰ, ਪ੍ਰਾਣ ਸੱਭਰਵਾਲ ਆਪਣੇ ਸਮੂਹ ਕਲਾਕਾਰਾਂ ਸਾਥੀਆਂ ਨਾਲ ਕਾਲਜ ਪੁੱਜੇ | ਕਾਲਜ ਦੇ ...
ਨਾਭਾ, 28 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਜ਼ਰਵ ਹਲਕਾ ਨਾਭਾ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਲੋਂ ਲਗਾਤਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਨਿਰੰਤਰ ਜਾਰੀ ਰਹਿਣ ਗਿਆ | ਇਹ ਗੱਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਗੱਲਬਾਤ ...
ਪਟਿਆਲਾ, 28 ਮਾਰਚ (ਮਨਦੀਪ ਸਿੰਘ ਖਰੌੜ)-ਸਥਾਨਕ ਲਾਹੌਰੀ ਗੇਟ ਵਿਖੇ ਐੱਸ. ਡੀ. ਕੇ. ਐੱਸ. ਯਾਦਵਿੰਦਰਾ ਬਾਲ ਨਿਕੇਤਨ ਵਿਖੇ ਇਕ ਬੇਸਹਾਰਾ ਲੜਕੀ ਦੇ ਵਿਆਹ ਦੌਰਾਨ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ...
ਅਮਲੋਹ, 28 ਮਾਰਚ (ਕੇਵਲ ਸਿੰਘ)-ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਤੂੜੀ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਗਊ ਕਥਾ ਸੇਵਾ ਸੰਮਤੀ ਅਮਲੋਹ ਵਲੋਂ ਸ਼ਹਿਰ ਦੇ ਪਤਵੰਤਿਆਂ ਦੇ ਸਹਿਯੋਗ ਨਾਲ 140 ਕੁਇੰਟਲ ਤੂੜੀ 98 ਹਜ਼ਾਰ ਰੁਪਏ ਦੀ ਖ਼ਰੀਦ ਕੇ ਗਊਸ਼ਾਲਾ ਨੂੰ ਦਿੱਤੀ ਗਈ | ...
ਨਾਭਾ, 28 ਮਾਰਚ (ਜਗਨਾਰ ਸਿੰਘ ਦੁਲੱਦੀ,ਕਰਮਜੀਤ ਸਿੰਘ)-ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਤਰਜੀਹ ਦੇ ਰਹੀ ਹੈ, ਇਸ ਲਈ ਸਕੂਲਾਂ ਨੂੰ ਹਰ ਪੱਖ ਤੋਂ ਮਜ਼ਬੂਤ ਬਣਾਇਆ ਜਾ ਰਿਹਾ ਹੈ | ਇਹ ਵਿਚਾਰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ...
ਪਾਤੜਾਂ, 28 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਗੁਰੂ ਤੇਗ ਬਬਹਾਦਰ ਸਕੂਲ ਪਾਤੜਾਂ ਦੇ ਨਰਸਰੀ ਤੋਂ ਲੈ ਕੇ 11ਵੀਂ ਤੱਕ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਲਈ ਸਕੂਲ ਦੇ ਵਿਹੜ੍ਹੇ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਹਿਲੀ ਸ਼੍ਰੇਣੀ ਵਿਚ ਪਾਸ ਹੋਣ ਵਾਲੇ ...
ਨਾਭਾ, 28 ਮਾਰਚ (ਕਰਮਜੀਤ ਸਿੰਘ)-ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਐੱਨ. ਐੱਸ. ਐੱਸ. ਕੈਂਪ ਪਿੰ੍ਰਸੀਪਲ ਰੇਨੂੰ ਜੈਨ ਦੀ ਯੋਗ ਅਗਵਾਈ 'ਚ ਲਗਾਇਆ ਗਿਆ | ਇਸ ਵਾਰ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਜੋੜਿਆ ਗਿਆ, ਜਿਸ ਤਹਿਤ ਦੋ ...
ਪਟਿਆਲਾ, 28 ਮਾਰਚ (ਅ.ਸ. ਆਹਲੂਵਾਲੀਆ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ 'ਚ ਲੰਗਰ ਹਾਲ ਦੇ ਨਵੀਨੀਕਰਨ ਦਾ ਕੰਮ ਜਾਰੀ ਹੈ ਅਤੇ ਪਹਿਲੀ ਇਮਾਰਤ ਦਾ ਲੈਂਟਰ ਪਾ ਦਿੱਤਾ ਗਿਆ ...
ਰਾਜਪੁਰਾ, 28 ਮਾਰਚ (ਜੀ.ਪੀ. ਸਿੰਘ)-ਰਾਜਪੁਰਾ ਦੀ ਭਾਜਪਾ ਆਗੂ ਨਰਿੰਦਰ ਕੌਰ ਨੂੰ ਭਾਜਪਾ ਮਹਿਲਾ ਮੋਰਚੇ ਦੀ ਸੂਬਾਈ ਪ੍ਰਧਾਨ ਮੀਨੂ ਸੇਠੀ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸੂਬੇ ਦੀ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਆਪਣੇ ...
ਪਟਿਆਲਾ, 28 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੱਛੀ ਪਾਲਣ ਵਿਭਾਗ ਵਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਤ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨਾਲ ਇਸ ਕਿੱਤੇ ਨੂੰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਕਾਫ਼ੀ ਮਦਦ ਮਿਲ ਸਕਦੀ ਹੈ ਤੇ ਇਸ ਸੰਬੰਧੀ ਹੋਰ ...
ਸਮਾਣਾ, 28 ਮਾਰਚ (ਪ੍ਰੀਤਮ ਸਿੰਘ ਨਾਗੀ)-ਭਾਰਤ ਸਰਕਾਰ ਦੀ 'ਉਨਤ ਭਾਰਤ ਅਭਿਆਨ' ਸਕੀਮ ਤਹਿਤ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਉਪ ਕੁਲਪਤੀ ਪੋ੍ਰਫੈਸਰ ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਸਵਾਜਪੁਰ (ਪਟਿਆਲਾ) ਨੂੰ ਗੋਦ ਲਿਆ ...
ਪਟਿਆਲਾ, 28 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫ਼ੇਜ਼-3 ਦੇ ਸਹਿਯੋਗ ਨਾਲ ਤਰਕਸ਼ੀਲ ਇਕਾਈ ਪਟਿਆਲਾ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਸਮਾਗਮ ਇਲੀਟ ਕੱਲ੍ਹ ਵਿਖੇ ਕਰਵਾਇਆ ਗਿਆ | ਇਸ ਮੌਕੇ ਕੁੰਜੀਵਤ ਭਾਸ਼ਣ ਦੌਰਾਨ ...
ਪਟਿਆਲਾ, 28 ਮਾਰਚ (ਖਰੌੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੰਨਾ ਰੋਡ ਲਾਗੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਮੁਲਜ਼ਮ ਦੇ ਕਬਜੇ 'ਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਆਧਾਰ 'ਤੇ ਪੁਲਿਸ ਨੇ ਕਰਨ ...
ਪਟਿਆਲਾ, 28 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸੇਂਟ ਪੀਟਰਜ ਅਕੈਡਮੀ ਅਜੀਤ ਨਗਰ ਪਟਿਆਲਾ ਵਿਖੇ ਕੇ. ਜੀ. ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਕੂਲ ਦੇ ਪਿ੍ੰਸੀਪਲ ਫਾਦਰ ਮਾਈਕਲ ਕਾਲਿੰਸ ਮੈਨੇਜਰ ਫਾਦਰ ਡੋਮਨਿਕ ਬੋਸਕੋ ਅਤੇ ਪੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX